ਪਿੰਡ ਠੱਟਾ ਦੀ ਰਾਜ ਥਿੰਦ ਨੇ ਇੱਕ ਫਿਰ ਚਮਕਾਇਆ ਪਿੰਡ ਤੇ ਇਲਾਕੇ ਦਾ ਨਾਮ।

68

1

ਪਿੰਡ ਠੱਟਾ ਨਵਾਂ ਦੀ ਜੰਮਪਲ ਧੀ ਰਾਜਵਿੰਦਰ ਕੌਰ ਥਿੰਦ ਉਰਫ ਰਾਜ ਥਿੰਦ ਨੇ ਇੱਕ ਵਾਰ ਫਿਰ ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਮਿਤੀ 17 ਜਨਵਰੀ ਤੋਂ 6 ਫਰਵਰੀ ਤੱਕ ‘ਵਾਂਡਰਰਜ਼ ਆਸਟਰੇਲੀਆ’ ਵੱਲੋਂ ਅਮਰੀਕਾ ਅਤੇ ਕਨੇਡਾ ਵਿੱਚ ਕਰਵਾਏ ਗਏ ਹਾਕੀ ਟੂਰਨਾਮੈਂਟ ਦੌਰਾਨ ਆਸਟਰੇਲੀਆ ਹਾਕੀ ਟੀਮ ਵਿੱਚ ‘ਰਾਈਟ ਵਿੰਡ ਫਾਰਵਰਡ’ ਦੀ ਭੂਮਿਕਾ ਨਿਭਾਈ ਅਤੇ ਦੋ ਖਿਤਾਬ ‘ਮੋਸਟ ਇੰਪਰੂਵਡ ਪਲੇਅਰ ਆਫ ਦ ਟੂਰਨਾਮੈਂਟ’ ਅਤੇ  ‘ਸੁਪਰ ਗੋਲ ਸਕੋਰਰ’ ਪ੍ਰਾਪਤ ਕਰਕੇ ਨਾਮਨਾ ਖੱਟਿਆ ਹੈ। ਆਸਟ੍ਰੇਲੀਆ ਤੋਂ ਫੋਨ ਤੇ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਕੌਰ ਥਿੰਦ ਨੇ ਦੱਸਿਆ ਕਿ ਉਹ ਮੈਲਬੌਰਨ ਆਸਟ੍ਰੇਲੀਆ ਵਿੱਚ ‘ਹਾਕੀ ਵਿਕਟੋਰੀਆ’ ਦੀ ‘ਔਫਿਸ਼ੀਅਲ ਕੋਚ’ ਨਿਯੁਕਤ ਹੋ ਗਈ ਹੈ। 2 ਮਾਰਚ ਨੂੰ ‘ਡਾਨਕਾਸਟਰ ਹਾਕੀ ਕਲੱਬ’ ਵੱਲੋਂ ‘ਹਾਕੀ ਵਿੰਟਰ ਸੀਜ਼ਨ 2016’ ਵੀ ਖੇਡਣ ਜਾ ਰਹੀ ਹੈ। ਜਿਕਰਯੋਗ ਹੈ ਕਿ ਸਵਰਗਵਾਸੀ ਸੂਬੇਦਾਰ ਪ੍ਰੀਤਮ ਸਿੰਘ ਸੂਬੇਦਾਰ ਦੀ ਛੋਟੀ ਲੜਕੀ ਰਾਜ ਥਿੰਦ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਆਪਣੇ ਸਕੂਲ ਸਮੇਂ ਹਾਕੀ ਦੀ ਬਹੁਤ ਵਧੀਆ ਖਿਡਾਰਨ ਰਹਿ ਚੁੱਕੀ ਹੈ ਤੇ ਜ਼ਿਲ੍ਹਾ ਪੱਧਰ ਦੇ ਕਈ ਹਾਕੀ ਟੂਰਨਾਮੈਂਟ ਵੀ ਖੇਡੇ ਹਨ। ਕੁੱਝ ਸਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਕੰਪਿਊਟਰ ਅਧਿਆਪਕ ਦੇ ਤੌਰ ਤੇ ਨੌਕਰੀ ਕੀਤੀ ਤੇ ਆਸਟ੍ਰੇਲੀਆ ਜਾ ਕੇ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਇੱਕ ਚੰਗੇ ਅਹੁਦੇ ਤੇ ਕੰਮ ਕਰ ਰਹੀ ਹੈ। ਆਪਣੇ ਰੁਝੇਵੇਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਜਿੱਥੇ ਆਪਣੇ ਸ਼ੌਂਕ ਨੂੰ ਕਾਇਮ ਰੱਖਿਆ ਹੈ, ਉੱਥੇ ਆਪਣੇ ਇਸ ਸ਼ੌਂਕ ਨਾਲ ਪਿੰਡ ਤੇ ਇਲਾਕੇ ਦਾ ਨਾਮ ਵੀ ਚਮਕਾਇਆ ਹੈ। ਇਸ ਮੌਕੇ ਪਿੰਡ ਦੀ ਸਰਪੰਚ ਸ੍ਰੀਮਤੀ ਜਸਵੀਰ ਕੌਰ, ਸੁਖਵਿੰਦਰ ਸਿੰਘ ਥਿੰਦ, ਬਿਕਰਮ ਸਿੰਘ ਮੈਂਬਰ ਪੰਚਾਇਤ, ਜੀਤ ਸਿੰਘ ਮੈਂਬਰ ਪੰਚਾਇਤ, ਤੀਰਥ ਸਿੰਘ ਮੈਂਬਰ ਪੰਚਾਇਤ, ਚਰਨਜੀਤ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਸਾਬਕਾ ਸਰਪੰਚ, ਕਰਮਜੀਤ ਸਿੰਘ, ਦਿਲਬਾਗ ਸਿੰਘ, ਮਾਸਟਰ ਪ੍ਰੀਤਮ ਸਿੰਘ, ਐਡਵੋਕੇਟ ਜੀਤ ਸਿੰਘ ਮੋਮੀ, ਪ੍ਰੋਫੈਸਰ ਬਲਬੀਰ ਸਿੰਘ ਮੋਮੀ, ਮਾਸਟਰ ਜਰਨੈਲ ਸਿੰਘ ਨੇ ਪਰਿਵਾਰਿਕ ਮੈਂਬਰਾਂ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ।