ਨਾਵਲ ‘ਆਈ ਕੈਨੇਡਾ ਵਿਆਹੀ’-ਲੇਖਕ ਪ੍ਰੋ ਅਵਤਾਰ ਵਿਰਦੀ-ਪੜ੍ਹਨ ਲਈ ਕਲਿੱਕ ਕਰੋ।

224

Aai Canada Viahi

ਭੂਮਿਕਾ
ਪੰਜਾਬੀ ਵਿਚ ਨਾਵਲ-ਰਚਨਾ ਦੇ ਖੇਤਰ ਵਿਚ ਕਾਫ਼ੀ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ, ਵਿਸ਼ੇਸ਼ ਕਰ ਪਰਵਾਸੀ ਪੰਜਾਬੀ ਨਾਵਲ ਨੇ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਗਿਆਨੀ ਕੇਸਰ ਸਿੰਘ ਤੋਂ ਲੈ ਕੇ ਸਵਰਨ ਚੰਦਨ, ਦਰਸ਼ਨ ਧੀਰ, ਜਰਨੈਲ ਸਿੰਘ ਸੇਖਾ ਤਕ ਦਰਜਨਾਂ ਸਥਾਪਿਤ ਨਾਂ ਹਨ ਜਿਨ੍ਹਾਂ ਨੇ ਨਾ ਕੇਵਲ ਪਰਵਾਸੀ ਪੰਜਾਬੀ ਨਾਵਲ ਬਲਕਿ ਸਮੁੱਚੇ ਪੰਜਾਬੀ ਨਾਵਲ ਵਿਚ ਸਿਫ਼ਤੀ ਵਾਧਾ ਕੀਤਾ ਹੈ। ਮੈਨੂੰ ਜਦੋਂ ਆਪਣੀ ਮਈ-ਜੂਨ 2014 ਦੀ ਕੈਨੇਡਾ ਦੀ ਫੇਰੀ ਦੌਰਾਨ ਆਪਣੇ ਪਿਆਰੇ ਮਿੱਤਰ ਇਕਬਾਲ ਮਾਹਲ ਦਾ ਪਲੇਠਾ ਨਾਵਲ ‘ਡੌਗੀਟੇਲ ਡਰਾਈਵ’ ਪੜ੍ਹਨ ਨੂੰ ਮਿਲਿਆ ਤਾਂ ਮੈਨੂੰ ਪਰਵਾਸੀ ਪੰਜਾਬੀ ਨਾਵਲ ਦਾ ਇਕ ਨਵਾਂ ਬਾਬ ਖੁਲ੍ਹਦਾ ਲੱਗਿਆ। ਇਕ ਵਾਰਤਕਕਾਰ ਦਾ ਪਹਿਲੇ ਹੀ ਨਾਵਲ ਨਾਲ ਬਿਰਤਾਂਤ ਦੀਆਂ ਨਵੀਆਂ ਜੁਗਤਾਂ ਨਾਲ ਲੈਸ ਹੋਣਾ ਮੇਰੇ ਲਈ ਹੈਰਾਨੀ ਦੀ ਗੱਲ ਸੀ। ਹਾਲੇ ਮਂੈ ਇੰਡੀਆਂ ਪੁੱਜਿਆ ਹੀ ਸੀ ਕਿ ਦੂਜੀ ਹੈਰਾਨੀ ਵਾਪਰ ਗਈ। ਇਸੇ ਫੇਰੀ ਵਿਚ ਵੈਨਕੂਵਰ ਪਹਿਲੀ ਵਾਰ ਮਿਲੇ ਅਤੇ ਨਿੱਘੇ ਮਿੱਤਰ ਬਣੇ ਅਵਤਾਰ ਸਿੰਘ ਵਿਰਦੀ ਹੁਰਾਂ ਨੇ ਆਪਣਾ ਪਲੇਠਾ ਨਾਵਲ ‘ਆਈ ਕੈਨੇਡਾ ਵਿਆਹੀ’ ਮੈਨੂੰ ਮੇਲ ਕਰ ਦਿੱਤਾ। ਅਵਤਾਰ ਸਿੰਘ ਹੁਰੀਂ ਸਰੀ ਵਿਚ ਅੰਗਰੇਜ਼ੀ ਸਿਖਾਉਣ ਦਾ ਆਪਣਾ ਮਾਰਵਲੱਸ ਕਾਲਿਜ ਪਿਛਲੇ ਕਈ ਸਾਲਾਂ ਤੋਂ ਚਲਾਉਂਦੇ ਹਨ ਜਿੱਥੇ ਮੈਨੂੰ ਮੇਰਾ ਪਿਆਰਾ ਵਿਦਿਆਰਥੀ ਦੇਵਿੰਦਰ ਪਾਲ ਸਿੰਘ (ਪਾਲੀ) ਲੈ ਕੇ ਗਿਆ ਸੀ। ਇਕ ਵਾਰ ਅਵਤਾਰ ਹੁਰਾਂ ਦੇ ਘਰ ਜਾਣ ਅਤੇ ਇਕ ਵਾਰ ਉਨ੍ਹਾਂ ਦੇ ਕਾਲਿਜ ਵਿਚ ਲੈਕਚਰ ਦੇਣ ਜਾਣ ਵਾਲੀਆਂ ਦੋ ਮੁਲਾਕਾਤਾਂ ਅਤੇ ਦਰਜਨ ਕੁ ਫ਼ੋਨ-ਮੁਲਾਕਾਤਾਂ ਨੇ ਮੇਰੀ ਅਤੇ ਅਵਤਾਰ ਦੀ ਯਾਰੀ ਗੂੜ੍ਹੀ ਕਰਨ ਵਿਚ ਭੂਮਿਕਾ ਨਿਭਾਈ ਹੈ। ਉਹ ਇਕ ਹਰਮਨਮੌਲਾ ਲੇਖਕ ਅਤੇ ਕਲਾਕਾਰ ਹਨ। ਉਨ੍ਹਾਂ ਦੀ ਸ਼ਾਇਰੀ, ਗਾਇਕੀ, ਫਿਲਮਕਾਰੀ ਅਤੇ ਅਧਿਆਪਕੀ ਆਦਿ ਗੁਣਾਂ ਤੋਂ ਮੈਂ ਕੈਨੇਡਾ ਹੀ ਵਾਕਿਫ਼ ਹੋ ਗਿਆ ਸਾਂ ਲੇਕਿਨ ਨਾਵਲਕਾਰੀ ਵਾਲੇ ਗੁਣ ਦਾ ਉਦੋਂ ਹੀ ਪਤਾ ਲੱਗਿਆ ਜਦੋਂ ਮੈਨੂੰ ਭਾਰਤ ਵਾਪਸੀ ਤੇ ਇਹ  ਮੇਲ ਮਿਲੀ। ਮੇਲ ਵਿਚੋਂ ਪ੍ਰਿੰਟਆਊਟ ਵਜੋਂ ਪ੍ਰਾਪਤ 192 ਪੰਨੇ ਦੇ ਇਸ ਖਰੜੇ ਨੂੰ ਰੀਝ ਨਾਲ ਪੜ੍ਹਦਿਆਂ ਅਤੇ ਨੀਝ ਨਾਲ ਵਾਚਦਿਆਂ ਮੈ ਮਹਿਸੂਸ ਕੀਤਾ ਹੈ ਕਿ ਅਵਤਾਰ ਸਿੰਘ ਵਿਰਦੀ ਪਾਸ ਇਸ ਨਾਵਲ ਨੂੰ ਲਿਖਣ ਲੱਗਿਆਂ ਇਕ ਸਪਸ਼ਟ ਪਹੁੰਚ-ਦ੍ਰਿਸ਼ਟੀ ਸੀ: ਪਹਿਲੀ ਨਾਰੀ ਸਮੱਸਿਆਵਾਂ ਦੀ ਨਿਸ਼ਾਨਦੇਹੀ ਅਤੇ ਦੂਜੀ ਆਪਣੇ ਦੇਸ਼ ਕੈਨੇਡਾ ਪ੍ਰਤੀ ਵਫ਼ਾਦਾਰੀ। ਮੇਰੀ ਧਾਰਨਾ ਹੈ ਕਿ ਸਾਡਾ ਪਿਛੋਕੜ ਕੋਈ ਵੀ ਹੋਵੇ, ਸਾਡੀਆਂ ਜੜ੍ਹਾਂ ਕਿਤੇ ਵੀ ਹੋਣ, ਸਾਡੀ ਸੁਹਿਰਦਰਤਾ ਉਸ ਦੇਸ਼ ਪ੍ਰਤੀ ਹੋਣੀ ਚਾਹੀਦੀ ਹੈ ਜਿਸ ਦੇ ਅਸੀਂ ਨਾਗਰਿਕ ਹਾਂ। ਭਾਰਤ ਦੇ ਨਾਗਰਿਕ ਹੋ ਕੇ ਭਾਰਤ ਨੂੰ ਭੰਡੀ ਜਾਣਾ ਅਤੇ ਬਾਹਰਲੇ ਦੇਸ਼ਾਂ ਦੀ ਨਾਗਰਿਕਤਾ ਲੈ ਕੇ ਉਨ੍ਹਾਂ ਦੇਸਾਂ ਨੂੰ ਭੰਡੀ ਜਾਣਾ ਅਸਲ ਵਿਚ ਅਨੈਤਿਕਤਾ ਦੇ ਘੇਰੇ ਵਿਚ ਆਉਂਦਾ ਹੈ। ਜੇ ਤੁਹਾਨੂੰ ਦੇਸ਼ ਪਸੰਦ ਨਹੀ ਤਾਂ ਨਾਗਰਿਕਤਾ ਬਦਲ ਲਉ, ਤੁਹਾਨੂੰ ਕੌਣ ਰੋਕਦਾ ਹੈ? ਮੈਨੂੰ ਇਸ ਨਾਵਲਕਾਰ ਦੀ ਇਹੀ ਖ਼ਾਸੀਅਤ ਲੱਗੀ ਕਿ ਅਵਤਾਰ ਆਪਣੇ ਨਾਵਲ ਵਿਚ ਆਪਣੇ ਦੇਸ ਕੈਨੇਡਾ ਦਾ ਗੁਣਗਾਨ ਕਰਦਾ ਹੈ, ਉਥੋਂ ਦੇ ਨਿਯਮ ਕਾਨੂੰਨਾਂ ਦੀ ਵੈਧਤਾ ਪ੍ਰਗਟਾਉਂਦਾ ਹੈ ਅਤੇ ਆਪਣੇ ਦੇਸ ਦੇ ਭੂਗੋਲਿਕ ਤੋਂ ਲੈ ਕੇ ਇਤਿਹਾਸਕ ਤਕ ਅਤੇ ਚਿਰਕਾਲ ਤੋਂ ਲੈ ਕੇ ਤਤਕਾਲ ਤਕ ਦੇ ਵੇਰਵੇ ਸਮਝਾਉਂਦਾ ਹੈ। ਇਸ ਲਈ ਉਸ ਨੇ ਇਕ ਗਲਪੀ ਜੁਗਤ ਵਰਤੀ ਹੈ ਜਿਸ ਅਧੀਨ ਆਪਣੇ ਮੂਲ ਨਾਂ ਵਾਲਾ ਭਾਵ ਪ੍ਰੋ. ਵਿਰਦੀ ਦੇ ਨਾਂ ਦਾ ਇਕ ਪਾਤਰ ਘੜ ਲਿਆ ਹੈ ਜਿਹੜਾ ਇਕ ਅਧਿਆਪਕ ਹੋਣ ਦੇ ਨਾਤੇ ਇਹ ਵੇਰਵੇ ਪੇਸ਼ ਕਰਦਾ ਹੈ। ਜੇ ਲੇਖਕ ਖ਼ੁਦ ਲੇਖਕ ਵੱਜੋਂ ਇਹ ਬਿਆਨ ਕਰਦਾ ਤਾਂ ਇਹ ਕੋਈ ਭਾਸ਼ਣ ਜਾਪਦਾ ਜਾਂ ਲੋਕਸੰਪਰਕੀ ਗਤੀਵਿਧੀ ਜਾਪਦੀ ਪਰੰਤੂ ਜਦੋਂ ਨਾਵਲ ਦੇ ਪਾਤਰ ਪ੍ਰੋ. ਵਿਰਦੀ ਦੇ ਮੂੰਹੋਂ ਕਲਾਸ ਰੂਮ ਲੈਕਚਰ ਦੇ ਰੂਪ ਵਿਚ ਅਜਿਹੇ ਵੇਰਵੇ ਪ੍ਰਸਤੁਤ ਹੁੰਦੇ ਹਨ ਤਾਂ ਸੁਭਾਵਕ ਵੀ ਜਾਪਦੇ ਹਨ ਅਤੇ ਨਾਵਲੀ ਬਿਰਤਾਂਤ ਦਾ ਹਿੱਸਾ ਬਣ ਕੇ ਵੀ ਪੇਸ਼ ਹੁੰਦੇ ਹਨ। ਮੈਨੂੰ ਹੈਰਾਨੀ ਹੈ ਕਿ ਆਪਣੇ ਪਲੇਠੇ ਨਾਵਲ ਵਿਚ ਹੀ ਅਜਿਹੀਆਂ ਬਿਰਤਾਂਤ ਜੁਗਤਾਂ ਦੀ ਸਮਝ ਅਤੇ ਪਕੜ ਕਿਵੇਂ ਅਵਤਾਰ ਦੀ ਕਲਮਕਾਰੀ ਦਾ ਹਿੱਸਾ ਬਣ ਗਈ? ਸ਼ਾਇਦ ਇਸ ਦੇ ਦੋ ਕਾਰਨ ਹਨ। ਪਹਿਲਾ ਇਹ ਹੈ ਕਿ ਉਹ ਇਕ ਸਾਹਿਤ ਰਸੀਆ ਹੈ।  ਦੂਜਾ ਵਿਗਿਆਨ ਦਾ ਵਿਦਿਆਰਥੀ ਅਤੇ ਮੈਨੇਜਮੈਂਟ ਗੁਰੁ ਹੋਣ ਕਾਰਨ ਉਸਦੀਆਂ ਅਜਿਹੀਆਂ ਤਕਨੀਕੀ ਜੁਗਤਾਂ (ਟeਚਹਨਚਿਅਲ ਦeਵਚਿeਸ) ਬਾਰੇ ਸਮਝ ਬਣ ਗਈ ਹੋਵੇਗੀ। ਇਸ ਦੇ ਨਾਲ ਨਾਲ ਇਸ ਨਾਵਲ ਵਿਚ ਕਥਾਨਕ ਉਸਾਰੀ ਤੇ ਪਾਤਰ ਉਸਾਰੀ ਪੱਖੋਂ ਵੀ ਅਵਤਾਰ ਵਿਚ ਇਕ ਪਰਪੱਕ ਨਾਵਲਕਾਰ ਦੇ ਪ੍ਰਮਾਣ ਮਿਲਦੇ ਹਨ। ਉਹ ਪਾਤਰਾਂ ਦੀ ਉਸਾਰੀ ਵਿਚ ਪਿਛਲਝਾਤ (ਰeਟਰੋਸਪeਚਟਿਨ) ਅਤੇ ਅੰਤਰਝਾਤ (ਨਿਟਰੋਸਪeਚਟਿਨ) ਦੀ ਵਿਧੀ ਅਪਨਾਉਂਦਾ ਹੈ। ਉਹ ਆਪਣੇ ਵਿਸਤ੍ਰਿਤ ਨਾਵਲੀ ਕੈਨਵਸ ਦੇ ਬਾਵਜੂਦ ਪਾਤਰਾਂ ਦਾ ਖਿਲਾਰਾ ਨਹੀਂ ਪਾਉਂਦਾ। ਇਸ ਲਈ ਉਸ ਨੇ ਜਿਹੜੇ ਪਾਤਰਾਂ ਦੀ ਉਸਾਰੀ ਲਈ ਮੈਕਰੋ (ਮਅਚਰੋ) ਦ੍ਰਿਸ਼ਟੀ ਦੀ ਲੋੜ ਹੈ, ਉਥੇ ਮੈਕਰੋ ਅਤੇ ਜਿਥੇ ਜਿਹੜੇ ਪਾਤਰਾਂ ਦੀ ਉਸਾਰੀ ਲਈ ਮਾਈਕਰੋ (ਮਚਿਰੋ) ਦ੍ਰਿਸ਼ਟੀ ਦੀ ਲੋੜ ਹੈ, ਉਥੇ ਮਾਈਕਰੋ ਦ੍ਰਿਸ਼ਟੀ ਦੀ ਵਰਤੋਂ ਕੀਤੀ ਹੈ। ਮਸਲਨ ਸੋਨੀਆਂ, ਸੈਮ, ਅਮ੍ਰਿਤ, ਬਲਜੀਤ ਜਿਹੇ ਕੇਂਦਰੀ ਪਾਤਰ ਮਾਈਕਰੋ ਦ੍ਰਿਸ਼ਟੀ ਨਾਲ ਅਤੇ ਸੋਨੀਆਂ ਦੇ ਮਾਂ-ਬਾਪ, ਭੈਣ-ਭਰਾ, ਭੂਆ, ਅਮ੍ਰਿਤ ਦੇ ਮਾਤਾ-ਪਿਤਾ, ਭੈਣ-ਜੀਜਾ ਅਤੇ ਸੈਮ ਦੇ ਪਰਿਵਾਰਕ ਮੈਂਬਰ ਮੈਕਰੋ ਦ੍ਰਿਸ਼ਟੀ ਨਾਲ ਉਸਾਰੇ ਗਏ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿੰਨਾ ਕੁ ਕਿਸੇ ਪਾਤਰ ਦਾ ਹੱਕ ਬਣਦਾ ਹੈ ਉਨੀ ਕੁ ਉਸ ਦੀ ਉਸਾਰੀ ਕੀਤੀ ਗਈ ਹੈ। ਇਹ ਪੱਖ ਵੀ ਅਵਤਾਰ ਦੀ ਪਹਿਲੀ ਨਾਵਲੀ ਰਚਨਾ ਹੋਣ ਦੇ ਬਾਵਜੂਦ ਉਸਦੀ ਵਿਲੱਖਣਤਾ ਨੂੰ ਪ੍ਰਗਟਾਉਂਦਾ ਹੈ।
ਅਸਲ ਵਿਚ ਇਹ ਨਾਵਲ ਮਨੁੱਖੀ ਮਨ ਦੀ ਮਨੋ-ਸਮਾਜਿਕ ਯਾਤਰਾ ਹੈ। ਮਨੁੱਖੀ ਸਮਾਜ ਵਿਸ਼ੇਸ਼ ਕਰ ਭਾਰਤੀ/ਪੰਜਾਬੀ ਸਮਾਜ ਵਿਚ ਔਰਤ ਦੀ ਸਥਿਤੀ ਬੜੀ ਅਜੀਬ ਹੈ। ਉਹ ਸਾਰੀ ਉਮਰ ਆਪਣੇ ਮਨ ਅਤੇ ਸਮਾਜ ਵਿਚ ਤਿਸ਼ੰਕੂ ਵਾਂਗ ਲਟਕਦੀ ਰਹਿੰਦੀ ਹੈ। ਜਿਵੇਂ ਪਹਿਲਾਂ ‘ਸਮਾਜ’ ਰਾਹੀਂ ਸੋਨੀਆਂ ਸੈਮ ਦੇ ਲੜ ਲਗਦੀ ਹੈ ਅਤੇ ਸੈਮ ਤੋਂ ਤਲਾਕ ਮਿਲਣ ਬਾਅਦ ਫੇਰ ‘ਸਮਾਜ’ ਲਈ ਭਾਵ ਆਪਣੇ ਭੈਣ ਭਰਾ ਤੇ ਮਾਂ ਪਿਉ ਦੀ ਕੈਨੇਡਾ ਆਉਣ ਦੀ ਸਹੂਲਤ ਲਈ ਆਪਣਾ ਪਿਆਰ ‘ਅਮ੍ਰਿਤ’ ਕੁਰਬਾਨ ਕਰ ਕੇ ਬਲਜੀਤ ਦੇ ਲੜ ਲਗਦੀ ਹੈ। ਜਦੋਂ ਉਸਨੂੰ ਪੁਨਰਰੂਪ ਵਿਚ ਸੈਮ ਮਿਲਦਾ ਹੈ ਤਾਂ ਉਸ ਅੰਦਰਲੀ ਮਾਂ ਅਤੇ ਪਤਨੀ ਹਮੇਸ਼ਾ ਇਸ ਚਿੰਤਾ ਵਿਚ ਰਹਿੰਦੀ ਹੈ ਕਿ ਕਿਤੇ ਨਵੇਂ ਸਿਰਿਉਂ ਪ੍ਰਾਪਤ ਹੋਇਆ ਇਹ ਸਭ ਕੁੱਝ ਖੁੱਸ ਨਾ ਜਾਵੇ ਕਿਉਂਕਿ ਔਰਤ ਦੀ ਜਿੰ.ਦਗੀ ਵਿਚ ਖੁਸ਼ੀ ਦਾ ਚਿਰਕਾਲ ਤਕ ਰਹਿਣਾ ਸਾਡੇ ਸਮਾਜ ਵਿਚ ਸੰਭਵ ਹੀ ਨਹੀ ਹੁੰਦਾ। ਇਸ ਲਈ ਉਸਦਾ ਮਨ ਹਮੇਸ਼ਾਂ ਚਿੰਤਾ ਵਿਚ ਰਹਿੰਦਾ ਹੈ। ਇਸੇ ਲਈ ਔਰਤ ਕਿਸੇ ਵੀ ਧਰਮ ਦੀ ਹੋਵੇ, ਉਹ ਆਪਣੇ ਘਰ ਪਰਿਵਾਰ ਅਤੇ ਬੱਚਿਆਂ ਦੀ ਸਲਾਮਤੀ ਲਈ ਵਰਤ ਰੱਖਣ ਤੋਂ ਲੈ ਕੇ ਹਰ ਪ੍ਰਕਾਰ ਦੇ ਓਹੜ ਪੋਹੜ ਕਰਦੀ ਰਹਿੰਦੀ ਹੈ। ਇਸ ਨਾਵਲ ਵਿਚਲੀ ਸੋਨੀਆਂ ਅਤੇ ਉਸਦੀ ਮਾਂ ਵੀ ਪੰਡਿਤਾਂ ਦੇ ਧਾਗੇ ਤਵੀਤਾਂ ਆਦਿ ਦੇ ਚੁੰਗਲ ਵਿਚ ਫ਼ਸੀਆਂ ਰਹਿੰਦੀਆਂ ਹਨ ਅਤੇ ਸੋਨੀਆ ਤਾਂ ਈਸਾਈ ਧਰਮ ਵਿਚ ਜਾਣ ਦੀ ਸ਼ਰਨ ਤਕ ਸਾਰੇ ਰਾਹ ਅਪਨਾਉਂਦੀ ਹੈ। ਲੇਕਿਨ ਉਸਦੀ ਅੰਤਿਮ ਠਾਹਰ ਗੁਰਮਤਿ ਦਾ ਰਾਹ ਹੈ ਜਿਹੜਾ ਮਨ ਅਤੇ ਸਮਾਜ ਵਿਚ ਸੁਮੇਲ ਸਥਾਪਿਤ ਕਰਨ ਦੇ ਸਮਰੱਥ ਹੈ ਜਿੱਥੇ ‘ਮਨ’ ਦੀ ਉਦਾਤੀਕ੍ਰਿਤ ਅਵਸਥਾ ਅਤੇ ‘ਮਾਨਵਤਾ’ ਦੇ ਭਲੇ ਦਾ ਸੰਗਮ ਮਨੁੱਖ ਨੂੰ ਸਾਵੀਂ, ਸੁਖਾਵੀਂ ਅਤੇ ਸੁਧਰੀ ਜ਼ਿੰਦਗੀ ਵੱਲ ਤੋਰਦਾ ਹੈ।
ਅਵਤਾਰ ਸਿੰਘ ਵਿਰਦੀ ਦੇ ਇਸ ਪਲੇਠੇ ਨਾਵਲ ਨੂੰ ਵਾਚ ਕੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਦਾ ਪੰਜਾਬੀ ਭਾਸ਼ਾ ਵਿਚ ਇਕ ਨਾਵਲਕਾਰ ਵਜੋਂ ਭਵਿਖ ਸੁਰੱਖਿਅਤ ਹੈ। ਜੇ ਉਹ ਨਾਵਲਕਾਰੀ ਨੂੰ ਗੰਭੀਰਤਾ ਨਾਲ ਲੈਂਦਾ ਹੈ ਤਾਂ ਨਿਸ਼ਚੇ ਹੀ ਪੰਜਾਬੀ ਜਗਤ ਉਸ ਨੂੰ ਗੰਭੀਰਤਾ ਨਾਲ ਲੈਣ ਲਈ ਮਜਬੂਰ ਹੋਵੇਗਾ। ਮੈਂ ਅਵਤਾਰ ਸਿੰਘ ਵਿਰਦੀ ਲਈ ਮੁਬਾਰਕਾਂ, ਦੁਆਵਾਂ ਅਤੇ ਸ਼ੁਭ ਕਾਮਨਾਵਾਂ ਭੇਂਟ ਕਰਦਾ ਹਾਂ। ਮੈਨੂੰ ਪੂਰਨ ਉਮੀਦ ਹੈ ਕਿ ਪਾਠਕ ਇਸ ਨਾਵਲ ਨੂੰ ਹੁੰਗਾਰਾ ਭਰਨਗੇ ਅਤੇ ਆਲੋਚਕ ਇਸ ਨੂੰ ਗੌਲਣਗੇ। ਆਮੀਨ!
ਡਾਇਰੈਕਟਰ                                                                                                                        ਸਤੀਸ਼ ਕੁਮਾਰ ਵਰਮਾ (ਡਾ.)
ਯੁਵਕ ਭਲਾਈ ਵਿਭਾਗ                                                                                                            ਪ੍ਰੋਫ਼ੈਸਰ, ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ                                                                                           ਡੀਨ, ਭਾਸ਼ਾ ਫ਼ੈਕਲਟੀ

ਆਪਣੇ ਵਲੋਂ
ਚੰਗੀਆਂ ਕਿਤਾਬਾਂ ਨੂੰ ਇਨਸਾਨ ਦਾ ਸਭ ਤੋਂ ਸੱਚਾ ਦੋਸਤ ਸਮਝਿਆ ਜਾਂਦਾ ਹੈ ਪਰੰਤੂ ਪੰਜਾਬੀਆਂ ਵਿਚ ਉਚ-ਪੱਧਰ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਬਹੁਤ ਘੱਟ ਹੈ। ਜਿਸ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਜਾਂਦਾ ਹੈ, ਉਸ ਇਨਸਾਨ ਨੂੰ ਦੁਨੀਆਂ ਦਾ ਹਰ ਕੰਮ ਸੰਭਵ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਹ ਗੱਲ ਮੈਂ ਜਦੋਂ ਆਪਣੇ ‘ਤੇ ਲਾਗੂ ਕੀਤੀ ਤਾਂ ਮੇਰੀ ਦੁਨੀਆਂ ਹੀ ਬਦਲ ਗਈ।
ਬਚਪਨ ਵਿਚ ਇਕ ਵਾਰ ਮੈ ਇਕ ਚੁਟਕਲਾ ਸੁਣਿਆ ਸੀ ਕਿ ਇਕ ਭਾਰਤੀ ਕਹਿੰਦਾ ਕਿ ਜੇਕਰ ਇਹ ਕੰਮ ਕੋਈ ਨਹੀਂ ਕਰ ਸਕਦਾ ਤਾਂ ਮੈ ਕਿਵੇਂ ਕਰ ਸਕਦਾ ਹਾਂ? ਇਸ ਦੇ ਉਲਟ ਇਕ ਜਾਪਾਨੀ ਕਹਿੰਦਾ ਹੈ ਕਿ ਜੇਕਰ ਇਹ ਕੰਮ ਕੋਈ ਨਹੀ ਕਰ ਸਕਦਾ ਤਾਂ ਮੈ ਜ਼ਰੂਰ ਕਰ ਕੇ ਵਿਖਾਵਾਂਗਾ। ਮੇਰੇ ਕਿਤਾਬਾਂ ਅਤੇ ਅਖ਼ਬਾਰਾਂ ਪੜ੍ਹਨ ਦੇ ਸ਼ੌਕ ਨਾਲ ਇਹ ਗੱਲ ਘਰ ਕਰ ਗਈ ਕਿ ਕੋਈ ਵੀ ਐਸਾ ਚੰਗਾ ਕੰਮ ਮੇਰੀ ਪਹੁੰਚ ਤੋਂ ਬਾਹਰ ਨਹੀ ਹੈ। 1992 ਵਿਚ ਮੈਂ ਪੰਜਾਬ ਦੇ ਕਪੂਰਥਲਾ ਸ਼ਹਿਰ ਵਿਚ ਅੰਗਰੇਜ਼ੀ ਬੋਲਣੀ ਸਿਖਾਉਣ ਦਾ ਕਾਲਜ ਖੋਲਿਆ। ਮੈ 1993 ਵਿਚ ‘ਮਾਰਵਲੱਸ ਇੰਗਲਿਸ਼ ਸੀਪਕਿੰਗ ਕੋਰਸ’ ਕਿਤਾਬ ਲਿਖਣੀ ਸ਼ੁਰੂ ਕੀਤੀ। 1996 ਵਿਚ ਇਸ ਕਿਤਾਬ ਨੇ ਮਾਰਕਿਟ ਵਿਚ ਆ ਕੇ ਬਾਕੀ ਕਿਤਾਬਾਂ ਨਾਲੋਂ ਕਿਤੇ ਵੱਧ ਧੁੰਮ ਮਚਾਈ ਅਤੇ ਅੱਜ ਇਹ ਪੂਰੀ ਦੁਨੀਆਂ ਵਿਚ ਪੰਜਾਬੀਆਂ ਦੀ ਹਰਮਨ ਪਿਆਰੀ ਕਿਤਾਬ ਬਣ ਚੁੱਕੀ ਹੈ। 1997 ਵਿਚ ਮੇਰਾ ਕਾਲਜ ਪੰਜਾਬ ਸਰਕਾਰ ਦੇ “ਓਵਰਸੀਜ਼ ਇੰਪਲੌਇਮੰਟ ਸੈੱਲ” ਵਲੋਂ ਮਾਨਤਾ ਪ੍ਰਾਪਤ ਪੰਜਾਬ ਦਾ ਪਹਿਲਾ ਕਾਲਜ ਬਣਿਆ। ਮੈਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਗਾਣਿਆਂ ਰਾਹੀਂ ਅੰਗਰੇਜ਼ੀ ਸਿਖਾਉਣ ਦਾ ਉਪਰਾਲਾ ਕੀਤਾ। ਇਸੇ ਕੋਸ਼ਿਸ਼ ਵਿਚ ਮੈ ਅੰਗਰੇਜੀ ਤੋਂ ਇਲਾਵਾ ਕਈ ਪੰਜਾਬੀ ਅਤੇ ਹਿੰਦੀ ਗੀਤ ਵੀ ਲਿਖ ਦਿੱਤੇ। ਮੈ ਆਪਣੇ ਗਿਆਨ ਦੇ ਅਧਾਰ ‘ਤੇ ਪੰਜਾਬੀ ਨਾਵਲ ਲਿਖਣ ਦੀ ਸੱਚੇ ਮਨੋਂ ਕੋਸ਼ਿਸ਼ ਕੀਤੀ। ਮੇਰੇ ਇਸ ਪਲੇਠੇ ਨਾਵਲ ਨੂੰ ਬਹੁਤ ਉੱਘੀਆਂ ਹਸਤੀਆਂ ਦੁਆਰਾ ਸਲਾਹਿਆ ਗਿਆ।
ਇਹ ਸਭ ਦੱਸਣ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਚੰਗੀਆਂ ਕਿਤਾਬਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣਾ ਜੀਵਨ ਤਾਂ ਸਵਾਰ ਹੀ ਲਵੋ, ਨਾਲ-ਨਾਲ ਸਮਾਜ ਦੀ ਬਿਹਤਰੀ ਲਈ ਵੀ ਬਹੁਤ ਯੋਗਦਾਨ ਪਾਉਣ ਵਿਚ ਕਾਮਯਾਬ ਹੋਵੋ। ਜਿਸ ਕਿਸੇ ਨੇ ਵੀ ਕਿਤਾਬਾਂ ਨੂੰ ਆਪਣਾ ਸੱਚਾ ਮਿੱਤਰ ਸਮਝ ਕੇ ਪੜ੍ਹਿਆ, ਵਿਚਾਰਿਆ ਅਤੇ ਗਿਆਨ ਦੀ ਸਹੀ ਵਰਤੋਂ ਕੀਤੀ ਹੈ ਉਸ ਨੇ ਆਪਣੀ ਜਿੰ.ਦਗੀ ਸਵਾਰ ਲਈ ਹੈ ਅਤੇ ਦੁਨੀਆਂ ਵਿਚ ਇਕ ਪੱਧਰ ‘ਤੇ ਆਪਣੀ ਵੱਖਰੀ ਪਹਿਚਾਣ ਵੀ ਬਣਾ ਲਈ ਹੈ।
ਇਸ ਨਾਵਲ ਰਾਹੀਂ ਮੈ ਆਪਣੇ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਅਤੇ ਕੁਝ ਸਵਾਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਸਾਰੀ ਦੁਨੀਆਂ ਲਈ ਪੂਰੀ ਤਰ੍ਹਾਂ ਕੀ ਸਹੀ ਹੈ ਅਤੇ ਕੀ ਗ਼ਲਤ, ਇਹ ਫ਼ੈਸਲਾ ਅੱਜ ਤਕ ਕੋਈ ਵੀ ਨਹੀ ਕਰ ਸਕਿਆ ਹੈ। ਕੈਨੇਡਾ ਦੁਨੀਆਂ ਦੇ ਸਭ ਤੋਂ ਸ਼ਾਂਤ ਮੁਲਕਾਂ ਵਿਚੋਂ ਇਕ ਮੁਲਕ ਹੈ ਅਤੇ ਇਸਦਾ ਸਿੱਧਾ ਅਸੂਲ ਹੈ ‘ਜੀਓ ਅਤੇ ਜੀਉਣ ਦਿਓ’। ਇਸ ਵਿਚ ਇਕ ਸੌ ਪੰਜਾਹ ਤੋਂ ਵੱਧ ਮੁਲਕਾਂ ਤੋਂ ਵੱਖ-ਵੱਖ ਧਰਮਾਂ ਅਤੇ ਸਭਿਅਤਾਵਾਂ ਦੇ ਲੋਕ ਆ ਕੇ ਵਸੇ ਹੋਏ ਹਨ। ਇੱਥੇ ਵਸਦੇ ਸਾਰੇ ਲੋਕਾਂ ਦੇ ਧਰਮਾਂ ਦਾ  ਆਦਰ ਕਰਨਾ ਅਤੇ ਹਰੇਕ ਨੂੰ ਉਸਦੀ ਸਮਝ ਮੁਤਾਬਕ ਜੀਊਣ ਦੇਣਾ ਕੈਨੇਡਾ ਵਿਚ ਕਾਨੂੰਨੀ ਤੌਰ ‘ਤੇ ਲਾਜ਼ਮੀ ਹੈ। ਇੱਥੇ ਦੀ ਸਰਕਾਰ ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ਼ ਕਦੇ ਵੀ ਕੋਈ ਵੀ ਕਾਰਵਾਈ ਕਰ ਸਕਦੀ ਹੈ।
ਅੱਜ ਦੁਨੀਆਂ ਭਰ ਵਿਚ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਹੈ। ਤਰੱਕੀਸ਼ੀਲ ਦੇਸ਼ਾਂ ਵਿਚ ਗਰੀਬੀ ਅਤੇ ਭ੍ਰਿਸ਼ਟਾਚਾਰ ਨੇ ਆਮ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਰੱਖੀ ਹੈ। ਵਿਆਹ ਸਬੰਧੀ ਯੂਨੀਵਰਸਿਟੀਆਂ ਵਿਚ ਕੀਤੀਆਂ ਗਈਆਂ ਕਈ ਖੋਜਾਂ ਵੀ ਕੋਈ ਸਿੱਧਾ ਨਤੀਜਾ ਨਹੀ ਕੱਢ ਸਕੀਆਂ ਹਨ ਕਿ ਆਪਣੇ ਲਈ ਜਾਂ ਆਪਣੇ ਬੱਚਿਆਂ ਲਈ ਸਹੀ ਜੀਵਨ ਸਾਥੀ ਦੀ ਚੋਣ ਕਿਵੇਂ ਕਰਨੀ ਹੈ। ਸਾਡੇ ਸੱਭਿਆਚਾਰ ਵਿਚ ਕਈ ਔਰਤਾਂ ਅਜਿਹੇ ਹਾਲਾਤਾਂ ਵਿਚੋਂ ਲੰਘਦੀਆਂ ਆਪਣੇ ਪਰਿਵਾਰ ਦੀਆਂ ਕਦਰਾਂ ਕੀਮਤਾਂ ਨੂੰ ਮੁੱਖ ਰੱਖ ਕੇ ਆਪਣੀਆਂ ਨਿਜੀ ਖ਼ੁਸ਼ੀਆਂ ਵੀ ਕੁਰਬਾਨ ਕਰਦੀਆਂ ਆਈਆਂ ਹਨ। ਜ਼ਿਆਦਾਤਰ ਵਿਦਵਾਨਾਂ ਨੇ ਇਸ ਕਹਾਣੀ ਨੂੰ ਸਲਾਹਿਆ ਹੈ। ਪਰ ਇਕ ਜਣੇ ਨੇ ਇਹ ਵੀ ਕਿਹਾ ਕਿ ਕਹਾਣੀ ਦੀ ਮੁੱਖ ਪਾਤਰ ਨੂੰ ਆਪਣੀਆਂ ਨਿਜੀ ਖ਼ੁਸ਼ੀਆਂ ਮਾਂ-ਬਾਪ ਅਤੇ ਭੈਣ-ਭਰਾਵਾਂ ਵਾਸਤੇ ਕੁਰਬਾਨ ਨਹੀ ਸਨ ਕਰਨੀਆਂ ਚਾਹੀਦੀਆਂ। ਮੇਰੇ ਖਿਆਲ ਵਿਚ ਇਹ ਵਿਚਾਰ ਵੀ ਕੁਝ ਹੱਦ ਤਕ ਸਹੀ ਹੈ ਕਿਉਂਕਿ ਐਸੇ ਅਨੇਕ ਚੰਗੇ ਲੋਕ ਹਨ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਵਿਦੇਸ਼ਾਂ ਵਿਚ ਸੱਦਣ ਲਈ ਜੀ-ਤੋੜ ਮਿਹਨਤ ਕੀਤੀ ਅਤੇ ਆਪਣੀਆਂ ਨਿਜੀ ਖੁਸ਼ੀਆਂ ਕੁਰਬਾਨ ਕਰ ਦਿੱਤੀਆਂ। ਪਰੰਤੂ ਵਿਦੇਸ਼ਾਂ ਵਿਚ ਪਹੁੰਚਣ ਤੋਂ ਬਾਅਦ ਉਹੀ ਪਰਿਵਾਰ ਦੇ ਮੈਂਬਰ ਉਨ੍ਹਾਂ ਦੀ ਰਤਾ ਵੀ ਕਦਰ ਵੀ ਨਹੀ ਕਰਦੇ।
ਮਂੈ ਪਾਠਕਾਂ ਨੂੰ ਇਸ ਨਾਵਲ ਰਾਹੀਂ ਗਿਆਨ ਹਾਸਲ ਕਰਕੇ ਵਿਚਾਰ ਕਰਨ, ਹਰੇਕ ਵਿਚ ਪਰਮਾਤਮਾ ਦੀ ਹੀ ਜੋਤ ਵੇਖਣ, ਨਸ਼ੇ ਛੱਡਣ, ਮਨ ਵਿਚੋਂ ਵਿਕਾਰ ਕੱਢ ਕੇ ਸਰਬੱਤ ਦਾ ਭਲਾ ਮੰਗਣ, ਫਜ਼ੂਲ ਦੇ ਕਿੰਤੂ-ਪਰੰਤੂ ਛੱਡ ਕੇ ਆਪਸ ਵਿਚ ਪਿਆਰ ਅਤੇ ਉਸਾਰੂ ਸੋਚ ਨਾਲ ਜੀਊਣ ਦਾ ਅਤੇ ਸਮਾਜ ਵਿਚ ਆਪਣ ਚੰਗੇ ਕੰਮਾਂ ਨਾਲ ਸੁਧਾਰ ਲਿਆਉਣ ਦਾ ਸੁਨੇਹਾ ਦਿੰਦਾ ਹਾਂ।
( ਪ੍ਰੋ.) ਅਵਤਾਰ ਸਿੰਘ ਵਿਰਦੀ

ਤਤਕਰਾ
1. ਮੇਰਾ ਵਿਆਹ – 08
2. ਹਨੀਮੂਨ ਲਈ ਸ਼ਿਮਲੇ ਜਾਣਾ – 11
3. ਸ਼ਿਮਲੇ ਦੇ ਰਾਹ ਵਿਚ – 12
4. ਇਹ ਉਹ ਸੈਮ ਨਹੀ ਸੀ – 14
5. ਅਗਲੀ ਸਵੇਰ – 17
6. ਬਾਹਰ ਖਾਣ ਲਈ ਜਾਣਾ – 21
7. ਸੈਮ ਦੀ ਅੱਤ – 25
8. ਮੈ ਹਸਪਤਾਲ ਵਿਚ – 27
9. ਸ਼ਿਮਲੇ ਤੋਂ ਵਾਪਸੀ- 28
10. ਇਕ ਬਹੁਤ ਬੁਰਾ ਦਿਨ – 31
11. ਸਹੁਰੇ ਘਰ ਪਹਿਲੀ ਰਸੋਈ – 32
12. ਮੁਕਲਾਵਾ – 34
13. ਮੇਰੇ ਪੇਕੇ ਘਰ – 36
14. ਸਹੇਲੀਆਂ ਨੂੰ ਮਿਲਣਾ – 39
15. ਮੰਮੀ-ਡੈਡੀ ਦੀਆਂ ਚਿੰਤਾਵਾਂ – 40
16. ਸਹੇਲੀਆਂ ਅਤੇ ਉਨ੍ਹਾਂ ਦੇ ਮੰਮੀ- 42
17. ਸੈਮ ਦੀ ਕੈਨੇਡਾ ਵਾਪਸੀ – 45
18. ਇਕ ਜੋਤਿਸ਼ੀ ਨੂੰ ਮਿਲਣਾ – 46
19. ਮੇਰਾ ਕੈਨੇਡਾ ਦਾ ਵੀਜ਼ਾ – 50
20. ਪਾਪਾ ਦਾ ਸਾਨੂੰ ਸਮਝਾਉਣਾ – 52
21. ਮੇਰਾ ਕੈਨੇਡਾ ਪਹੁੰਚਣਾ – 57
22. ਮੇਰੇ ਸੌਹਰੇ ਘਰ – 60
23. ਖੂਬਸੂਰਤ ਵੈਨਕੂਵਰ – 63
24. ਮੇਰਾ ਪਾਸਾ ਹੀ ਪੁੱਠਾ ਪੈ ਗਿਆ- 65
25. ਮੇਰਾ ਰੱਬ ਦੇ ਲੜ ਲੱਗਣਾ – 67
26. ਮੇਰੇ ਉੱਤੇ ਨਵੀਂ ਜਿੰਮੇਵਾਰੀ – 70
27. ਕੈਨੇਡਾ ਦੀ ਪੁਲੀਸ – 73
28. ਆਤਮ-ਨਿਰਭਰਤਾ ਸਿੱਖਣੀ -79
29. ਕੰਮ ਲੱਭਣ ਦੀ ਕੋਸ਼ਿਸ਼ – 82
30. ਆਦਮ ਅਤੇ ਹੱਵਾ – 85
31. ਮੇਰੇ ਬੱਚੇ ਦਾ ਜਨਮ – 89
32. ਉੱਜੜਦੇ ਰਿਸ਼ਤੇ – 92
33. ਭੂਆ ਕਿੰਨੀ ਚੰਗੀ ਸੀ! – 94
34. ਮੇਰਾ ਪਹਿਲਾ ਪਿਆਰ – 96
35. ਵੱਟੇ-ਸੱਟੇ ਦੇ ਵਿਆਹ – 99
36. ਸੁੱਕਾ ਖੂਹ – 103
37. ੀਓ.ਠੰ ਪੇਪਰ ਦੀ ਤਿਆਰੀ -106
38. ਕੀ ਲਵ-ਮੈਰਿਜ ਬਿਹਤਰ ਹੈ? – 109
39. ਕੀ ਪੜ੍ਹੇ-ਲਿਖੇ ਨਹੀ ਲੜਦੇ? – 112
40. ਮੇਰੀ ਇੰਡਿਆ ਜਾਣਾ – 115
41. ਬਲਜੀਤ ਦਾ ਵੀਜ਼ਾ  – 117
42. ਮੀਨੂੰ ਅਤੇ ਕੈਨੇਡਾ – 119
43. ਮੀਨੂੰ ਮੁਸੀਬਤ ਵਿਚ – 122
44. ਅਧਿਆਤਮਕ ਗਿਆਨ – 127
45. ਬੇਬਸ ਬਲਜੀਤ – 130
46. ਮੀਨੂੰ ‘ਤੇ ਉਸਦਾ ਬੇਟਾ – 136
47. ਮੇਰਾ ਹੋਰ ਇਮਤਿਹਾਨ – 138
48. ਅਥਾਹ ਗਿਆਨ – 143
49. ਰੱਬ ਅਤੇ ਬ੍ਰਹਿਮੰਡ – 145
50. ਦੀਦੀ ਦਾ ਸਿਟੀਜ਼ਨਸ਼ਿਪ ਟੈੱਸਟ – 148
51 ਗਿਆਨ ਅਤੇ ਅਧਿਆਤਮਿਕਤਾ – 154
52. ਪ੍ਰੋ ਵਿਰਦੀ ਦੀ ਇੰਟਰਵਿਊ -161
53. ਰੂਹ ਦਾ ਟੁੱਕੜਾ ਦੇ ਗਿਆ ਦੁੱਖੜਾ-165
54. ਮੇਰਾ ੀਓ.ਠੰ ਪਾਸ ਕਰਨਾ  – 167
55.ਸੈਮ ਗਿਲਫ਼ਰਡ ਮਾਲ ਵਿਚ – 170
56. ਪੁਰਾਣੇ ਰਿਸ਼ਤੇ ਨਵੇਂ ਰਸਤੇ – 175
57. ਤੇਰੀ ਰਹਿਮਤ – 179
58. ਤਿੰਨ ਤੋਂ ਚਾਰ – 181
59. ਆਖ਼ਰੀ ਤਬਾਹੀ – 186
60. ਮੇਰਾ ਨਵਾਂ ਰੂਪ – 188

ਮੇਰਾ ਵਿਆਹ
ਇੰਡੀਆ ਵਿਚ ਲੁਧਿਆਣੇ ਦੇ ਮਾਰਵਲੱਸ ਬੈਂਕੁਇਟ ਹਾਲ ਵਿਚ ਮੇਰਾ ਵਿਆਹ ਹੋ ਰਿਹਾ ਸੀ। ਨਵੰਬਰ ਮਹੀਨੇ ਦਾ ਪਹਿਲਾ ਹਫ਼ਤਾ ਹੋਣ ਕਰਕੇ ਨਾ ਗਰਮੀ ਸੀ ਅਤੇ ਨਾ  ਹੀ ਠੰਢ। ਸੈਮ ਸੋਹਣਾ-ਸੁਣੱਖਾ ਅਤੇ ਕੈਨੇਡਾ ਤੋਂ ਸੀ। ਵੱਡੀ ਗੱਲ, ਮੈਂ 23 ਸਾਲਾਂ ਦੀ ਸੀ ਅਤੇ ਸੈਮ 27 ਸਾਲਾਂ ਦਾ। ਕਿਸੇ ਬੁੱਢੇ ਨਾਲ ਨਹੀ ਸੀ ਮੈ ਫ਼ੇਰੇ ਲੈਣੇ। ਮੇਰੇ ਲਈ ਤਾਂ ਮੇਰਾ ਹਾਣ ਹੀ ਮੈਨੂੰ ਵਿਆਹੁਣ ਆਇਆ ਸੀ।
‘ਬੁੱਢੇ ਕਨੇਡਾ ਦੇ ਇੰਡੀਆ ‘ਚ ਘੋੜੀ ਚੜ੍ਹਦੇ’ – ਮੈਨੂੰ ਗੁਰਪ੍ਰੀਤ ਘੁੱਗੀ ਦਾ ਇਹ ਮਜ਼ਾਕੀਆ ਗਾਣਾ ਯਾਦ ਆ ਰਿਹਾ ਸੀ। ਮੈਨੂੰ ਆਪਣੀ ਕਿਸਮਤ ‘ਤੇ ਮਾਣ ਹੋ ਰਿਹਾ ਸੀ। ਸਾਰੇ ਕਹਿ ਰਹੇ ਸਨ ਕਿ ਕੁੜੀ ਤਾਂ ਚੰਨ ਦਾ ਟੁਕੜਾ ਹੈ। ਮੇਰੀ ਮੂੰਹ ਬੋਲੀ ਭੂਆ ਨੇ ਇਹ ਰਿਸ਼ਤਾ ਕਰਵਾਇਆ ਸੀ ਜੋ ਸਰੀ ਵਿਚ ਰਹਿੰਦੀ ਸੀ। ਭੂਆ ਮੁੰਡੇ ਦੀ ਮਾਂ ਅਤੇ ਸਾਰੇ ਪਰਿਵਾਰ ਨੂੰ ਪਿਛਲੇ ਕਰੀਬ ਪੰਦਰਾਂ ਸਾਲਾਂ ਤੋਂ ਜਾਣਦੀ ਸੀ। ਉਹ ਸਾਨੂੰ ਵੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਅਸੀਂ ਸਾਰੇ ਕਿੰਨੇ ਚੰਗੇ ਸੀ। ਮੈਂ ਟੀਚਰ ਬਣਨਾ ਚਾਹੁੰਦੀ ਸੀ। ਪਰ ਮੰਮੀ-ਡੈਡੀ ਨੇ ਜਬਰਦਸਤੀ ਲੁਧਿਆਣੇ ਤੋਂ ਨਰਸਿੰਗ ਕਰਵਾ ਦਿੱਤੀ ਸੀ ਕਿਉਂਕਿ ਕੈਨੇਡਾ ਵਿਚ ਨਰਸਾਂ ਦੀ ਬੜੀ ਲੋੜ ਸੀ। ਮੇਰੀ ਨਰਸਿੰਗ ਪੂਰੀ ਹੁੰਦਿਆਂ ਹੀ ਭੂਆ ਨੇ ਰਿਸ਼ਤਾ ਕਰਵਾ ਕੇ ਝੱਟ ਮੰਗਣੀ ਤੇ ਪਟ ਵਿਆਹ ਵਾਲਾ ਕੰਮ ਕੀਤਾ ਸੀ। ਵਿਆਹ ਬੜੀਆਂ ਖੁਸ਼ੀਆਂ ਨਾਲ ਸਿਰੇ ਚੜ੍ਹਿਆ। ਮੇਰੇ ਸਹੁਰੇ ਵੀ ਲੁਧਿਆਣੇ ਸ਼ਹਿਰ ਵਿਚ ਹੀ ਸਨ। ਮੇਰੇ ਪੇਕੇ ਘਰ ਤੋਂ ਕਾਰ ਵਿਚ ਸਿਰਫ਼ ਘੰਟਾ ਕੁ ਲੱਗਦਾ ਸੀ। ਲੁਧਿਆਣੇ ਸੈਮ ਹੁਰਾਂ ਦਾ ਪੁਸ਼ਤੈਨੀ ਘਰ ਸੀ ਜਿਸ ਵਿਚ ਉਨ੍ਹਾਂ ਦੇ ਚਾਚਾ-ਚਾਚੀ ਅਤੇ ਉਨਾਂ ਦੇ ਬੱਚੇ ਰਹਿ ਰਹੇ ਸਨ।
ਰਿਸੈਪਸ਼ਨ ਦੀ ਪਾਰਟੀ ਰਾਤ ਕਰੀਬ ਦੋ ਵਜੇ ਤਕ ਚੱਲੀ। ਅਗਲੀ ਸਵੇਰ ਅਸੀਂ ਹਨੀਮੂਨ ਲਈ ਸ਼ਿਮਲੇ ਜਾਣਾ ਸੀ। ਸੈਮ ਆਪਣੇ ਦੋਸਤਾਂ ਨਾਲ ਪਾਰਟੀ ਵਿਚ ਬੜੇ ਖੁਸ਼ ਸਨ। ਉਹ ਸਾਰੇ ਨੱਚਣ ਤੋਂ ਹਟ ਹੀ ਨਹੀਂ ਰਹੇ ਸਨ। ਡੀ ਜੇ ਵਾਲਾ ਇਕ ਤੋਂ ਬਾਅਦ ਇਕ ਹਿਟ ਗੀਤ ਲਗਾਈ ਜਾ ਰਿਹਾ ਸੀ। ਮੇਰੀ ਭੈਣ ਮੀਨੂੰ ਅਤੇ ਮਂੈ ਪੰਜਾਬੀ ਅਤੇ ਹਿੰਦੀ ਗਾਣੇ ਬੜੇ ਸ਼ੌਕ ਨਾਲ ਸੁਣਦੀਆਂ ਸੀ। ਅਸੀਂ ਟੀਵੀ ਸ਼ੋਅ ਅਤੇ ਫ਼ਿਲਮਾਂ ਵੀ ਬਹੁਤ ਵੇਖਿਆ ਕਰਦੀਆਂ ਸੀ। ਮੈਂ ਉਸ ਦਿਨ ਬਹੁਤ ਖੁਸ਼ ਸੀ। ਦਿਲ ਕਰਦਾ ਸੀ ਕਿ ਮਂੈ ਨੱਚ
ਕੇ ਸਾਰਿਆਂ ਵਿਚ ਆਪਣੀ ਧਾਕ ਜਮਾ ਦਿਆਂ। ਹਾਏ!…ਇਹ ਮੇਰਾ ਨੱਚਣ ਦਾ ਦਿਨ ਨਹੀ ਸੀ। ਮਂੈ ਤਾਂ ਸੈਮ ਨਾਲ ਸਿਰਫ਼ ਇਕ ਵਾਰੀ ਹੀ ਨੱਚੀ ਸੀ ਅਤੇ ਉਹ ਵੀ ਸੰਗਦੀ ਸੰਗਦੀ। ਅਚਾਨਕ ਮੈਨੂੰ ਬੜੇ ਜ਼ੋਰਾਂ ਦੀ ਨੀਂਦ ਆਉਂਣ ਲੱਗੀ। ਮੇਰੇ ਮੰਮੀ ਜੀ ਮੈਨੂੰ ਨੀਂਦ ਆਉਂਦੀ ਵੇਖੀ ਤਾਂ ਉਹ ਮੇਰੀ ਸੱਸ ਨੂੰ ਨਾਲ ਲੈ ਕੇ ਮੈਨੂੰ ਮੇਰੇ ਸਹੁਰਿਆਂ ਘਰ ਛੱਡ ਗਏ। ਉਹ ਮੀਨੂ ਨੂੰ ਵੀ ਮੇਰੇ ਕੋਲ ਛੱਡ ਗਏ। ਮਂੈ ਤਾਂ ਪਲੰਘ ਤੇ ਪੈਂਦਿਆਂ ਹੀ ਘੂਕ ਸੌਂ ਗਈ।
ਮੇਰੀਆਂ ਸਹੇਲੀਆਂ ਅਤੇ ਮੈ ਕਾਲਜ ਦੀ ਸਟੇਜ ‘ਤੇ ਬੋਲੀਆਂ ਅਤੇ ਗਿੱਧਾ ਪਾ ਰਹੀਆਂ ਸਨ।
“ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਚੌਲ਼, ਮਾਹੀ ਕਾਲ਼ੇ ਰੰਗ ਦਾ – ਵੇਖ ਪੈਣ ਮੈਨੂੰ ਹੌਲ਼…”, ਮੇਰੀ ਇਕ ਸਾਥਣ ਨੇ ਬੋਲੀ ਪਾਈ ਅਤੇ ਸਾਰੀਆਂ ਨੇ ਬੋਲੀ ਚੁੱਕ ਦਿੱਤੀ।
“ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਢੱਗੇ, ਚੰਨ ਮਾਹੀ ਮੇਰਾ – ਫ਼ਿਲਮੀ ਹੀਰੋ ਲੱਗੇ…”, ਮਂੈ ਬੋਲੀ ਪਾਈ ਅਤੇ ਸਾਥਣਾਂ ਨੇ ਬੋਲੀ ਚੁੱਕ ਦਿੱਤੀ। ਗਿੱਧਾ ਪੂਰੇ ਸਿਖਰ ‘ਤੇ ਸੀ।
“ਸੋਨੀਆਂ, ਉੱਠ ਜਾ”, ਅਗਲੀ ਸਵੇਰ ਮੇਰੀ ਸੱਸ ਨੇ ਮੈਨੂੰ ਜਗਾਇਆ।
ਮਂੈ ਅੱਬੜਵਾਹੇ ਉੱਠੀ। ਐਨੀ ਘੂਕ ਨੀਂਦ ਆਈ ਸੀ ਕਿ ਸ਼ਾਇਦ ਪਹਿਲਾਂ ਕਦੇ ਐਨੀ ਬੇਫ਼ਿਕਰੀ ਨਾਲ ਨਹੀਂ ਸੀ ਸੁੱਤੀ। ਹਾਏ! ਮੈਂ ਕਿੰਨਾ ਸੋਹਣਾ ਸੁਪਨਾ ਵੇਖ ਰਹੀ ਸੀ!
“ਤਿਆਰ ਹੋ ਜਾ ਸੋਨੀਆਂ, ਤੁਸੀਂ ਇਕ ਘੰਟੇ ਵਿਚ ਸ਼ਿਮਲੇ ਲਈ ਨਿਕਲਣਾ ਹੈ।”, ਮੇਰੀ ਸੱਸ ਨੇ ਕਿਹਾ।
“ਹਨੀਮੂਨ ਤੇ ਜਾਣ ਲਈ ਤਿਆਰ ਹੋ ਜਾਓ, ਸੋਨੀਆ ਦੀਦੀ। ਅੱਜ ਨਹੀ ਕਹਿਣਾ – ਆਈ ਡੋਂਟ ਕੇਅਰ।”, ਮੀਨੂੰ ਨੇ ਹੌਲੀ ਜਿਹੀ ਮੇਰੇ ਕੰਨ ਵਿਚ ਕਿਹਾ। ਮੈ ਸੰਗਦੀ ਹੋਈ ਭੱਜ ਕੇ ਫ੍ਰੈੱੱਸ਼ ਹੋਣ ਲਈ ਚਲੀ ਗਈ। ਅਸਲ ਵਿਚ ਮੈਨੂੰ ਗੱਲ-ਗੱਲ ਤੇ ਆਈ ਡੋਂਟ ਕੇਅਰ ਕਹਿਣ ਦੀ ਆਦਤ ਸੀ। ਬੜੀ ਮੁਸ਼ਕਿਲ ਨਾਲ ਮੇਰੇ ਘਰਦਿਆਂ ਨੇ ਅਤੇ ਸਹੇਲੀਆਂ ਨੇ ਮੈਨੂੰ ਟੋਕ-ਟੋਕ ਕੇ ਮੇਰੀ ਇਹ ਆਦਤ ਛੁੜਵਾਈ ਸੀ। ਮੀਨੂ ਮੇਰੇ ਤੋਂ ਛੇ ਸਾਲ ਛੋਟੀ ਸੀ ਪਰ ਚੁਲਬੁਲੀ ਹੋਣ ਕਰਕੇ ਮੇਰੇ ਨਾਲ ਖ਼ੁੱਲ੍ਹੇ ਮਜ਼ਾਕ ਕਰ ਲੈਂਦੀ
ਸੀ। ਹਾਲਾਂਕਿ ਮੈਂ ਜਰਾ ਸ਼ਰਮਾਕਲ ਜਿਹੀ ਸੀ। ਸਾਡਾ ਭੈਣਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਸਾਡਾ ਇਕਲੌਤਾ ਅਤੇ ਮੇਰੇ ਤੋਂ ਸੱਤ ਸਾਲ ਛੋਟਾ ਵੀਰ ਸਨੀ ਜ਼ਿਆਦਾ ਲਾਡਲਾ ਹੋਣ ਕਰਕੇ ਜਰਾ ਲੜਾਕਾ ਜਿਹਾ ਸੀ। ਉਸਨੂੰ ਚੁਟਕਲੇ ਅਤੇ ਹਾਸੇ ਵਾਲੀਆਂ ਗੱਲਾਂ ਬੜੀਆਂ ਆਉਂਦੀਆਂ ਸਨ। ਪਿਛਲੀ ਰਾਤ ਆਪਣੀਆਂ ਗੱਲਾਂ ਨਾਲ ਉਸਨੇ ਬੜੀ ਰੌਣਕ ਲਾਈ ਸੀ।
ਉਸਨੇ ਇਕ ਚੁਟਕਲਾ ਸੁਣਾਇਆ ਕਿ ਇਕ ਵਾਰ ਕਿਸੇ ਦਾ ਵਿਆਹ ਹੋਇਆ। ਅਗਲੇ ਹੀ ਦਿਨ ਮੀਆਂ-ਬੀਵੀ ਲੜ ਪਏ। ਕੁੜੀ ਬੜੀ ਹੀ ਹਾਜ਼ਰ-ਜਵਾਬ ਸੀ। ਪਰ ਉਸਦੇ ਘਰ ਵਾਲੇ ਨੂੰ ਬਹੁਤ ਵਧੀਆ ਗੱਲਾਂ ਨਹੀ ਸੀ ਆਉਂਦੀਆਂ। ਉਹ ਖਿੱਝ ਕੇ ਬਹੁਤ ਘੜੂਸਾਂ ਛੱਡਦਾ ਹੁੰਦਾ ਸੀ। ਉਹ ਅਗਲੇ ਦਿਨ ਪੈਦਲ ਪਿੰਡ ਦੇ ਗੁਰਦੁਆਰੇ ਗਏ। ਮੱਥਾ ਟੇਕਣ ਬਾਅਦ ਉਹ ਘਰ ਨੂੰ ਵਾਪਸ ਆ ਰਹੇ ਸਨ। ਉਸਨੇ ਆਪਣੀ ਘਰਵਾਲੀ ਨੂੰ ਰੁੱਖੇ ਅੰਦਾਜ਼ ਵਿਚ ਪੁੱਛਿਆ ਕਿ ਉਸਨੇ ਰੱਬ ਕੋਲੋਂ ਕੀ ਮੰਗਿਆ।
“ਮੈਂ ਰੱਬ ਕੋਲੋਂ ਮੰਗਿਆ ਕਿ ਸਾਡੇ ਕੋਲ ਬਹੁਤ ਵਧੀਆ ਘਰ ਹੋਵੇ, ਬਹੁਤ ਪੈਸੇ ਹੋਣ ਅਤੇ ਵੱਡਾ ਕਾਰੋਬਾਰ ਹੋਵੇ।”, ਕੁੜੀ ਨੇ ਕਿਹਾ
“ਰੱਬ ਕੋਲੋਂ ਥੋੜੀ ਅਕਲ ਵੀ ਮੰਗ ਲੈਣੀ ਸੀ।”, ਮੁੰਡੇ ਨੇ ਟਿੱਚਰ ਕੀਤੀ।
“ਜਿਸ ਕੋਲ ਜਿਹੜੀ ਚੀਜ ਨਾ ਹੋਵੇ ਉਹ ਮੰਗ ਲਵੇ!”, ਕੁੜੀ ਨੇ ਟਿਕਾ ਕੇ ਜਵਾਬ ਦਿੱਤਾ। ਮੁੰਡਾ ਹੋਰ ਵੀ ਸੜ ਗਿਆ। ਥੋੜ੍ਹਾ ਅੱਗੇ ਗਏ ਤਾਂ ਮੁੰਡੇ ਨੇ ਵੇਖਿਆ ਕਿ ਇਕ ਖੋਤਾ ਘਾਹ ਚਰ ਰਿਹਾ ਸੀ।
“ਔਹ ਵੇਖ, ਤੇਰਾ ਰਿਸ਼ਤੇਦਾਰ ਖੜ੍ਹਾ ਈ।”, ਮੁੰਡੇ ਨੇ ਫ਼ਿਰ ਘੜੂਸ ਛੱਡੀ।
“ਹਾਲੇ ਨਵੀਂ-ਨਵੀਂ ਆਂ। ਹੌਲ਼ੀ-ਹੌਲ਼ੀ ਤੁਹਾਨੂੰ ਸਾਰਿਆਂ ਨੂੰ ਪਛਾਣੂ।”, ਕੁੜੀ ਨੇ ਆਪਣੀ ਹਾਜ਼ਰ ਜਵਾਬੀ ਨਾਲ ਗੱਲ ਹੀ ਸਿਰੇ ਲਾ ਦਿੱਤੀ।
ਸਾਰਿਆਂ ਦਾ ਹੱਸ-ਹੱਸ ਕੇ ਬੁਰਾ ਹਾਲ ਹੋ ਗਿਆ। ਬਹੁਤ ਹੀ ਹੱਸਮੁਖ ਸੀ ਸਾਡਾ ਸਨੀ। ਪਰ ਉਹ ਵੀ ਮੇਰੀ ਡੋਲੀ ਵੇਲੇ ਮੇਰੇ ਗਲ ਲੱਗ ਕੇ ਬੜਾ ਹੀ ਰੋਇਆ ਸੀ।

