ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ-ਨੰਬਰਦਾਰ ਅਮਰਜੀਤ ਸਿੰਘ

182

amarjit-singh-numberdar

ਨੰਬਰਦਾਰ ਅਮਰਜੀਤ ਸਿੰਘ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ ਅੱਜ ਮਿਤੀ 15 ਅਕਤੂਬਰ 2016 ਦਿਨ ਸਨਿੱਚਰਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਹੋਵੇਗਾ। ਜਿਕਰਯੋਗ ਹੈ ਕਿ ਨੰਬਰਦਾਰ ਅਮਰਜੀਤ ਸਿੰਘ ਬੀਤੇ ਦਿਨੀਂ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ। ਆਪ ਕੁੱਝ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ। ਨੰਬਰਦਾਰ ਅਮਰਜੀਤ ਸਿੰਘ ਜੀ ਦਾ ਜਨਮ 11 ਸਤੰਬਰ 1955 ਨੂੰ ਪਿਤਾ ਦਰਸ਼ਨ ਸਿੰਘ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ ਸੀ। ਮੈਟ੍ਰਿਕ ਦੀ ਪੜ੍ਹਾਈ ਉਪਰੰਤ ਆਪ ਜੀ ਖੇਤੀਬਾੜੀ ਦੇ ਕੰਮ ਵਿੱਚ ਲੱਗ ਗਏ। ਆਪ 1987 ਵਿੱਚ ਪਿੰਡ ਠੱਟਾ ਦੇ ਨੰਬਰਦਾਰ ਬਣੇ।