ਅੱਜ ਬਾਅਦ ਦੁਪਹਿਰ 3:00 ਵਜੇ ਦੇ ਕਰੀਬ ਪਿੰਡ ਠੱਟਾ ਅਤੇ ਆਸਪਾਸ ਦੇ ਪਿੰਡਾਂ ਵਿੱਚ ਭਾਰੀ ਵਰਖਾ ਹੋਈ ਅਤੇ ਗੜੇ ਵੀ ਡਿੱਗੇ। ਬਾਬਾ ਬੀਰ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਪਿੰਡ ਠੱਟਾ ਵਿੱਚ ਤੇ ਨਾਮਾਤਰ ਗੜੇ ਪਏ ਪਰ ਤਲਵੰਡੀ ਚੌਧਰੀਆਂ ਖੇਤਰ ਦੇ ਪਿੰਡਾਂ ਵਿੱਚ ਭਾਰੀ ਗੜੇ ਡਿੱਗੇ। ਕੱਲ੍ਹ ਸ਼ਾਮ ਤੋਂ ਹੀ ਮੌਸਮ ਖਰਾਬ ਚੱਲ ਰਿਹਾ ਹੈ। ਅੱਧੀ ਤੋਂ ਜਿਆਦਾ ਤੇਜ਼ ਹਵਾਵਾਂ ਨਾਲ ਤਿਆਰ ਹੋਈ ਕਣਕ ਦੀ ਫਸਲ ਡਿੱਗ ਚੁੱਕੀ ਹੈ। ਮੌਸਮ ਵਿਭਾਗ ਵੱਲੋਂ ਅਜੇ ਹੋਰ ਵਰਖਾ ਹੋਣ ਦੇ ਅਨੁਮਾਨ ਦੱਸੇ ਜਾ ਰਹੇ ਹਨ। ਕਿਸਾਨਾ ਭਰਾਵਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।