ਹਨੀਮੂਨ ਲਈ ਸ਼ਿਮਲੇ ਜਾਣਾ
ਮੈਂਂ ਤਿਆਰ ਹੋ ਕੇ ਆਈ। ਮੀਨੂੰ ਨੇ ਮੇਰਾ ਕਪੜਿਆਂ ਵਾਲਾ ਸੂਟਕੇਸ ਪਹਿਲਾਂ ਤੋਂ ਹੀ ਤਿਆਰ ਕਰ ਕੇ ਰੱਖਿਆ ਹੋਇਆ ਸੀ। ਮਂੈ ਕੁਝ ਇਕ ਹੋਰ ਜ਼ਰੂਰੀ ਚੀਜ਼ਾਂ ਉਸ ਵਿਚ ਰੱਖੀਆਂ। ਅਸੀਂ ਸਾਰਿਆਂ ਨੇ ਨਾਸ਼ਤਾ ਕੀਤਾ। ਮੇਰੀ ਸੱਸ ਅਤੇ ਹੋਰ ਘਰਦਿਆਂ ਨੇ ਰਸਮੀ ਸ਼ਗਨ ਕਰਕੇ ਸਾਨੂੰ ਸ਼ਿਮਲੇ ਲਈ ਵਿਦਾ ਕੀਤਾ। ਡ੍ਰਾਈਵਰ ਗੱਡੀ ਚਲਾ ਰਿਹਾ ਸੀ ਅਤੇ ਅਸੀਂ ਦੋਵੇਂ ਪਿੱਛੇ ਬੈਠੇ ਹੋਏ ਸੀ। ਮੈਨੂੰ ਰਹਿ-ਰਹਿ ਕੇ ਅਨਜਾਣੀ ਜਿਹੀ ਕੰਬਣੀ ਛਿੜ ਰਹੀ ਸੀ। ਮੇਰੇ ਸੁਪਨਿਆਂ ਦਾ ਰਾਜਕੁਮਾਰ ਸੈਮ ਮੇਰੇ ਨਾਲ ਬੈਠਾ ਮੈਨੂੰ ਕੋਈ ਫ਼ਿਲਮੀ ਹੀਰੋ ਲੱਗ ਰਿਹਾ ਸੀ। ਸੈਮ ਨੇ ਮੇਰੇ ਹੱਥ ‘ਤੇ ਹੱਥ ਰੱਖ ਕੇ ਘੁੱਟ ਲਿਆ। ਉਤੇਜਨਾਂ ਨਾਲ ਮੇਰੇ ਲੂ-ਕੰਡੇ ਖੜੇ ਹੋ ਗਏ। ਨਾਲੇ ਮੈਨੂੰ ਝੁਣਝੁਣੀ ਜਿਹੀ ਆ ਗਈ। ਦਿਲ ਕੀਤਾ ਕਿ ਸੈਮ ਮੈਨੂੰ ਆਪਣੀਆਂ ਬਾਹਾਂ ਵਿਚ ਭਰ ਲਵੇ ਅਤੇ ਮੈਂ ਉਸਦੇ ਸੀਨੇ ਲੱਗ ਕੇ ਉਸਦੀਆਂ ਬਾਹਵਾਂ ਵਿਚ ਹੀ ਗੁਮ ਹੋ ਜਾਵਾਂ। ਮੈਨੂੰ ਦੁਨੀਆਂ ਐਨੀ ਸੋਹਣੀ ਲੱਗ ਰਹੀ ਸੀ ਕਿ ਮਂੈ ਸ਼ਬਦਾਂ ਵਿਚ ਬਿਆਨ ਨਹੀ ਕਰ ਸਕਦੀ। ਸੈਮ ਮੇਰੇ ਵਲ ਟਕਟਕੀ ਲਗਾਈ ਵੇਖੀ ਜਾ ਰਿਹਾ ਸੀ। ਫ਼ਿਰ ਅਚਾਨਕ ਉਸਨੇ ਆਪਣਾ ਚਿਹਰਾ ਮੇਰੇ ਚਿਹਰੇ ਕੋਲ ਲਿਆ ਕੇ ਮੈਨੂੰ ਚੁੰਮਣਾ ਚਾਹਿਆ। ਮੈਂ ਘਬਰਾ ਕੇ ਪਿੱਛੇ ਨੂੰ ਹੋ ਗਈ ਅਤੇ ਆਪਣਾ ਹੱਥ ਵੀ Aਸ ਕੋਲੋਂ ਛੁੜਵਾ ਲਿਆ। ਮੇਰਾ ਵਿਆਹ ਵਾਲਾ ਚੂੜਾ ਛਣਕ ਪਿਆ। ਮਂੈ ਮਿੱਠੇ ਜਿਹੇ ਗੁੱਸੇ ਵਿਚ ਆਪਣੀਆਂ ਅੱਖਾਂ ਅਤੇ ਹੱਥਾਂ ਨਾਲ ਸੈਮ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਇਕੱਲੇ ਨਹੀਂ, ਡ੍ਰਾਈਵਰ ਵੀ ਨਾਲ ਸੀ। ਉਦੋਂ ਮੈਂ ਆਪਣਾ ਚੂੜਾ ਛਣਕਣ ਨਹੀ ਦਿੱਤਾ। ਸੈਮ ਦੇ ਮੂੰਹ ‘ਤੇ ਸ਼ਰਾਰਤੀ ਮੁਸਕਰਾਹਟ ਆ ਗਈ ਜੋ ਕਿ ਮੇਰੀ ਤਾਂ ਜਾਨ ਹੀ ਕੱਢ ਕੇ ਲੈ ਗਈ। ਸੈਮ ਦੀ ਇਸ ਮੁਸਕਰਾਹਟ ਤੇ ਮੈਂ ਹੋਰ ਵੀ ਫ਼ਿਦਾ ਹੋ ਗਈ। ਪਰ ਮਂੈ ਆਪਣੇ ਚਿਹਰੇ ਤੋਂ ਜ਼ਾਹਰ ਨਹੀ ਹੋਣ ਦਿੱਤਾ। ਜੀ ਕਰਦਾ ਸੀ ਕਿ ਡ੍ਰਾਈਵਰ ਸਾਡੇ ਨਾਲ ਨਾ ਹੀ ਹੁੰਦਾ। ਕਿੰਨਾ ਚੰਗਾ ਹੁੰਦਾ ਕਿ ਸੈਮ ਆਪ ਹੀ ਕਾਰ ਚਲਾ ਲੈਂਦਾ। ਅਸੀਂ ਕਾਰ ਵਿਚ ਸਿਰਫ਼ ਦੋਵੇਂ ਹੀ ਹੁੰਦੇ। ਫ਼ਿਰ ਖਿਆਲ ਆਇਆ ਕਿ ਜੇਕਰ ਸੈਮ ਦਾ ਧਿਆਨ ਕਾਰ ਤੋਂ ਹਟ ਜਾਂਦਾ ਤਾਂ ਫ਼ਿਰ ਕੀ ਹੁੰਦਾ? ਨਾ ਬਈ, ਡ੍ਰਾਈਵਰ ਨਾਲ ਹੀ ਠੀਕ ਸੀ। ਫ਼ਿਰ ਸੈਮ ਨੇ ਹੌਲੀ ਜਿਹੀ ਮੇਰੇ ਹੱਥ ਨੂੰ ਆਪਣੇ ਹੱਥ ਵਿਚ ਲੈ ਲਿਆ। ਐਨੇ ਨੂੰ ਕਾਰ ਦੇ ਰੇਡਿਓ ‘ਤੇ “ਜੀ ਕਰਦਾ ਬਈ ਜੀ ਕਰਦਾ” ਚੱਲ ਪਿਆ। ਸੈਮ ਸ਼ਾਇਦ ਹੋਰ ਵੀ ਰੁਮਾਂਚਿਤ ਹੋ ਗਿਆ। ਸੈਮ ਨੇ ਮੇਰੇ ਮੋਢਿਆਂ ਉਪਰ ਦੀ ਆਪਣੀ ਬਾਂਹ ਮੇਰੇ ਸਿਰ ਪਿੱਛੇ ਰੱਖ ਲਈ। ਮੇਰੇ ਅੰਗ ਅੰਗ ਵਿਚ ਕੀੜੀਆਂ ਜਿਹੀਆਂ ਰੇਂਗਣ ਲੱਗ ਪਈਆਂ। ਮਂੈ ਨੀਂਦ ਆਉਣ ਦਾ ਬਹਾਨਾ ਕਰਕੇ ਆਪਣਾ ਸਿਰ ਸੈਮ ਦੇ ਮੋਢੇ ਤੇ ਰੱਖ ਦਿੱਤਾ। ਮੈਨੂੰ ਪਤਾ ਹੀ ਨਹੀ ਲੱਗਾ ਕਿ ਕਦੋਂ ਮੈਨੂੰ ਸੱਚਮੁਚ ਨੀਂਦ ਆ ਗਈ।
3 ਸ਼ਿਮਲੇ ਦੇ ਰਾਹ ਵਿਚ
ਫ਼ਿਰ ਸਾਡੀ ਕਾਰ ਇਕ ਜਗ੍ਹਾ ਰੁਕੀ ਅਤੇ ਸੈਮ ਨੇ ਮੈਨੂੰ ਜਗਾਇਆ।
“ਆਜਾ, ਕੁਝ ਖਾ ਪੀ ਲੈ”, ਸੈਮ ਨੇ ਕਿਹਾ।
ਸਾਡਾ ਡ੍ਰਾਈਵਰ ਇਕ ਬੈਂਚ ‘ਤੇ ਬੈਠਾ ਖਾਣੇ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਆਪਣਾ ਹੁਲੀਆ ਠੀਕ ਕੀਤਾ ਅਤੇ ਵਾਸ਼ਰੂਮ ਜਾਣ ਲਈ ਸੈਮ ਨੂੰ ਪੁੱਛਿਆ। ਸੈਮ ਨੇ ਮੈਨੂੰ ਇਕ ਪਾਸੇ ਲੇਡੀਜ਼ ਵਾਸ਼ਰੂਮ ਵਲ ਇਸ਼ਾਰਾ ਕੀਤਾ। ਥੋੜੀ ਠੰਡ ਹੋ ਗਈ ਸੀ। ਵਾਸ਼ਰੂਮ ਤੋਂ ਆ ਕੇ ਮੈ ਪਹਿਲਾਂ ਤੇ ਅਟੈਚੀ ਵਿਚੋਂ ਕੱਢ ਕੇ ਇਕ ਕੋਟੀ ਪਾਈ। ਮਂੈ ਗੁਲਾਬੀ ਰੰਗ ਦਾ ਸ਼ਾਲ ਘੁੱਟ ਕੇ ਲਪੇਟ ਲਿਆ। ਨਿੱਘ ਜਿਹਾ ਆ ਗਿਆ। ਸੈਮ ਇਕ ਬੈਂਚ ‘ਤੇ ਬੈਠਾ ਮੇਰਾ ਇੰਤਜ਼ਾਰ ਕਰ ਰਿਹਾ ਸੀ। ਮਂੈ ਸੈਮ ਵਲ ਵੇਖਣ ਦੀ ਹਿੰਮਤ ਜੁਟਾ ਰਹੀ ਸੀ। ਮੈਂ ਪੰਜ ਫ਼ੁੱਟ ਤਿੰਨ ਇੰਚ ਲੰਬੀ ਮਜਬੂਤ ਜੁੱਸੇ ਵਾਲੀ ਕੁੜੀ ਸੀ। ਮੇਰਾ ਗੋਰਾ ਰੰਗ, ਭਰਵਾਂ ਗੋਲ ਗੋਰਾ ਚਿਹਰਾ ਅਤੇ ਹਿਰਨੀ ਵਰਗੀਆਂ ਅੱਖਾਂ ਸਨ। ਮੈ ਵੀ ਕਿਸੇ ਫ਼ਿਲਮ ਦੀ ਹੀਰੋਇਨ ਨਾਲੋਂ ਘੱਟ ਨਹੀ ਸੀ ਲੱਗਦੀ। ਸੈਮ ਮੇਰੇ ਵਲ ਟਕ-ਟਕੀ ਲਗਾਈ ਵੇਖੀ ਜਾ ਰਿਹਾ ਸੀ। ਬੇਸ਼ਰਮ! ਮੈਨੂੰ ਆਪਣੇ ਵਲ ਵੇਖਣ ਦਾ ਮੌਕਾ ਹੀ ਨਹੀ ਸੀ ਦੇ ਰਿਹਾ। ਮਂੈ ਸੈਮ ਦੇ ਸਾਹਮਣੇ ਬੈਂਂਚ ਉਪਰ ਬੈਠ ਗਈ।
“ਮੇਰੀ ਵਾਈਫ਼ ਐਨੀ ਸੋਹਣੀ ਹੋਵੇਗੀ, ਸੋਚਿਆ ਨਹੀ ਸੀ।”, ਸੈਮ ਨੇ ਆਪਣਾ ਚਿਹਰਾ ਮੇਰੇ ਚਿਹਰੇ ਕੋਲ ਲਿਆ ਕੇ ਹੌਲੀ ਜਿਹੀ ਕਿਹਾ।
“ਠੰਡ ਬਹੁਤ ਹੋ ਗਈ ਐ, ਹੈ ਨਾ”, ਮੈਂ ਗੱਲ ਹੀ ਬਦਲ ਦਿੱਤੀ ਅਤੇ ਇੱਧਰ-ਉੱਧਰ ਵੇਖਣ ਲੱਗ ਪਈ।
“ਹੋਰ ਫ਼ਿਰ, ਕੀ …”, ਸੈਮ ਕੋਈ ਗੱਲ ਕਰਨ ਹੀ ਲੱਗਾ ਸੀ ਕਿ ਉਸਦਾ ਮੋਬਾਈਲ ਫ਼ੋਨ ਵੱਜ ਪਿਆ।
“ਸਤਿ ਸ੍ਰੀ ਅਕਾਲ ਅੰਟੀ ਜੀ। ਅਸੀਂ ਠੀਕ ਹਾਂ। ਬੱਸ ਤਿੰਨ ਕੁ ਘੰਟੇ ਦਾ ਸਫ਼ਰ ਰਹਿ ਗਿਆ ਹੈ ਸ਼ਿਮਲੇ ਦਾ। ਆਹ ਲਓ ਸੋਨੀਆਂ ਨਾਲ ਗੱਲ ਕਰੋ”
ਮੇਰੇ ਮੰਮੀ ਜੀ ਦਾ ਫ਼ੋਨ ਸੀ।
“ਸਤਿ ਸ੍ਰੀ ਅਕਾਲ ਮੰਮੀ ਜੀ। ਸਫ਼ਰ ਕਾਫ਼ੀ ਲੰਬਾ ਹੈ, ਅਸੀਂ ਕੁਝ ਖਾਣ-ਪੀਣ ਲਈ ਰੁਕੇ ਸੀ। …ਅਸੀਂ ਠੀਕ ਹਾਂ। …ਹੋਟਲ ਪਹੁੰਚ ਕੇ ਫ਼ੋਨ ਕਰਾਂਗੇ। … ਚੰਗਾ ਬਾਏ।”, ਅਸੀਂ ਗੱਲ ਖਤਮ ਕੀਤੀ।
ਖਾਣਾ ਖਾ ਕੇ ਚਾਹ ਪੀ ਕੇ ਅਸੀਂ ਸ਼ਿਮਲੇ ਲਈ ਚੱਲ ਪਏ। ਹੋਟਲ ਪਹੁੰਚ ਕੇ ਅਸੀਂ ਚੈੱਕ-ਇਨ ਕੀਤਾ। ਸਫ਼ਰ ਕਾਰਨ ਮੈਂ ਤਾਂ ਬਹੁਤ ਹੀ ਥੱਕ ਗਈ ਸੀ। ਇਕ ਵੇਟਰ ਸਾਡੇ ਦੋ ਅਟੈਚੀ ਕਮਰੇ ਵਿਚ ਛੱਡਣ ਆਇਆ। ਸੈਮ ਨੇ ਖਾਣੇ ਦਾ ਆਰਡਰ ਦਿੱਤਾ ਅਤੇ ਵੇਟਰ ਨੂੰ ਹੌਲੀ ਜਿਹੀ ਕੁਝ ਕਿਹਾ। ਫ਼ਿਰ ਉਸਨੂੰ ਟਿੱਪ ਦੇ ਕੇ ਭੇਜ ਦਿੱਤਾ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਮੈਂਂ ਡ੍ਰੈਸਿੰਗ ਟੇਬਲ ਦੇ ਅੱਗੇ ਖੜੀ ਆਪਣੀ ਜਿਉਲਰੀ ਉਤਾਰ ਰਹੀ ਸੀ। ਸੈਮ ਨੇ ਮੈਨੂੰ ਪਿੱਛੋਂ ਦੀ ਘੁੱਟ ਕੇ ਜੱਫ਼ੀ ਪਾ ਲਈ।
ਇਸ ਤਰ੍ਹਾਂ ਦਾ ਅਹਿਸਾਸ ਮੈਨੂੰ ਜਿੰਦਗੀ ਵਿਚ ਪਹਿਲੀ ਵਾਰ ਹੋ ਰਿਹਾ ਸੀ।
ਨਰਸਿੰਗ ਕਾਲਜ ਵਿਚ ਕੁਝ ਕੁੜੀਆਂ ਦੇ ਬੋਆਏ ਫ਼੍ਰੈਂਡਜ਼ ਸਨ। ਉਨ੍ਹਾਂ ਪੰਜ ਅਵਾਰਾ ਜਿਹੀਆਂ ਕੁੜੀਆਂ ਨੇ ਆਪਣਾ ਹੀ ਗਰੁੱਪ ਬਣਾਇਆ ਹੋਇਆ ਸੀ। ਪਰ ਸਾਡਾ ਕੁੜੀਆਂ ਦਾ ਬਿਲਕੁਲ ਵੱਖਰਾ ਗਰੁੱਪ ਸੀ। ਅਸੀਂ ਉਨ੍ਹਾਂ ਨੂੰ ਬੁਲਾਉਣਾ ਵੀ ਪਸੰਦ ਨਹੀ ਸੀ ਕਰਦੀਆਂ। ਸਾਨੂੰ ਉਹ ਅਕਸਰ ਆਉਂਦੀਆਂ-ਜਾਂਦੀਆਂ ਨੂੰ ਟਿੱਚਰਾਂ ਕਰਦੀਆਂ ਰਹਿੰਦੀਆਂ ਸਨ। ਕਿਸੇ ਨੇ ਕਹਿਣਾ, “ਸਾਧਣੀਆਂ ਆ ਗਈਆਂ”। ਕਿਸੇ ਨੇ ਕਹਿਣਾ, “ਇਨ੍ਹਾਂ ਨੂੰ ਕੀ ਪਤਾ ਜ਼ਿੰਦਗੀ ਦੇ ਮਜ਼ੇ ਕੀ ਹੁੰਦੇ ਨੇ!”। ਕਿਸੇ ਨੇ ਕਹਿਣਾ, “ਬੜੀਆਂ ਈ ਸੱਚੀਆਂ-ਸੁੱਚੀਆਂ ਕੁੜੀਆਂ ਨੇ, ਪਰ ਸੱਚੇ-ਸੁੱਚੇ ਮੁੰਡੇ ਕਿੱਥੋਂ ਲੱਭਣਗੀਆਂ?”
ਸਾਨੂੰ ਬੁਰਾ ਤਾਂ ਲੱਗਣਾ, ਪਰ ਅਸੀਂ ਉਨ੍ਹਾਂ ਨੂੰ ਅਣਵੇਖਿਆ ਕਰਕੇ ਆਪਣੀ ਪੜ੍ਹਾਈ ਕਰਦੀਆਂ ਰਹੀਆਂ। ਮਂੈ ਬਚਪਨ ਤੋਂ ਹੀ ਕਈ ਵਾਰ ਮੰਮੀ ਨੂੰ ਗੱਲਾਂ ਕਰਦੇ ਸੁਣਦੀ ਹੁੰਦੀ ਸੀ ਕਿ ਧੀਆਂ ਆਪਣੀ ਇੱਜ਼ਤ ਸੰਭਾਲ ਕੇ ਆਪਣੇ ਘਰ ਚਲੀਆਂ ਜਾਣ ਤਾਂ ਮਾਂ-ਬਾਪ ਸੁਰਖਰੂ ਹੋ ਜਾਂਦੇ ਨੇ। ਜੇਕਰ ਧੀਆਂ ਗ਼ਲਤ ਹੋ ਜਾਣ ਤਾਂ ਮਾਪੇ ਜਿਉਂਦਿਆਂ ਹੀ ਮਰ ਜਾਂਦੇ ਨੇ। ਉਸ ਦਿਨ ਮੈਨੂੰ ਉਹ ਗੱਲ ਸਮਝ ਆ ਰਹੀ ਸੀ ਕਿ ਮਨ ਮਾਰ ਕੇ ਹੀ ਸਮਾਜ ਵਿਚ ਰਹਿਣ ਨਾਲ ਸਾਡੀ ਇੱਜਤ ਬਣਦੀ ਹੈ।

ਇਹ ਉਹ ਸੈਮ ਨਹੀ ਸੀ।
ਐਨੇ ਨੂੰ ਦਰਵਾਜ਼ਾ ਖੜਕਿਆ। ਸੈਮ ਨੇ ਦਰਵਾਜਾ ਖੋਲ੍ਹਿਆ। ਵੇਟਰ ਇਕ ਵਿਸਕੀ ਦੀ ਬੋਤਲ, ਦੋ ਗਿਲਾਸ ਅਤੇ ਕੁਝ ਸਨੈਕਸ ਲੈ ਕੇ ਆਇਆ ਸੀ। ਸੈਮ ਨੇ ਦੋ ਪੈੱਗ ਬਣਾਏ। ਇਕ ਪੈੱਗ ਆਪ ਚੁੱਕ ਲਿਆ ਅਤੇ ਦੂਜਾ ਮੈਨੂੰ ਫ਼ੜਾਉਣ ਲੱਗਾ। ਮੈਂ ਕਿਹਾ ਕਿ ਮੈ ਨਹੀ ਪੀਂਦੀ ਅਤੇ ਨਾ ਹੀ ਮਂੈ ਪੀਣੀ ਸੀ। ਮੇਰੇ ਡੈਡੀ ਸ਼ਰਾਬ ਬਿਲਕੁਲ ਨਹੀਂ ਸੀ ਪੀਂਦੇ। ਕੋਈ ਕੱਟੜ ਵੀ ਨਹੀਂ ਸਨ ਪਰ ਅਸੀਂ ਆਪਣੀ ਹੋਸ਼ ਵਿਚ ਆਪਣੇ ਡੈਡੀ ਜੀ ਨੂੰ ਹਰ ਐਬ ਤੋਂ ਦੂਰ ਹੀ ਵੇਖਿਆ ਸੀ।”ਅੱਜ ਦੀ ਰਾਤ ਪੀ ਕੇ ਵੇਖ, ਜੰਨਤ ਦਾ ਨਜਾਰਾ ਆ ਜੂ! ਕੈਨੇਡਾ ਵਿਚ ਤਾਂ ਗੋਰੀਆਂ ਸ਼ਰਾਬ ‘ਤੇ ਮਰ ਜਾਂਦੀਆਂ ਨੇ।”, ਸੈਮ ਨੇ ਮੈਨੂੰ ਬੜਾ ਮਜਬੂਰ ਕੀਤਾ ਪਰ ਮਂੈ ਮਿੰਨਤਾਂ ਕਰਕੇ ਅਖੀਰ ਉਸਨੂੰ ਮਨਾ ਹੀ ਲਿਆ। ਪਰ ਉਹ ਇਹ ਸ਼ਰਤ ‘ਤੇ ਮੰਨਿਆ ਕਿ ਮਂੈ ਪੈੱਗ ਆਪਣੇ ਬੁੱਲ੍ਹਾਂ ਨੂੰ ਲਗਾ ਕੇ ਉਸਨੂੰ ਵਾਪਿਸ ਦੇ ਦੇਵਾਂ।ਸੈਮ ਨੇ ਆਪਣਾ ਪੈੱਗ ਤਾਂ ਇਕੋ ਹੀ ਸਾਹ ਵਿਚ ਪੀ ਲਿਆ। ਦੂਜਾ ਪੈੱਗ ਮੇਰੇ ਬੁੱਲਾਂ ਨੂੰ ਲਗਾਉਣ ਲੱਗਾ। ਮੈਂ ਸੋਚਿਆ ਕਿ ਮੈਂ ਜ਼ਰਾ ਕੁ ਬੁੱਲ੍ਹਾਂ ਨਾਲ ਲਗਾ ਕੇ ਸੈਮ ਨੂੰ ਵਾਪਸ ਦੇ ਦਿਆਂਗੀ। ਸੈਮ ਨੇ ਪੈੱਗ ਨੂੰ ਸ਼ਰਾਰਤ ਨਾਲ ਮੇਰੇ ਮੂੰਹ ਅੰਦਰ ਛਲਕਾ ਦਿੱਤਾ।
“ਫਥੂ ਫਥੂ ਫਥੂ …। ਐਨੀ ਕੌੜੀ!”, ਮੇਰੇ ਮੂੰਹ ਦਾ ਸਾਰਾ ਸੁਆਦ ਹੀ ਵਿਗੜ ਗਿਆ। ਮੈਨੂੰ ਉਲਟੀ ਆਉਣ ਲੱਗੀ। ਮਂੈ ਭੱਜ ਕੇ ਵਾਸ਼ਰੂਮ ਗਈ। ਮੈਨੂੰ ਕਈ ਅਵੱਤ ਆਏ ਅਤੇ ਮੈ ਕਈ ਵਾਰ ਥੁੱਕਿਆ। ਮੇਰੀਆਂ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਇਆ ਅਤੇ ਅੱਖਾਂ ਦਰਦ ਵੀ ਕਰਨ ਲੱਗ ਪਈਆਂ। ਮੈਨੂੰ ਚੱਕਰ ਹੀ ਆ ਗਏ। ਮੈ ਮਾਉਥਵਾਸ਼ ਨਾਲ ਗਰਾਲੇ ਕੀਤੇ। ਕਈ ਮਿੰਟਾਂ ਬਾਅਦ ਮੇਰਾ ਸਾਹ ਵਿਚ ਸਾਹ ਵਾਪਸ ਆਇਆ। ਮੈ ਵਾਸ਼ਰੂਮ ਦੀ ਚਿਟਕਣੀ ਲਗਾ ਲਈ ਅਤੇ ਟਾਇਲਟ ਸੀਟ ਦਾ ਢੱਕਣ ਸੁੱਟਕੇ ਉਸਨੂੰ ਉਪਰੋਂ ਸਾਫ਼ ਕਰਕੇ Aੁੱਥੇ ਹੀ ਬੈਠ ਗਈ, ਆਪਣਾ ਸਿਰ ਫ਼ੜ ਕੇ।
“ਭਲਾ ਇਹ ਕੀ ਮਜ਼ਾਕ ਹੋਇਆ? ਸੈਮ ਨੂੰ ਕੁਝ ਤੇ ਸਮਝ ਹੋਣੀ ਚਾਹੀਦੀ ਹੈ।”,
ਉਸਦੀ ਬੇਵਕੂਫ਼ੀ ਨੇ ਮੇਰਾ ਸਾਰਾ ਸੁਆਦ ਹੀ ਕਿਰਕਰਾ ਕਰ ਦਿੱਤਾ ਸੀ। ਮਂੈ ਲਗਭਗ ਪੰਦਰਾਂ ਮਿੰਟ ਵਾਸ਼ਰੂਮ ਅੰਦਰ ਬੈਠੀ ਕਲ਼ਪਦੀ ਰਹੀ। ਫ਼ਿਰ ਸੈਮ ਵਾਸ਼ਰੂਮ ਦਾ ਬੂਹਾ ਭੰਨਣ ਲੱਗ ਪਿਆ।
“ਸੋਨੀਆਂ…ਸੋਨੀਆਂ…ਸੋਨੀਆਂ… ਬਾਹਰ ਆਜਾ।”
ਉੁਸਦੀ ਅਵਾਜ ਫਿਲਮਾਂ ਵਾਲੇ ਕਿਸੇ ਕਮਲੇ ਸ਼ਰਾਬੀ ਵਰਗੀ ਲੱਗ ਰਹੀ ਸੀ। ਮੈਂ ਦਰਵਾਜ਼ਾ ਨਹੀ ਖੋਲ੍ਹਿਆ। ਮੇਰਾ ਦਿਲ ਕੀਤਾ ਕਿ ਮੈਂ ਬਾਹਰ ਜਾਵਾਂ ਹੀ ਨਾ। ਆਪੇ ਦਰਵਾਜ਼ਾ ਖੜਕਾ-ਖੜਕਾ ਕੇ ਹੱਟ ਜਾਵੇਗਾ। ਮੈਂ ਹੁੰਗਾਰਾ ਵੀ ਨਹੀ ਭਰਿਆ ਅਤੇ ਕਿੰਨੀ ਦੇਰ ਤਕ ਦਰਵਾਜਾ ਵੀ ਨਹੀ ਖੋਲਿਆ। ਸੈਮ ਦਰਵਾਜਾ ਖੜਕਾਉਣੋ ਹਟਿਆ ਹੀ ਨਹੀ। ਫ਼ਿਰ ਮਂੈ ਕਿਸੇ ਹੋਰ ਦੀ ਅਵਾਜ ਸੁਣੀ। ਥੋੜੀ ਦੇਰ ਬਾਅਦ ਕਿਸੇ ਨੇ ਬਾਹਰੋਂ ਦਰਵਾਜਾ ਖੋਲ੍ਹ ਦਿੱਤਾ।
“ਸੋਨੀਆ, ਆਰ ਯੁ ਔਲ ਰਾਇਟ?”, ਸੈਮ ਨੇ ਲੜਖੜਾਉਂਦੀ ਹੋਈ ਅਵਾਜ ਵਿਚ ਪੁੱਛਿਆ।
ਉਸਦੇ ਨਾਲ ਹੋਟਲ ਦਾ ਮੈਨੇਜਰ ਅਤੇ ਵੇਟਰ ਵੀ ਸੀ। ਉਸ ਨੇ ਕਿਸੇ ਤਰ੍ਹਾਂ ਵਾਸ਼ਰੂਮ ਦਾ ਦਰਵਾਜ਼ਾ ਬਾਹਰੋਂ ਖੋਲ੍ਹਿਆ ਸੀ। ਵੇਟਰ ਤਾਂ ਖਾਣਾ ਲੈ ਕੇ ਆਇਆ ਸੀ। ਮੈਨੇਜਰ ਸ਼ਾਇਦ ਦਰਵਾਜੇ ਦੀ ਐਨੀ ਖੜਖੜ ਸੁਣ ਕੇ ਉਪਰ ਆ ਗਿਆ ਸੀ। ਮੈਂ ਹੋਟਲ ਦੇ ਸਟਾਫ਼ ਦੇ ਸਾਹਮਣੇ ਸੈਮ ਅਤੇ ਆਪਣੇ-ਆਪ ਨੂੰ ਇਸ ਹਾਲਤ ਵਿਚ ਵੇਖ ਕੇ ਪਾਣੀ-ਪਾਣੀ ਹੋ ਗਈ।
“ਕੀ ਤੁਸੀਂ ਠੀਕ ਹੋ ਮੈਡਮ?”, ਮੈਨੇਜਰ ਨੇ ਮੈਨੂੰ ਪੁੱਛਿਆ।
“ਹਾਂ ਮੈਂ ਠੀਕ ਹਾਂ, ਸਫ਼ਰ ਕਰਕੇ ਚੱਕਰ ਜਿਹੇ ਆ ਰਹੇ ਸਨ। ਤੁਸੀਂ ਲੋਕ ਜਾਓ”, ਮੈਂ ਝੂਠ ਬੋਲ ਕੇ ਮੌਕਾ ਸੰਭਾਲਣ ਦੀ ਕੋਸ਼ਿਸ਼ ਕੀਤੀ।
“ਕੁਝ ਚਾਹੀਦਾ ਹੋਵੇ ਤਾਂ ਫ਼ੋਨ ਕਰ ਲੈਣਾ।” ਕਹਿ ਕੇ ਮੈਨੇਜਰ ਅਤੇ ਵੇਟਰ ਚਲੇ ਗਏ। ਸੈਮ ਦੀ ਹਾਲਤ ਵੇਖਕੇ ਮੈਨੂੰ ਹੌਲ ਪੈ ਰਹੇ ਸਨ। ਇਹ ਪਹਿਲਾਂ ਵਾਲਾ ਸੈਮ ਹੈ ਹੀ ਨਹੀ ਸੀ। ਸ਼ਰਾਬ ਦੀ ਲਗਭਗ ਪੂਰੀ ਬੋਤਲ ਖ਼ਤਮ ਸੀ। ਮੈਂ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਮੈਂ ਸੈਮ ਦੇ ਅਤੇ ਆਪਣੇ ਨਾਈਟ ਸੂਟ ਕੱਢੇ। ਆਪਣਾ ਨਾਈਟ ਸੂਟ ਬਦਲਣ ਲਈ ਮੈਂ ਵਾਸ਼ਰੂਮ  ਚਲੀ ਗਈ। ਬੜੇ ਬੋਝਲ ਮਨ ਨਾਲ ਮੈਂ ਆਪਣੀ ਡ੍ਰੈੱਸ ਬਦਲੀ। ਮੇਰੇ ਸਾਰੇ ਸੁਪਨੇ ਚੂਰ-ਚੂਰ ਹੋ ਗਏ ਸਨ। ਕਿਸ ਤਰ੍ਹਾਂ ਦਾ ਜੀਵਨ ਸਾਥੀ ਸੋਚਿਆ ਸੀ ਅਤੇ ਮੈਨੂੰ ਕਿਹੋ ਜਿਹਾ ਬੰਦਾ ਮਿਲਿਆ ਸੀ? ਬੜੇ ਬੁਝੇ ਹੋਏ ਮਨ ਨਾਲ ਬਾਹਰ ਆਈ। ਸੈਮ ਆਪਣੀ ਕਮੀਜ਼ ਲਾਹੁਣ ਦੀ ਨਾਕਾਮਯਾਬ ਕੋਸ਼ਿਸ਼ ਕਰ ਰਿਹਾ ਸੀ। ਮਂੈ ਉਦਾਸ ਅੱਖਾਂ ਨਾਲ ਪਲੰਘ ਦੇ ਇਕ ਪਾਸੇ ਲੇਟ ਗਈ। ਜਦੋਂ ਸੈਮ ਕੋਲੋਂ ਕਮੀਜ਼ ਨਾ ਉਤਰੀ, ਉਸਨੇ ਇਕ ਭੈੜੀ ਜਿਹੀ ਗਾਲ਼ ਕੱਢ ਕੇ ਕਮੀਜ਼ ਪਾੜ ਸੁੱਟੀ। ਉਸਦੇ ਦੋ ਟੁਕੜੇ ਕਰਕੇ ਇੰਜ ਵੇਖਣ ਲੱਗਾ ਜਿਵੇਂ ਕੈਦੀ ਜੇਲ੍ਹ ਵਿਚੋਂ ਅਜਾਦ ਹੋਇਆ ਹੋਵੇ। ਫ਼ਿਰ ਉਹ ਪਲੰਘ ‘ਤੇ ਮੇਰੇ ਲਾਗੇ ਇੰਜ ਡਿੱਗਾ ਜਿਵੇਂ ਵੱਢਿਆ ਹੋਇਆ ਦਰੱਖਤ ਡਿੱਗਿਆ ਹੋਵੇ।
“ਸੋਨੀਆਂ ਡਾਰਲਿੰਗ, ਆਈ ਲਵ ਯੂ। ਅਮ ਸਾਰੀ, ਆਈ ਲਵ ਯੂ……।” , ਸੈਮ ਸ਼ੁਦਾ ਮਾਰੀ ਜਾ ਰਿਹਾ ਸੀ। ਜਦ ਉਸਨੇ ਆਪਣਾ ਮੂੰਹ ਮੇਰੇ ਕੋਲ ਲਿਆਂਦਾ ਤਾਂ ਸ਼ਰਾਬ ਦੀ ਭੈੜੀ ਹਵਾੜ ਨਾਲ ਮੇਰੀ ਤਾਂ ਜਾਨ ਹੀ ਨਿੱਕਲ ਗਈ। ਮੈਂ ਉੱਠ ਕੇ ਪਰ੍ਹਾਂ ਨੂੰ ਭੱਜੀ। ਮੈਨੂੰ ਲੱਗਿਆ ਕਿ ਮੇਰਾ ਸਾਹ ਹੀ ਬੰਦ ਹੋ ਚਲਿਆ ਸੀ। ਮੈਂ ਜਲਦੀ ਨਾਲ ਇਕ ਖਿੜਕੀ ਖੋਲ੍ਹੀ ਅਤੇ ਬਾਹਰੋਂ ਤਾਜ਼ੀ ਹਵਾ ਲੈਣ ਦੀ ਕੋਸ਼ਿਸ਼ ਕੀਤੀ।

ਬਾਹਰੋਂ ਠੰਡ ਆ ਰਹੀ ਸੀ ਪਰ ਮੈਨੂੰ ਬਾਹਰਲੀ ਹਵਾ ਨਾਲ ਕੁਝ ਚੈਨ ਮਿਲਿਆ। ਸ਼ਰਾਬ ਦੀ ਪੂਰੀ ਬੋਤਲ ਪੀ ਕੇ ਸੈਮ ਦਾ ਦਿਮਾਗ ਸੁੰਨ ਹੋ ਗਿਆ ਸੀ। ਨਾਲੇ ਸੈਮ ਵਾਸ਼ਰੂਮ ਦਾ ਦਰਵਾਜਾ ਖੜਕਾ-ਖੜਕਾ ਕੇ ਬੁਰੀ ਤਰ੍ਹਾਂ ਥੱਕ ਗਿਆ ਸੀ। ਉਸ ਕੋਲੋਂ ਉੱਠਿਆ ਨਾ ਗਿਆ। ਉਹ ਉਸੇ ਤਰ੍ਹਾਂ ਬੈੱਡ ‘ਤੇ ਪਿਆ ਬੁੜਬੜਾਉਂਦਾ ਸੌਂ ਗਿਆ। ਮਂੈਂ ਕਾਰਪੈੱਟ ਫ਼ਲੋਰ ‘ਤੇ ਡਿੱਗ ਪਈ ਅਤੇ ਭੁੱਬਾਂ ਮਾਰ ਕੇ ਰੋ ਪਈ। ਨਾਲ ਹੀ ਮੈ ਆਪਣੀਆਂ ਲੇਰਾਂ ਦੱਬਣ ਲਈ ਆਪਣਾ ਮੂੰਹ ਆਪੇ ਹੀ ਘੁੱਟ ਲਿਆ। ਪਤਾ ਨਹੀਂ ਮੈ ਕਿੰਨੀ ਦੇਰ ਤਕ ਰੋਂਦੀ ਰਹੀ। ਮੇਰੀ ਦੁਹਾਈ ਸੁਣਨ ਵਾਲਾ ਕੋਈ ਨਹੀ ਸੀ। ਫ਼ਿਰ ਮੈਂ ਉੱਠੀ ਅਤੇ ਅਲਮਾਰੀ ਖੋਲ੍ਹੀ। ਉਸ ਵਿਚ ਇਕ ਵਾਧੂ ਕੰਬਲ ਪਿਆ ਸੀ। ਮੈਂ ਉਹ ਕੰਬਲ ਅਤੇ ਇਕ ਸਿਰ੍ਹਾਣਾ ਲੈਕੇ ਖੁੱਲ੍ਹੀ ਖਿੜਕੀ ਦੇ ਨੇੜੇ ਕਾਰਪੈੱਟ ‘ਤੇ ਹੀ ਲੇਟ ਗਈ। ਮੇਰਾ ਰੋਣਾ ਸਿਸਕੀਆਂ ਵਿਚ ਬਦਲ ਗਿਆ। ਪਤਾ ਨਹੀ ਮੈਨੂੰ ਕਿੰਨੀਂ ਦੇਰ ਬਾਅਦ ਸਿਸਕੀਆਂ ਲੈਂਦੀ ਨੂੰ ਨੀਦ ਆਈ।
ਅਗਲੀ ਸਵੇਰ

ਜਦ ਮੇਰੀ ਅੱਖ ਖੁੱਲ੍ਹੀ ਤਾਂ ਕਾਫ਼ੀ ਧੁੱਪ ਚੜ੍ਹ ਆਈ ਸੀ। ਕਮਰੇ ਵਿਚੋਂ ਬੜੀ ਬਦਬੂ ਆ ਰਹੀ ਸੀ। ਸੈਮ ਨੇ ਪਲੰਘ ‘ਤੇ ਹੀ ਉਲਟੀ ਕੀਤੀ ਹੋਈ ਸੀ। ਉਹ ਬੇਸੁਰਤ ਪਿਆ ਸੀ। ਮੈਂ ਖਿੜਕੀ ਪੂਰੀ ਖੋਲ੍ਹੀ ਅਤੇ ਇਕ ਲੰਬਾ ਹਉਕਾ ਲਿਆ।
“ਪਿਆ ਰਹੇ…”, ਮੈਂ ਸੈਮ ਨੂੰ ਲਾਹਨਤ ਪਾਈ ਅਤੇ ਵਾਸ਼ਰੂਮ ਚਲੀ ਗਈ। ਮੈਂ ਵਾਸ਼ਰੂਮ ਦਾ ਪੱਖਾ ਚਲਾਇਆ। ਸ਼ਾਵਰ ਲੈ ਕੇ ਮੈਂ ਬਾਹਰ ਆ ਕੇ ਗਈ। ਸਾਡਾ ਜੋ ਸ਼ਿਮਲੇ ਜਲੂਸ ਨਿਕਲਣਾ ਸੀ ਉਹ ਨਿਕਲ ਹੀ ਗਿਆ ਸੀ। ਮਂੈ ਰਿਸੈਪਸ਼ਨ ‘ਤੇ ਫ਼ੋਨ ਕੀਤਾ ਅਤੇ ਸੈਮ ਦੀ ਸਾਰੀ ਹਾਲਤ ਸਮਝਾ ਦਿੱਤੀ। ਮੈਨੇਜਰ ਨੇ ਵੇਟਰ ਨੂੰ ਭੇਜਿਆ। ਉਸਨੇ ਪਹਿਲਾਂ ਸੈਮ ਨੂੰ ਮੋਢੇ ‘ਤੇ ਚੁੱਕ ਕੇ ਸੋਫ਼ੇ ਉੱਤੇ ਲਿਟਾਇਆ। ਫ਼ਿਰ ਸਫ਼ਾਈ ਕਰਕੇ ਨਵਾਂ ਬਿਸਤਰਾ ਵਿਛਾ ਦਿੱਤਾ। ਮੈਂ ਸੈਮ ਦੀ ਨਬਜ਼ ਚੈੱਕ ਕੀਤੀ। ਉਸਨੂੰ ਬੁਖਾਰ ਸੀ। ਨਰਸ ਹੋਣ ਕਰਕੇ ਮੈਨੂੰ ਪਤਾ ਸੀ ਕਿ ਸੈਮ ਨੂੰ ਕਿਹੜੀ ਦਵਾਈ ਦੀ ਲੋੜ ਸੀ।

“ਸੁਣੋ, ਇੱਥੇ ਕੋਈ ਕੈਮਿਸਟ ਦੀ ਦੁਕਾਨ ਹੈ?”, ਮੈਂ ਆਪਣੇ ਆਪ ਨੂੰ ਸੰਭਾਲਦਿਆਂ ਵੇਟਰ ਕੋਲੋਂ ਪੁੱਛਿਆ।
“ਜੀ, ਨੇੜੇ ਹੀ ਹੈ।” ਉਸਨੇ ਕਿਹਾ।
ਮੈਂ ਉਸ ਨੂੰ ਇਕ ਪਰਚੀ Aੁੱਤੇ ਕੁਝ ਦਵਾਈਆਂ ਲਿੱਖ ਕੇ ਦਿੱਤੀਆਂ ਅਤੇ ਕੁਝ ਪੈਸੇ ਦੇ ਕੇ ਉਹ ਦਵਾਈਆਂ ਲਿਆਉਣ ਨੂੰ ਕਿਹਾ। ਮੈਂ ਉਸ ਨੂੰ ਰਾਤ ਦਾ ਖਾਣਾ ਵਾਪਸ ਲੈ ਜਾਣ ਅਤੇ ਨਾਲੇ ਦੋ ਕੱਪ ਚਾਹ ਦੇ ਨਾਲ ਚਾਰ ਸੈਂਡਵਿਚ ਲਿਆਉਣ ਨੂੰ ਕਿਹਾ। ਜਦੋਂ ਉਹ ਚਲਾ ਗਿਆ,ਮੈਂ ਸੈਮ ਦੇ ਮੁੰਹ ‘ਤੇ ਪਾਣੀ ਦੇ ਛਿੱਟੇ ਮਾਰੇ। ਉਸਨੂੰ ਥੋੜੀ ਹੋਸ਼ ਆਈ। ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਸ ਕੋਲੋਂ ਆਪਣੇ-ਆਪ ਉੱਠਿਆ ਨਾ ਗਿਆ। ਮੈਂ ਉਸਦੀ ਮਦਦ ਕਰ ਕੇ ਉਸਨੂੰ ਉਠਾਇਆ ਅਤੇ ਵਾਸ਼ਰੂਮ ਤਕ ਲੈ ਕੇ ਗਈ। ਸੈਮ ਨੇ ਵੀ ਆਪਣੇ ਆਪ ਨੂੰ ਸੰਭਾਲਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਮੇਰੇ ਦਿਲ ਵਿਚ ਸੈਮ ਪ੍ਰਤਿ ਕੋਈ ਹਮਦਰਦੀ ਨਹੀ ਰਹਿ ਗਈ ਸੀ। ਮੇਰੇ ਪਿਆਰ ਦੀ ਦੁਨੀਆਂ ਤਾਂ ਵਸਣ ਤੋਂ ਪਹਿਲਾਂ ਹੀ ਉੱਜੜ ਗਈ ਸੀ।
ਐਨੇ ਨੂੰ ਵੇਟਰ ਚਾਹ, ਸੈਂਡਵਿਚ ਅਤੇ ਦਵਾਈਆਂ ਲੈ ਕੇ ਆ ਗਿਆ। ਮੈਂ ਉਸਨੂੰ ਬਾਕੀ ਦੇ ਬਚੇ ਪੈਸੇ ਉਸ ਕੋਲ ਹੀ ਰੱਖਣ ਨੂੰ ਕਿਹਾ। ਮੈਂ ਉਸਨੂੰ ਹੋਰ ਟਿੱਪ ਵੀ ਦਿੱਤੀ। ਚਾਹ ਦੇ ਨਾਲ ਮੈਂ ਦੋ ਸੈਂਡਵਿਚ ਖਾਧੇ। ਸੈਮ ਵਾਸ਼ਰੂਮ ਵਿਚ ਹੀ ਸੀ। ਮਂੈ ਇਕ ਕੱਪ ਹੋਰ ਚਾਹ ਦਾ ਬਣਾਇਆ ਅਤੇ ਇਕ ਸੈਂਡਵਿਚ ਹੋਰ ਖਾ ਲਿਆ। ਦੋ ਕੱਪ ਚਾਹ ਅਤੇ ਤਿੰਨ ਸੈਂਡਵਿਚ ਖਾਣ ਨਾਲ ਮੇਰੇ ਸਰੀਰ ਨੂੰ ਕੁਝ ਤਾਕਤ ਮਿਲੀ। ਮੈਂ ਪਲੰਘ ‘ਤੇ ਲੰਮੀ ਪੈ ਗਈ। ਮੈਂ ਕੁਝ ਵੀ ਸੋਚਣਾ ਨਹੀ ਚਾਹੁੰਦੀ ਸੀ। ਮੈਂ ਵਾਸ਼ਰੂਮ ਦਾ ਦਰਵਾਜਾ ਖੁਲ੍ਹਦਾ ਹੋਇਆ ਸੁਣਿਆ। ਮੈਂ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕਰਦੀ ਰਹੀ। ਮੈਂ ਸੈਮ ਦਾ ਪ੍ਰਤਿਕਰਮ ਵੇਖਣਾ ਚਾਹੁੰਦੀ ਸੀ। ਸੈਮ ਨੇ ਆਪ ਹੀ ਚਾਹ ਬਣਾਈ ਅਤੇ ਸੈਂਡਵਿਚ ਖਾਧਾ। ਕੇਤਲੀ ਵਿਚ ਕਾਫ਼ੀ ਗਰਮ ਪਾਣੀ ਸੀ।
“ਸੈਮ, ਗਰਮ ਪਾਣੀ ਨਾਲ ਇਕ ਚਿੱਟੀ ਅਤੇ ਇਕ ਲਾਲ ਗੋਲੀ ਲੈ ਲਉ ਅਤੇ ਤਿੰਨ-ਚਾਰ ਘੰਟੇ ਆਰਾਮ ਕਰ ਲਓ।”, ਮਂੈ ਲੰਮੀ ਪਈ-ਪਈ ਨੇ ਸੈਮ ਨੂੰ ਸਲਾਹ ਦਿੱਤੀ
“ਆਇਅਮ ਸਾਰੀ, ਸੋਨੀਆਂ।” ਸੈਮ ਨੇ ਮਾਫ਼ੀ ਮੰਗੀ। ਮੈਂ ਕੁਝ ਨਾ ਬੋਲੀ।
“ਸੋਨੀਆਂ, ਬਹੁਤ ਨਰਾਜ਼ ਹੋ ਕੀ?”ਸੈਮ ਨੇ ਕਿਹਾ।
“ਮੈਂ ਕੁਝ ਦੇਰ ਅਰਾਮ ਕਰਨਾ ਚਾਹੁੰਦੀ ਹਾਂ। ਤੁਸੀਂ ਵੀ ਕਰੋ ਅਤੇ ਮੈਨੂੰ ਵੀ ਕਰ ਲੈਣ ਦਿਓ।”, ਮੇਰਾ ਲਹਿਜ਼ਾ ਥੋੜਾ ਕੁ ਸਖ਼ਤ ਸੀ ਕਿਉਂਕਿ ਮੈਂ ਸੱਚਮੁਚ ਅਰਾਮ ਕਰਨਾ ਚਾਹੁੰਦੀ ਸੀ। ਸੈਮ ਨੇ ਫ਼ਿਰ ਮੈਨੂੰ ਪਰੇਸ਼ਾਨ ਨਹੀ ਕੀਤਾ। ਫ਼ਿਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਸੈਮ ਕਮਰੇ ਵਿਚ ਨਹੀ ਸੀ। ਮਂੈ ਉੱਠ ਕੇ ਵਾਸ਼ਰੂਮ ਗਈ।

“ਇਹ ਕਿਹੋ ਜਿਹਾ ਰਿਸ਼ਤਾ ਲੱਭਿਆ ਸੀ ਮੇਰੇ ਘਰਦਿਆਂ ਨੇ ਮੇਰੇ ਲਈ? ਕੀ ਵਿਆਹ ਤੋਂ ਪਹਿਲਾਂ ਇਕ ਦੂਜੇ ਨੂੰ ਜਾਣ ਲੈਣਾ ਜਰੂਰੀ ਨਹੀ ਹੋਣਾ ਚਾਹੀਦਾ? ਮਂੈ ਸੈਮ ਨਾਲ ਜ਼ਿੰਦਗੀ ਨਹੀ ਬਿਤਾ ਸਕਦੀ। ਇਸ ਦਾ ਅਤੇ ਮੇਰਾ ਕੋਈ ਮੇਲ-ਜੋੜ ਹੀ ਨਹੀ ਹੈ। ਜਿਹੜੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੁਆਤ ਹੀ ਐਨੀ ਡਰਾਉਣੀ ਹੋਵੇ, ਉਹ ਅੱਗੇ ਕਿਵੇਂ ਚੱਲੇਗੀ? ਨਹੀਂ-ਨਹੀਂ, ਇਹ ਰਿਸ਼ਤਾ ਇਥੇ ਹੀ ਖਤਮ ਹੋ ਜਾਣਾ ਚਾਹੀਦਾ ਹੈ। ਪਰ ਕਿਵੇਂ? ਮੈ ਸੈਮ ਨੂੰ ਸਾਫ਼-ਸਾਫ਼ ਕਹਿ ਦਿਆਂਗੀ।”, ਮਂੈ ਆਪਣੇ-ਆਪ ਵਿਚ ਹੀ  ਬੁੜਬੜਾਈ।
“ਰਿਸ਼ਤੇਦਾਰ ਕੀ ਕਹਿਣਗੇ? ਪਰ ਰਿਸ਼ਤੇਦਾਰਾਂ ਦੀ ਪਰਵਾਹ ਕਰਕੇ ਮਂੈ ਆਪਣਾ ਭਵਿੱਖ
ਤਾਂ ਨਹੀ ਖਰਾਬ ਕਰ ਸਕਦੀ। ਮੇਰੇ ਮੰਮੀ-ਡੈਡੀ ਮੈਨੂੰ ਜ਼ਰੂਰ ਠੀਕ ਮੰਨਣਗੇ ਅਤੇ ਇਸ ਫ਼ੈਸਲੇ ਵਿਚ ਮੇਰਾ ਸਾਥ ਦੇਣਗੇ। ਪਰ ਮੇਰੇ ਡੈਡੀ ਨੇ ਵਿਆਹ ‘ਤੇ ਐਨਾ ਪੈਸਾ ਖਰਚਿਆ ਸੀ, ਉਸਦਾ ਕੀ? ਪੈਸਾ ਮੇਰੀ ਜ਼ਿੰਦਗੀ ਅਤੇ ਭਵਿੱਖ ਨਾਲੋਂ ਤਾਂ ਜ਼ਿਆਦਾ ਮਹੱਤਵਪੂਰਣ ਨਹੀ ਹੋ ਸਕਦਾ? ਮੇਰਾ ਵਿਆਹ ਟੁੱਟ ਗਿਆ ਸਮਝੋ।” ਮੈਂ ਆਪੇ ਹੀ ਦੋਹਾਂ ਪੱਖਾਂ ਨੂੰ ਪੂਰਦੀ ਬੁੜਬੁੜਾਉਂਦੀ ਗਈ।
“ਲੋਕ ਕੀ ਕਹਿਣਗੇ? ਮੇਰੇ ਭੈਣ-ਭਰਾ ਦਾ ਕੀ ਹੋਵੇਗਾ? ਇਥੇ ਤਾਂ ਦਿਨੋ-ਦਿਨ ਮਹਿੰਗਾਈ ਵਧਦੀ ਜਾ ਰਹੀ ਹੈ। ਕਿੰਨੀਆਂ ਉਮੀਦਾਂ ਮੇਰੇ ਕਨੇਡਾ ਜਾਣ ਤੇ ਸਾਰੇ ਘਰਦਿਆਂ ਨੇ ਲਗਾਈਆਂ ਹੋਈਆਂ ਨੇ। ਸੈਮ ਦੇ ਨਾਲ ਮੇਰੇ ਕੈਨੇਡਾ ਜਾਣ ਕਰ ਕੇ ਸਾਰਾ ਪ੍ਰੀਵਾਰ ਕੈਨੇਡਾ ਪਹੁੰਚ ਸਕਦਾ ਹੈ। ਕੈਨੇਡਾ ਜਾਣਾ ਕਿਹੜਾ ਅਸਾਨ ਹੈ?  ਲੋਕੀ ਲੱਖਾਂ ਰੁਪਏ ਏਜੰਟਾਂ ਕੋਲ ਫ਼ਸਾਈ ਫ਼ਿਰਦੇ ਐ। ਕੈਨੇਡਾ ਦੀ ਸਰਕਾਰ ਤਾਂ ਕਾਨੂੰਨ ਵੀ ਦਿਨੋ-ਦਿਨ ਸਖ਼ਤ ਕਰੀ ਜਾ ਰਹੀ ਆ। ਮੈਨੂੰ ਇਹ ਸਥਿਤੀ ਬੜੀ ਸੋਚ-ਸਮਝ ਕੇ ਸੰਭਾਲਣੀ ਪਵੇਗੀ।”, ਮੈਂ ਆਪ ਹੀ ਗੱਲ ਕਰਕੇ ਆਪ ਹੀ ਕੱਟਣ ਵਿਚ ਗੁਆਚੀ ਹੋਈ ਸੀ।

