ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਛੇਵੀਂ ਅਤੇ ਅੰਤਿਮ ਪ੍ਰਭਾਤ ਫੇਰੀ ਕੱਢੀ ਗਈ।

72

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਛੇਵੀਂ ਅਤੇ ਅੰਤਿਮ ਪ੍ਰਭਾਤ ਫੇਰੀ ਅੱਜ ਮਿਤੀ 5 ਜਨਵਰੀ 2017 ਦਿਨ ਵੀਰਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਡਾ. ਸ਼ਿੰਗਾਰ ਸਿੰਘ ਮਾੜ੍ਹਾ, ਮਾਸਟਰ ਪ੍ਰੀਤਮ ਸਿੰਘ ਮਾੜ੍ਹਾ, ਰਾਜਪਾਲ ਸਿੰਘ, ਸੌਂਦ, ਚਰਨਜੀਤ ਸਿੰਘ ਸੌਂਦ, ਮਲਕੀਤ ਸਿੰਘ ਸੌਂਦ, ਪਰਮਜੀਤ ਸਿੰਘ ਸੌਂਦ, ਦਲਜੀਤ ਸਿੰਘ ਸੌਂਦ, ਰੇਸ਼ਮ ਸਿੰਘ ਸੌਂਦ, ਇੰਦਰਜੀਤ ਸਿੰਘ ਸੌਂਦ, ਮੇਜਰ ਸਿੰਘ ਸੌਂਦ, ਠੇਕਦਾਰ ਸਵਰਨ ਸਿੰਘ ਸੌਂਦ, ਸੁਖਵਿੰਦਰ ਸਿੰਘ ਸੌਂਦ, ਕੇਵਲ ਸਿੰਘ ਮੋਮੀ, ਜਗੀਰ ਸਿੰਘ ਮੋਮੀ, ਰਤਨ ਸਿੰਘ ਮੋਮੀ, ਚਰਨਜੀਤ ਸਿੰਘ ਮੋਮੀ, ਹਰਜਿੰਦਰ ਸਿੰਘ ਮੋਮੀ, ਮਾਸਟਰ ਚੰਨਣ ਸਿੰਘ, ਤਾਰਾ ਸਿੰਘ ਮੋਮੀ ਦੇ ਘਰਾਂ ਤੋਂ ਹੁੰਦੀ ਹੋਈ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਪਹੁੰਚੀ। ਸੰਗਤਾਂ ਦੇ ਭਾਰੀ ਇਕੱਠ ਨੇ ਦਸ਼ਮੇਸ਼ ਪਿਤਾ ਦੀ ਕਵਿਤਾ ਦੇ ਰੂਪ ਵਿੱਚ ਉਸਤਤ ਕੀਤੀ। ਇੰਦਰਜੀਤ ਸਿੰਘ ਬਜਾਜ, ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਅਤੇ ਢਾਡੀ ਸੀਤਲ ਸਿੰਘ ਨੇ ‘ਕਲਗੀਧਰ ਦਸ਼ਮੇਸ਼ ਪਿਤਾ ਜਿਹਾ ਦੁਨੀਆ ਤੇ ਕੋਈ ਹੋਇਆ ਨਾ’, ‘ਹੁੰਦੀਆਂ ਗੱਲਾਂ ਜੱਗ ਦੇ ਉੱਤੇ ਕਲਗੀਧਰ ਅਵਤਾਰ ਦੀਆਂ’, ‘ਧੂਹ ਕੇ ਤੇਗ ਮਿਆਨੋਂ ਕਲਗੀਧਰ ਜੀ ਬੋਲਦੇ’, ‘ਇੱਕ ਸੀ ਅਜੀਤ, ਇੱਕ ਸੀ ਜੁਝਾਰ’ ਆਦਿ ਵੈਰਾਗਮਈ ਕਵਿਤਾਵਾਂ ਗਾ ਕੇ ਸੰਗਤਾਂ ਦੀਆਂ ਅੱਖਾਂ ਨਮ ਕੀਤੀਆਂ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪ੍ਰਭਾਤ ਫੇਰੀ ਪਹੁੰਚਣ ਤੇ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ  ਪੰਨੇ ਤੇ ਉਪਲਭਦ ਹਨ।

ਜਾਂ ਗੈਲਰੀ ਤੇ ਸਿੱਧੇ ਜਾਣ ਲਈ ਲਿੰਕ ‘ਤੇ ਕਲਿੱਕ ਕਰੋ: http://wp.me/P3Q4l3-69l