ਪਿੰਡ ਠੱਟਾ ਨਵਾਂ ਦੇ ਰੇਡਰ ਜੋਧਾ ਥਿੰਦ ਨੇ ਕਬੱਡੀ ਕੱਪ ਵਿੱਚ ਜਿੱਤੀ ਜੀਪ-ਚਮਕਾਇਆ ਪਿੰਡ ‘ਤੇ ਇਲਾਕੇ ਦਾ ਨਾਮ

91

ਪਿੰਡ ਠੱਟਾ ਨਵਾਂ ਦੇ ਨੌਜਵਾਨ ਗੱਭਰੂ ਰੇਡਰ ‘ਜੋਧਾ ਥਿੰਦ’ ਨੇ ਪਿੰਡ ਸਠਿਆਲਾ (ਅੰਮ੍ਰਿਤਸਰ) ਵਿਖੇ ਮੀਰੀ ਪੀਰੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਰੁਸਤਮੇ-ਹਿੰਦ ਪਹਿਲਵਾਨ ਲਾਭ ਸਿੰਘ ਦੀ ਯਾਦ ਨੂੰ ਸਮਰਪਿਤ 7 ਵੇਂ ਸਾਲਾਨਾ ਕਬੱਡੀ ਮਹਾਂਕੁੰਭ ਵਿੱਚ ਜੀਪ ਜਿੱਤ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਰੁਸਤਮੇ ਹਿੰਦ ਲਾਭ ਸਿੰਘ ਸਪੋਰਟਸ ਕਲੱਬ ਸਠਿਆਲਾ ਵੱਲੋਂ ਕਰਵਾਏ ਗਏ ਦੋ ਰੋਜ਼ਾ ਖੇਡ ਮੇਲੇ ਵਿੱਚ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਨੇ ਰਾਇਲ ਕਿੰਗ ਕਬੱਡੀ ਕਲੱਬ ਯੂ.ਐੱਸ.ਏ. ਦੀ ਟੀਮ ਨੂੰ 36-28 ਅੰਕਾਂ ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ ‘ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਕੈਪਟਨ ਰਘਬੀਰ ਸਿੰਘ ਵਰਪਾਲ, ਲਖਵਿੰਦਰ ਸਿੰਘ ਲੱਖਾ ਵਰਪਾਲ, ਬਚਿੱਤਰ ਸਿੰਘ ਬੱਲ ਅਤੇ ਦੂਸਰਾ ਇਨਾਮ ਰਣਜੀਤ ਸਿੰਘ ਸਹਾਇਕ ਸੁਪਰਡੈਂਟ, ਸੁਖਬੀਰ ਸਿੰਘ, ਉਂਕਾਰ ਸਿੰਘ ਨੇ ਇਨਾਮ ਵੰਡੇ। ਬੈੱਸਟ ਰੇਡਰ ਜੋਧਾ ਤਲਵੰਡੀ ਚੌਧਰੀਆਂ ਨੂੰ ਅਤੇ ਬੈੱਸਟ ਜਾਫੀ ਅੰਮਿ੍ਤ ਔਲਖ ਨੂੰ 1-1 ਲੰਡੀ ਜੀਪ ਦੇ ਕੇ ਸਨਮਾਨਿਤ ਕੀਤਾ ਗਿਆ। ਜੋਧਾ ਥਿੰਦ ਵੱਲੋਂ ਕਬੱਡੀ ਕੱਪ ਵਿੱਚ ਇਸ ਸ਼ਾਨਦਾਰ ਜਿੱਤ ਦੀ ਖਬਰ ਸੁਣਦੇ ਸਾਰ ਹੀ ਪਿੰਡ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ। ਜੋਧਾ ਥਿੰਦ ਤੇ ਘਰ ਸਾਰਾ ਦਿਨ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਜੋਧਾ ਥਿੰਦ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ।