ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਕੱਢੀ ਗਈ

111

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪਹਿਲੀ ਪ੍ਰਭਾਤ ਫੇਰੀ ਅੱਜ ਮਿਤੀ 28 ਦਸੰਬਰ 2017 ਦਿਨ ਵੀਰਵਾਰ ਸਵੇਰੇ 4:30 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬਿੰਦਰ ਸਿੰਘ, ਸਵ. ਬਲਵੰਤ ਸਿੰਘ ਦੁਕਾਨਾਦਾਰ, ਮਲਕੀਅਤ ਸਿੰਘ ਭੋਲਾ, ਸਵ. ਦਰਸ਼ਨ ਸਿੰਘ ਚੱਕੀ ਵਾਲੇ, ਜੀਤ ਸਿੰਘ ਸੱਪ, ਸਵਰਨ ਸਿੰਘ ਕਰੀਰ, ਰਤਨ ਸਿੰਘ ਵਲੀਆਂ ਕੇ ਸਮੂਹ ਪਰਿਵਾਰ, ਘਪਲਿਆਂ, ਸੰਤੋਖ ਸਿੰਘ ਬੇਰੀ ਵਾਲਿਆਂ, ਝੰਡਾਂ, ਸੁਖਦੇਵ ਸਿੰਘ ਚੇਲਾ, ਅਵਤਾਰ ਸਿੰਘ ਨਿਆਣਿਆਂ ਕੇ, ਮਲਕੀਤ ਸਿੰਘ ਕਮਲਿਆਂ ਕੇ, ਮਾਸਟਰ ਦਲਬੀਰ ਸਿੰਘ ਢਾਡੀ ਕਿਆਂ ਦੇ ਅਤੇ ਗੁਰਮੇਲ ਸਿੰਘ ਪਿਆਰੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਸੱਪਾਂ, ਝੰਡਾਂ, ਵਲੀਆਂ, ਢਾਡੀ ਕਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜੇ, ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ ਪੰਨੇ ਤੇ ਉਪਲਭਦ ਹਨ। ਗੈਲਰੀ ‘ਤੇ ਸਿੱਧੇ ਜਾਣ ਲਈ ਹੇਠਾਂ ਲਿੰਕ ‘ਤੇ ਕਲਿੱਕ ਕਰੋ:

https://wp.me/P3Q4l3-674