ਪਿੰਡ ਬੂਲਪੁਰ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਕੁੱਝ ਇਸ ਤਰਾਂ ਮਨਾਇਆ ਗਿਆ-ਦੇਖੋ ਤਸਵੀਰਾਂ

63

Boolpur

ਪਿੰੰਡ ਬੂਲਪੁਰ ਵਿਖੇ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਅੱਜ ਮਿਤੀ 15 ਮਈ 2016 ਦਿਨ ਐਤਵਾਰ ਨੂੰ  ਹਰ ਸਾਲ ਦੀ ਤਰਾਂ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਪਰਸੋਂ ਰੋਜ਼ ਤੋਂ ਪ੍ਰਾਰੰਭ ਹੋਏ 31 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਗਿਆਨੀ ਅਵਤਾਰ ਸਿੰਘ ਦੂਲ੍ਹੋਵਾਲ ਦੇ ਕਵੀਸ਼ਰੀ ਜਥੇ ਅਤੇ ਭਾਈ ਲਖਵਿੰਦਰ ਸਿੰਘ ਲਹਿਰੀ ਦੇ ਢਾਡੀ ਜਥੇ  ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ।  ਚਾਹ ਪਕੌੜਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਦੀਆਂ ਤਸਵੀਰਾਂ ਪਿੰਡ ਠੱਟਾ ਦੀ ਵੈਬਸਾਈਟ ‘ਤੇ ਉਪਲਭਦ ਹਨ।

ਵੀਡਿਓ ਜਲਦ ਹੀ ਪਿੰਡ ਠੱਟਾ ਦੀ ਵੈਬਸਾਈਟ ਅਤੇ ਸਾਡੇ You Tube ChannelPind Thatta‘ ‘ਤੇ ਉਪਲਭਦ ਹੋ ਜਾਣਗੀਆਂ।