ਨੌਜਵਾਨ ਦੀ ਮਨੀਲਾ ਵਿੱਚ ਗੋਲੀ ਮਾਰ ਕੇ ਹੱਤਿਆ

45

ਨਜਦੀਕੀ ਪਿੰਡ ਟਿੱਬਾ ਤੋਂ 3 ਸਾਲ ਪਹਿਲਾਂ ਮਨੀਲਾ ਵਿੱਚ ਰੋਜੀ ਰੋਟੀ ਕਮਾਉਣ ਗਏ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਭੁਪਿੰਦਰ ਸਿੰਘ ਸਪੁੱਤਰ ਸ. ਕੁਲਵੰਤ ਸਿੰਘ ਦਾ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਵੇਲੇ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਸਵੇਰ ਵੇਲੇ ਕੰਮ ਤੇ ਜਾਣ ਲਈ ਘਰ ਤੋਂ ਬਾਹਰ ਨਿਕਲਿਆ। ਦੋ ਦਿਨ ਪਹਿਲਾਂ ਹੋਏ ਇਸ ਕਤਲ ਨਾਲ ਜਿੱਥੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਉੱਥੇ ਜਦੋਂ ਹੀ ਮ੍ਰਿਤਕ ਦੀ ਲਾਸ਼ ਪਿੰਡ ਪਹੁੰਚੀ ਤਾਂ ਪਿੰਡ ਦਾ ਮਹੌਲ ਪੂਰੀ ਤਰਾਂ ਗਮਗੀਨ ਹੋ ਗਿਆ। ਦੇਰ ਸ਼ਾਮ ਮ੍ਰਿਤਕ ਦਾ ਪਰਿਵਾਰਕ ਮੈਂਬਰਾਂ ਅਤੇ ਨਜਦੀਕੀਆ ਦੀ ਹਾਜਰੀ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।