ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦੇ ਮਨੋਰਥ ਨਾਲ ਪਿੰਡ ਠੱਟਾ ਨਵਾਂ ਦੇ ਸਮੂਹ ਨੌਜਵਾਨਾਂ ਵੱਲੋਂ ਗਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪਹਿਲਾ 4 ਰੋਜ਼ਾ ਕ੍ਰਿਕਟ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ। ਜਿਸ ਵਿਚ ਇਲਾਕੇ ਭਰ ਤੋਂ ਉਘੀਆਂ ਕ੍ਰਿਕਟ ਟੀਮਾਂ ਨੇ ਹਿੱਸਾ ਲਿਆ। ਇਥੇ ਹੋਏ ਮੁਕਾਬਲੇ ਵਿਚ ਸੈਮੀਫਾਈਨਲ ਵਿਚ ਟਿੱਬਾ ਦੀ ਟੀਮ ਨੇ ਕੋਲੀਆਂਵਾਲ ਦੀ ਟੀਮ ਨੂੰ ਹਰਾਇਆ। ਫਾਈਨਲ ਦੇ ਮੁਕਾਬਲੇ ’ਚ ਮੇਜਬਾਨ ਟੀਮ ਠੱਟਾ ਨਵਾਂ ਨੇ ਕੋਲੀਆਂਵਾਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ 7100 ਰੁਪਏ ਨਕਦ ਇਨਾਮ ਅਤੇ ਟਰਾਫੀ ਦਿੱਤੀ ਗਈ, ਜਦਕਿ ਦੂਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 5100 ਰੁਪਏ ਅਤੇ ਟਰਾਫੀ ਦਿੱਤੀ ਗਈ। ਇਨਾਮਾਂ ਦੀ ਵੰਡ ਪ੍ਰਵਾਸੀ ਭਾਰਤੀ ਸਵਰਨ ਸਿੰਘ ਬਾਵੀ ਕੇ ਅਤੇ ਮਾਸਟਰ ਜਗਤਾਰ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਕ੍ਰਿਕਟ ਮੈਚ ਦੇ ਆਯੋਜਕ ਹਰਜੀਤ ਸਿੰਘ ਰਾਜਾ ਅਤੇ ਸੁਖਜਿੰਦਰ ਸਿੰਘ ਕੇਸੀ ਨੇ ਆਏ ਹੋਏ ਸਮੂਹ ਖਿਡਾਰੀਆਂ ਅਤੇ ਕਲੱਬਾਂ ਦਾ ਧੰਨਵਾਦ ਕੀਤਾ। ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਹਰਜੀਤ ਸਿੰਘ, ਅਮਰਜੀਤ ਸਿੰਘ, ਰਾਜਬੀਰ ਸਿੰਘ, ਸੁਖਜਿੰਦਰ ਸਿੰਘ ਕੇ.ਸੀ., ਰਿੰਕਾ, ਮਨਦੀਪ ਸਿੰਘ, ਹਰਜੀਤ ਸਿੰਘ, ਲਵਪ੍ਰੀਤ ਸਿੰਘ ਰਾਜਾ, ਪ੍ਰਭਦੀਪ ਸਿੰਘ, ਗੁਰਪ੍ਰੀਤ ਸਿੰਘ, ਕਾਲੀ, ਜੋਬਨ ਜੰਮੂ, ਸੋਨੀ, ਰੋਮੀ, ਜਰਮਨ, ਜੋਧਾ ਅਤੇ ਰਾਜਬੀਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।