ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਕੱਢੀ ਗਈ।

112

4
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਚੌਥੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਸਵੇਰੇ 4 ਵਜੇ ਚੱਲ ਕਰ ਕੇ ਤਰਖਾਣਾਂ ਦੇ ਘਰਾਂ, ਮਾਸਟਰ ਮਹਿੰਗਾ ਸਿੰਘ ਮੋਮੀ, ਸਵ. ਬਾਬੂ ਸਿੰਘ ਨੰਬਰਦਾਰ ਦੇ ਘਰਾਂ, ਮਾਸਟਰ ਜਰਨੈਲ ਸਿੰਘ, ਮੇਹਰ ਸਿੰਘ ਚੁੱਪ, ਨਛੱਤਰ ਸਿੰਘ ਮੋਮੀ, ਪ੍ਰੋ. ਬਲਬੀਰ ਸਿੰਘ ਮੋਮੀ, ਅਵਤਾਰ ਸਿੰਘ ਸਾਈਕਲਾਂ ਵਾਲੇ, ਜਗੀਰ ਸਿੰਘ ਨਿਆਣਿਆਂ ਕੇ, ਹਰਬਿਲਾਸ, ਕੇਵਲ ਰਾਮ, ਪਿਆਰਾ ਲਾਲ, ਦਰਸ਼ਨ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਮਿਸਤਰੀ, ਲੱਖਾ ਸਿੰਘ ਹਲਵਾਈ, ਗੁਰਮੀਤ ਸਿੰਘ ਮਿੱਠਾ, ਅਵਤਾਰ ਸਿੰਘ ਹਲਵਾਈ, ਦਿਲਬਾਗ ਸਿੰਘ ਟੇਲਰ ਮਾਸਟਰ, ਬੰਕਾ ਟੇਲਰ, ਮਾਸਟਰ ਹਰਬਖਸ਼ ਸਿੰਘ, ਸੁਖਦੇਵ ਸਿੰਘ ਕਰੀਰ, ਦਲੀਪ ਸਿੰਘ ਮੋਮੀ, ਬਾਲੂਆਂ ਕੇ ਘਰਾਂ, ਬਲਬੀਰ ਸਿੰਘ ਕਰੀਰ, ਇੰਦਰਜੀਤ ਸਿੰਘ ਸਾਬਕਾ ਸਰਪੰਚ, ਪੰਡਤਾਂ ਵਾਲੀ ਗਲੀ ਤੋਂ ਹੁੰਦੀ ਹੋਈ, ਅਰਜਣ ਸਿੰਘ ਮੋਮੀ, ਜੀਤ ਸਿੰਘ ਮੈਬਰ ਪੰਚਾਇਤ ਦੇ ਘਰ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਕੌਫੀ, ਪਕੌੜਿਆਂ ਅਤੇ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਤਸਵੀਰਾਂ ਦੇਖਣ ਲਈ : ਵੈਬਸਾਈਟ ਦੇ ਮੀਨੂ ਬਾਰ ਵਿੱਚੋਂ ਗੈਲਰੀ-ਤਸਵੀਰਾਂ-ਸਮਾਗਮ-ਪ੍ਰਭਾਤ ਫੇਰੀ ਟੈਬ ਤੇ ਕਲਿੱਕ ਕਰੋ ਜਾਂ ਇਸ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-9Y

ਵੀਡੀਓ ਦੇਖਣ ਲਈ Youtube ਤੇ ‘Pind Thatta’ ਚੈਨਲ ਖੋਲ੍ਹੋ ਜੀ।