ਪਿੰਡ ਸੂਜੋਕਾਲੀਆ ਵਿਖੇ ਬਾਬਾ ਦੀਵਾਨ ਸਿੰਘ ਜੀ ਦੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ।

66

ਤਲਵੰਡੀ ਚੌਧਰੀਆਂ, 11 ਮਾਰਚ (ਪਰਸਨ ਲਾਲ ਭੋਲਾ)- ਸੰਤ ਬਾਬਾ ਦੀਵਾਨ ਸਿੰਘ ਦੀ ਬਰਸੀ ਗੁਰਦੁਆਰਾ ਪ੍ਰਬੰਧਕ ਕਮਟੀ ਸੂਜੋਕਾਲੀਆ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਈ ਗਈ | 84 ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਜੋਗਾ ਸਿੰਘ ਜੋਗੀ ਕਵੀਸ਼ਰੀ ਜਥੇ ਅਤੇ ਗੁਰਪ੍ਰੀਤ ਸਿੰਘ ਖ਼ਾਲਸਾ ਪ੍ਰਵੇਜ਼ ਨਗਰ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਇਲਾਵਾ ਪ੍ਰਧਾਨ ਹਰਬੰਸ ਸਿੰਘ, ਖ਼ਜ਼ਾਨਚੀ ਮਾ. ਮਹਰ ਸਿੰਘ, ਹਰਜਿੰਦਰ ਸਿੰਘ ਫ਼ੌਜੀ, ਬਲਬੀਰ ਸਿੰਘ ਆਰ.ਸੀ.ਐਫ., ਤਰਸੇਮ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਸਰਪੰਚ ਬਲਬੀਰ ਸਿੰਘ ਸ਼ਾਹ ਹਾਜ਼ਰ ਸਨ | ਜਦਕਿ ਸਟੇਜ ਸੰਚਾਲਨ ਦੀ ਜ਼ੰੁਮੇਵਾਰੀ ਕਮਟੀ ਮੈਂਬਰ ਹਰਜਿੰਦਰ ਸਿੰਘ ਨੇ ਨਿਭਾਈ | ਨੌਜਵਾਨ ਸਭਾ ਸੂਜੋਕਾਲੀਆ ਵੱਲੋਂ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਗੁਰੂ ਅੰਗਦ ਦੇਵ ਕਬੱਡੀ ਕਲੱਬ, ਤਲਵੰਡੀ ਚੌਧਰੀਆਂ, ਪਰਮਜੀਤਪੁਰ, ਡਡਵਿੰਡੀ, ਤਾਸ਼ਪੁਰ ਅਤੇ ਭੁਲਾਣ ਦੀ ਕਲਗੀਧਰ ਕਬੱਡੀ ਕਲੱਬ ਨੇ ਭਾਗ ਲਿਆ | ਫਾਈਨਲ ਮੁਕਾਬਲ ਵਿਚ ਤਲਵੰਡੀ ਚੌਧਰੀਆਂ ਦੀ ਡਡਵਿੰਡੀ ਨੂੰ ਹਰਾ ਕੇ ਬਾਬਾ ਦੀਵਾਨ ਸਿੰਘ ਕਬੱਡੀ ਕੱਪ ਜਿੱਤਿਆ ਤੇ 41 ਹਜ਼ਾਰ ਨਗਦ ਇਨਾਮ ਪ੍ਰਾਪਤ ਕੀਤਾ | ਬੈੱਸਟ ਧਾਵੀ ਦਾ ਇਨਾਮ 61 ਸੌ ਰੁਪਏ ਸੁੱਖਾ ਬੱਲ ਨੌਾ ਅਤੇ ਬੈੱਸਟ ਜਾਫੀ ਦਾ ਇਨਾਮ 6100 ਰੁਪਏ ਜਿੱਤ ਅਤੇ ਨਾਨਕ ਨੇ ਸਾਂਝ ਤੌਰ ‘ਤੇ ਜਿੱਤਿਆ | ਜਤੂ ਟੀਮਾਂ ਨੂੰ ਇਨਾਮ ਨੌਜਵਾਨ ਸਭਾ ਸੂਜੋਕਾਲੀਆ ਨੇ ਸਾਂਝੇ ਤੌਰ ‘ਤੇ ਵੰਡੇ |

– See more at: http://beta.ajitjalandhar.com/news/20170312/9/1697888.cms#1697888