ਪਿੰਡ ਠੱਟਾ ਨਵਾਂ ਵਿਖੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਲੱਡੂ ਵੰਡੇ ਗਏ।

35

DSC08022
ਅੱਜ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਪਿੰਡ ਠੱਟਾ ਨਵਾਂ ਦੇ ਮੋਹਤਵਰ ਵਿਅਕਤੀਆਂ ਵੱਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਿੰਡ ਵਾਸੀਆਂ ਨੂੰ ਲੱਡੂ ਵੰਡੇ ਗਏ। ਪਿੰਡ ਦੀ ਸੱਥ ਵਿੱਚ ਹੋਏ ਪ੍ਰਭਾਵਸ਼ਾਲੀ ਇਕੱਠ ਵਿੱਚ ਸਥਾਪਿਤ ਰਾਜਨੀਤਿਕ ਪਾਰਟੀਆਂ ਦੀ ਰੱਜ ਕੇ ਆਲੋਚਨਾ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੀ ਇਸ ਜਿੱਤ ਨੂੰ ਹਰ ਸਖਸ਼ ਵੱਲੋਂ ਸਰਾਹਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 70 ਸੀਟਾਂ ਵਿੱਚੋਂ 67 ਸੀਟਾਂ ਦੀ ਇਹ ਜਿੱਤ ਕਿਸੇ ਦੇ ਲਾਰਿਆਂ ਵਿੱਚ ਆ ਕੇ ਨਹੀਂ ਮਿਲੀ, ਸਗੋਂ 67 ਸਾਲਾਂ ਤੋਂ ਸਥਾਪਿਤ ਪਾਰਟੀਆਂ ਕੋਲੋਂ ਮਿਲੇ ਝੂਠੇ ਲਾਰਿਆਂ, ਭ੍ਰਿਸ਼ਟਾਚਾਰ ਅਤੇ ਘੋਟਾਲਿਆਂ ਤੋਂ ਤੰਗ ਆ ਚੁੱਕੇ ਵੋਟਰਾਂ ਦਾ ਗੁੱਸਾ ਹੈ, ਜਿਸ ਨੇ ਇਹ ਭਾਰੀ ਵਿਸਫੋਟ ਕੀਤਾ ਹੈ।