ਪਿੰਡ ਸੈਦਪੁਰ ‘ਚ ਦਿਨ-ਦਿਹਾੜੇ ਚੋਰੀ

35

ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਸੈਦਪੁਰ ‘ਚ ਦਿਨ-ਦਿਹਾੜੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸੀਪਲ ਲਖਬੀਰ ਸਿੰਘ ਜੋ ਇਸ ਸਮੇਂ ਪਿੰਡ ਟਿੱਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਸੇਵਾਵਾਂ ਨਿਭਾਅ ਰਿਹਾ ਹੈ ਨੇ ਦੱਸਿਆ ਕਿ ਮੈਂ ਡਿਊਟੀ ‘ਤੇ ਗਿਆ ਹੋਇਆ ਸੀ ਤੇ ਮੇਰੀ ਪਤਨੀ ਜਸਬੀਰ ਕੌਰ ਜੋ ਅੰਮ੍ਰਿਤਪਾਲ ਛੰਨਾ ਵਿਖੇ ਟੀਚਰ ਹੈ ਡਿਊਟੀ ‘ਤੇ ਗਈ ਹੋਈ ਸੀ ਤੇ ਘਰ ‘ਚ ਕੋਈ ਨਹੀਂ ਸੀ। ਮੇਰੀ ਪਤਨੀ ਸਕੂਲ ‘ਚੋਂ ਛੁੱਟੀ ਕਰਕੇ ਮੇਰੇ ਤੋਂ ਪਹਿਲਾਂ ਘਰ ਪਹੁੰਚ ਗਈ ਤੇ ਬਾਹਰਲਾ ਮੇਨ ਗੇਟ ਖੋਲ੍ਹਿਆ ਤੇ ਜਦੋਂ ਅੰਦਰ ਆ ਕੇ ਦੇਖਿਆ ਤਾਂ ਦਰਵਾਜ਼ੇ ਦਾ ਲੋਕ ਟੁੱਟਾ ਹੋਇਆ ਸੀ। ਉਨ੍ਹਾਂ ਮੈਨੂੰ ਫੋਨ ਕੀਤਾ ਤਾਂ ਮੈਂ ਤੁਰੰਤ ਘਰ ਪਹੁੰਚਿਆਂ ਤੇ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ, ਜਿਸ ‘ਚੋਂ ਇਕ ਮੋਬਾਈਲ, ਸੋਨਾ ਤੇ ਨਗਦੀ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਥਾਣਾ ਤਲਵੰਡੀ ਚੌਧਰੀਆਂ ਸੰਪਰਕ ਕਰਨ ‘ਤੇ ਐੱਸ. ਐੱਚ. ਓ. ਜਸਵਿੰਦਰਪਾਲ ਸਿੰਘ ਤੇ ਪੁਲਸ ਪਾਰਟੀ ਮੌਕੇ ‘ਤੇ ਪਹੁੰਚੀ। ਉਨ੍ਹਾਂ ਕਿਹਾ ਉਕਤ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।2013_8image_03_48_1968519533kpt1vickyspl-ll