ਪਿੰਡ ਟਿੱਬਾ ਵਿਖੇ ‘ਆਓ ਕੁਦਰਤੀ ਖੇਤੀ ਨਾਲ ਜੁੜੀਏ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।

75

ਨੌਜਵਾਨ ਸਭਾ ਅਤੇ ਸ਼ਹੀਦ ਊਧਮ ਸਿੰਘ ਲਾਇਬ੍ਰ੍ਰੇਰੀ ਟਿੱਬਾ ਦੇ ਮੈਂਬਰਾਂ ਦੇ ਸਾਰਥਿਕ ਯਤਨਾਂ ਅੱਗੇ ਤੋਰਦਿਆਂ ਅੱਜ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ‘ਕੁਦਰਤੀ ਖੇਤੀ ਨਾਲ ਜੁੜੀਏ’ ਵਿਸ਼ੇ ਤੇ ਪੰਚਾਇਤ ਘਰ ਟਿੱਬਾ ਵਿਖੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਕਿਸਾਨਾਂ ਤੋਂ ਇਲਾਵਾ ਬੁੱਧੀਜੀਵੀ ਲੋਕਾਂ ਨੇ ਭਾਗ ਲਿਆ। ਸੈਮੀਨਾਰ ਵਿੱਚ ਪਹੁੰਚੇ ਮੁੱਖ ਬੁਲਾਰੇ ਮਾਸਟਰ ਜਸਬੀਰ ਸਿੰਘ ਮੁੱਖੀ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਤੇ ਜੁਆਇੰਟ ਸੈਕਟਰੀ ਖਾਲਸਾ ਕਾਲਜ ਅੰਮਿ੍ਰਤਸਰ ਨੇ ਸੈਮੀਨਾਰ ਨੂੰ ਸਬੋਧਨ ਕਰਦਿਆਂ ਕਿਹਾ ਕਿ 1964 ਤੋਂ ਬਾਅਦ ਸਾਡੇ ਦੇਸ ਦਾ ਕਿਸਾਨ ਬਦੇਸ਼ੀ ਕੰਪਨੀਆਂ ਦੇ ਕਾਬੂ ਆ ਗਿਆ। ਵਿਦੇਸ਼ੀ ਕੰਪਨੀਆਂ ਕਿਸਾਨ ਨੂੰ ਗੁੰਮਰਾਹ ਕਰਕੇ ਖਾਦਾਂ ਅਤੇ ਦਵਾਈਆਂ ਰਾਹੀਂ ਲੁੱਟ ਕਰ ਰਹੀਆਂ ਹਨ। ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਜੇਕਰ ਕਿਸਾਨ ਨੇ ਬਚਣਾ ਹੈ ਤਾਂ ਉਸ ਨੂੰ ਸਾਂਝੀ ਖੇਤੀ ਕਰਨ ਵੱਲ ਵਧਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਟਰੈਕਟਰ ਦਾ ਕੰਮ ਮਿੱਟੀ ਪੁੱਟਣਾ ਹੈ ਪਰ ਕਿਸਾਨ ਟਰੈਕਟਰ ਟਰਾਲੀ ਨੂੰ ਮੇਲੇ ਦੇਖਣ ਅਤੇ ਰੈਲੀਆਂ ਵਿੱਚ ਲੀਡਰਾਂ ਦੀ ਭੀੜ ਵਧਾਉਣ ਵਿੱਚ ਵੱਧ ਵਰਤੋਂ ਕਰਦਾ ਹੈ। ਜੇਕਰ ਕਿਸਾਨ ਆਪਣਾ ਅਤੇ ਸਮਾਜ ਦਾ ਭਲਾ ਚਾਹੁੰਦੇ ਹਨ ਤਾਂ ਫਿਰ ਉਨ੍ਹਾਂ ਰਸਾਇਣ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਬੰਦ ਕਰਨੀ ਪਵੇਗੀ ਅਤੇ ਕੁਦਰਤੀ ਖੇਤੀ ਵੱਲ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਤਾਬਾਂ ਪੜ੍ਹਣਾ ਬਹੁਤ ਜਰੂਰੀ ਹੈ। ਸਮਾਜਿਕ ਕੁਰਤੀਆਂ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਅਤੇ ਸਮਾਜ ਦੇ ਨਿਰਮਾਣ ਵਿੱਚ ਚੰਗਾ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਤੇ ਕਿਸਾਨਾਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸਰਪੰਚ ਜਸਵਿੰਦਰ ਕੌਰ ਭਗਤ ਟਿੱਬਾ ਨੇ ਸਮਾਗਮ ਦੇ ਮੁੱਖ ਬੁਲਾਰੇ ਅਤੇ ਸਮੂਹ ਕਿਸਾਨਾਂ ਨੂੰ ਜੀ ਆਇਆਂ ਕਿਹਾ ਤੇ ਸ਼ਹੀਦ ਊਧਮ ਸਿੰਘ ਲਾਇਬ੍ਰ੍ਰੈਰੀ ਮੈਂਬਰਾਂ ਨੂੰ ਵਧਾਈ ਦਿੱਤੀ। ਸਮਾਗਮ ਨੂੰ ਪਰਮਿੰਦਰ ਕੁਮਾਰ ਖੇਤੀ ਇੰਸਪੈਕਟਰ ਤੇ ਸੁਰਜੀਤ ਸਿੰਘ ਟਿੱਬਾ ਨੇ ਵੀ ਸਬੋਧਨ ਕੀਤਾ। ਇਸ ਮੌਕੇ ਤੇ ਮਾਸਟਰ ਜਸਵਿੰਦਰ ਸਿੰਘ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ,ਸਾਬਕਾ ਲੈਕ. ਗੁਰਮੀਤ ਸਿੰਘ, ਜਗੀਰ ਸਿੰਘ ਸਾਬਕਾ ਕੰਸਟੇਬਲ, ਮਦਨ ਲਾਲ ਕੰਡਾ, ਬਲਵਿੰਦਰ ਸਿੰਘ ਅਮਰਕੋਟ, ਮਾਸਟਰ ਜਗੀਰ ਸਿੰਘ, ਵਰਿੰਦਰ ਦਰਦੀ, ਸੁਖਦੇਵ ਸਿੰਘ ਜੇ.ਈ. ਸਾਬਕਾ ਹੈੱਡ ਮਾਸਟਰ ਰਾਜਬੀਰ ਸਿੰਘ, ਹਰਭਜਨ ਸਿੰਘ ਉੱਘੇ ਗੀਤਕਾਰ, ਮਾਸਟਰ ਪਿਆਰਾ ਸਿੰਘ, ਅਵਤਾਰ ਸਿੰਘ,ਕਰਨੈਲ ਸਿੰਘ ਸੂਜੋਕਾਲੀਆ, ਮਾਸਟਰ ਸਾਧੂ ਰਾਮ ਆਦਿ ਹਾਜ਼ਰ ਸਨ।