ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਬਿਧੀਪੁਰ ਵਿਖੇ ਚੌਥਾ ਮਹਾਨ ਕੀਰਤਨ ਦਰਬਾਰ ਸਮੂਹ ਨਗਰ ਨਿਵਾਸੀਆਂ ਵਲੋਂ ਸ੍ਰੀ ਗੁਰੂ ਨਾਨਕ ਕੀਰਤਨ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ, ਐਨ.ਆਰ.ਆਈਜ਼ ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਬਿਧੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ 3 ਅਪ੍ਰੈਲ, 2018 ਦਿਨ ਮੰਗਲਵਾਰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦੇਂਦਿਆਂ ਗੁਰੂ ਨਾਨਕ ਦੇਵ ਕੀਰਤਨ ਸੇਵਾ ਸੁਸਾਇਟੀ ਦੇ ਮੈਂਬਰ ਪਲਵਿੰਦਰ ਸਿੰਘ ਬਿੱਕਾ, ਸੁਖਵਿੰਦਰ ਸਿੰਘ ਮੰਤਰੀ ਤੇ ਸਰਵਣ ਸਿੰਘ ਬਾਵਾ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਉਘੇ ਕਥਾਵਾਚਕ ਸਰਬਜੀਤ ਸਿੰਘ ਧੂੰਦਾ, ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਕਥਾਵਾਚਕ ਹਰਪ੍ਰੀਤ ਸਿੰਘ ਤਲਵੰਡੀ ਚੌਦਰੀਆਂ, ਕਵੀਸ਼ਰੀ ਜਥੇ ਪਹੁੰਚ ਰਹੇ ਹਨ।ਸਟੇਜ ਦਾ ਸੰਚਾਲਨ ਭਾਈ ਹਰਜੀਤ ਸਿੰਘ ਕਥਾਵਾਚਕ ਧਰਮ ਪ੍ਰਚਾਰਕ ਕਮੇਟੀ ਸੁਲਤਾਨਪੁਰ ਲੋਧੀ ਕਰਨਗੇ।