ਪਿੰਡ ਠੱਟਾ ਪੁਰਾਣਾ ਦੀ ਗਰਾਮ ਪੰਚਾਇਤ ਨੂੰ ਮ੍ਰਿਤਕ ਦੇਹ ਦੀ ਸੰਭਾਲ ਲਈ ਫਰੀਜ਼ਰ ਭੇਂਟ ਕੀਤਾ ਗਿਆ।

89

12
ਪਿੰਡ ਠੱਟਾ ਪੁਰਾਣਾ ਦੇ ਦਾਨੀ ਸੱਜਣ ਗੁਰਮੇਜ ਸਿੰਘ ਮੁੱਤੀ, ਅਵਤਾਰ ਸਿੰਘ ਜੋਸਨ, ਕਾਮਰੇਡ ਸੁਰਿੰਦਰਜੀਤ ਸਿੰਘ, ਬਚਨ ਸਿੰਘ ਮੁੱਤੀ (ਰਿਟਾ. ਡੀ.ਐਸ.ਪੀ.), ਨਰਿੰਦਰ ਸਿੰਘ ਖਿੰਡਾ, ਸੁੱਚਾ ਸਿੰਘ ਖਿੰਡਾ, ਬਲਬੀਰ ਸਿੰਘ ਮਹਿਰੋਕ, ਬਲਵੰਤ ਸਿੰਘ ਮੁੱਤੀ ਅਤੇ ਸ਼ੌਂਕਾ ਸਿੰਘ ਖਿੰਡਾ ਵੱਲੋਂ ਸਮੁੱਚੇ ਰੂਪ ਵਿੱਚ 47000 ਰੁਪਏ ਇਕੱਤਰ ਕਰਕੇ ਮ੍ਰਿਤਕ ਦੇਹ ਦੀ ਸੰਭਾਲ ਲਈ ਇੱਕ ਫਰੀਜ਼ਰ ਗਰਾਮ ਪੰਚਾਇਤ ਠੱਟਾ ਪੁਰਾਣਾ ਨੂੰ ਭੇਂਟ ਕੀਤਾ ਗਿਆ। ਅੱਜ ਠੱਟਾ ਪੁਰਾਣਾ ਦੇ ਪੰਚਾਇਤ ਘਰ ਵਿੱਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਹ ਫਰੀਜ਼ਰ ਗਰਾਮ ਪੰਚਾਇਤ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਸਮੂਹ ਦਾਨੀ ਸੱਜਣ, ਸਰਪੰਚ ਸ੍ਰੀਮਤੀ ਬਲਬੀਰ ਕੌਰ, ਸਾਬਕਾ ਸਰਪੰਚ ਸਵਰਨ ਸਿੰਘ ਅਤੇ ਸਮੂਹ ਮੈਂਬਰ ਪੰਚਾਇਤ ਹਾਜ਼ਰ ਸਨ।