ਕਪੂਰਥਲਾ ਜਿਲ੍ਹਾ ਦੇ ਪਿੰਡ ਬੂਲਪੁਰ ਦੇ ਜਿਆਦਾਤਰ ਕਿਸਾਨ ਹਰੀਆਂ ਸਬਜ਼ੀਆਂ ਦੀ ਕਾਸ਼ਤ ਕਰਕੇ ਬਹੁਤ ਵਧੀਆ ਕੁਆਲਿਟੀ ਦੀ ਸਬਜ਼ੀ ਪੈਦਾ ਕਰਨ ਲਈ ਕਾਫੀ ਮਸ਼ਹੂਰ ਮੰਨੇ ਜਾਂਦੇ ਹਨ। ਇਥੋਂ ਦੇ ਨੌਜਵਾਨ ਕਿਸਾਨ ਸੁਰਜੀਤ ਸਿੰਘ ਨੇ ਆਪਣੇ ਖੇਤਾਂ ਵਿੱਚ ਵਧੀਆ ਕੁਆਲਿਟੀ ਦੇ ਪਿਆਜ਼ ਦੀ ਫਸਲ ਬੀਜੀ ਅਤੇ ਹੁਣ ਉਸਦੀ ਮਿਹਨਤ ਰੰਗ ਲਿਆਈ। ਉਹਨਾਂ ਦੱਸਿਆ ਕਿ ਉਸਦੇ ਖੇਤਾਂ ਚੋਂ ਇੱਕ-ਇੱਕ ਪਿਆਜ਼ 900 ਗ੍ਰਾਮ ਤੋਂ ਵੱਧ ਭਾਰ ਦਾ ਪੈਦਾ ਹੋਇਆ। ਜਿਨ੍ਹਾਂ ਨੂੰ ਵੇਖਣ ਲਈ ਹੋਰ ਪਿੰਡਾਂ ਦੇ ਕਿਸਾਨ ਵੀ ਦੂਰ ਦੂਰ ਤੋਂ ਆ ਰਹੇ ਹਨ।
ਇਸ ਤੋਂ ਪਹਿਲਾਂ ਇਸੇ ਪਿੰਡ ਦੇ ਕਿਸਾਨ ਰਣਜੀਤ ਸਿੰਘ ਥਿੰਦ ਨੇ ਵੀ ਜੂਨ 2012 ਵਿੱਚ 990 ਗ੍ਰਾਮ ਦੇ ਪਿਆਜ਼ ਦੀ ਪੈਦਾ ਕਰਕੇ ਕਾਫੀ ਨਾਮਨਾ ਖੱਟਿਆ ਹੈ।
ਇਸੇ ਪਿੰਡ ਤੋਂ ਹੀ ਕਿਸਾਨ ਸਰਵਣ ਸਿੰਘ ਚੰਦੀ ਸ਼ਹਿਦ ਦੀਆਂ ਮੱਖੀਆਂ ਦੀ ਪਾਲ ਕੇ ਸਟੇਟ ਐਵਾਰਡ ਪ੍ਰਾਪਤ ਕਰ ਚੁੱਕਾ ਹੈ।