ਪਿੰਡ ਟਿੱਬਾ ਵਿਖੇ ਬਾਬਾ ਅਹਿਮਦ ਸ਼ਾਹ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਸਵੇਰੇ 11 ਵਜੇ ਮੇਲਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸਭਿਆਚਾਰਕ ਸਟੇਜ ਦੀ ਸ਼ੁਰੂਆਤ ਸ਼ੀਰਾ ਗਿੱਲ ਅਤੇ ਸ਼ਕੀਲ ਬਿੱਲਾ ਨੇ ਆਪਣੇ ਗੀਤਾਂ ਨਾਲ ਕੀਤੀ। ਕਾਮੇਡੀ ਕਲਾਕਾਰ ਟੋਚਨ ਹੀਲਾ ਨੇ ਵੀ ਆਪਣੀਆਂ ਸਕਿੱਟਾਂ ਪੇਸ਼ ਕੀਤੀਆਂ। ਫਿਰ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਬਲਕਾਰ ਸਿੱਧੂ ਨੇ ਆਪਣੇ ਧਾਰਮਿਕ ਗੀਤ ‘ਸਿੱਧਾ ਗੁਰੂ ਦੇ ਦਰਾਂ ਵੱਲ ਆਜਾ’ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਅਮਰਜੀਤ ਜੀਤਾ ਨੇ ਨਿਭਾਈ। ਮੇਲੇ ਦੀ ਸਮਾਪਤੀ ‘ਤੇ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਬਲਕਾਰ ਸਿੱਧੂ ਦਾ ਸਨਮਾਨ ਕੀਤਾ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਮੇਲੇ ਨੂੰ ਸਫਲ ਬਣਾਉਣ ਵਾਲੇ ਵੀਰਾਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਅਬਦੁਲ ਹਮੀਦ, ਬਾਬਾ ਬੀਰੇ ਸ਼ਾਹ, ਸਰਪੰਚ ਬਲਜੀਤ ਸਿੰਘ, ਸਵਰਨ ਸਿੰਘ ਮੈਂਬਰ, ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਗੀਤਕਾਰ ਭਜਨ ਥਿੰਦ, ਕੇਹਰ ਸਿੰਘ ਝੰਡ, ਤਜਿੰਦਰ ਮੰਗਲ ਸਿੰਘ, ਬਲਦੇਵ ਸਿੰਘ ਜਾਂਗਲਾ, ਗੁਰਜੀਤ ਸਿੰਘ ਜਾਂਗਲਾ, ਮਾਸਟਰ ਜਸਬੀਰ ਸਿੰਘ, ਸੁਖਚੈਨ ਬੱਧਣ, ਬਲਜੀਤ ਬੱਬਾ