ਪਿੰਡ ਟੋਡਰਵਾਲ ਵਿਖੇ ਧਾਰਮਿਕ ਸਮਾਗਮ ਦੌਰਾਨ ਨਵੀਂ ਚੁਣੀ ਗਈ ਪੰਚਾਇਤ ਦਾ ਡਾ.ਉਪਿੰਦਰਜੀਤ ਕੌਰ ਵੱਲੋਂ ਸਨਮਾਨ।

47

d25677818ਗਰਾਮ ਪੰਚਾਇਤ ਟੋਡਰਵਾਲ ਦੇ ਚੁਣੇ ਸਰਪੰਚ ਗੁਰਨਾਮ ਸਿੰਘ ਟੋਡਰਵਾਲ ਅਤੇ ਮੈਂਬਰਾਂ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ। ਜਿਸ ‘ਚ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ: ਉਪਿੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਜਮਹੂਰੀ ਢੰਗ ਨਾਲ ਚੁਣੀਆਂ ਪੰਚਾਇਤਾਂ ਰਾਹੀਂ ਪਿੰਡਾਂ ਦਾ ਸਮੁੱਚਾ ਵਿਕਾਸ ਕਰਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਸਰਵਜਨਕ ਭਲਾਈ ਦੀਆਂ ਜਿਹੜੀਆਂ ਵੀ ਵਿਉਂਤਾਂ ਉਲੀਕਣਗੀਆਂ ਉਨ੍ਹਾਂ ਵਾਸਤੇ ਧਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੋਡਰਵਾਲ ਸੇਵਾ ਮੁਕਤ ਸਹਾਇਕ ਸਿੱਖਿਆ ਅਫ਼ਸਰ ਜ਼ਿਲ੍ਹਾ ਕਪੂਰਥਲਾ ਵੱਲੋਂ ਖੇਡਾਂ ਅਤੇ ਵਿੱਦਿਆ ਦੇ ਖੇਤਰ ਵਿਚ ਉੱਘਾ ਯੋਗਦਾਨ ਪਾਇਆ ਹੈ ਨੂੰ ਸਰਪੰਚ ਚੁਣਨ ਵਾਸਤੇ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਨਾਮ ਸਿੰਘ ਟੋਡਰਵਾਲ ਨੇ ਪੁੱਜੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਪੰਚਾਇਤ ਬਖ਼ਸ਼ੀਸ਼ ਸਿੰਘ, ਅਤਿੰਦਰਪਾਲ ਸਿੰਘ, ਬਲਵੀਰ ਸਿੰਘ, ਮਨਜੀਤ ਕੌਰ ਪਤਨੀ ਸੰਪੂਰਨ ਸਿੰਘ, ਮਨਜੀਤ ਕੌਰ ਪਤਨੀ ਬਚਨ ਸਿੰਘ ਮੈਂਬਰ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਘੁੰਮ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਟਿੱਬਾ, ਜਥੇਦਾਰ ਹਰਭਜਨ ਸਿੰਘ ਘੁੰਮਣ ਤਲਵੰਡੀ ਚੌਧਰੀਆਂ, ਹਰਜਿੰਦਰ ਸਿੰਘ ਘੁਮਾਣ ਸਰਪੰਚ ਤਲਵੰਡੀ ਚੌਧਰੀਆਂ, ਕਰਨੈਲ ਸਿੰਘ ਆੜ੍ਹਤੀਆ, ਨਰਿੰਦਰ ਸਿੰਘ ਸੈਕਟਰੀ, ਇੰਸਪੈਕਟਰ ਲਖਵਿੰਦਰ ਸਿੰਘ ਗੁਰਾਇਆ, ਪਿਆਰਾ ਸਿੰਘ, ਗੁਰਚਰਨ ਸਿੰਘ ਮੈਂਬਰ ਸੀ.ਏ. ਐਸ.ਐਸ., ਗੁਰਬਖ਼ਸ਼ ਸਿੰਘ ਸਾਬਕਾ ਸਰਪੰਚ, ਸਾਦਾ ਸਿੰਘ ਨੰਬਰਦਾਰ, ਜਸਵੰਤ ਸਿੰਘ ਗੁਰਾਇਆ, ਅਮਰੀਕ ਸਿੰਘ ਗੁਰਾਇਆ, ਗੁਰਚਰਨ ਸਿੰਘ, ਪ੍ਰਤਾਪ ਸਿੰਘ ਚੰਦੀ, ਮਹਿੰਦਰ ਸਿੰਘ ਗੁਰਾਇਆ, ਹਰਜਿੰਦਰ ਸਿੰਘ ਗੁਰਾਇਆ, ਰਸ਼ਪਾਲ ਸਿੰਘ ਸੈਕਟਰੀ, ਗੁਰਮੇਜ ਸਿੰਘ ਚੰਦੀ ਅਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।