ਐਨੇ ਨੂੰ ਕਮਰੇ ਦਾ ਦਰਵਾਜਾ ਖੜਕਿਆ। ਸੈਮ ਵਾਪਿਸ ਆ ਗਿਆ ਸੀ। ਮਂੈ ਵੀ ਵਾਸ਼ਰੂਮ ਵਿਚੋਂ ਬਾਹਰ ਆ ਗਈ। ਮੈਂ ਬਿਨਾਂ ਕੁਝ ਬੋਲੇ ਅੱਖਾਂ ਬੰਦ ਕਰਕੇ ਪਲੰਘ ‘ਤੇ ਲੇਟ ਗਈ। ਮੈਂ ਸੈਮ ਦੇ ਪਲੰਘ ‘ਤੇ ਲੇਟਣ ਦਾ ਅਹਿਸਾਸ ਕੀਤਾ। ਹੌਲੀ ਹੌਲੀ ਮੈਨੂੰ ਸੈਮ ਨੇੜੇ ਆਉਂਦਾ ਮਹਿਸੂਸ ਹੋਇਆ। ਮੈਂ ਸੈਮ ਦਾ ਸਾਹ ਆਪਣੇ ਮੂੰਹ ‘ਤੇ ਪੈਂਦਾ ਮਹਿਸੂਸ ਕਰਨ ਲੱਗ ਪਈ। ਫ਼ਿਰ ਜਿਉਂ ਹੀ ਉਸਨੇ ਆਪਣੇ ਹੱਥ ਨਾਲ ਮੇਰਾ ਚਿਹਰਾ ਛੂਹਿਆ, ਮਂੈ ਉਸਦਾ ਹੱਥ ਝੱਟਕ ਦਿੱਤਾ।
“ਮੈਨੂੰ ਡਿਸਟਰਬ ਨਾ ਕਰੀਂ, ਸੈਮ। ਮੇਰਾ ਮੂਡ ਠੀਕ ਨਹੀ ਹੈ”। ਮੈਂ ਸੈਮ ਨੂੰ ਲਗਭਗ ਡਾਂਟ ਦਿੱਤਾ।
“ਆਇਅਮ ਸੌਰੀ, ਸੋਨੀਆਂ”, ਸੈਮ ਨੇ ਕਿਹਾ। ਮਂੈ ਪੱਥਰ ਦੇ ਬੁੱਤ ਵਾਂਗ ਚੁੱਪ ਰਹੀ।
ਮੈਨੂੰ ਇਹ ਸਭ ਕੁਝ ਭਿਆਨਕ ਸੁਪਨਾ ਲੱਗ ਰਿਹਾ ਸੀ। ਦਿਲ ਕਰ ਰਿਹਾ ਸੀ ਕਿ ਮੇਰੀ ਅੱਖ ਖੁੱਲ੍ਹ ਜਾਵੇ ਅਤੇ ਮੰਮੀ ਨੂੰ ਕਹਾਂ ਕਿ ਮੈਂ ਬੜਾ ਹੀ ਡਰਾਉਣਾ ਸੁਪਨਾ ਵੇਖਿਆ ਸੀ। ਪਰ ਇਹ ਸੁਪਨਾ ਨਹੀ ਸੀ। ਇਹ ਮੇਰੀ ਇਕ ਕੌੜੀ ਸੱਚਾਈ ਸੀ। ਮੈਨੂੰ ਹੌਲ ਪੈ ਰਹੇ ਸਨ।

“ਆਇਅਮ ਰੀਅਲੀ ਸਾਰੀ, ਸੋਨੀਆਂ। ਕੱਲ੍ਹ ਵੇਟਰ ਘਟੀਆ ਕੁਆਲਿਟੀ ਦੀ ਸ਼ਰਾਬ ਦੇ ਕੇ ਗਿਆ ਸੀ। ਚੱਲ ਅੱਜ ਬਾਹਰ ਡਿਨਰ ਕਰਦੇ ਆਂ। ਪਲੀਜ਼ ਤਿਆਰ ਹੋ ਜਾ। ਨਾਲੇ ਤੇਰਾ ਸਾਰਾ ਮੂਡ ਠੀਕ ਹੋ ਜਾਉ”, ਸੈਮ ਨੇ ਮੇਰੇ ਮੋਢੇ ਉੱਤੇ ਹੱਥ ਰੱਖਦਿਆਂ ਕਿਹਾ।
“ਵੇਖ ਮੈਨੂੰ ਟੱਚ ਨਾ ਕਰ”, ਮੈਂ ਰੁੱਖਾ ਜਿਹਾ ਬੋਲੀ।
“ਕਿਉਂ ਨਾ ਟੱਚ ਕਰਾਂ? ਤੂੰ ਮੇਰੀ ਵਾਈਫ਼ ਆਂ।”, ਸੈਮ ਮੇਰੇ ‘ਤੇ ਹੱਕ ਜਤਾਉਂਦਿਆਂ ਬੋਲਿਆ।
“ਸੈਮ, ਮੇਰਾ ਮੂਡ ਬਹੁਤ-ਬਹੁਤ ਖ਼ਰਾਬ ਆ।”, ਮੈਂ ਰੁੱਖਾ ਜਿਹਾ ਜਵਾਬ ਦਿੱਤਾ।
“ਐਦਾਂ ਦੀ ਛੋਟੀ-ਮੋਟੀ ਗੱਲ ਦਿਲ ‘ਤੇ ਨਹੀ ਲਾਈਦੀ।”, ਸੈਮ ਨੇ ਮੈਨੂੰ ਮਨਾਉਂਦਿਆਂ ਕਿਹਾ।
“ਸੈਮ ਲਈ ਇਹ ਛੋਟੀ-ਮੋਟੀ ਗੱਲ ਸੀ? ਕੀ ਇਸ ਮੁੰਡੇ ਦਾ ਸੋਚ ਪੱਧਰ ਮੇਰੇ ਕਿਤੇ ਨੇੜੇ-ਤੇੜੇ ਵੀ ਸੀ? ਕੀ ਸੈਮ ਮੇਰੀਆਂ ਭਾਵਨਾਵਾਂ ਨੂੰ ਸਮਝਣ ਲਾਇਕ ਵੀ ਸੀ ਕਿ ਨਹੀ?”, ਮੈਂ ਕੋਈ ਜਵਾਬ ਨਾ ਦਿੱਤਾ।
“ਚੱਲ ਪੰਦਰਾਂ-ਬੀਹਾਂ ਮਿੰਟਾਂ ਵਿਚ ਤਿਆਰ ਹੋ ਜਾ, ਮੈਂ ਥੱਲੋਂ ਹੋ ਕੇ ਆਉਂਦਾਂ ਹਾਂ।”, ਸੈਮ ਨੇ ਕਿਹਾ।

ਮੈਂ ਬੜੀ ਦੁਚਿੱਤੀ ਵਿਚ ਸੀ। ਮੈਨੂੰ ਆਪਣੇ ਭੈਣ-ਭਰਾ ਦਾ ਖਿਆਲ ਆਇਆ। ਮੈਂ ਆਪਣੇ ਮਾਂ-ਬਾਪ ਬਾਰੇ ਸੋਚਿਆ। Aਨ੍ਹਾਂ ਨੇ ਮੇਰੇ ਤੋਂ ਕੀ-ਕੀ ਉਮੀਦਾਂ ਲਗਾਈਆਂ ਹੋਈਆਂ ਸਨ? ਡੈਡੀ ਜੀ ਪਿਛਲੇ 23 ਸਾਲਾਂ ਤੋਂ ਸਾਡੀ ਪਿੰਡ ਦੀ 16 ਕਿੱਲੇ ਪੈਲੀ ਦੇ ਝਗੜੇ ਕਰਕੇ ਅਦਾਲਤਾਂ ਦੇ ਚੱਕਰਾਂ ਤੋਂ ਬੜੇ ਤੰਗ ਆਏ ਹੋਏ ਸਨ। ਡੈਡੀ ਦੀ ਚੌੜੇ ਬਜ਼ਾਰ, ਲੁਧਿਆਣੇ ਵਿਚ ਕਿਤਾਬਾਂ ਦੀ ਦੁਕਾਨ ਸੀ ਜੋ ਵਧੀਆ ਚੱਲਦੀ ਸੀ। ਪਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਰਕੇ ਉਹ ਸਾਨੂੰ ਸਾਰੇ ਭੈਣਾਂ-ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਬਾਹਰ ਹੀ ਸੈੱਟ ਹੋਇਆ ਵੇਖਣਾ ਚਾਹੁੰਦੇ ਸਨ। ਮੰਮੀ-ਡੈਡੀ ਨੇ ਸਾਨੂੰ ਬੜੇ ਲਾਡਾਂ ਨਾਲ ਪਾਲਿਆ ਸੀ। ਸਾਨੂੰ ਪਤਾ ਹੀ ਨਹੀ ਸੀ ਕਿ ਪਰੇਸ਼ਾਨੀ ਕੀ ਹੁੰਦੀ ਹੈ। ਪਰ ਉਸ ਵੇਲੇ ਆਪਣੇ ਆਪ ਨੂੰ ਪਿੰਜਰੇ ਵਿਚ ਕੈਦ ਮਜਬੂਰ ਪੰਛੀ ਵਾਂਗ ਮਹਿਸੂਸ ਕਰ ਰਹੀ ਸੀ। ਕੁਝ ਨਹੀ ਸੀ ਸਮਝ ਆ ਰਿਹਾ ਕਿ ਕੀ ਕਰਾਂ! ਅਖੀਰ ਮੈਂ ਆਪਣੇ ਚਾਵਾਂ ਨੂੰ ਕੁਰਬਾਨ ਕਰਨ ਦਾ ਫ਼ੈਸਲਾ ਕਰ ਲਿਆ। ਮੈ ਤਿਆਰ ਹੋਣ ਲੱਗ ਪਈ।

ਬਾਹਰ ਖਾਣ ਲਈ ਜਾਣਾ

ਸੈਮ ਆਇਆ ਅਤੇ ਮੈਨੂੰ ਤਿਆਰ ਵੇਖ ਕੇ ਖੁਸ਼ ਹੋ ਗਿਆ। ਮੇਰੇ ਚਿਹਰੇ ਤੋਂ ਸੈਮ ਨੂੰ ਜ਼ਰੂਰ ਨਜਰ ਆ ਰਿਹਾ ਸੀ ਕਿ ਮੈ ਪਰੇਸ਼ਾਨ ਸੀ। ਬਹੁਤੇ ਲੋਕ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੁੰਦੇ ਹਨ। ਪਰ ਮੈਂ ਅੰਦਰੋਂ-ਬਾਹਰੋਂ ਇਕ ਸੀ: ਸਿੱਧੀਆਂ ‘ਤੇ ਖਰੀਆਂ ਗੱਲਾਂ ਕਰਨ ਵਾਲੀ। ਸਾਡੇ ਮੰਮੀ-ਡੈਡੀ ਨੇ ਸਾਨੂੰ ਕਦੇ ਕੋਈ ਚੁਸਤੀ-ਚਲਾਕੀ ਕਰਨੀ ਸਿਖਾਈ ਹੀ ਨਹੀ ਸੀ।
ਸੈਮ ਨੇ ਮੈਨੂੰ ਗਲਵੱਕੜੀ ਪਾਈ। ਪਰ ਮੇਰਾ ਚਾਅ ਤਾਂ ਸੋਗ ਵਿਚ ਬਦਲ ਚੁੱਕਾ ਸੀ। ਸੈਮ ਮੈਨੂੰ ਇਕ ਮਹਿੰਗੇ ਹੋਟਲ ਵਿਚ ਲੈ ਗਿਆ। ਸਾਡੇ ਡ੍ਰਾਈਵਰ ਨੇ ਕਾਰ ਉਸਦੇ ਬਾਹਰ ਪਾਰਕ ਕਰ ਦਿੱਤੀ। ਅੰਦਰ ਬੈਠਣ ਬਾਅਦ ਸੈਮ ਨੇ ਮੈਨੂੰ ਖਾਣਾ ਆਰਡਰ ਕਰਨ ਨੂੰ ਕਿਹਾ। ਮੈਂ ਆਪਣੀ ਪਸੰਦ ਉਸਨੂੰ ਦੱਸ ਦਿੱਤੀ।  ਉਸਨੇ ਵੇਟਰ ਨੂੰ ਆਰਡਰ ਦਿੱਤਾ। ਵੇਟਰ ਪਹਿਲਾਂ ਮੇਰੇ ਲਈ ਸੂਪ ਅਤੇ ਸੈਮ ਲਈ ਇਕ ਪੈੱਗ ਲੈ ਕੇ ਆਇਆ। ਪੈੱਗ ਵੇਖ ਕੇ ਮੈਨੂੰ ਫ਼ਿਰ ਹੋਰ ਵੀ ਅੱਗ ਲੱਗ ਗਈ। ਜਿਸ ਸੌਂਕਣ ਕਾਰਨ ਪਿਛਲੀ ਰਾਤ ਐਨਾ ਕੁਝ ਹੋਇਆ ਸੈਮ ਉਸੇ ਨੂੰ ਫ਼ਿਰ ਪੀਣ ਲੱਗਾ ਸੀ। ਮਂੈ ਮਨ ਹੀ ਮਨ ਵਿਚ ਬਹੁਤ ਖਿੱਝ ਗਈ।
“ਸੈਮ, ਜੇ ਤੂੰ ਫ਼ਿਰ ਪੀਣੀ ਐਂ, ਮਂੈ ਚੱਲੀ ਆਂ ਹੋਟਲ ਨੂੰ ਵਾਪਿਸ।”
“ਰਿਲੈਕਸ ਸੋਨੀਆਂ। ਮਂੈ ਬਹੁਤ ਥੋੜੀ ਪੀਵਾਂਗਾ।”, ਸੈਮ ਨੇ ਕਿਹਾ
“ਬਿਲਕੁਲ ਨਹੀ। ਮੈਂ ਜਾ ਰਹੀ ਹਾਂ।”, ਮੈਂ ਹੌਲ਼ੀ ਜਿਹੇ ਪਰ ਕੱੜਕ ਅੰਦਾਜ ਵਿਚ ਬੋਲੀ।
“ਮੇਰੀ ਗੱਲ ਤਾਂ ਸੁਣ ਲੈ। ਕੈਨੇਡਾ ਜਦੋਂ ਬਾਹਰੋਂ ਕੰਮ ਕਰ ਕੇ ਆਈਦਾ ਹੈ ਨਾ, ਸਰੀਰ ਥਕਾਵਟ ਨਾਲ ਟੁੱਟ ਰਿਹਾ ਹੁੰਦੈ। ਦੋ ਪੈੱਗ ਪੀ ਕੇ ਰੋਟੀ ਖਾ ਕੇ ਫ਼ਿਰ ਕਿਤੇ ਨੀਂਦ ਆਉਂਦੀ ਐ। ਨਹੀ ਤਾਂ ਕੰਮ ਦੀ ਟੈਂਸ਼ਨ ਨਾਲ ਪਾਸੇ ਮਾਰਦਿਆਂ ਦੀ ਰਾਤ ਲੰਘ ਜਾਵੇ। ਇਸ ਦੀ ਤਾਂ ਹੁਣ ਆਦਤ ਹੀ ਪੈ ਗਈ ਹੈ, ਸੋਨੀਆਂ।”, ਸੈਮ ਨੇ ਕਿਹਾ।
“ਪਰ ਤੁਹਾਡੀ ਤਾਂ ਆਪਣੀ ਕੰਸਟਰੱਕਸ਼ਨ ਕੰਪਨੀ ਐ। ਤੁਸੀਂ ਆਪ ਥੋੜੈ ਕੰਮ ਕਰਨਾ
ਹੁੰਦਾ ਐ। ਤੁਸੀਂ ਮਾਲਕ ਨਹੀ?”, ਮੈਂ ਸੈਮ ਨੂੰ ਥੋੜੇ ਰੁੱਖੇ ਲਹਿਜ਼ੇ ਨਾਲ ਕਿਹਾ।
“ਤੂੰ ਬੜੀ ਭੋਲ਼ੀ ਐਂ, ਸੋਨੀਆਂ। ਕੈਨੇਡਾ ਵਿਚ ਆਪਣੇ ਬੰਦਿਆਂ ਨਾਲੋਂ ਵੱਧ ਕੰਮ ਕਰਨਾ ਪੈਂਦੈ। ਡਾਲਰ ਐਵੇਂ ਨਹੀ ਬਣਦੇ।” ਸੈਮ ਨੇ ਕਿਹਾ।
“ਪਰ ਇਥੇ ਤਾਂ ਠੇਕੇਦਾਰ ਜਾਂ ਮਾਲਕ ਕੰਮ ਨਹੀ ਕਰਦੇ, ਸਿਰਫ਼ ਕਾਰੀਗਰ ‘ਤੇ ਭਈਏ ਹੀ ਕਰਦੇ ਨੇ।” ਮਂੈ ਕਿਹਾ।
“ਸੋਨੀਆਂ, ਇੰਡੀਆ ‘ਤੇ ਕੈਨੇਡਾ ਦਾ ਜਮੀਨ ਅਸਮਾਨ ਦਾ ਫ਼ਰਕ ਐ। ਕੈਨੇਡਾ ਵਿਚ ਆਪ ਹੀ ਬੰਦਾ ਠੇਕੇਦਾਰ ਐ ‘ਤੇ ਆਪ ਹੀ ਸਭ ਤੋਂ ਚੰਗਾ ਮਜਦੂਰ।” ਸੈਮ ਬੋਲਿਆ।
“ਸੱਚੀਂ?”, ਮੈ ਹੈਰਾਨੀ ਨਾਲ ਕਿਹਾ।
“ਹਾਂ, ਸੋਨੀਆਂ, ਜਦ ਮੈ ਸੱਤ ਸਾਲ ਪਹਿਲਾਂ ਕੈਨੇਡਾ ਗਿਆ ਸੀ ਤਾਂ ਮੈਂ ਵੀ ਤੇਰੇ ਵਾਂਗ ਹੀ ਸੋਚਦਾ ਸੀ। ਪਰ ਇੰਡੀਆ ਦੀ ‘ਤੇ ਬਾਹਰ ਦੀ ਜ਼ਿੰਦਗੀ ਵਿਚ ਬੜਾ ਫ਼ਰਕ ਹੈ।”, ਸੈਮ ਨੇ ਕਿਹਾ। ਮੈਨੂੰ ਸੈਮ ਦੀ ਇਹ ਗੱਲ ਤਾਂ ਸਹੀ ਲੱਗੀ।
“ਪਰ ਸੈਮ, ਮੈਨੂੰ ਤੇਰਾ ਸ਼ਰਾਬ ਪੀਣਾ ਚੰਗਾ ਨਹੀਂ ਲੱਗਦਾ। ਸ਼ਰਾਬ ਦੀ ਬਦਬੂ ਮੇਰੇ ਕੋਲੋਂ ਬਰਦਾਸ਼ਤ ਨਹੀ ਹੁੰਦੀ।”, ਮਂੈ ਅਖੀਰ ਕਹਿ ਹੀ ਦਿੱਤਾ।
“ਇਹ ਬਹੁਤ ਵਧੀਆ ਬ੍ਰੈਂਡ ਦੀ ਐ। ਇਸ ਦੀ ਬਦਬੂ ਨਹੀ ਆਉਂਦੀ।”, ਐਨਾ ਕਹਿ ਕੇ ਸੈਮ ਨੇ ਇਕੋ ਸਾਹ ਵਿਚ ਪੈੱਗ ਆਪਣੇ ਅੰਦਰ ਸੁੱਟ ਲਿਆ। ਸੈਮ ਨੂੰ ਸੰਭਾਲਣਾ ਮੇਰੇ ਲਈ ਬੜਾ ਔਖਾ ਹੋ ਰਿਹਾ ਸੀ।
“ਮੈਂ ਵਾਸ਼ਰੂਮ ਹੋ ਕੇ ਆਇਆ।” ਕਹਿ ਕੇ ਸੈਮ ਚਲਾ ਗਿਆ।

ਮੈਂ ਸੋਚਾਂ ਵਿਚ ਡੁੱਬੀ ਹੋਈ ਸੂਪ ਦੀਆਂ ਚੁਸਕੀਆਂ ਲੈਣ ਲੱਗੀ। ਕਾਫ਼ੀ ਦੇਰ ਹੋ ਗਈ ਸੀ ਸੈਮ ਨਹੀ ਆਇਆ। ਮੈ ਗਰਦਨ ਘੁਮਾ ਕੇ ਉਸਨੂੰ ਵੇਖਣ ਦੀ ਕੋਸ਼ਿਸ਼ ਕੀਤੀ। ਉਹ ਬਾਰ ਤੇ ਖੜਾ ਪੈੱਗ ਦਾ ਆਖਰੀ ਘੁੱਟ ਭਰ ਰਿਹਾ ਸੀ।
“ਪਤਾ ਨਹੀ ਕਿੰਨੇ ਕੁ ਪੈੱਗ ਪੀ ਗਿਆ ਹੋਣੈ ਮੇਰੀ ਪਿੱਠ ਪਿੱਛੇ!”, ਮੈਂ ਸੋਚਿਆ ਅਤੇ ਉਸਨੂੰ ਗੁੱਸੇ ਨਾਲ ਵੇਖਿਆ। ਮਂੈ ਡਾਢੀ ਪਰੇਸ਼ਾਨ ਹੋ ਗਈ। ਉਸਨੇ ਵੀ ਚੋਰ ਅੱਖ ਨਾਲ ਮੈਨੂੰ ਵੇਖਦੀ ਨੂੰ ਵੇਖ ਲਿਆ। ਮੈਨੂੰ ਉਸਦੀ ਪਿਛਲੀ ਰਾਤ ਵਾਲੀ ਹਾਲਤ ਯਾਦ ਆਉਣ ਲੱਗੀ। ਮੈਨੂੰ ਬਹੁਤ ਘਬਰਾਹਟ ਹੋਈ। ਦਿਲ ਕੀਤਾ ਕਿ ਉਸਨੂੰ ਇਕੱਲਾ ਛੱਡ ਕੇ ਹੋਟਲ ਚਲੀ ਜਾਵਾਂ।
“ਜੇ ਸੈਮ ਨੇ ਕੱਲ੍ਹ ਵਾਂਗ ਹੀ ਕੀਤੀ? ਇਥੇ ਤਾਂ ਇਸਨੇ ਸਾਰਿਆਂ ਵਿਚ ਆਪਣਾ ਵੀ     ‘ਤੇ ਮੇਰਾ ਵੀ ਜਲੂਸ ਕੱਢਵਾ ਦੇਣਾ।” ਮਂੈ ਆਪਣੇ ਹੋਟਲ ਰੂਮ ਵਿਚ ਵਾਪਿਸ ਜਾਣ ਦਾ  ਫ਼ੈਸਲਾ ਕਰ ਲਿਆ। ਮਂੈ ਉੱਠੀ ਅਤੇ ਹੋਟਲ ਦੇ ਮੇਨ ਡੋਰ ਵਲ ਤੁਰ ਪਈ। ਸੈਮ ਨੇ ਭੱਜ
ਕੇ ਆ ਕੇ ਮੇਰੀ ਬਾਂਹ ਫ਼ੜ ਲਈ ਅਤੇ ਮੈਨੂੰ ਰੋਕ ਲਿਆ। ਸੈਮ ਜਿਵੇਂ ਭੱਜ ਕੇ ਆਇਆ ਸੀ ਬਹੁਤ ਸਾਰੇ ਲੋਕ ਕੋਈ ਤਮਾਸ਼ਾ ਵੇਖਣ ਦਾ ਇੰਤਜ਼ਾਰ ਕਰਨ ਲੱਗ ਪਏ। ਸੈਮ ਦੀ ਪਕੜ ਐਨੀ ਮਜਬੂਤ ਸੀ ਕਿ ਮੇਰੀ ਮਜਬੂਤ ਬਾਂਹ ਵੀ ਦਰਦ ਕਰਨ ਲੱਗੀ। ਮੈਂ ਸੈਮ ਨੂੰ ਸੰਭਲੇ ਜਿਹੇ ਸੁਰ ਵਿਚ ਆਪਣੀ ਬਾਂਹ ਛੱਡਣ ਨੂੰ ਕਿਹਾ।
“ਵ੍ਹੱਟ’ਜ਼ ਯੋਰ ਪ੍ਰੌਬਲਮ, ਸੋਨੀਆਂ?”, ਸੈਮ ਨੇ ਐਨੀ ਉੱਚੀ ਅਵਾਜ ਵਿਚ ਪੁੱਛਿਆ ਕਿ ਸਾਰੇ ਸਾਡੇ ਵਲ ਇੰਜ ਵੇਖਣ ਲੱਗ ਪਏ ਕਿ ਜਿਵੇਂ ਕਿਸੇ ਤਮਾਸ਼ੇ ਦੇ ਅਗਲੇ ਸੀਨ ਦਾ ਇੰਤਜ਼ਾਰ ਕਰ ਰਹੇ ਹੋਣ। ਮੇਰਾ ਗੁੱਸਾ ਉਬਾਲ਼ੇ ਖਾਣ ਲੱਗ ਪਿਆ।
“ਮੇਰੀ ਬਾਂਹ ਛੱਡ ਦੇ ਸੈਮ।  ਲੋਕ ਤੇਰਾ ਤਮਾਸ਼ਾ ਵੇਖ ਰਹੇ ਨੇ।”, ਮੈਂ ਸੈਮ ਵਲ ਗੁੱਸੇ ਨਾਲ ਵੇਖ ਕੇ ਕਿਹਾ। ਸੈਮ ਨੇ ਆਪਣੀ ਪਕੜ ਤਾਂ ਢਿੱਲੀ ਕੀਤੀ ਪਰ ਬਾਂਹ ਨਾ ਛੱਡੀ। ਮੈਨੂੰ ਖਿੱਚ ਕੇ ਵਾਪਿਸ ਟੇਬਲ ਤੇ ਲੈ ਜਾਣ ਲੱਗਾ। ਮੈ ਕੁਝ ਸੋਚ ਕੇ ਉਸਦੇ ਬਿਨਾਂ ਖਿੱਚੇ ਆਪ ਹੀ ਟੇਬਲ ਤੇ ਆ ਗਈ। ਮੈਂ ਆਪਣਾ ਸਿਰ ਫ਼ੜ ਕੇ ਬੈਠ ਗਈ। ਮੈਂ ਉਸਦੇ ਤਮਾਸ਼ੇ ਦਾ ਹਿੱਸਾ ਨਹੀ ਸੀ ਬਣਨਾ ਚਾਹੁੰਦੀ। ਸੈਮ ਕੁਝ ਮਿੰਟ ਬੜਬੜ ਕਰਦਾ ਰਿਹਾ। ਮੈ ਕੋਈ ਜਵਾਬ ਨਾ ਦਿੱਤਾ। ਵੇਟਰ ਖਾਣਾ ਲੈ ਆਇਆ। ਮਂੈ ਸਿਰ ਉੱਪਰ ਨਾ ਚੁੱਕਿਆ।
“ਅੱਛਾ ਸੋਨੀਆਂ, ਖਾਣਾ ਖਾ ਲੈ।”, ਸੈਮ ਨੇ ਕਿਹਾ।
ਮੈਂ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਸਿਰ ਉੱਪਰ ਚੁੱਕਿਆ। ਮੈਂਂ ਇਕ ਗਿਲਾਸ ਪਾਣੀ ਦਾ ਪੀਤਾ। ਸੈਮ ਨੂੰ ਮੈਂ ਬੜੇ ਅਰਾਮ ਨਾਲ ਸਮਝਾਇਆ ਕਿ ਮੈਂ ਵਾਸ਼ਰੂਮ ਹੋ ਕੇ ਆਉਂਦੀ ਹਾਂ। ਮੈਨੂੰ ਡਰ ਸੀ ਕਿ ਉਹ ਫ਼ਿਰ ਕੋਈ ਤਮਾਸ਼ਾ ਨਾ ਕਰੇ। ਮੈਂ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤਦ ਤਕ ਵੇਖਿਆ ਜਦ ਤਕ ਉਸਨੂੰ ਤਸੱਲੀ ਨਾ ਹੋ ਜਾਵੇ ਕਿ ਮੈਂ ਸੱਚ ਕਹਿ ਰਹੀ ਸੀ।
ਮੈਂ ਫ਼ਿਕਰਾਂ ਵਿਚ ਡੁੱਬੀ ਵਾਸ਼ਰੂਮ ਵਿਚ ਜਾ ਕੇ ਬੈਠ ਗਈ। ਮੈਨੂੰ ਪੂਰਾ ਯਕੀਨ ਸੀ ਕਿ ਸੈਮ ਦੀ ਹਾਲਤ ਪਿਛਲੀ ਰਾਤ ਵਾਲੀ ਹੀ ਹੋਣੀ ਸੀ। ਮੈ ਵਾਸ਼ਰੂਮ ਵਿਚੋਂ ਨਿੱਕਲ ਕੇ ਚੋਰੀ ਦੇਣੇ ਕਾਰ ਵਿਚ ਜਾ ਕੇ ਬੈਠ ਗਈ। ਮੈਂ ਡ੍ਰਾਈਵਰ ਨੂੰ ਆਪਣੇ ਹੋਟਲ ਚੱਲਣ ਨੂੰ ਕਿਹਾ। ਇਸ ਤੋਂ ਪਹਿਲਾਂ ਕਿ ਉਹ ਸੈਮ ਬਾਰੇ ਪੁੱਛਦਾ ਮਂੈ ਕਹਿ ਦਿੱਤਾ ਕਿ ਮੇਰੀ ਸਿਹਤ ਠੀਕ ਨਹੀ ਸੀ ਅਤੇ ਉਹ ਵਾਪਿਸ ਆ ਕੇ ਸੈਮ ਨੂੰ ਲੈ ਜਾਵੇ। ਨਾਲ ਹੀ ਮਂੈ ਆਪਣਾ ਸੈੱਲ ਫ਼ੋਨ ਸਾਈਲੰਟ ‘ਤੇ ਲਗਾ ਲਿਆ ਕਿਉਂਕਿ ਮੈਨੂੰ ਪਤਾ ਸੀ ਕਿ ਥੋੜੀ ਹੀ ਦੇਰ ਸੈਮ ਦਾ ਫ਼ੋਨ ਜਰੂਰ ਆਵੇਗਾ। ਹੋਟਲ ਦੇ ਨੇੜੇ ਪਹੁੰਚਣ ਤੇ ਮੇਰਾ ਸੈੱਲ ਫ਼ੋਨ ਵਾਈਬ੍ਰੇਟ ਹੋਣਾ ਸ਼ੁਰੂ ਹੋ ਗਿਆ। ਮੈਨੂੰ ਪਤਾ ਸੀ ਕਿ ਸੈਮ ਨੇ ਫ਼ੋਨ ਕਰਨਾ ਸ਼ੁਰੂ ਕਰ ਦੇਣਾ ਹੈ। ਮੈਂ ਟੈੱਕਸਟ ਕਰ ਦਿੱਤਾ ਕਿ ਮੈਂ ਹੋਟਲ ਪਹੁੰਚ ਗਈ ਸੀ। ਉਹ ਖਾਣਾ ਖਾ ਲਵੇ ਅਤੇ ਡ੍ਰਾਈਵਰ ਉਸਨੂੰ ਵਾਪਿਸ ਲੈਣ ਲਈ ਆ ਰਿਹਾ ਸੀ। ਨਾਲ ਹੀ ਮੈ ਆਪਣਾ ਸੈੱਲ ਫ਼ੋਨ ਬੰਦ ਕਰ ਦਿੱਤਾ ਕਿਉਂਕਿ ਮੈਂ ਸੈਮ ਨਾਲ ਕਿਸੇ ਬੇਕਾਰ ਦੀ ਬਹਿਸ ਵਿਚ ਨਹੀ ਸੀ ਪੈਣਾ ਚਾਹੁੰਦੀ। ਮੈਂ ਡ੍ਰਾਈਵਰ ਨੂੰ ਵਾਪਿਸ ਭੇਜ ਕੇ ਆਪਣਾ ਖਾਣਾ ਕਮਰੇ ਵਿਚ ਮੰਗਵਾ ਲਿਆ। ਕੱਪੜੇ ਬਦਲ ਕੇ ਮੈਂ ਸੋਚਣ ਲੱਗੀ ਕਿ ਮੈਂ ਆਪਣੇ ਮੰਮੀ ਨੂੰ ਇਹ ਸਭ ਕੁਝ ਦੱਸ ਦਿਆਂ। ਮੇਰੇ ਮਨ ਦਾ ਕੁਝ ਬੋਝ ਤਾਂ ਹਲਕਾ ਹੋ ਜਾਊ। ਐਨੇ ਨੂੰ ਦਰਵਾਜਾ ਖੜਕਿਆ ਅਤੇ ਵੇਟਰ ਖਾਣਾ ਲੈ ਆਇਆ। ਮੈਂ ਖਾਣਾ ਖਾਂਦੇ-ਖਾਂਦੇ ਮੰਮੀ ਨੂੰ ਸਾਰੀ ਗੱਲ ਦੱਸਣ ਦਾ ਫ਼ੈਸਲਾ ਕੀਤਾ ਅਤੇ ਫ਼ੋਨ ਕਰ ਦਿੱਤਾ।’
“ਹਾਂ ਸੋਨੀਆਂ! ਸਭ ਠੀਕ-ਠਾਕ ਹੈ?”, ਮੰਮੀ ਨੇ ਪੁੱਛਿਆ
“ਨਹੀ ਮੰਮੀ…, ਕੁਝ ਠੀਕ ਨਹੀ ਹੈ।”, ਮੈਂ ਕਿਹਾ।
“ਹਾਏ ਮੈਂ ਮਰ ਗਈ। ਕੀ ਹੋ ਗਿਆ ਮੇਰੀ ਸੋਨੀਆਂ ਨੂੰ?”, ਮੰਮੀ ਜੀ ਬੋਲੇ।
ਮਂੈ ਸਾਰੀ ਗੱਲ ਮੰਮੀ ਨੂੰ ਦੱਸ ਦਿੱਤੀ। ਗੱਲ ਕਰਦਿਆਂ ਮੇਰਾ ਸਾਰਾ ਸਰੀਰ ਕੰਬ ਰਿਹਾ ਸੀ।
“ਤੂੰ ਫ਼ਿਕਰ ਨਾ ਕਰ ਸੋਨੀਆਂ। ਮੈਂ ਸੈਮ ਦੀ ਮੰਮੀ ਨਾਲ ਗੱਲ ਕਰਦੀ ਹਾਂ। ਤੂੰ ਬਿਲਕੁਲ ਪਰੇਸ਼ਾਨ ਨਾ ਹੋਵੀਂ” ਮੰਮੀ ਜੀ ਨੇ ਕਿਹਾ
“ਮੈਨੂੰ ਕੁਝ ਸਮਝ ਨਹੀ ਆ ਰਿਹਾ ਮੈਂ ਕੀ ਕਰਾਂ?”, ਮਂੈ ਮੰਮੀ ਜੀ ਨੂੰ ਕਿਹਾ।
“ਤੂੰ ਸੈਮ ਨਾਲ ਗੁੱਸਾ ਨਾ ਕਰੀਂ। ਧੀਰਜ ਨਾਲ ਕੰਮ ਲਵੀਂ। ਅਸੀਂ ਸਭ ਸੰਭਾਲ ਲਵਾਂਗੇ।”, ਮੰਮੀ ਜੀ ਨੇ ਸਮਝਾਇਆ।
ਮੈਨੂੰ ਲੱਗਾ ਮੈਂ ਮੰਮੀ ਜੀ ਨਾਲ ਗੱਲ ਕਰਕੇ ਬਿਲਕੁਲ ਸਹੀ ਕੀਤਾ ਸੀ। ਮੇਰੇ ਮਨ ਦਾ ਕੁਝ ਬੋਝ ਹਲਕਾ ਹੋ ਗਿਆ ਸੀ। ਮੈਂ ਖਾਣਾ ਖਾ ਕੇ ਟੀਵੀ ਲਗਾ ਲਿਆ ਪਰ ਮੇਰਾ ਧਿਆਨ ਟੀਵੀ ਵਿਚ ਨਹੀ ਲੱਗ ਰਿਹਾ ਸੀ। ਮਂੈ ਟੀਵੀ ਬੰਦ ਕਰਕੇ ਲੰਮੀ ਪੈ ਗਈ।

ਸੈਮ ਦੀ ਅੱਤ
ਕੁਝ ਦੇਰ ਬਾਅਦ ਸੈਮ ਨੇ ਆ ਕੇ ਦਰਵਾਜ਼ਾ ਭੰਨਣਾ ਸ਼ੁਰੂ ਕਰ ਦਿੱਤਾ। ਮੈਂ ਦਰਵਾਜਾ ਖੋਲ੍ਹਿਆ। ਸੈਮ ਦੀਆਂ ਅੱਖਾਂ ਸ਼ਰਾਬ ਦੇ ਅਸਰ ਕਰਕੇ ਲਾਲ ਅਤੇ ਮੁੰਹ ਉੱਤੇ ਅੱਤ ਦਾ ਗੁੱਸਾ ਝੱਲਕ ਰਿਹਾ ਸੀ। ਉਹ ਬਹੁਤ ਬੁਰੀ ਤਰ੍ਹਾਂ ਸ਼ਰਾਬ ਨਾਲ ਰੱਜਿਆ ਪਿਆ ਸੀ। ਸੈਮ ਨੇ ਦਰਵਾਜਾ ਬੰਦ ਕੀਤਾ ਅਤੇ ਮੇਰੇ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ।
“ਸੈਮ, ਹੋਸ਼ ਵਿਚ ਆਓ। ਕੀ ਕਰ ਰਹੇ ਹੋ?”
“ਤੂੰ ਆਪਣੇ-ਆਪ ਨੂੰ ਸਮਝਦੀ ਕੀ ਐਂ? ਹਾਓ ਡੇਅਰ ਯੂ ਲੀਵ ਮੀ ਅਲੋਨ ਦੇਅਰ?”, ਸੈਮ ਕੜਕਿਆ।
“ਸੈਮ, ਸਟਾਪ ਇਟ।”
“ਵਾਏ ਸਟਾਪ? ਵਟ ਡੁ ਯੁ ਥਿੰਕ ਆਫ਼ ਯੋਰਸੈੱਲਫ਼? ਹਾਓ ਡੇਅਰ ਯੁ ਇਨਸਲਟ ਮੀ ਲਾਈਕ ਦੈਟ?”, ਸੈਮ ਫ਼ਿਰ ਕੜਕਿਆ।
“ਸੈਮ, ਤੁਹਾਡੀ ਸ਼ਰਾਬ ਬਹੁਤ ਮਾੜੀ ਆ। ਮਂੈ ਉਥੇ ਕੋਈ ਤਮਾਸ਼ਾ ਨਹੀ ਸੀ ਹੋਣ ਦੇਣਾ ਚਾਹੁੰਦੀ।”, ਮੈਂ ਸੈਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਯੁ ਡੋਂਟ ਅੰਡਰਸਟੈਂਡ ਵਟ ਆਈ ਲਾਈਕ।”, ਸੈਮ ਮੈਨੂੰ ਟੁੱਟ ਕੇ ਪਿਆ।
ਸੈਮ ਦੇ ਧੱਕੇ-ਮੁੱਕੀ ਜਾਰੀ ਸਨ। ਸੈਮ ਤਾਂ ਮੇਰੇ ਨਾਲ ਸ਼ੁਦਾਈਆਂ ਵਾਂਗ ਪੇਸ਼ ਆ ਰਿਹਾ ਸੀ। ਉਸਦੀਆਂ ਮੁੱਕੀਆਂ ਦੀ ਮਾਰ ਨਾਲ ਮੇਰੇ ਦੋਵੇਂ ਮੋਢੇ ਦਰਦ ਕਰਨ ਲੱਗ ਪਏ। ਮੈਂ ਅਖੀਰ ਸੈਮ ਨੂੰ ਜ਼ੋਰ ਦੀ ਧੱਕਾ ਮਾਰ ਕੇ ਪਰ੍ਹਾਂ ਕੀਤਾ। ਉਹ ਮੇਰੇ ਵਲ ਫ਼ਿਰ ਵਧਿਆ। ਮਂੈ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੈਮ ਨੇ ਮੇਰੀਆਂ ਬਾਹਵਾਂ ਚੂੜੇ ਤੋਂ ਐਨੀਆਂ ਘੁੱਟ ਕੇ ਫ਼ੜੀਆਂ ਕਿ ਮੇਰੇ ਚੂੜੇ ਦੀਆਂ ਕੁਝ ਵੰਗਾਂ ਟੁੱਟ ਕੇ ਮੇਰੀਆਂ ਬਾਹਵਾਂ ਵਿਚ ਚੁੱਭ ਗਈਆਂ। ਮੈਂ ਦਰਦ ਨਾਲ ਚੀਕ ਉੱਠੀ। ਮੈਂ ਖਿੱਝ ਕੇ ਗੁੱਸੇ ਵਿਚ ਸੈਮ ਦੀਆਂ ਬਾਹਵਾਂ ਨੂੰ ਫ਼ੜ ਕੇ ਉਸਨੂੰ ਆਪਣੇ ਤੋਂ ਦੂਰ ਧੱਕਣ ਦੀ ਕੋਸ਼ਿਸ਼ ਕੀਤੀ। ਮੇਰੇ ਤਿੱਖੇ ਨਹੁੰਆਂ ਨੇ ਉਸਦੀਆਂ ਬਾਹਵਾਂ ਛਿੱਲ ਦਿੱਤੀਆਂ ਅਤੇ ਉਸਦੇ ਖੂਨ ਵਗਣ ਲੱਗਾ। ਸੈਮ ਦਾ ਗੁੱਸਾ ਹੋਰ ਵੀ ਭੜਕ ਉੱਠਿਆ। ਮੈਨੂੰ ਖੁਦ ਨਹੀ ਸੀ ਸਮਝ ਆ ਰਿਹਾ ਕਿ ਇਹ ਸਭ ਕੀ ਹੋਈ ਜਾ ਰਿਹਾ ਸੀ। ਸੈਮ ਨੇ ਮੇਰੇ ਐਨੇ ਜ਼ੋਰ ਦੀ ਚਪੇੜ ਮਾਰੀ ਕਿ ਮੈਨੂੰ ਚੱਕਰ ਹੀ ਆ ਗਿਆ। ਇਸ ਤੋਂ ਪਹਿਲਾਂ ਕਿ ਸੈਮ ਮੇਰੇ ‘ਤੇ ਹੋਰ ਹੱਥ ਚੁੱਕਦਾ, ਮੈਂ ਭੱਜ ਕੇ ਆਪਣੀ ਖਾਣੇ ਵਾਲੀ ਟ੍ਰੇ ਵਿਚੋਂ ਛੁਰੀ ਚੁੱਕ ਲਈ।
“ਹੁਣ ਅੱਗੇ ਨਾ ਵਧੀਂ ਸੈਮ।” ਮੈਂ ਸੈਮ ਨੂੰ ਚਿਤਾਵਨੀ ਦੇ ਦਿੱਤੀ।
“ਕੀ ਕਰੇਂਗੀ? ਮਾਰੇਂਗੀ ਮੈਨੂੰ? ਚੱਲ ਮਾਰ, ਚੱਲ ਮਾਰ!”, ਸੈਮ ਮੈਨੂੰ ਲਲਕਾਰਨ ਲੱਗਾ।
ਐਨੀ ਹਿੰਮਤ ਨਹੀ ਸੀ ਮੇਰੇ ਅੰਦਰ। ਮਂੈ ਛੁਰੀ ਦਾ ਮੁੰਹ ਆਪਣੇ ਵਲ ਕਰ ਲਿਆ।
“ਜੇ ਹੁਣ ਅੱਗੇ ਵਧਿਆ ਤਾਂ ਮਂੈ ਕੁਝ ਕਰ ਲੈਣਾ ਈ। ਫ਼ੇਰ ਨਾ ਕਹੀਂ ਦੱਸਿਆ ਨਹੀ। ਸਾਰੀ ਉਮਰ ਪਛਤਾਵੇਂਗਾ”, ਮੇਰੀ ਬਰਦਾਸ਼ਤ ਸ਼ਕਤੀ ਜਵਾਬ ਦੇ ਚੁੱਕੀ ਸੀ।
“ਦੇਖ, ਨਾਈਫ਼ ਇਕ ਪਾਸੇ ਰੱਖ ਦੇ”, ਸੈਮ ਬੁਰੀ ਤਰਾਂ ਨਸ਼ੇ ਦੀ ਹਾਲਤ ਵਿਚ ਸੀ। ਪਰ ਫ਼ਿਰ ਵੀ ਉਹ ਕੁਝ ਸ਼ਾਂਤ ਹੋਇਆ।
ਮਂੈ ਬਿਨਾਂ ਜਵਾਬ ਦਿੱਤੇ ਭੱਜ ਕੇ ਵਾਸ਼ਰੂਮ ਵਿਚ ਵੜ ਗਈ ਅਤੇ ਅੰਦਰੋਂ ਕੁੰਡੀ ਲਗਾ ਕੇ ਆਪਣਾ ਮੂੰਹ ਘੁੱਟ ਲਿਆ। ਮੇਰੀਆਂ ਭੁੱਬਾਂ ਨਿਕਲ ਗਈਆਂ। ਮੈਂ ਆਪਣਾ ਮੂੰਹ ਦੱਬੀ ਧਾਹਾਂ ਮਾਰ-ਮਾਰ ਕੇ ਰੋ ਰਹੀ  ਸੀ। ਮੈਂ ਡਰ ਰਹੀ ਸੀ ਕਿ ਸੈਮ ਨੇ ਫ਼ਿਰ ਦਰਵਾਜ਼ਾ ਭੰਨਣਾ ਸ਼ੁਰੂ ਕਰ ਦੇਣਾ ਹੈ ਅਤੇ ਸਾਡਾ ਫ਼ਿਰ ਓਹੀ ਜਲੂਸ ਨਿਕਲੇਗਾ। ਪਰ ਸੈਮ ਨੇ ਇੰਜ ਨਹੀ ਕੀਤਾ।ਮੈ ਕਾਲਜ ਦੇ ਇਕ ਸਾਲ ਪਹਿਲਾਂ ਦੇ ਦਿਨਾਂ ਨੂੰ ਯਾਦ ਕਰ ਰਹੀ ਸੀ। ਅਸੀ ਹਰਜੀਤ ਦੇ ਮੰਗੇਤਰ ਦਾ ਬੜਾ ਮਜ਼ਾਕ ਉੜਾਉਂਦੀਆਂ ਸੀ ਕਿਉਂਕਿ ਸੋਹਣਾ ਨਹੀ ਸੀ। ਆਪ ਹਰਜੀਤ ਚੰਗੀ ਗੋਰੀ-ਚਿੱਟੀ ਅਤੇ ਸੋਹਣੀ ਸੀ। ਪਤਾ ਨਹੀ ਕੀ ਸੋਚ ਕੇ ਉਸਦੇ ਘਰਦਿਆਂ ਨੇ ਇਸ ਤਰਾਂ ਦੇ ਮੁੰਡੇ ਨਾਲ ਰਿਸ਼ਤਾ ਕਰ ਦਿੱਤਾ ਸੀ। ਬੱਸ ਐਨਾ ਕਹਿੰਦੇ ਸੀ ਕਿ ਮੁੰਡਾ ਬਹੁਤ ਚੰਗਾ ਸੀ। ਕੋਈ ਐਬ ਨਹੀ ਸੀ ਉਸਨੂੰ। ਫ਼ਿਰ ਵੀ, ਕੁਝ ਤੇ ਜੋੜੀ ਠੀਕ ਲੱਗਣੀ ਚਾਹੀਦੀ ਸੀ। ਅਸੀਂ ਕਿੰਨਾ ਗਲਤ ਸੋਚਦੀਆਂ ਸੀ। ਮੈਨੂੰ ਆਪਣੀ ਦੂਜੀ ਰਾਤ ਸਮਝ ਆ ਰਿਹਾ ਸੀ ਕਿ ਸੋਹਣਾ ਹੋਣ ਨਾਲੋਂ ਘਰ ਵਾਲੇ ਦਾ ਚੰਗਾ ਹੋਣਾ ਕਿੰਨਾ ਜਰੂਰੀ ਹੈ।
“ਕੀ ਮੇਰੇ ਘਰਦਿਆਂ ਨੇ ਸੈਮ ਵਿਚ ਇਹ ਗੱਲ ਨਹੀਂ ਸੀ ਵੇਖੀ?”, ਮੈ ਆਪਣੇ ਆਪ ਨੂੰ ਪੁੱਛਿਆ।
ਅਸੀ ਕਾਲਜ ਦੇ ਇਕ ਸਲਾਨਾ ਜਲਸੇ ਵਿਚ ਗਿੱਧਾ ਪਾਇਆ ਸੀ ਅਤੇ ਸਾਰਾ ਕਾਲਜ ਨੱਚ ਉੱਠਿਆ ਸੀ। ਅਸੀਂ ਇਸਨੂੰ ਗਾ-ਗਾ ਕੇ ਕਿੰਨਾ ਹੱਸਿਆ ਕਰਦੀਆਂ ਸੀ। ਮੈਨੂੰ ਉਹ ਲੋਕ ਬੋਲੀ “ਨੀ ਰਾਤੀਂ ਦੈਂਗੜ-ਦੈਂਗੜ ਹੋਈ” ਦਾ ਮਤਲਬ ਸੈਮ ਦੇ ਨਾਲ ਬਿਤਾ ਰਹੀ ਉਸ ਭਿਆਨਕ ਰਾਤ ਸਮਝ ਆ ਰਿਹਾ ਸੀ। ਦੋ ਦਿਨਾਂ ਵਿਚ ਹੀ ਮੇਰੀ ਜਿੰਦਗੀ ਦੁੱਖਾਂ ਦਾ ਸਮੁੰਦਰ ਬਣ ਗਈ ਸੀ। ਮੈਨੂੰ ਤਾਂ ਸਾਰੀ ਉਮਰ ਕਿਨਾਰਾ ਨਹੀ ਸੀ ਮਿਲਣਾ। ਮੈਨੂੰ ਚਾਰੇ ਪਾਸੇ ਸਿਰਫ਼ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਸੀ। ਪਤਾ ਨਹੀ ਮੈ ਕਦੋਂ ਇਹ ਸਭ ਸੋਚਦੀ ਵਾਸ਼ਰੂਮ ਦੇ ਸੰਗਮਰਮਰ ਦੇ ਫ਼ਰਸ਼ ਉਤੇ ਹੀ ਸੌਂ ਗਈ।
ਅਚਾਨਕ ਮੈਨੂੰ ਜਾਗ ਆਈ। ਵਾਸ਼ਰੂਮ ਦੇ ਫ਼ਰਸ਼ ਦੀ ਠੰਡ ਨਾਲ ਮੇਰਾ ਸਰੀਰ ਆਕੜ ਗਿਆ ਸੀ। ਮੇਰਾ ਖੱਬਾ ਪਾਸਾ ਸੁੰਨ ਹੋ ਗਿਆ ਸੀ। ਬੜੀ ਮੁਸ਼ਕਿਲ ਨਾਲ ਮੈਂ ਉੱਠ ਕੇ ਵਾਸ਼ਰੂਮ ਦਾ ਦਰਵਾਜਾ ਖੋਲਿਆ ਅਤੇ ਬਾਹਰ ਆਈ। ਸੈਮ ਬੂਟਾਂ ਸਮੇਤ ਪਲੰਘ ‘ਤੇ ਟੇਢਾ-ਮੇਢਾ ਸੁੱਤਾ ਪਿਆ ਸੀ। ਮੈਨੂੰ ਬੁਖਾਰ ਵੀ ਹੋ ਗਿਆ ਸੀ। ਮੈਂ ਬੜੀ ਔਖੀ ਹੋ ਕੇ ਆਪਣੇ ਪਰਸ ਵਿਚੋਂ ਇਕ ਗੋਲੀ ਪਾਣੀ ਨਾਲ ਲਈ ਅਤੇ ਪਿਛਲੀ ਰਾਤ ਵਾਲਾ ਕੰਬਲ ਲੈ ਕੇ ਕਮਰੇ ਦੇ ਕਾਰਪੈੱਟ ਫ਼ਲੋਰ ‘ਤੇ ਸੋਂ ਗਈ।[divider]

ਮੈਂ ਹਸਪਤਾਲ ਵਿਚ
ਮੈਨੂੰ ਜਦੋਂ ਹੋਸ਼ ਆਈ ਤਾਂ ਮਂੈ ਇਕ ਪ੍ਰਾਈਵੇਟ ਹਸਪਤਾਲ ਦੇ ਬੈੱਡ ‘ਤੇ ਪਈ ਸੀ। ਮੈਨੂੰ ਗੁਲੂਕੋਜ਼ ਲੱਗਾ ਹੋਇਆ ਸੀ ਅਤੇ ਮੇਰਾ ਸਰੀਰ ਗਰਮ ਤਵੇ ਵਾਂਗ ਤਪ ਰਿਹਾ ਸੀ। ਸੈਮ ਨੇ ਮੈਨੂੰ ਅੱਖਾਂ ਖੋਲ੍ਹਦੀ ਵੇਖ ਕੇ ਡਾਕਟਰ ਨੂੰ ਅਵਾਜ ਮਾਰੀ। ਇਕ ਲੇਡੀ ਡਾਕਟਰ ਆਈ ਅਤੇ ਉਸਨੇ ਮੈਨੂੰ ਚੈੱਕ ਕੀਤਾ।
“ਨਾਓ, ਸ਼ੀ ਇਜ਼ ਆਉਟ ਔਫ਼ ਡੇਂਜਰ।”, ਡਾਕਟਰ ਨੇ ਕਿਹਾ ਅਤੇ ਕਮਰੇ ਵਿਚੋਂ ਬਾਹਰ ਚਲੀ ਗਈ।
“ਹੈਲੋ ਅੰਟੀ ਜੀ, ਆ ਲਓ ਸੋਨੀਆਂ ਨਾਲ ਗੱਲ ਕਰੋ”, ਸੈਮ ਨੇ ਮੇਰੀ ਮੰਮੀ ਨੂੰ ਫ਼ੋਨ ਲਗਾ ਕੇ ਮੈਨੂੰ ਫ਼ੜਾ ਦਿੱਤਾ।
“ਹੈਲੋ…, ਮੈ ਹੁਣ ਠੀਕ ਹਾਂ…, ਬੁਖਾਰ ਬਹੁਤ ਹੋ ਗਿਆ ਸੀ…।”, ਮਂੈ ਦੂਸਰੀ ਰਾਤ ਵਾਲੀ ਗੱਲ ਮੰਮੀ ਜੀ ਨੂੰ ਨਹੀ ਦੱਸੀ।
ਸੈਮ ਮੇਰੇ ਪਲੰਘ ਦੇ ਇਕ ਪਾਸੇ ਕੁਰਸੀ ‘ਤੇ ਬੈਠ ਗਿਆ। ਮੈਂ ਉਸ ਵਲ ਵੇਖਣ ਦੀ ਵੀ  ਕੋਸ਼ਿਸ਼ ਨਹੀ ਕੀਤੀ ਤਾਂ ਕਿ ਉਸਨੂੰ ਮਹਿਸੂਸ ਹੋਵੇ ਕਿ ਮੈਂ ਉਸ ਤੋਂ ਬਹੁਤ ਨਰਾਜ਼ ਸੀ। ਮੈਂ ਆਪਣੀ ਅੱਖ ਦੇ ਕੋਨੇ ਵਿਚੋਂ ਬਿਨਾਂ ਅੱਖ ਹਿਲਾਏ ਵੇਖ ਸਕਦੀ ਸੀ ਕਿ ਸੈਮ ਮੈਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਮਂੈ ਚੁੱਪ ਰਹਿ ਕੇ ਵੀ ਉਸਨੂੰ ਇਹ ਅਹਿਸਾਸ ਕਰਵਾ ਰਹੀ ਸੀ ਕਿ ਮਂੈ ਉਸਦੀ ਕੋਈ ਸਫ਼ਾਈ ਨਹੀ ਸੀ ਸੁਣਨਾ ਚਾਹੁੰਦੀ। ਮੈਂ ਅੱਖਾਂ ਮੀਟ ਕੇ ਸੌਣ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਨੀਂਦ ਆ ਗਈ।
ਮੈਨੂੰ ਨਹੀ ਪਤਾ ਫ਼ਿਰ ਮੈਨੂੰ ਕਦੋਂ ਹੋਸ਼ ਆਈ। ਜਦ ਮੈਂ ਉੱਠੀ ਤਾਂ ਮੇਰਾ ਬੁਖਾਰ ਉੱਤਰ ਗਿਆ ਸੀ। ਪਰ ਮੇਰਾ ਖੱਬਾ ਮੋਢਾ ਅਤੇ ਲੱਕ ਤੋਂ ਲੈ ਕੇ ਸਾਰੀ ਖੱਬੀ ਲੱਤ ਅਜੇ ਵੀ ਕਾਫ਼ੀ ਸੁੰਨ ਹੋਏ ਪਏ ਸਨ ਸੀ। ਮੈਂ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਸੀ। ਐਨੇ ਨੂੰ ਡਾਕਟਰ ਆਈ ਅਤੇ ਮੇਰਾ ਹਾਲ ਪੁੱਛਿਆ। ਮੈਂ ਉਸਨੂੰ ਦੱਸਿਆ ਕਿ ਮੈ ਪਹਿਲਾਂ ਨਾਲੋਂ ਠੀਕ ਸੀ ਪਰ ਮੇਰਾ ਖੱਬਾ ਪਾਸਾ ਬੁਰੀ ਤਰ੍ਹਾਂ ਸੁੰਨ ਸੀ ਅਤੇ ਬਹੁਤ ਕਮਜ਼ੋਰੀ ਮਹਿਸੂਸ ਕਰ ਰਹੀ ਸੀ।
“ਮੈ ਤੁਹਾਨੂੰ ਕੁਝ ਦਵਾ ਦਿੰਦੀ ਹਾਂ। ਤੁਸੀਂ ਦੋ-ਤਿੰਨ ਦਿਨਾਂ ਵਿਚ ਠੀਕ ਹੋ ਜਾਵੋਗੇ। ਮਿਸਰਟ ਸੈਮ, ਤੁਸੀਂ ਇਸਨੂੰ ਕੱਲ੍ਹ ਘਰ ਲੈ ਜਾ ਸਕਦੇ ਹੋ।”, ਡਾਕਟਰ ਨੇ ਸੈਮ ਨੂੰ ਕਿਹਾ। ਅਗਲੇ ਦਿਨ ਸਵੇਰੇ ਮੈਨੂੰ ਛੁੱਟੀ ਮਿਲ ਗਈ।

ਸ਼ਿਮਲੇ ਤੋਂ ਵਾਪਸੀ
“ਆਪਾਂ ਹੁਣੇ ਹੀ ਚੈੱਕ ਆਉਟ ਕਰਕੇ ਘਰ ਚੱਲਦੇ ਹਾਂ”, ਸੈਮ ਨੇ ਕਿਹਾ ਪਰ ਮਂੈ ਕੋਈ ਜਵਾਬ ਨਾ ਦਿੱਤਾ। ਅਸੀਂ ਆਪਣੀ ਕਾਰ ਵਿਚ ਹੋਟਲ ਪਹੁੰਚੇ। ਸੈਮ ਰਿਸੈਪਸ਼ਨ ‘ਤੇ ਸ਼ਾਇਦ ਬਿਲ ਦੇਣ ਕਰਨ ਲਈ ਰੁਕ ਗਿਆ। ਮੈਂ ਸੈਮ ਤੋਂ ਚਾਬੀ ਲਈ ਅਤੇ ਰੂਮ ਵਿਚ ਜਾ ਕੇ ਆਪਣਾ ਸਮਾਨ ਪੈਕ ਕਰਨ ਲੱਗ ਪਈ। ਐਨੇ ਨੂੰ ਸੈਮ ਆ ਗਿਆ।
“ਸੋਨੀਆ, ਆਇਅਮ ਵੈਰੀ ਸੌਰੀ। ਮੈਂ ਆਇਅਮ ਸੌਰੀ ਫ਼ੌਰ ਐਵਰੀਥਿੰਗ!”, ਸੈਮ ਨੇ ਕਿਹਾ ਪਰ ਮੈਂ ਪੈਕਿੰਗ ਜਾਰੀ ਰੱਖੀ। ਸੈਮ ਨੇ ਮੈਨੂੰ ਰੋਕ ਕੇ ਆਪਣੀ ਸਫ਼ਾਈ ਦੇਣੀ ਚਾਹੀ। ਪਰ ਮਂੈ ਉਸਦੀ ਗੱਲ ਅਨਸੁਣੀ ਕਰਕੇ ਪੈਕਿੰਗ ਕਰਦੀ ਗਈ। ਐਨੇ ਨੂੰ ਦਰਵਾਜਾ ਖੜਕਿਆ। ਸੈਮ ਨੇ ਦਰਵਾਜ਼ਾ ਖੋਲ੍ਹਿਆ। ਵੇਟਰ ਸਮਾਨ ਲੈਣ ਲਈ ਆਇਆ ਸੀ। ਸੈਮ ਵੇਟਰ ਨੂੰ ਵੇਖ ਕੇ ਚੁੱਪ ਹੋ ਗਿਆ। ਵੇਟਰ ਨੇ ਸਾਰਾ ਰੂਮ ਚੈੱਕ ਕੀਤਾ। ਮੈਂ ਸਮਾਨ ਪੈਕ ਕਰਕੇ ਕਮਰੇ ਤੋਂ ਬਾਹਰ ਨਿਕਲ ਆਈ। ਸੈਮ ਵੀ ਮੇਰੇ ਪਿੱਛੇ ਆ ਗਿਆ। ਵੇਟਰ ਦੋਨਂੋ ਅਟੈਚੀਕੇਸ ਲੈ ਕੇ ਸਾਡੇ ਮਗਰ ਆ ਗਿਆ। ਲਿਫ਼ਟ ਰਾਹੀਂ ਅਸੀ ਸਾਰੇ ਰਿਸੈਪਸ਼ਨ ਫ਼ਲੋਰ ‘ਤੇ ਆ ਗਏ। ਮੇਰਾ ਖੱਬਾ ਪਾਸਾ ਆਕੜਿਆ ਹੋਇਆ ਸੀ ਅਤੇ ਸੁੰਨ ਸੀ। ਮੇਰੇ ਕੋਲੋਂ ਠੀਕ ਤਰ੍ਹਾਂ ਤੁਰ ਵੀ ਨਹੀਂ ਸੀ ਹੋ ਰਿਹਾ। ਮੈਂ ਜਾ ਕੇ ਆਪਣੀ ਕਾਰ ਵਿਚ ਬੈਠ ਗਈ। ਵੇਟਰ ਨੇ ਕਾਰ ਵਿਚ ਸਮਾਨ ਟਿਕਾਇਆ। ਸੈਮ ਨੇ ਵੇਟਰ ਨੂੰ ਧੰਨਵਾਦ ਕਹਿ ਕੇ ਟਿੱਪ ਦਿੱਤੀ ਅਤੇ ਅਸੀਂ ਲੁਧਿਆਣੇ ਨੂੰ ਵਾਪਿਸ ਚੱਲ ਪਏ। ਉਸ ਵੇਲੇ ਮੈਂ ਅਤੇ ਸੈਮ ਪਿਛਲੀ ਸੀਟ ‘ਤੇ ਦੂਰ-ਦੂਰ ਬੈਠੇ ਸੀ। ਮੇਰੀਆਂ ਅੱਖਾਂ ਵਿਚ ਉਦਾਸੀ ਅਤੇ ਸੋਚਾਂ ਦੇ ਗਹਿਰੇ ਕਾਲੇ ਬੱਦਲ ਛਾਏ ਹੋਏ ਸਨ। ਬਿਮਾਰੀ ਨਾਲੋਂ ਵਿਆਹ ਨੇ ਜੋ ਮੈਨੂੰ ਵਿਖਾਇਆ ਸੀ ਉਸ ਕਰਕੇ ਮੇਰੀ ਸ਼ਕਲ ਜ਼ਿਆਦਾ ਵਿਗੜੀ ਪਈ ਸੀ। ਮੈਨੂੰ ਸਭ ਕੁਝ ਬੇਰੰਗ ਅਤੇ ਬੇਮਤਲਬ ਲੱਗ ਰਿਹਾ ਸੀ। ਮੇਰਾ ਜੀ ਕਰ ਰਿਹਾ ਸੀ ਕਿ ਐਸੀ ਨੀਂਦ ਸੌਂ ਜਾਵਾਂ ਕਿ ਕਦੇ ਨਾ ਉੱਠਾਂ।
ਮੈਂ ਅੱਧੀ ਨੀਂਦ ਵਿਚ ਆਪਣਾ ਸਿਰ ਕਾਰ ਦੇ ਸ਼ੀਸ਼ੇ ਵਲ ਸੁੱਟ ਕੇ ਸਫ਼ਰ ਕਰ ਰਹੀ ਸੀ। ਕਦੇ ਅੱਖਾਂ ਬੰਦ ਕਰ ਲੈਂਦੀ ਸੀ ਕਦੇ ਖੋਲ੍ਹ ਲੈਂਦੀ ਸੀ। ਹੋਲੀ-ਹੋਲੀ ਮੈਨੂੰ ਨੀਂਦ ਆ ਗਈ। ਮੇਰੀ ਅੱਖ ਖੁੱਲ੍ਹੀ ਜਦੋਂ ਕਾਰ ਨੂੰ ਝਟਕੇ ਜਿਹੇ ਲੱਗੇ। ਜ਼ਬਰਦਸਤ ਮੀਂਹ ਪੈਣ ਅਤੇ ਢਿੱਗਾਂ ਡਿੱਗਣ ਨਾਲ ਸੜਕ ਵਿਚ ਟੋਏ ਪੈ ਗਏ ਸਨ। ਜਦੋਂ ਅਸੀਂ ਆਏ ਸੀ ਉਦੋਂ ਤਾਂ ਇਹ ਬਿਲਕੁਲ ਠੀਕ-ਠਾਕ ਸੀ, ਬਿਲਕੁਲ ਮੇਰੀ ਜ਼ਿੰਦਗੀ ਵਾਂਗ!

ਮੇਰੇ ਫ਼ੋਨ ਦੀ ਘੰਟੀ ਵੱਜੀ। ਮੇਰੇ ਮੰਮੀ ਦਾ ਫ਼ੋਨ ਸੀ।
“ਸਤਿ ਸ੍ਰੀ ਅਕਾਲ ਮੰਮੀ ਜੀ, …ਅਸੀ ਰਸਤੇ ਵਿਚ ਹਾਂ…ਮੈਂ ਠੀਕ ਹਾਂ, ਕਮਜੋ.ਰੀ ਮਹਿਸੂਸ ਹੋ ਰਹੀ ਹੈ…ਹਾਂ…ਸ਼ਾਮ ਤਕ ਘਰ ਪਹੁੰਚ ਜਾਂਵਾਂਗੇ…”, ਮੈ ਫ਼ੋਨ ਸੈਮ ਨੂੰ ਫ਼ੜਾ ਦਿੱਤਾ। ਮੰਮੀ ਜੀ ਸੈਮ ਦਾ ਹਾਲ ਪੁੱਛ ਰਹੇ ਸਨ।
ਮੈਂ ਫ਼ਿਰ ਆਪਣਾ ਸਿਰ ਪਿੱਛੇ ਨੂੰ ਸੁੱਟ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਅਤੇ ਹੌਲੀ-ਹੌਲੀ ਮੈਨੂੰ ਨੀਂਦ ਆ ਗਈ।
ਅਸੀਂ ਰਾਤ 9 ਕੁ ਵਜੇ ਘਰ ਪਹੁੰਚ ਗਏ। ਮੇਰੇ ਮੰਮੀ-ਡੈਡੀ ਵੀ ਮੇਰੇ ਸਹੁਰੇ ਘਰ ਸਾਡਾ ਇੰਤਜ਼ਾਰ ਕਰ ਰਹੇ ਸਨ। ਮੰਮੀ ਜੀ ਨੇ ਉਠ ਕੇ ਮੈਨੂੰ ਅਤੇ ਸੈਮ ਨੂੰ ਪਿਆਰ ਦਿੱਤਾ। ਮਂੈ ਘੁੱਟ ਕੇ ਮੰਮੀ ਜੀ ਦੇ ਗਲ਼ੇ ਮਿਲੀ। ਮੇਰੀਆਂ ਅੰਦਰੋ-ਅੰਦਰ ਭੁੱਬਾਂ ਨਿੱਕਲ ਗਈਆਂ। ਮੰਮੀ ਜੀ ਨੇ ਮੇਰੀਆਂ ਭੁੱਬਾਂ ਮਹਿਸੂਸ ਕਰ ਲਈਆਂ।
“ਚੁੱਪ ਚੁੱਪ ਚੁੱਪ!” ਮੰਮੀ ਜੀ ਨੇ ਮੇਰੀ ਪਿੱਠ ਥਾਪੜਦਿਆਂ ਹੌਲੀ ਜਿਹੀ ਮੇਰੇ ਕੰਨ ਵਿਚ ਕਿਹਾ।
“ਜਿਉਂਦੇ ਰਹੋ, ਸਾਰਿਆਂ ਨੂੰ ਸੁੱਖ ਦਿਉ, ਵਧੋ-ਫ਼ੁੱਲੋ, ਪਰਮਾਤਮਾ ਹਰ ਜਗ੍ਹਾ ਅੰਗ-ਸੰਗ ਹੋਵੇ…!”,  ਜਦ ਤਕ ਮੈ ਆਪਣੇ ਉੱਤੇ ਕਾਬੂ ਨਾ ਪਾਇਆ ਮੰਮੀ ਜੀ ਮੈਨੂੰ ਥਾਪੜਦੇ ਰਹੇ ਅਤੇ ਅਸੀਸਾਂ ਦਿੰਦੇ ਰਹੇ। ਮੇਰੇ ਡੈਡੀ ਜੀ ਨੇ ਉੱਠ ਕੇ ਮੈਨੂੰ ਪਿਆਰ ਦਿੱਤਾ।
“ਜਾਹ ਜਾ ਕੇ ਆਪਣੀ ਸੱਸ-ਸੌਹਰੇ ਦੇ ਅਤੇ ਫ਼ਿਰ ਸਾਰੇ ਵੱਡਿਆਂ ਦੇ ਪੈਰੀਂ ਹੱਥ ਲਾ”, ਮੰਮੀ ਜੀ ਨੇ ਮੇਰੇ ਕੰਨ ਵਿਚ ਸਮਝਾਇਆ। ਮਂੈ ਉਵੇਂ ਹੀ ਕੀਤਾ।
“ਆ ਮੇਰੀ ਧੀ ਰਾਣੀ। ਲੰਮੀ ਉਮਰ ਹੋਵੇ! ਰੱਬ ਪੁੱਤ ਦੇਵੇ।”, ਮੇਰੀ ਸੱਸ ਨੇ ਮੇਰੇ ਲਈ ਬੜਾ ਹੀ ਲਾਡ ਜਤਾਇਆ।
ਮੈਂ ਸਭ ਦੇ ਪੈਰੀਂ ਹੱਥ ਲਗਾਉਂਦੀ ਗਈ। ਮੇਰੀ ਸੱਸ ਉਨ੍ਹਾਂ ਸਾਰਿਆਂ ਰਿਸ਼ਤੇਦਾਰਾਂ ਬਾਰੇ ਮੈਨੂੰ ਦੱਸਦੀ ਗਈ, “ਆਹ ਤੇਰਾ ਜੇਠ ਆ, ਆਹ ਤੇਰੀ ਜਠਾਣੀ ਆ। ਆਹ ਤੇਰੀ ਸਕੀ ਨਣਾਨ ਆ। ਆਹ ਤੇਰਾ ਪਤਿਔਰਾ… ਆਹ ਤੇਰੀ ਪਤੀਸ ਆ…ਆਹ ਤੇਰਾ ਸੌਹਰਾ-ਫੁੱਫੜ ਆ”
ਮੈਂ ਬਿਨਾਂ ਸਿਰ ਚੁੱਕੇ ਸਭ ਦੇ ਪੈਰੀਂ ਹੱਥ ਲਗਾਈ ਗਈ। ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦਿੱਤਾ। ਮੇਰੀ ਸੱਸ ਨੇ ਮੇਰਾ ਹੱਥ ਆਪਣੇ ਹੱਥ ਵਿਚ ਫ਼ੜ ਲਿਆ।
“ਓ’ ਮੇਰੇ ਰੱਬਾ! ਕਿੰਨੇ ਖੁਰਦਰੇ ਹੱਥ ਨੇ ਮੇਰੀ ਸੱਸ ਦੇ! ਆਮ ਔਰਤਾਂ ਦੇ ਹੱਥ ਤਾਂ ਐਨੇ ਸਖ਼ਤ ਨਹੀਂ ਹੁੰਦੇ।”, ਮਂੈ ਮਹਿਸੂਸ ਕੀਤਾ।
“ਲੈ ਦੱਸ, ਮੇਰੀ ਧੀ ਰਾਣੀ ਦਾ ਫ਼ੁੱਲ ਵਰਗਾ ਮੁੰਹ ਬੁਖਾਰ ਨਾਲ ਕਿਵੇਂ ਮੁਰਝਾ ਗਿਆ!”, ਮੇਰੀ ਸੱਸ ਨੇ ਮੇਰੀ ਠੋਡੀ ਤੋਂ ਪੋਲਿਆਂ ਜਿਹੇ ਫ਼ੜ ਕੇ ਕਿਹਾ।
“ਬੁਖਾਰ ਨਾਲ ਨਹੀ, ਤੁਹਾਡੇ ਸਾਹਿਬਜ਼ਾਦੇ ਦੇ ਕਾਰਨ ਇਹ ਹਾਲ ਹੋਇਆ ਮੇਰਾ!”, ਮੇਰਾ ਦਿਲ ਕੀਤਾ ਕਿ ਸਾਰਿਆਂ ਵਿਚ ਕਹਿ ਦਿਆਂ। ਮੈਂ ਆਪਣੇ-ਆਪ ‘ਤੇ ਬੜੀ ਮੁਸ਼ਿਕਲ ਨਾਲ ਕਾਬੂ ਰੱਖਿਆ।
ਮੈਂ ਸਾਰਿਆਂ ਨੂੰ ਪੈਰੀਂ ਪੈਣਾ ਕਰਕੇ ਵਾਸ਼ਰੂਮ ਚਲੀ ਗਈ। ਮੈਂ ਫ਼੍ਰੈਸ਼ ਹੋ ਕੇ ਬਾਹਰ ਆਈ ਅਤੇ ਆਪਣੀ ਸੱਸ ਦੇ ਲਾਗੇ ਖਾਲੀ ਪਈ ਕੁਰਸੀ ‘ਤੇ ਬੈਠ ਗਈ।
“ਖਾਣਾ ਤਿਆਰ ਹੈ ਬੀਬੀ ਜੀ”, ਨੌਕਰਾਣੀ ਨੇ ਮੇਰੀ ਸੱਸ ਨੂੰ ਕਿਹਾ।
“ਆਉ ਜੀ ਖਾਣਾ ਖਾਈਏ”, ਮੇਰੀ ਸੱਸ ਨੇ ਸਾਰਿਆਂ ਨੂੰ ਕਿਹਾ।
ਮਂੈ ਵੀ ਉੱਠ ਕੇ ਕਿਚਨ ਵਲ ਚੱਲੀ ਤੇ ਮੇਰੀ ਸੱਸ ਨੇ ਮੇਰੀ ਬਾਂਹ ਫ਼ੜ ਕੇ ਰੋਕ ਲਿਆ ਅਤੇ ਕਿਹਾ, “ਤੂੰ ਸਫ਼ਰ ਤੋਂ ਥੱਕੀ ਆਈ ਏਂ ਧੀਏ। ਮੈਂ ਲਿਆਉਂਦੀ ਹਾਂ।”
“ਚਲੋ ਭੈਣ ਜੀ, ਮੈ ਤੁਹਾਡੇ ਨਾਲ ਹੱਥ ਵੰਡਾਵਾਂ।” ਮੇਰੇ ਮੰਮੀ ਨੇ ਮੇਰੀ ਸੱਸ ਨੂੰ ਕਿਹਾ ਅਤੇ ਉਹ ਦੋਵੇਂ ਕਿਚਨ ਵਿਚ ਚਲੀਆਂ ਗਈਆਂ।
ਸਾਰਿਆਂ ਨੇ ਖਾਣਾ ਖਾਧਾ। ਥੋੜੀ ਦੇਰ ਗੱਲ ਬਾਤ ਕਰਕੇ ਮੇਰੇ ਮੰਮੀ-ਡੈਡੀ ਚਲੇ ਗਏ। ਮੈਨੂੰ ਮੰਮੀ ਜੀ ਨਾਲ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਹੀ ਨਹੀ ਮਿਲਿਆ। ਸਾਰੇ ਸੌਣ ਲਈ ਚਲੇ ਗਏ। ਮੇਰੀ ਸੱਸ ਨੇ ਮੈਨੂੰ ਮੇਰਾ ਕਮਰਾ ਵਿਖਾਇਆ। ਮੇਰੇ ਦਿਲ ਦੀ ਧੜਕਨ ਅਚਾਨਕ ਤੇਜ਼ ਹੋ ਗਈ। ਮੈਨੂੰ ਰਹਿ-ਰਹਿ ਕੰਬਣੀ ਛਿੜ ਰਹੀ ਸੀ। ਜੋ ਹੋਣ ਜਾ ਰਿਹਾ ਸੀ ਮੇਰੀ ਰੂਹ ਨੂੰ ਬਿਲਕੁਲ ਮਨਜ਼ੂਰ ਨਹੀ ਸੀ। ਮੈਨੂੰ ਇਕ ਅਜੀਬ ਜਿਹਾ ਡਰ ਲੱਗਣਾ ਸੁ.ਰੂ ਹੋ ਗਿਆ। ਕੀ ਮੈਂ ਆਪਣੇ ਆਪ ਨੂੰ ਬਚਾਉਣ ਲਈ ਕੁਝ ਕਰ ਸਕਦੀ ਸੀ? ਮੈਨੂੰ ਆਪਣਾ ਜਿਸਮ ਇਕ ਲਾਸ਼ ਵਾਂਗ ਮਹਿਸੂਸ ਹੋ ਰਿਹਾ ਸੀ ਜਿਸ ਨੂੰ ਚਾਹੇ ਲੋਕ ਸਾੜ ਦੇਣ, ਜਲ-ਪ੍ਰਵਾਹ ਕਰ ਦੇਣ ਜਾਂ ਦਫ਼ਨ ਕਰ ਦੇਣ। ਉਸ ਰਾਤ ਮੇਰੀ ਲਾਸ਼ ਸਾੜੀ ਜਾਣੀ ਸੀ। ਮਂੈ ਬਹੁਤ ਮਜਬੂਰ ਮਹਿਸੂਸ ਕਰ ਰਹੀ ਸੀ। ਜਿਸਦਾ ਮੈਨੂੰ ਡਰ ਸੀ ਉਹ ਹੋ ਕੇ ਰਿਹਾ। ਹੋਣੀ ਅੱਗੇ ਕਿਸੇ ਦਾ ਵੱਸ ਨਹੀ ਚੱਲਦਾ। ਮੈ ਉੱਜੜ ਰਹੀ ਸੀ। ਮੇਰੀ ਰੂਹ ਨੂੰ ਸਾਰੀ ਉਮਰ ਰਹਿਣ ਵਾਲੇ ਜ਼ਖਮ ਮਿਲ ਰਹੇ ਸਨ।

ਇਕ ਬਹੁਤ ਬੁਰਾ ਦਿਨ
ਅਗਲੀ ਸਵੇਰ ਮੇਰੀ ਦੁਨੀਆਂ ਹੀ ਬਦਲ ਚੁੱਕੀ ਸੀ। ਬੜੇ ਬੋਝਲ ਮਨ ਨਾਲ ਮੈਂ ਉੱਠੀ। ਮੇਰੀ ਜ਼ਿੰਦਗੀ ਤਾਂ ਖ਼ਤਮ ਹੋ ਚੁੱਕੀ ਸੀ। ਮੇਰੇ ਸੁਪਨੇ ਅਤੇ ਚਾਅ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ ਸਨ। ਮਂੈ ਪਲ-ਪਲ ਮਰ ਰਹੀ ਸੀ। ਕਿਉਂ ਨਾ ਇਕੋ ਵਾਰੀ ਹੀ ਮਰ ਲਿਆ ਜਾਵੇ? ਮੈਨੂੰ ਯਾਦ ਆਇਆ ਕਿ ਹਸਪਤਾਲ ਵਿਚ ਕਈ ਆਤਮ-ਹੱਤਿਆ ਦੇ ਕੇਸ ਆਇਆ ਕਰਦੇ ਸਨ। ਮੈਂ ਸੋਚਿਆ ਕਰਦੀ ਸੀ ਕਿ ਐਸੀ ਕਿਹੜੀ ਗੱਲ ਹੋ ਜਾਂਦੀ ਹੈ ਕਿ ਕੁਝ ਲੋਕ ਖੁਦਕੁਸ਼ੀ ਹੀ ਕਰ ਲੈਂਦੇ ਨੇ। ਉਸ ਦਿਨ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਲੋਕ ਇੰਜ ਕਿਉਂ ਕਰ ਲੈਂਦੇ ਸਨ।
“ਕੀ ਕਰਾਂ ਮੈਂ? ਆਪਣੀ ਬਾਂਹ ਦੀ ਨਸ ਕੱਟ ਲਵਾਂ! ਇਸ ਨਾਲ ਤਾਂ ਹੋਲੀ-ਹੌਲੀ ਅਤੇ ਬੜੀ ਦਰਦਨਾਕ ਮੌਤ ਹੁੰਦੀ ਹੈ। ਮੌਤ ਇਸ ਤਰਾਂ ਦੀ ਹੋਵੇ ਕਿ ਇਕ ਪਲ ਵਿਚ ਹੀ ਜਾਨ ਨਿੱਕਲ ਜਾਵੇ। ਹਾਂ, ਲੈਬੌਰਟਰੀ ਵਿਚੋਂ ਜੇ ਪੋਟਾਸ਼ਿਅਮ ਸਾਇਆਨਾਈਡ ਮਿਲ ਜਾਵੇ! ਪਰ ਇਹ ਐਨਾ ਅਸਾਨ ਨਹੀ ਸੀ। ਹਾਂ, ਜੇ ਸ਼ੂਗਰ ਡਾਉਨ ਕਰਨ ਵਾਲੀਆਂ ਕਾਫ਼ੀ ਸਾਰੀਆਂ ਗੋਲੀਆਂ ਇਕੱਠੀਆਂ ਖਾ ਲਵਾਂ! ਮੈਂ ਹਸਪਤਾਲ ਕੰਮ ਕਰਦਿਆਂ ਵੇਖਿਆ ਸੀ ਕਿ ਡਾਕਟਰਾਂ ਨੇ ਐਸੇ ਕਈ ਮਰੀਜਾਂ ਨੂੰ ਬਚਾ ਲਿਆ ਸੀ। ਮੈਂ ਕੋਈ ਰਿਸਕ ਨਹੀ ਸੀ ਲੈਣਾ ਚਾਹੁੰਦੀ। ਆਪਣੇ ਆਪ ਨੂੰ ਜ਼ਹਿਰ ਦਾ ਟੀਕਾ ਲਗਾ ਲਵਾਂ…।”, ਬੜੇ ਹੀ ਭੈੜੇ-ਭੈੜੇ ਖਿਆਲ ਮੇਰੇ ਮਨ ਵਿਚ ਆ ਰਹੇ ਸਨ। ਮੈਨੂੰ ਬਾਹਰ ਆਪਣੀ ਸੱਸ ਦੇ ਬੋਲਣ ਦੀ ਅਵਾਜ ਆਈ। ਮਂੈ ਝੱਟਪਟ ਪਲੰਘ ਤੋਂ ਉੱਠੀ, ਆਪਣਾ ਹੁਲੀਆ ਠੀਕ ਕੀਤਾ ਅਤੇ ਦਰਵਾਜ਼ਾ ਖੋਲ ਕੇ ਬਾਹਰ ਆ ਗਈ। ਮੇਰੀ ਸੱਸ ਕਿਚਨ ਦੇ ਵਿਚ ਨੌਕਰਾਣੀ ਨਾਲ ਉੱਚੀ-ਉੱਚੀ ਬੋਲ ਰਹੀ ਸੀ। ਮੈਂ ਕਿਚਨ ਵਿਚ ਜਾ ਕੇ ਉਸਦੇ ਪੈਰੀਂ ਹੱਥ ਲਾਇਆ।
“ਜੇ ਸੈਮ ਉੱਠ ਗਿਆ ਹੈ ਤਾਂ ਉਸਨੂੰ ਵੀ ਕਹਿ ਦੇ ਕਿ ਉੱਠ ਕੇ ਚਾਹ ਪਾਣੀ ਪੀ ਲਵੇ। ਆਪਾਂ ਨਾਨਕਸਰ ਗੁਰਦੁਆਰੇ ਮੱਥਾ ਟੇਕਣ ਜਾਣੈ।”, ਉਸਨੇ ਬਿਨਾਂ ਕੋਈ ਅਸ਼ੀਰਵਾਦ ਦਿੱਤੇ ਜਾਂ ਮਿੱਠੇ ਬੋਲ ਕਹੇ ਮੈਨੂੰ ਆਖਿਆ।
ਮੈਂ ਜਾਕੇ ਸੈਮ ਨੂੰ ਉਠਾਇਆ ਅਤੇ ਆਪ ਵਾਸ਼ਰੂਮ ਚਲੀ ਗਈ। ਮੇਰਾ ਸਾਰਾ ਦਿਨ ਤਾਂ ਉਨ੍ਹਾਂ ਨਾਲ ਹੀ ਲੰਘ ਜਾਣਾ ਸੀ। ਅਤੇ ਸਾਰਾ ਦਿਨ ਉਵੇਂ ਹੀ ਲੰਘ ਗਿਆ। ਮਂੈ ਤਾਂ ਗੁਰਦੁਆਰੇ ਵੀ ਇਹੋ ਅਰਦਾਸ ਕਰਦੀ ਰਹੀ ਕਿ ਮੈਨੂੰ ਉੱਥੇ ਹੀ ਮੌਤ ਆ ਜਾਵੇ। ਪਰ ਰੱਬ ਨੇ ਮੇਰੀ ਇਕ ਨਾ ਸੁਣੀ। ਮੈਨੂੰ ਆਪਣੇ ਮੰਮੀ ਨੂੰ ਫ਼ੋਨ ਕਰਨ ਦਾ ਮੌਕਾ ਵੀ ਨਹੀ ਮਿਲਿਆ। ਅਸੀਂ ਸ਼ਾਮੀ 6 ਕੁ ਵਜੇ ਘਰ ਪਹੁੰਚੇ। ਮੈਂ ਉਸ ਦਿਨ ਮੰਮੀ ਜੀ ਨੂੰ ਨਹੀ ਮਿਲ ਸਕੀ ਸੀ। ਮੇਰਾ ਮਨ ਮੰਮੀ ਨੂੰ ਮਿਲਣ ਲਈ ਬੜਾ ਤੜਫ਼ ਰਿਹਾ ਸੀ।
ਸਹੁਰੇ ਘਰ ਮੇਰੀ ਪਹਿਲੀ ਰਸੋਈ
“ਕੱਲ ਸਵੇਰੇ ਆਪਾਂ ਸੋਨੀਆਂ ਨੂੰ ਰਸੋਈ ਚਾੜ੍ਹਨੈ। ਅਗਾਂਹ ਤੋਂ ਆਪਾਂ ਸੋਨੀਆਂ ਦੇ ਹੱਥ ਦਾ ਬਣਿਆ ਖਾਣਾ ਖਾਇਆ ਕਰਾਂਗੇ। ਬਲਬੀਰ ਭਾਜੀ ਅਤੇ ਭਾਬੀ ਹੁਰਾਂ ਨੂੰ ਫ਼ੋਨ ਕਰ ਦੇ…। ” ਮੇਰੀ ਸੱਸ ਨੇ ਘਰ ਪਹੁੰਚ ਕੇ ਸੈਮ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਣ ਲਈ ਕਿਹਾ।
“ਮੰਮੀ ਹੁਰਾਂ ਨੂੰ ਵੀ ਫੋਨ ਕਰ ਲਈਏ?”, ਉਤਾਵਲੇਪਨ ਵਿਚ ਮੇਰੇ ਮੂੰਹੋਂ ਨਿੱਕਲ ਗਿਆ। ਮੇਰੀ ਸੱਸ ਨੇ ਇੰਜ ਚੁੱਪ ਹੋ ਕੇ ਮੂੰਹ ਬਣਾਇਆ ਜਿਵੇਂ ਮੈਂ ਇਹ ਕਹਿ ਕੇ ਕੋਈ ਗੁਨਾਹ ਕਰ ਲਿਆ ਹੋਵੇ। ਮੈਂ ਆਪਣੀ ਸੱਸ ਦਾ ਮੁੰਹ ਵੇਖ ਕੇ ਕੁਝ ਸਹਿਮ ਗਈ ਕਿਉਂ ਕਿ ਮੇਰੇ ਮਨ ਵਿਚ ਚੋਰ ਸੀ। ਮੈਂ ਮੰਮੀ ਜੀ ਨਾਲ ਆਪਣਾ ਦੁੱਖ ਸਾਂਝਾ ਕਰਨਾ ਚਾਹੁੰਦੀ ਸੀ। ਮੈਂ ਸਵੇਰ ਦੀ ਜਦੋਂ ਦੀ ਉੱਠੀ ਸੀ ਸਿਰਫ਼ ਕਿਸੇ ਤਰ੍ਹਾਂ ਮਰਨ ਬਾਰੇ ਹੀ ਸੋਚੀ ਜਾ ਰਹੀ ਸੀ।
“ਮੈਂ ਫ਼ੋਨ ਕਰ ਦਿੰਦਾ ਹਾਂ ਕਿ ਉਹ ਵੀ ਸਾਰੇ ਆ ਜਾਣ”, ਸੈਮ ਨੇ ਮੈਨੂੰ ਯਕੀਨ ਦਿਵਾਇਆ। ਮੇਰੀ ਸੱਸ ਕੁਝ ਨਾ ਬੋਲੀ। ਸੈਮ ਸਾਰਿਆਂ ਨੂੰ ਫ਼ੋਨ ਕਰਨ ਲੱਗ ਪਿਆ।
“ਮੈਂ ਚੇਂਜ ਕਰਕੇ ਆਉਂਦੀ ਹਾਂ”, ਆਪਣੀ ਸੱਸ ਤੋਂ ਬਚਣ ਲਈ ਮੈ ਫ਼ਟਾਫ਼ਟ ਆਪਣੇ ਕਮਰੇ ਵਿਚ ਚਲੀ ਗਈ। ਨੌਕਰਾਣੀ ਨੇ ਖਾਣਾ ਬਣਾ ਕੇ ਰੱਖਿਆ ਹੋਇਆ ਸੀ। ਅਸੀਂ ਖਾਣਾ ਖਾਧਾ ਅਤੇ ਟੀਵੀ ਵੇਖਣ ਲੱਗ ਪਏ। ਮੈਂ ਆਪਣੇ ਮੰਮੀ ਨੂੰ ਪੁੱਛਣਾ ਚਾਹੁੰਦੀ ਸੀ ਕਿ ਸੈਮ ਨੇ ਉਨ੍ਹਾਂ ਨੂੰ ਅਗਲੇ ਦਿਨ ਆਉਣ ਲਈ ਕਹਿ ਦਿੱਤਾ ਸੀ ਕਿ ਨਹੀ। ਮੈਂ ਵਿਚੋਂ ਉੱਠ ਕੇ ਵਾਸ਼ਰੂਮ ਗਈ। ਮੈਂ ਫ਼ੋਨ ਕਰਕੇ ਹੋਲੀ ਜਿਹੀ ਮੰਮੀ ਨੂੰ ਪੁੱਛ ਲਿਆ। ਮੰਮੀ ਜੀ ਨੇ ਕਿਹਾ ਕਿ ਸੈਮ ਨੇ ਉਨ੍ਹਾਂ ਨੂੰ ਸੱਦਾ ਦੇ ਦਿੱਤਾ ਸੀ ਅਤੇ ਉਹ ਅਗਲੇ ਦਿਨ ਆਉਣਗੇ। ਅਚਾਨਕ ਮੈਨੂੰ ਲੱਗਾ ਕਿ ਵਾਸ਼ਰੂਮ ਦੇ ਬਾਹਰ ਕੋਈ ਹੈ।
“ਚੰਗਾ ਫ਼ਿਰ ਬਾਅਦ ਵਿਚ ਗੱਲ ਕਰਦੀ ਹਾਂ”, ਹੌਲੀ ਜਿਹੀ ਕਹਿ ਕੇ ਮੈਂ ਫ਼ੋਨ ਬੰਦ ਕਰ ਦਿੱਤਾ। ਮੈਂ ਜਲਦੀ ਨਾਲ ਦਰਵਾਜ਼ਾ ਖੋਲਿਆ ਤਾਂ ਵੇਖਿਆ ਕਿ ਮੇਰੀ ਸੱਸ ਬਾਹਰ ਦਰਵਾਜੇ ਨਾਲ ਕੰਨ ਲਗਾ ਕੇ ਮੇਰੀਆਂ ਗੱਲਾਂ ਸੁਨਣ ਦੀ ਕੋਸ਼ਿਸ਼ ਕਰ ਰਹੀ ਸੀ।
“ਢਿੱਡ ‘ਚ ਵੱਟ ਜਿਹੇ ਪੈਂਦੇ ਆ। ਲੱਗਦਾ ਗੁਰਦੁਆਰੇ ਜ਼ਿਆਦਾ ਖਾਧਾ ਗਿਆ। ਹਾਏ!”, ਕਹਿ ਕੇ ਮੇਰੀ ਸੱਸ ਆਪ ਵਾਸ਼ਰੂਮ ਵਿਚ ਵੜ ਗਈ।
ਮੈਨੂੰ ਪੱਕਾ ਲੱਗਿਆ ਕਿ ਉਹ ਇਹੋ ਜਾਨਣ ਆਈ ਸੀ ਕਿ ਮੈਂ ਕਿਸਦੇ ਨਾਲ ਕੀ ਗੱਲ ਕਰ ਰਹੀ ਸੀ। ਜ਼ਰੂਰ ਉਹ ਮੇਰੇ ‘ਤੇ ਸ਼ੱਕ ਕਰਦੀ ਸੀ।
ਮੈਂ ਫ਼ਿਰ ਟੀਵੀ ਰੂਮ ਵਿਚ ਹੀ ਆ ਗਈ ਜਿੱਥੇ ਸਾਰੇ ਬੈਠੇ ਸਨ। ਥੋੜੀ ਦੇਰ ਬਾਅਦ ਮੇਰੀ ਸੱਸ ਵੀ ਆ ਕੇ ਬੈਠ ਗਈ।
ਜਦੋਂ ਫ਼ਿਲਮ ਖ਼ਤਮ ਹੋਈ ਤਾਂ ਸਾਰੇ ਉੱਠ ਪਏ।
“ਬੜੀ ਵਧੀਆ ਫ਼ਿਲਮ ਸੀ। ਮਜ਼ਾ ਈ ਆ ਗਿਆ। ਸੌਈਂਏ ਫ਼ਿਰ?”, ਸੈਮ ਨੇ ਮੇਰੇ ਵਲ ਵੇਖ ਕੇ ਪੁੱਛਿਆ। ਮੇਰਾ ਦਿਲ ਫ਼ਿਰ ਜ਼ੋਰ ਨਾਲ ਧੜਕਨਾ ਸ਼ੁਰੂ ਹੋ ਗਿਆ। ਅਸੀਂ ਆਪਣੇ ਕਮਰੇ ਵਿਚ ਚਲੇ ਗਏ।

“ਕਿਉਂ ਮੈਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਣ ਦਾ ਹੱਕ ਨਹੀ ਹੈ? ਜਿਸ ਬੰਦੇ ਨੇ ਮੈਨੂੰ ਮਰਨ ਲਈ ਮਜਬੂਰ ਕੀਤਾ ਹੋਇਆ ਹੈ ਉਸੇ ਨੇ ਮੈਨੂੰ ਹੁਣ ਭੁੱਖੇ ਸ਼ੇਰ ਵਾਂਗੂ ਨੋਚਣਾ ਹੈ। ਹੇ ਪਰਮਾਤਮਾ! ਮੈਨੂੰ ਮੇਰੇ ਕਿਹੜੇ ਗੁਨਾਹਾਂ ਦੀ ਸਜਾ ਮਿਲ ਰਹੀ ਹੈ। ਜੇ ਮੈਂ ਮਰ ਗਈ ਤਾਂ ਸੈਮ ਅਤੇ ਉਸਦੇ ਘਰਦਿਆਂ ਦਾ ਤਾਂ ਕੁਝ ਨਹੀ ਜਾਣਾ। ਇਨ੍ਹਾਂ ਨੇ ਕੋਈ ਹੋਰ ਸੋਨੀਆਂ ਲੱਭ ਲੈਣੀ ਹੈ। ਕੀ ਇਸ ਨਾਲ ਮੇਰੇ ਮਾਂ-ਬਾਪ ਭੈਣ-ਭਰਾ ਨੂੰ ਕੋਈ ਫ਼ਰਕ ਪਵੇਗਾ? ਉਹ ਤਾਂ ਰੋ-ਰੋ ਮਰ ਜਾਂਣਗੇ। ਪਰ ਮੈਂ ਜੋ ਪਲ-ਪਲ ਮਰ ਰਹੀ ਹਾਂ ਉਸਦਾ ਕੀ? ਮੇਰੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੈ? ਮੇਰੇ ਮਰਨ ਨਾਲ ਹੀ ਮੇਰਾ ਛੁਟਕਾਰਾ ਹੋ ਸਕਦਾ ਹੈ। ਮੈਨੂੰ ਸੈਮ ਤੋਂ ਕੋਈ ਨਹੀ ਬਚਾ ਸਕਦਾ। ਮੇਰੇ ਮੰਮੀ-ਡੈਡੀ ਵੀ ਨਹੀ। ਉਨ੍ਹਾਂ ਨੇ ਤਾਂ ਮੈਨੂੰ ਇਹ ਸਭ ਬਰਦਾਸ਼ਤ ਕਰਨ ਨੂੰ ਹੀ ਕਹਿਣਾ ਹੈ। ਜੇ ਮੈਂ ਆਤਮਹੱਤਿਆ ਕਰ ਲਈ ਤਾਂ ਇਹ ਸਮਾਜ ਕੀ ਕਹੇਗਾ? ਮਾਂ-ਬਾਪ ਦੀ ਇੱਜਤ ਉਨ੍ਹਾਂ ਦੀ ਬੇਟੀ ਦੇ ਹੱਥ ਹੁੰਦੀ ਏ। ਪਰ ਬੇਟੀ ਦੀ ਇੱਜ਼ਤ ਉਨ੍ਹਾਂ ਦਾ ਜਮਾਈ ਜਿਵੇਂ ਮਰਜੀ ਲੁੱਟੀ ਜਾਵੇ।”, ਮੈਂ ਆਪ ਹੀ ਸੋਚ ਰਹੀ ਸੀ ਅਤੇ ਆਪ ਹੀ ਆਪਣੀਆਂ ਗੱਲਾਂ ਕੱਟ ਰਹੀ ਸੀ। ਮੈਂ ਹੋਰ ਸੋਚਦੀ ਗਈ।
“ਹਾਂ! ਮੇਰੀ ਭੈਣ ਮੀਨੂੰ ਜਰੂਰ ਮੇਰਾ ਸਾਥ ਦੇਵੇਗੀ। ਪਰ ਉਸ ਵਿਚਾਰੀ ਦੀ ਕਿਸ ਨੇ ਸੁਣਨੀ ਹੈ? ਮੇਰਾ ਇਲਾਜ ਤਾਂ ਸਿਰਫ਼ ਤੇ ਸਿਰਫ਼ ਮੌਤ ਹੀ ਹੈ। ਕੁੜੀ ਜੋ ਹਾਂ! ਜੇ ਮੈਂ ਮੁੰਡਾ ਹੁੰਦੀ ਤਾਂ ਕਈ ਕੁਝ ਕਰ ਸਕਦੀ ਸੀ। ਸਮਾਜ ਨੇ ਕੁਝ ਨਹੀ ਸੀ ਕਹਿਣਾ। ਇਹ ਸਮਾਜ ਦੇ ਕਿਹੋ ਜਿਹੇ ਦਸਤੂਰ ਨੇ?”, ਮੈਂ ਮਨ ਹੀ ਮਨ ਵਿਚ ਕਲਪੀ ਜਾ ਰਹੀ ਸੀ।
ਮੈਂ ਸੈਮ ਦੇ ਮੁਹਰੇ ਇੰਜ ਲਾਚਾਰ ਪਈ ਹੋਈ ਸੀ ਜਿਵੇਂ ਭੁੱਖੇ ਸ਼ੇਰ ਦੇ ਮੂਹਰੇ ਮਰਿਆ ਹੋਇਆ ਹਿਰਨ। ਰਾਤ ਬੀਤ ਰਹੀ ਸੀ। ਮੇਰਾ ਕਾਲਜਾ ਲੀਰੋ-ਲੀਰ ਹੋ ਰਿਹਾ ਸੀ। ਮੈਂ ਮੂੰਹ ਦੱਬ ਕੇ ਰੋਂਦੀ ਰਹੀ। ਰੋ-ਰੋ ਕੇ ਮੇਰੇ ਦੋਨੋ ਕੰਨ ਵੀ ਹੰਝੂਆਂ ਨਾਲ ਭਿੱਜ ਗਏ।

ਮੁਕਲਾਵਾ

ਅਗਲੇ ਦਿਨ ਸਵੇਰੇ ਮੈ ਖਾਣਾ ਬਣਾਇਆ। ਮੇਰੀ ਸੱਸ ਨੇ ਕੁਝ ਸ਼ਗਨ ਕੀਤੇ। ਮੈਂ ਖਾਣਾ ਬਣਾ ਕੇ ਸਾਰਿਆਂ ਨੂੰ ਪਰੋਸਿਆ। ਮੇਰੀ ਸ਼ਕਲ ਵੇਖ ਕੇ ਮੇਰੀ ਪਤੀਸ ਨੇ ਕਹਿ ਹੀ  ਦਿੱਤਾ,
“ਸੋਨੀਆਂ ਖੁਸ਼ ਨਹੀ ਲੱਗਦੀ!”
“ਭੈਣੇ, ਨਵੀਂਆਂ ਵੌਹਟੀਆਂ ਦੇ ਸੌ ਮੂਡ ਬਣਦੈ। ਹੌਲੀ-ਹੌਲੀ ਸਾਰਾ ਕੁਝ ਠੀਕ ਹੋ ਜਾਂਦੈ” ਇਕ ਬਜੁਰਗ ਔਰਤ ਨੇ ਬੜੇ ਹੀ ਪਿਆਰ ਭਰੇ ਤਰੀਕੇ ਨਾਲ ਕਿਹਾ। ਮੈਨੂੰ ਉਹ ਬੜੀ ਹੀ ਚੰਗੀ ਲੱਗੀ। ਮਂੈ ਕਿਚਨ ਵਿਚ ਸਬਜੀ ਲੈਣ ਗਈ। ਮੇਰੀ ਮੰਮੀ ਵੀ ਮੇਰੇ ਪਿੱਛੇ ਹੀ ਆ ਗਈ। ਕਿਚਨ ਵਿਚ ਸਿਰਫ਼ ਅਸੀਂ ਦੋਵੇਂ ਹੀ ਸੀ।
“ਸੋਨੀਆਂ, ਆਪਣਾ ਮੂੰਹ ਇੰਜ ਨਾ ਬਣਾ ਕੇ ਰੱਖ। ਅਸੀਂ ਮੌਕਾ ਵੇਖ ਕੇ ਤੇਰੇ ਸੱਸ-ਸੌਹਰੇ ਨਾਲ ਗੱਲ ਕਰਾਂਗੇ।”, ਮੰਮੀ ਨੇ ਹੌਲ਼ੀ ਜਿਹੀ ਮੇਰੇ ਕੰਨ ਵਿਚ ਕਿਹਾ।
“ਮੰਮੀ, ਮੈ ਤੁਹਾਡੇ ਨਾਲ ਹੋਰ ਵੀ ਬਹੁਤ ਗੱਲਾਂ ਕਰਨੀਆਂ ਨੇ।”, ਮੈ ਮੰਮੀ ਨੂੰ ਹੌਲੀ ਜਿਹੀ ਜਵਾਬ ਦਿੱਤਾ।
“ਠੀਕ ਐ। ਪਰ ਪਹਿਲਾਂ ਆਪਣੇ ਮੂੰਹ ‘ਤੇ ਮੁਸਕਾਨ ਲਿਆ, ਭਾਵੇਂ ਝੂਠੀ ਹੀ ਸਹੀ”, ਮੰਮੀ ਨੇ ਸਮਝਾਇਆ।
ਮਂੈ ਸਬਜੀ ਲੈ ਕੇ ਬਾਹਰ ਆ ਗਈ। ਥੋੜੀ ਦੇਰ ਬਾਅਦ ਮੰਮੀ ਜੀ ਵੀ ਇਕ ਡੋਂਗੇ ਵਿਚ ਦਾਲ ਲੈ ਕੇ ਆ ਗਏ। ਸਾਢੇ ਕੁ ਬਾਰਾਂ ਵਜੇ ਤਕ ਸਭ ਨੇ ਖਾਣਾ ਖਾ ਲਿਆ ਸੀ। ਸਾਰਿਆਂ ਨੇ ਖਾਣਾ ਬਹੁਤ ਪਸੰਦ ਕੀਤਾ। ਮੌਕਾ ਵੇਖ ਕੇ ਮੰਮੀ ਨੇ ਮੇਰੀ ਸੱਸ ਨਾਲ ਗੱਲ ਕੀਤੀ।

“ਭੈਣ ਜੀ, ਸੋਨੀਆਂ ਨੇ ਤਾਂ ਵਿਆਹ ਬਾਅਦ ਸਾਡੇ ਘਰ ਫ਼ੇਰਾ ਵੀ ਨਹੀ ਪਾਇਆ। ਮੀਨੂੰ ‘ਤੇ ਸਨੀ ਬੜੇ ਉਦਾਸੇ ਹੋਏ ਹਨ। ਉਹ ਕਹਿ ਰਹੇ ਸਨ ਕਿ ਦੀਦੀ ਦੋ ਕੁ ਦਿਨ ਰਹਿ ਜਾਵੇ। ਨਾਲੇ ਮੁਕਲਾਵੇ ਦੀ ਰਸਮ ਵੀ ਹੋ ਜਾਵੇਗੀ। ਇਸ ਦੀਆਂ ਸਹੇਲੀਆਂ ਦੇ ਵੀ ਬੜੇ ਫ਼ੋਨ ਆ ਰਹੇ ਹਨ। ਉਹ ਪੁੱਛ ਰਹੀਆਂ ਸਨ ਕਿ ਸੋਨੀਆਂ ਨੇ ਕਦੋਂ ਆਉਣਾ ਹੈ।”, ਮੰਮੀ ਨੇ ਕਿਹਾ
“ਮੇਰਾ ਵੀ ਸਾਰਿਆ ਨੂੰ ਮਿਲਣ ਨੂੰ ਬੜਾ ਮਨ ਕਰ ਰਿਹਾ ਹੈ।”, ਮੈਂ ਇਕ ਦਮ ਕਹਿ ਦਿੱਤਾ। ਮੇਰੀ ਸੱਸ ਇੱਧਰ-ਉੱਧਰ ਵੇਖਣ ਲੱਗ ਪਈ। ਮੇਰਾ ਸੌਹਰਾ ਤਾਂ ਕੁਝ ਬੋਲਦਾ ਹੀ ਨਹੀਂ ਸੀ। ਸੈਮ ਕੁਝ ਨਾ ਬੋਲਿਆ।

“ਨੀ ਮ੍ਹਿੰਦੋ, ਇਸਨੂੰ ਜਾਣ ਦੇ। ਕੁੜੀ ਉਦਾਸ ਜਿਹੀ ਲੱਗਦੀ ਸੀ। ਇਸਨੇ ਫ਼ੁੱਲ ਵਾਂਗ ਖਿੜ ਕੇ ਵਾਪਿਸ ਆਉਣੈ।”, ਉਸੇ ਬਜ਼ੁਰਗ ਔਰਤ ਨੇ ਮੇਰੇ ਹੱਕ ਦੀ ਗੱਲ ਕੀਤੀ।
“ਅੱਜ ਸ਼ੁੱਕਰਵਾਰ ਹੈ। ਐਤਵਾਰ ਤੁਸੀਂ ਸਾਰੇ ਦੁਪਹਿਰੇ ਖਾਣੇ ‘ਤੇ ਆ ਜਾਇਓ ਅਤੇ ਇਸਨੂੰ ਲੈ ਆਇਓ”, ਮੇਰੇ ਮੰਮੀ ਨੇ ਬੜੇ ਸਹਿਜ ਨਾਲ ਕਿਹਾ।
“ਚਲੋ ਠੀਕ ਐ।”, ਮੇਰੀ ਸੱਸ ਨੂੰ ਜਿਵੇਂ ਨਾ ਚਾਹੁੰਦਿਆਂ ਵੀ ਕਹਿਣਾ ਪਿਆ।

ਮੈਨੂੰ ਤਾਂ ਜਿਵੇਂ ਕੈਦ ਵਿਚੋਂ ਅਜ਼ਾਦੀ ਮਿਲੀ ਹੋਵੇ। ਮੈਂ ਆਪਣੇ ਕਮਰੇ ਵਿਚ ਜਾ ਕੇ ਝੱਟਪਟ ਆਪਣਾ ਅਟੈਚੀ ਪੈਕ ਕੀਤਾ ਅਤੇ ਬਾਹਰ ਲੈ ਆਈ। ਥੋੜੀ ਦੇਰ ਇੱਧਰ-ਉੱਧਰ ਦੀਆਂ ਗੱਲਾਂ ਚੱਲਦੀਆਂ ਰਹੀਆਂ। ਫ਼ਿਰ ਮੰਮੀ-ਪਾਪਾ ਨੇ ਸਾਰਿਆਂ ਤੋਂ ਜਾਣ ਲਈ ਆਗਿਆ ਮੰਗੀ। ਮਂੈ ਸਾਰੇ ਵੱਡਿਆਂ ਦੇ ਪੈਰੀਂ ਹੱਥ ਲਾਇਆ ਅਤੇ ਅਸੀਂ ਬਾਹਰ ਆ ਗਏ। ਮੇਰੇ ਡੈਡੀ ਨੇ ਮੇਰਾ ਅਟੈਚੀ ਕਾਰ ਵਿਚ ਪਿੱਛੇ ਰੱਖਿਆ। ਮਂੈ ਅਤੇ ਮੰਮੀ ਪਿਛਲੀ ਸੀਟ ‘ਤੇ ਬੈਠ ਗਏ। ਡੈਡੀ ਆਪਣੀ ਕਾਰ ਵਿਚ ਸਾਨੂੰ ਘਰ ਲੈ ਆਏ। ਮੀਨੂੰ ਹਾਲੇ ਕਾਲਜ ਤੋਂ ਨਹੀਂ ਆਈ ਸੀ। ਸਨੀ ਕ੍ਰਿਕੇਟ ਖੇਡਣ ਗਿਆ ਹੋਇਆ ਸੀ। ਡੈਡੀ ਸਾਨੂੰ ਘਰ ਉਤਾਰ ਕੇ ਦੁਕਾਨ ‘ਤੇ ਚਲੇ ਗਏ। ਮੰਮੀ ਜੀ ਨੇ ਅੰਦਰੋਂ ਗੇਟ ਬੰਦ ਕਰ ਦਿੱਤਾ।

ਮੇਰੇ ਪੇਕੇ ਘਰ
“ਥੋੜੀ ਚਾਹ ਬਣਾ ਕੇ ਲਿਆਵਾਂ, ਸੋਨੀਆਂ?”, ਮੰਮੀ ਨੇ ਮੈਨੂੰ ਪੁੱਛਿਆ।
“ਨਹੀ ਮੰਮੀ, ਤੁਸੀਂ ਪਹਿਲਾਂ ਮੇਰੇ ਕੋਲ ਆ ਕੇ ਬੈਠੋ।”, ਮਂੈ ਸੋਫ਼ੇ ‘ਤੇ ਬੈਠਦਿਆਂ ਕਿਹਾ। ਮੰਮੀ ਮੇਰੇ ਕੋਲ ਆ ਕੇ ਬੈਠ ਗਏ। ਮੈਂ ਮੰਮੀ ਨੂੰ ਗਲਵੱਕੜੀ ਪਾ ਕੇ ਆਪਣਾ ਸਿਰ ਉਨ੍ਹਾਂ ਦੇ ਮੋਢੇ ਉੱਤੇ ਰੱਖ ਲਿਆ। ਮੈਂ ਜਿਉਂ ਰੋਣਾ ਸ਼ੁਰੂ ਕੀਤਾ। ਰੋਂਦੀ-ਰੋਂਦੀ ਨੇ ਮੈਂ ਮੰਮੀ ਦੀ ਗੋਦ ਵਿਚ ਸਿਰ ਰੱਖ ਲਿਆ। ਪਹਿਲਾਂ ਤਾਂ ਮੰਮੀ ਨੇ ਸਮਝਿਆ ਕਿ ਮੈਂ ਐਵੇਂ ਹੀ ਭਾਵੁਕ ਹੋ ਕੇ ਰੋ ਰਹੀ ਸੀ।
“ਬੱਸ ਮੇਰੀ ਧੀ! ਧੀਆਂ ਨੇ ਇਕ ਦਿਨ ਤਾਂ ਆਪਣੇ ਘਰ ਜਾਣਾ ਹੀ ਹੁੰਦਾ ਹੈ। ਬੱਸ ਸੋਨੀਆਂ ਬੱਸ…”, ਮੰਮੀ ਬੜੀ ਦੇਰ ਮੈਨੂੰ ਦੁਲਾਰਦੇ ਰਹੇ। ਪਰ ਜਦੋਂ ਮੇਰਾ ਰੋਣਾ ਰੁਕਿਆ ਹੀ ਨਹੀ। ਬਲਕਿ ਮੰਮੀ ਦਾ ਪਿਆਰ ਵੇਖ ਮੇਰਾ ਰੋਣਾ ਹਿਚਕੀਆਂ ਅਤੇ ਭੁੱਬਾਂ ਵਿਚ ਬਦਲ ਗਿਆ ਤਾਂ ਮੰਮੀ ਥੋੜਾ ਗੁੱਸੇ ਨਾਲ ਬੋਲੀ, “ਸੋਨੀਆਂ, ਬੱਚਿਆਂ ਵਾਂਗ ਨਹੀ ਕਰੀਦਾ। ਕੋਈ ਆਂਢੀ-ਗੁਆਂਢੀ ਸੁਣੇਗਾ ‘ਤੇ ਕੀ ਕਹੇਗਾ?”
ਮੈਂ ਬੜੀ ਮੁਸ਼ਿਕਲ ਨਾਲ ਆਪਣੇ ਰੋਣ ‘ਤੇ ਕਾਬੂ ਕਰਦਿਆਂ ਕਿਹਾ, “ਮੰਮੀ, ਤੁਸੀਂ ਮੈਨੂੰ ਕਿਉਂ ਵਿਆਹ ਦਿਤਾ? ਜੋ ਸਕੂਨ ਤੁਹਾਡੀ ਗੋਦ ਵਿਚ ਮਾਣ ਲਿਆ, ਹੁਣ ਹੋਰ ਨਹੀ ਮਿਲਣਾ। ਹਾਏ! ਮੈਂ ਕਿਉਂ ਜਵਾਨ ਹੋ ਗਈ?”
“ਚੱਲ ਕਮਲੀ ਨਾ ਹੋਵੇ ਤਾਂ!”, ਕਹਿੰਦੇ-ਕਹਿੰਦੇ ਮੇਰੇ ਮੰਮੀ ਦਾ ਵੀ ਮਨ ਭਰ ਆਇਆ।
“ਵੇਖ ਕਿਵੇਂ ਰੋ-ਰੋ ਕੇ ਮੇਰਾ ਸੂਟ ਹੀ ਭਿਉਂ ਦਿੱਤਾ ਈ। ਉੱਠ, ਮੈਂ ਤੇਰੇ ਲਈ ਪਾਣੀ ਲੈ ਕੇ ਆਉਂਦੀ ਹਾਂ। ਨਾਲੇ ਮੂੰਹ ਧੋ ਕੇ ਆਪਣਾ ਹੁਲੀਆ ਠੀਕ ਕਰ। ਮੀਨੂੰ ਆਉਣ ਵਾਲੀ ਹੈ। ਉਹ ਕੀ ਸੋਚੇਗੀ? “, ਮੰਮੀ ਨੇ ਮੇਰੀਆਂ ਅੱਖਾਂ ਪੂੰਝੀਆਂ ਅਤੇ ਪਾਣੀ ਲੈਣ ਚਲੇ ਗਏ। ਮੰਮੀ ਸਹੀ ਕਹਿ ਰਹੀ ਸੀ।
ਮੈਂ ਵੀ ਉੱਠ ਕੇ ਮੂੰਹ ਧੋਤਾ ਅਤੇ ਨਾ ਚਾਹੁੰਦਿਆ ਹੋਏ ਵੀ ਆਪਣੇ ਹਲਕੀ ਜਿਹੀ ਸੁਰਖੀ-ਬਿੰਦੀ ਲਗਾ ਲਈ।
ਫ਼ਿਰ ਮੈਂ ਮੰਮੀ ਨੂੰ ਸ਼ਿਮਲੇ ਵਾਲੀ ਦੂਸਰੀ ਰਾਤ ਦੀ ਸਾਰੀ ਕਹਾਣੀ ਦੱਸੀ। ਮੰਮੀ ਡਾਢੀ ਪਰੇਸ਼ਾਨ ਹੋ ਗਈ ਅਤੇ ਡੂੰਘੀਆਂ ਸੋਚਾਂ ਵਿਚ ਪੈ ਗਈ। ਐਨੇ ਨੂੰ ਮੀਨੂੰ ਨੇ ਦਰਵਾਜਾ ਖੜਕਾ ਦਿੱਤਾ।
“ਮੀਨੂੰ ਨੂੰ ਕੁਝ ਨਾ ਪਤਾ ਲੱਗੇ। ਮੈ ਤੇਰੇ ਡੈਡੀ ਨਾਲ ਗੱਲ ਕਰਾਂਗੀ”, ਕਹਿ ਕੇ ਮੰਮੀ ਗੇਟ ਖੋਲਣ ਚਲੀ ਗਈ। ਮੀਨੂੰ ਅੰਦਰ ਆਈ ਅਤੇ ਮੈਨੂੰ ਵੇਖ ਕੇ ਖਿੜ ਕੇ ਬੋਲੀ, “ਦੀਦੀ…”,
ਮੀਨੂੰ ਨੇ ਆ ਕੇ ਮੈਨੂੰ ਘੁੱਟ ਕੇ ਗਲਵੱਕੜੀ ਪਾਈ ਅਤੇ ਨਾਲ ਹੀ ਨੱਚਣ ਲੱਗ ਪਈ।
“ਵਿਆਹ ਤੋਂ ਪਹਿਲਾਂ ਤਾਂ ਦੀਦੀ ਤੂੰ ਵੀ ਮੈਨੂੰ ਜੱਫ਼ੀ ਪਾ ਕੇ ਨੱਚਣ ਲੱਗ ਪੈਂਦੀ ਸੀ। ਸੱਚ ਹੀ ਕਹਿੰਦੇ ਆ ਵਿਆਹ ਬਾਅਦ ਹਰ ਕੋਈ ਬਦਲ ਜਾਂਦਾ”, ਮੀਨੂੰ ਚਹਿਕਦੀ ਹੋਈ ਬੋਲੀ। ਮੈਨੂੰ ਕੋਈ ਗੱਲ ਹੀ ਨਾ ਸੁੱਝੀ ਮੈ ਕੀ ਕਹਾਂ।

