ਪਿੰਡ ਬੂਲਪੁਰ ਦੇ ਮੂਲ ਨਿਵਾਸੀ ਡਾ. ਸੁਖਪਾਲ ਥਿੰਦ ਦਾ ਰਾਜ ਕੁਮਾਰ ਕੁਮਰਾ ਯਾਦਗਾਰੀ ਪੁਰਸਕਾਰ ਨਾਲ ਸਨਮਾਨ।

39

Sukhpal Thind

(ਅਮਰਜੀਤ ਕੋਮਲ)-ਸਿਰਜਣਾ ਕੇਂਦਰ ਕਪੂਰਥਲਾ ਵੱਲੋਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ, ਉੱਘੇ ਲੇਖਕ ਤੇ ਆਲੋਚਕ ਡਾ. ਸੁਖਪਾਲ ਸਿੰਘ ਥਿੰਦ ਦੇ ਸਨਮਾਨ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ: ਹਰਜੀਤ ਸਿੰਘ ਅਸ਼ਕ, ਪਿ੍ੰ. ਜਗਮਿੰਦਰ ਕੌਰ, ਸਿਰਜਣਾ ਕੇਂਦਰ ਦੇ ਪ੍ਰਧਾਨ ਚੰਨ ਮੋਮੀ, ਪ੍ਰੋ: ਕੁਲਵੰਤ ਸਿੰਘ ਔਜਲਾ, ਡਾ: ਸੁਖਪਾਲ ਸਿੰਘ ਥਿੰਦ, ਸ਼ਾਇਰ ਕੰਵਰ ਇਕਬਾਲ, ਬਲਵੰਤ ਸਿੰਘ ਬੱਲ, ਪਿ੍ੰਸੀਪਲ ਜੰਗ ਬਹਾਦਰ ਸਿੰਘ ਘੁੰਮਣ, ਸੂਬੇਦਾਰ ਸ਼ਿਵ ਸਿੰਘ ਕਾਹਲਵਾਂ ਤੇ ਰੌਸ਼ਨ ਖੈੜਾ ਆਦਿ ਸੁਸ਼ੋਭਿਤ ਸਨ | ਸਮਾਗਮ ਦੇ ਆਰੰਭ ‘ਚ ਡਾ: ਸਰਦੂਲ ਸਿੰਘ ਔਜਲਾ ਨੇ ਡਾ: ਸੁਖਪਾਲ ਸਿੰਘ ਥਿੰਦ ਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣ ਪਹਿਚਾਣ ਕਰਵਾਈ | ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਡਾ: ਸੁਖਪਾਲ ਸਿੰਘ ਥਿੰਦ ਨੂੰ ਰਾਜ ਕੁਮਾਰ ਕੁਮਰਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਵਿਚ ਉਨ੍ਹਾਂ ਨੂੰ ਸਨਮਾਨ ਪੱਤਰ, ਲੋਈ, ਨਕਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦਿੱਤਾ ਗਿਆ | ਸਨਮਾਨ ਪ੍ਰਾਪਤ ਕਰਨ ਉਪਰੰਤ ਡਾ: ਥਿੰਦ ਨੇ ਸਿਰਜਣਾ ਕੇਂਦਰ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਸਮਾਗਮ ਕਰਵਾਉਣ ਲਈ ਸਿਰਜਣਾ ਕੇਂਦਰ ਦੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਭਾਵੁਕ ਹੁੰਦੇ ਕਿਹਾ ਕਿ ਦੇਸ਼ ਵਿਦੇਸ਼ ਵਿਚ ਮਿਲੇ ਮਾਨ ਸਨਮਾਨ ਨਾਲੋਂ ਉਨ੍ਹਾਂ ਨੂੰ ਇਹ ਪੁਰਸਕਾਰ ਲੈ ਕੇ ਵੱਧ ਸਕੂਨ ਮਿਲਿਆ ਹੈ | ਇਸੇ ਦੌਰਾਨ ਹੀ ਪਿ੍ੰ. ਕੇਵਲ ਸਿੰਘ, ਉੱਘੇ ਸ਼ਾਇਰ ਹਰਫ਼ੂਲ ਸਿੰਘ, ਪ੍ਰੋ: ਕੁਲਵੰਤ ਸਿੰਘ ਔਜਲਾ ਤੇ ਪਿ੍ੰਸੀਪਲ ਜੰਗ ਬਹਾਦਰ ਸਿੰਘ ਘੁੰਮਣ ਨੇ ਡਾ: ਸੁਖਪਾਲ ਸਿੰਘ ਥਿੰਦ ਨੂੰ ਪੁਰਸਕਾਰ ਮਿਲਣ ‘ਤੇ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਪ੍ਰਤੀਬੱਧਤਾ ਤੇ ਸਮਰਪਣ ਦੀ ਭਾਵਨਾ ਨਾਲ ਕਰਨ ਲਈ ਕਿਹਾ | ਇਸ ਮੌਕੇ ਪ੍ਰਵਾਸੀ ਸ਼ਾਇਰ ਹਰਜੀਤ ਸਿੰਘ ਅਸ਼ਕ ਤੇ ਉਨ੍ਹਾਂ ਦੀ ਪਤਨੀ ਪਿ੍ੰਸੀਪਲ ਜਗਮਿੰਦਰ ਕੌਰ ਨੇ ਸਿਰਜਣਾ ਕੇਂਦਰ ਨੂੰ 5 ਹਜ਼ਾਰ ਰੁਪਏ ਮਾਲੀ ਸਹਾਇਤਾ ਵਜੋਂ ਦਿੱਤੇ | ਸਮਾਗਮ ਦੇ ਦੂਜੇ ਸੈਸ਼ਨ ਦੌਰਾਨ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਡਾ: ਰਜੇਸ਼ਵਰ ਅਰੋੜਾ, ਪ੍ਰੋ: ਕੁਲਵੰਤ ਸਿੰਘ ਔਜਲਾ, ਸੁਰਜੀਤ ਸਾਜਨ, ਰਣਬੀਰ ਸਿੰਘ ਰਾਣਾ, ਹਰਜਿੰਦਰ ਰਾਣਾ, ਮਨਜੀਤ ਸੋਹਲ, ਸਹਿਬਾਜ ਖ਼ਾਨ, ਮਨਜਿੰਦਰ ਕਮਲ, ਧਰਮਪਾਲ ਪੈਂਥਰ, ਜੈਲਦਾਰ ਸਿੰਘ ਹਸਮੁਖ, ਕੁਮਾਰ ਆਸ਼ੂ, ਗੁਰਮੁਖ ਸਿੰਘ ਢੋਡ, ਸੋਮਨਾਥ ਹੁਸ਼ਿਆਰਪੁਰੀ, ਮਨੋਹਰ ਸਾਦਕ, ਨਿਰਮਲ ਸਿੰਘ ਖੱਖ, ਜਨਕਪ੍ਰੀਤ ਸਿੰਘ ਬੇਗੋਵਾਲ ਤੇ ਹੋਰ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਉੱਘੇ ਸ਼ਾਇਰ ਕੰਵਰ ਇਕਬਾਲ ਨੇ ਬਾਖ਼ੂਬੀ ਨਾਲ ਨਿਭਾਏ | ਸਨਮਾਨ ਸਮਾਗਮ ‘ਚ ਮੰਗਲ ਸਿੰਘ ਭੰਡਾਲ, ਡਾ: ਜੇ.ਐਸ ਵਧਵਾ, ਸੁਖਵਿੰਦਰ ਮੋਹਨ ਸਿੰਘ, ਕਰਨਲ ਪਿ੍ਥੀਪਾਲ ਸਿੰਘ, ਨਿਰਮਲ ਸਿੰਘ ਖਾਲ਼ੂ, ਮਾਸਟਰ ਸਾਧੂ ਸਿੰਘ, ਜਸਬੀਰ ਸਿੰਘ ਸੰਧੂ, ਮਾਸਟਰ ਮੋਹਨ ਸਿੰਘ ਸੈਦੋਵਾਲ, ਡਾ: ਗੁਰਨਾਮ ਸਿੰਘ, ਪਰਵਿੰਦਰ ਸਿੰਘ, ਹਰਦੇਵ ਸਿੰਘ ਸੈਦੋਵਾਲ, ਮਨਜ਼ੂਰ ਹੁਸੈਨ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |