ਰੱਬ ਦੀ ਰਜ਼ਾ ‘ਚ ਜਿਹੜਾ ਰਹਿਣਾ ਜਾਣਦਾ,
ਉਹ ਬੰਦਾ ਜ਼ਿੰਦਗੀ ਦਾ ਸੁੱਖ ਮਾਣਦਾ।
ਮਾੜੇ ਬੰਦੇ ਦਾ ਜਿਹੜੇ ਹੱਕ ਖੋਹ ਲੈਂਦੇ,
ਕਰਦੇ ਨਾ ਉਹ ਲੋਕੀ ਰੱਬ ਦੀ ਪਰਵਾਹ।
ਮੇਰੀ ਮੇਰੀ ਕਰਦਾ ਏ ਰਹਿੰਦਾ ਬੰਦਾ ਜੱਗ ਤੇ,
ਪਤਾ ਏ ਕਿਸੇ ਨੂੰ ਕਿੰਨੇ ਬਚੇ ਉਹਦੇ ਸਾਹ।
ਦਸਾਂ ਨਹੁੰਆਂ ਦੀ ਤੂੰ ਕਰ ਕਿਰਤ ਕਮਾਈ,
ਕੱਢ ਦਸਵੰਧ ਤੂੰ ਕਿਸੇ ਨੇਕ ਕੰਮ ਲਾਈ।
ਪੜ੍ਹਦੇ ਆ ਨਿੱਤ ਉਂਝ ਬਾਬੇ ਨਾਨਕ ਦੀ ਬਾਣੀ,
ਕਰਦੇ ਆਂ ਅਮਲ ਦੱਸੋ ਅਸੀਂ ਕਿੰਨਾ ਕੁ ਭਲਾ,
ਮੇਰੀ ਮੇਰੀ ਕਰਦਾ ਏ ਰਹਿੰਦਾ ਬੰਦਾ ਜੱਗ ਤੇ,
ਪਤਾ ਏ ਕਿਸੇ ਨੂੰ ਕਿੰਨੇ ਬਚੇ ਉਹਦੇ ਸਾਹ।
ਖਾਲੀ ਹੱਥ ਤੁਰ ਗਏ ਬਾਦਸ਼ਾਹ ਸਿਕੰਦਰ ਜਿਹੇ,
ਠੱਟੇ ਵਾਲੇ ਜਾਣੋ ਬੋਲ ਸੱਚ ਏ ਕਹੇ।
ਪਾਰ ਕਿਨਾਰੇ ਜੀਹਨੇ ਲਾਉਣਾ ਤੈਨੂੰ ਦਲਵਿੰਦਰਾ,
ਸੱਚਾ ਗੁਰੂ ਨਾਮ ਉਸ ਬੇੜੀ ਦਾ ਮਲਾਹ।
ਮੇਰੀ ਮੇਰੀ ਕਰਦਾ ਏ ਰਹਿੰਦਾ ਬੰਦਾ ਜੱਗ ਤੇ,
ਪਤਾ ਏ ਕਿਸੇ ਨੂੰ ਕਿੰਨੇ ਬਚੇ ਉਹਦੇ ਸਾਹ।
ਪਤਾ ਏ ਕਿਸੇ ਨੂੰ ਕਿੰਨੇ ਬਚੇ ਉਹਦੇ ਸਾਹ।
-ਦਲਵਿੰਦਰ ਠੱਟੇ ਵਾਲਾ