ਨੰਬਰਦਾਰ ਅਮਰਜੀਤ ਸਿੰਘ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 10 ਅਕਤੂਬਰ ਸਵੇਰੇ 11 ਵਜੇ ਕੀਤਾ ਜਾਵੇਗਾ।

38

amarjit-singh-numberdar

ਨੰਬਰਦਾਰ ਅਮਰਜੀਤ ਸਿੰਘ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 10 ਅਕਤੂਬਰ ਦਿਨ ਸੋਮਵਾਰ ਸਵੇਰੇ 11 ਵਜੇ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਨੰਬਰਦਾਰ ਅਮਰਜੀਤ ਸਿੰਘ ਬੀਤੇ ਦਿਨੀਂ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ। ਆਪ ਕੁੱਝ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ। ਨੰਬਰਦਾਰ ਅਮਰਜੀਤ ਸਿੰਘ ਜੀ ਦਾ ਜਨਮ 11 ਸਤੰਬਰ 1955 ਨੂੰ ਪਿਤਾ ਦਰਸ਼ਨ ਸਿੰਘ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ ਸੀ। ਮੈਟ੍ਰਿਕ ਦੀ ਪੜ੍ਹਾਈ ਉਪਰੰਤ ਆਪ ਜੀ ਖੇਤੀਬਾੜੀ ਦੇ ਕੰਮ ਵਿੱਚ ਲੱਗ ਗਏ। ਆਪ 1987 ਵਿੱਚ ਪਿੰਡ ਠੱਟਾ ਦੇ ਨੰਬਰਦਾਰ ਬਣੇ।