(ਭੋਲਾ)- ਜੋ ਵੀ ਬੱਚੇ ਨਸ਼ਾ ਲੈਂਦੇ ਹਨ, ਸਭ ਤੋਂ ਪਹਿਲਾਂ ਉਸ ਦੀ ਮਾਂ ਨੂੰ ਪਤਾ ਲੱਗਦਾ ਹੈ, ਕਿਉਂਕਿ ਉਹ ਬੱਚੇ ਦਾ ਪਹਿਲਾ ਅਧਿਆਪਕ ਹੋਣ ਕਰਕੇ ਉਸ ਦੀ ਮਾਨਸਿਕਤਾ ਨੂੰ ਸਹੀ ਜਾਣ ਜਾਂਦੀ ਹੈ, ਪਰ ਉਸ ਨੂੰ ਇਸ ਆਦਤ ਤੋਂ ਰੋਕਣ ਲਈ ਸਖ਼ਤੀ ਨਹੀਂ ਵਰਤਦੀ | ਅਖੀਰ ਬੱਚਾ ਨਸ਼ੇ ਦਾ ਆਦੀ ਹੋ ਜਾਂਦਾ ਹੈ, ਜੋ ਅੱਗੇ ਜਾ ਕੇ ਸਮੁੱਚੇ ਪਰਿਵਾਰ ਹੀ ਨਹੀਂ ਸਮਾਜ ਦੀ ਸਮੱਸਿਆ ਬਣਦਾ ਹੈ, ਕਿਉਂਕਿ ਉਹ ਹੋਰ ਸਾਥੀਆਂ ਨੂੰ ਵੀ ਨਸ਼ੇ ਦੀ ਲੱਤ ਪਾਉਂਦਾ ਹੈ | ਉਕਤ ਸ਼ਬਦ ਡੀ.ਆਈ.ਜੀ. ਰਾਜਿੰਦਰ ਸਿੰਘ ਜਲੰਧਰ ਨੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਠੱਟਾ ਨਵਾਂ ਵਿਖੇ ‘ਨਸ਼ਾ ਕਿਵੇਂ ਰੋਕਿਆ ਜਾਵੇ’ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦੇ ਕਿਹਾ ਕਿ ਨਸ਼ੇ ਕਿਤਿਓਂ ਵੀ ਆਉਂਦੇ ਹੋਣ ਉਨ੍ਹਾਂ ਨੂੰ ਤੁਹਾਡੇ ਸਹਿਯੋਗ ਤੋਂ ਬਿਨਾਂ ਰੋਕਿਆ ਨਹੀਂ ਜਾ ਸਕਦਾ | ਪੁਲਿਸ ਪਾਸ ਕੋਈ ਅਜਿਹਾ ਜੰਤਰ ਨਹੀਂ ਜੋ ਨਸ਼ਿਆਂ ਦੀ ਤਸਕਰ ਵਾਲੇ ਤੇ ਵੇਚਣ ਵਾਲੇ ਨੂੰ ਬਿਨਾਂ ਜਾਣੇ ਫੜ ਲਵੇ | ਤੁਹਾਡੀ ਸਹਿਯੋਗ ਤੋਂ ਬਿਨਾਂ ਕੋਈ ਦੋਸ਼ੀ ਨੂੰ ਨਹੀਂ ਫੜਿਆ ਜਾ ਸਕਦਾ | ਹੈਡ ਮਾਸਟਰ ਨਰਿੰਜਨ ਸਿੰਘ, ਪ੍ਰੋ: ਬਲਬੀਰ ਸਿੰਘ ਮੋਮੀ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਐਡਵੋਕੇਟ ਜੀਤ ਸਿੰਘ ਮੋਮੀ, ਸੁਖਵਿੰਦਰ ਸਿੰਘ ਲਾਡੀ, ਸਰਵਨ ਸਿੰਘ ਚੰਦੀ ਬੂਲਪੁਰ, ਮਾ. ਪ੍ਰੀਤਮ ਸਿੰਘ ਨੰਬਰਦਾਰ, ਮਾਸਟਰ ਜਰਨੈਲ ਸਿੰਘ, ਕੋਆਪਰੇਟਿਵ ਸੁਸਾਇਟੀ ਪ੍ਰਧਾਨ ਠੱਟਾ ਨਵਾਂ ਦਵਿੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ | ਸਮਾਗਮ ਦੀ ਪ੍ਰਧਾਨਗੀ ਡੀ.ਐਸ਼.ਪੀ. ਪਿਆਰਾ ਸਿੰਘ ਸੁਲਤਾਨਪੁਰ ਲੋਧੀ ਨੇ ਕੀਤੀ | ਐਸ.ਐਚ.ਓ. ਸਵਰਨ ਸਿੰਘ ਥਾਣਾ ਤਲਵੰਡੀ ਚੌਧਰੀਆਂ ਨੇ ਗ੍ਰਾਮ ਪੰਚਾਇਤ ਠੱਟਾ ਨਵਾਂ ਬੀਬੀ ਜਸਵੀਰ ਕੌਰ ਸਰਪੰਚ ਤੇ ਨਗਰ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪਰਦੁਮਨ ਸਿੰਘ ਸੰਧੂ, ਨੰਦ ਲਾਲ, ਨਰਿੰਜਣ ਸਿੰਘ ਸਾਬਕਾ ਏ.ਐਸ.ਆਈ., ਤਰਜਿੰਦਰ ਸਿੰਘ ਖ਼ਜ਼ਾਨਚੀ, ਸਾਬਕਾ ਹੈਾਡ ਟੀਚਰ ਹਰਬਖ਼ਸ਼ ਸਿੰਘ ਕਰੀਰ, ਸਾਬਕਾ ਸਰਪੰਚ ਗੁਰਦੀਪ ਸਿੰਘ, ਜੀਤ ਸਿੰਘ ਮੈਂਬਰ ਪੰਚਾਇਤ, ਦਰਸ਼ਨ ਸਿੰਘ, ਸੁਰਿੰਦਰ ਸਿੰਘ ਨੰਬਰਦਾਰ, ਦਲਬੀਰ ਸਿੰਘ, ਗੁਰਦਾਸ ਸਿੰਘ ਆਦਿ ਹਾਜ਼ਰ ਸਨ |