ਪਿੰਡ ਦੰਦੂਪੁਰ ਵਿਖੇ ਇਸ ਟੀਮ ਨੇ ਜਿੱਤਿਆ ਕਬੱਡੀ ਕੱਪ-ਪੜ੍ਹੋ ਪੂਰੀ ਖਬਰ

80

dandupur

ਸੰਤ ਬਾਬਾ ਖੜਗ ਸਿੰਘ ਦਾ ਸਾਲਾਨਾ ਜੋੜਮੇਲੇ ਮੌਕੇ ਸਮੂਹ ਗਰਾਮ ਪੰਚਾਇਤ ਨਗਰ ਨਿਵਾਸੀ, ਐੱਨ. ਆਰ. ਆਈ. ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਪਿੰਡ ਪੱਧਰ ਦੀਆਂ 7 ਓਪਨ ਦੀਆਂ ਟੀਮਾਂ ਨੇ ਭਾਗ ਲਿਆ | ਜਿਸ ਦੌਰਾਨ ਪਹਿਲੇ ਸੈਮੀਫਾਈਨਲ ਵਿਚ ਜੋਗੇਵਾਲ ਦੀ ਟੀਮ ਨੇ ਡਡਵਿੰਡੀ ਤੇ ਦੂਸਰੇ ਸੈਮੀਫਾਈਨਲ ਵਿਚ ਤਲਵੰਡੀ ਚੌਧਰੀਆਂ ਦੀ ਟੀਮ ਨੇ ਟਿੱਬਾ ਦੀ ਟੀਮ ਨੂੰ ਮਾਤ ਦਿੱਤੀ | ਫਾਈਨਲ ਵਿਚ ਤਲਵੰਡੀ ਚੌਧਰੀਆਂ ਦੀ ਕਬੱਡੀ ਟੀਮ ਨੇ ਰੋਚਕ ਤੇ ਜ਼ਬਰਦਸਤ ਮੁਕਾਬਲੇ ‘ਚ ਜੋਗੇਵਾਲ ਦੀ ਟੀਮ ਨੂੰ ਹਰਾ ਕੇ ਕੱਪ ‘ਤੇ ਕਬਜ਼ਾ ਕੀਤਾ | ਇਸ ਮੌਕੇ ਪਹਿਲੇ ਸਥਾਨ ‘ਤੇ ਰਹੀ ਟੀਮ ਨੂੰ 41 ਹਜ਼ਾਰ ਤੇ ਦੂਸਰੇ ਸਥਾਨ ‘ਤੇ ਰਹੀ ਟੀਮ ਨੂੰ 31 ਹਜ਼ਾਰ ਦੇ ਨਗਦ ਇਨਾਮ ਬਾਬਾ ਖੜਗ ਸਿੰਘ ਸਪੋਰਟਸ ਕਲੱਬ ਵੱਲੋਂ ਦਿੱਤੇ ਗਏ | ਇਸ ਮੌਕੇ ਬਾਬਾ ਸੁਰਸਿੰਘ ਬਿਧੀਚੰਦੀਆਂ ਵੱਲੋਂ ਸਾਲਾਨਾ ਜੋੜ ਮੇੇਲੇ ਦੇ ਸਬੰਧ ਵਿਚ ਘੋੜ ਦੌੜ ਵੀ ਕਰਵਾਈ ਗਈ, ਜਦਕਿ ਮੇਜਰ ਹਿੰਦੁਸਤਾਨੀ ਤੇ ਜੋਤੀ ਤੇ ਬੁਲਟ ਮੋਟਰਸਾਈਕਲ ‘ਤੇ ਆਪਣੇ ਕਰਤਵ ਦਿਖਾ ਕੇ ਆਈ ਸੰਗਤ ਦਾ ਮਨੋਰੰਜਨ ਕੀਤਾ | ਇਸ ਮੌਕੇ ਰੈਫਰੀ ਦੀ ਭੂਮਿਕਾ ਮਾਸਟਰ ਸੁਰਜੀਤ ਸਿੰਘ, ਰਾਜੂ ਪ੍ਰਵੇਜ਼ ਨਗਰ ਤੇ ਬਲਕਾਰ ਸਿੰਘ ਨੇ ਬਾਖੂਬੀ ਨਿਭਾਈ, ਜਦਕਿ ਕੁਮੈਂਟਰੀ ਮਿੱਠਾ ਦਰੀਏਵਾਲ ਨੇ ਕੀਤੀ | ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਮਲਕੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਜਰਨੈਲ ਸਿੰਘ ਵਲਣੀ, ਵਜੀਰ ਸਿੰਘ, ਮਾਸਟਰ ਹਰਜਿੰਦਰ ਸਿੰਘ, ਡਾ: ਅਮਰਜੀਤ ਸਿੰਘ, ਬੰਤਾ ਸਿੰਘ ਨਿਹੰਗ, ਕਸ਼ਮੀਰ ਸਿੰਘ ਬਿੱਟੂ, ਜਗਤਾਰ ਸਿੰਘ, ਬਲਬੀਰ ਸਿੰਘ ਥਾਣੇਦਾਰ, ਗੁਰਮੀਤ ਸਿੰਘ ਥਾਣੇਦਾਰ, ਮਾਸਟਰ ਚਮਨ ਲਾਲ, ਸਰਬਜੀਤ ਸਿੰਘ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ, ਅਮਰਜੀਤ ਸਿੰਘ, ਜੱਸਾ, ਡਾ: ਸੰਤੋਖ ਸਿੰਘ, ਬਲਕਾਰ ਸਿੰਘ ਫੌਜੀ, ਰਜਿੰਦਰ ਸਿੰਘ ਆਦਿ ਸੰਗਤ ‘ਚ ਹਾਜ਼ਰ ਸਨ |