“ਕੀ ਦੱਸਾਂ ਮੇਰੀਏ ਭੈਣੇ ਮੇਰਾ ਕੀ-ਕੀ ਬਦਲ ਗਿਆ? ਮੇਰੇ ਚਾਅ ਮਰ ਗਏ। ਸਾਰੇ ਸੁਪਨੇ ਚਕਨਾਚੂਰ ਹੋ ਗਏ। ਮੇਰੀ ਜ਼ਿੰਦਗੀ ਵਿਚ ਤਾਂ ਮੈਨੂੰ ਹੁਣ ਚਾਰੇ ਪਾਸੇ ਹਨੇਰਾ ਹੀ ਨਜ਼ਰ ਆ ਰਿਹਾ ਹੈ। ਰੱਬ ਕਰੇ ਤੂੰ ਸਾਰੀ ਉਮਰ ਇੰਜ ਹੀ ਹੱਸਦੀ-ਵੱਸਦੀ ਰਹੇਂ।”, ਮੈਂ ਮੀਨੂੰ ਨੂੰ ਪਿਆਰ ਨਾਲ ਤਕਦੀ ਹੋਈ ਸੋਚ ਰਹੀ ਸੀ।
“ਕਿਹੜੀਆਂ ਸੋਚਾਂ ਵਿਚ ਗੁਆਚ ਗਈ ਦੀਦੀ?”, ਮੀਨੂੰ ਨੇ ਮੈਨੂੰ ਹਲਕੇ ਜਿਹੇ ਝਿੰਜੋੜਿਆ।
“ਤੇਰੇ ਬਾਰੇ ਹੀ ਸੋਚ ਰਹੀ ਸੀ ਕਿ ਤੂੰ ਸਦਾ ਇਸੇ ਤਰਾਂ ਖੁਸ਼ ਰਹੇਂਂ”, ਮੈਂ ਬੜੇ ਪਿਆਰ ਨਾਲ ਕਿਹਾ।
“ਦੀਦੀ, ਤੂੰ ਇਕ ਹਫ਼ਤੇ ਵਿਚ ਹੀ ਬੜੀ ਸਿਆਣਿਆਂ ਵਾਂਗ ਗੱਲਾਂ ਕਰਨ ਲੱਗ ਪਈ। ਯੇ ਤੋ ਕਮਾਲ ਹੋ ਗਇਆ। ਸੋਨੀਆਂ ਤੋ ਬਹੁਤ ਸਮਝਦਾਰ ਹੋ ਗਈ”, ਮੀਨੂੰ ਨੇ ਪਿਛਲੇ ਦੋ ਵਾਕ ਸ਼ੋਲੇ ਫ਼ਿਲਮ ਵਾਲੇ ਗੱਬਰ ਸਿੰਘ ਦੇ ਅੰਦਾਜ਼ ਵਿਚ ਬੜੀ ਵਧੀਆ ਐਕਟਿੰਗ ਨਾਲ ਬੋਲੇ। ਮੇਰਾ ਅਤੇ ਮੰਮੀ ਦਾ ਹਾਸਾ ਨਿੱਕਲ ਗਿਆ।
“ਯੈ…”, ਸਾਡੇ ਹੱਸਣ ‘ਤੇ ਮੀਨੂੰ ਬੜੀ ਖੁਸ਼ ਹੋਈ। ਮੈਨੂੰ ਹੱਸਦੀ ਵੇਖ ਕੇ ਮੰਮੀ ਦੇ ਮੁੰਹ ‘ਤੇ ਇਕ ਪਿਆਰੀ ਜਿਹੀ ਮੁਸਕਾਨ ਆ ਗਈ।
“ਅੱਬ ਆਏਗਾ ਮਜ਼ਾ, ਜਬ ਮਿਲ ਬੈਠੇਂਗੇ ਹਮ – ਮੈ, ਦੀਦੀ ਔਰ ਮੰਮੀ, ਗਰਮਾ-ਗਰਮ ਚਾਏ, ਭੁਜੀਆ ਔਰ ਪਕੌੜੋਂ ਕੇ ਸਾਥ”।, ਮੀਨੂੰ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ।
ਇਕ ਪਲ ਲਈ ਤਾਂ ਮੈਨੂੰ ਮੇਰਾ ਦੁੱਖ ਬਿਲਕੁਲ ਹੀ ਭੁੱਲ ਗਿਆ। ਮੀਨੂੰ ਨੇ ਫ਼ਟਾਫ਼ਟ ਫਰਿੱਜ ਵਿਚੋਂ ਫ਼ੁੱਲਗੋਭੀ ਅਤੇ ਆਲੂ ਕੱਢ ਲਿਆਂਦੇ। ਮੰੰਮੀ ਨੇ ਪਿਆਜ ਦੇ ਤਿੰਨ ਗੱਠੇ ਲੈ ਆਂਦੇ ਅਤੇ ਇਕ ਪਤੀਲੀ ਵਿਚ ਵੇਸਣ ਘੋਲ ਲਿਆ। ਮੀਨੂੰ ਨੇ ਪਿਆਜ ਦੇ ਗੱਠਿਆਂ ਦੇ ਚਾਰ-ਚਾਰ ਪੀਸ ਕੱਟ ਕੇ ਪਾਣੀ ਵਿਚ ਪਾ ਲਏ। ਮੈ ਆਲੂ-ਗੋਭੀ ਕੱਟਣੇ ਸ਼ੁਰੂ ਕਰ ਦਿੱਤੇ। ਮੰਮੀ ਨੇ ਕੜਾਹੀ ਵਿਚ ਤੇਲ ਗਰਮ ਹੋਣਾ ਰੱਖ ਦਿੱਤਾ ਅਤੇ ਵੇਸਣ ਘੋਲ ਕੇ ਉਸ ਵਿਚ ਲੂਣ, ਹਰੀਆਂ ਮਿਰਚਾਂ ਅਤੇ ਹੋਰ ਮਸਾਲੇ ਘੋਲਣੇ ਸ਼ੁਰੂ ਕਰ ਦਿੱਤੇ। ਮੀਨੂੰ ਕੱਪੜੇ ਬਦਲ ਕੇ ਆ ਗਈ ਅਤੇ ਪਿਆਜ ਕੱਟਣੇ ਸ਼ੁਰੂ ਕਰ ਦਿੱਤੇ। ਪਿਆਜ ਕੱਟਦਿਆਂ ਉਸਦੀਆਂ ਅੱਖਾਂ ਵਿਚੋਂ ਪਾਣੀ ਨਿਕਲਣ ਲੱਗਾ । ਮੀਨੂੰ ਗਾ ਵੀ ਸੋਹਣਾ ਲੈਂਦੀ ਸੀ। ਉਸਨੂੰ ਪੁਰਾਣੇ ਹਿੰਦੀ ਫ਼ਿਲਮੀ ਗੀਤ ਬੜੇ ਯਾਦ ਸਨ।
“ਹਮ ਤੋ ਚਲੇ ਪਰਦੇਸ ਹਮ ਪਰਦੇਸੀ ਹੋ ਗਏ। ਛੂਟਾ ਅਪਨਾ ਦੇਸ ਹਮ ਪਰਦੇਸੀ ਹੋ ਗਏ”, ਮੀਨੂੰ ਡਰਾਮੇ ਕਰ-ਕਰ ਮੇਰੇ ਵਲ ਇਸ਼ਾਰੇ ਨਾਲ ਗਾ ਰਹੀ ਸੀ।
“ਬੱਸ ਵੀ ਕਰਿਆ ਕਰ ਡਰਾਮੇ”, ਮੰਮੀ ਹੱਸਦੇ-ਹੱਸਦੇ ਮੀਨੂੰ ਨੂੰ ਬੋਲੀ।
“ਪਰਦੇਸੀਓਂ ਸੇ ਨਾ ਅੱਖੀਆਂ ਮਿਲਾਨਾ। ਪਰਦੇਸੀਓਂ ਕੋ ਹੈ ਇਕ ਦਿਨ ਜਾਨਾ”, ਮੀਨੂੰ ਦੀਆਂ ਅੱਖਾਂ ‘ਚੋਂ ਪਿਆਜ ਕੱਟਣ ਕਾਰਨ ਹੋਰ ਪਾਣੀ ਨਿਕਲਣਾ ਸ਼ੁਰੂ ਹੋ ਗਿਆ।
“ਬਾਬੁਲ ਕੀ ਦੁਆਏਂ ਲੇਤੀ ਜਾ। ਜਾ ਤੁਝ ਕੋ ਸੁਖੀ ਸੰਸਾਰ ਮਿਲੇ”, ਮੀਨੂੰ ਨੇ ਫ਼ਿਰ ਗਾਣਾ ਬਦਲ ਦਿੱਤਾ।
“ਬੱਸ ਕਰ ਮੀਨੂੰ ਹੁਣ”, ਅਚਾਨਕ ਮੰਮੀ ਨੇ ਗੰਭੀਰ ਹੋ ਕੇ ਮੀਨੂੰ ਨੂੰ ਚੁੱਪ ਹੋਣ ਨੂੰ ਕਿਹਾ। ਮੇਰੀ ਮੁਸਕਾਨ ਵੀ ਉੱਡ ਗਈ। ਮੈਂ ਵੀ ਥੋੜਾ ਚੁੱਪ ਜਿਹੀ ਕਰ ਗਈ। ਮੈਂ ਤਾਂ ਇਸਦਾ ਕਾਰਨ ਜਾਣਦੀ ਸੀ ਪਰ ਮੀਨੂੰ ਨਾ ਸਮਝ ਸਕੀ। ਮੀਨੂੰ ਨੂੰ ਵੀ ਥੋੜੀ ਹੈਰਾਨੀ ਜਿਹੀ ਹੋਈ ਕਿ ਮੰਮੀ ਜੀ ਨੇ ਉਸਦੇ ਆਖਰੀ ਗੀਤ ‘ਤੇ ਇਸ ਤਰਾਂ ਪ੍ਰਤਿਕਿਰਿਆ ਕਿਉਂ ਕੀਤੀ ਸੀ।
“ਚਲੋ ਜੀ, ਪਿਆਜ ਕੱਟ ਹੋ ਗਏ। ਮੰਮੀ ਬਨਾਉਂਣਗੇ ਪਕੌੜੇ ‘ਤੇ ਮੈਂ ਬਣਾਊਂ ਅਦਰਕ ਵਾਲੀ ਕਰਾਰੀ ਚਾਹ”, ਮੀਨੂੰ ਨੇ ਮੰਮੀ ਦੀ ਗੱਲ ਨੂੰ ਹਲਕੇ ਵਿਚ ਲੈਂਦਿਆਂ ਕਿਹਾ।
ਮੈਂ ਮੀਨੂੰ ਦੇ ਚੁਲਬੁਲੇਪਣ ‘ਤੇ ਬਲਿਹਾਰ ਜਾ ਰਹੀ ਸੀ ਅਤੇ ਇਹੋ ਹੀ ਦੁਆ ਕਰ ਰਹੀ ਸੀ ਕਿ ਮੇਰੀ ਭੈਣ ਸਦਾ ਇਸੇ ਤਰਾਂ ਖੁਸ਼  ਰਹੇ।
ਐਨੇ ਨੂੰ ਸਨੀ ਵੀ ਘਰ ਆ ਗਿਆ। ਮੈਨੂੰ ਵੇਖ ਕੇ ਉਹ ਮੈਨੂੰ ਗਲੇ ਮਿਲਿਆ। ਮੈ ਉਸਨੂੰ ਪਹਿਲਾਂ ਨਾਲੋਂ ਵੀ ਹੋਰ ਪਿਆਰ ਨਾਲ ਮਿਲੀ। ਮੈਨੂੰ ਉਸ ਦਿਨ ਆਪਣੀ ਜਿੰਦਗੀ ਵਿਚ ਆਪਣੇ ਵੀਰ ਦੀ ਅਲੱਗ ਹੀ ਅਹਿਮੀਅਤ ਮਹਿਸੂਸ ਹੋ ਰਹੀ ਸੀ।
ਅਸੀਂ ਸਾਰਿਆ ਨੇ ਚਾਹ-ਪਕੌੜੇ ਅਤੇ ਭੁਜੀਆ ਬੜੇ ਰੱਜ ਕੇ ਖਾਧੇ।
“ਦੀਦੀ, ਤੇਰੇ ਬਿਨਾਂ ਤਾਂ ਚਾਹ ਦਾ ਮਜਾ ਆਉਣਾ ਬੰਦ ਹੋ ਗਿਆ ਸੀ।”, ਮੀਨੂੰ ਨੇ ਕਿਹਾ।
ਮੈਨੂੰ ਕੋਈ ਜਵਾਬ ਨਾ ਸੁੱਝਿਆ, ਸਿਰਫ਼ ਮੁਸਕਰਾ ਕੇ ਮੀਨੂੰ ਵਲ ਵੇਖੀ ਗਈ। ਮਂੈ ਆਪਣੀ ਕੁਝ ਘੰਟੇ ਵਾਲੀ ਅਤੇ ਹੁਣ ਵਾਲੀ ਹਾਲਤ ਵਿਚ ਤੁਲਨਾ ਕਰ ਰਹੀ ਸੀ।
“ਜੇ ਮੈਂ ਮਰ ਜਾਵਾਂ ਤਾਂ ਕੀ ਬੀਤੇਗੀ ਮੇਰੇ ਭੈਣ-ਭਰਾ ਅਤੇ ਮਾਂ-ਬਾਪ ‘ਤੇ?” ਮੈਂ ਥੋੜੀ ਦੇਰ ਲਈ ਹੋਰ ਸਭ ਕੁਝ ਭੁੱਲ ਕੇ ਸਿਰਫ਼ ਆਪਣੇ ਘਰਦਿਆਂ ਦੇ ਪਿਆਰ ਦਾ ਨਿੱਘ ਮਾਨਣ ਦਾ ਫ਼ੈਸਲਾ ਕੀਤਾ। ਐਨੇ ਨੂੰ ਸਾਡੇ ਘਰ ਉੱਪਰੋਂ ਦੀ ਇਕ ਜੈੱਟ ਜਹਾਜ ਲੰਘ ਕੇ ਗਿਆ। ਉਸਦੀ ਐਨੀ ਉੱਚੀ ਅਵਾਜ਼ ਸੁਣ ਕੇ ਅਸੀਂ ਆਪਣੇ ਕੰਨ ਹੱਥਾਂ ਨਾਲ ਘੁੱਟ ਕੇ ਢਕ ਲਏ।
“ਸੋਨੀਆ ਦੀਦੀ! ਮੇਰਾ ਦਿਲ ਕਰਦੈ ਕਿ ਕਿਸੇ ਦਿਨ ਆਪਾਂ ਦੋਨੋ ਜਹਾਜ ਵਿਚ ਸੱਤ ਸਮੁੰਦਰ ਪਾਰ ਜਾਈਏ। ਕਿੰਨਾ ਖੁਸ਼ੀ ਦਾ ਦਿਨ ਹੋਵੇਗਾ ਉਹ!”, ਮੀਨੂੰ ਨੇ ਕਿਹਾ।
ਮੈਂ ਮੀਨੂੰ ਦੇ ਮੁਸਕਰਾਉਂਦੇ ਹੋਏ ਚਿਹਰੇ ਵਲ ਹੀ ਵੇਖਦੀ ਰਹਿ ਗਈ।

ਪੱਕੀਆਂ ਸਹੇਲੀਆਂ ਨੂੰ ਮਿਲਣਾ
ਚਾਹ ਪੀ ਕੇ ਮੈਂ ਆਪਣੀਆਂ ਪੱਕੀਆਂ ਸਹੇਲੀਆਂ ਰਾਜ ਅਤੇ ਜੱਸੀ ਨੂੰ ਫ਼ੋਨ ਕੀਤੇ। ਉਹ ਦੋਨੋ ਮੇਰਾ ਫ਼ੋਨ ਮਿਲਦਿਆਂ ਹੀ ਮੇਰੇ ਕੋਲ ਆ ਗਈਆਂ। ਦੋਵੇਂ ਅਜੇ ਕੁਆਰੀਆਂ ਸਨ। ਮੀਨੂੰ ਮੰਮੀ ਨਾਲ ਖਾਣਾ ਬਨਾਉਣ ਲੱਗ ਪਈ ਅਤੇ ਸਨੀ ਟੀਵੀ ਵੇਖਣ ਲੱਗ ਪਿਆ। ਮਂੈ ਰਾਜ ਅਤੇ ਜੱਸੀ ਨੂੰ ਲੈ ਕੇ ਮੇਨ ਬੈੱਡਰੂਮ ਵਿਚ ਚਲੀ ਗਈ। ਮੈਂ ਦੋਨਾਂ ਨਾਲ ਆਪਣਾ ਹਰ ਰਾਜ ਸਾਂਝਾ ਕਰ ਲੈਂਦੀ ਸੀ। ਜਦ ਮੈਂ ਆਪਣੀ ਹੱਡ ਬੀਤੀ ਸੁਣਾਈ, ਦੋਵੇਂ ਪਰੇਸ਼ਾਨ ਹੋ ਗਈਆਂ। ਮੈਂ ਉਨ੍ਹਾਂ ਨੂੰ ਇਹ ਵੀ ਦੱਸ ਦਿੱਤਾ ਕਿ ਮੈਂ ਤਾਂ ਆਪਣੇ ਆਪ ਨੂੰ ਹੀ ਖਤਮ ਕਰ ਲੈਣ ਲੱਗੀ ਸੀ। ਪਰ ਮੇਰੇ ਘਰਦਿਆਂ ਦੇ ਖਿਆਲ ਨੇ ਮੈਨੂੰ ਰੋਕ ਲਿਆ। ਐਨੇ ਨੂੰ ਮੀਨੂੰ ਚਾਹ ਅਤੇ ਪਕੌੜੇ ਲੈ ਕੇ ਆ ਗਈ। ਅਸੀਂ ਸਾਰੇ ਚੁੱਪ ਕਰ ਗਏ। ਮੀਨੂੰ ਫ਼ਿਰ ਮੰਮੀ ਨਾਲ ਕੰਮ ਕਰਵਾਉਣ ਲਈ ਕਿਚਨ ਵਿਚ ਚਲੀ ਗਈ।
“ਨਾ ਸੋਨੀਆਂ! ਇੰਜ ਤਾਂ ਕਦੇ ਸੋਚੀਂ ਵੀ ਨਾ। ਕੀ ਤੂੰ ਅੰਟੀ ‘ਤੇ ਅੰਕਲ ਜੀ ਨੂੰ ਇਸ ਬਾਰੇ ਦੱਸਿਆ?”, ਰਾਜ ਨੇ ਪੁੱਛਿਆ
“ਮੈਂ ਮੰਮੀ ਨੂੰ ਦੱਸਿਆ”, ਕਹਿੰਦੀ-ਕਹਿੰਦੀ ਦਾ ਮੇਰਾ ਰੋਣ ਨਿੱਕਲ ਗਿਆ।
“ਉਹ ਕੀ ਕਹਿੰਦੇ ਨੇ? ਜੱਸੀ ਨੇ ਪੁੱਛਿਆ।
“ਉਹ ਕਹਿੰਦੇ ਨੇ ਕਿ ਰਾਤੀਂ ਡੈਡੀ ਨਾਲ ਗੱਲ ਕਰਨਗੇ।”, ਮੈਂ ਜੁਆਬ ਦਿੱਤਾ।
“ਠੀਕ ਹੈ, ਵੇਖ ਅੰਕਲ-ਅੰਟੀ ਕੀ ਕਹਿੰਦੇ ਨੇ। ਆਪਾਂ ਕੱਲ ਦੁਪਹਿਰੇ ਗੱਲ ਕਰਦੇ ਹਾਂ।” ਰਾਜ ਨੇ ਕਿਹਾ। ਫ਼ਿਰ ਚਾਹ ਪੀ ਕੇ ਕੁਝ ਹੋਰ ਗੱਲਾਂ ਬਾਤਾਂ ਕਰਕੇ ਦੋਵੇਂ ਚਲੀਆਂ ਗਈਆਂ।
ਸਾਡੇ ਘਰ ਇਕ ਪੁਰਾਣਾ ਹਰਮੋਨੀਅਮ ਸੀ ਜਿਸਨੂੰ ਦਾਦਾ ਜੀ ਵਜਾਇਆ ਕਰਦੇ ਸਨ। ਮੈਂ ਛੋਟੀ ਹੁੰਦੀ ਨੇ ਸਕੂਲ ਵਿਚ ਹਰਮੋਨੀਅਮ ‘ਤੇ ਇਕ ਸ਼ਬਦ ਸਿੱਖਿਆ ਸੀ

ਜੋ ਮਾਗਹਿ ਠਾਕੁਰ ਆਪੁਨੇ ਤੇ ਸੋਈ ਸੋਈ ਦੇਵੈ।

ਮੈਂ ਹਰਮੋਨੀਅਮ ਲੈ ਕੇ ਇਹ ਸ਼ਬਦ ਗਾਉਣ ਲੱਗ ਪਈ। ਸ਼ਬਦ ਗਾਉਂਦੀ ਦੇ ਮੇਰੇ ਕਾਲਜੇ ਹੌਲ ਪੈ ਰਹੇ ਸਨ। ਮੈਂ ਕਿੰਨੀ ਦੇਰ ਇਹੋ ਹੀ ਸ਼ਬਦ ਗਾਉਂਦੀ ਰਹੀ।

ਮੰਮੀ-ਡੈਡੀ ਦੀਆਂ ਚਿੰਤਾਵਾਂ
ਅਗਲੇ ਦਿਨ ਸਵੇਰੇ ਅਸੀਂ ਨਾਸ਼ਤਾ ਕਰਨ ਲੱਗੇ ਡਾਇਨਿੰਗ ਟੇਬਲ ‘ਤੇ ਬੈਠੇ ਹੋਏ ਸੀ। ਮੀਨੂੰ ਨੇ ਆਪਣੇ ਚੁਲਬੁਲੇਪਣ ਨਾਲ ਸਾਰਾ ਮਾਹੌਲ ਮਹਿਕਾਇਆ ਹੋਇਆ ਸੀ। ਬਾਕੀ ਸਾਰੇ ਅਸੀ ਚੁੱਪ ਸੀ। ਸਨੀ ਲਿਵਿੰਗ ਰੂਮ ਵਿਚ ਇੰਡੀਆ ਅਤੇ ਅਸਟ੍ਰੇਲੀਆ ਦਾ ਕ੍ਰਿਕੇਟ ਮੈਚ ਵੇਖ ਰਿਹਾ ਸੀ। ਮੇਰੇ ਮਨ ਵਿਚ ਕਈ ਪਰੇਸ਼ਾਨੀਆਂ ਚੱਲ ਰਹੀਆਂ ਸਨ। ਖਾਣਾ ਖਾ ਕੇ ਡੈਡੀ ਦੁਕਾਨ ‘ਤੇ ਚਲੇ ਗਏ। ਮੀਨੂੰ ਵੀ ਕ੍ਰਿਕੇਟ ਮੈਚ ਵੇਖਣ ਦੀ ਬੜੀ ਸੁ.ਕੀਨਣ ਸੀ। ਉਹ ਸਨੀ ਨਾਲ ਬੈਠ ਕੇ ਮੈਚ ਵੇਖਣ ਲੱਗ ਪਈ।
“ਮੈਂ ਤਾਂ Aੱਪਰ ਧੁੱਪੇ ਬਹਿ ਕੇ ਖਾਣਾ ਖਾਂਉਂਗੀ।”, ਮੰਮੀ ਜੀ ਮੈਨੂੰ ਉੱਪਰ ਆਉਣ ਦਾ ਇਸ਼ਾਰਾ ਕਰਕੇ ਆਪਣਾ ਖਾਣਾ ਲੈ ਕੇ ਛੱਤ Aੁੱਤੇ ਚਲੇ ਗਏ। ਮੈਂ ਵੀ ਉੱਪਰ ਚਲੀ ਗਈ।
“ਸੋਨੀਆਂ, ਤੇਰੇ ਡੈਡੀ ਬਹੁਤ ਪਰੇਸ਼ਾਨ ਨੇ। ਉਹ ਕਹਿੰਦੇ ਸੀ ਅਸੀਂ ਤਾਂ ਤੇਰੀ ਭੂਆ ਦੇ ਕਹਿਣ ‘ਤੇ ਐਵੇਂ ਇਹ ਰਿਸ਼ਤਾ ਕਰ ਬੈਠੈ। ਉਹ ਵੀ ਵਾਪਸ ਕਨੇਡਾ ਚਲੀ ਗਈ ਐ ਨਹੀ ਤਾਂ ਉਸਦੇ ਨਾਲ ਗੱਲ ਕਰਦੇ। ਅਸੀਂ ਬਹੁਤ ਸੋਚਿਆ ਧੀਏ। ਜੇ ਆਪਾਂ ਹੁਣ ਕੋਈ ਕਦਮ ਚੁਕਦੇ ਆਂ ਤਾਂ ਪਤਾ ਨਹੀ ਇਹ ਕਿਸ ਤਰ੍ਹਾਂ ਦੇ ਲੋਕ ਨੇ। ਜੇ ਇਨ੍ਹਾਂ ਨੇ ਕੈਨੇਡਾ ਜਾ ਕੇ ਤੈਨੂੰ ਉੱਥੇ ਨਾ ਸੱਦਿਆ, ਫ਼ਿਰ ਕੀ ਕਰਾਂਗੇ? ਲੋਕਾਂ ਨੇ ਤਾਂ ਆਪਾਂ ਨੂੰ ਤਾਹਨੇ ਮਾਰ-ਮਾਰ ਮਾਰ ਦੇਣਾ। ਚੱਲ ਲੋਕਾਂ ਦੀ ਛੱਡ, ਤੇਰੀ ਭੈਣ ਮੀਨੂੰ ਦਾ ਕੀ ਬਣੂ?” ਮੰਮੀ ਨੇ ਮੈਨੂੰ ਸਮਝਾਇਆ।
ਮੇਰੇ ਮੰਮੀ ਗਲਤ ਨਹੀ ਸੀ ਕਹਿ ਰਹੇ। ਮੈਨੂੰ ਵੀ ਸਮਝ ਆਉਣ ਲੱਗੀ ਕਿ ਜ਼ਿੰਦਗੀ ਜਿਉਣੀ ਕੋਈ ਅਸਾਨ ਨਹੀ ਹੁੰਦੀ।
“ਫ਼ਿਰ ਮੈਂ ਕੀ ਕਰਾਂ ਮੰਮੀ ਜੀ? ਤੁਸੀਂ ਹੀ ਦੱਸੋ ਮਂੈ ਇਸ ਨਰਕ ਨੂੰ ਕਿਵੇਂ ਝੱਲਾਂ?”, ਮੈਂ ਕਿਹਾ।
“ਧੀਏ, ਬੱਚਿਆਂ ਨੂੰ ਪਤਾ ਨਹੀ ਹੁੰਦਾ ਕਿ ਮਾਂ-ਬਾਪ ਕਿਨ੍ਹਾਂ ਹਾਲਾਤਾਂ ਵਿਚੋਂ ਲੰਘ ਕੇ ਉਨ੍ਹਾਂ ਨੂੰ ਪਾਲਦੇ ਨੇ। ਤੂੰ ਤਾਂ ਵਿਆਹੀ ਗਈ ਏਂ। ਤੇਰੇ ਨਾਲ ਮੈ ਹੁਣ ਕਈ ਗੱਲਾਂ  ਸਾਂਝੀਆਂ ਕਰ ਸਕਦੀ ਹਾਂ ਜਿਨ੍ਹਾਂ ਨੂੰ ਤੂੰ ਸਮਝ ਸਕਦੀ ਏਂ, ਮੀਨੂੰ ਨਹੀ। ਤੂੰ ਇਹ ਨਾ ਸਮਝ ਕਿ ਸਿਰਫ਼ ਤੇਰੇ ਨਾਲ ਹੀ ਅਜਿਹਾ ਕੁਝ ਹੋਇਆ ਹੈ। ਲੱਖਾਂ ‘ਚੋਂ ਕੋਈ ਇਕ ਕੁੜੀ ਹੀ ਸੁਖੀ ਹੋਊ। ਕਈ ਹੌਲ਼ੀ-ਹੌਲ਼ੀ ਹਾਲਾਤਾਂ ਨਾਲ ਸਮਝੌਤਾ ਕਰ ਲੈਂਦੀਆਂ ਨੇ।  ਜ਼ਿਆਦੀਆਂ ਦੀ ਸਾਰੀ ਉਮਰ ਹੀ ਰੋਂਦਿਆਂ ਪਿੱਟਦਿਆਂ ਦੀ ਲੰਘ ਜਾਂਦੀ ਏ। ਕੁੜੀਆਂ ਤਾਂ ਕਿਸਮਤ ਵਿਚ ਹੀ ਦੁੱਖ ਲਿਖਾ ਕੇ ਲਿਆਉਂਦੀਆਂ ਨੇ…”, ਮੰਮੀ ਨੇ ਮੈਨੂੰ ਕਈ ਹੱਡ-ਬੀਤੇ, ਮਾਸੀਆਂ ਦੇ ਅਤੇ ਹੋਰ ਰਿਸ਼ਤੇਦਾਰ ਕੁੜੀਆਂ ਦੇ ਵਿਆਹ ਤੋਂ ਬਾਅਦ ਦੇ ਅਜਿਹੇ ਕਿੱਸੇ ਸੁਣਾਏ ਕਿ ਮੈਨੂੰ ਲੱਗਿਆ ਕਈ ਨਵੀਆਂ ਵਿਆਹੀਆਂ ਨਾਲ ਤਾਂ ਮੇਰੇ ਨਾਲੋਂ ਵੀ ਬਹੁਤ ਮਾੜਾ ਹੁੰਦਾ ਹੈ। ਮੇਰਾ ਦੁੱਖ ਕੋਈ ਬਹੁਤਾ ਵੱਡਾ ਨਹੀ ਸੀ।
“ਵਿਆਹੇ ਅਤੇ ਕੁਆਰਿਆਂ ਦੀ ਦੁਨੀਆਂ ਵਿਚ ਕਿੰਨਾ ਫ਼ਰਕ ਹੁੰਦਾ ਹੈ! ਸੁਪਨਿਆਂ ਦੀ ਦੁਨੀਆਂ ਅਤੇ ਹਕੀਕਤ ਵਿਚ ਕਿੰਨਾ ਫ਼ਰਕ ਹੁੰਦਾ ਹੈ! ਫ਼ਿਲਮਾਂ ਸਾਨੂੰ ਕਿੰਨਾਂ ਝੂਠ ਵਿਖਾਉਂਦੀਆਂ ਨੇ।”, ਮਂੈ ਪਤਾ ਨਹੀ ਕੀ-ਕੀ ਸੋਚ ਗਈ।
“ਸੋਨੀਆਂ, ਕੀ ਸੋਚਣ ਲੱਗ ਪਈ?” ਮੰਮੀ ਨੇ ਪੁੱਛਿਆ।
ਮੈਂ ਕੁਝ ਨਾ ਕਿਹਾ, ਬੱਸ ਮੰਮੀ ਜੀ ਦੀ ਗੋਦ ਵਿਚ ਸਿਰ ਰੱਖ ਕੇ ਲੰਮੀ ਪੈ ਗਈ। ਮੰਮੀ ਪਿਆਰ ਨਾਲ ਮੇਰੇ ਸਿਰ ‘ਤੇ ਹੱਥ ਫ਼ੇਰਨ ਲੱਗ ਪਏ। ਮੈਨੂੰ ਉਹ ਪਲ ਐਨੇ ਅਨਮੋਲ ਲੱਗ ਰਹੇ ਸਨ ਕਿ ਜਿਵੇਂ ਮੇਰੀ ਜਿੰਦਗੀ ਦੇ ਬਚੇ ਹੋਏ ਕੁਝ ਆਖਰੀ ਸਾਹ ਹੋਣ। ਮੈਂ ਉਨ੍ਹਾਂ ਪਲਾਂ ਵਿਚ ਆਪਣੀ ਜਿੰਦਗੀ ਦਾ ਸਾਰਾ ਸੁੱਖ ਮਾਣ ਲੈਣਾ ਚਾਹੁੰਦੀ ਸੀ। ਮੰਮੀ ਜੀ ਦੀ ਗੋਦ ਵਿਚ ਸਿਰ ਰੱਖ ਕੇ ਮੈਨੂੰ ਬੜੀ ਗੂੜ੍ਹੀ ਨੀਂਦ ਆਈ।

ਮੇਰੀਆਂ ਸਹੇਲੀਆਂ ਅਤੇ ਉਨ੍ਹਾਂ ਦੇ ਮੰਮੀ

ਮੈਂ ਰਾਜ ਅਤੇ ਜੱਸੀ ਦੀਆਂ ਅਵਾਜ਼ਾਂ ਸੁਣ ਕੇ ਜਾਗ ਪਈ। ਉਨ੍ਹਾਂ ਦੋਨਾਂ ਦੇ ਮੰਮੀ ਵੀ ਮੈਨੂੰ ਮਿਲਣ ਆਏ ਸਨ। ਮੰਮੀ ਮੇਰੇ ਸਿਰ੍ਹਾਣੇ ਬੈਠੇ ਸਨ।
“ਲੈ ਸੋਨੀਆਂ, ਤੁਸੀਂ ਗੱਲਾਂ-ਬਾਤਾਂ ਕਰੋ। ਮੈਂ ਤੁਹਾਡੇ ਲਈ ਚਾਹ ‘ਤੇ ਸਮੋਸੇ ਲੈ ਕੇ ਆਉਂਦੀ ਹਾਂ। ਨਾਲੇ ਸੋਨੀਆਂ, ਸੈਮ ਦਾ ਫੋ.ਨ ਵੀ ਆਇਆ ਸੀ।”, ਕਹਿ ਕੇ ਮੰਮੀ ਥੱਲੇ ਚਲੇ ਗਏ।
“ਅਸੀਂ ਵੀ ਤੁਹਾਡੇ ਨਾਲ ਹੀ ਆਉਂਦੇ ਆਂ”, ਰਾਜ ਅਤੇ ਜੱਸੀ ਦੇ ਮੰਮੀ ਨੇ ਕਿਹਾ।
“ਨਾ ਭੈਣ ਜੀ, ਤੁਸੀਂ ਸੋਨੀਆਂ ਕੋਲ ਬੈਠ ਕੇ ਗੱਲ-ਬਾਤ ਕਰੋ। ਮਂੈ ‘ਤੇ ਮੀਨੂੰ ਨੇ ਹੁਣੇ ਚਾਹ ਲੈ ਕੇ ਆ ਜਾਣੈ।” ਮੇਰੇ ਮੰਮੀ ਨੇ ਜੁਆਬ ਦਿੱਤਾ। ਉਹ ਮੇਰੇ ਕੋਲ ਬੈਠ ਗਈਆਂ।
“ਕੀ ਫ਼ੈਸਲਾ ਕੀਤਾ ਅੰਕਲ-ਅੰਟੀ ਜੀ ਨੇ?”, ਰਾਜ ਨੇ ਪੁੱਛਿਆ।
“ਸੋਨੀਆਂ, ਪਹਿਲਾਂ ਸੈਮ ਨੂੰ ਫ਼ੋਨ ਕਰ ਲੈ, ਫ਼ਿਰ ਆਪਾਂ ਗੱਲ-ਬਾਤ ਕਰਦੇ ਆਂ।”, ਰਾਜ ਦੇ ਮੰਮੀ ਨੇ ਮੈਨੂੰ ਕਿਹਾ। ਉਹ ਬਹੁਤ ਹੀ ਸਿਆਣੀ ਅਤੇ ਪੜ੍ਹੀ-ਲਿਖੀ ਔਰਤ ਸੀ।
ਮੈ ਸੈਮ ਨੂੰ ਫ਼ੋਨ ਕੀਤਾ।, “ਹਾਂ, ਠੀਕ ਹਾਂ,… ਘਰ ਮਹਿਮਾਨ ਆਏ ਹੋਏ ਨੇ,…ਬਾਅਦ ਵਿਚ ਫ਼ੋਨ ਕਰਦੀ ਹਾਂ”, ਮੈ ਫ਼ੋਨ ਬੰਦ ਕਰ ਦਿੱਤਾ।
ਫ਼ਿਰ ਮੈ ਮੰਮੀ ਨਾਲ ਹੋਈ ਸਾਰੀ ਗੱਲ-ਬਾਤ ਸੰਖੇਪ ਵਿਚ ਰਾਜ ਹੁਰਾਂ ਨੂੰ ਦੱਸੀ।
“ਤੇਰੇ ਮੰਮੀ ਬਿਲਕੁਲ ਠੀਕ ਕਹਿ ਰਹੇ ਨੇ ਸੋਨੀਆਂ। ਮਾਂ-ਬਾਪ ਬੱਚਿਆਂ ਨੂੰ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਕਈ ਗੱਲਾਂ ਇਹ ਸੋਚ ਕੇ ਨਹੀ ਦੱਸਦੇ ਕਿ ਬੱਚੇ ਧਿਆਨ ਨਾਲ ਆਪਣੀ ਪੜ੍ਹਾਈ ਕਰ ਲੈਣ। ਘਰੋ-ਘਰ ਇਹੋ ਹਾਲ ਹੈ ਸੋਨੀਆਂ, ਕਿਤੇ ਜ਼ਿਆਦਾ ਅਤੇ ਕਿਤੇ ਬਹੁਤ ਹੀ ਜ਼ਿਆਦਾ। ਤੁੰ ਗੱਲ ਬਹੁਤੀ ਦਿਲ ‘ਤੇ ਨਾ ਲਾ। ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਣੈ। ਨਾਲੇ ਅਸੀ ਤੁਹਾਨੂੰ ਪੁੱਤਰਾਂ ਵਾਂਗ ਪਾਲ਼ਿਐ, ਧੀਆਂ ਸਮਝ ਕੇ ਨਹੀ। ਜਿੰਦਗੀ ਵਿਚ ਕਦੇ ਹਾਰ ਨਹੀ ਮੰਨੀ ਦੀ”, ਰਾਜ ਦੇ ਮੰਮੀ ਨੇ ਸਮਝਾਇਆ।
“ਧੀਆਂ ਨੂੰ ਆਪਣੇਂ ਘਰ ਬਸਣ ਲਈ ਬਹੁਤ ਕੁਝ ਝੱਲਣਾ ਪੈਂਦੈ”, ਜੱਸੀ ਦੀ ਮੰਮੀ ਬੋਲੀ।
ਜੱਸੀ ਦੀ ਮੰਮੀ ਠੇਠ ਪੇਂਡੂ ਅਤੇ ਅਨਪੜ੍ਹ ਸੀ। ਪਰ ਉਹ ਚੰਗੀ ਬਹੁਤ ਸੀ। ਉਸਦੀ ਬੋਲੀ ਕਈ ਸਾਲ ਲੁਧਿਆਣੇ ਵਿਚ ਰਹਿ ਕੇ ਵੀ ਨਹੀ ਸੀ ਬਦਲੀ। ਜੱਸੀ ਦੇ ਡੈਡੀ ਵੀ
ਬਹੁਤੇ ਪੜ੍ਹੇ-ਲਿਖੇ ਨਹੀ ਸਨ। ਉਹ ਪਿਛਲੇ ਤੀਹ ਸਾਲਾਂ ਤੋਂ ਦੁਬਈ ਵਿਚ ਕੰਮ ਕਰ ਰਹੇ ਸਨ। ਬੜੀ ਮਿਹਨਤ ਨਾਲ ਉਨ੍ਹਾਂ ਨੇ ਜੱਸੀ ਅਤੇ ਉਸਦੇ ਛੋਟੇ ਭਰਾ ਨੂੰ ਪੜ੍ਹਾਇਆ ਸੀ। ਜੱਸੀ ਦੇ ਵੱਡੇ ਭਰਾ ਨੂੰ ਪੜ੍ਹਨ ਦਾ ਸ਼ੋਕ ਬਿਲਕੁਲ ਨਹੀ ਸੀ। ਇਸ ਲਈ ਉਸਦੇ ਡੈਡੀ ਉਸਨੂੰ ਵੀ ਦੁਬਈ ਹੀ ਲੈ ਗਏ ਸਨ ਅਤੇ ਆਪਣੇ ਨਾਲ ਕੰਮ ‘ਤੇ ਲਗਾ ਲਿਆ ਸੀ।

“ਧੀਏ, ਜਿਹੜੀਆਂ ਮੈਂ ਵਿਆਹੀ ਆਈ ਨੇ ਕੱਟੀਆਂ, ਕਿਸੇ ਨੂੰ ਨਾ ਕੱਟਣੀਆਂ ਪੈਣ। ਵੱਡੇ ਟੱਬਰ ਵਿਚ ਨਣਾਨਾਂ, ਜੇਠ-ਜਠਾਣੀਆਂ ‘ਤੇ ਛੜੇ ਦਿਓਰਾਂ ‘ਚ ਟੈਮ ਕੱਟਣਾ ਜਨਾਨੀ ਲਈ ਬੜਾ ਔਖਾ ਹੁੰਦਾ ਈ, ਖਾਸ਼ ਕਰਕੇ ਜਦੋਂ ਘਰ ਵਾਲਾ ਬਾਹਰ ਹੋਵੇ…”, ਜੱਸੀ ਦੇ ਮੰਮੀ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾ ਛੱਡੀ।
“ਇਹ ਤਾਂ ਭਲਾ ਹੋਵੇ ਤੇਰੀ ਬੀਬੀ ਦਾ ‘ਤੇ ਰਾਜ ਦੀ ਬੀਬੀ ਦਾ ਜਿਨ੍ਹਾਂ ਨੇ ਮੈਨੂੰ ਟੈਮ-ਟੈਮ ‘ਤੇ ਬੜਾ ਹੀ ਹੌਂਸਲਾ ਦਿੱਤਾ ‘ਤੇ ਔਖੇ ਵੇਲੇ ਮੇਰਾ ਬੁੱਤਾ ਸਾਰਦੀਆਂ ਰਹੀਆਂ। ਨਹੀ ਤਾਂ ਪਤਾ ਨਹੀ ਕੀ ਬਣਨਾ ਸੀ ਮੇਰੇ ਬੱਚਿਆਂ ਦਾ? ਮਂੈ ਤਾਂ ਆਪਣੀਆਂ ਇਨ੍ਹਾਂ ਦੋਹਾਂ ਭੈਣਾਂ ਦਾ ਸਾਰੀ ਉਮਰ ਦੇਣਾ ਨਹੀ ਦੇ ਸਕਦੀ।”, ਬੋਲਦੇ-ਬੋਲਦੇ ਜੱਸੀ ਦੇ ਮੰਮੀ ਦੀਆਂ ਅੱਖਾਂ ਭਰ ਆਈਆਂ।
ਰਾਜ ਦੀ ਮੰਮੀ ਨੇ ਉਸਨੂੰ ਚੁੱਪ ਕਰਾਇਆ।
“ਜੀਤੋ, ਅਸੀਂ ਸੋਨੀਆਂ ਨੂੰ ਆਪਣਾ ਦੁੱਖ ਨਹੀ ਸੁਨਾਉਣ ਆਈਆਂ, ਸਗੋਂ ਉਸਨੰੂੰ ਹੌਸਲਾ ਦੇਣ ਆਈਆਂ।”, ਰਾਜ ਦੀ ਮੰਮੀ ਨੇ ਕਿਹਾ।
“ਕੋਈ ਗੱਲ ਨਹੀ ਅੰਟੀ ਜੀ। ਇਹ ਗੱਲਾਂ ਤੋਂ ਵੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।”, ਮੈਂ ਸੱਚੇ ਮਨੋਂ ਕਿਹਾ।
“ਸਾਡੀ ਡਬਈ ਵਾਲੀਆਂ ਦੀ ਵੀ ਕੋਈ ਜਿੰਦਗੀ ਆ। ਵਿਆਹ ਨੂੰ ਛੱਬੀ ਸਾਲ ਹੋ ਗਏ। ਮਸਾਂ ਢਾਈ ਸਾਲ ਅਸੀਂ ਕੱਠਿਆਂ ਕੱਟੇ ਆ। ਮੈਂ ਤਾਂ ਇਨਾਂ ਦੇ ਬਾਪੂ ਦਾ ਟੱਬਰ ਸਾਂਭਦੀ-ਸਾਂਭਦੀ ਮਰ ਗਈ।” ਜੱਸੀ ਦੀ ਮੰਮੀ ਨੇ ਕਿਹਾ
“ਹੈਲੋ ਐਵਰੀਬੌਡੀ। ਥੱਲੇ ਆ ਜਾਉ ‘ਤੇ ਚਾਹ ਪੀ ਲਓ ਜੀ। ਮੰਮੀ ਜੀ ਕਹਿੰਦੇ ਨੇ ਧੁੱਪ ਚਲੀ ਗਈ ਹੈ। ਉੱਪਰ ਠੰਡ ਹੋ ਗਈ ਹੋਣੀ ਐਂ। ਹੇਠਾਂ ਆ ਕੇ ਗਰਮਾ-ਗਰਮ ਚਾਹ ਨਾਲ ਪਕੌੜੇ ‘ਤੇ ਸਮੋਸੇ ਛਕੋ ਜੀ।” ਮੀਨੂੰ ਨੇ ਆ ਕੇ ਸਾਰਾ ਮਾਹੌਲ ਹੀ ਬਦਲ ਦਿੱਤਾ।
“ਕਿੰਨਾ ਚੰਗਾ ਹੋਵੇ ਜੇ ਸਾਨੂੰ ਜਿੰ.ਦਗੀ ਦੀ ਅਸਲੀਅਤ ਪਤਾ ਹੀ ਨਾ ਲੱਗੇ। ਕਾਸ਼ ਕਿਤੇ ਜਿੰਦਗੀ ਦੀ ਅਸਲੀਅਤ ਸਾਡੇ ਸੁਪਨਿਆਂ ਵਰਗੀ ਹੀ ਹੋਵੇ! ਕਾਸ਼ ਕਿਤੇ ਅਸੀਂ ਸਦਾ ਮੀਨੂੰ ਵਾਂਗ ਹੀ ਖਿੜੇ ਰਿਹਾ ਕਰੀਏ! ਕਿਤੇ ਮੇਰੀ ਭੈਣ ਮੀਨੂੰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਕਿਤੇ ਮੇਰੀ ਹੀ ਨਜ਼ਰ ਹੀ ਨਾ ਲੱਗ ਜਾਵੇ!”, ਮੈਂ ਪਰਮਾਤਮਾ ਅੱਗੇ ਮਨ ਹੀ ਮਨ ਵਿਚ ਅਰਦਾਸ ਕੀਤੀ।
ਅਸੀ ਸਾਰੇ ਥੱਲੇ ਉੱਤਰ ਆਏ। ਮੀਨੂੰ ਅਤੇ ਸਨੀ ਦੇ ਬੈਠਿਆਂ ਕਿਸੇ ਨੇ ਮੇਰੇ ਬਾਰੇ ਕੋਈ ਹੋਰ ਗੱਲ ਨਹੀ ਕੀਤੀ। ਮੀਨੂੰ ਨੇ ਆਪਣੀ ਚਹਿਕ-ਮਹਿਕ ਨਾਲ ਬੜਾ ਹੀ ਸੋਹਣਾ ਮਾਹੌਲ ਬਣਾਈ ਰੱਖਿਆ। ਮੀਨੂੰ ਵਲ ਵੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਪਿਛਲੇ ਇਕ ਹਫ਼ਤੇ ਵਿਚ ਮੈ ਸੱਚਮੁਚ ਆਪਣਾ ਬਚਪਨ ਗਵਾ ਬੈਠੀ ਸੀ।  ਚਾਹ-ਪਾਣੀ ਪੀ ਕੇ ਅਤੇ ਹੋਰ ਸਧਾਰਣ ਗੱਲਾਂ-ਬਾਤਾਂ ਕਰਕੇ ਰਾਜ, ਜੱਸੀ ਅਤੇ ਉਨ੍ਹਾਂ ਦੇ ਮੰਮੀ ਹੁਰੀਂ ਚਲੇ ਗਏ।
ਇਨ੍ਹਾਂ ਸਾਰਿਆਂ ਨੂੰ ਮਿਲ ਕੇ ਮੈਨੂੰ ਲੱਗਿਆ ਕਿ ਜਿੰਦਗੀ ਦੀ ਇਸ ਜੱਦੋ-ਜਹਿਦ ਵਿਚ ਮੈਂ ਇਕੱਲੀ ਨਹੀ ਸੀ। ਤਕਰੀਬਨ ਹਰ ਕੁੜੀ ਇਸੇ ਤਰਾਂ ਦੇ ਕਿਸੇ ਸੰਘਰਸ਼ ਵਿਚੋਂ ਲੰਘ ਰਹੀ ਸੀ।
ਅਗਲੇ ਦਿਨ ਸੈਮ ਅਤੇ Aਸਦੀ ਮੰਮੀ ਆਪਣੇ ਨਾਲ ਕਰੀਬ ਵੀਹ ਕੁ ਮਹਿਮਾਨ ਲੈ ਕੇ  ਆ ਗਏ। ਅਸੀਂ ਐਨੇ ਮਹਿਮਾਨਾਂ ਲਈ ਤਿਆਰ ਨਹੀ ਸੀ। ਮੈਂ ਆਪਣੇ ਮੰਮੀ ਨੂੰ ਆਪਣੇ ਡੈਡੀ ਜੀ ਨੂੰ ਕਹਿੰਦਿਆਂ ਸੁਣਿਆ ਕਿ ਖਾਣਾ ਸਾਰਿਆਂ ਲਈ ਕਾਫ਼ੀ ਨਹੀ ਸੀ ਅਤੇ ਉਨ੍ਹਾਂ ਨੂੰ ਹੋਰ ਖਾਣਾ ਹੋਟਲ ਤੋਂ ਮੰਗਵਾਉਣਾ ਪਵੇਗਾ। ਮੰਮੀ ਇਹ ਸ਼ਿਕਾਇਤ ਵੀ ਕਰ ਰਹੇ ਸਨ ਕਿ ਸੈਮ ਦੀ ਮੰਮੀ ਬਹੁਤ ਹੀ ਘਟੀਆ ਅਤੇ ਚਲਾਕ ਸੀ। ਉਹ ਸਾਨੂੰ ਨੀਵਾਂ ਵਿਖਾਉਣ ਲਈ ਸਾਡੇ ਉਤੇ ਅਚਾਨਕ ਐਨਾ ਬੋਝ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰੇ ਡੈਡੀ ਜੀ ਇਸ ਗੱਲ ਨਾਲ ਸਹਿਮਤ ਸਨ ਅਤੇ ਉਨ੍ਹਾਂ ਨੇ ਇਕ ਹੋਟਲ ਤੋਂ ਹੋਰ ਖਾਣਾ ਮੰਗਵਾਇਆ। ਖਾਣਾ ਖਾ ਕੇ ਚਾਹ-ਪਾਣੀ ਪੀ ਕੇ ਸ਼ਾਮ ਤਕ ਮੈਨੂੰ ਉਹ ਨਾਲ ਲੈ ਗਏ। ਮੈਨੂੰ ਲੱਗਿਆ ਸ਼ਾਇਦ ਮੁਕਲਾਵੇ ਦੀ ਰਸਮ ਇਸੇ ਖ਼ਾਸ ਕਾਰਨ ਹੀ ਬਣੀ ਸੀ ਕਿ ਇਕ ਧੀ ਵਿਆਹ ਬਾਅਦ ਆਪਣੇ ਮਾਂ-ਬਾਪ ਨਾਲ ਆਪਣੀਆਂ ਮੁਸ਼ਿਕਲਾਂ ਸਾਂਝੀਆਂ ਕਰ ਸਕੇ।

ਸੈਮ ਦੀ ਕੈਨੇਡਾ ਵਾਪਸੀ

ਮੇਰੀ ਸੱਸ-ਸੌਹਰਾ, ਨਣਾਨ, ਜੇਠ ‘ਤੇ ਜਠਾਣੀ ਦੀਆਂ ਅਗਲੇ ਹਫ਼ਤੇ ਦੀਆਂ ਕੈਨੇਡਾ ਦੀਆਂ ਟਿੱਕਟਾਂ ਬੁੱਕ ਸਨ। ਅਸੀਂ ਉਨ੍ਹਾਂ ਨੂੰ ਅਮ੍ਰਿਤਸਰ ਏਅਰਪੋਰਟ ਚੜ੍ਹਾਉਣ ਗਏ। ਸੈਮ ਨੇ ਦੋ ਹਫ਼ਤੇ ਰੁਕ ਕੇ ਜਾਣਾ ਸੀ। ਮੈਂ ਹਰ ਵੇਲੇ ਮੀਨੂੰ ਅਤੇ ਸਨੀ ਦੇ ਭਵਿੱਖ ਬਾਰੇ ਸੋਚਦੀ ਰਹਿੰਦੀ ਸੀ। ਮੈਂ ਜੇਕਰ ਮੀਨੂੰ ਅਤੇ ਸਨੀ ਦੀ ਜ਼ਿੰਦਗੀ ਵਧੀਆ ਬਣਾ ਸਕਾਂ, ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਜਾਵੇਗਾ। ਇਸ ਲਈ ਮੈਂ ਸੈਮ ਤੋਂ ਕੈਨੇਡਾ ਬਾਰੇ ਕਈ ਗੱਲਾਂ ਪੁੱਛਦੀ ਰਹਿੰਦੀ। ਕੈਨੇਡਾ ਦੀ ਖੂਬਸੂਰਤੀ ਬਾਰੇ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਦਾ ਸੀ। ਪਰ ਜਿਸ ਤਰਾਂ ਉਹ ਕੈਨੇਡਾ ਦੇ ਲੋਕਾਂ ਦੀ ਜਿੰਦਗੀ ਬਾਰੇ ਦੱਸਦਾ ਸੀ, ਸੁਣ ਕੇ ਬੜਾ ਅਜੀਬ ਲੱਗਦਾ ਸੀ। ਸੈਮ ਆਪਣੇ ਸਖ਼ਤ ਹੱਥ ਮੈਨੂੰ ਵਿਖਾਉਂਦਾ ਸੀ। ਕਹਿੰਦਾ ਸੀ ਕਿ ਉਨ੍ਹਾਂ ਹੱਥਾਂ ਨਾਲ ਉਸਨੂੰ ਭਾਰੇ ਫ਼ੱਟੇ, ਪਲਾਈਆਂ ਅਤੇ ਕੰਮ ਦੇ ਸੰਦ ਚੁੱਕਣੇ ਪੈਂਦੇ ਸਨ। ਉਹ ਕਹਿੰਦਾ ਸੀ ਕਿ ਡਾਲਰ ਸੌਖੇ ਨਹੀ ਬਣਦੇ। ਇਸ ਤਰ੍ਹਾਂ ਦੀਆਂ ਕਈ ਗੱਲਾਂ ਮੇਰੀ ਸਮਝ ਵਿਚ ਨਹੀ ਸੀ ਪੈਂਦੀਆਂ।

ਮੇਰੇ ਵਾਰ-ਵਾਰ ਸਮਝਾਉਣ ‘ਤੇ ਵੀ ਸੈਮ ਸ਼ਰਾਬ ਪੀਣੋਂ ਨਹੀ ਸੀ ਹਟਦਾ। ਮੈਂ ਆਪਣੇ ਭੈਣ-ਭਰਾ ਅਤੇ ਮਾਂ-ਬਾਪ ਲਈ ਉਸਦੀ ਇਸ ਆਦਤ ਨੂੰ ਬਰਦਾਸ਼ਤ ਕਰ ਰਹੀ ਸੀ। ਕਈ ਵਾਰ ਸਾਡੀ ਤੂ-ਤੂ ਮਂੈ-ਮੈਂ ਹੋ ਜਾਂਦੀ ਸੀ। ਮਂੈ ਬਹੁਤ ਪਰੇਸ਼ਾਨ ਹੋ ਜਾਂਦੀ ਸੀ। ਮਂੈ ਚਾਹੁੰਦੀ ਸੀ ਕਿ ਸੈਮ ਸ਼ਰਾਬ ਬਿਲਕੁਲ ਛੱਡ ਦੇਵੇ। ਪਰ ਉਹ ਮੇਰੀ ਇਕ ਨਹੀ ਸੀ ਸੁਣਦਾ। ਸੈਮ ਨੇ ਮੈਨੂੰ ਬਹੁਤ ਘੁਮਾਇਆ-ਫ਼ਿਰਾਇਆ। ਉਸ ਨੇ ਮੈਨੂੰ ਮੇਰੇ ਮਨਪਸੰਦ ਦੀਆਂ ਕਈ ਚੀਜਾਂ ਜਿਵੇਂ ਸੂਟ, ਸੈਂਡਲ, ਵੰਗਾਂ, ਜੈਕਟਾਂ ਆਦਿ ਲੈ ਕੇ ਦਿੱਤੀਆਂ।
ਸੈਮ ਬਹੁਤਾ ਮਾੜਾ ਵੀ ਨਹੀ ਸੀ ਪਰ ਕਿਸੇ ਵੀ ਤਰ੍ਹਾਂ ਉਸਦੇ ਵਿਚਾਰ ਮੇਰੇ ਨਾਲ ਨਹੀ ਸਨ ਰਲ਼ਦੇ। ਅਖੀਰ ਸੈਮ ਦੇ ਕੈਨੇਡਾ ਜਾਣ ਦਾ ਦਿਨ ਵੀ ਆ ਗਿਆ। ਸੈਮ ਨੇ ਜਾਣ ਤੋਂ ਪਹਿਲਾਂ ਮੈਨੂੰ ਇਕ ਹਜ਼ਾਰ ਡਾਲਰ ਖਰਚੇ ਲਈ ਦਿੱਤੇ। ਭਾਵੇਂ ਮੇਰੇ ਦਿਲ ਵਿਚ ਸੈਮ ਲਈ ਕੋਈ ਪਿਆਰ ਨਹੀ ਸੀ ਫ਼ਿਰ ਵੀ ਉਸਦੇ ਜਾਣ ‘ਤੇ ਮੈਨੂੰ ਬੜਾ ਖਾਲੀ-ਖਾਲੀ ਜਿਹਾ ਲੱਗ ਰਿਹਾ ਸੀ। ਕਿੰਨਾ ਅਜੀਬ ਰਿਸ਼ਤਾ ਹੁੰਦਾ ਹੈ ਪਤੀ ਪਤਨੀ ਦਾ! ਮੈਂ ਸੈਮ ਨੂੰ ਦੱਸ ਦਿੱਤਾ ਸੀ ਕਿ ਉਸਦੇ ਜਾਣ ਬਾਅਦ ਮੈਂ ਆਪਣੇ ਪੇਕੇ ਘਰ ਹੀ ਰਹਾਂਗੀ। ਸੈਮ ਨੂੰ ਇਸ ਗੱਲ ‘ਤੇ ਕੋਈ ਇਤਰਾਜ਼ ਨਹੀ ਸੀ।
ਮਂੈ, ਅਤੇ ਮੇਰੇ ਮੰਮੀ-ਡੈਡੀ ਸੈਮ ਨੂੰ ਅਮ੍ਰਿਤਸਰ ਏਅਰਪੋਰਟ ਚੜ੍ਹਾਉਣ ਗਏ। ਸੈਮ ਨੇ ਕਿਹਾ ਕਿ ਉਹ ਜਾਂਦਿਆਂ ਹੀ ਮੇਰੇ ਪੇਪਰ ਭਰ ਦੇਵੇਗਾ ਅਤੇ ਤਿੰਨ ਤੋਂ ਛੇ ਮਹੀਨਿਆਂ ਵਿਚ ਮੈਂ ਕੈਨੇਡਾ ਪਹੁੰਚ ਜਾਵਾਂਗੀ।
ਇਕ ਜੋਤਿਸ਼ੀ ਨੂੰ ਮਿਲਣਾ
ਮੈਂ ਟਾਈਮ ਪਾਸ ਅਤੇ ਤਜੁਰਬੇ ਲਈ ਆਪਣੇ ਘਰ ਦੇ ਨੇੜੇ ਦੇ ਇਕ ਹਸਪਤਾਲ ਵਿਚ ਨਰਸ ਦੀ ਨੌਕਰੀ ਕਰ ਲਈ। ਇਕ ਦਿਨ ਜੱਸੀ ਦੀ ਮੰਮੀ ਸਾਡੇ ਘਰ ਆਈ। ਉਸਨੇ ਮੇਰੇ ਮੰਮੀ ਨੂੰ ਦੱਸਿਆ ਕਿ ਲੁਧਿਆਣੇ ਚੌੜੇ ਬਜ਼ਾਰ ਵਿਚ ਹਰ ਮੰਗਲਵਾਰ ਅਤੇ ਐਤਵਾਰ ਇਕ ਪੰਡਤ ਬੈਠਦਾ ਸੀ। ਉਹ ਟੇਵਾ ਬਹੁਤ ਵਧੀਆ ਵੇਖਦਾ ਸੀ ਅਤੇ ਘਰ ਦੀ ਸੁੱਖ-ਸ਼ਾਂਤੀ ਦਾ ਉਪਾਅ ਵੀ ਕਰਦਾ ਸੀ। ਜੱਸੀ ਹੁਰਾਂ ਦੀ ਕੰਮ ਵਾਲੀ ਦਾ ਘਰ ਵਾਲਾ ਵੀ ਬਹੁਤ ਸ਼ਰਾਬ ਪੀਂਦਾ ਸੀ। ਉਸਨੂੰ ਮਾਰਦਾ ਕੁੱਟਦਾ ਵੀ ਸੀ। ਪੰਡਤ ਦਾ ਉਪਾਅ ਕਰਨ ਬਾਅਦ ਉਹ ਸ਼ਰਾਬ ਪੀਣੋ ਵੀ ਹਟ ਗਿਆ ਸੀ ਅਤੇ ਉਸਦਾ ਖਿਆਲ ਵੀ ਬਹੁਤ ਰੱਖਣ ਲੱਗ ਪਿਆ ਸੀ। ਅਸੀਂ ਕਦੇ ਪੰਡਤਾਂ ਦੇ ਚੱਕਰਾਂ ਵਿਚ ਨਹੀ ਸੀ ਪਏ। ਪਰ ਮੇਰੇ ਦੁੱਖ ਨੂੰ ਦੇਖ ਮੰਮੀ ਦਾ ਮਨ ਨਹੀ ਮੰਨਿਆਂ।
ਅਗਲੇ ਐਤਵਾਰ ਨੂੰ ਮੇਰੀ ਮੰਮੀ ਅਤੇ ਜੱਸੀ ਦੀ ਮੰਮੀ ਮੈਨੂੰ ਉਸ ਪੰਡਤ ਕੋਲ ਲੈ ਗਏ। ਪੰਡਤ ਦੀ ਇਕ ਕੰਧ ਉੱਤੇ ਕਿੰਨੀਆਂ ਮਾਤਾ ਦੀਆਂ, ਹਨੁਮਾਨ ਜੀ ਦੀਆਂ, ਸ਼ਿਵ ਜੀ ਦੀਆਂ ਅਤੇ ਕਈ ਹੋਰ ਤਸਵੀਰਾਂ ਵੀ ਟੰਗੀਆਂ ਹੋਈਆਂ ਸਨ। ਫੋਟੋਆਂ ਦੇ ਥੱਲੇ ਇਕ ਛੋਟਾ ਜਿਹਾ ਥੜ੍ਹਾ ਸੀ ਜੋ ਸੋਹਣੇ ਲਾਲ ਸ਼ਨੀਲ ਦੇ ਕੱਪੜੇ ਨਾਲ ਸਜਾਇਆ ਹੋਇਆ ਸੀ। ਉਸ ਥੜ੍ਹੇ ਉੱਤੇ ਕਈ ਫੁੱਲਾਂ ਦੇ ਹਾਰ ਅਤੇ ਪੈਸੇ ਚੜ੍ਹਾਏ ਹੋਏ ਸਨ। ਉਸ ਉੱਤੇ ਇਕ ਜੋਤ ਜਗ ਰਹੀ ਸੀ। ਪੰਡਤ ਨੇ ਮੇਰੀ ਜਨਮ ਤਰੀਕ, ਸਾਲ, ਸਮਾਂ ਅਤੇ ਜਗ੍ਹਾ ਪੁੱਛ ਕੇ ਮੇਰਾ ਟੇਵਾ ਬਣਾਇਆ। ਉਸਨੇ ਮੇਰੇ ਟੇਵੇ ਤੋਂ ਵੇਖ ਕੇ ਕਈ ਗੱਲਾਂ ਸਹੀ-ਸਹੀ ਦੱਸੀਆਂ। ਮੈਂ ਬਹੁਤ ਹੈਰਾਨ ਹੋਈ।
“ਤੁਸੀਂ ਇਸ ਗੁੱਡੀ ਦਾ ਵਿਆਹ ਕਰਨ ਤੋਂ ਪਹਿਲਾਂ ਕਿਸੇ ਨੂੰ ਪੁੱਛਿਆ ਸੀ ਕਿ ਨਹੀ?”, ਮੇਰਾ ਚੂੜਾ ਪਾਇਆ ਵੇਖ ਕੇ ਪੰਡਤ ਨੇ ਪੁੱਛਿਆ।
“ਨਹੀ, ਅਸੀਂ ਤਾਂ ਨਹੀ ਸੀ ਪੁੱਛਿਆ।”, ਮੇਰੀ ਮੰਮੀ ਬੋਲੀ।
“ਐਹੋ ਜਿਹੇ ਬੱਚੇ ਦਾ ਜੇ 24 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਹੋ ਜਾਵੇ ਤਾਂ ਵਿਆਹ ਦਾ ਸੁੱਖ ਨਹੀ ਮਿਲਦਾ।”,ਪੰਡਤ ਨੇ ਕਿਹਾ।
“ਫ਼ਿਰ ਹੁਣ ਇਸਦਾ ਕੋਈ ਉਪਾਅ ਦੱਸੋ?,” ਮੇਰੇ ਮੰਮੀ ਜੀ ਨੇ ਪੁੱਛਿਆ।
“ਹੁਣ ਮੰਗਲ ਦਾ ਪ੍ਰਭਾਵ ਐਨਾ ਬੁਰਾ ਹੋ ਗਿਆ ਹੈ ਕਿ ਕੁੜੀ ਦੀ ਜਾਨ ਵੀ ਜਾ ਸਕਦੀ ਹੈ। ਇਹ ਤਾਂ ਬ੍ਰਹਿਸਪਤਿ ਮਹਾਰਾਜ ਦੀ ਦ੍ਰਿਸ਼ਟੀ ਚੰਗੀ ਪੈ ਰਹੀ ਸੀ ਨਹੀ ਤਾਂ ਕੁੜੀ ਨੇ ਖਤਮ ਹੋ ਜਾਣਾ ਸੀ। ਬ੍ਰਹਿਸਪਤਿ ਮਹਾਰਾਜ ਨੇ ਹੀ ਗੁੱਡੀ ਨੂੰ ਚੰਗੀ ਬੁੱਧੀ ਅਤੇ ਵਿਦਿਆ ਦਿੱਤੀ ਹੈ। ਇਹ ਅੱਗੇ ਜਾ ਜੇ ਹੋਰ ਵੀ ਪੜ੍ਹ ਸਕਦੀ ਹੈ ਪਰ ਰੁਕਾਵਟਾਂ ਪੈਂਦੀਆਂ ਦਿੱਖ ਰਹੀਆਂ ਨੇ। ਉਸਦੇ ਵੀ ਉਪਾਅ ਕਰਨੇ ਪੈਣਗੇ। ਹਾਲੇ ਜੋ ਮੰਗਲ ਦੀ ਸੱਤ ਸਾਲ ਦੀ ਮਹਾਂਦਸ਼ਾ ਹੈ ਉਹ ਪੀੜਾਕਾਰੀ ਹੈ। ਇਸਨੂੰ ਇਸ ਦਸ਼ਾ ਵਿਚ ਗੁੱਸਾ ਬਹੁਤ ਜਲਦੀ ਆਇਆ ਕਰੇਗਾ। ਇਸ ਲਈ ਕੁੜੀ ਨੂੰ ਸੁੱਚੇ ਮੋਤੀ ਨਾਲ ਜੜੀ ਚਾਂਦੀ ਦੀ ਮੁੰਦਰੀ ਖੱਬੇ ਹੱਥ ਦੀ ਚੀਚੀ ਵਿਚ ਪਾ ਕੇ ਰੱਖਣੀ ਚਾਹੀਦੀ ਹੈ। ਮੰਗਲ ਦੇ ਬਾਅਦ ਰਾਹੂ ਦੀ ਸੋਲ੍ਹਾਂ ਸਾਲ ਦੀ ਦਸ਼ਾ ਵੀ ਸੁੱਖਦਾਈ ਨਹੀ ਹੈ। ਸ਼ੁੱਕਰ ਗ੍ਰਹਿ ਨੇ ਗੁੱਡੀ ਨੂੰ ਬਾਹਰ ਚੰਗੇ ਦੇਸ ਲੈ ਜਾਣਾ ਹੈ ਪਰ ਥੋੜੀ ਅੜਚਨ ਪੈਂਦੀ ਪਈ ਏ।”,ਪੰਡਤ ਨੇ ਕਿਹਾ।
ਮੈਂ ਇਸ ਗੱਲ ‘ਤੇ ਬੜੀ ਹੈਰਾਨ ਸੀ ਕਿ ਪੰਡਤ ਨੂੰ ਤਾਂ ਅਸੀਂ ਦੱਸਿਆ ਵੀ ਨਹੀ ਸੀ ਕਿ ਮੇਰਾ ਵਿਆਹ ਕੈਨੇਡਾ ਹੋਇਆ ਹੈ ਫ਼ਿਰ ਇਸਨੂੰ ਇਹ ਸਭ ਕਿਵੇਂ ਪਤਾ ਸੀ?

