ਪਿੰਡ ਬੂਲਪੁਰ ਵਿਚ ਸਰਕਾਰ ਦੁਆਰਾ ਭੇਜੀ ਗਈ ਗਰਾਂਟ ਅਤੇ ਗਰਾਮ ਪੰਚਾਇਤ ਦੇ ਫੰਡਾਂ ਤੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਵਿਚ ਉਸ ਸਮੇਂ ਨਵੀਂ ਕੜੀ ਜੁੜ ਗਈ ਜਦੋਂ ਗਰਾਮ ਪੰਚਾਇਤ ਬੂਲਪੁਰ ਨੇ ਪਿੰਡ ਦੇ ਆਲੇ ਦੁਆਲੇ ਰੋਸ਼ਨੀ ਦੇ ਲਈ ਸਟਰੀਟ ਲਾਈਟਾਂ ਲਗਵਾਈਆਂ। ਇਹਨਾਂ ਸਟਰੀਟ ਲਾਈਟਾਂ ਦਾ ਉਦਘਾਟਨ ਬੀ.ਡੀ.ਪੀ.ਓ ਹਰਬਿਲਾਸ ਬਾਂਗਲਾ ਸੁਲਤਾਨਪੁਰ ਲੋਧੀ ਨੇ ਆਪਣੇ ਹੱਥਾਂ ਨਾਲ ਬਟਨ ਦਬਾ ਕੇ ਕੀਤਾ। ਉਦਘਾਟਨ ਕਰਨ ਉਪਰੰਤ ਹਰਬਿਲਾਸ ਬਾਂਗਲਾ ਨੇ ਕਿਹਾ ਕਿ ਪਿੰਡ ਬੂਲਪੁਰ ਵਿਚ ਹੋ ਰਹੇ ਵਿਕਾਸ ਕਾਰਜ ਪੂਰੇ ਬਲਾਕ ਸੁਲਤਾਨਪੁਰ ਲੋਧੀ ਲਈ ਉਦਾਹਰਨ ਬਣ ਗਏ ਹਨ। ਉਹਨਾਂ ਕਿਹਾ ਕਿ ਹਰ ਪਿੰਡ ਦੀਆਂ ਪੰਚਾਇਤਾਂ ਜੇਕਰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਇਸੇ ਪ੍ਰਕਾਰ ਵਿਕਾਸ ਕਾਰਜ ਕਰਨ ਤਾਂ ਪੰਜਾਬ ਆਉਣ ਵਾਲੇ ਸਮੇਂ ਵਿਚ ਹੋਰ ਤਰੱਕੀ ਵੱਲ ਵਧੇਗਾ। ਇਸ ਦੌਰਾਨ ਬਲਦੇਵ ਸਿੰਘ ਚੰਦੀ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦੁਆਇਆ ਕਿ ਭਵਿੱਖ ਵਿਚ ਵੀ ਪਿੰਡ ਦਾ ਵਿਕਾਸ ਇਸੇ ਤਰਾਂ ਹੁੰਦਾ ਰਹੇਗਾ। ਇਸ ਸਮਾਗਮ ਦੌਰਾਨ ਬੀ.ਡੀ.ਪੀ.ਓ ਹਰਬਿਲਾਸ ਬਾਂਗਲਾ ਅਤੇ ਪੰਚਾਇਤ ਸਕੱਤਰ ਰਸ਼ਪਾਲ ਸਿੰਘ ਦਾ ਗਰਾਮ ਪੰਚਾਇਤ ਬੂਲਪੁਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਦੁਆਰਾ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਬਲਵੰਤ ਸਿੰਘ ਕੌੜਾ , ਸੁਖਵਿੰਦਰ ਸਿੰਘ ਮਰੋਕ, ਸੁਰਿੰਦਰ ਸਿੰਘ ਚੰਦੀ, ਕਰਨੈਲ ਸਿੰਘ, ਬੀਬੀ ਰਣਜੀਤ ਕੌਕ ਕੌੜਾ, ਬੀਬੀ ਪਰਮਜੀਤ ਕੌਰ (ਸਾਰੇ ਪੰਚ) ਕੈਪਟਨ ਚੰਚਲ ਸਿੰਘ ਕੌੜਾ, ਕੈਪਟਨ ਅਜੀਤ ਸਿੰਘ, ਤਜਿੰਦਰਪਾਲ ਸਿੰਘ ਧੰਜੂ, ਪੂਰਨ ਸਿੰਘ ਥਿੰਦ, ਮਹਿੰਦਰ ਸਿੰਘ ਸੈਕਟਰੀ, ਨਰਿੰਦਜੀਤ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਸਰਬਜੀਤ ਸਿੰਘ, ਕੇਵਲ ਸਿੰਘ ਸਾਬਕਾ ਬੀ.ਪੀ.ਓ, ਬਲਵਿੰਦਰ ਸਿੰਘ ਬਿੱਟੂ, ਗੁਰਮੁਖ ਸਿੰਘ, ਸਾਧੂ ਸਿੰਘ ਧੰਜੂ, ਸਰਵਣ ਸਿੰਘ ਚੰਦੀ, ਮਲਕੀਤ ਸਿੰਘ ਆੜਤੀਆ, ਹਰਗੋਬਿੰਦ ਸਿੰਘ, ਗੁਰਸੇਵਕ ਸਿੰਘ, ਬਾਬਾ ਲਾਲ ਸਿੰਘ, ਸੌਦਾਗਰ ਸਿੰਘ, ਕਰਤਾਰ ਸਿੰਘ, ਨਿਰੰਜਨ ਸਿੰਘ, ਭਜਨ ਸਿੰਘ ਆਦਿ ਹਾਜ਼ਰ ਸਨ। (source Ajit)
Comments are closed.
good