ਨਾ ਰੋਈ ਤੂੰ ਮੇਰੀ ਅੰਮੀਏ, ਮੈਂ ਫਾਸੀ ਤੇ ਚੜ੍ਹਨਾ ਏ।

67

jit-singh-kamred2

 

 

 

 

 

 

 

 

 

 

 

 

 

 

 

 

ਨਾ ਰੋਈ ਤੂੰ ਮੇਰੀ ਅੰਮੀਏ,
ਮੈਂ ਫਾਸੀ ਤੇ ਚੜ੍ਹਨਾ ਏ।
ਗਲੋਂ ਗੁਲਾਮੀ ਲਾਹੁਣ ਦੀ ਖਾਤਰ,
ਦੇਸ਼ ਲਈ ਪੈਣਾ ਮਰਨਾ ਏ।
ਗੋਰਿਆਂ ਦੀ ਗੁਲਾਮੀ ਨਾਲੋਂ,
ਅੰਮੀਏ ਮਰਨਾ ਚੰਗਾ ਏ।
ਇਹ ਚਾਹਿੰਦੇ ਕੋਈ ਹੱਕ ਨਾਂ ਮੰਗੇ,
ਸਿੱਖਿਆ ਕੰਮ ਬੇਢੰਗਾ ਏ।
ਜੜ੍ਹ ਗੋਰੇ ਦੀ ਪੱਟਣੀ ਪੈਣੀ,
ਏਕਾ ਕਰਨਾ ਪੈਣਾ ਏ।
ਗਲੋਂ ਗੁਲਾਮੀ ਲਾਹੁਣ ਦੀ ਖਾਤਰ,
ਦੇਸ਼ ਲਈ ਪੈਣਾ ਮਰਨਾ ਏ।
ਮੈਂ ਕੱਲਾ ਨਹੀਂ ਲੋਕ ਅਨੇਕਾਂ,
ਨਾਲ ਮੇਰੇ ਅੱਜ ਜੁੜਨੇ ਨਹੀਂ।
ਇਕੱਠੇ ਹੋ ਕੇ ਲੋਕੀਂ ਸਾਰੇ,
ਇੱਕੋ ਰਸਤੇ ਤੁਰਨੇ ਨਹੀਂ।
ਲਾਠੀਆਂ ਗੋਲੀਆਂ ਤੇ ਤਲਵਾਰਾਂ।
ਦੇ ਵਾਰਾਂ ਨੂੰ ਜਰਨਾ ਏ,
ਗਲੋਂ ਗੁਲਾਮੀ ਲਾਹੁਣ ਦੀ ਖਾਤਰ,
ਦੇਸ਼ ਲਈ ਪੈਣਾ ਮਰਨਾ ਏ।
ਮੈਂ ਚਾਹੁੰਦਾ ਹਾਂ ਦੇਸ਼ ਮੇਰੇ ਨੂੰ,
ਲੱਗੇ ਨਾਂ ਤੱਤੀ ਵਾ ਅੰਮੀਏ,
ਨਜ਼ਰ ਨਾਂ ਲੱਗੇ ਦੇਸ਼ ਮੇਰੇ ਨੂੰ,
ਦਿੱਤਾ ਮੈਂ ਸੱਚ ਸੁਣਾ ਅੰਮੀਏ।
ਰੱਖੀਂ ਮੇਰਾ ਯਾਦ ਸੁਨੇਹਾ,
ਪਊ ਗੈਰਾਂ ਨਾਲ ਲੜਨਾ ਏ।
ਨਾ ਰੋਈ ਤੂੰ ਮੇਰੀ ਅੰਮੀਏ,
ਮੈਂ ਫਾਸੀ ਤੇ ਚੜ੍ਹਨਾ ਏ।
ਮੈਂ ਫਾਂਸੀ ਤੇ ਚੜ੍ਹਨਾ ਅੰਮੀਏ,
ਕਰਕੇ ਖਤਮ ਗੱਦਾਰਾਂ ਨੂੰ,
ਜੀਤ ਵੀ ਠੱਟੇ ਵਾਲੇ ਵਰਗੇ,
ਲਿਖਣਗੇ ਮੇਰੀਆਂ ਵਾਰਾਂ ਨੂੰ।
ਮੈਂ ਤੁਰ ਜਾਣਾ ਦੱਸ ਕੇ ਰਸਤਾ,
ਰਸਤਾ ਪੈਣਾ ਫੜ੍ਹਨਾ ਏ।
ਗਲੋਂ ਗੁਲਾਮੀ ਲਾਹੁਣ ਦੀ ਖਾਤਰ,
ਦੇਸ਼ ਲਈ ਪੈਣਾ ਮਰਨਾ ਏ।