ਪਿੰਡ ਟੋਡਰਵਾਲ ਦੀ ਲੜਕੀ ਦੀ ਪਤੀ ਵੱਲੋਂ ਦਾਜ ਖਾਤਰ ਹੱਤਿਆ।

45

Toderwal

(ਭੋਲਾ)-ਥਾਣਾ ਤਲਵੰਡੀ ਚੌਧਰੀਆਂ ਵਿਖੇ ਗੁਰਮੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਟੋਡਰਵਾਲ ਨੇ ਆਪਣੇ ਬਿਆਨ ਦਰਜ ਕਰਵਾਉਂਦਿਆ ਦੱਸਿਆ ਕਿ ਮੇਰੀ ਲੜਕੀ ਸੰਦੀਪ ਕੌਰ ਜਿਸ ਦੀ ਸ਼ਾਦੀ 2007 ‘ਚ ਲਖਵਿੰਦਰ ਸਿੰਘ ਉਰਫ਼ ਬਿੱਟੂ ਪੁੱਤਰ ਅਮਰਜੀਤ ਸਿੰਘ ਵਾਸੀ ਦੀਪ ਸਿੰਘ ਵਾਲਾ ਥਾਣਾ ਸਾਦਿਕ ਫਰੀਦਕੋਟ ਨਾਲ ਹੋਈ ਸੀ ਅਤੇ ਅਸੀਂ ਆਪਣੀ ਹੈਸੀਅਤ ਮੁਤਾਬਿਕ ਦਾਜ ਦਿੱਤਾ ਸੀ, ਲਖਵਿੰਦਰ ਸਿੰਘ ਨੂੰ ਇਕ ਨਵੀਂ ਮਾਰੂਤੀ ਕਾਰ ਵੀ ਲੈ ਕੇ ਦਿੱਤੀ ਸੀ | ਸੰਦੀਪ ਕੌਰ ਦੇ ਦੋ ਬੱਚੇ ਹਨ | ਲਖਵਿੰਦਰ ਸਿੰਘ ਨੇ ਦੋ ਸਾਲ ਬਾਅਦ ਫਿਰ ਦਾਜ ਅਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਕਈ ਵਾਰ ਲੜਾਈ ਝਗੜਾ ਹੋਇਆ, ਜਿਸ ਵਿਚ ਰਿਸ਼ਤੇਦਾਰਾਂ ਨੇ ਪੈ ਕੇ ਸੁਲ੍ਹਾ ਕਰਵਾ ਦਿੰਦੇ ਸਨ | ਆਪਣੇ ਦਰਜ ਬਿਆਨ ‘ਚ ਗੁਰਮੀਤ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਫਿਰ ਵੀ ਆਪਣੀ ਆਦਤ ਤੋਂ ਬਾਜ ਨਾ ਆਇਆ ਅਤੇ ਸੰਦੀਪ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ | ਇਕ ਦਿਨ ਸੰਦੀਪ ਕੌਰ ਦਾ ਸਹੁਰਾ ਅਮਰਜੀਤ ਸਿੰਘ, ਬੱਚਿਆਂ ਨੂੰ ਅਤੇ ਸੰਦੀਪ ਕੌਰ ਸੁਲਤਾਨਪੁਰ ਰੇਲਵੇ ਸਟੇਸ਼ਨ ‘ਤੇ ਛੱਡ ਗਿਆ, ਜਿਸ ਤੋਂ ਬਾਅਦ ਮੈਂ ਆਪਣੀ, ਧੀ ਤੇ ਬੱਚਿਆਂ ਨੂੰ ਘਰ ਲੈ ਆਇਆ | ਲਖਵਿੰਦਰ ਸਿੰਘ ਅਕਸਰ ਸਾਨੂੰ ਧਮਕੀਆਂ ਦਿੰਦਾ ਸੀ | 18.6.2216 ਨੂੰ ਲਖਵਿੰਦਰ ਦਾ ਕਈ ਵਾਰ ਫੋਨ ਆਇਆ ਸਾਡੇ ਨਾਲ ਮੰਦਾ ਚੰਗਾ ਬੋਲਿਆ | 19 ਨੂੰ ਸਵੇਰੇ ਜਦੋਂ ਅਸੀਂ ਉੱਠੇ ਤਾਂ ਸੰਦੀਪ ਕੌਰ ਆਪਣੇ ਮੰਜੇ ‘ਤੇ ਨਹੀਂ ਸੀ | ਅਸੀਂ ਕਈ ਜਗ੍ਹਾ ਭਾਲ ਕੀਤੀ ਪਰ ਉਹ ਨਾ ਮਿਲੀ, ਅਖੀਰ 24.6.2016 ਨੂੰ ਅਸੀਂ ਤਲਵੰਡੀ ਚੌਧਰੀਆਂ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ | ਅੱਜ ਪਤਾ ਲੱਗਾ ਕਿ ਲਖਵਿੰਦਰ ਸਿੰਘ ਅਤੇ ਉਸ ਦਾ ਦੋਸਤ ਰਣਜੀਤ ਸਿੰਘ 18.6.2016 ਨੂੰ ਆਪਣੀ ਕਾਰ ਜੈਨ ਨੰਬਰ ਪੀ.ਬੀ.-10 ਏ ਐਕਸ 2920 ਵਿਚ ਟੋਡਰਵਾਲ ਆਏ ਸੀ | ਉਨ੍ਹਾਂ ਪਹਿਲਾ ਬਣਾਈ ਸਾਜਿਸ਼ ਤਹਿਤ ਸੰਦੀਪ ਕੌਰ ਨੂੰ ਚੁੱਕ ਲਿਆ ਤੇ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ | ਪੁਲਿਸ ਵੱਲੋਂ 302, 201, 120 ਬੀ 506, 34 ਭਾਰਤੀ ਦੰਡਾਵਲੀ ਦੀ ਧਾਰਾ ਤਹਿਤ ਪਰਚਾ ਦਰਜ ਕਰਨ ਉਪਰੰਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮਿ੍ਤਕਾ ਦੀ ਲਾਸ਼ ਨੂੰ ਲੱਭਣ ਲਈ ਭਾਲ ਕੀਤੀ ਜਾ ਰਹੀ ਹੈ | – See more at: http://beta.ajitjalandhar.com/news/20160627/2/1395965.cms#1395965

176c561f-7636-4156-badd-03df98b9b9d3