ਬੀਤੇ ਦਿਨੀ ਪਿੰਡ ਬੂਲਪੁਰ ਵਿਖੇ ਖੇਤੀਬਾੜੀ ਮਾਹਿਰ ਡਾਕਟਰਾਂ ਦੀ ਇੱਕ ਟੀਮ ਨੇ ਦੌਰਾ ਕੀਤਾ। ਜਿਸ ਵਿੱਚ ਸੂਰਜਮੁਖੀ ਦੀ ਹੈਦਰਾਬਾਦੀ ਕਿਸਮ ਪੀ.ਸੀ.ਐਮ.996 ਦੇ ਬਾਰੇ ਵਿਚਾਰਾਂ ਕੀਤੀਆਂ ਗਈਆਂ। ਸਟੇਟ ਐਵਾਰਡੀ ਕਿਸਾਨ ਸ. ਸਰਵਣ ਸਿੰਘ ਚੰਦੀ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਕਿਸਾਨਾਂ ਨੂੰ ਇਹ ਬੀਜ ਬਿਲਕੁਲ ਮੁਫਤ ਮੁਹੱਈਆ ਕਰਵਾਇਆ ਗਿਆ ਸੀ।