ਪਿੰਡ ਨੱਥੂਪੁਰ ਦੀ ਸੰਗਤ ਨੇ ਸੁਲਤਾਨਪੁਰ ਲੋਧੀ-ਮੁੰਡੀ ਮੋੜ ਸੜਕ ਦੀ ਸਫ਼ਾਈ ਕੀਤੀ।

42

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਨੂੰ ਸਿੱਖੀ ਦਾ ਧੁਰਾ ਨਗਰੀ ਗੋਇੰਦਵਾਲ ਸਾਹਿਬ ਅਤੇ ਅੰਮਿ੍ਤਸਰ, ਤਰਨਤਾਰਨ ਨਾਲ ਜੋੜਨ ਵਾਲੀ ਸੁਲਤਾਨਪੁਰ ਲੋਧੀ ਮੁੰਡੀ ਮੋੜ ਸੜਕ ਉੱਪਰ ਉੱਗੀ ਘਾਹ ਬੂਟੀ ਨੂੰ ਸਾਫ਼ ਕਰਨ ਅਤੇ ਸੜਕ ਦੇ ਦੋਵੇਂ ਪਾਸੇ ਸੁੰਦਰ ਬਣਾਉਣ ਵਾਸਤੇ ਪਿੰਡ ਨੱਥੂਪੁਰ ਦੀ ਸੰਗਤ ਨੇ ਕਾਰ ਸੇਵਾ ‘ਚ ਭਾਗ ਲਿਆ। ਇਲਾਕਾ ਨਿਵਾਸੀਆਂ ਨੇ ਨੱਥੂਪੁਰ, ਦੰਦੂਪੁਰ ਅਤੇ ਮੁੰਡੀ ਮੋੜ ਤਕ ਸੜਕ ਨੂੰ ਸੰਵਾਰਿਆ। ਇਸ ਮੌਕੇ ਸਰਪੰਚ ਬਲਦੇਵ ਸਿੰਘ, ਪੰਚ ਰਾਮ ਸਿੰਘ, ਜੀਤ ਸਿੰਘ ਨੰਬਰਦਾਰ, ਜਸਵਿੰਦਰ ਸਿੰਘ, ਰਤਨ ਸਿੰਘ, ਗੁਰਦੇਵ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸ਼ਾਮ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ, ਭਜਨ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।।