ਪਿੰਡ ਠੱਟਾ ਨਵਾਂ ਦੇ ਨਾਮਵਰ ਗਾਇਕ ਸਤਨਾਮ ਧੰਜਲ ਏਨੀ ਦਿਨੀਂ ਆਪਣੇ ਕਨੇਡਾ ਦੌਰੇ ਤੇ ਹਨ। ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਉਹ ਆਪਣੇ ਗਰੁੱਪ ਦੇ ਸਾਥੀਆਂ ਕੁਲਦੀਪ ਸ਼ੇਰਗਿੱਲ, ਮੇਸ਼ੀ ਮਾਣਕ ਨਾਲ ਵੈਨਕੂਵਰ ਵਿੱਚ ਹਨ ਤੇ ਵੈਸਾਖੀ ਦੇ ਸੱਭਿਆਚਾਰਕ ਮੇਲੇ ਤੇ ਸਰੋਤਿਆਂ ਦੇ ਸਨਮੁਖ ਆਪਣੇ ਫਨ ਦਾ ਮੁਜਾਹਰਾ ਕਰ ਰਹੇ ਹਨ। ਜਿੱਥੇ ਉਹਨਾਂ ਨੂੰ ਸਰੋਤਿਆਂ ਵੱਲੋਂ ਤੇ ਖਾਸ ਤੌਰ ਤੇ ਪਿੰਡ ਅਤੇ ਇਲਾਕਾ ਨਿਵਾਸੀਆਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।