ਪਿੰਡ ਠੱਟਾ ਨਵਾਂ ਵਿਖੇ ਬੱਚਿਆਂ ਵੱਲੋਂ ਬੁਰਾਈ ‘ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ।

35

ਅੱਜ ਸ਼ਾਮ ਪਿੰਡ ਠੱਟਾ ਨਵਾਂ ਦੇ ਬੱਚਿਆਂ ਵੱਲੋਂ ਬੁਰਾਈ ‘ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਬੱਚਿਆਂ ਵੱਲੋਂ ਆਪਣੇ ਜੇਬ ਖਰਚ ਵਿੱਚੋਂ ਸਜਾਵਟ ਦਾ ਸਮਾਨ ਅਤੇ ਪਟਾਕੇ ਲਿਆ ਕੇ ਰਾਵਣ ਦੇ ਪੁਤਲੇ ਤਿਆਰ ਕੀਤੇ ਗਏ। ਸ਼ਾਮ 5:30 ਵਜੇ ਮਸਜਿਦ ਨੇੜੇ ਬੱਚਿਆਂ ਵੱਲੋਂ ਰਾਵਣ ਦਾ ਪੁਤਲਾ ਸਾੜਿਆ ਗਿਆ। ਇਸੇ ਤਰਾਂ ਗੁਰਦੁਆਰਾ ਸਾਹਿਬ ਨੇੜੇ ਤਕਰੀਬਨ 6:00 ਵਜੇ ਬੱਚਿਆਂ ਵੱਲੋਂ ਰਾਵਣ ਦਾ ਪੁਤਲਾ ਸਾੜਿਆ ਗਿਆ। ਪ੍ਰਬੰਧਕਾਂ ਵੱਲੋਂ ਪੁਤਲੇ ਸਾੜਨ ਉਪਰੰਤ ਬੱਚਿਆਂ ਨੂੰ ਟੌਫੀਆਂ ਵੰਡੀਆਂ ਗਈਆਂ।