ਪਿੰਡ ਠੱਟਾ ਦੀ ਦਸਤਾਵੇਜ਼ੀ ਫਿਲਮ ਅਤੇ ਕਿਤਾਬਚਾ ‘ਠੱਟਾ ਸ਼ਹਿਰ ਨਗੀਨਾ’ ਲੋਕ ਅਰਪਿਤ ਕੀਤਾ ਗਿਆ।

35

Mela Maghi-2014 (120)

ਪਿੰਡ ਠੱਟਾ ਦੀ ਦਸਤਾਵੇਜ਼ੀ ਫਿਲਮ ਅਤੇ ਕਿਤਾਬਚਾ ‘ਠੱਟਾ ਸ਼ਹਿਰ ਨਗੀਨਾ’ ਨੂੰ ਅੱਜ ਮਿਤੀ 14 ਜਨਵਰੀ 2014 ਦਿਨ ਮੰਗਲਵਾਰ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਮਾਘੀ ਦੇ ਮੇਲੇ ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਵਿੱਚ ਹੋਏ ਸੰਗਤਾਂ ਦੇ ਭਾਰੀ ਇਕੱਠ ਵਿੱਚ ਲੋਕ ਅਰਪਿਤ ਕੀਤਾ। ਇਸ ਮੌਕੇ ਜਲੰਧਰ ਦੂਰਦਰਸ਼ਨ ਦੇ ਸੀਨੀਅਰ ਨਿਊਜ਼ ਰੀਡਰ ਸ. ਤੀਰਥ ਸਿੰਘ ਢਿੱਲੋਂ, ਪ੍ਰੋਡਿਉਸਰ ਸ. ਆਰ.ਪੀ.ਸਿੰਘ ਗਰੋਵਰ, ਸ. ਜਨਮੇਜਾ ਸਿੰਘ ਜੌਹਲ, ਸ. ਇਸ਼ਪਿੰਦਰ ਸਿੰਘ ਵਿਸ਼ੇਸ਼ ਤੌਰ ਹਾਜ਼ਰ ਸਨ। ਪਿੰਡ ਠੱਟਾ ਦੀ ਵੈਬਸਾਈਟ ਦੀ ਸਮੂਹ ਟੀਮ ਵੱਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਸ ਦਸਤਾਵੇਜ਼ੀ ਫਿਲਮ ਅਤੇ ਕਿਤਾਬਚੇ ਵਿੱਚ ਪਿੰਡ ਠੱਟਾ ਦਾ ਪਿਛੋਕੜ, ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੀ ਇਤਿਹਾਸਕ ਪੱਖ ਤੋਂ ਵਿਸ਼ੇਸ਼ਤਾ, ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਦਾ ਪਿਛੋਕੜ, ਸਰਕਾਰੀ ਹਾਈ ਸਕੂਲ, ਪਿੰਡ ਦੇ ਰਹਿਣ ਸਹਿਣ, ਪਿਛਲੀਆਂ ਪੰਚਾਇਤਾਂ, ਨੰਬਰਦਾਰ, ਕੋ-ਆਪ੍ਰੇਟਿਵ ਸੁਸਾਇਟੀ, ਸਭਾ ਕਮੇਟੀਆਂ, ਕਲੱਬਾਂ, ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗ ਦੇ ਕਰਮਚਾਰੀਆਂ, ਕਲਾਕਾਰਾਂ, ਵਿਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀ ਵੀਰਾਂ, ਪਿੰਡ ਦੇ ਮੋਹਤਵਰ ਵਿਅਕਤੀਆਂ ਅਤੇ ਪਿੰਡ ਦੀ ਸੱਥ ਨੂੰ ਵਿਸਥਾਰ ਪੂਰਵਕ ਦਿਖਾਇਆ ਗਿਆ ਹੈ। ਪਿੰਡ ਠੱਟਾ ਦੀ ਵੈਬਸਾਈਟ ਦੇ ਐਡੀਟਰ, ਦਸਤਾਵੇਜ਼ੀ ਫਿਲਮ ਅਤੇ ਕਿਤਾਬਚੇ ਨੂੰ ਤਿਆਰ ਕਰਤਾ ਸ. ਹਰਜਿੰਦਰ ਸਿੰਘ ਕਰੀਰ ਨੇ ਦੱਸਿਆ ਕਿ ਪ੍ਰਵਾਸੀ ਵੀਰਾਂ ਅਤੇ ਪਿੰਡ ਦੇ ਹਰ ਵਿਅਕਤੀ ਦੀ ਲੋੜ ਨੂੰ ਮੁੱਖ ਰੱਖਦਿਆ ਪਿੰਡ ਦੇ ਹਰ ਪੱਖ ਦੀ ਜਾਣਕਾਰੀ ਨੂੰ ਵੈਬਸਾਈਟ, ਦਸਤਾਵੇਜ਼ੀ ਫਿਲਮ, ਕਿਤਾਬਚੇ ਅਤੇ ਐਂਡਰੌਇਡ ਐਪ ਤੇ ਉਪਲਭਦ ਕਰਵਾ ਦਿੱਤਾ ਗਿਆ ਹੈ। ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਇਸ ਦਸਤਾਵੇਜ਼ੀ ਫਿਲਮ ਦੀ ੫੦੦ ਡੀ.ਵੀ.ਡੀ. ਅਤੇ 1000 ਕਿਤਾਬਚਾ ਦੋਵੇਂ ਪਿੰਡਾਂ ਵਿੱਚ ਬਿਲਕੁਲ ਮੁਫਤ ਵੰਡਿਆ ਜਾਵੇਗਾ।