“ਮੰਗਲ ਦੀ ਪੂਜਾ ਬਹੁਤ ਹੀ ਜਰੂਰੀ ਹੈ। ਨਾਲੇ 24 ਸਾਲ ਤੋਂ ਪਹਿਲਾਂ ਵਿਆਹ ਹੋ ਜਾਣ ਕਰਕੇ ਕੁਝ ਉਪਾਅ ਕਰਨੇ ਵੀ ਜਰੂਰੀ ਹਨ। ਗੁੱਡੀ ਦੀ ਜਾਨ ਨੂੰ ਹਾਲੇ ਵੀ ਖਤਰਾ ਟਲ਼ਿਆ ਨਹੀ ਹੈ।” ਪੰਡਤ ਨੇ ਆਪਣੇ ਬਣਾਏ ਹੋਏ ਖਾਨਿਆਂ ਤੋਂ ਹਿਸਾਬ ਲਗਾ ਕੇ ਪਤਾ ਨਹੀ ਕੀ-ਕੀ ਬੋਲ ਦਿੱਤਾ। ਮੇਰੀ ਜਾਨ ਨੂੰ ਖਤਰਾ ਸੁਣ ਕੇ ਮੰਮੀ ਦੀ ਜਾਨ ਹੀ ਨਿੱਕਲ ਗਈ।
“ਪੰਡਤ ਜੀ, ਕੁਝ ਉਪਾਅ ਕਰੋ। ਮੈਨੂੰ ਭਾਵੇਂ ਕੁਝ ਵੀ ਹੋ ਜਾਏ, ਮੇਰੀ ਧੀ ਨੂੰ ਕੁਝ ਨਾ ਹੋਵੇ।”, ਮੇਰੇ ਮੰਮੀ ਰੋ ਹੀ ਪਏ।
“ਚਿੰਤਾ ਨਾ ਕਰੋ ਭੈਣ ਜੀ, ਜੇ ਉਪਾਅ ਹੋ ਗਿਆ ਤਾਂ ਬਚਾਅ ਵੀ ਜਰੂਰ ਹੋ ਜਾਵੇਗਾ”, ਪੰਡਤ ਨੇ ਭਰੋਸਾ ਦਿੰਦੇ ਹੋਏ ਕਿਹਾ।
“ਕਿੰਨਾਂ ਕੁ ਖਰਚਾ ਆ ਜਾਵੇਗਾ?”, ਮੰਮੀ ਨੇ ਪੁੱਛਿਆ।
“ਕੁੱਲ ਮਿਲਾ ਕੇ 8500 ਰੁਪਏ ਲੱਗਣਗੇ।”, ਪੰਡਤ ਨੇ ਕਈ ਹਿਸਾਬ ਲਾ ਕੇ ਦੱਸਿਆ।
ਮੰਮੀ ਨੇ ਆਪਣੇ ਪਰਸ ਵਿਚੋਂ ਪੰਜ ਸੌ ਰੁਪਏ ਕੱਢ ਕੇ ਫ਼ੜਾ ਦਿੱਤੇ ਅਤੇ ਕਿਹਾ, “ਪੰਡਤ ਜੀ, ਤੁਸੀਂ ਉਪਾਅ ਸ਼ੁਰੂ ਕਰੋ, ਅਸੀਂ ਬਾਕੀ ਪੈਸੇ ਮੰਗਲਵਾਰ ਤੁਹਾਨੂੰ ਦੇ ਜਾਵਾਂਗੇ। ਮੇਰੀ ਕੁੜੀ ਨੂੰ ਕੁਝ ਨਾ ਹੋਵੇ।” ਮੰਮੀ ਨੇ ਕਿਹਾ।
“ਤੁਸੀਂ ਚਿੰਤਾ ਨਾ ਕਰੋ ਭੈਣ ਜੀ। ਗੁਡੀ ਦਾ ਬਚਾਅ ਹੋ ਜਾਵੇਗਾ। ਇਸ ਦੇ ਬਾਹਰ ਦੇ ਰਸਤੇ ਦੀ ਰੁਕਾਵਟ ਵੀ ਦੂਰ ਹੋ ਜਾਵੇਗੀ। ਜਦੋਂ ਇਹ ਬਾਹਰ ਚਲੀ ਗਈ ਆਪਾਂ ਨੂੰ ਇਸਦੇ ਕੁਝ ਹੋਰ ਉਪਾਅ ਕਰਨੇ ਪੈਣਗੇ। ਫ਼ਿਰ ਘਰ ਵਿਚ ਸ਼ਾਂਤੀ ਵੀ ਰਿਹਾ ਕਰੇਗੀ। ਇਸਨੂੰ ਪੈਸੇ ਦੀ ਕਦੇ ਵੀ ਕਮੀ ਮਹਿਸੂਸ ਨਹੀ ਹੋਵੇਗੀ।”,ਪੰਡਤ ਨੇ ਅਜੀਬ ਜਿਹਾ ਹਾਸਾ ਹੱਸਦਿਆਂ ਸਾਨੂੰ ਭਰੋਸਾ ਦਿੱਤਾ।
ਅਸੀਂ ਉੱਥੋਂ ਘਰ ਨੂੰ ਆ ਰਹੇ ਸੀ। ਮੈਂ ਜੱਸੀ ਦੀ ਮੰਮੀ ਨੂੰ ਪੁੱਛਿਆ ਕਿ ਕਿਤੇ ਉਸਨੇ ਤਾਂ ਮੇਰੇ ਕੈਨੇਡਾ ਵਿਚ ਹੋਏ ਵਿਆਹ ਬਾਰੇ ਨਹੀ ਸੀ ਦੱਸਿਆ। ਉਸਨੇ ਕਿਹਾ ਕਿ ਉਹ ਆਪ ਵੀ ਪੰਡਤ ਨੂੰ ਪਹਿਲੀ ਵਾਰ ਮਿਲੀ ਸੀ। ਮੈਂ ਇਹ ਗੱਲਾਂ ਜਾਣ ਕੇ ਫ਼ਿਕਰਾਂ ਵਿਚ ਪੈ ਗਈ। ਪਰ ਮੰਮੀ ਜੀ ਕੁਝ ਜਿਆਦਾ ਹੀ ਪਰੇਸ਼ਾਨ ਹੋ ਗਏ। ਮੰਮੀ ਜੀ ਨੇ ਮੇਰੀ ਚੀਚੀ ਵਿਚ ਸੁੱਚੇ ਮੋਤੀ ਨਾਲ ਜੜੀ ਹੋਈ ਚਾਂਦੀ ਦੀ ਮੁੰਦਰੀ ਪਵਾ ਦਿੱਤੀ।

ਅਸੀਂ ਅਗਲੇ ਹੀ ਮੰਗਲਵਾਰ ਪੰਡਤ ਕੋਲ ਫਿਰ ਗਏ। ਪੰਡਤ ਨੇ ਮੈਨੂੰ ਇਕ ਕਾਗਜ ਉੱਤੇ ਕੁਝ ਲਿੱਖ ਕੇ ਉਸਦੇ ਆਲੇ-ਦੁਆਲੇ ਮੌਲ਼ੀ ਦਾ ਲਾਲ ਧਾਗਾ ਬੰਨਿਆ। ਫ਼ਿਰ ਉਸਨੂੰ ਜੋਤ ਦੇ ਆਲੇ ਦੁਆਲੇ ਘੁਮਾਇਆ ਅਤੇ ਮੈਨੂੰ ਆਪਣੇ ਪਿੱਛੇ-ਪਿੱਛੇ ਇਕ ਮੰਤਰ ਬੋਲਣ ਨੂੰ ਕਿਹਾ। ਮੈਂ ਉਸੇ ਤਰਾਂ ਹੀ ਕੀਤਾ। ਫ਼ਿਰ ਉਸਨੇ ਮੈਨੂੰ ਉਹ ਮੌਲ਼ੀ ਵਾਲੀ ਪਰਚੀ ਸੱਜੇ ਹੱਥ ਵਿਚ ਫ਼ੜ ਕੇ ਹੱਥ ਘੁੱਟ ਕੇ ਬੰਦ ਕਰਨ ਨੂੰ ਕਿਹਾ। ਉਸਨੇ ਮੈਨੂੰ ਉਹੋ ਹੀ ਮੰਤਰ ਉਸਦੇ ਪਿੱਛੇ-ਪਿੱਛੇ ਸੱਤ ਵਾਰ ਬੋਲਣ ਨੂੰ ਕਿਹਾ। ਮੈਂ ਉਵੇਂ ਹੀ ਕੀਤਾ। ਫ਼ਿਰ ਪੰਡਤ ਨੇ ਮੈਨੂੰ ਇਕ ਪਰਚੀ ਉੱਤੇ ਉਹ ਮੰਤਰ ਲਿੱਖ ਕੇ ਦਿੱਤਾ। ਉਸਨੇ ਕਿਹਾ ਕਿ ਮਂੈ ਉਹ ਮੌਲ਼ੀ ਵਾਲੀ ਪਰਚੀ ਚਾਲੀ ਦਿਨ ਆਪਣੇ ਸਰ੍ਹਾਣੇ ਹੇਠ ਰੱਖਾਂ ਅਤੇ ਚਾਲੀ ਦਿਨ ਉਹ ਮੰਤਰ ਸੌਣ ਤੋਂ ਪਹਿਲਾਂ ਚਾਲੀ ਵਾਰ ਪੜ੍ਹ ਕੇ ਸੌਂਵਾਂ। ਧਿਆਨ ਰੱਖਾਂ ਕਿ ਨਾਗਾ ਨਾ ਪਵੇ। ਇਸ ਨਾਲ ਮੇਰਾ ਮਨ ਵੀ ਸ਼ਾਂਤ ਰਹੇਗਾ ਅਤੇ ਕੈਨੇਡਾ ਜਾਣ ਵਿਚ ਵੀ ਦਿੱਕਤ ਨਹੀ ਆਵੇਗੀ। ਮੈਂ ਉਸਨੂੰ ਬਕਾਇਆ 8000 ਰੁਪਏ ਦਿੱਤੇ। ਪੰਡਤ ਨੇ ਇਹ ਵੀ ਕਿਹਾ ਕਿ ਉਸਨੇ ਵੀ ਮੇਰੇ ਲਈ ਮੰਗਲ ਦਾ ਪਾਠ ਸ਼ੁਰੂ ਕਰ ਦਿੱਤਾ ਸੀ।
ਅਸੀਂ ਉਹ ਤਵੀਤ ਅਤੇ ਪਰਚੀ ਲੈ ਕੇ ਘਰ ਆ ਗਈਆਂ।
“ਭੈਣ ਜੀ, ਸੋਨੀਆ ਕੋਲੋਂ ਪਾਠ ਬਿਨਾਂ ਨਾਗਾ ਚਾਲੀ ਦਿਨ ਕਰਵਾਇਓ। ਇਹ ਭੁੱਲ ਨਾ ਜਾਵੇ”, ਜੱਸੀ ਦੀ ਮੰਮੀ ਨੇ ਮੇਰੀ ਮੰਮੀ ਨੁੰ ਸਮਝਾਇਆ।
ਮੈਂ ਸੌਣ ਤੋਂ ਪਹਿਲਾਂ ਹਰ ਰਾਤ ਚਾਲੀ ਵਾਰ ਮੰਤਰ ਦਾ ਪਾਠ ਸ਼ੁਰੂ ਕਰ ਦਿੱਤਾ। ਸੈਮ ਦਾ ਤਕਰੀਬਨ ਰੋਜ ਹੀ ਸਵੇਰੇ ਦੱਸ ਤੋਂ ਗਿਆਰਾਂ ਵਜੇ ਦੇ ਦੌਰਾਨ ਫ਼ੋਨ ਆ ਜਾਂਦਾ ਸੀ ਪਰ ਉਸਦੀ ਹਰ ਰੋਜ ਸ਼ਰਾਬ ਪੀਤੀ ਹੁੰਦੀ ਸੀ। ਮੈਂ ਬੜਾ ਸਮਝਾਉਣਾ ਕਿ ਉਹ ਸ਼ਰਾਬ ਨਾ ਪੀਆ ਕਰੇ। ਇਕ ਦਿਨ ਉਸਨੇ ਬਹੁਤ ਹੀ ਪੀਤੀ ਹੋਈ ਸੀ। ਮੈਂ ਜਦੋਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੈਨੂੰ ਭੈਣ ਦੀ ਗਾਲ਼ ਕੱਢੀ ਅਤੇ ਮੈਨੂੰ ਕੁੱਤੀ ਕਿਹਾ। ਭੈਣ ਦੀ ਗਾਲ਼ ਸੁੱਣ ਕੇ ਤਾਂ ਮੈਨੂੰ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਉੱਠੀ। ਮੈਂ ਉਸੇ ਵੇਲੇ ਫ਼ੋਨ ਕੱਟ ਦਿੱਤਾ। ਫ਼ਿਰ ਉਸਨੇ ਕਈ ਵਾਰ ਕਾਲ ਕੀਤੀ। ਪਰ ਮੈਂ ਫ਼ੋਨ ਬੰਦ ਹੀ ਕਰ ਦਿੱਤਾ ਕਿਉਂਕਿ ਇਸ ਹਾਲਤ ਵਿਚ ਉਸ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀ ਸੀ। ਮੇਰਾ ਮਨ ਬਹੁਤ ਬੇਚੈਨ ਹੋ ਗਿਆ।
“ਕੀ ਗੱਲ ਹੋ ਗਈ, ਸੋਨੀਆਂ? ਐਨੀ ਪਰੇਸ਼ਾਨ ਕਿਉਂ ਹੈਂ?”, ਮੰਮੀ ਨੇ ਜਿਵੇਂ ਮੇਰਾ ਚਿਹਰਾ ਹੀ ਪੜ੍ਹ ਲਿਆ ਹੋਵੇ। ਪਹਿਲਾਂ ਤਾਂ ਮੈ ਚੁੱਪ ਰਹੀ ਪਰ ਬਾਅਦ ਵਿਚ ਮੈਂ ਮੰਮੀ ਨੂੰ ਸਾਰਾ ਕੁਝ ਦੱਸ ਦੇਣਾ ਹੀ ਬਿਹਤਰ ਸਮਝਿਆ।
“ਮੈਂ ਇਸ ਬੰਦੇ ਨਾਲ ਨਹੀ ਰਹਿ ਸਕਦੀ। ਮੈਨੂੰ ਤਾਂ ਕੁਝ ਦੇ ਕੇ ਮਾਰ ਹੀ ਦਿਓ। ਮੇਰਾ ਕਿੱਸਾ ਹੀ ਮੁੱਕ ਜਾਵੇ।”, ਮਂੈ ਬਹੁਤ ਬੇਬਸੀ ਵਿਚ ਕਿਹਾ।
“ਨਾ ਸੋਨੀਆਂ, ਜੇ ਤੈਨੂੰ ਕੁਝ ਹੋ ਗਿਆ ਤੇ ਮੈਂ ਵੀ ਜਿਉਂਦੀ ਨਹੀਓ ਰਹਿਣਾ।”, ਕਹਿੰਦੇ-ਕਹਿੰਦੇ ਮੰਮੀ ਫ਼ੁੱਟ-ਫ਼ੁੱਟ ਕੇ ਰੋ ਪਏ।
“ਹਾਏ ਓਏ ਰੱਬਾ! ਸਾਨੂੰ ਕਿਹੜੇ ਪਾਪਾਂ ਦੀ ਇਹ ਸਜ਼ਾ ਮਿਲ ਰਹੀ ਐ?”, ਮੰਮੀ ਉੱਚੀ-ਉੱਚੀ ਰੋਣ ਲੱਗ ਪਏ।
ਮੈਂ ਮੰਮੀ ਨੂੰ ਆਪਣੀ ਜ਼ਿੰਦਗੀ ਵਿਚ ਕਦੇ ਰੋਂਦਿਆਂ ਨਹੀ ਸੀ ਵੇਖਿਆ। ਮੰਮੀ ਨੂੰ ਐਨੀ ਦੁਖੀ ਵੇਖ ਮੇਰਾ ਮੂੰਹ ਅੱਡਿਆ ਹੀ ਰਹਿ ਗਿਆ। ਮੈ ਵੇਖਿਆ ਕਿ ਮੰਮੀ ਦੀ ਬਰਦਾਸ਼ਤ ਦਾ ਬੰਨ੍ਹ ਟੁੱਟ ਚੁੱਕਾ ਸੀ। ਮੈਨੂੰ ਲੱਗਿਆ ਕਿ ਮੇਰੇ ਨਾਲੋਂ ਮੰਮੀ ਨੂੰ ਹੋਸਲਾ ਦੇਣ ਦੀ ਜਿਆਦਾ ਲੋੜ ਸੀ।
“ਮੰਮੀ, ਇੰਜ ਨਾ ਕਰੋ। ਤੁਸੀਂ ਇੰਜ ਕਰੋਗੇ ਤਾਂ ਸਾਡਾ ਸਾਰਿਆਂ ਦਾ ਕੀ ਬਣੇਗਾ?”, ਮੈਂ ਹੋਰ ਵੀ ਘਬਰਾ ਗਈ। ਮੈਨੂੰ ਮਹਿਸੂਸ ਹੋਇਆ ਕਿ ਮਾਂ-ਬਾਪ ਵੀ ਅੰਦਰੋਂ ਬੱਚਿਆਂ ਵਾਂਗ ਹੀ ਹੁੰਦੇ ਹਨ। ਅਸੀ ਬੱਚੇ ਉਨ੍ਹਾਂ ਨੂੰ ਐਵੇਂ ਹੀ ਤੰਗ ਕਰ-ਕਰ ਕੇ ਹੋਰ ਦੁਖੀ ਕਰਦੇ ਰਹਿੰਦੇ ਹਾਂ।

ਅਸੀਂ ਮਾਵਾਂ-ਧੀਆਂ ਨੇ ਇਕ-ਦੂਜੇ ਨੂੰ ਚੁੱਪ ਕਰਾਇਆ। ਮੰਮੀ ਥੋੜੀ ਦੇਰ ਬਾਅਦ ਉੱਠ ਕੇ ਘਰ ਦਾ ਕੰਮ ਕਰਨ ਲੱਗ ਪਈ। ਮੈਂ ਉੱਥੇ ਹੀ ਪਈ ਰਹੀ ਅਤੇ ਸੋਂ ਗਈ। ਮੰਮੀ ਨੇ ਮੈਨੂੰ ਦੁਪਹਿਰ ਦੇ ਖਾਣੇ ਲਈ ਉਠਾਇਆ। ਅਸੀਂ ਬਿਨਾਂ ਕੋਈ ਗੱਲ-ਬਾਤ ਕੀਤੇ ਦੋਹਾਂ ਨੇ ਰੋਟੀ ਖਾਧੀ। ਸ਼ਾਮ ਨੂੰ ਡੈਡੀ ਜੀ ਅਤੇ ਸਨੀ ਵੀ ਘਰ ਆ ਗਏ।
ਅਸੀਂ ਸਾਰੇ ਰਾਤ ਦਾ ਖਾਣਾ ਖਾ ਰਹੇ ਸਨ। ਮੀਨੂੰ ਨੇ ਮੈਨੂੰ ਪੁੱਛਿਆ ਕਿ ਮੈਂ ਕਿਉਂ ਚੁੱਪ ਸੀ। ਮੰਮੀ ਨੇ ਮੇਰੇ ਬੋਲਣ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਮੇਰੀ ਤਬੀਅਤ ਠੀਕ ਨਹੀ ਸੀ। ਮੰਮੀ ਨੇ ਮੇਰੇ ਉੱਤੇ ਨਜ਼.ਰ ਰੱਖੀ ਕਿ ਮੈਂ ਸੌਣ ਤੋਂ ਪਹਿਲਾਂ ਆਪਣਾ ਮੰਤਰ ਪਾਠ ਨਹੀ ਪੜ੍ਹਿਆ। ਮੰਮੀ ਨੇ ਮੈਨੂੰ ਆ ਕੇ ਆਪਣਾ ਪਾਠ ਕਰਨ ਨੂੰ ਕਿਹਾ।
“ਮੈਂ ਨਹੀ ਕਰਨਾ ਪਾਠ। ਕੀ ਫ਼ਰਕ ਪਿਆ ਇਸ ਨਾਲ ਹੁਣ ਤੱਕ?,” ਮੈਂ ਖਿੱਝ ਕੇ ਬੋਲੀ।
“ਸੋਨੀਆਂ, ਤੂੰ ਨਾਗਾ ਨਾ ਪਾ। ਆਪਾਂ ਪੰਡਤ ਜੀ ਨੂੰ ਫ਼ਿਰ ਪੁੱਛ ਕੇ ਆਵਾਂਗੇ।”,
ਮੰਮੀ ਨੇ ਕਿਸੇ ਤਰਾਂ ਮੈਨੂੰ ਮਨਾ ਕੇ ਪਾਠ ਕਰਵਾ ਹੀ ਲਿਆ। ਜਿੰਨੀ ਦੇਰ ਤਕ ਮੈਂ ਪਾਠ ਨਹੀ ਕੀਤਾ, ਮੰਮੀ ਮੇਰੇ ਕੋਲ ਬੈਠੇ ਰਹੇ।
“ਸੋਨੀਆਂ, ਸਾਨੂੰ ਤੇਰੀ ਬੜੀ ਲੋੜ ਹੈ। ਤੈਨੂੰ ਮੇਰੀ ਸੌਂਹ, ਕਦੇ ਮਨ ਵਿਚ ਗ਼ਲਤ ਖਿਆਲ ਨਾ ਲਿਆਵੀਂ।”, ਮੰਮੀ ਮੇਰੇ ਗਲ਼ ਲੱਗ ਕੇ ਰੋ ਪਏ। ਅਤੇ ਮੇਰਾ ਵੀ ਰੋਣਾ ਨਿਕਲ ਗਿਆ।

ਮੇਰਾ ਕੈਨੇਡਾ ਦਾ ਵੀਜ਼ਾ

ਅਸੀਂ ਫ਼ਿਰ ਜੱਸੀ ਦੇ ਮੰਮੀ ਨੂੰ ਲੈ ਕੇ ਪੰਡਤ ਕੋਲ ਗਏ ਅਤੇ ਸਾਰਾ ਹਾਲ ਦੱਸਿਆ।
“ਜਦੋਂ ਅਸੀਂ ਪਾਠ ਕਰਕੇ ਆਪਣੇ ਪਿਛਲੇ ਪਾਪਾਂ ਨੂੰ ਸਾੜਦੇ ਹਾਂ, ਅੜਚਨਾਂ ਤਾਂ ਜਰੂਰ ਪੈਂਦੀਆਂ ਨੇ। ਇਸ ਲਈ ਜਦੋਂ ਉਪਾਅ ਕਰਦਿਆਂ ਪਰੇਸ਼ਾਨੀਆਂ ਵੱਧਣ ਲੱਗਣ, ਸਮਝ ਲੈਣਾ ਕਿ ਤੁਹਾਡਾ ਉਪਾਅ ਠੀਕ ਚੱਲ ਰਿਹਾ ਹੈ। ਕਿਸੇ ਵੀ ਉਪਾਅ ਨੂੰ ਜਾਂ ਪਾਠ ਨੂੰ ਕਦੇ ਵਿਚ ਨਹੀ ਛੱਡਣਾ। ਇਧਰ ਮੈਂ ਵੀ ਤੁਹਾਡੇ ਨਾਂ ਦੀ ਮੰਗਲ ਪੂਜਾ ਕਰ ਰਿਹਾ ਹਾਂ। ਇਸ ਲਈ ਵੀ ਜ਼ੋਰ ਪਿਆ ਹੋਇਆ ਹੈ। ਸ਼ਾਂਤ ਰਹਿ ਕੇ ਪਾਠ ਪੂਰਾ ਕਰੋ, ਮਾਤਾ ਰਾਣੀ ਸਭ ਠੀਕ ਕਰ ਕਰ ਦੇਵੇਗੀ।”, ਪੰਡਤ ਨੇ ਸਮਝਾਇਆ।

ਪੰੰਡਤ ਨੇ ਮੈਨੂੰ ਆਪਣੀ ਲਾਲ ਥੈਲੀ ਵਿਚੋਂ ਕੁਝ ਛੋਟੀਆਂ ਇਲੈਚੀਆਂ ਦਿੱਤੀਆਂ। ਉਸ ਨੇ ਕਿਹਾ ਕਿ ਅਸੀਂ ਸਾਰੇ ਸਵੇਰ ਵੇਲੇ ਦੀ ਚਾਹ ਵਿਚ ਕੁਝ ਇਲਾਚੀਆਂ ਉਬਾਲ ਕੇ ਪੀ ਲਿਆ ਕਰੀਏ। ਇਸ ਨਾਲ ਸਾਡਾ ਮਨ ਸ਼ਾਂਤ ਰਹੇਗਾ। ਉਸ ਨੇ ਇਹ ਵੀ ਕਿਹਾ ਕਿ ਪਾਠ ਪੂਰਾ ਹੋਣ ਬਾਅਦ ਮੈਂ ਸਿਰ੍ਹਾਣੇ ਰੱਖਿਆ ਤਵੀਤ ਜਲ ਪ੍ਰਵਾਹ ਕਰ ਦੇਵਾਂ। Aਸ ਨੇ ਇਹ ਵੀ ਕਿਹਾ ਕਿ ਜਦੋਂ ਕੈਨੇਡਾ ਦੀ ਮੇਰੀ ਇੰਟਰਵਿਉ ਆਵੇ ਮਂੈ ਉਸਨੂੰ ਮਿਲ ਕੇ ਜਾਵਾਂ।
ਅਸੀਂ ਘਰ ਆ ਗਏ। ਜਿਵੇਂ ਪੰਡਤ ਨੇ ਕਿਹਾ ਅਸੀਂ ਉਵੇਂ ਹੀ ਕੀਤਾ। ਮੇਰਾ ਪਾਠ 14 ਮਾਰਚ ਨੂੰ ਪੂਰਾ ਹੋ ਗਿਆ। ਮਂੈ ਤਵੀਤ ਵੀ ਸਤਲੁਜ ਦਰਿਆ ਵਿਚ ਜਲ-ਪ੍ਰਵਾਹ ਕਰ ਕੇ ਆਈ। 16 ਮਾਰਚ ਨੂੰ ਮੇਰੀ ਆ ਗਈ। ਮੈਨੂੰ ਇੰਟਰਵਿਊ ਲਈ ਕੈਨੇਡਾ ਐਮਬੈਸੀ ਨੇ 25 ਮਾਰਚ ਨੂੰ ਦਿੱਲੀ ਬੁਲਾਇਆ ਸੀ। ਅਸੀਂ ਫ਼ਿਰ ਪੰਡਤ ਕੋਲ ਗਏ। ਉਸਨੂੰ ਮੇਰੀ ਇੰਟਰਵਿਉ ਬਾਰੇ ਦੱਸਿਆ। ਪੰਡਤ ਨੇ ਮੈਨੂੰ ਇਕ ਹੋਰ ਤਵੀਤ ਬਣਾ ਕੇ ਦਿੱਤਾ ਅਤੇ ਕਿਹਾ ਕਿ ਇੰਟਰਵਿਊ ਵੇਲੇ ਮੈਂ ਉਸਨੂੰ ਆਪਣੇ ਪਰਸ ਵਿਚ ਜਰੂਰ ਰੱਖਾਂ। ਮਂੈ ਅਤੇ ਮੇਰੇ ਡੈਡੀ ਮੇਰੀ ਇੰਟਰਵਿਉ ਵਾਲੇ ਦਿਨ ਸ਼ਾਨੇ ਪੰਜਾਬ ਵਿਚ ਦਿੱਲੀ ਪਹੁੰਚੇ। ਮੈਂ ਆਪਣੇ ਵਿਆਹ ਦੀਆਂ ਸਾਰੀਆਂ ਫ਼ੋਟੋਆਂ, ਪੇਪਰ ਅਤੇ ਪਾਸਪੋਰਟ ਬੜੇ ਸੰਭਾਲ ਕੇ ਆਪਣੇ ਬੈਗ ਵਿਚ ਰੱਖੇ ਹੋਏ ਸਨ। ਪੰਡਤ ਦਾ ਉਹ ਤਵੀਤ ਮੈਂ ਆਪਣੇ ਪਰਸ ਦੀ ਅੰਦਰਲੀ ਇਕ ਜੇਬ ਵਿਚ ਰੱਖ ਲਿਆ ਸੀ।
ਮੇਰੀ ਇੰਟਰਵਿਊ ਹੋਈ। ਇਕ ਗੋਰੀ ਅਫ਼ਸਰ ਨੇ ਮੈਨੂੰ ਕਈ ਪ੍ਰਸ਼ਨ ਪੁੱਛੇ। ਮੈਨੂੰ ਪਤਾ  ਨਹੀ ਕਿਉਂ ਲੱਗ ਰਿਹਾ ਸੀ ਕਿ ਜੇ ਮੈਨੂੰ ਵੀਜ਼ਾ ਮਿਲ  ਜਾਵੇ ਤਾਂ ਵੀ ਠੀਕ ਹੈ, ਜੇ ਨਾ ਮਿਲੇ
ਤਾਂ ਵੀ ਕੋਈ ਗੱਲ ਨਹੀ। ਮੈਨੂੰ ਦੋਨਂੋ ਪਾਸੇ ਆਪਣੀ ਮੌਤ ਹੀ ਨਜ਼ਰ ਆਉਂਦੀ ਸੀ। ਮੈਂ ਬੇਝਿੱਜਕ ਸਾਰੇ ਜਵਾਬ ਦਿੱਤੇ। ਵੀਜ਼ਾ ਅਫ਼ਸਰ ਨੇ ਮੈਨੂੰ ਬਰਾਮਦੇ ਵਿਚ ਇੰਤਜ਼ਾਰ ਕਰਨ ਨੂੰ ਕਿਹਾ। ਕਰੀਬ ਡੇਢ ਕੁ ਘੰਟੇ ਬਾਅਦ ਮੈਨੂੰ ਅਵਾਜ ਪਈ ਅਤੇ ਮੈਨੂੰ ਚਾਰ ਨੰਬਰ ਕਾਉਂਟਰ ‘ਤੇ ਬੁਲਾਇਆ ਗਿਆ। ਮੈਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਅਸੀਂ ਬਾਹਰ ਨਿੱਕਲੇ। ਐਮਬੈਸੀ ਦੇ ਬਾਹਰ ਇਕ ਮੇਰੇ ਵਰਗੀ ਕੁੜੀ ਬੁਰੀ ਤਰਾਂ ਰੋ ਰਹੀ ਸੀ। ਪਤਾ ਲੱਗਿਆ ਕਿ ਕਿਸੇ ਨੇ ਉਸਦਾ ਪਾਸਪੋਰਟ ਉਸਦੇ ਪਰਸ ਵਿਚੋਂ ਚੋਰੀ ਕਰ ਲਿਆ ਸੀ। ਉਹ ਵੀ ਕੈਨੇਡਾ ਹੀ ਵਿਆਹੀ ਹੋਈ ਸੀ ਅਤੇ ਮੇਰੇ ਵਾਂਗ ਵੀਜ਼ਾ ਹੀ ਲੈਣ ਆਈ ਸੀ। ਉਸਦੇ ਨਾਲ ਉਸਦੇ ਮੰਮੀ, ਡੈਡੀ ਅਤੇ ਭਰਾ ਆਏ ਹੋਏ ਸਨ। ਉਹ ਸਾਰੇ ਹੀ ਬੜੇ ਪਰੇਸ਼ਾਨ ਸਨ। ਉਨ੍ਹਾਂ ਨੂੰ ਕੁਝ ਨਹੀ ਸੀ ਸਮਝ ਆ ਰਿਹਾ ਉਹ ਕੀ ਕਰਨ। ਫ਼ਿਰ ਕਿਸੇ ਪੜ੍ਹੇ-ਲਿਖੇ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਐਮਬੈਸੀ ਵਿਚ ਸ਼ਿਕਾਇਤ ਕਰਨ ਅਤੇ ਉਨ੍ਹਾਂ ਦੇ ਸੀ ਸੀ ਟੀਵੀ ਦੀ ਫ਼ੁਟਿਜ ਰਾਹੀਂ ਪਤਾ ਕਰਵਾਉਣ ਕਿ ਕੀ ਹੋਇਆ ਸੀ।

ਖ਼ੈਰ, ਅਸੀਂ ਸੀਸ ਗੰਜ ਸਾਹਿਬ ਗੁਰਦੁਆਰੇ ਜਾ ਕੇ ਮੱਥਾ ਟੇਕਿਆ, ਕੀਰਤਨ ਸੁਣਿਆ ਅਤੇ ਲੰਗਰ ਛੱਕਿਆ। ਕੈਨੇਡਾ ਦੇ ਸਵੇਰ ਦੇ 7 ਕੁ ਵਜੇ ਦਾ ਟਾਈਮ ਵੇਖ ਕੇ ਡੈਡੀ ਨੇ ਸੈਮ ਨੂੰ ਮੇਰਾ ਵੀਜ਼ਾ ਮਿਲਣ ਦੀ ਖ਼ਬਰ ਦੇ ਦਿੱਤੀ। ਅਸੀਂ ਇਹ ਖ਼ਬਰ ਲੁਧਿਆਣੇ ਵੀ ਦੇ ਦਿੱਤੀ। ਰਾਤੀਂ ਦਸ ਕੁ ਵਜੇ ਅਸੀ ਦਿੱਲੀ ਤੋਂ ਬੱਸ ਰਾਹੀਂ ਘਰ ਨੂੰ ਚੱਲ ਪਏ। ਸਾਨੂੰ ਬੱਸ ਨੇ ਸਵੇਰੇ 6 ਵਜੇ ਲੁਧਿਆਣੇ ਪੁਚਾ ਦਿੱਤਾ। ਅਸੀਂ ਘਰ ਪਹੁੰਚੇ। ਮੈਨੂੰ ਵੀਜ਼ਾ ਮਿਲਣ ਦੀ ਖ਼ਬਰ ਸੁਣ ਕੇ ਮੰਮੀ, ਮੀਨੂੰ ਅਤੇ ਸਨੀ ਬੜੇ ਹੀ ਖੁਸ਼ ਹੋਏ। ਪਰ ਮੇਰਾ ਮਨ ਤਾਂ ਜਿਵੇਂ ਬੁਝਿਆ ਹੀ ਪਿਆ ਸੀ।
“ਮੇਰੀ ਦੀਦੀ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ! ਦੀਦੀ, ਤੂੰ ਖੁਸ਼ ਨਹੀ ਲੱਗਦੀ।”, ਮੀਨੂੰ ਨੇ ਚਹਿਕ ਕੇ ਕਿਹਾ।
“ਮੀਨੂੰ, ਮੈ ਸਫ਼ਰ ਕਰਕੇ ਬਹੁਤ ਥੱਕੀ ਹੋਈ ਹਾਂ।”, ਮੈਂ ਕਿਹਾ।
ਅਸੀਂ ਸੱਚਮੁਚ ਕਾਫ਼ੀ ਥੱਕੇ ਹੋਏ ਵੀ ਸੀ। ਪਹਿਲਾਂ ਡੈਡੀ ਨੇ ਅਤੇ ਫ਼ਿਰ ਮੈ ਗਰਮ ਪਾਣੀ ਨਾਲ ਸ਼ਾਵਰ ਲਿਆ। ਫ਼ਿਰ ਨਾਸ਼ਤਾ ਕਰ ਕੇ ਮੈਂ ਆਪਣੇ ਕਮਰੇ ਵਿਚ ਜਾ ਕੇ ਸੌਂ ਗਈ। ਡੈਡੀ ਵੀ ਆਪਣੇ ਕਮਰੇ ਵਿਚ ਜਾ ਕੇ ਸੌਂ ਗਏ। ਮੀਨੂੰ ਆਪਣੇ ਕਾਲਜ ਚਲੀ ਗਈ ਅਤੇ ਸਨੀ ਆਪਣੇ ਸਕੂਲ ਚਲਾ ਗਿਆ। ਮੰਮੀ ਨੇ ਮੇਰੇ ਸਾਰੇ ਪੇਪਰ ਅਤੇ ਪਾਸਪੋਰਟ ਸਾਂਭ ਕੇ ਰੱਖ ਲਏ। ਫ਼ਿਰ ਮੰਮੀ ਘਰ ਦੇ ਕੰਮ ਵਿਚ ਲੱਗ ਗਈ।

ਪਾਪਾ ਦਾ ਸਾਨੂੰ ਸਮਝਾਉਣਾ

ਮੈਂ ਦੁਪਹਿਰੇ ਦੋ ਕੁ ਵਜੇ ਉੱਠੀ। ਡੈਡੀ ਪਹਿਲਾਂ ਹੀ ਉੱਠ ਕੇ ਦੁਕਾਨ ‘ਤੇ ਚਲੇ ਗਏ ਸਨ। ਮਂੈ ਮੁੰਹ-ਹੱਥ ਧੋ ਕੇ ਫ਼੍ਰੈੱਸ਼ ਹੋ ਕੇ ਮੰਮੀ ਕੋਲ ਕਿਚਨ ਵਿਚ ਗਈ।
“ਲੈ ਸੋਨੀਆਂ, ਪਹਿਲਾਂ ਗਰਮ-ਗਰਮ ਰੋਟੀ ਖਾ ਲੈ। ਮਂੈ ਤੇਰਾ ਮਨਪਸੰਦ ਤੜਕੇ ਵਾਲਾ ਸੁੱਕਾ ਕਰਾਰਾ ਪਨੀਰ ਬਣਾਇਆ ਹੈ। ਨਾਲੇ ਦਸ ਕੁ ਵਜੇ ਸੈਮ ਦਾ ਫ਼ੋਨ ਆਇਆ ਸੀ। ਮੈਂ ਦੱਸਿਆ ਕਿ ਸੋਨੀਆਂ ਸਫ਼ਰ ਤੋਂ ਥੱਕ ਕੇ ਸੋਂ ਗਈ ਸੀ ਜੇ ਕਹੇਂ ਤਾਂ ਜਗਾ ਦਿਆਂ। ਉਹ ਕਹਿੰਦਾ ਸੀ ਕਿ ਸੋਨੀਆਂ ਅਰਾਮ ਕਰ ਲਵੇ। ਉਹ ਸ਼ਾਮੀ ਫ਼ੋਨ ਕਰੇਗਾ।”, ਮੰਮੀ ਨੇ ਦੱਸਿਆ ਪਰ ਮੈ ਕੋਈ ਹੁੰਗਾਰਾ ਨਾ ਭਰਿਆ।
ਸਬਜ਼ੀ ਸੱਚਮੁਚ ਬਹੁਤ ਹੀ ਸੁਆਦ ਬਣੀ ਸੀ। ਮੈਂ ਰੱਜ ਕੇ ਰੋਟੀ ਖਾਧੀ। ਫ਼ਿਰ ਮੰਮੀ ਨੇ ਆਪ ਰੋਟੀ ਖਾਂਦਿਆ ਚਾਹ ਵੀ ਬਣਾ ਲਈ। ਅਸੀਂ ਦੋਹਾਂ ਨੇ ਟੀਵੀ ਰੂਮ ਵਿਚ ਬੈਠ ਕੇ ਚਾਹ ਪੀਤੀ। ਮੈਂ ਉਨ੍ਹਾਂ ਦੀ ਗੋਦੀ ਵਿਚ ਸਿਰ ਰੱਖ ਕੇ ਅੱਖਾਂ ਬੰਦ ਕਰਕੇ ਲੰਮੀ ਪੈ ਗਈ। ਮੰਮੀ ਪਿਆਰ ਨਾਲ ਮੇਰੇ ਸਿਰ ‘ਤੇ ਹੱਥ ਫ਼ੇਰਣ ਲੱਗ ਪਏ। ਮੈਨੂੰ ਮੰਮੀ ਦਾ ਇੰਜ ਪਿਆਰ ਕਰਨਾ ਬਹੁਤ ਚੰਗਾ ਲੱਗਿਆ। ਮੈਂ ਕਿੰਨੀ ਦੇਰ ਇੰਜ ਹੀ ਪਈ ਰਹੀ।

ਚਾਰ ਕੁ ਵਜੇ ਮੀਨੂੰ ਕਾਲਜ ਤੋਂ ਆ ਗਈ। ਮੀਨੂੰ ਦੁੜੰਗੇ ਮਾਰਦੀ ਗਾਣੇ ਗਾਉਂਦੀ ਨੇ ਆਪਣੇ ਕੱਪੜੇ ਬਦਲੇ, ਵਾਸ਼ਰੂਮ ਗਈ ਅਤੇ ਮੰਮੀ ਤੋਂ ਰੋਟੀ ਲੈ ਕੇ ਮੇਰੇ ਕੋਲ ਸੋਫ਼ੇ ‘ਤੇ ਆ ਕੇ ਬੈਠ ਗਈ। ਮੀਨੂੰ ਦੇ ਚੁਲਬੁਲੇਪਣ ਨਾਲ ਘਰ ਦਾ ਮਾਹੌਲ ਚਹਿਕਣ-ਮਹਿਕਣ ਲੱਗ ਪਿਆ।
“ਕੈਸੀ ਹੋ ਰਾਜਕੁਮਾਰੀ ਸੋਨੀਆਂ? ਆਪ ਕੀ ਥਕਾਵਟ ਦੂਰ ਹੁਈ ਕਿਆ?”, ਮੀਨੂੰ ਨੇ ਆਪਣੇ ਫ਼ਿਲਮੀ ਸਟਾਈਲ ਵਿਚ ਪੁੱਛਿਆ।
“ਨਹੀ ਰਾਜਕੁਮਾਰੀ ਮੀਨੂੰ, ਹਮਾਰਾ ਸਿਰ ਦਰਦ ਸੇ ਫ਼ਟ ਰਹਾ ਹੈ।,” ਮੈਂ ਵੀ ਸਟਾਈਲ ਨਾਲ ਜਵਾਬ ਦਿੱਤਾ।
“ਘਬਰਾਓ ਮਤ ਰਾਜਕੁਮਾਰੀ, ਪਹਿਲੇ ਹਮ ਅਪਨੀ ਭੂਖ ਕੀ ਜੰਗ ਮੇਂ ਹਮੇ ਲਲਕਾਰਤੀ ਹੂਈ ਇਨ ਚਪਾਤੀਓਂ ਔਰ ਪਨੀਰ ਕੀ ਸਬਜ਼ੀ ਕਾ ਖ਼ਾਤਮਾਂ ਕਰ ਲੇਂ। ਫ਼ਿਰ ਹਮ ਨਾਰੀਅਲ ਕੇ ਤੇਲ ਸੇ ਆਪ ਕੇ ਸਰ ਕੀ ਮਾਲਿਸ਼ ਕਰ ਕੇ ਆਪਕਾ ਸਿਰ-ਦਰਦ ਐਸੇ ਗਾਇਬ ਕਰ ਦੇਂਗੇ ਜੈਸੇ……ਜੈਸੇ……ਜੈਸੇ ਅਭੀ ਯੇ ਚਪਾਤੀਆਂ ਔਰ ਸਬਜ਼ੀ ਗਾਇਬ ਹੋ ਜਾਏਂਗੀ।”, ਮੀਨੂੰ ਨੇ “ਜੈਸੇ ਗਧੇ ਕੇ ਸਿਰ ਸੇ ਸੀਂਘ” ਕਹਿਣ ਦੀ ਜਗ੍ਹਾ ਗੱਲ ਇਸ ਤਰਾਂ ਬਦਲੀ ਸੀ ਕਿ ਮੇਰਾ ਹਾਸਾ ਨਿਕਲ ਗਿਆ।
ਮੈਂ ਮੀਨੂੰ ਨੂੰ ਘੁੱਟ ਕੇ ਗਲਵੱਕੜੀ ਪਾ ਕੇ ਉਸਦੀ ਗੱਲ੍ਹ ਚੁੰਮ ਲਈ। ਮੇਰੀ ਭੈਣ ਤਾਂ ਸੱਚੀਂ ਮੇਰੀ ਜਿੰਦ-ਜਾਨ ਸੀ। ਖਾਣਾ ਖਾ ਕੇ ਮੀਨੂੰ ਨੇ ਮੇਰੇ ਸਿਰ ਵਿਚ ਨਾਰੀਅਲ ਦੇ ਤੇਲ ਦੀ ਬੜੇ ਰੂਹ ਨਾਲ ਮਾਲਿਸ਼ ਕੀਤੀ। ਮੈਨੂੰ ਬਹੁਤ ਹੀ ਚੰਗਾ ਲੱਗਿਆ।
ਕੁਝ ਦੇਰ ਤਕ ਸਨੀ ਵੀ ਆ ਗਿਆ। ਸਨੀ ਨੂੰ ਸਾਡੇ ਨਾਲ ਬਹੁਤੀਆਂ ਗੱਲਾਂ ਨਹੀ ਸੀ ਕਰਨੀਆਂ ਆਉਂਦੀਆਂ। ਉਹ ਮੁੰਡਿਆਂ ਵਿਚ ਹੀ ਰਹਿ ਕੇ ਜਿਆਦਾ ਖੁਸ਼ ਰਹਿੰਦਾ ਸੀ। ਸਾਡੇ ਡੈਡੀ ਵੀ ਜ਼ਿਆਦਾ ਨਹੀ ਸਨ ਬੋਲਦੇ। ਅਸੀਂ ਅਕਸਰ ਉਨ੍ਹਾਂ ਨੂੰ ਮੰਮੀ ਜੀ ਨਾਲ ਵੀ ਬੜੀ ਹਲੀਮੀ ਨਾਲ ਹੀ ਗੱਲ ਕਰਦਿਆਂ ਵੇਖਦੇ ਸੀ।
ਐਨੇ ਨੂੰ ਸੈਮ ਦਾ ਫ਼ੋਨ ਆ ਗਿਆ। ਮੈਂ ਸਿਰਫ਼ ਹੂੰ-ਹਾਂ ਵਿਚ ਜਵਾਬ ਦਿੱਤਾ। ਸੈਮ ਉਸ ਦਿਨ ਕੈਨੇਡਾ ਤੋਂ ਮੇਰੀ ਟਿੱਕਟ ਬੁੱਕ ਕਰਵਾ ਕੇ ਭੇਜਣ ਜਾ ਰਿਹਾ ਸੀ। ਮੈਂ ਕੋਈ ਵਾਧੂ ਗੱਲ ਨਹੀਂ ਕੀਤੀ। ਅੱਠ ਵਜੇ ਤੱਕ ਡੈਡੀ ਵੀ ਘਰ ਆ ਗਏ। ਖਾਣਾ ਖਾ ਕੇ ਡੈਡੀ ਨੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਕਮਰੇ ਵਿਚ ਜਾਣ ਨੂੰ ਕਿਹਾ। ਅਸੀਂ ਸਾਰੇ ਇਕੱਠੇ ਹੋ ਕੇ ਇਕੋ ਰਜਾਈ ਵਿਚ ਪਲੰਘ ਉੱਤੇ ਬੈਠ ਗਏ। ਮੰਮੀ ਜੀ ਵਡੀ ਪਰਾਤ ਭਰ ਕੇ ਮੂੰਗਫ਼ਲੀ, ਰਿਉੜੀਆਂ ਅਤੇ ਗੱਚਕ ਲੈ ਆਏ। ਮੂੰਗਫ਼ਲੀ ਦੀਆਂ ਛਿਲਕਾਂ ਰੱਖਣ ਲਈ ਉਹ ਇਕ ਖਾਲੀ ਥਾਲੀ ਵੀ ਲੈ ਆਏ। ਅਸੀਂ ਤਿੰਨੋਂ ਭੈਣ ਭਰਾ ਮੂੰਗਫ਼ਲੀ, ਰਿਉੜੀਆਂ ਅਤੇ ਗੱਚਕ ਖਾਣ ਲੱਗ ਪਏ। ਐਨੇ ਨੂੰ ਡੈਡੀ ਵੀ ਆਏ। ਸਾਨੂੰ ਇੰਜ ਬੈਠਿਆਂ ਵੇਖ ਕੇ ਮੰਮੀ ਦੇ ਚਿਹਰੇ ਉੱਤੇ ਇਕ ਬੜੀ ਹੀ ਪਿਆਰੀ ਮੁਸਕਾਨ ਸੀ। ਅਸੀਂ ਤਿੰਨੋਂ ਭੈਣ-ਭਰਾਵਾਂ ਨੇ ਝੱਟ ਹੀ ਅੱਧੇ ਤੋਂ ਜ਼ਿਆਦਾ ਸਮਾਨ ਮੁਕਾ ਦਿੱਤਾ ਸੀ। ਬੜਾ ਹੀ ਮਜ਼ਾ ਆਇਆ ਸੀ। ਮੰਮੀ ਅਤੇ ਡੈਡੀ ਜੀ ਵੀ ਆ ਗਏ ਅਤੇ ਸਾਡੇ ਕੋਲ ਬੈਠ ਗਏ।

“ਸਨੀ, ਮੀਨੂੰ, ਸੋਨੀਆਂ। ਮੈਂ ਤੁਹਾਡੇ ਸਾਰਿਆਂ ਨਾਲ ਕੁਝ ਜਰੂਰੀ ਗੱਲਾਂ ਕਰਨੀਆਂ ਨੇ।”, ਡੈਡੀ ਬੜੇ ਸਹਿਜ ਸੁਭਾਅ ਬੋਲੇ।
“ਜਦੋਂ ਅਸੀਂ ਬੱਚੇ ਹੁੰਦੇ ਹਾਂ ਤਾਂ ਸਾਡੇ ਦਿਲ ਵਿਚ ਬੜੇ ਵੱਡੇ-ਵੱਡੇ ਅਰਮਾਨ ਹੁੰਦੇ ਨੇ। ਸਾਡੇ ਵਿਚ ਬੜਾ ਜੋਸ਼ ਵੀ ਹੁੰਦਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ। ਇਹ ਜੋਸ਼ ਸਾਡੇ ਵਿਚ ਜੇ ਸਦਾ ਬਣਿਆ ਰਹੇ ਤਾਂ ਅਸੀਂ ਬੜੇ ਵੱਡੇ-ਵੱਡੇ ਕੰਮ ਕਰ ਸਕਦੇ ਹਾਂ। ਜਦ ਤਕ ਬੱਚੇ ਪੜ੍ਹਦੇ ਨੇ ਉਨ੍ਹਾਂ ਨੂੰ ਅਸਲੀ ਦੁਨੀਆਂ ਬਾਰੇ ਕੁਝ ਪਤਾ ਨਹੀ ਹੁੰਦਾ। ਉਹ ਆਪਣੀ ਖਿਆਲੀ ਦੁਨੀਆਂ ਵਿਚ ਹੀ ਰਹਿੰਦੇ ਨੇ। ਜਦੋਂ ਉਹ ਨੌਕਰੀ ਕਰਦੇ ਨੇ ਜਾਂ ਉਨ੍ਹਾਂ ਦਾ ਵਿਆਹ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਜਿੰਦਗੀ ਕਿੰਨੀ ਮੁਸ਼ਿਕਲ ਹੁੰਦੀ ਹੈ।”, ਡੈਡੀ ਬੋਲ ਰਹੇ ਸਨ ਅਤੇ ਅਸੀਂ ਸਾਰੇ ਬੜੇ ਧਿਆਨ ਨਾਲ ਸੁਣ ਰਹੇ ਸੀ। ਡੈਡੀ ਬੋਲਦੇ ਗਏ।
“ਇਸ ਸਦਮੇ ਤੋਂ ਕਈ ਵਾਰ ਇਨਸਾਨ ਐਨਾ ਪਰੇਸ਼ਾਨ ਹੋ ਜਾਂਦਾ ਹੈ ਕਿ ਬਿਲਕੁਲ ਹੀ ਢੇਰੀ ਢਾਹ ਬੈਠਦਾ ਹੈ। ਪਰ ਇਨਸਾਨ ਦੀ ਅਸਲੀ ਪਹਿਚਾਣ ਉਦੋਂ ਹੀ ਬਣਦੀ ਹੈ ਜਦੋਂ ਉਹ ਆਪਣੇ ਫ਼ਰਜ਼ ਪਹਿਚਾਣ ਕੇ ਫ਼ਿਰ ਉੱਠ ਖੜ੍ਹਦਾ ਹੈ। ਜਿੰ.ਦਗੀ ਤਾਂ ਦੁੱਖਾਂ ਦਾ ਪਹਾੜ ਹੈ ਅਤੇ ਇਕ-ਇਕ ਕਰਕੇ ਇਨ੍ਹਾਂ ਪਹਾੜਾਂ ਨੂੰ ਪਾਰ ਕਰਦੇ ਜਾਣਾ ਹੀ ਜਿੰ.ਦਗੀ ਦੀ ਕਾਮਯਾਬੀ ਹੈ।”, ਡੈਡੀ ਨੇ ਬੜੇ ਸੁਲਝੇ ਹੋਏ ਲਫ਼ਜ਼ਾਂ ਵਿਚ ਸਮਝਾਇਆ। ਅਸੀਂ ਸਾਰੇ ਬੜੀ ਗੰਭੀਰਤਾ ਨਾਲ ਡੈਡੀ ਜੀ ਦੀਆਂ ਗੱਲਾਂ ਸੁਣ ਰਹੇ ਸੀ।

“ਜ਼ਿੰਦਗੀ ਕਾ ਸਫ਼ਰ ਹੈ ਯੇ ਕੈਸਾ ਸਫ਼ਰ, ਕੋਈ ਸਮਝਾ ਨਹੀ ਕੋਈ ਜਾਨਾ ਨਹੀ”, ਮੀਨੂੰ ਨੇ ਕਿਸ਼ੋਰ ਕੁਮਾਰ ਦੇ ਇਸ ਗੀਤ ਨੂੰ ਪੂਰੇ ਰਾਜੇਸ਼ ਖੰਨੇ ਦੇ ਅੰਦਾਜ਼ ਵਿਚ ਇੰਜ ਗਾਇਆ ਕਿ ਸਾਡਾ ਸਾਰਿਆਂ ਦਾ ਹਾਸਾ ਨਿੱਕਲ ਗਿਆ। ਡੈਡੀ ਜੀ ਸੀਰੀਅਸ ਹੁੰਦੇ ਹੋਏ ਵੀ ਆਪਣਾ ਹਾਸਾ ਨਾ ਰੋਕ ਸਕੇ।
“ਹਰ ਗੱਲ ਮਜ਼ਾਕ ਵਿਚ ਨਹੀ ਲਈਦੀ, ਮੀਨੂੰ। ਕਈ ਗੱਲਾਂ ਗੰਭੀਰਤਾ ਨਾਲ ਸਮਝਣ ਵਾਲੀਆਂ ਹੁੰਦੀਆਂ ਨੇ।”, ਮੰਮੀ ਨੇ ਮਸਾਂ ਆਪਣਾ ਹਾਸਾ ਰੋਕਦਿਆਂ ਮੀਨੂੰ ਨੂੰ ਕਿਹਾ।
“ਮੈਨੂੰ ਖੁਸ਼ੀ ਹੈ ਕਿ ਰੱਬ ਨੇ ਮੈਨੂੰ ਤੁਹਾਡੇ ਵਰਗੇ ਨੇਕ ਅਤੇ ਖੁਸ਼ਦਿਲ ਬੱਚੇ ਦਿੱਤੇ ਹਨ। ਸਾਡੀਆਂ ਤਾਂ ਹਮੇਸ਼ਾਂ ਦੁਆਵਾਂ ਨੇ ਕਿ ਤੁਸੀਂ ਸਦਾ ਇੰਜ ਹੀ ਹੱਸਦੇ-ਵੱਸਦੇ ਰਹੋ। ਪਰ ਹਰ ਵਕਤ ਅਸੀਂ ਤੁਹਾਡੇ ਨਾਲ ਨਹੀ ਹੋ ਸਕਦੇ। ਵੱਡੇ ਹੋ ਕੇ ਜਿੰ.ਦਗੀ ਦੀਆਂ ਮੁਸ਼ਿਕਲਾਂ ਦਾ ਸਾਹਮਣਾ ਹਰ ਇਕ ਨੂੰ ਖੁਦ ਹੀ ਕਰਨਾ ਪੈਂਦਾ ਹੈ। ਇਸ ਲਈ ਤੁਹਾਨੂੰ ਜ਼ਿੰਦਗੀ ਜਿਉਣ ਲਈ ਤਕੜੇ ਹੋਣਾ ਪੈਣਾ ਹੈ। ਮੁਸ਼ਿਕਲਾਂ ਵੇਖ ਕੇ ਘਬਰਾਉਣਾ ਨਹੀ। ਆਪਣਿਆਂ ਨਾਲ ਮਿਲ ਕੇ ਉਨ੍ਹਾਂ ਦਾ ਹੱਲ ਲੱਭਣਾ। ਆਪਣੇ ਆਪ ਨੂੰ ਕਦੇ ਇਕੱਲੇ
ਮਹਿਸੂਸ ਨਹੀ ਕਰਨਾ। ਬਹੁਤ ਔਖੇ ਵੇਲੇ ਕੋਈ ਵੀ ਅਹਿਮ ਫ਼ੈਸਲਾ ਲੈਣ ਤੋਂ ਪਹਿਲਾਂ ਕਿਸੇ ਆਪਣੇ ਨਾਲ ਦਿਲ ਦੀ ਗੱਲ ਆਪਣਿਆਂ ਨਾਲ ਖੁੱਲ੍ਹ ਕੇ ਜਰੂਰ ਕਰਨੀ। ਆਪਣੇ ਭੈਣ-ਭਰਾਵਾਂ, ਮਾਂ-ਬਾਪ ਅਤੇ ਬੱਚਿਆਂ ਦੇ ਭਵਿੱਖ ਬਾਰੇ ਜਰੂਰ ਸੋਚਣਾ ਕਿ ਉਨ੍ਹਾਂ ਨੇ ਤੁਹਾਡੇ ਤੋਂ ਕੀ ਉਮੀਦਾਂ ਲਗਾਈਆਂ ਹੋਈਆਂ ਨੇ। ਜਦੋਂ ਅਸੀਂ ਸਵਾਰਥ ਛੱਡ ਕੇ ਦੂਜਿਆਂ ਲਈ ਜਿੰਦਗੀ ਜਿਊਣੀ ਸ਼ੁਰੂ ਕਰਦੇ ਹਾਂ, ਅਸਲੀ ਜਿੰਦਗੀ ਦਾ ਨਜ਼ਾਰਾ ਫ਼ਿਰ ਆਉਂਦਾ ਹੈ। ਜਦੋਂ ਤੁਸੀਂ ਬੱਚੇ ਸਾਨੂੰ ਘਰ ਵਿਚ ਹੱਸਦੇ-ਖੇਡਦੇ ਦਿਖਦੇ ਹੋ, ਸਾਨੂੰ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਭੁੱਲ ਜਾਂਦੀਆਂ ਨੇ। ਇਹੋ ਹੀ ਸਾਡੀ ਜਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਅਤੇ ਸਭ ਤੋਂ ਵੱਡਾ ਸੁੱਖ ਹੈ। ਸਿਆਣੇ ਕਹਿੰਦੇ ਨੇ ਕਿ ਆਪਣਾ ਬੁਰਾ ਕਦੇ ਨਾ ਸੋਚੋ। ਦੁਨੀਆਂ ਵਿਚ ਤੁਹਾਡਾ ਬੁਰਾ ਸੋਚਣ ਵਾਲੇ ਪਹਿਲਾਂ ਹੀ ਬਹੁਤ ਨੇ।”, ਡੈਡੀ ਇਕ ਪਲ ਲਈ ਰੁਕੇ।

“ਇਕ ਗੱਲ ਹੋਰ ਤੁਹਾਡੇ ਦਾਦਾ ਜੀ ਮੈਨੂੰ ਰੋਜ਼ਾਨਾ ਪਾਠ ਕਰਨ ਨੂੰ ਕਿਹਾ ਕਰਦੇ ਸਨ ਪਰ ਮੈਂ ਕਦੇ ਵੀ ਇੰਜ ਨਾ ਕਰ ਸਕਿਆ। ਮੈਂ ਸਿਰਫ਼ ਇਸ਼ਨਾਨ ਕਰਨ ਵੇਲੇ ਵਾਹਿਗੁਰੂ-ਵਾਹਿਗੁਰੂ ਬੋਲ ਲੈਂਦਾ ਹਾਂ। ਕੰਮਾਂ-ਕਾਰਾਂ ਵਿਚੋਂ ਟੈਮ ਹੀ ਨਹੀ ਮਿਲਦਾ। ਤੁਹਾਡੇ ਦਾਦਾ ਜੀ ਨੇ ਮੈਨੂੰ ਕਈ ਵਾਰ ਦੱਸਿਆ ਸੀ ਕਿ ਉਨ੍ਹਾਂ ‘ਤੇ ਕਈ ਵਾਰ ਬੜੇ ਮੁਸ਼ਿਕਲ ਸਮੇਂ ਆਏ। ਉਨ੍ਹਾਂ ਨੇ ਚਾਲੀ ਦਿਨ ਬਿਨਾ ਨਾਗਾ ਸੁਖਮਨੀ ਸਾਹਿਬ ਦਾ ਪਾਠ ਕੀਤਾ, ਉਨ੍ਹਾਂ ਦੇ ਸਾਰੇ ਵਿਗੜੇ ਹੋਏ ਕੰਮ ਠੀਕ ਹੋ ਗਏ।”, ਡੈਡੀ ਨੇ ਕਹਿ ਕੇ ਆਪਣੀ ਗੱਲ ਪੂਰੀ ਕਰ ਦਿੱਤੀ।
ਮੈਨੂੰ ਸਾਫ਼ ਸਮਝ ਆ ਰਿਹਾ ਸੀ ਕਿ ਡੈਡੀ ਜੀ ਇਸ਼ਾਰਿਆਂ ਵਿਚ ਇਹ ਸਾਰੀ ਗੱਲ ਮੈਨੂੰ ਸਮਝਾਉਣ ਲਈ ਕਹਿ ਰਹੇ ਸਨ। ਇਕ ਪਿਤਾ ਆਪਣੀ ਧੀ ਨਾਲ ਸ਼ਾਇਦ ਖੁੱਲ੍ਹ ਕੇ ਗੱਲ ਨਹੀ ਸੀ ਕਰ ਸਕਦਾ। ਉਨ੍ਹਾਂ ਦੇ ਅੰਦਰ ਦਾ ਛੁਪਿਆ ਪਿਆਰ ਮੈਨੂੰ ਸਾਫ਼ ਨਜ਼ਰ ਆ ਰਿਹਾ ਸੀ। ਮਂੈ ਸਮਝ ਰਹੀ ਸੀ ਕਿ ਮੈਂ ਸਿਰਫ਼ ਆਪਣੇ ਬਾਰੇ ਨਹੀ ਬਲਕਿ ਆਪਣੇ ਭੈਣ-ਭਰਾ ਅਤੇ ਮੰਮੀ-ਡੈਡੀ ਬਾਰੇ ਸੋਚ ਕੇ ਹੀ ਕੋਈ ਨਿਜੀ ਫ਼ੈਸਲਾ ਲਵਾਂ।

“ਜਿੰਦਗੀ ਹਰ ਕਦਮ ਇਕ ਨਈ ਜੰਗ ਹੈ। ਜੀਤ ਜਾਂਏਂਗੇ ਹਮ, ਤੂ ਅਗਰ ਸੰਗ ਹੈ।”, ਮੀਨੂੰ ਨੇ ਫ਼ਿਲਮੀ ਸਟਾਈਲ ਨਾਲ ਗਾAੁਂਦੀ ਨੇ ਮੈਨੂੰ ਗਲੇ ਲਗਾਇਆ।
ਫ਼ਿਰ ਕੋਈ ਨਹੀਂ ਹੱਸਿਆ। ਮੈਂ ਸਨੀ ਨੂੰ ਆਪਣੀ ਬੁੱਕਲ ਵਿਚ ਲੈ ਲਿਆ। ਮੰਮੀ ਮੇਰੇ ਵੱਲ ਵੇਖ ਕੇ ਪਿਆਰ ਨਾਲ ਮੁਸਕਰਾ ਰਹੇ ਸਨ। ਡੈਡੀ ਥੋੜੀ ਚਿੰਤਾ ਨਾਲ ਸਾਨੂੰ ਤਿੰਨਾਂ ਨੂੰ ਵੇਖ ਰਹੇ ਸਨ। ਕੁਝ ਦੇਰ ਹੋਰ ਗੱਲਾਂ ਬਾਤਾਂ ਕਰਨ ਬਾਅਦ ਅਸੀਂ ਆਪਣੇ-ਆਪਣੇ ਕਮਰੇ ਵਿਚ ਸੌਣ ਚਲੇ ਗਏ। ਡੈਡੀ ਮੇਰੇ ਤੋਂ ਕੀ ਚਾਹੁੰਦੇ ਸਨ? ਮੈ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਆਪਣੇ-ਆਪ ਨੂੰ ਆਉਣ ਵਾਲੇ ਹਰ ਤਰਾਂ ਦੇ ਹਾਲਾਤਾਂ ਨਾਲ ਜੂਝਣ ਲਈ ਮਾਨਸਿਕ ਤਿਆਰੀਆਂ ਕਰਦੀ-ਕਰਦੀ ਕਰੀਬ ਇਕ ਘੰਟੇ ਵਿਚ ਸੌਂ ਗਈ।
ਇਕ ਹਫ਼ਤੇ ਬਾਅਦ ਮੇਰੀ ਕੈਨੇਡਾ ਦੀ ਟਿੱਕਟ ਆ ਗਈ। ਮੇਰੇ ਕੈਨੇਡਾ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਮੰਮੀ ਫ਼ਿਰ ਇਕ ਵਾਰ ਮੈਨੂੰ ਉਸੇ ਪੰਡਤ ਕੋਲ ਲੈ ਕੇ ਗਏ।
“ਮੈਂ ਕਿਹਾ ਸੀ ਤੇਰੇ ਬਾਹਰ ਜਾਣ ਵਿਚ ਰੁਕਾਵਟ ਪੈਂਦੀ ਪਈ ਸੀ। ਪਰ ਆਪਾਂ ਚੰਗੇ ਟੈਮ ‘ਤੇ ਉਪਾਅ ਕਰ ਲਿਆ। ਹੁਣ ਅੱਗੇ ਜਾ ਕੇ ਵੀ ਸਮਾਂ ਹਾਲੇ ਔਖਾ ਹੈ। ਉਸਦਾ ਉਪਾਅ ਕਰਨਾ ਵੀ ਜਰੂਰੀ ਹੈ”, ਪੰਡਿਤ ਨੇ ਮੈਨੂੰ ਕਿਹਾ।
“ਪੰਡਿਤ ਜੀ, ਮੇਰੇ ਬਾਹਰਲੇ ਕੰਮ ਵਿਚ ਕਿਵੇਂ ਰੁਕਾਵਟ ਸੀ?”, ਮੈਂ ਪੰਡਿਤ ਦੀ ਗੱਲ ਟੋਕ ਕੇ ਵਿਚੋਂ ਪੁੱਛਿਆ।
“ਗੁੱਡੀ, ਕਈ ਤਰਾਂ ਦੀਆਂ ਰੁਕਾਵਟਾਂ ਪੈ ਜਾਂਦੀਆਂ ਨੇ। ਜਿਵੇਂ ਇਨਕੁਆਇਰੀ ਵਾਲੇ ਗਲ਼ਤ ਜਾਣਕਾਰੀ ਭੇਜ ਦੇਣ, ਪੇਪਰ ਸਮੇਂ ਸਿਰ ਨਾ ਮਿਲਣ। ਕੋਈ ਜਾਣਾ ਸਮੇ ਸਿਰ ਐਮਬੈਸੀ ਨਾ ਪਹੁੰਚ ਸਕੇ। ਵੀਜ਼ਾ ਅਫ਼ਸਰ ਚੰਗੇ ਮੂਡ ਵਿਚ ਨਾ ਹੋਵੇ। ਕਿਸੇ ਦੇ ਪੇਪਰਾਂ ਵਿਚ ਕੋਈ ਕਮੀ ਨਿਕਲ ਆਵੇ। ਕੋਈ ਪੇਪਰ ਗੁੰਮ ਹੋ ਜਾਵੇ…”
ਮੇਰੀਆਂ ਅੱਖਾਂ ਮੂਹਰੇ ਅਚਾਨਕ ਐਮਬੈਸੀ ਦੇ ਬਾਹਰ ਰੋਂਦੀ ਕੁੜੀ ਦਾ ਚਿਹਰਾ ਆ ਗਿਆ ਜਿਸਦਾ ਪਾਸਪੋਰਟ ਚੋਰੀ ਹੋ ਗਿਆ ਸੀ। ਮਂੈ ਹੋਰ ਕੁਝ ਨਾ ਬੋਲੀ। ਪੰਡਤ ਨੇ ਸਾਨੂੰ ਇਕ ਤਵੀਤ ਬਣਾ ਕੇ ਦਿੱਤਾ ਅਤੇ ਕਿਹਾ ਕਿ ਮੈਂ ਕੈਨੇਡਾ ਜਾ ਕੇ ਇਹ ਆਪਣੇ ਘਰ ਵਾਲੇ ਦੇ ਸਿਰ੍ਹਾਣੇ ਹੇਠਾਂ ਰੱਖ ਦਿਆਂ। ਇਸ ਨਾਲ ਉਹ ਸ਼ਰਾਬ ਵੀ ਪੀਣੀ ਛੱਡ ਦੇਵੇਗਾ ਅਤੇ ਘਰ ਵਿਚ ਸ਼ਾਂਤੀ ਵੀ ਬਣੀ ਰਹੇਗੀ।

ਮੇਰਾ ਕੈਨੇਡਾ ਪਹੁੰਚਣਾ
ਅਖੀਰ ਮੇਰਾ ਕੈਨੇਡਾ ਜਾਣ ਦਾ ਦਿਨ ਆ ਗਿਆ। ਸੈਮ ਦਾ ਕੰਮ ਪੂਰੇ ਜੋ.ਰਾਂ ਤੇ ਸੀ। ਇਸ ਲਈ ਉਹ ਆਪ ਨਹੀ ਆ ਸਕਿਆ। ਮੈਨੂੰ ਇਕੱਲੀ ਨੂੰ ਹੀ ਕੈਨੇਡਾ ਜਾਣਾ ਪੈਣਾ ਸੀ। ਮੈਂ ਕਦੇ ਇਕੱਲੀ ਜਹਾਜ਼ ਵਿਚ ਨਹੀ ਸੀ ਗਈ। ਬੜਾ ਡਰ ਲੱਗ ਰਿਹਾ ਸੀ। ਸੈਮ ਕਹਿੰਦਾ ਸੀ ਕਿ ਪਹਿਲੀ ਵਾਰ ਸਾਰੇ ਹੀ ਡਰਦੇ ਹੁੰਦੇ ਨੇ। ਆਪਣੇ-ਆਪ ਸਾਰਾ ਕੁਝ ਠੀਕ ਹੋ ਜਾਂਦਾ ਹੈ। ਸੈਮ ਕਹਿੰਦਾ ਸੀ ਕਿ ਉਹ ਸਾਰੇ ਵੈਨਕੂਵਰ ਏਅਰਪੋਰਟ ‘ਤੇ ਮੇਰਾ ਇੰਤਜ਼ਾਰ ਕਰਦੇ ਹੋਣਗੇ। ਮੈਂ ਅਤੇ ਮੰਮੀ ਨੇ ਮੇਰਾ ਸਾਰਾ ਸਮਾਨ ਪੈਕ ਕੀਤਾ। ਮੰਮੀ-ਡੈਡੀ, ਮੀਨੂੰ ਅਤੇ ਸਨੀ ਮੈਨੂੰ ਅਮ੍ਰਿਤਸਰ ਏਅਰਪੋਰਟ ਚੜ੍ਹਾਉਣ ਆਏ। ਏੇਅਰਪੋਰਟ ਅੰਦਰ ਜਾਣ ਤੋਂ ਪਹਿਲਾਂ ਮੈ ਸਾਰਿਆਂ ਦੇ ਗਲ਼ ਲੱਗ ਕੇ ਬੜਾ ਰੋਈ।
“ਮੇਰੀਆਂ ਗੱਲਾਂ ਯਾਦ ਰੱਖਣੀਆਂ, ਸੋਨੀਆ।”, ਡੈਡੀ ਨੇ ਮੈਨੂੰ ਉਸ ਰਾਤ ਵਾਲੀਆਂ ਗੱਲਾਂ ਯਾਦ ਕਰਵਾਈਆਂ।
“ਘਬਰਾਉਣਾ ਨਹੀ, ਰਸਤੇ ਵਿਚ ਪਾਠ ਕਰਦੀ ਜਾਵੀਂ। ਮੈਂ ਗੁਟਕਾ ਸਾਹਿਬ ਤੇਰੇ ਪਰਸ ਵਿਚ ਰੱਖ ਦਿੱਤਾ ਹੈ। ਆਪਣੇ ਸਾਰੇ ਪੇਪਰ ‘ਤੇ ਪਾਸਪੋਰਟ ਸੰਭਾਲ ਕੇ ਰੱਖੀਂ”, ਮੰਮੀ ਨੇ ਮੈਨੁੰ ਕਿਹਾ।
ਮੀਨੂੰ ਮੇਰੇ ਗਲ਼ ਲੱਗ ਕੇ ਬੜਾ ਰੋਈ। ਮਂੈ ਫ਼ਿਰ ਸਨੀ ਵੀਰ ਨੂੰ ਵੀ ਗਲਵੱਕੜੀ ਪਾ ਕੇ ਵਿਦਾ ਲਈ। ਮੇਰੀ ਫ਼ਲਾਈਟ ਏਅਰ ਇੰਡੀਆ ਦੀ ਸੀ। ਇਸਨੇ ਚਾਰ ਘੰਟੇ ਲੰਡਨ ਵਿਚ ਰੁਕਣਾ ਸੀ। ਉੱਥੋਂ ਅਸੀਂ ਜਹਾਜ਼ ਬਦਲਨਾ ਸੀ ਜਿਸਨੇ ਸਿੱਧਾ ਟੋਰੰਟੋ ਜਾਣਾ ਸੀ। ਉੱਥੋਂ ਮੈਂ ਫ਼ਿਰ ਜਹਾਜ ਬਦਲ ਕੇ ਵੈਨਕੂਵਰ ਜਾਣਾ ਸੀ। ਮੇਰੇ ਨਾਲ ਦੀ ਸੀਟ ‘ਤੇ ਇਕ ਬਜੁਰਗ ਆਦਮੀ ਅਤੇ ਔਰਤ ਬੈਠੇ ਸਨ। ਉਨ੍ਹਾਂ ਨੇ ਵੀ ਵੈਨਕੂਵਰ ਹੀ ਜਾਣਾ ਸੀ। ਉਹ ਪਿਛਲੇ ਤੀਹ ਸਾਲ ਤੋਂ ਸਰੀ ਵਿਚ ਰਹਿ ਰਹੇ ਸਨ। ਮੈਂ ਉਨ੍ਹਾਂ ਨੂੰ ਆਪਣੇ ਸੌਹਰਿਆਂ ਬਾਰੇ ਦੱਸਿਆ। ਪਰ ਉਹ ਉਨ੍ਹਾਂ ਨੂੰ ਨਹੀ ਸੀ ਜਾਣਦੇ।
“ਕੁੜੀਏ, ਸਰੀ ਤਾਂ ਬਿਲਕੁਲ ਛੋਟੇ ਪੰਜਾਬ ਵਾਂਗ ਹੀ ਹੈ। ਲੱਖ ਤੋਂ ਵੱਧ ਪੰਜਾਬੀ ਰਹਿੰਦੇ ਨੇ ਉੱਥੇ। ਹੁਣ ਤਾਂ ਥਾਂ-ਥਾਂ ਪੰਜਾਬੀ ਨਜਰ ਆਉਂਦੇ ਆ”, ਉਨ੍ਹਾਂ ਨੇ ਕਿਹਾ। ਉਹ ਹੋਰ ਵੀ ਕਈ ਗੱਲਾਂ ਕਰਦੇ ਰਹੇ।
ਮੇਰੀ ਫ਼ਲਾਈਟ ਐਤਵਾਰ ਸਵੇਰੇ ਦਸ ਵਜੇ ਵੈਨਕੂਵਰ ਪਹੁੰਚੀ। ਜਦੋਂ ਜਹਾਜ਼ ਕਨਕੋਰਸ ‘ਤੇ ਜਾ ਕੇ ਰੁਕਿਆ ਤਾਂ ਸਾਰੇ ਯਾਤਰੀ ਉੱਠ ਕੇ ਖੜੇ ਹੋ ਗਏ। ਸਾਰੇ ਆਪਣਾ-ਆਪਣਾ ਹੈਂਡ-ਬੈਗ ਆਪਣੇ ਸਿਰ ਉੱਪਰ ਵਾਲੀਆਂ ਛੋਟੀਆਂ ਅਲਮਾਰੀਆਂ
ਵਿਚੋਂ ਕੱਢਣ ਲੱਗੇ। ਇਕ-ਇਕ ਕਰਕੇ ਅਸੀਂ ਜਹਾਜ ਤੋਂ ਬਾਹਰ ਨਿਕਲਦੇ ਆਏ। ਹੋਰ ਸਾਰਿਆਂ ਦੇ ਨਾਲ-ਨਾਲ ਮਂੈ ਤੁਰਦੀ ਗਈ। ਮੈਂ ਕੈਨੇਡਾ ਦਾਖਲ ਹੋਣ ਦੀ ਸਰਕਾਰੀ ਆਗਿਆ ਲਈ ਇਕ ਲਾਈਨ ਵਿਚ ਲੱਗ ਗਈ। ਮੈਨੂੰ ਅਜੀਬ ਜਿਹੀ ਘਬਰਾਹਟ ਹੋ ਰਹੀ ਸੀ ਕਿ ਜਿਵੇਂ ਮੈਨੂੰ ਇਨ੍ਹਾਂ ਨੇ ਕੈਨੇਡਾ ਦਾਖਲ ਹੋਣ ਦੀ ਆਗਿਆ ਨਾ ਦੇਣੀ ਹੋਵੇ। ਮੈਂ ਮਨ ਵਿਚ “ਵਾਹਿਗੁਰੂ” ਮੰਤਰ ਦਾ ਜਾਪ ਕਰੀ ਜਾ ਰਹੀ ਸੀ। ਸੱਚਮੁਚ, ਇਕੱਲੇ ਬੰਦੇ ਨੂੰ ਔਖੇ ਵੇਲੇ ਸਿਵਾਏ ਰੱਬ ਦੇ ਹੋਰ ਕੁਝ ਨਹੀ ਸੁੱਝਦਾ। ਮੈਂ ਤਾਂ ਰਸਤੇ ਵਿਚ ਪਾਠ ਵੀ ਨਹੀ ਸੀ ਕੀਤਾ।
ਮੇਰੀ ਵਾਰੀ ਆਈ। ਮੈਂ ਆਪਣਾ ਪਾਸਪੋਰਟ ਅਤੇ ਲੈਂਡਿੰਗ ਪੇਪਰ ਅਫ਼ਸਰ ਨੂੰ ਫ਼ੜਾ ਦਿੱਤੇ। ਉਹ ਮੇਰੇ ਪੇਪਰ ਚੈੱਕ ਕਰਨ ਨੂੰ ਦੇਰ ਲਗਾ ਰਿਹਾ ਸੀ। ਮੇਰੀ ਘਬਰਾਹਟ ਵਧਦੀ ਜਾ ਰਹੀ ਸੀ। ਮੈਂ ਮਨ ਵਿਚ “ਵਾਹਿਗੁਰੂ” ਮੰਤਰ ਹੋਰ ਵੀ ਤੇਜ਼ ਪੜ੍ਹਨਾ ਸ਼ੁਰੂ ਕਰ ਦਿੱਤਾ। ਪੰਦਰਾਂ ਕੁ ਮਿੰਟਾਂ ਬਾਅਦ ਅਫ਼ਸਰ ਨੇ ਮਸ਼ੀਨ ਵਾਂਗ ਠਾਹ-ਠਾਹ ਕਰਕੇ ਮੋਹਰਾਂ ਲਾਈਆਂ ਅਤੇ ਮੈਨੂੰ ਮੇਰਾ ਪਾਸਪੋਰਟ ਅਤੇ ਪੇਪਰ ਵਾਪਸ ਫ਼ੜਾ ਦਿੱਤੇ। ਉਸਨੇ ਮੈਨੂੰ ਇਕ ਹੋਰ ਅਫ਼ਸਰ ਵਲ ਜਾਣ ਦਾ ਇਸ਼ਾਰਾ ਕੀਤਾ। ਮੈਂ ਉਸਦਾ ਧੰਨਵਾਦ ਕਰਕੇ ਉਸ ਪਾਸੇ ਨੂੰ ਤੁਰ ਪਈ। ਦੂਜੇ ਅਫ਼ਸਰ ਨੇ ਕਰੀਬ ਅੱਧਾ ਘੰਟਾ ਲਗਾ ਕੇ ਮੇਰੇ ਲੈਂਡਿੰਗ ਪੇਪਰ ਤਿਆਰ ਕੀਤੇ। ਉਸ ਨੇ ਮੈਨੂੰ ਹੋਰ ਵੀ ਕਈ ਪੱਤਰ ਦਿੱਤੇ ਅਤੇ ਉਨ੍ਹਾਂ ਨੂੰ ਕਿਸੇ ਵੇਲੇ ਪੜ੍ਹਨ ਨੂੰ ਕਿਹਾ। ਮਂੈ ਉਸਨੂੰ ਬਾਹਰ ਜਾਣ ਦਾ ਰਸਤਾ ਪੁੱਛਿਆ। ਉਸਨੇ ਮੈਨੂੰ ਪਹਿਲਾਂ ਕੈਰੋਸਲ ਨੰਬਰ 6 ਤੋਂ ਆਪਣਾ ਸਮਾਨ ਲੈਣ ਨੂੰ ਕਿਹਾ। ਫ਼ਿਰ ਉਸਨੇ ਇਕ ਦਰਵਾਜੇ ਵਲ ਇਸ਼ਾਰਾ ਕਰਦਿਆਂ ਮੈਨੂੰ ਬਾਹਰ ਦਾ ਰਸਤਾ ਦੱਸਿਆ।
ਮੈਂ ਉਸਦਾ ਧੰਨਵਾਦ ਕਰ ਕੇ ਆਪਣੇ ਸਮਾਨ ਦਾ ਇੰਤਜ਼ਾਰ ਕਰਨ ਲੱਗ ਪਈ। ਥੋੜੀ ਦੇਰ ਵਿਚ ਇਕ-ਇਕ ਕਰਕੇ ਮੇਰੇ ਦੋਨੋ ਅਟੈਚੀ ਆ ਗਏ। ਮੈਂ ਉਹ ਲੈ ਕੇ ਬਾਹਰ ਨਿੱਕਲੀ। ਕਿੰਨੇ ਹੀ ਲੋਕ ਬਾਹਰ ਖੜੇ ਸਨ। ਇਕ ਅਨਜਾਣੇ ਜਿਹੇ ਡਰ ਨਾਲ ਮੇਰਾ ਸਾਰਾ ਸਰੀਰ ਕੰਬ ਰਿਹਾ ਸੀ।
“ਕੀ ਮੈਨੂੰ ਸੈਮ ਲੈਣ ਆਇਆ ਹੋਵੇਗਾ? ਜੇ ਨਾ ਆਇਆ ਤਾਂ ਮੈਂ ਕੀ ਕਰਾਂਗੀ? ਕਿੱਥੇ ਜਾਵਾਂਗੀ?”, ਐਹੋ ਜਿਹੇ ਅਜੀਬ ਸਵਾਲ ਮੈਨੂੰ ਡਰਾਈ ਜਾ ਰਹੇ ਸਨ। ਮੇਰੀਆਂ ਅੱਖਾਂ ਸੈਮ ਨੂੰ ਲੱਭਣ ਲੱਗੀਆਂ। ਫ਼ਿਰ ਮੇਰੀ ਨਜ਼ਰ ਸੈਮ ‘ਤੇ ਪਈ। ਉਹ ਫ਼ੁੱਲਾਂ ਦਾ ਇਕ ਗੁਲਦੱਸਤਾ ਲੈ ਕੇ ਮੇਰੇ ਵੱਲ ਆ ਰਿਹਾ ਸੀ। ਐਨੇ ਸਫ਼ਰ ਬਾਅਦ ਪਹਿਲੀ ਵਾਰ ਮੇਰੇ ਮੂੰਹ ‘ਤੇ ਇਕ ਚੈਨ ਭਰੀ ਮੁਸਕਾਨ ਆਈ। ਮੇਰਾ ਦਿਲ ਕੀਤਾ ਕਿ ਸੈਮ ਨੂੰ ਘੁੱਟ ਕੇ
ਗਲੇ ਮਿਲਾਂ। ਮੇਰੀ ਨਜ਼ਰ ਸੈਮ ਦੇ ਪਿੱਛੇ ਦੂਰ ਖੜੇ ਆਪਣੇ ਸੱਸ-ਸਹੁਰੇ ‘ਤੇ ਪਈ ਅਤੇ ਮੈਂ ਆਪਣੇ-ਆਪ ਨੂੰ ਕਾਬੂ ਕੀਤਾ। ਸੈਮ ਨੇ ਗੁਲਦਸਤਾ ਫ਼ੜਾ ਕੇ ਮੈਨੂੰ ਇਕ ਪਾਸੇ ਤੋਂ ਆਪਣੀ ਹਿੱਕ ਨਾਲ ਲਾਇਆ। ਮੈਨੂੰ ਬਹੁਤ ਚੰਗਾ ਲੱਗਿਆ। ਮਂੈ ਸੱਸ-ਸਹੁਰੇ, ਜੇਠ-ਜਠਾਣੀ ਅਤੇ ਨਨਾਣ ਦੇ ਪੈਰੀਂ ਹੱਥ ਲਾਇਆ। ਮੈਂ ਆਪਣੇ ਜੇਠ-ਜਠਾਣੀ ਦੇ ਛੋਟੇ ਬੱਚਿਆਂ ਨੂੰ ਪਿਆਰ ਦਿੱਤਾ।
ਫ਼ਿਰ ਮੈਨੂੰ ਕੁਝ ਆਪਣੀ ਹੋਸ਼ ਜਿਹੀ ਆਈ ਸੀ। ਮੈ ਆਲੇ ਦੁਆਲੇ ਦੀ ਸਾਫ਼-ਸਫ਼ਾਈ ਵੇਖ ਕੇ ਹੈਰਾਨ ਸੀ। ਕਿੰਨਾਂ ਫ਼ਰਕ ਸੀ ਇੰਡੀਆ ਦਾ ਅਤੇ ਇੱਥੇ ਦਾ! ਮੌਸਮ ਠੰਡਾ, ਸਿੱਲਾ-ਸਿੱਲਾ ਅਤੇ ਸਾਫ਼ ਸੀ। ਹਵਾ ਐਨੀ ਸਾਫ਼ ਸੀ ਕਿ ਯਕੀਨ ਹੀ ਨਹੀ ਸੀ ਆ ਰਿਹਾ ਕਿ ਸਾਡੀ ਕਲਪਨਾ ਵਾਲਾ ਸਵਰਗ ਮੇਰੀਆਂ ਅੱਖਾਂ ਦੇ ਮੂਹਰੇ ਸੀ। ਲੋਕ ਐਵੇਂ ਤਾਂ ਨਹੀ ਸੀ ਕੈਨੇਡਾ ਆਉਣ ਨੂੰ ਤਰਸਦੇ। ਅਸੀਂ ਦੋ ਕਾਰਾਂ ਵਿਚ ਏਅਰਪੋਰਟ ਤੋਂ ਨਿੱਕਲ ਪਏ। ਕਿਥੇ ਲੁਧਿਆਣੇ ਦੀਆਂ ਭੀੜ-ਭੜੱਕੇ ਵਾਲੀਆਂ ਮਿੱਟੀ-ਘੱਟੇ ਅਤੇ ਚਿੱਕੜ ਨਾਲ ਲਿਬੜੀਆਂ ਟੁੱਟੀਆਂ ਸੜਕਾਂ, ਅਤੇ ਕਿਥੇ ਕੈਨੇਡਾ ਦੀਆਂ ਸਾਫ਼-ਸੁਥਰੀਆਂ ਪੱਧਰੀਆਂ ਖੁੱਲੀਆਂ-ਡੁੱਲੀਆਂ ਸੋਹਣੀਆਂ ਸੜਕਾਂ! ਆਪਣੇ ਖੱਬੇ ਪਾਸੇ ਚਾਂਦੀ ਵਰਗੀ ਬਰਫ਼ ਨਾਲ ਢਕੇ ਪਹਾੜਾਂ ਦੀ ਲੜੀ ਵੇਖ ਕੇ ਮਂੈ ਬੜੀ ਮਦਹੋਸ਼ ਹੋ ਰਹੀ ਸੀ। ਸੈਮ ਮੇਰੀ ਬਗਲ ਵਿਚ ਬੈਠਾ ਸੀ। ਮੈਨੂੰ ਸਭ ਕੁਝ ਬਹੁਤ ਚੰਗਾ ਲੱਗ ਰਿਹਾ ਸੀ।

ਮੇਰੇ ਸਹੁਰੇ ਘਰ
ਸਾਡੀਆਂ ਦੋਨੋ ਗੱਡੀਆਂ ਇਕ ਗੁਰਦੁਆਰੇ ਜਾ ਕੇ ਰੁੱਕੀਆਂ।
“ਚਲੋ ਸਾਰੇ ਮੱਥਾ ਟੇਕ ਲਈਏ।”, ਮੇਰੀ ਸੱਸ ਨੇ ਕਿਹਾ।
“ਇਹ ਨਾਨਕਸਰ ਗੁਰਦੁਆਰਾ ਹੈ”, ਸੈਮ ਨੇ ਮੈਨੂੰ ਦੱਸਿਆ।
ਅਸੀ ਸਾਰੇ ਅੰਦਰ ਗਏ। ਗੁਰਦੁਆਰਾ ਤਾਂ ਕਮਾਲ ਦਾ ਸੋਹਣਾ ਸੀ। ਮੇਰਾ ਮਨ ਹੋਰ ਵੀ ਖਿੜ ਗਿਆ। ਮੱਥਾ ਟੇਕਣ ਬਾਅਦ ਅਸੀਂ ਲੰਗਰ ਛਕਿਆ। ਸੱਚਮੁਚ ਕੈਨੇਡਾ ਤਾਂ ਸਵਰਗ ਹੀ ਸੀ। ਅਸੀਂ ਘਰ ਪਹੁੰਚੇ ਤਾਂ ਮੇਰੀ ਮੂੰਹ ਬੋਲੀ ਭੂਆ ਜਾਣੀ ਮੇਰੀ ਵਿਚੋਲਣ ਪਹਿਲਾਂ ਹੀ ਘਰ ਦੇ ਬਾਹਰ ਇੰਤਜ਼ਾਰ ਕਰ ਰਹੀ ਸੀ। ਮੇਰੀ ਸੱਸ ਨੇ ਮੇਰੇ ਘਰ ਅੰਦਰ ਦਾਖਿਲ ਹੋਣ ਤੋਂ ਪਹਿਲਾਂ ਕੁਝ ਸ਼ਗਨ ਕੀਤੇ। ਮੈਂ ਅੰਦਰ ਗਈ ਅਤੇ ਵੇਖਿਆ ਕਿ ਘਰ ਬਹੁਤ ਹੀ ਸੋਹਣਾ ਸੀ। ਮੇਰੀ ਭੂਆ ਨੇ ਮੈਨੂੰ ਇਕ ਸੋਫ਼ੇ ‘ਤੇ ਬਿਠਾ ਦਿੱਤਾ। ਸਾਰੇ ਮੇਰੇ ਕੋਲੋਂ ਮੇਰੇ ਸਫ਼ਰ ਬਾਰੇ, ਮੇਰੇ ਮੰਮੀ-ਡੈਡੀ, ਭੈਣ-ਭਰਾ ਬਾਰੇ ਅਤੇ ਮੇਰੇ ਬਾਰੇ ਪੁੱਛਦੇ ਰਹੇ। ਮੇਰੀ ਜਠਾਣੀ ਚਾਹ ਦੇ ਨਾਲ ਸਮੋਸੇ, ਬਦਾਮ, ਕਾਜੂ, ਸੌਗੀ, ਖੱਟ-ਮਿਠਾ ਭੁਜੀਆ ਅਤੇ ਕਈ ਤਰਾਂ ਦੀ ਮਿਠਾਈ ਲੈ ਕੇ ਆਈ। ਸਾਰਿਆਂ ਨੇ ਚਾਹ ਪੀਤੀ। ਮੈਨੂੰ ਬਹੁਤ ਜਿਆਦਾ ਨੀਂਦ ਆ ਰਹੀ ਸੀ। ਮੈਂ ਭੂਆ ਦੇ ਕੰਨ ਵਿਚ ਦੱਸਿਆ ਕਿ ਮਂੈ ਅਰਾਮ ਕਰਨਾ ਚਾਹੁੰਦੀ ਸੀ। ਭੂਆ ਅਤੇ ਮੇਰੀ ਸੱਸ ਮੈਨੂੰ ਪੌੜੀਆਂ ਚੜ੍ਹ ਕੇ ਇਕ ਕਮਰੇ ਵਿਚ ਲੈ ਕੇ ਆਈਆਂ।
“ਲੈ ਸੋਨੀਆਂ, ਆਹ ਈ ਤੇਰਾ ਕਮਰਾ ‘ਤੇ ਆਹ ਪਏ ਨੇ ਤੇਰੇ ਅਟੈਚੀ। ਨਾਲ ਹੀ ਜੁੜਦਾ ਵਾਸ਼ਰੂਮ ਹੈ। ਕੱਪੜੇ ਬਦਲ ਕੇ ਅਰਾਮ ਕਰ ਲੈ।”, ਮੇਰੀ ਸੱਸ ਨੇ ਕਿਹਾ।
ਮੈਂ ਝੱਟਪਟ ਆਪਣੇ ਕੱਪੜੇ ਕੱਢੇ, ਵਾਸ਼ਰੂਮ ਵਿਚ ਜਾ ਕੇ ਕੱਪੜੇ ਬਦਲੇ ਅਤੇ ਬਾਹਰ ਆ ਕੇ ਪਲੰਘ ‘ਤੇ ਲੰਮੀ ਪੈ ਗਈ। ਝੱਟ ਹੀ ਮੈਨੂੰ ਨੀਂਦ ਆ ਗਈ। ਮੈਨੂੰ ਮੇਰੀ ਸੱਸ ਨੇ ਰਾਤ 8 ਕੁ ਵਜੇ ਉਠਾਇਆ। ਮੈਂ ਉੱਠ ਕੇ ਸ਼ਾਵਰ ਲਿਆ ਅਤੇ ਥੱਲੇ ਕਿਚਨ ਵਿਚ ਆ ਗਈ।
“ਮੈਨੂੰ ਬਹੁਤ ਨੀਂਦ ਹੀ ਆਈ ਹੋਈ ਸੀ। ਇਸ ਲਈ ਪਤਾ ਹੀ ਨਹੀ ਲੱਗਿਆ ਕਿ ਮੈਂ ਕਿੰਨੀ ਦੇਰ ਸੁੱਤੀ ਰਹਿ ਗਈ।”, ਮੈਂ ਆਪਣੀ ਸੱਸ ਅਤੇ ਜਠਾਣੀ ਨੂੰ ਕਿਹਾ ਜੋ ਰਾਤ ਦਾ ਖਾਣਾ ਲਗਭਗ ਬਣਾ ਹੀ ਚੁੱਕੀਆਂ ਸਨ।
“ਐਨੇ ਲੰਬੇ ਸਫ਼ਰ ਤੋਂ ਆ ਕੇ ਇੰਜ ਹੀ ਹੁੰਦਾ ਹੈ। ਤੈਨੂੰ ਹਾਲੇ ਤਿੰਨ-ਚਾਰ ਦਿਨ ਲੱਗ ਜਾਣੇ ਨੇ ਪੂਰੀ ਤਰਾਂ ਠੀਕ ਹੋਣ ਨੂੰ।”, ਮੇਰੀ ਜਠਾਣੀ ਦਲਜੀਤ ਨੇ ਕਿਹਾ।
ਮੈਂ ਸਬਜੀਆਂ ਦੇ ਡੌਂਗੇ ਲੈ ਕੇ ਡਾਈਨਿੰਗ ਟੇਬਲ ‘ਤੇ ਰੱਖਣ ਚਲੀ ਗਈ। ਮਂੈ ਫ਼ਿਰ ਕਿਚਨ ਵਲ ਕੁਝ ਹੋਰ ਲੈਣ ਚੱਲੀ ਤਾਂ ਸੈਮ ਨੇ ਮੈਨੂੰ ਇੰਡੀਆ ਨੂੰ ਫ਼ੋਨ ਲਗਾ ਕੇ ਫ਼ੜਾ ਦਿੱਤਾ।
“ਹੈਲੋ… ਮੰਮੀ ਜੀ ਸਤਿ ਸ੍ਰੀ ਅਕਾਲ…ਮਂੈ ਠੀਕ-ਠਾਕ ਪਹੁੰਚ ਗਈ ਹਾਂ। ਸਭ ਠੀਕ ਹੈ। ਥਕਾਵਟ ਬਹੁਤ ਹੋਈ ਹੈ। ਸਿਰ ਵੀ ਭਾਰਾ ਜਿਹਾ ਹੈ…ਹਾਂ, ਤੁਸੀਂ ਵੀ ਆਪਣਾ ਖਿਆਲ ਰੱਖਿਓ…ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਫ਼ਿਰ ਫ਼ੋਨ ਕਰਾਂਗੀ।”, ਮੇਰੇ ਵਿਚ ਬਹੁਤੀ ਗੱਲ ਕਰਨ ਦੀ ਹਿੰਮਤ ਨਹੀ ਸੀ। ਇਸ ਲਈ ਮੈਂ ਜਲਦੀ ਗੱਲ ਖ਼ਤਮ ਕਰ ਦਿੱਤੀ। ਨੀਂਦ ਹਾਲੇ ਵੀ ਐਨੀ ਆਈ ਹੋਈ ਸੀ ਕਿ ਦਿਲ ਕਰਦਾ ਸੀ ਫ਼ਿਰ ਜਾ ਕੇ ਸੌਂ ਜਾਵਾਂ। ਅਸੀਂ ਸਾਰਿਆਂ ਨੇ ਖਾਣਾ ਖਾਧਾ। ਅਸੀਂ ਭਾਂਡੇ ਕਿਚਨ ਵਿਚ ਲਿਜਾ ਕੇ ਡਿੱਸ਼-ਵਾਸ਼ਰ ਵਿਚ ਲਗਾ ਦਿੱਤੇ।
“ਮੇਰਾ ਸਿਰ ਹਾਲੇ ਵੀ ਬਹੁਤ ਭਾਰਾ ਹੈ ਮੰਮੀ ਜੀ। ਮੈਂ ਕਮਰੇ ਵਿਚ ਜਾ ਕੇ ਲੇਟ ਜਾਵਾਂ?”, ਜਦੋਂ ਮੇਰੇ ਕੋਲੋਂ ਨੀਂਦ ਬਰਦਾਸ਼ਤ ਤੋਂ ਬਾਹਰ ਹੁੰਦੀ ਲੱਗੀ ਤਾਂ ਮੈਂ ਆਪਣੀ ਸੱਸ ਨੂੰ ਪੁੱਛਿਆ।
ਮੇਰੀ ਸੱਸ ਨੇ ਹੁੰਗਾਰਾ ਭਰ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ। ਮੈਂ ਤਾਂ ਪਲੰਘ ‘ਤੇ ਪੈਂਦਿਆਂ ਹੀ ਫ਼ਿਰ ਸੌਂ ਗਈ। ਮੈਨੂੰ ਨਹੀ ਪਤਾ ਲੱਗਾ ਕਦੋਂ ਸੈਮ ਆਇਆ ਅਤੇ ਮੇਰੇ ਨਾਲ ਸੌਂ ਗਿਆ। ਅਗਲੇ ਦਿਨ ਜਦ ਮੈਂ ਉੱਠੀ ਤਾਂ ਸੈਮ ਕੰਮ ਅਤੇ ਚਲਾ ਗਿਆ ਸੀ। ਮੈਂ ਫ਼੍ਰੈੱਸ਼ ਹੋ ਕੇ ਥੱਲੇ ਕਿਚਨ ਵਿਚ ਗਈ।
“ਨੀਂਦ ਚੰਗੀ ਆਈ?”, ਦਲਜੀਤ ਨੇ ਪੁੱਛਿਆ।”
ਹਾਂ, ਪਹਿਲਾਂ ਨਾਲੋਂ ਠੀਕ ਹੈ।”, ਮੈਂ ਜਵਾਬ ਦਿੱਤਾ ਅਤੇ ਦਲਜੀਤ ਚੁੱਟਕੀ ਜਿਹੀ ਲੈ ਕੇ ਹੱਸ ਪਈ। ਮੈਨੂੰ ਥੋੜੀ ਦੇਰ ਬਾਅਦ ਸਮਝ ਆਇਆ ਉਹ ਕਿAੁਂ ਹੱਸੀ ਸੀ। ਮੇਰੀ ਸੱਸ ਵੀ ਉੱਥੇ ਹੀ ਖੜੀ ਸੀ। ਮਂੈ ਤਾਂ ਸ਼ਰਮ ਨਾਲ ਬੜੀ ਕੱਚੀ ਹੋਈ।
“ਵੇਖ ਤਾਂ ਕਿੱਦਾਂ ਮੂੰਹ ਲਾਲ ਹੋ ਗਿਆ!”, ਦਲਜੀਤ ਨੇ ਕਿਹਾ। ਮੈਨੂੰ ਕੋਈ ਗੱਲ ਨਾ ਸੁੱਝੀ।
“ਮਂੈ ਕੁਝ ਕੰਮ ਕਰਵਾਵਾਂ”, ਮੈ ਕੁਝ ਦੇਰ ਸੋਚ ਕੇ ਪੁੱਛਿਆ।
“ਕੋਈ ਗੱਲ ਨਹੀ, ਦੋ ਕੁ ਦਿਨ ਅਰਾਮ ਕਰ ਲੈ। ਸਾਰੀ ਉਮਰ ਕੰਮ ਹੀ ਕਰਨੇ ਨੇ।”, ਦਲਜੀਤ ਨੇ ਕਿਹਾ।
“ਮੈਂ ਆਪਣੇ ਕੱਪੜੇ ਟਿਕਾ ਲਵਾਂ?”, ਮੇਰੀ ਸੱਸ ਨੇ ਹੁੰਗਾਰਾ ਭਰਿਆ ਅਤੇ ਮੈਂ ਆਪਣੇ ਕਮਰੇ ਵਿਚ ਚਲੀ ਗਈ। ਮੇਰੀ ਸੱਸ ਮੇਰੇ ਨਾਲ ਪੂਰੀ ਖੁੱਲ੍ਹ ਕੇ ਗੱਲ ਨਹੀਂ ਸੀ ਕਰ ਰਹੀ। ਮੈਂ ਜਾ ਕੇ ਆਪਣਾ ਬਿਸਤਰਾ ਸੈੱਟ ਕਰ ਰਹੀ ਸੀ ਕਿ ਮੈਨੂੰ ਯਾਦ ਆਇਆ ਕਿ ਮੈਂ ਤਾਂ ਉਹ ਤਵੀਤ ਸੈਮ ਦੇ ਸਿਰ੍ਹਾਣੇ ਥੱਲੇ ਰੱਖਣਾ ਸੀ। ਮੈਂ ਦੁਚਿੱਤੀ ਵਿਚ ਪੈ ਗਈ। ਮੈਨੂੰ ਇਸ ਤਵੀਤ ਦੀ ਕੋਈ ਲੋੜ ਨਾ ਲੱਗੀ। ਸਭ ਕੁਝ ਤਾਂ ਠੀਕ ਚੱਲ ਰਿਹਾ ਸੀ। ਪਰ ਮੇਰੀ ਸੱਸ ਮੇਰੇ ਨਾਲ ਕਿਉਂ ਨਰਾਜ ਲੱਗਦੀ ਸੀ? ਜੇ ਕਿਤੇ ਸੈਮ ਸ਼ਰਾਬ ਛੱਡ ਦੇਵੇ ਤਾਂ ਕਿੰਨਾ ਚੰਗਾ ਹੋਵੇ! ਜੇ ਮੈਂ ਇਹ ਤਵੀਤ ਸੁੱਟ ਦਿਆਂ ਅਤੇ ਫ਼ਿਰ ਕੋਈ ਮੁਸ਼ਿਕਲ ਆਈ, ਤਾਂ ਪੰਡਤ ਨੂੰ ਫ਼ਿਰ ਕੀ ਕਹਾਂਗੀ? ਮੈਂ ਝੂਠ ਬੋਲ ਦੇਵਾਂਗੀ। ਫ਼ਿਰ ਹੋਰ ਉਪਾਅ ਲਈ ਪੰਡਤ ਹੋਰ ਪੈਸੇ ਮੰਗੇਗਾ। ਬਿਹਤਰ ਇਹ ਹੀ ਹੈ ਕਿ ਇਹ ਉਪਾਅ ਪੂਰਾ ਕਰ ਹੀ ਲਵਾਂ। ਪਰ ਇਸ ਤਵੀਤ ਨੂੰ ਰੱਖਾਂ ਕਿੱਥੇ? ਜੇ ਕਿਸੇ ਨੇ ਵੇਖ ਲਿਆ ਤਾਂ ਕੀ ਜਵਾਬ ਦਿਆਂਗੀ? ਸੈਮ ਵਾਲੇ ਸਿਰ੍ਹਾਣੇ ਵਿਚ ਛੁਪਾ ਦਿੰਦੀ ਹਾਂ। ਹਾਂ, ਇਹ ਠੀਕ ਹੈ।”, ਮਂੈ ਅੰਦਰੋਂ ਦਰਵਾਜਾ ਬੰਦ ਕਰ ਲਿਆ ਅਤੇ ਇਕ ਸਿਰ੍ਹਾਣੇ ਵਿਚ ਤਵੀਤ ਛੁਪਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਮੈ ਦਰਵਾਜੇ ਦਾ ਤਾਲ਼ਾ ਵੀ ਖੋਲ੍ਹ ਦਿੱਤਾ ਅਤੇ ਦਰਵਾਜਾ ਵੀ। ਮੈਂ ਆਪਣੇ ਕੱਪੜੇ ਸੈੱਟ ਕਰਨ ਲੱਗ ਪਈ।
“ਸੋਨੀਆਂ, ਮੈਂ ਕੁਝ ਮੱਦਦ ਕਰਵਾਵਾਂ?”, ਮੇਰੇ ਪਿੱਛੇ ਖੜੀ ਦਲਜੀਤ ਨੇ ਮੈਨੂੰ ਪੁੱਛਿਆ।
ਮੈਨੂੰ ਪਤਾ ਹੀ ਨਹੀ ਲੱਗਾ ਕਿ ਕਦੋਂ ਮੇਰੀ ਜਠਾਣੀ ਚੁੱਪ-ਚੁਪੀਤੇ ਜਿਹੇ ਮੇਰੇ ਪਿੱਛੇ ਆ ਕੇ ਖੜ ਗਈ। ਮੇਰੀਆਂ ਸੋਚਾਂ ਦੀ ਲੜੀ ਟੁੱਟਣ ਕਰਕੇ ਮੈ ਘਬਰਾ ਗਈ। ਪਰ ਮੈ ਆਪਣੇ ਆਪ ਨੂੰ ਸੰਭਾਲਦੀ ਹੋਈ ਨੇ ਕਿਹਾ, ‘ਨਹੀ ਦੀਦੀ…ਤੁਸੀਂ ਬੈਠੋ। ਤੁਸੀਂ ਕਦੋਂ ਆਏ?”
“ਲੈ, ਤੇਰਾ ਰੰਗ ਤੇ ਐਂ ਉੜਿਆ ਪਿਆ ਜਿਵੇਂ ਕੋਈ ਚੋਰ ਫ਼ੜਿਆ ਗਿਆ ਹੁੰਦੈ!”, ਦਲਜੀਤ ਨੇ ਕਿਹਾ।
“ਕਿਤੇ ਮੇਰੀ ਸੱਸ ਨੇ ਤਾਂ ਇਸ ਨੂੰ ਨਹੀ ਸੀ ਭੇਜਿਆ ਇਹ ਵੇਖਣ ਲਈ ਕਿ ਮੈਂ ਕੀ ਕਰ ਰਹੀ ਹਾਂ। ਜਾਂ ਇਹ ਆਪ ਹੀ ਮੇਰੀ ਜਸੂਸੀ ਕਰ ਰਹੀ ਸੀ।”, ਮੈਂ ਸੋਚਣ ਲੱਗ ਪਈ।
“ਨਹੀ ਭਾਬੀ, ਮੈ ਤਾਂ ਸਿਰਫ਼…!”, ਮੈਨੂੰ ਕੋਈ ਗੱਲ ਹੀ ਨਾ ਸੁੱਝੀ।
“ਲੈ, ਤੂੰ ਤਾਂ ਸੀਰੀਅਸ ਹੀ ਹੋ ਗਈ। ਮਂੈ ਸੋਚਿਆ ਮੈ ਵੀ ਤੇਰੇ ਨਾਲ ਕੱਪੜੇ ਜੁੜਵਾ ਦਿਆਂ। ਨਾਲੇ ਤੇਰੇ ਨਾਲ ਗੱਲਾਂ ਬਾਤਾਂ ਵੀ ਕਰ ਲਵਾਂ”, ਦਲਜੀਤ ਨੇ ਕਿਹਾ।
“ਹਾਂ-ਹਾਂ, ਭਾਬੀ। ਕਿਉਂ ਨਹੀ? ਚੰਗਾ ਹੋਇਆ ਤੁਸੀਂ ਆ ਗਏ। ਮੈਨੂੰ ਤਾਂ ਆਪ ਸਮਝ ਨਹੀ ਸੀ ਆ ਰਹੀ ਕਿ ਮੈ ਕਿਥੋਂ ਕੱਪੜੇ ਸੈੱਟ ਕਰਨੇ ਸ਼ੁਰੂ ਕਰਾਂ?”, ਮੈ ਦਲਜੀਤ ਨੂੰ ਕਿਹਾ।
“ਸ਼ੁਰੂ-ਸੁ.ਰੂ ਵਿਚ ਹੀ ਔਖਾ ਲੱਗਦੈ, ਫ਼ਿਰ ਆਪੈ ਈ ਸੈੱਟ ਹੋ ਜਾਂਦੈ।”, ਦਲਜੀਤ ਨੇ ਸ਼ਰਾਰਤ ਨਾਲ ਕਿਹਾ।
“ਭਾਬੀ, ਤੁਸੀਂ ਬਹੁਤ ਗੱਲਾਂ ਕਰਦੇ ਹੋ!,” ਮੈਂ ਸੰਗਦੀ ਨੇ ਕਿਹਾ।
“ਥੋੜੀ ਦੇਰ ਠਹਿਰ ਜਾ, ਤੂੰ ਵੀ ਬਹੁਤ ਕਰਨ ਲੱਗ ਜਾਣੈ।”, ਦਲਜੀਤ ਨੇ ਫ਼ਿਰ ਮੇਰੇ ‘ਤੇ ਚੁੱਟਕੀ ਲੈਂਦਿਆਂ ਕਿਹਾ।
“ਭਾਬੀ, ਤੁਹਾਨੂੰ ਤਾਂ ਹਰ ਗੱਲ ਵਿਚ ਸ਼ਰਾਰਤ ਸੁੱਝਦੀ ਹੈ।”, ਮੈਂ ਕਿਹਾ।
ਦਲਜੀਤ ਅਤੇ ਮੈ ਕੱਪੜੇ ਜੋੜਦੇ-ਜੋੜਦੇ ਕਿੰਨੀ ਦੇਰ ਇਕ-ਦੂਜੇ ਬਾਰੇ ਗੱਲਾਂ ਕਰਦੇ ਰਹੇ। ਸੈਮ ਥੋੜੀ ਸ਼ਰਾਬ ਤਾਂ ਰੋਜ਼ ਹੀ ਪੀ ਲੈਂਦਾ ਸੀ। ਮਂੈ ਉਸਦੀ ਸ਼ਰਾਬ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮਂੈ ਸੋਚ ਰਹੀ ਸੀ ਕਿ ਮੌਕਾ ਵੇਖ ਕੇ ਸੈਮ ਨੂੰ ਸ਼ਰਾਬ ਛੱਡਣ ਲਈ ਵਧੀਆ ਤਰੀਕੇ ਨਾਲ ਕਹਾਂਗੀ। ਐਤਵਾਰ ਸੈਮ ਦੀ ਕੰਮ ਤੋਂ ਛੁੱਟੀ ਸੀ। ਸੈਮ ਨੇ ਮੈਨੂੰ ਪਹਿਲੀ ਵਾਰ ਸ਼ਾਪਿੰਗ ਕਰਵਾਉਣ ਅਤੇ ਘੁਮਾਉਣ ਲੈ ਕੇ ਜਾਣਾ ਸੀ।

