ਪਿੰਡ ਠੱਟਾ ਨਵਾਂ ਦੇ ਅੜ੍ਹਤੀਏ ਬਲਦੇਵ ਸਿੰਘ ਕੋਲੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰਕੇ ਮੋਬਾਇਲ ਖੋਹਿਆ।

34

Untitled-1 copy

ਬੀਤੀ ਰਾਤ 9 ਵਜੇ ਦੇ ਕਰੀਬ ਦਾਣਾ ਮੰਡੀ ਟਿੱਬਾ ਤੋਂ ਆਪਣੇ ਘਰ ਵਾਪਸ ਜਾ ਰਹੇ ਆੜ੍ਹਤੀਏ ਬਲਦੇਵ ਸਿੰਘ ਸਪੁੱਤਰ ਸਵ. ਸੋਹਣ ਸਿੰਘ ਵਾਸੀ ਠੱਟਾ ਉੱਪਰ ਬੂਲਪੁਰ ਠੱਟਾ ਦੇ ਵਿਚਕਾਰ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰਕੇ ਮੋਬਾਈਲ ਖੋਹ ਲਿਆ | ਆੜ੍ਹਤੀਏ ਬਲਦੇਵ ਸਿੰਘ ਠੱਟਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮੰਡੀ ਤੋਂ ਵਾਪਸ ਆਪਣੇ ਪਿੰਡ ਠੱਟਾ ਨੂੰ ਜਾ ਰਹੇ ਸਨ ਤਾਂ ਪਿੰਡ ਬੂਲਪੁਰ ਤੋਂ ਅੱਗੇ ਪਿੱਛੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਾਤਰ ਦੀ ਨੋਕ ‘ਤੇ ਉਸ ਨੂੰ ਰੋਕ ਲਿਆ ਅਤੇ ਦੋ ਲੁਟੇਰਿਆਂ ਨੇ ਮੋਟਰਸਾਈਕਲ ਤੋਂ ਉੱਤਰ ਕੇ ਉਸਦੀ ਜੇਬ ‘ਚੋਂ ਮੋਬਾਈਲ ਕੱਢ ਲਿਆ | ਜਦੋਂ ਪਰਸ ਖੋਹਣ ਲੱਗੇ ਤਾਂ ਪਿਛਿਓ ਕਿਸੇ ਮੋਟਰਸਾਈਕਲ ਦੇ ਆਉਣ ‘ਤੇ ਤਿੰਨੇ ਲੁਟੇਰੇ ਠੱਟੇ ਵੱਲ ਨੂੰ ਫ਼ਰਾਰ ਹੋ ਗਏ, ਜਿਸ ਕਾਰਨ ਉਸ ਦੀ ਨਕਦੀ ਬਚ ਗਈ | ਇੱਥੇ ਵਰਨਣਯੋਗ ਹੈ ਕਿ ਜਿਸ ਸਮੇਂ ਇਹ ਲੁੱਟ-ਖੋਹ ਹੋਈ, ਉਸ ਸਮੇਂ ਦਾਣਾ ਮੰਡੀ ਟਿੱਬਾ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ |