ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ ਗਈ।

53

Parbhat Feri Thatta Nawan

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਹਿਲੀ ਪ੍ਰਭਾਤ ਫੇਰੀ ਅੱਜ ਮਿਤੀ 31 ਦਸੰਬਰ 2015 ਦਿਨ ਵੀਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਭਜਨ ਸਿੰਘ-ਬਚਨ ਸਿੰਘ ਚੀਨੀਆਂ ਦੇ ਡੇਰੇ, ਸਵ. ਸੂਬੇਦਰ ਪ੍ਰੀਤਮ ਸਿੰਘ, ਸਵ. ਕੇਵਲ ਸਿੰਘ ਚੇਲਾ, ਦਰਸ਼ਨ ਸਿੰਘ ਚੇਲਾ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਤੀਰਥ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਅਮਰਜੀਤ ਸਿੰਘ ਚੇਲਾ, ਰਣਜੀਤ ਸਿੰਘ ਚੇਲਾ, ਮਲਕੀਅਤ ਸਿੰਘ ਚੇਲਾ, ਜਗੀਰ ਸਿੰਘ ਝੰਡ, ਜਗਦੀਸ਼ ਸਿੰਘ ਚੀਨੀਆ, ਸੁਬਾ ਸਿੰਘ-ਕੁਲਵੰਤ ਸਿੰਘ ਬਟੇਰੀ ਕਿਆਂ ਦੇ, ਤੇਜਿੰਦਰ ਸਿੰਘ ਬੱਬੂ, ਮਾਸਟਰ ਜਸਬੀਰ ਸਿੰਗ ਪਿਆਰੇ ਕਿਆ ਦੇ, ਮਾਸਟਰ ਦਿਲਬੀਰ ਸਿੰਘ ਪਿਆਰੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੀਨੀਆਂ, ਚੇਲਿਆਂ ਅਤੇ ਪਿਆਰੇ ਕਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜਿਆਂ, ਗਜਰੇਲੇ ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ ਪੰਨੇ ਤੇ ਉਪਲਭਦ ਹਨ। ਗੈਲਰੀ ਤੇ ਜਾਣ ਲਈ ਲਿੰਕ ਤੇ ਕਲਿੱਕ ਕਰੋ: http://wp.me/P3Q4l3-9Y