ਹਰ ਸਾਲ ਦੀ ਤਰਾਂ ਹੋਲੇ ਮਹੱਲੇ ਦੇ ਸਬੰਧ ਵਿੱਚ ਪਿੰਡ ਠੱਟਾ ਦੀ ਸਮੂਹ ਸੰਗਤ ਅਤੇ ਮੁੰਡੀ ਮੋੜ ਦੇ ਦੁਕਾਨਦਾਰਾਂ ਵੱਲੋਂ ਨੌਜਵਾਨ ਵੀਰਾਂ ਦੇ ਵਿਸ਼ੇਸ਼ ਉਪਰਾਲੇ ਨਾਲ ਪਿੰਡ ਮੁੰਡੀ ਮੋੜ ਵਿਖੇ ਦੋ ਦਿਨ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਵਿੱਚ ਪਿੰਡ ਦੇ ਸਮੂਹ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਜ਼ਿਕਰਯੋਗ ਹੈ ਕਿ ਇਹ ਲੰਗਰ ਸ੍ਰੀ ਅੰਮ੍ਰਿਤਸਰ, ਕਪੂਰਥਲਾ ਅਤੇ ਸ੍ਰੀ ਗੋਇੰਦਵਾਲ ਸਾਹਿਬ ਰੋਡ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਲਈ ਲਗਾਇਆ ਜਾਂਦਾ ਹੈ।