ਪ੍ਰਵਾਸੀ ਭਾਰਤੀ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਆਪਣਾ ਯੋਗਦਾਨ ਪਾ ਕੇ ਇਹਨ੍ਹਾਂ ਸਕੂਲ਼ਾਂ ਨੂੰ ਅਜੋਕੇ ਦੌਰ ਦੇ ਹਾਣੀ ਬਣਾ ਸਕਦੇ ਹਨਤਾਂ ਜੋ ਇਹਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਉਹ ਸਭ ਸਹੂਲਤਾਂ ਮਿਲ ਸਕਣ ਜੋ ਫੰਡਾਂ ਦੀ ਘਾਟ ਕਾਰਣ ਬੱਚਿਆਂ ਨੂੰ ਨਹੀ ਮਿਲ ਰਹੀਆਂ। ਇਹਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਸਟ੍ਰੇਲੀਆ ਦੇ ਵਸਨੀਕ ਪ੍ਰਵਾਸੀ ਭਾਰਤੀ ਅਤੇ ਸਮਾਜ ਸੇਵਕ ਗੁਰਦੀਪ ਸਿੰਘ ਬੂਲ਼ਪੁਰ ਨੇ ਸਰਕਾਰੀ ਐਲੀਮੈਟਰੀ ਸਕੂਲ ਬੂਲਪੁਰ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਉਹਨ੍ਹਾਂ ਨੇ ਸਕੂਲ਼ ਦੇ ਵਿਕਾਸ ਲਈ 5100 ਰੁਪਏ ਸਕੂਲ ਮੁੱਖੀ ਸ਼੍ਰੀ ਮਤੀ ਬਲਜੀਤ ਕੌਰ ਅਤੇ ਸਕੂਲ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੇ। ਇਸ ਮੌਕੇ ਤੇ ਉਹਨ੍ਹਾਂ ਸਮੂਹ ਪ੍ਰਵਾਸੀ ਭਾਰਤੀਆਂ ਨੂੰ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਤੇ ਪਿੰਡ ਵਾਸੀਆਂ ਤੇ ਸਕੂਲ ਦੇ ਸਟਾਫ ਵੱਲੋ ਉਹਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਮਤੀ ਸੀਮਾ ਆਸਟ੍ਰੇਲੀਆ, ਰਮਨਦੀਪ ਕੌਰ ਆਸਟ੍ਰੇਲੀਆ, ਮਾਸਟਰ ਜਗਜੀਤ ਸਿੰਘ ਬੂਲਪੁਰ, ਰਾਜਵਿੰਦਰ ਕੌਰ ਬੂਲਪੁਰ, ਸਰਪੰਚ ਬਲਦੇਵ ਸਿੰਘ ਚੰਦੀ, ਮਾਸਟਰ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਮਰੋਕ, ਲਖਵਿੰਦਰ ਸਿੰਘ ਨੰਨੜਾ, ਹਰਨੇਕ ਸਿੰਘ, ਸੁਰਿੰਦਰ ਸਿੰਘ ਚੰਦੀ, ਕਰਨੈਲ ਸਿੰਘ ਸਾਬਕ ਸੀ.ਐੱਚ.ਟੀ., ਨਰਿੰਦਰਜੀਤ ਸਿੰਘ ਕੌੜਾ ਆਦਿ ਸਮੂਹ ਅਧਿਆਪਕ ਤੇ ਸਮੂਹ ਪਿੰਡ ਵਾਸੀ ਹਾਜਰ ਸਨ।