ਪਿੰਡ ਟਿੱਬਾ ਦੇ ਨੌਜਵਾਨਾਂ ਨੇ ਬਣਾਇਅਾ ਆਧੁਨਿਕ ਸਹੂਲਤਾਂ ਨਾਲ ਲੈਸ ਜਿੰਮ-ਸਭ ਨਾਲ ਸ਼ੇਅਰ ਕਰੋ

81

ਪਿੰਡ ਟਿੱਬੇ ਦਾ ਜਿੰਮ ਜੋ 15 ਕ ਸਾਲ ਪਹਿਲਾਂ ਪਿੰਡ ਦੇ ਉੱਦਮੀ ਨੌਜਵਾਨਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ,ਜਿਸਨੂੰ ਆਧੁਨਿਕ ਦਿੱਖ ਅਤੇ ਆਧੁਨਿਕ ਮਸ਼ੀਨਾਂ ਨਾਲ ਸਮੇਂ ਦੇ ਹਾਣ ਦਾ ਬਣਾਉਣ ਲਈ ਪਿਛਲੇ ਇਕ ਮਹੀਨੇ ਤੋਂ ਉਪਰਾਲੇ ਹੋ ਰਹੇ ਹਨ।ਇਸ ਨੇਕ ਕੰਮ ਲਈ ਪਿੰਡ ਵਾਸੀਆਂ ਅਤੇ NRI ਵੀਰਾਂ ਦਾ ਆਰਥਿਕ ਤੌਰ ਤੇ ਬਹੁਤ ਭਰਵਾਂ ਸਹਿਯੋਗ ਮਿਲਿਆ ਹੈ।ਪਿੰਡ ਦੇ ਨੌਜਵਾਨਾਂ ਨੇ ਇਕ ਟੀਮ ਦੀ ਤਰ੍ਹਾਂ ਕੰਮ ਕਰਦੇ ਹੋਏ ਲੋਕਾਂ ਵੱਲੋਂ ਮਿਲੇ ਦਾਨ ਨਾਲ 2 ਮਸ਼ੀਨਾਂ (cross cable , Smith machine) ,

ਇਕ ਕਮਰੇ ਲਈ ਵਧੀਆ ਮੈਟ, ਉਸ ਚ ਰੰਗ ਦਾ ਕੰਮ ਅਤੇ ਹੋਰ ਬਹੁਤ ਸਾਰੇ ਨਿੱਕੇ ਮੋਟੇ ਮੁਰੰਮਤ ਦੇ ਕੰਮ ਕੀਤੇ ਹਨ।ਜਿਸ ਤੇ ਤਕਰੀਬਨ 90,000 ਦੇ ਕਰੀਬ ਖਰਚਾ ਆ ਚੁੱਕਾ ਹੈ। ਉਸ ਕਮਰੇ ਦਾ ਕੱਲ੍ਹ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਚ ਰਸਮੀ #ਉਦਘਾਟਨ ਕੀਤਾ ਗਿਆ ਹੈ। ਪਿੰਡ ਦੇ ਨੋਜਵਾਨ ਅਤੇ ਸਾਰਾ ਪਿੰਡ ਵਧਾਈ ਦਾ ਪਾਤਰ ਹੈ।

ਇਸ ਤੋਂ ਬਾਅਦ ਅਜੇ ਦੂਜੇ ਕਮਰੇ ਦਾ paint ਦਾ ਕੰਮ,ਮੈਟਾਂ ਦਾ ਕੰਮ,ਹੋਰ ਵੀ ਬਹੁਤ ਕੁਝ ਕਰਨ ਵਾਲਾ ਬਾਕੀ ਹੈ।ਜਿਸ ਲਈ ਹੋਰ ਆਰਥਿਕ ਸਹਾਇਤਾ ਦੀ ਲੋੜ ਹੈ।।ਸੋ ਅਸੀਂ ਸਾਰੇ ਪਿੰਡ ਵਾਸੀਆਂ ਅਤੇ NRI ਵੀਰਾਂ ਨੂੰ ਇਸ ਨੂੰ ਹੋਰ ਚੰਗਾ ਬਣਾਉਣ ਲਈ ਮਦਦ ਦੀ ਅਪੀਲ ਕਰਦੇ ਹਾਂ।ਸੋ ਆਓ ਆਪਣੀ ਨੇਕ ਕਮਾਈ ਚੋਂ ਕੁਝ ਪਿੰਡ ਦੇ ਭਲੇ ਲਈ ਦਸਵੰਧ ਕੱਢੀਏ। ਧੰਨਵਾਦ

