(ਪਰਸਨ ਲਾਲ ਭੋਲਾ)- ਬਾਬਾ ਜੀਵਨ ਸਿੰਘ ਦੀ ਯਾਦ ਨੂੰ ਸਮਰਪਿਤ ਦੂਸਰਾ ਸਾਲਾਨਾ ਵਿਸਾਖੀ ਮੇਲਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਠੱਟਾ ਨਵਾਂ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਭਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ | ਭਾਈ ਅਵਤਾਰ ਸਿੰਘ ਦੂਲੋਵਾਲ ਤੇ ਸੁਖਵਿੰਦਰ ਸਿੰਘ ਮੋਮੀ ਕਵੀਸ਼ਰੀ ਜਥੇ ਵੱਲੋਂ ਵਿਸਾਖੀ ਦੇ ਦਿਹਾੜੇ ‘ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਾਜਨਾ ਕਰਨ ਮੌਕੇ ਦੇ ਦਿ੍ਸ਼ਤਾਂਟ ਨੂੰ ਕਲਾਮਈ ਢੰਗ ਨਾਲ ਪੇਸ਼ ਕਰ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਗੁਰੂ ਘਰ ਦੀ ਇਨਵਰਟਰ ਨਾਲ ਸੇਵਾ ਕਰਨ ਵਾਲੇ ਦਲਵਿੰਦਰ ਸਿੰਘ, ਰਮਾਲਿਆਂ ਨੂੰ ਰੱਖਣ ਲਈ ਅਲਮਾਰੀ ਭੇਟ ਕਰਨ ਵਾਲੇ ਮੱਸਾ ਸਿੰਘ ਤੇ ਨੰਦ ਲਾਲ ਵੱਲੋਂ ਸਗਲੇ ਦੀ ਸੇਵਾ ਕਰਨ ‘ਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸੁਖਵਿੰਦਰ ਸਿੰਘ ਸਾਬੀ ਇਟਲੀ, ਬਖ਼ਸ਼ੀਸ਼ ਸਿੰਘ ਇਟਲੀ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ‘ਤੇ ਸਨਮਾਨਿਤ ਕੀਤਾ | ਸਵਰਨ ਸਿੰਘ ਐਸ.ਐਚ.ਓ. ਥਾਣਾ ਤਲਵੰਡੀ ਚੌਧਰੀਆਂ ਵੱਲੋਂ ਨਿਭਾਈ ਸੇਵਾ ਦਾ ਸਤਿਕਾਰ ਕਰਦੇ ਸਨਮਾਨ ਕੀਤਾ ਗਿਆ | ਇਸ ਮੌਕੇ ਇਕਬਾਲ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਸੁੱਚਾ ਸਿੰਘ, ਸਾਬਕਾ ਹੈੱਡ ਮਾਸਟਰ ਪਰਮਜੀਤ ਸਿੰਘ, ਸਰਪੰਚ ਜਸਵੀਰ ਕੌਰ ਠੱਟਾ ਨਵਾਂ, ਸੁਖਵਿੰਦਰ ਸਿੰਘ ਲਾਡੀ, ਦਿਲਬੀਰ ਸਿੰਘ, ਪ੍ਰੀਤਮ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ, ਮਾਸਟਰ ਜਰਨੈਲ ਸਿੰਘ, ਸ਼ਿਵ ਚਰਨ ਸਿੰਘ, ਅਵਤਾਰ ਸਿੰਘ, ਰੀਡਰ ਮੋਹਨ ਸਿੰਘ, ਜੀਤ ਸਿੰਘ ਨੱਥੂ, ਜਗਜੀਤ ਸਿੰਘ ਮੋਮੀ, ਗੁਰਦੀਪ ਸਿੰਘ, ਬੱਬੂ, ਸਵਰਨ ਸਿੰਘ, ਅਜੀਤ ਸਿੰਘ ਮੋਮੀ, ਸ਼ਿੰਗਾਰਾ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |