ਪਿੰਡ ਨੂੰ ਹਲਕੇ ਦਾ ਨੰਬਰ ਵੱਨ ਪਿੰਡ ਬਨਾਉਣ ਦਾ ਜ਼ਜ਼ਬਾ ਰੱਖਣ ਵਾਲੇ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਯੋਗ ਅਗਵਾਹੀ ਵਿੱਚ ਸਮੂਹ ਗਰਾਮ ਪੰਚਾਇਤ ਮੈਂਬਰ ਅਤੇ ਇਲਾਕਾ ਨਿਵਾਸੀਆਂ ਦਾ ਸਹਿਯੋਗ ਨਾਲ ਅੱਜ ਮਿਤੀ 29.12.2024 ਨੂੰ ਪਿੰਡ ਦੇ ਆਲੇ ਦੁਆਲੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਸਰਪੰਚ ਸਾਹਿਬ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੱਥੇ ਆਪ ਜੀ ਨੂੰ ਲੱਗਦਾ ਹੈ ਕਿ ਪਿੰਡ ਵਿੱਚ ਕੰਮ ਹੋਣ ਵਾਲਾ ਹੈ, ਆਪਣੇ ਸੁਝਾਅ ਸਾਡੇ ਤੱਕ ਪਹੁੰਚਦੇ ਕਰੋ। ਉਹਨਾਂ ਕਿਹਾ ਕਿ ਮੇਰਾ ਇੱਕ-ਇੱਕ ਮਿੰਟ ਪਿੰਡ ਦੀ ਤਰੱਕੀ ਲਈ ਹਾਜ਼ਰ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਪ੍ਰੀਤਮ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਲਵਪ੍ਰੀਤ ਸਿੰਘ, ਮਲਕੀਤ ਸਿੰਘ, ਸੰਤੋਖ ਸਿੰਘ, ਦਲਵਿੰਦਰ ਠੱਟੇ ਵਾਲਾ, ਸਤਪਾਲ, ਪਰਮਿੰਦਰ ਸਿੰਘ, ਬਲਬੀਰ ਸਿੰਘ, ਗੁਰਸੇਵਕ ਸਹੋਤਾ, ਅਕਾਸ਼ਦੀਪ ਅਤੇ ਕੰਵਰ ਸੌਂਦ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।