ਸੁਲਤਾਨਪੁਰ ਸਬ ਡਵੀਜ਼ਨ ਦੇ ਪਿੰਡ ਠੱਟਾ ਵਿਚ ਇਕ ਪਾਵਰਕਾਮ ਦੇ ਮੁਲਾਜ਼ਮ ਦੀ ਖੰਬੇ ਤੋਂ ਡਿੱਗਣ ਨਾਲ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਨੇਪਾਲ ਦੇ ਪਿੰਡ ਨਸ਼ੀਨੀ ਦੇ ਵਾਸੀ ਤੇ ਪਾਵਰਕਾਮ ਦੇ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਮੁਲਾਜ਼ਮ ਮਹਾਤਵਰ ਸਿੰਘ ਪੁੱਤਰ ਕੋਤਵਾਲ ਸਿੰਘ ਠੱਟਾ ਵਿਖੇ ਸਰਕਾਰੀ ਸਕੂਲ ਦੇ ਨਜਦੀਕ ਪੌੜੀ ਲਾ ਕੇ ਖੰਭੇ ‘ਤੇ ਬਿਜਲੀ ਦੀ ਮੁਰੰਮਤ ਕਰ ਰਿਹਾ ਸੀ ਤਾਂ ਪੌੜੀ ਖਿਸਕ ਜਾਣ ਕਾਰਨ ਉਹ ਹੇਠਾਂ ਡਿਗ ਗਿਆ ਤੇ ਮੌਕੇ ‘ਤੇ ਲੋਕਾਂ ਨੇ ਤੁਰੰਤ 108 ‘ਤੇ ਫੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ। ਐਂਬੂਲੈਂਸ ਵਿਚ ਆਏ ਮੁਲਾਜ਼ਮਾਂ ਉਸ ਦਾ ਚੈੱਕਅਪ ਕਰਕੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮਿ੍ਤਕ ਦੀ ਲਾਸ਼ ਨੂੰ ਖੀਰਾਂਵਾਲੀ ਲਾਸ਼ਘਰ ਵਿਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ।