ਪੀਰ ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ ਸਲਾਨਾ ਸੱਭਿਆਚਾਰਕ ਮੇਲਾ, ਮਿਤੀ 25 ਜੁਲਾਈ 2013 ਦਿਨ ਵੀਰਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਚਾਦਰ ਚੜ੍ਹਾਉਣ ਦੀ ਰਸਮ ਸਮੂਹ ਗਰਾਮ ਪੰਚਾਇਤ ਅਤੇ ਮੇਲਾ ਕਮੇਟੀ ਵੱਲੋਂ ਅਦਾ ਕੀਤੀ ਜਾਵੇਗੀ। ਮਿਤੀ 24 ਜੁਲਾਈ 2013 ਸ਼ਾਮ 7 ਵਜੇ ਨਕਲੀਏ ਲੱਗਣਗੇ ਅਤੇ 26 ਜੁਲਾਈ 2012 ਨੂੰ ਬਾਅਦ ਦੁਪਹਿਰ ਰਵਾਇਤੀ ਕਲਾਕਾਰ ਕਿਆਮਤ ਅਲੀ ਵਕੀਲ ਅਤੇ ਪੰਨੂੰ ਕਵਾਲ ਅਤੇ ਨਕਾਲ ਪਾਰਟੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।