ਪਿੰਡ ਠੱਟਾ ਨਵਾਂ ਵਿਖੇ ਸੇਵਾ ਕੇਂਦਰ ਦੇ ਨੇੜੇ ਨੌਜਵਾਨਾਂ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਨੌਜਵਾਨ ਆਗੂ ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਮ 5:30 ਵਜੇ ਸੇਵਾ ਕੇਂਦਰ ਦੇ ਨਜਦੀਕ ਵੱਡੀ ਸਕਰੀਨ ਤੇ ਸਾਹਿਬਜ਼ਾਦਿਆਂ ਦੀ ਫਿਲਮ ਵੀ ਦਿਖਾਈ ਜਾਵੇਗੀ। ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਤਾਂ ਜੋ ਉਹ ਵੀ ਸ਼ਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕਣ। ਇਸ ਮੌਕੇ ਸੇਵਾਦਾਰਾਂ ਵਿੱਚ ਗੁਰਸੇਵਕ, ਭਿੰਦਾ ਗਿੱਲ, ਗੋਲਡੀ, ਸੁਖਮਨ, ਜੱਸਾ, ਅਕਾਸ਼ ਬਾਬਾ, ਕਰਨ ਬਾਬਾ, ਕਰਨ, ਰਾਜਾ, ਪ੍ਰਿਥਵੀ, ਬਲਜਿੰਦਰ ਅਤੇ ਸ਼ੇਰਾ ਹਾਜ਼ਰ ਸਨ।