ਨੰਬਰਦਾਰ ਪ੍ਰੀਤਮ ਸਿੰਘ ਟੋਡਰਵਾਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ।

52

toderwal

ਉੱਘੇ ਕਿਸਾਨ ਆਗੂ ਨੰਬਰਦਾਰ ਪ੍ਰੀਤਮ ਸਿੰਘ ਟੋਡਰਵਾਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਟੋਡਰਵਾਲ ਵਿਖੇ ਹੋਇਆ | ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਜਿੰਮੀਦਾਰਾ ਕਿਸਾਨ ਯੂਨੀਅਨ ਜੋ ਬਾਅਦ ਵਿਚ ਭਾਰਤੀ ਕਿਸਾਨ ਯੂਨੀਅਨ ਬਣ ਗਈ ਦੇ ਫਾਉਂਡਰ ਮੈਂਬਰ ਸਵ: ਯੋਧ ਸਿੰਘ ਨਾਲ ਮਿਲ ਕੇ ਨੰਬਰਦਾਰ ਪ੍ਰੀਤਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਿਸਾਨਾਂ ਦੇ ਹਿਤਾਂ ਦੀ ਰਾਖੀ ਤੇ ਫ਼ਸਲਾਂ ਦੇ ਵਾਜਬ ਭਾਅ ਲੈਣ ਲਈ ਕੀਤੇ ਸੰਘਰਸ਼ਾਂ ਦਾ ਜ਼ਿਕਰ ਕੀਤਾ | ਸ਼ਰਧਾਂਜਲੀ ਸਮਾਗਮ ਨੂੰ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ, ਨਵਤੇਜ ਸਿੰਘ ਚੀਮਾ ਐਮ.ਐਲ.ਏ, ਆਮ ਆਦਮੀ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਸੱਜਣ ਸਿੰਘ ਚੀਮਾ, ਪ੍ਰੋ: ਚਰਨ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਪੂਰਥਲਾ, ਕੈਪਟਨ ਹਰਮਿੰਦਰ ਸਿੰਘ ਮੈਂਬਰ ਕਾਰਜਕਾਰਨੀ ਪ੍ਰਦੇਸ਼ ਕਾਂਗਰਸ, ਆਪ ਆਗੂ ਗੁਰਦੀਪ ਸਿੰਘ ਆਜ਼ਾਦ, ਕੇਵਲ ਸਿੰਘ ਐਮ.ਡੀ ਸੈਂਟਰਲ ਕੋਆਪਰੇਟਿਵ ਬੈਂਕ ਜਲੰਧਰ, ਮਾਸਟਰ ਗੁਰਦੇਵ ਸਿੰਘ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਕਰਮਬੀਰ ਸਿੰਘ ਕੇਬੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਬਲਬੀਰ ਸਿੰਘ ਟੋਡਰਵਾਲ, ਇੰਜ: ਟੀ.ਐਸ ਥਿੰਦ, ਕਰਨੈਲ ਸਿੰਘ ਟੋਡਰਵਾਲ, ਗੁਰਨਾਮ ਸਿੰਘ ਸਰਪੰਚ ਟੋਡਰਵਾਲ, ਅਜੀਤ ਸਿੰਘ, ਲਖਵਿੰਦਰ ਸਿੰਘ, ਮਾਸਟਰ ਪਰਮਜੀਤ ਸਿੰਘ, ਅਜਮੇਰ ਸਿੰਘ ਟੋਡਰਵਾਲ, ਰਮਨੀਕ ਸਿੰਘ, ਭੁਪਿੰਦਰ ਸਿੰਘ, ਕਰਨੈਲ ਸਿੰਘ ਨੰਬਰਦਾਰ, ਗੁਰਮੇਜ ਸਿੰਘ, ਪ੍ਰਤਾਪ ਸਿੰਘ, ਰਮਿੰਦਰ ਸਿੰਘ ਸੈਕਟਰੀ, ਬਿਕਰਮ ਸਿੰਘ ਹੈਬਤਪੁਰ, ਆਮ ਆਦਮੀ ਪਾਰਟੀ ਆਗੂ ਗੁਰਦੀਪ ਸਿੰਘ ਜੱਜ, ਗੁਰਚਮਨ ਲਾਲ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |