ਜਾ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ,
ਜਿੰਦਗੀ ਦੀ ਜੰਗ ਤਕੜੇ ਹੋ ਕੇ ਲੜਨੀ ਪੈਂਦੀ ਅਾ,
ਵੇਹਲੇ ਰਹਿ ਕੇ ਕਦੇ ਵੀ ਘਰ ਕੋੲੀ ਚੱਲਦਾ ਨੲੀ,
ਜਿੰਦਗੀ ਦੇ ਵਿੱਚ ਕਦੇ ਭਰੋਸਾ ਕੱਲ ਦਾ ਨੲੀ,
ਗੱਲ ਸਿਅਾਣੇ ਅਾਖਣ ਤਾਂ ਓ ਜਰਨੀ ਪੈਂਦੀ ਅਾ,
ਜਾ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ।
ਪੈਸੇ ਤੋ ਬਗੈਰ ਕੋੲੀ ਦੁਨੀਅਾ ਵਿੱਚ ਪੁੱਛੇ ਨਾਂ,
ਦੌਲਤ ਹੋਵੇ ਕੋਲ ਤਾਂ ਤੀਂਵੀ ਕਦੇ ਵੀ ਰੁੱਸੇ ਨਾਂ,
ਤਕੜੇ ਹੋ ਕੇ ੳੁੱਚੀ ਮੰਜਿਲ ਚੜ੍ਹਨੀ ਪੈਂਦੀ ਅਾ,
ਜਾ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ।
ਪੈਸਾ ਜਦੋਂ ਕਮਾ ਕੇ ਘਰ ਪੰਜਾਬ ਨੂੰ ਅਾੳੁਂਦਾ ੲੇ ,
ਮਿੱਟੀ ਚੁੰਮ ਪੰਜਾਬ ਦੀ ਨੂੰ ਮੱਥੇ ਨਾਲ ਲਾੳੁਂਦਾ ੲੇ,
ਹਾੳੁਕਾ ਲੈ ਕੇ ੳੁੱਚ ੳੁਡਾਰੀ ਭਰਨੀ ਪੈਂਦੀ ਅਾ,
ਜਾ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ।
ਨੇਕ ਨਿਮਾਂਣੇ ਸ਼ੇਰਗਿੱਲ ਬੜਾ ਸੌਖਾ ਕਹਿਣਾ ਵੲੀ,
ਹੱਸਦੇ ਵੱਸਦੇ ਟੱਬਰ ਤੋ ਜਾਅ ਦੂਰ ਹਾਂ ਬਹਿਣਾਂ ਵੲੀ,
ਹੁਸੈਨ ਪੁਰ ਦੂਲੋਵਾਲ ਵਾਲੇ ਗੱਲ ਘੜ੍ਹਨੀ ਪੈਦੀ ਅਾ,
ਜਾ ਕੇ ਮੁਲਕ ਬੇਗਾਨੇ ਮਿਹਨਤ ਕਰਨੀ ਪੈਂਦੀ ਅਾ।
ਜਿੰਦਗੀ ਦੀ ਜੰਗ ਤਕੜੇ ਹੋ ਕੇ ਲੜਨੀ ਪੈਂਦੀ ਅਾ,
-ਨੇਕ ਨਿਮਾਣਾਂ ਸ਼ੇਰਗਿੱਲ
0097470234426
Nice.