ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ ਅੱਜ ਮਿਤੀ 2 ਜਨਵਰੀ 2017 ਦਿਨ ਸੋਮਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਨਿਰੰਜਣ ਸਿੰਘ ਗੀਹਨਾ, ਹਰਜਿੰਦਰ ਸਿੰਘ ਗੀਹਨਾ, ਗੁਰਦੀਪ ਸਿੰਘ ਗੀਹਨਾ, ਸਵਰਨ ਸਿੰਘ ਬੁੜ੍ਹਿਆਂ ਕੇ, ਅਮਰਜੀਤ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਖੋਜਾ, ਦਿਲਜੀਤ ਸਿੰਘ ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ ਨਫਿਆਂ ਕੇ, ਅਮਨਦੀਪ ਸਿੰਘ ਚੀਨੀਆ, ਬਲਦੇਵ ਸਿੰਘ ਚੀਨੀਆ, ਬੁੱਕਣ ਸਿੰਘ ਅਮਲੀਆਂ ਕੇ, ਸਰਪੰਚ ਸ੍ਰੀਮਤੀ ਜਸਵੀਰ ਕੌਰ, ਦਲੀਪ ਸਿੰਘ, ਨੱਥਾ ਸਿੰਘ ਕਾਨੂੰਨਗੋ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚੀਨੀਆਂ ਅਤੇ ਅਮਲੀਆਂ ਦੇ ਸਮੂਹ ਪਰਿਵਾਰ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ‘ਤੇ ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ ਪੰਨੇ ਤੇ ਉਪਲਭਦ ਹਨ।