ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ,
ਕਿਹੜਾ ੲੇਥੇ ਅਣਖੀ ਰਾਜਾ ਜਿਹਨੂੰ ਤੇਰਾ ਦਰਦ ਸੁਣਾਵਾਂ,
ਅਵਾਰਾ ਕੁੱਤਿਅਆਂ ਵਾਂਗ ਸ਼ਿਕਾਰੀ ਫਿਰਦੇ ਨੇ ਤੈਨੂੰ ਤਾੜੀ,
ਜਦ ਤੂੰ ਘਰੋਂ ੲਿੱਕਲੀ ਨਿਕਲੇ ਨਜ਼ਰ ਓ ਰੱਖਦੇ ਮਾੜੀ,
ਹੁੰਦੇ ਨੇ ਜੋ ਜੁਲਮ ਤੇਰੇ ਤੇ ਕਿਹਨੂੰ ਜਾ ਗਿਣਾਵਾਂ,
ਮੈਨੂੰ ਦੱਸ ਧੀੲੇ ਪੰਜਾਬ ਦੀੲੇ…..
ਤੇਰੀਅਾ ਚੀਕਾਂ ਸੁਣੇ ਨਾਂ ਕੋੲੀ ਹੋ ਗੲੇ ਨੇ ਸਭ ਬੋਲੇ,
ਅੰਦਰੋਂ ਤਾਂ ਸ਼ੈਤਾਨ ੲੇ ਡਾਢੇ ਚੇਹਰਿਓ ਲੱਗਣ ਭੋਲੇ,
ਮੈਨੂੰ ਵੀ ਸਭ ਕਹਿਣਗੇ ਜਾਲਮ ਜੇ ਮੈ ਮਾਰ ਮੁਕਾਵਾਂ,
ਮੈਨੂੰ ਦੱਸ ਧੀੲੇ ਪੰਜਾਬ ਦੀੲੇ…….
ਸ਼ੀਨਾਂ ਮੇਰਾ ਜਲ ਗਿਅਾ ਤੇਰੀ ਸੁਣ ਕੇ ਦਰਦ ਕਹਾਣੀ,
ੲਿੱਕ ਜੀਅ ਕਰਦਾ ਮਾਰ ਮੁਕਾਵਾਂ ੲੇਹ ਕੁੱਤਿਅਾ ਦੀ ਢਾਂਣੀ,
ਨੇਕ ਨਿਮਾਂਣਿਅਾ ਰੋ ਰੋ ਕੇ ਮੈਂ ਕਲਮ ਨੂੰ ਜਦੋਂ ਚਲਾਵਾਂ,
ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ,
ਕਿਹੜਾ ੲੇਥੇ ਅਣਖੀ ਰਾਜਾ ਜਿਹਨੂੰ ਤੇਰਾ ਦਰਦ ਸੁਣਾਵਾਂ,
ਮੈਨੂੰ ਦੱਸ ਧੀੲੇ ਪੰਜਾਬ ਦੀੲੇ ਤੇਰੀ ਕਿੱਦਾਂ ੲਿੱਜਤ ਬਚਾਵਾਂ,
-ਨੇਕ ਨਿਮਾਣਾਂ ਸ਼ੇਰਗਿੱਲ
0097470234426