ਆਪਣੇ ਪਿਆਰੇ ਵੀਰ ਹਿਰਦੇਪਾਲ ਸਿੰਘ ਜੀ ਨੇ ਪਿੰਡ ਟਿੱਬੇ ਦੇ ਜਿੰਮ ਲਈ #ਦਸ_ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਕੀਤੀ ਹੈ।ਸੋ ਅਸੀਂ ਸਾਰੇ ਹਿਰਦੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।


ਜਿਕਰਯੋਗ ਹੈ ਕਿ ਇਸ ਮਹੀਨੇ ਜਿੰਮ ਦਾ ਸਮਾਨ ਲਿਆਉਣ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਬਹੁਤ ਸਾਰੇ ਦੋਸਤਾਂ ਦਾ ਇਸ ਨੇਕ ਕੰਮ ਚ ਬਹੁਤ positive response ਮਿਲਿਆ ਹੈ।ਆਪਣੇ ਪਿੰਡ ਦੇ ਜਿੰਮ ਵਾਸਤੇ ਸਮੇਂ ਸਮੇਂ ਤੇ ਲੋੜੀਂਦੀਆਂ ਮਸ਼ੀਨਾਂ ਖਰੀਦੀਆਂ ਗਈਆਂ ਸਨ ।ਅਜੋਕੇ ਸਮੇਂ ਇਹ ਬਹੁਤ ਪੁਰਾਣਾ ਹੋ ਚੁੱਕਾ ਹੈ ।ਭਾਵ ਇਸ ਨੂੰ ਹੋਰ ਮਸ਼ੀਨਾਂ ਦੀ ਲੋੜ ਹੈ ,ਤਾਂ ਜੋ ਲੜਕੇ ਵੇਟ ਦੇ ਵਧੀਆ ਸੈੱਟ ਲਾ ਸਕਣ ਤੇ ਹੋਰ ਨਵੇਂ ਮੁੰਡੇ ਵੀ ਇਸ ਵੱਲ ਆਕਰਸ਼ਿਤ ਹੋ ਸਕਣ। ਇਨ੍ਹਾਂ ਸਮਿਆਂ ਚ ਮੁੰਡਿਆਂ ਨੂੰ ਕਸਰਤ ਵੱਲ ਮੋੜਨਾ ਬਹੁਤ ਜ਼ਰੂਰੀ ਹੈ ।ਸੋ ਅਸੀਂ ਸਾਰੇ ਪਿੰਡ ਵਾਸੀਆਂ ਅਤੇ NRI ਵੀਰਾਂ ਨੂੰ ਇਸ ਨੂੰ ਹੋਰ ਚੰਗਾ ਬਣਾਉਣ ਲਈ ਮਦਦ ਦੀ ਅਪੀਲ ਕਰਦੇ ਹਾਂ।

ਜਿੰਮ ਦੇ ਇਕ ਕਮਰੇ ਦੇ ਰੰਗ ਦਾ ਕੰਮ ,ਉਸ ਲਈ ਵਧਿਆ ਮੈਟ ਅਤੇ 2 ਮਸ਼ੀਨਾਂ ਨਵੀਆਂ ਖਰੀਦੀਆਂ ਗਈਆਂ ਹਨ।ਹੋਰ ਵੀ ਬਹੁਤ ਸਾਰੇ ਨਿੱਕੇ ਮੋਟੇ ਮੁਰੰਮਤ ਦੇ ਕੰਮ ਕੀਤੇ ਗਏ ਹਨ, ਜਿਸ ਤੇ ਤਕਰੀਬਨ 80,000 ਰੁਪਇਆ ਲਗ ਚੁੱਕਾ ਹੈ। ਪਰ ਅਜੇ ਹੋਰ ਵੀ ਬਹੁਤ ਕੁਝ ਕਰਨ ਵਾਲਾ ਹੈ। 40-50 ਹਜਾਰ ਰੁਪਏ ਦੀ ਹੋਰ ਜਰੂਰਤ ਹੈ।ਸੋ ਆਓ ਆਪਣੇ ਨੇਕ ਕਮਾਈ ਚੋਂ ਕੁਝ ਪਿੰਡ ਦੇ ਭਲੇ ਲਈ ਦਸਵੰਧ ਕੱਢੀਏ। ਧੰਨਵਾਦ

ਸੰਪਰਕ…
ਗੁਰਵਿੰਦਰ ਸਿੰਘ 90415 34746
ਸਤਬੀਰ ਸਿੰਘ 94638 48885
ਮਨਵਿੰਦਰ ਸਿੰਘ ਝੰਡ 99142 46132
ਜਗਰੂਪ ਸਿੰਘ 98150 0899
ਹਰਮਨ ਸਿੰਘ 99882 63006