ਪੰਜਾਬ ਸਰਕਾਰ ਵਲੋਂ ਨਵ-ਨਿਯੁਕਤ ਖੇਤਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਧੰਜੂ ਨੇ ਅੱਜ ਖੇਤੀਬਾੜੀ ਦਫਤਰ ਸੁਲਤਾਨਪੁਰ ਲੋਧੀ ਵਿਖੇ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਜਸਬੀਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਖ਼ੁਸ਼ੀ ਹੋ ਰਹੀ ਹੈ ਕਿ ਖੇਤੀਬਾੜੀ ਵਿਕਾਸ ਅਫ਼ਸਰ ਦੇ ਅਹੁਦੇ ‘ਤੇ ਅੱਜ ਇਕ ਕਿਸਾਨੀ ਪਿਛੋਕੜ ਨਾਲ ਸਬੰਧ ਰੱਖਦੇ ਨੌਜਵਾਨ ਦੀ ਨਿਯੁਕਤੀ ਹੋ ਰਹੀ ਹੈ, ਜੋ ਕਿਸਾਨਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਚੰਗੀ ਤਰਾਂ ਸਮਝ ਸਕਦਾ ਹੈ |
ਇਸ ਮੌਕੇ ਡਾ. ਜਸਪਾਲ ਸਿੰਘ ਧੰਜੂ ਨੇ ਕਿਹਾ ਉਹ ਖੁਸ਼ਕਿਸਮਤ ਹਨ ਕਿ ਊਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜੀਅ ਜਾਨ ਨਾਲ ਕੰਮ ਕਰਨਗੇ | ਇਸ ਮੌਕੇ ਡਾ. ਜਸਪਾਲ ਸਿੰਘ ਧੰਜੂ ਦੇ ਪਿਤਾ ਸ. ਰੇਸ਼ਮ ਸਿੰਘ, ਸਹਾਇਕ ਲੋਕ ਸੰਪਰਕ ਅਫਸਰ ਸੁਬੇਗ ਸਿੰਘ, ਅਜੀਤ ਦੇ ਉਪ ਸੰਪਾਦਕ ਹਰਵਿੰਦਰ ਸਿੰਘ, ਇੰਜੀ. ਮਹਿੰਦਰ ਕੁਮਾਰ, ਐਡਵੋਕੇਟ ਮਲਕੀਤ ਸਿੰਘ, ਜਤਿੰਦਰ ਸਿੰਘ ਟੁਰਨਾ, ਇੰਜੀ. ਜਗਦੀਸ਼ ਸਿੰਘ, ਬਲਕਾਰ ਸਿੰਘ, ਐਚ. ਪੀ. ਐਸ. ਭਰੋਤ, ਵਿਸ਼ਾਲ ਕੌਸ਼ਲ (ਤਿੰਨੇ ਖੇਤੀ ਵਿਕਾਸ ਅਫਸਰ), ਬਲਰਾਜ ਸਿੰਘ ਡਿਪਟੀ ਪ੍ਰੋਜੈਕਟ ਅਫਸਰ, ਪਰਮਿੰਦਰ ਕੁਮਾਰ, ਜਸਬੀਰ ਕੌਰ ਸੁਪਰਡੈਂਟ, ਮਨਦੀਪ ਸਿੰਘ, ਸਤਨਾਮ ਸਿੰਘ ਭਿੰਡਰ, ਮਾ. ਹਜਾਰਾ ਸਿੰਘ, ਮਾ. ਸੁੱਚਾ ਸਿੰਘ ਮਿਰਜਾਪੁਰ, ਗਿਆਨ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ ਮੈਂਬਰ ਪੰਚਾਇਤ, ਬਚਿੱਤਰ ਸਿੰਘ ਖਾਲਸਾ, ਤਲਵਿੰਦਰ ਸਿੰਘ ਚੰਦੀ, ਬਰਜਿੰਦਰ ਸਿੰਘ, ਮਨਜਿੰਦਰ ਸਿੰਘ, ਅਮਰਜੀਤ ਸਿੰਘ ਜੋਸਣ ਆਦਿ ਹਾਜਰ ਸਨ |
ਇਸੇ ਦੌਰਾਨ ਪਲਾਂਟ ਡਾਕਟਰਜ ਸਰਵਸਿਜ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਸਿੱਧੂ, ਖੇਤੀਬਾੜੀ ਆਫੀਸਰਜ ਐਸੋਸੀਏਸ਼ਨਜ ਨੇ ਡਾ. ਜਸਪਾਲ ਸਿੰਘ ਧੰਜੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ |
ਸਰਕਾਰੀ ਅਦਾਰਿਆਂ ‘ਚ ਵਿੱਦਿਆ ਹਾਸਲ ਕਰਕੇ ਉਚ ਅਹੁਦੇ ‘ਤੇ ਪਹੁੰਚੇ ਡਾ. ਜਸਪਾਲ ਸਿੰਘ ਧੰਜੂ
29 ਅਪ੍ਰੈਲ 1991 ਨੂੰ ਖੇਤੀਬਾੜੀ ਵਿਭਾਗ ਕਪੂਰਥਲਾ ਵਿਖ ਤਾਇਨਾਤ ਸ. ਰੇਸ਼ਮ ਸਿੰਘ ਧੰਜੂ ਦੇ ਘਰ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਜਨਮੇ ਡਾ. ਜਸਪਾਲ ਸਿੰਘ ਸਖਤ ਮਿਹਨਤ ਅਤੇ ਲਗਨ ਨਾਲ ਇਸ ਉਚ ਅਹੁਦੇ ‘ਤੇ ਪਹੁੰਚੇ ਹਨ | ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮੰਗੂਪੁਰ ਵਿਚ ਮੁਢਲੀ ਵਿੱਦਿਆ ਹਾਸਲ ਕਰਨ ਤੋਂ ਬਾਅਦ 12ਵੀਂ ਜਮਾਤ ਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ ਅੱਵਲ ਦਰਜੇ ਵਿਚ ਪਾਸ ਕੀਤੀ |
ਇਸ ਤੋਂ ਬਾਅਦ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਦਾਖਲਾ ਲਿਆ ਅਤੇ ਇਥੋਂ ਬੀ. ਐਸ. ਸੀ . ਐਗਰੀਕਲਚਰ ਅਤੇ ਐਮ. ਐਸ. ਸੀ. ਐਗਰੀਕਲਚਰ ਕੀਤੀ | ਇਸੇ ਹੀ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਖੇਤੀਬਾੜੀ ਵਿਚ ਪੀ. ਐਚ. ਡੀ. ਕੀਤੀ ਹੈ |
ਅੱਜ ਜਦੋਂ ਲੋਕ ਕਾਨਵੈਂਟ ਸਕੂਲਾਂ ਵਿਚ ਆਪਣੇ ਬ ੱਚਿਆਂ ਨੂੰ ਪੜ੍ਹਾਉਣ ਨੂੰ ਤਰਜੀਹ ਦੇ ਰਹੇ ਹਨ ਤਾਂ ਡਾ. ਜਸਪਾਲ ਸਿੰਘ ਧੰਜੂ ਨੇ ਦਰਸਾ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਵਿਚ ਵਿੱਦਿਆ ਹਾਸਲ ਕਰਕੇ ਆਪਣੀ ਮਿਹਨਤ ਨਾਲ ਕੋਈ ਵੀ ਮੁਕਾਮ ਹਕਸਲ ਕੀਤਾ ਜਾ ਸਕਦਾ ਹੈ |