ਪਿੰਡ ਬੂੜੇਵਾਲ ਵੱਲੋਂ ਨਿਵੇਕਲੀ ਪਹਿਲਕਦਮੀ-ਸਾਂਝੀ ਸੱਥ ਦੀ ਥਾਂ ਲਈ ਕੀਤੀ ਚੋਣ

116

ਪਿੰਡ ਬੂੜੇਵਾਲ ਵਿਖੇ ਪੁਰਾਣੀ ਸੱਭਿਅਤਾ ਨੂੰ ਸੁਰਜੀਤ ਕਰਨ ਲਈ ਸਰਪੰਚ ਅਵਤਾਰ ਸਿੰਘ ਤੇ ਗ੍ਰਾਮ ਪੰਚਾਇਤ ਨੇ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਅੱਜ ਸੱਥ (ਸਾਂਝੀ ਥਾਂ) ਦੇ ਨਿਰਮਾਣ ਲਈ ਥਾਂ ਦੀ ਚੌਣ ਕੀਤੀ ਗਈ। ਇਸ ਸੱਥ ਦਾ ਨੀਂਹ ਪੱਥਰ ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਰੱਖਿਆ। ਇਸ ਮੌਕੇ ਤੇ ਗਲਬਾਤ ਕਰਦਿਆਂ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸੱਥ ਦੇ ਨਿਰਮਾਣ ਉਪਰੰਤ ਇਸ ਵਿੱਚ ਬੈਠਣ ਦੀਆਂ ਸਵਿਧਾਵਾਂ ਤੋਂ ਬਿਨ੍ਹਾਂ ਬੁਜ਼ੁਰਗਾਂ ਅਤੇ ਨੌਜਵਾਨਾਂ ਦੇ ਪੜ੍ਹਣ ਲਈ ਅਖਬਾਰਾਂ ਅਤੇ ਰਸਾਲਿਆਂ ਆਦਿ ਪ੍ਰਬੰਧ ਵੀ ਕੀਤਾ ਜਾਵੇਗਾ ਜਿਸ ਨਾਲ ਸਾਡੀ ਭਾਈਚਾਰਕ ਸਾਂਝ ਨੂੰ ਵਧੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਂਝੀ ਸੱਥ ਦੇ ਨਿਰਮਾਣ ਲਈ ਸਮੂਹ ਨਗਰ ਨਿਵਾਸੀ ਰਲ ਕੇ ਖਰਚ ਕਰ ਰਹੇ ਹਨ।ਇਸ ਮੌਕੇ ਤੇ ਹਾਜ਼ਰ ਮੁੱਖ ਅਧਿਆਪਕ ਗੁਰਦਿਆਲ ਸਿੰਘ ਸਰਕਾਰੀ ਹਾਈ ਸਕੂਲ ਬੂੜੇਵਾਲ ਨੇ ਕਿਹਾ ਕਿ ਸਰਪੰਚ ਅਵਤਾਰ ਸਿੰਘ ਦੇ ਸਮਾਜ ਪ੍ਰਤੀ ਕੀਤੇ ਇਸ ਸਾਰਥਿਕ ਯਤਨ ਦੀ ਸ਼ਲਾਘਾ ਕਰਨੀ ਬਣਦੀ ਹੈ।ਇਸ ਮੌਕੇ ਤੇ ਪੰਚ ਬਲਵਿੰਦਰ ਸਿੰਘ, ਦਲਬੀਰ ਸਿੰਘ, ਜਸਕਰਨ ਸਿੰਘ, ਸਾਬਕਾ ਸੈਕਟਰੀ ਰਤਨ ਸਿੰਘ, ਮਾਸਟਰ ਚਮਨ ਲਾਲ ਸੁਰਜੀਤ ਤੇ ਜਸਵੀਰ ਸਿੰਘ, ਮੁਖਤਾਰ ਸਿੰਘ ਆਦਿ ਹਾਜ਼ਰ ਸਨ।