***************************************************************

ਖ਼ੂਬਸੂਰਤ ਵੈਨਕੂਵਰ

ਤਕਰੀਬਨ ਸਾਰਾ ਹਫ਼ਤਾ ਮੀਂਹ ਪੈਂਦਾ ਰਿਹਾ ਸੀ ਪਰ ਐਤਵਾਰ ਬਹੁਤ ਸੋਹਣਾ ਦਿਨ ਸੀ। ਅਸੀਂ ਨਾਸ਼ਤਾ ਕਰਕੇ ਗਿਆਰਾਂ ਕੁ ਵਜੇ ਘਰੋਂ ਆਪਣੀ ਕਾਰ ਵਿਚ ਨਿੱਕਲੇ। ਪਹਿਲਾਂ ਅਸੀਂ ਸਟੈਨਲੀ ਪਾਰਕ ਗਏ। ਉੱਥੇ ਪਾਰਕ ਵਿਚ ਅਤੇ ਬੀਚ ‘ਤੇ ਵਾਕ ਕੀਤੀ। ਇਕ ਹੋਟਲ ਵਿਚ ਅਸੀਂ ਲੰਚ ਕੀਤਾ। ਫ਼ਿਰ ਅਸੀਂ ਡਾਉਨਟਾਉਨ ਵਿਚ ਕੁਝ ਸਟੋਰ ਘੁੰਮੇ। ਮੈਂ ਇਕ ਫ਼ੈਂਸੀ ਜੈਕੇਟ ਅਤੇ ਉੱਚੀ ਅੱਡੀ ਵਾਲੇ ਗੋਡਿਆਂ ਤਕ ਉੱਚੇ ਸੂਜ਼ ਵੀ ਲਏ। ਫ਼ਿਰ ਅਸੀਂ ਫ਼ੈਰੀ ਵਿਚ ਨੌਰਥ ਵੈਨਕੂਵਰ ਗਏ। ਪ੍ਰਸ਼ਾਂਤ ਮਹਾਂਸਾਗਰ ਦੇ ਨੀਲੇ ਰੰਗ ਦੇ ਪਾਣੀ ਦੀਆਂ ਖੂਬਸੂਰਤ ਛੱਲਾਂ, ਉੱਪਰ ਸੋਹਣਾ ਨੀਲਾ ਅਸਮਾਨ, ਕਿਤੇ-ਕਿਤੇ ਦੁੱਧ ਵਰਗੇ ਚਿੱਟੇ ਬੱਦਲ ਵੇਖ ਕੇ ਮੈਨੂੰ ਇਹ ਕੋਈ ਸੋਹਣਾ ਫ਼ਿਲਮੀ ਸੀਨ ਲੱਗ ਰਿਹਾ ਸੀ। ਮੈਂ ਬਹੁਤ ਖੁਸ਼ ਸੀ। ਕਈ ਸੋਹਣੇ ਸਾਫ਼-ਸੁੱਥਰੇ ਗੋਰੇ-ਗੋਰੀਆਂ ਅਤੇ ਚੀਨੇ-ਚੀਨਣਾ ਆਪਣੇ-ਆਪ ਵਿਚ ਮਸਤੀ ਕਰ ਰਹੇ ਸਨ। ਮੈਂ ਨੌਰਥ ਵੈਨਕੁਵਰ ਮਾਰਕਿਟ ਤੋਂ ਦੋ ਗਲ਼ੇ ਦੀਆਂ ਨਕਲੀ ਸੋਨੇ ਦੀਆਂ ਚੈਨੀਆਂ, ਦੋ ਮੁੰਦਰੀਆਂ ਅਤੇ ਕੁਝ ਕੰਨਾਂ ਦੇ ਕਾਂਟੇ ਲਏ। ਸੈਮ ਨੇ ਮੈਨੂੰ ਇਕ ਬੜੀ ਪਿਆਰੀ ਐਨਕ ਵੀ ਲੈ ਕੇ ਦਿੱਤੀ। ਜਦੋਂ ਮਂੈ ਲਾਈ ਤਾਂ ਉਹ ਮੇਰੇ ਚਿਹਰੇ ‘ਤੇ ਬਹੁਤ ਹੀ ਜਚੀ। ਸੈਮ ਨੇ ਮੇਰੀਆਂ ਕਿੰਨੀਆਂ ਹੀ ਫ਼ੋਟੋਆਂ ਆਪਣੇ ਆਈ-ਫ਼ੋਨ ‘ਤੇ ਖਿੱਚੀਆਂ। ਕਿਸੇ ਨੂੰ ਕਹਿ ਕੇ ਅਸੀਂ ਦੋਵਾਂ ਨੇ ਇਕੱਠਿਆਂ ਵੀ ਕਈ ਫ਼ੋਟੋਆਂ ਖਿਚਵਾਈਆਂ। ਮੈਨੂੰ ਵਿਚ-ਵਿਚ ਸ਼ਿਮਲਾ ਵੀ ਯਾਦ ਆਉਂਦਾ ਸੀ ਪਰ ਮੈ ਡੈਡੀ ਜੀ ਦੀਆਂ ਗੱਲਾਂ ਯਾਦ ਕਰਕੇ ਆਪਣੇ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਚੰਗੇ ਵਰਤਮਾਨ ਅਤੇ ਭਵਿੱਖ ਲਈ ਬੀਤੀਆਂ ਗੱਲਾਂ ਨੂੰ ਭੁਲਣ ਦੀ ਕੋਸ਼ਿਸ਼ ਕਰ ਰਹੀ ਸੀ।

ਵਾਪਸੀ ‘ਤੇ ਅਸੀਂ ਮੈਟਰੋ-ਟਾਊਨ ਮਾਲ ਵਿਚ ਗਏ। ਅਸੀਂ ਫ਼ੂਡ-ਕੋਰਟ ਵਿਚ ਬੈਠ ਕੇ ਕੌਫ਼ੀ ਅਤੇ ਸਨੈਕਸ ਲਏ। ਸੈਮ ਨੇ ਮੈਨੂੰ ਉੱਥੋਂ ਲੰਘਦੀ ਸਕਾਈ ਟ੍ਰੇਨ ਵਿਖਾਈ। ਉਸਨੇ ਦੱਸਿਆ ਕਿ ਉਹ ਟ੍ਰੇਨ ਬਿਨਾਂ ਡ੍ਰਾਈਵਰ ਦੇ ਚੱਲਦੀ ਸੀ। ਮੈਨੂੰ ਯਕੀਨ ਨਾ ਆਇਆ। ਸੈਮ ਨੇ ਝੱਟ ਦੋ ਟਿਕਟਾਂ ਮਸ਼ੀਨ ਵਿਚੋਂ ਖਰੀਦੀਆਂ। ਮੈਨੂੰ ਸੈਮ ਨੇ ਡ੍ਰਾਈਵਰ ਵਾਲੀ ਸੀਟ ‘ਤੇ ਬਿਠਾਇਆ। ਟ੍ਰੇਨ ਆਪੇ ਹੀ ਚਲਦੀ ਰੁਕਦੀ ਦੇਖ ਕੇ ਮਂੈ
ਹੈਰਾਨ ਰਹਿ ਗਈ। ਕੁਝ ਸਟੇਸ਼ਨਾਂ ਬਾਅਦ ਅਸੀਂ ਵਾਪਸੀ ਦੀ ਟ੍ਰੇਨ ਲੈ ਕੇ ਫ਼ਿਰ ਮੈਟਰੋ ਸਟੇਸ਼ਨ ਆ ਗਏ। ਗੱਡੀ ਵਿਚ ਐਨੀ ਰੋਸ਼ਨੀ ਅਤੇ ਸਫ਼ਾਈ ਵੇਖ ਕੇ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀ ਸੀ ਹੋ ਰਿਹਾ। ਫ਼ਿਰ ਅਸੀਂ ਮੈਟਰੋ ਸਟੇਸ਼ਨ ‘ਤੇ ਉੱਤਰ ਗਏ।
ਬੜਾ ਮਜ਼ਾ ਆਇਆ ਸੀ ਗੱਡੀ ਦਾ ਸਫ਼ਰ ਕਰਕੇ। ਫ਼ਿਰ ਅਸੀ ਥੋੜੀ ਦੇਰ ਹੋਰ ਮਾਲ ਵਿਚ ਘੁੰਮੇ। ਸੈਮ ਨੇ ਆਪਣੇ ਲਈ ਇਕ ਜੀਨ ਅਤੇ ਜੈਕੇਟ ਖਰੀਦੀ। ਜਦੋਂ ਅਸੀ ਆਪਣੀ ਪਾਰਕਿੰਗ ਵਿਚ ਗਏ ਤਾਂ ਸੈਮ ਨੂੰ ਆਪਣੀ ਕਾਰ ਵਾਲੀ ਜਗ੍ਹਾ ਨਾ ਲੱਭੀ। ਬੜੀ ਮੁਸ਼ਿਕਲ  ਨਾਲ ਇੱਧਰ-ਉੱਧਰ ਜਾ ਕੇ ਸਾਨੂੰ ਕਾਰ ਵਾਲੀ ਜਗ੍ਹਾ ‘ਤੇ ਆਪਣੀ ਕਾਰ ਲੱਭੀ। ਸੈਮ ਨੇ ਦੱਸਿਆ ਕਿ ਜੇ ਇੱਥੇ ਪਾਰਕਿੰਗ ਲਾਟ ਅਤੇ ਨੰਬਰ ਧਿਆਨ ਨਾਲ ਯਾਦ ਨਾ ਰੱਖੀਏ ਤਾਂ ਇੰਜ ਹੀ ਹੁੰਦਾ ਹੈ।
ਮੈਂ ਉਸ ਦਿਨ ਬੜੀ ਖੁਸ਼ ਸੀ। ਮਂੈ ਸੋਚਿਆ ਕਿ ਘਰ ਜਾ ਕੇ ਮੈਂ ਲੁਧਿਆਣੇ ਫ਼ੋਨ ਕਰਕੇ ਮੰਮੀ-ਡੈਡੀ ਅਤੇ ਸਾਰਿਆਂ ਨੂੰ ਦੱਸਾਂਗੀ ਕਿ ਕੈਨੇਡਾ ਕਿੰਨਾ ਸੋਹਣਾ ਹੈ। ਕੈਨੇਡਾ ਵਿਚ ਤਾਂ ਖਾਣ ਪੀਣ ਵਾਲੀਆਂ ਚੀਜਾਂ ਵੀ ਇੰਜ ਸਜਾ ਕੇ ਰੱਖੀਆਂ ਜਾਂਦੀਆਂ ਨੇ ਜਿਵੇਂ ਲੁਧਿਆਣੇ ਵਿਚ ਸੁਨਿਆਰੇ ਸੋਨੇ ਦੇ ਗਹਿਣੇ ਸੰਭਾਲ ਕੇ ਰੱਖਦੇ ਨੇ। ਕਿਤੇ ਮੱਖੀ-ਮੱਛਰ ਦਾ ਨਾਂ-ਨਿਸ਼ਾਨ ਵੀ ਨਹੀ ਸੀ। ਵੈਨਕੂਵਰ ਲੁਧਿਆਣੇ ਨਾਲੋਂ ਕਿੰਨਾ ਵੱਖਰਾ ਅਤੇ ਸੋਹਣਾ ਸੀ!

ਮੇਰਾ ਪਾਸਾ ਹੀ ਪੁੱਠਾ ਪੈ ਗਿਆ
ਅਸੀਂ ਨੌਂ ਕੁ ਵਜੇ ਘਰ ਪਹੁੰਚੇ। ਮੇਰੀ ਸੱਸ ਬੁਰੀ ਤਰਾਂ ਮੁੰਹ ਸੁਜਾ ਕੇ ਬੈਠੀ ਹੋਈ ਸੀ।
“ਸੈਮ, ਗੱਲ ਸੁਣ ਜਰਾ”, ਕਹਿ ਕੇ ਉਹ ਸੈਮ ਨੂੰ ਉੱਪਰ ਲੈ ਗਈ। ਮਂੈ ਵਾਸ਼ਰੂਮ ਜਾਣਾ ਸੀ। ਮੈਂ ਲਿਵਿੰਗ ਰੂਮ ਦੇ ਨਾਲ ਵਾਲੇ ਵਾਸ਼ਰੂਮ ਵਿਚ ਚਲੀ ਗਈ।
“ਸੋਨੀਆਂ, ਉੱਪਰ ਆ।”, ਸੈਮ ਐਨੀਂ ਜੋਰ ਨਾਲ ਚੀਕਿਆ ਕਿ ਮੇਰਾ ਵਾਸ਼ਰੂਮ ਵਿਚ ਬੈਠੀ ਦਾ ਤਰਾਹ ਨਿੱਕਲ ਗਿਆ। ਮੈਂ ਜਲਦੀ-ਜਲਦੀ ਬਾਹਰ ਆ ਕੇ ਉੱਪਰ ਆਪਣੇ ਕਮਰੇ ਵਿਚ ਗਈ ਜਿੱਥੇ ਸੈਮ ਅਤੇ ਮੇਰੀ ਸੱਸ ਗੁੱਸੇ ਦੇ ਭਰੇ ਹੋਏ ਮੇਰਾ ਇੰਤਜ਼ਾਰ ਕਰ ਰਹੇ ਸਨ। ਮੈਂ ਦੋਹਾਂ ਦਾ ਬਦਲਿਆ ਰੂਪ ਵੇਖ ਕੇ ਬੁਰੀ ਤਰ੍ਹਾਂ ਸਹਿਮ ਗਈ।
“ਐਨੀ ਦੇਰ ਕਿਉਂ ਲਗਾਈ?”, ਸੈਮ ਨੇ ਕੜਕਦੇ ਹੋਏ ਨੇ ਪੁੱਛਿਆ।
“ਮੈਂ…ਮੈਂ ਵਾਸ਼ਰੂਮ ਵਿਚ ਸੀ।”, ਮੈਂ ਹੈਰਾਨ ਹੋਈ ਨੇ ਜਵਾਬ ਦਿੱਤਾ।
ਸੈਮ ਨੇ ਮੇਰੇ ਮੂੰਹ ‘ਤੇ ਐਨੀ ਜੋ.ਰ ਨਾਲ ਥੱਪੜ ਮਾਰਿਆ ਕਿ ਮੈਨੂੰ ਚੱਕਰ ਹੀ ਆ ਗਿਆ।
“ਐਹ ਕੀ ਹੈ?”, ਸੈਮ ਨੇ ਆਪਣੇ ਖੱਬੇ ਹੱਥ ਉੱਤੇ ਰੱਖਿਆ ਹੋਇਆ ਮੇਰਾ ਇੰਡੀਆ ਤੋਂ ਲਿਆਂਦਾ ਤਵੀਤ ਮੈਨੂੰ ਵਿਖਾ ਕੇ ਪੁੱਛਿਆ।
ਮਂੈ ਸੱਚ ਦੱਸਣ ਲਈ ਆਪਣਾ ਮੁੰਹ ਖੋਲਣ ਹੀ ਲੱਗੀ ਸੀ ਕਿ ਸੈਮ ਨੇ ਪਹਿਲਾਂ ਨਾਲੋਂ ਵੀ ਜੋ.ਰ ਦੀ ਮੇਰੇ ਇਕ ਹੋਰ ਥੱਪੜ ਮਾਰ ਦਿੱਤਾ। ਸੈਮ ਦੇ ਥੱਪੜ ਐਨੇ ਜ਼ਬਰਦਸਤ ਸਨ ਕਿ ਵਾਸ਼ਰੂਮ ਤੋਂ ਹੋ ਕੇ ਆਈ ਹੋਣ ਦੇ ਬਾਵਜੂਦ ਵੀ ਮੇਰਾ ਵਿਚੇ ਹੀ ਪੇਸ਼ਾਬ ਨਿੱਕਲ ਗਿਆ।
“ਚਾਚੀ ਦੱਸਦੀ ਸੀ ਕਿ ਤੂੰ ‘ਤੇ ਤੇਰੀ ਮਾਂ ਚੌੜੇ ਬਜਾਰ ਲੁਧਿਆਣੇ ਕਿਸੇ ਪੰਡਤ ਦੇ ਤੁਰੀਆਂ ਫ਼ਿਰਦੀਆਂ ਸੀ। ਕੀ ਇਹ ਗੱਲ ਸੱਚ ‘ਆ?”, ਸੈਮ ਨੇ ਦੰਦ ਪੀਸਦੇ ਹੋਏ ਮੇਰੇ ਕੋਲੋਂ ਪੁੱਛਿਆ।
“ਸੈਮ, ਮੇਰੀ ਪੂਰੀ ਗੱਲ ਤਾਂ ਸੁਣ ਲੈ!”, ਮੈਂ ਸੈਮ ਅੱਗੇ ਤਰਲੇ ਪਾਏ।
“ਕਿਹੜੇ ਯਾਰ ਨਾਲ ਸਾਈਆਂ-ਵਧਾਈਆਂ ਲਾ ਕੇ ਆਈ ਐਂ ਇੰਡੀਆ ਤੋਂ? ਮੇਰੇ ਸਿਰ੍ਹਾਣੇ ਵਿਚ ਲਕੋ ਕੇ ਰੱਖਿਆ ਸੀ ਇਹ ਮੈਨੂੰ ਮਾਰਨ ਲਈ? ਚੰਗਾ ਹੋਇਆ ਬੀਬੀ ਨੇ ਆਪਣੀਆਂ ਅੱਖਾਂ ‘ਤੇ ਕੰਨ ਖੁੱਲ੍ਹੇ ਰੱਖੇ। ਤੂੰ ਤਾਂ ਪਤਾ ਨਹੀ ਸਾਡੇ ਵਿਚੋਂ ਕਿਸ-ਕਿਸ ਦੀ ਜਾਨ ਲੈਣੀ ਸੀ! ਕੁਲੈਹਣੀਏ! ਚੁੜੇਲੇ! ਕਿਸ ਗੱਲ ਦੀ ਮੈਂ ਕਮੀ ਰੱਖੀ ਸੀ ਤੈਨੂੰ? ਦੱਸ ਕਿਹੜਾ ਯਾਰ ਐ ਤੇਰਾ ਕਨੇਡਾ ਵਿਚ? ਕਿੱਥੇ ਰਹਿੰਦਾ ‘ਆ ਉਹ? ਸਾਲ਼ੇ ਦੀਆਂ ਲੱਤਾਂ ਵੱਢ ਦਿਊਂ…”, ਸੈਮ ਨੇ ਮੇਰੇ ‘ਤੇ ਕਿੰਨੇ ਹੀ ਬੇ-ਬੁਨਿਆਦ ਇਲਜ਼ਾਮ ਲਾ-ਲਾ ਕੇ ਘਸੁੰਨ-ਮੁੱਕੀਆਂ ਨਾਲ ਮੇਰਾ ਮੁੰਹ ਅਤੇ ਮੇਰੀਆਂ ਵੱਖੀਆਂ ਭੰਨ ਸੁੱਟੀਆਂ।
“ਅੱਜ ਹੀ ਮੈਨੂੰ ‘ਤੇ ਦਲਜੀਤ ਨੂੰ ਮੌਕਾ ਮਿਲਿਆ ਸੀ ਤੇਰਾ ਕਮਰਾ ਵੇਖਣ ਦਾ। ਦਲਜੀਤ ਦੇ ਸਾਹਮਣੇ ਮਂੈ ਇਹ ਤਵੀਤ ਤੇਰੇ ਸਿਰ੍ਹਾਣੇ ਵਿਚੋਂ ਕੱਢਿਆ। ਤੇਰਾ ਪਿਓ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਖਾਨਦਾਨ ਵੇਖ ਕੇ ਰਿਸਤਾ ਕਰਿਓ। ਮੈਂ ਹੀ ਸੁਦੈਣ ਇਸ ਦੀ ਭੂਆ ਦੀਆਂ ਗੱਲਾਂ ‘ਚ ਆ ਗਈ ਕਿ ਕੁੜੀ ਬੜੀ ਹੀ ਚੰਗੀ ਐ, ਖਾਨਦਾਨ ਬੜਾ ਹੀ ਸਾਊ ਐ।”, ਮੇਰੀ ਸੱਸ ਕਿਸੇ ਵੱਢੀ ਕੁੱਤੀ ਵਾਂਗ ਭੌਂਕਦੀ ਰਹੀ।
ਦੋਨਾਂ ਵਿਚੋਂ ਕਿਸੇ ਨੇ ਮੇਰੀ ਇਕ ਨਾ ਸੁਣੀ। ਸੈਮ ਨੇ ਮੈਨੂੰ ਮਾਰ-ਮਾਰ ਕੇ ਅੱਧਮੋਈ ਕਰ ਦਿੱਤਾ।
“ਚੱਲ ਬੀਬੀ, ਮੈਂ ਵੇਖਦਾਂ ਇਸ ਕੁੱਤੀ ਦਾ ਕੀ ਕਰਨੈ।”, ਸੈਮ ਫ਼ਿਰ ਮੈਨੂੰ ਟੁੱਟ ਕੇ ਪਿਆ।
“ਕਰਨਾ ਕੀ ਐ, ਜਲਦੀ ਨਾਲ ਇਹਦੀ ਝੋਲੀ ਇਕ ਬੱਚਾ ਪਾ, ਤਾਂ ਜੋ ਇਹ ਘਰ ਟਿੱਕ ਕੇ ਬੈਠੇ। ਜੇ ਕਿਤੇ ਇਹ ਘਰੋਂ ਭੱਜ ਗਈ ਅਸੀਂ ਤਾਂ ਕਿਸੇ ਨੂੰ ਮੁੰਹ ਵਿਖਾਉਣ ਜੋਗੇ ਨਹੀ ਰਹਿਣਾ। ਸ਼ੁਕਰ ਐ ਇਹ ਕਿਤੇ ਏਅਰਪੋਰਟ ਤੋਂ ਹੀ ਨਹੀ ਭੱਜ ਗਈ। ਨਹੀ ਤਾਂ ਸਾਡੀ ਨੱਕ ਵੱਢੀ ਜਾਣੀ ਸੀ। ਮੈਂ ਤਾਂ ਏਅਰਪੋਰਟ ਤੋਂ ਆਉਂਦਿਆਂ ਰਾਹ ਵਿਚ ਹੀ ਗੁਰਦੁਆਰੇ ਸੁੱਖ ਲਾਹ ‘ਤੀ ਕਿ ਇਹ ਚੁੜੇਲ ਸਿੱਧੀ ਇਕ ਵਾਰੀ ਸਾਡੇ ਘਰ ਆ ਜਾਵੇ।”, ਮੇਰੀ ਸੱਸ ਚੀਕ-ਚੀਕ ਕੇ ਬੋਲੀ।
ਉਹ ਦੋਵੇਂ ਕਮਰੇ ਵਿਚੋਂ ਬਾਹਰ ਚਲੇ ਗਏ। ਸੈਮ ਦੇ ਥੱਪੜਾਂ ਨਾਲ ਮੇਰੀਆਂ ਗੱਲ੍ਹਾਂ ਅਤੇ ਕੰਨਾਂ ਵਿਚੋਂ ਸੇਕ ਨਿੱਕਲ ਰਿਹਾ ਸੀ। ਉਸਦੇ ਮੁੱਕਿਆਂ ਦੀ ਮਾਰ ਨਾਲ ਮੇਰੀਆਂ ਵੱਖੀਆਂ ਦੁੱਖ ਰਹੀਆਂ ਸਨ।
“ਮਰ ਜਾਏਂ ਪੰਡਤਾ, ਤੇਰਾ ਬੇੜਾ ਬਹਿ ਜਾਏ! ਤੇਰੇ ਤਵੀਤ ਨੇ ਮੇਰੀਆਂ ਵੱਖੀਆਂ ਤੁੜਵਾ ਦਿੱਤੀਆਂ ਵੇ। ਜੇ ਇਹ ਤਵੀਤ ਨਾ ਹੁੰਦਾ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ। ਕਿਹੜੀ ਮਨਹੂਸ ਘੜੀ ਮਂੈ ਇਹ ਤਵੀਤ ਸਿਰ੍ਹਾਣੇ ਵਿਚ ਰੱਖ ਦਿੱਤਾ ਸੀ। ਮੈਂ ਉਦੋਂ ਇਹ ਸੁੱਟ ਕਿਉਂ ਨਾ ਦਿੱਤਾ? ਵੇ ਪੰਡਤਾ! ਤੇਰਾ ਤਵੀਤ ਤਾਂ ਮੇਰੇ ‘ਤੇ ਹੀ ਪੁੱਠਾ ਪੈ ਗਿਆ। ਹਾਏ ਮੈਂ ਮਰ ਗਈ!”, ਸੈਮ ਦੀਆਂ ਦੋ ਤਿੰਨ ਮੁੱਕੀਆਂ ਮੇਰੇ ਬਹੁਤ ਹੀ ਜ਼ੋਰ ਦੀ ਵੱਜੀਆਂ ਸਨ। ਮੈਂ ਮੂਧੇ-ਮੁੰਹ ਪਲੰਘ ਉੱਤੇ ਲੇਟ ਗਈ। ਮਂੈ ਕਿੰਨੀ ਦੇਰ ਤਕ ਰੋਂਦੀ ਰਹੀ। ਥੋੜੀ ਦੇਰ ਬਾਅਦ ਸੈਮ ਆਇਆ। ਮੈਂ ਭੱਜ ਕੇ ਵਾਸ਼ਰੂਮ ਵਿਚ ਵੜਨ ਦੀ ਕੋਸ਼ਿਸ਼ ਕੀਤੀ। ਸੈਮ ਨੇ ਮੈਨੂੰ ਬਾਂਹ ਤੋਂ ਫ਼ੜ ਕੇ ਪਲੰਘ ਉੱਤੇ ਸੁੱਟ ਲਿਆ। ਜਦੋਂ ਉਹ ਮੈਨੂੰ ਫ਼ੜਨ ਲੱਗਾ, ਮਂੈ ਵੀ ਖਿਝੀ ਹੋਈ ਨੇ ਸੈਮ ਦੇ ਦੋ-ਤਿੰਨ ਜੜ ਦਿੱਤੀਆਂ। ਸੈਮ ਨੇ ਫ਼ਿਰ ਮੇਰੇ ਥੱਪੜ ਮਾਰੇ ਮੇਰਾ ਦਿਲ ਕੀਤਾ ਕਿ ਆਪਣੇ ਨਹੁੰ ਮਾਰ-ਮਾਰ ਸੈਮ ਦਾ ਮੁੰਹ ਛਿੱਲ ਦਿਆਂ।
“ਸੈਮ, ਮੇਰੀ ਗੱਲ ਤਾਂ ਪਹਿਲਾਂ ਸੁਣ…ਸੈਮ…”, ਮੈਂ ਥੋੜੀ ਨਰਮਾਈ ਵਰਤ ਕੇ ਬਹੁਤ ਤਰਲੇ ਪਾਏ ਕਿ ਸੈਮ ਦੀ ਅਤੇ ਉਸਦੀ ਮਾਂ ਦੀ ਮੈਂ ਗਲਤ ਫ਼ਹਿਮੀ ਦੂਰ ਕਰਾਂ। ਪਰ ਸੈਮ ਤਾਂ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ। ਉਸ ਨਾਲ ਕੋਈ ਵੀ ਗੱਲ ਕਰਨੀ ਬੇਕਾਰ ਸੀ। ਉਸ ਨੇ ਸ਼ੈਤਾਨ ਦਾ ਰੂਪ ਧਾਰਣ ਕੀਤਾ ਹੋਇਆ ਸੀ। ਉਸਨੇ ਉਸ ਰਾਤ ਨਾਲੇ ਤਾਂ ਮੈਨੂੰ ਫ਼ਿਰ ਕੁੱਟਿਆ ਅਤੇ ਨਾਲੇ ਲੁੱਟਿਆ।

ਮੇਰਾ ਰੱਬ ਦੇ ਲੜ ਲੱਗਣਾ
ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਸੈਮ ਕੰਮ ‘ਤੇ ਜਾ ਚੁੱਕਾ ਸੀ। ਮੈਂ ਵਾਸ਼ਰੂਮ ਗਈ। ਟੱਬ ਵਿਚ ਗਰਮ ਪਾਣੀ ਭਰ ਕੇ ਮੈਂ ਕਿੰਨੀ ਦੇਰ ਉਸ ਵਿਚ ਪਈ ਰਹੀ, ਆਪਣੀਆਂ ਸੱਟਾਂ ਨੂੰ ਸੇਕ ਦੇਣ ਲਈ। ਫ੍ਰੈੱਸ਼ ਹੋ ਕੇ ਮਂੈ ਤਿਆਰ ਹੋਈ। ਮੈਂ ਆਪਣੇ ਹੀ ਘਰ ਵਿਚ ਖੁਦ ਨੂੰ ਬੇਗਾਨੀ ਮਹਿਸੂਸ ਕਰ ਰਹੀ ਸੀ। ਸਮਝ ਨਹੀ ਸੀ ਆ ਰਹੀ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਸਾਹਮਣੇ ਕਿਵੇਂ ਜਾਵਾਂ। ਮੇਰੀਆਂ ਵੱਖੀਆਂ ਹਾਲੇ ਵੀ ਸੈਮ ਦੀ ਕੁੱਟ ਕਰਕੇ ਦੁੱਖ ਰਹੀਆਂ ਸਨ। ਕਿਸਨੂੰ ਸਮਝਾਵਾਂ ਜੋ ਇਨ੍ਹਾਂ ਨੂੰ ਦੱਸੇ ਕਿ ਮੈਂ ਇਹ ਸਭ ਕਿਉਂ ਕੀਤਾ ਸੀ? ਨਾ ਮੈਨੂੰ ਇੱਥੇ ਹੋਰ ਕੋਈ ਜਾਣਦਾ ਸੀ। ਨਾ ਮੇਰੇ ਕੋਲ ਭੂਆ ਦਾ ਟੈਲੀਫ਼ੋਨ ਨੰਬਰ ਸੀ। ਨਾ ਹੀ ਮੇਰੇ ਕੋਲ ਆਪਣਾ ਟੈਲੀਫ਼ੋਨ ਸੀ। ਘਰ ਦਾ ਟੈਲੀਫ਼ੋਨ ਥੱਲੇ ਕਿਚਨ ਵਿਚ ਸੀ। ਆਪਣਾ ਦੁੱਖ ਦੱਸਾਂ ਤਾਂ ਕਿਸ ਨੂੰ? ਮੇਰਾ ਦੁੱਖ ਸੁਣਨ ਵਾਲਾ ਇੱਥੇ ਕੌਣ ਸੀ? ਮੇਰਾ ਥੱਲੇ ਉੱਤਰਨ ਨੂੰ ਵੀ ਜੀ ਨਾ ਕੀਤਾ। ਮਨ ਉੱਤੇ ਬੜਾ ਭਾਰੀ ਬੋਝ ਪਈ ਜਾ ਰਿਹਾ ਸੀ।

ਮੈਨੂੰ ਜਦੋਂ ਕੁਝ ਨਾ ਸੁੱਝਿਆ, ਮਂੈ ਆਪਣੇ ਪਰਸ ਵਿਚੋਂ ਗੁਟਕਾ ਸਾਹਿਬ ਕੱਢ ਲਿਆ। ਮੈਂ ਪਹਿਲਾਂ ਤਾਂ ‘ਜਪੁਜੀ ਸਾਹਿਬ’ ਦਾ ਪਾਠ ਕੀਤਾ। ਮੇਰਾ ਸਮਾਂ ਨਹੀ ਸੀ ਬੀਤ ਰਿਹਾ। ਇੰਜ ਲੱਗ ਰਿਹਾ ਸੀ ਮੇਰੇ ਲਈ ਸਾਰੇ ਰਸਤੇ ਬੰਦ ਹੋ ਗਏ ਨੇ।
“ਕੀ ਮੇਰੇ ਸੌਹਰੇ ਮੈਨੂੰ ਮੰਮੀ-ਡੈਡੀ ਨਾਲ ਗੱਲ ਕਰਨ ਦੇਣਗੇ? ਮੈਨੂੰ ਨਹੀ ਲੱਗਦਾ।”, ਮੈਨੂੰ ਝੁਣਝੁਣੀ ਜਿਹੀ ਆ ਗਈ।
“ਵਾਹਿਗੁਰੂ, ਤੂੰ ਹੀ ਰਾਖਾ ਐਂ ਮੇਰਾ। ਮੈਨੂੰ ਬਚਾ ਲੈ ਪਰਮਾਤਮਾ!”, ਮੈਨੂੰ ਡੈਡੀ ਜੀ ਦੀ ਸੁਖਮਨੀ ਸਾਹਿਬ ਪਾਠ ਵਾਲੀ ਗੱਲ ਯਾਦ ਆਈ।
ਮਂੈ ਅਰਦਾਸ ਕੀਤੀ, “ਹੇ ਵਾਹਿਗੁਰੂ, ਮੈਨੂੰ ਇਸ ਮੁਸ਼ਿਕਲ ਵਿਚੋਂ ਕੱਢ। ਮਂੈ ਚਾਲੀ ਦਿਨ ਲਗਾਤਾਰ ਸੁਖਮਨੀ ਸਾਹਿਬ ਦਾ ਪਾਠ ਕਰਾਂਗੀ।”
ਮੈਂ ਉਸੇ ਵੇਲੇ ਆਪਣਾ ਪਾਠ ਸ਼ੁਰੂ ਕਰ ਦਿੱਤਾ। ਪਾਠ ਬਹੁਤ ਲੰਮਾ ਸੀ। ਕਈ ਅੱਖਰ ਮੈਨੂੰ ਪੜ੍ਹਨ ਨੂੰ ਵੀ ਬੜੀ ਦਿੱਕਤ ਆ ਰਹੀ ਸੀ। ਪਾਠ ਤਾਂ ਮੈ ਕਰ ਰਹੀ ਸੀ ਪਰ ਮੈਨੂੰ ਸਮਝ ਕੁਝ ਨਹੀ ਸੀ ਆ ਰਿਹਾ। ਇਸ ਲਈ ਮੈਂ ਬਹੁਤ ਉਕਤਾ ਰਹੀ ਸੀ। ਮਂੈ ਬੜੇ ਹੱਠ ਨਾਲ ਪਾਠ ਕਰੀ ਗਈ। ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀ ਸੀ। ਮਂੈ ਇਹ ਵੀ ਮਨ ਵਿਚ ਧਾਰ ਲਿਆ ਸੀ ਕਿ ਮਂੈ ਥੱਲੇ ਹੀ ਨਹੀ ਜਾਣਾ ਅਤੇ ਨਾ ਹੀ ਕੁਝ ਖਾਣਾ ਸੀ, ਸਿਰਫ਼ ਪਾਠ ਹੀ ਕਰੀ ਜਾਣਾ। ਵੈਸੇ ਵੀ ਮੇਰੀ ਭੁੱਖ ਮਰ ਹੀ ਗਈ ਸੀ। ਮਂੈ ਕਿਸੇ ਦੇ ਮੱਥੇ ਵੀ ਨਹੀ ਸੀ ਲੱਗਣਾ ਚਾਹੁੰਦੀ। ਮੇਰਾ ਧਿਆਨ ਪਾਠ ਵਿਚ ਬਿਲਕੁਲ ਨਹੀ ਸੀ ਲੱਗ ਰਿਹਾ ਪਰ ਫ਼ਿਰ ਵੀ ਮੈਂ ਆਪਣਾ ਪਾਠ ਕਰਦੀ ਰਹੀ। ਮੈਨੂੰ ਨੀੰਦ ਆਉਣੀ ਸ਼ੁਰੂ ਹੋ ਗਈ ਸੀ। ਮੈਂ ਪਾਠ ਪੂਰਾ ਕਰਕੇ ਸੋਂ ਗਈ।

ਦੁਪਹਿਰ ਦੇ ਤਿੰਨ ਵੱਜ ਗਏ। ਕਿਸੇ ਨੇ ਮੇਰਾ ਦਰਵਾਜ਼ਾ ਖੜਕਾਇਆ। ਮਂੈ ਵੇਖਿਆ ਦਲਜੀਤ ਦੀ ਤਿੰਨ ਸਾਲ ਦੀ ਕੁੜੀ ਜੱਸੀ ਦਰਵਾਜੇ ਲਾਗੇ ਖੜੀ ਸੀ।
“ਰੋਤੀ ਖਾ ਲੋ ਅੰਤੀ।”, ਜੱਸੀ ਨੇ ਤੋਤਲੀ ਅਵਾਜ ਵਿਚ ਕਿਹਾ।
ਮੈਂ ਜੱਸੀ ਨੂੰ ਆਪਣੇ ਕੋਲ ਬੁਲਾਇਆ। ਉਹ ਮੇਰੇ ਕੋਲ ਆਈ।
“ਜੱਸੀ, ਤੈਨੂੰ ਵੱਡੀ ਮੰਮੀ ਨੇ ਭੇਜਿਆ?”, ਮਂੈ ਉਸਨੂੰ ਹੌਲ਼ੀ ਜਿਹੀ ਪੁੱਛਿਆ।
ਉਹ ਹਾਂ ਵਿਚ ਸਿਰ ਹਿਲਾ ਕੇ ਥੱਲੇ ਭੱਜ ਗਈ। ਮੇਰਾ ਕਿਸੇ ਦੇ ਮੱਥੇ ਲੱਗਣ ਨੂੰ ਜੀ ਨਾ ਕੀਤਾ। ਮੈਂ ਫ਼ਿਰ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਪਤਾ ਨਹੀ ਮੈਨੂੰ ਆਪਣੇ ਅੰਦਰ ਇਕ ਤਾਕਤ ਜਿਹੀ ਕਿਉਂ ਮਹਿਸੂਸ ਹੋ ਰਹੀ ਸੀ। ਹਾਲਾਂਕਿ ਮਂੈ ਸਵੇਰ ਦਾ ਕੁਝ ਖਾਧਾ ਵੀ ਨਹੀ ਸੀ। ਝੂਠੇ ਇਲਜ਼ਾਮਾਂ ਅਤੇ ਸੈਮ ਤੋਂ ਮਾਰ ਖਾ ਕੇ ਮੇਰੀ ਭੁੱਖ ਬਿਲਕੁਲ ਹੀ ਮਰ ਗਈ ਸੀ। ਮਂੈ ਪਾਠ ਕਰਦੀ ਗਈ। ਮੈਂ ਕਮਰੇ ਤੋਂ ਬਾਹਰ ਨਹੀਂ ਨਿੱਕਲੀ। ਸੁਖਮਨੀ ਸਾਹਿਬ ਦਾ ਦੂਜੀ ਵਾਰੀ ਪਾਠ ਕਰਕੇ ਮਂੈ ਫ਼ਿਰ ਸੌਂ ਗਈ। ਮੇਰਾ ਦਰਵਾਜ਼ਾ ਖੜਕਿਆ। ਮੈਂ ਵੇਖਿਆ ਮੇਰੀ ਸੱਸ ਪਲੇਟ ਵਿਚ ਰੋਟੀ ਲੈ ਕੇ ਖੜੀ ਸੀ।
“ਸਾਡੇ ਸਿਰ ਚੜ੍ਹ ਕੇ ਭੁੱਖੀ ਮਰਨ ਦੀ ਕੋਈ ਲੋੜ ਨਹੀ। ਚੱਕ, ਰੋਟੀ ਖਾ ਮਰ।”, ਮੇਰੀ ਸੱਸ ਪਲੇਟ ਮੇਰੇ ਡ੍ਰੈਸਿੰਗ ਟੇਬਲ ਉੱਤੇ ਰੱਖ ਕੇ ਚਲੀ ਗਈ।
ਮੈਨੂੰ ਇਸ ਵਿਚ ਵੀ ਆਪਣੀ ਇਕ ਜਿੱਤ ਮਹਿਸੂਸ ਹੋਈ। ਹੁਣ ਮੈਨੂੰ ਭੁੱਖ ਵੀ ਲੱਗ ਗਈ ਸੀ। ਮਂੈ ਰੋਟੀ ਖਾਧੀ ਅਤੇ ਪਾਣੀ ਪੀ ਕੇ ਫ਼ਿਰ ਲੰਮੀ ਪੈ ਗਈ। ਮੈਨੂੰ ਨੀਂਦ ਨਹੀ ਸੀ ਆ ਰਹੀ। ਮਂੈ ਆਪਣੇ ਮੌਜੂਦਾ ਹਾਲਾਤਾਂ ਬਾਰੇ ਆਪਣੇ ਵਿਚਾਰਾਂ ਦੀ ਲੜੀ ਵਿਚ ਗੁਆਚੀ ਹੋਈ ਸੀ।
ਸ਼ਾਮ ਨੂੰ ਸੈਮ ਕਮਰੇ ਵਿਚ ਆਇਆ ਪਰ ਮਂੈ ਲੇਟੀ ਹੀ ਰਹੀ। ਸੈਮ ਵੀ ਬਿਨਾ ਕੁਝ ਕਹੇ ਸ਼ਾਵਰ ਲੈ ਕੇ ਅਤੇ ਕੱਪੜੇ ਬਦਲ ਕੇ ਥੱਲੇ ਵਾਪਿਸ ਚਲਾ ਗਿਆ। ਉਹ ਖਾਣਾ ਖਾ ਕੇ ਅਤੇ ਸ਼ਰਾਬ ਨਾਲ ਰੱਜ ਆਇਆ। ਉਸ ਨੇ ਆਪਣੀ ਹਵਸ ਮਿਟਾਈ ਅਤੇ ਸੌਂ ਗਿਆ। ਮੈਂ ਕੋਈ ਜ਼ਿਆਦਾ ਵਿਰੋਧ ਨਾ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਵਿਰੋਧ ਕਰਨ ਨਾਲ ਮੈਨੂੰ ਕੁੱਟ ਹੀ ਪੈਣੀ ਸੀ। ਮੈਂ ਇਸ ਲਈ ਬਿਲਕੁਲ ਤਿਆਰ ਨਹੀ ਸੀ। ਇਹ ਸਿਲਸਿਲਾ ਇਕ ਹਫ਼ਤਾ ਚੱਲਿਆ। ਮੈਨੂੰ ਇਕ ਟਾਇਮ ਰੋਟੀ ਮਿਲਦੀ ਸੀ। ਸੈਮ ਮੇਰੇ ਨਾਲ ਕੋਈ ਵਾਧੂ ਗੱਲ ਨਹੀ ਸੀ ਕਰਦਾ। ਉਸ ਨੂੰ ਸਿਵਾਏ ਆਪਣੇ ਇਕ ਮਤਲਬ ਦੇ ਮੇਰੇ ਨਾਲ ਹੋਰ ਕੋਈ ਕੰਮ ਨਹੀ ਸੀ। ਇਕ ਹਫ਼ਤਾ ਬੀਤ ਗਿਆ। ਮੈਂ ਰੋਜ਼ ਦੋ ਵਾਰ ਸੁਖਮਨੀ ਸਾਹਿਬ ਪਾਠ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਰੋਟੀ ਦੋ ਵੇਲੇ ਮਿਲਣ ਲੱਗ ਪਈ।
ਇਕ ਦਿਨ ਮੇਰੀ ਸੱਸ ਸਵੇਰੇ ਰੋਟੀ ਦੇਣ ਆਈ ਅਤੇ ਮੈਨੂੰ ਟੁੱਟ ਕੇ ਪਈ,”ਤੇਰੇ ਹੱਡ-ਪੈਰ ਨਹੀ ਟੁੱਟੇ ਹੋਏ। ਥੱਲੇ ਉੱਤਰ ਕੇ ਦਲਜੀਤ ਨਾਲ ਰਸੋਈ ਦਾ ‘ਤੇ ਘਰ ਦਾ ਹੋਰ ਕੰਮ-ਕਾਰ ਵੀ ਕਰਵਾਇਆ ਕਰ।”
ਮਂੈ ਚੁੱਪ ਰਹੀ। ਪਾਠ ਕਰਕੇ ਅਤੇ ਰੋਟੀ ਖਾ ਕੇ ਮੈ ਥੱਲੇ ਗਈ। ਮੈਂ ਕਿਚਨ ਸਾਫ਼ ਕੀਤਾ ਪਰ ਦਲਜੀਤ ਅਤੇ ਮੇਰੀ ਸੱਸ ਨੇ ਮੈਨੂੰ ਬਿਲਕੁਲ ਨਹੀ ਬੁਲਾਇਆ। ਮਂੈ ਸਫ਼ਾਈ  ਕਰਕੇ ਫ਼ਿਰ ਉੱਪਰ ਚਲੀ ਗਈ। ਮੇਰੇ ਬਹੁਤ ਸਾਰੇ ਕੱਪੜੇ ਧੋਣ ਵਾਲੇ ਹੋ ਗਏ ਸਨ। ਮੈਨੂੰ ਤਾਂ ਇਹ ਵੀ ਨਹੀ ਸੀ ਪਤਾ ਕਿ ਕੱਪੜੇ ਧੋਣੇ ਕਿਵੇਂ ਨੇ। ਮਂੈ ਆਪਣੇ ਸਾਰੇ ਧੋਣ ਵਾਲੇ ਕੱਪੜੇ ਇਕੱਠੇ ਕਰ ਕੇ ਉਸ ਕਮਰੇ ਵਿਚ ਲੈ ਗਈ ਜਿਸ ਨੂੰ ਸਾਰੇ ਲਾਂਡਰੀ ਕਹਿੰਦੇ ਸਨ। ਮੈਨੂੰ ਉੱਥੇ ਪਈਆਂ ਮਸ਼ੀਨਾਂ ਚਲਾਉਣੀਆਂ ਨਹੀ ਸਨ ਆਉਂਦੀਆਂ। ਮੈਂ ਉਸੇ ਤਰਾਂ ਹੀ ਕਪੜੇ ਰੱਖ ਕੇ ਆਪਣੇ ਕਮਰੇ ਵਿਚ ਵਾਪਿਸ ਆ ਗਈ। ਮੈਂ ਫ਼ਿਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਲੰਮੀ ਪੈ ਗਈ। ਕੈਨੇਡਾ ਵਿਚ ਆ ਕੇ ਮੈਨੂੰ ਨੀਂਦ ਬਹੁਤ ਆਉਣ ਲੱਗ ਪਈ ਸੀ। ਮੈਨੂੰ ਆਪਣੇ ਮੰਮੀ-ਡੈਡੀ, ਮੀਨੂੰ, ਸਨੀ ਦੀ ਬਹੁਤ ਯਾਦ ਆਉਂਦੀ ਸੀ।

ਮੇਰੇ ਉੱਪਰ ਨਵੀਂ ਜਿੰ.ਮੇਵਾਰੀ
ਮੇਰੇ ਮੰਮੀ-ਡੈਡੀ ਨੂੰ ਮੇਰੀ ਬਹੁਤ ਚਿੰਤਾ ਹੋ ਰਹੀ ਹੋਵੇਗੀ ਕਿਉਂਕਿ ਮਂੈ ਉਨ੍ਹਾਂ ਨਾਲ ਕਈ ਦਿਨਾਂ ਤੋਂ ਗੱਲਬਾਤ ਨਹੀ ਸੀ ਕੀਤੀ। ਇਹ ਸੋਚਦੀ ਦੀਆਂ ਮੇਰੀਆਂ ਭੁਬਾਂ ਹੀ ਨਿੱਕਲ ਗਈਆਂ। ਮਂੈ ਬੜੀ ਦੇਰ ਰੋਂਦੀ ਰਹੀ ਅਤੇ ਪਤਾ ਨਹੀ ਕਿੰਨੀ ਦੇਰ ਰੋਂਦੀ-ਰੋਂਦੀ ਸੌਂ ਗਈ। ਸ਼ਾਮ ਨੂੰ ਸੈਮ ਆਇਆ। ਸ਼ਾਵਰ ਲੈ ਕੇ ਅਤੇ ਕੱਪੜੇ ਬਦਲ ਕੇ ਉਸਨੇ ਮੈਨੂੰ ਆਪਣੇ ਨਾਲ ਥੱਲੇ ਚੱਲਣ ਨੂੰ ਕਿਹਾ। ਉਹ ਮੈਨੂੰ ਲਾਂਡਰੀ ਰੂਮ ਵਿਚ ਲੈ ਗਿਆ।
“ਅੱਜ ਸਮਝ ਲੈ ਲਾਂਡਰੀ ਕਿਵੇਂ ਕਰਨੀ ਆ। ਮੇਰੀ ਬੀਬੀ ਤੇਰੀ ਨੌਕਰਾਣੀ ਨਹੀ ਲੱਗੀ ਹੋਈ।”, ਉਸਨੇ ਮੈਨੂੰ ਮਸ਼ੀਨਾਂ ਚਲਾਉਣੀਆਂ ਸਿਖਾਈਆਂ।
“ਮਰ ਜਾਣਾ! ਜਿਵੇਂ ਬੁੱਢੀ ਸਿਖਾਉਂਦੀ ਐ ਉਵੇਂ ਹੀ ਭੌਂਕਦੈ।”, ਮੈਂ ਮਨ ਹੀ ਮਨ ਵਿਚ ਆਪਣੇ ਆਪ ਨੂੰ ਕਿਹਾ। ਪਰ ਮੈਂ ਚੁੱਪ-ਚਾਪ ਹਾਂ-ਹੂੰ ਕਰਦੀ ਗਈ ਜਿਵੇਂ ਸਭ ਕੁਝ ਸਮਝ ਗਈ ਹੋਵਾਂ। ਮੈਂ ਫ਼ਿਰ ਉੱਪਰ ਚੱਲੀ ਹੀ ਸੀ ਕਿ ਸੈਮ ਮੈਨੂੰ ਫ਼ਿਰ ਟੁੱਟ ਕੇ ਪੈ ਗਿਆ, “ਚੱਲ ਕੇ ਕਿਚਨ ਵਿਚ ਕੰਮ ਕਰਵਾ। ਇੱਥੇ ਤੇਰੇ ਪਿਓ ਦੇ ਨੌਕਰ ਨਹੀ ਬੈਠੇ ਕੰਮ ਕਰਨ ਨੂੰ।”
ਮੈਨੂੰ ਗੁੱਸਾ ਤਾਂ ਬਹੁਤ ਆਇਆ ਪਰ ਮਂੈ ਆਪਣੇ ਆਪ ਉੱਤੇ ਬਹੁਤ ਕਾਬੂ ਰੱਖਿਆ। ਮਂੈ ਚੁੱਪ-ਚਾਪ ਕਿਚਨ ਵਿਚ ਦਲਜੀਤ ਨਾਲ ਕੰਮ ਕਰਵਾਉਣ ਲੱਗ ਪਈ। ਸੈਮ ਨੇ ਮੇਰੇ ਡੈਡੀ ਬਾਰੇ ਪੁੱਠਾ-ਸਿੱਧਾ ਬੋਲਿਆ ਸੀ ਅਤੇ ਮੈਂ ਚੁੱਪ-ਚਾਪ ਸਹਿ ਗਈ ਸੀ। ਮਂੈ ਕਿੰਨੀ ਬਦਲ ਗਈ ਸੀ?

ਮੈਂ ਸਾਰਿਆਂ ਨੂੰ ਰੋਟੀ ਖਵਾਈ। ਸਾਰੇ ਜਾ ਕੇ ਟੀਵੀ ਰੂਮ ਵਿਚ ਬੈਠ ਗਏ। ਕਿਸੇ ਨੇ ਮੈਨੂੰ ਉੱਥੇ ਆਉਣ ਨੂੰ ਨਾ ਕਿਹਾ। ਮੈਂ ਕਿਚਨ ਵਿਚ ਹੀ ਰੋਟੀ ਖਾਧੀ ਅਤੇ ਆਪਣੇ ਕਮਰੇ ਵਿਚ ਚਲੀ ਗਈ। ਮੈਨੂੰ ਡੈਡੀ ਜੀ ਦੀ ਬਹੁਤ ਯਾਦ ਆ ਰਹੀ ਸੀ। ਮਂੈ ਉਨ੍ਹਾਂ ਨੂੰ ਯਾਦ ਕਰ-ਕਰ ਕੇ ਬਹੁਤ ਰੋਈ। ਥੋੜੀ ਦੇਰ ਤਕ ਸੈਮ ਵੀ ਆ ਗਿਆ, ਸ਼ਰਾਬ ਨਾਲ ਰੱਜ ਕੇ। ਮੈਂ ਸੈਮ ਨੂੰ ਕਿਹਾ ਕਿ ਮਂੈ ਲੁਧਿਆਣੇ ਗੱਲ ਕਰਨਾ ਚਾਹੁੰਦੀ ਹਾਂ। ਪਰ ਸੈਮ ਨੂੰ ਕਿੱਥੇ ਸੁਰਤ ਸੀ ਮੇਰੀ ਗੱਲ ਸੁਨਣ ਦੀ। ਮਂੈ ਤਾਂ ਉਸ ਲਈ ਸਿਰਫ਼ ਉਸਦੀ ਹਵਸ ਮਿਟਾਉਣ ਦਾ ਸਮਾਨ ਸੀ।
ਆਪਣੀ ਹਵਸ ਮਿਟਾ ਕੇ ਸੈਮ ਥੋੜੀ ਦੇਰ ਬਾਅਦ ਘੋੜਿਆਂ ਵਾਂਗ ਘੁਰਾੜੇ ਮਾਰਨ ਲੱਗ ਪਿਆ। ਮੈਂ ਦੋ-ਤਿੰਨ ਵਜੇ ਤਕ ਆਪਣੇ ਘਰਦਿਆਂ ਨੂੰ ਯਾਦ ਕਰਕੇ ਰੋਂਦੀ-ਰੋਂਦੀ ਸੌਂ ਗਈ। ਅਗਲੇ ਦਿਨ ਸ਼ਾਮੀ ਜਦ ਸੈਮ ਘਰ ਆਇਆ ਮਂੈ ਕਿਚਨ ਵਿਚ ਸੀ। ਦਲਜੀਤ ਅਤੇ ਮੇਰੀ ਸੱਸ ਵੀ ਉੱਥੇ ਹੀ ਸਨ।
“ਸੈਮ, ਮਂੈ ਮੰਮੀ ਨਾਲ ਗੱਲ ਕਰਨੀ ਐ। ਮੈਨੂੰ ਫ਼ੋਨ ਲਗਾ ਕੇ ਗੱਲ ਕਰਵਾ ਦਿਓ।”, ਮਂੈ ਸੈਮ ਨੂੰ ਕਿਹਾ। ਮੇਰੇ ਪਿੱਛੇ ਖੜੀ ਮੇਰੀ ਸੱਸ ਨੇ ਸੈਮ ਨੂੰ ਪਤਾ ਨਹੀ ਕੀ ਇਸ਼ਾਰਾ ਕੀਤਾ। ਸੈਮ ਨੇ ਮੈਨੂੰ ਉੱਪਰ ਕਮਰੇ ਵਿਚ ਜਾਣ ਨੂੰ ਕਿਹਾ। ਉਹ ਵੀ ਮੇਰੇ ਪਿੱਛੇ ਹੀ ਉੱਪਰ ਆ ਗਿਆ।
ਉਸ ਨੇ ਦਰਵਾਜਾ ਬੰਦ ਕੀਤਾ ਅਤੇ ਮੇਰੇ ਵੱਟ ਕੇ ਥੱਪੜ ਮਾਰਿਆ। ਮੇਰੀਆਂ ਅੱਖਾਂ ਮੂਹਰੇ ਹਨੇਰਾ ਛਾ ਗਿਆ। ਮਂੈ ਤਾਂ ਸੋਚਿਆ ਸੀ ਕਿ ਸੈਮ ਮੈਨੂੰ ਫ਼ੋਨ ਲਗਾ ਕੇ ਦੇਣ ਲੱਗਾ ਹੈ।
“ਤੂੰ ਮਰ ਗਈ ਉਨ੍ਹਾਂ ਲਈ ‘ਤੇ ਉਹ ਮਰ ਗਏ ਤੇਰੇ ਲਈ। ਖ਼ਬਰਦਾਰ ਜੇ ਦੁਬਾਰਾ ਲੁਧਿਆਣੇ ਗੱਲ ਕਰਨ ਲਈ ਕਿਹਾ।”, ਸੈਮ ਨੇ ਮੇਰੇ ਵਾਲਾਂ ਤੋਂ ਫ਼ੜ ਕੇ ਮੈਨੂੰ ਡਿੱਗਦੀ ਹੋਈ ਨੂੰ ਫ਼ਿਰ ਖੜੀ ਕਰ ਕੇ ਮੇਰੇ ਹੋਰ ਜੋਰ ਨਾਲ ਚੰਡਾਂ ਜੜ ਦਿੱਤੀਆਂ।
ਮੈਂ ਧੜੰਮ ਕਰਕੇ ਥੱਲੇ ਡਿੱਗੀ। ਮੈਂ ਸੈਮ ਦੇ ਪੈਰੀਂ ਪੈ ਗਈ, ਰੋ-ਰੋ ਕੇ ਤਰਲੇ ਪਾਏ, “ਸੈਮ, ਐਨਾ ਜ਼ੁਲਮ ਨਾ ਕਰ ਮੇਰੇ ‘ਤੇ।”,
“ਮੇਰੀ ਉਨ੍ਹਾਂ ਨਾਲ ਗੱਲ ਹੋ ਜਾਂਦੀ ਐ।”, ਕਹਿ ਕੇ ਸੈਮ ਸ਼ਾਵਰ ਲੈਣ ਚਲਾ ਗਿਆ। ਸ਼ਾਵਰ ਲੈ ਕੇ ਉਹ ਆਪਣੇ ਕੱਪੜੇ ਬਦਲਣ ਲੱਗ ਪਿਆ। ਮੈਂ ਫ਼ਿਰ ਬੜਾ ਗਿੜਗਿੜਾਈ। ਪਰ ਸੈਮ ਨੇ ਮੇਰੀ ਇਕ ਨਾ ਸੁਣੀ ਅਤੇ ਥੱਲੇ ਚਲਾ ਗਿਆ। ਮੈਂ ਰੋ-ਰੋ ਕੇ ਹਾਲੋਂ ਬੇਹਾਲ ਹੋ ਰਹੀ ਸੀ। ਮੈਂ ਕਾਰਪੈੱਟ ਫ਼ਰਸ਼ ‘ਤੇ ਪਈ ਰੋਈ ਜਾ ਰਹੀ ਸੀ ਅਤੇ ਰੱਬ ਕੋਲੋਂ ਸੱਚਮੁਚ ਆਪਣੀ ਮੌਤ ਮੰਗ ਰਹੀ ਸੀ। ਸੈਮ ਫ਼ਿਰ ਸ਼ਰਾਬ ਵਿਚ ਧੁੱਤ ਹੋ ਕੇ ਆਇਆ। ਜਿਉਂ ਹੀ ਮੈਨੂੰ ਉਹ ਬਾਹੋਂ ਫ਼ੜ ਕੇ ਉਠਾਉਣ ਲੱਗਾ ਮੈ ਉਸਨੂੰ ਜੋ.ਰ ਨਾਲ ਧੱਕਾ ਮਾਰਿਆ। ਉਹ ਗੁੱਸੇ ਨਾਲ ਮੇਰੇ ਵੱਲ ਫ਼ਿਰ ਵਧਿਆ।
ਮੈਂ ਉਸਨੂੰ ਫ਼ਿਰ ਧੱਕਾ ਮਾਰ ਕੇ ਕਿਹਾ, “ਮੇਰੇ ਕੋਲ ਨਾ ਆਈਂ ਸੈਮ।”
“ਕਿਉਂ, ਅੱਜ ਤੇਰੇ ਯਾਰ ਨੇ ਆਉਣੈ?”, ਸੈਮ ਲੜਖੜਾਉਂਦੀ ਅਵਾਜ਼ ਵਿਚ ਬੋਲਿਆ ਅਤੇ ਮੇਰੇ ਕੋਲ ਆਇਆ।
ਮਂੈ ਵੀ ਸੈਮ ਦੇ ਐਨਾ ਵੱਟ ਕੇ ਥੱਪੜ ਮਾਰਿਆ ਕਿ ਉਹ ਲੜਖੜਾਉਂਦਾ ਹੋਇਆ ਘੱਟੋ-ਘੱਟ ਛੇ ਫ਼ੁੱਟ ਦੂਰ ਜਾ ਕੇ ਡਿੱਗਾ। ਡੇੜ ਮਹੀਨੇ ਤੋਂ ਉੱਤੇ ਹੋ ਚੱਲਿਆ ਸੀ ਮੈਨੂੰ ਇਹ ਨਰਕ ਭੋਗਦੀ ਨੂੰ। ਉਸਨੇ ਐਨੀ ਸ਼ਰਾਬ ਪੀਤੀ ਹੋਈ ਸੀ ਕਿ ਬੜੀ ਕੋਸ਼ਿਸ਼ ਦੇ ਬਾਵਜੂਦ ਵੀ ਉਹ ਉੱਠ ਨਹੀ ਸਕਿਆ। ਉਹ ਉੱਥੇ ਹੀ ਪਿਆ-ਪਿਆ ਘੁਰਾੜੇ ਮਾਰਨ ਲੱਗ ਪਿਆ।
“ਇਹ ਮੇਰੇ ਕੋਲੋਂ ਕੀ ਹੋ ਗਿਆ?”, ਮੈਂ ਬਹੁਤ ਡਰ ਗਈ। ਮੈਂ ਸੈਮ ਨੂੰ ਘੜੀਸ ਕੇ ਬੜੀ ਮੁਸ਼ਕਿਲ ਨਾਲ ਬੈੱਡ ‘ਤੇ ਪਾਇਆ।
“ਰੱਬ ਜਾਣੇ ਸਵੇਰ ਨੂੰ ਜਦੋਂ ਸੈਮ ਉੱਠੇਗਾ ਤਾਂ ਕੀ ਹੋਵੇਗਾ? ਮੈਂ ਨਹੀ ਹੁਣ ਡਰ ਕੇ ਰਹਿਣਾ। ਵੇਖੀ ਜਾਊ ਜੋ ਹੁੰਦੈ।”, ਮੈਂ ਸੋਚਿਆ।
ਜਦੋਂ ਮੈਂ ਸਵੇਰੇ ਉੱਠੀ ਤਾਂ ਸੈਮ ਕੰਮ ਤੇ ਜਾ ਚੁੱਕਾ ਸੀ। ਮੈਂ ਉੱਠ ਕੇ ਆਪਣਾ ਨਿੱਤਨੇਮ ਕੀਤਾ। ਮਂੈ ਬੜਾ ਮਨ ਲਗਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਥੱਲੇ ਗਈ। ਮੈਂ ਆਪਣੇ ਲਈ ਕੁਝ ਬਣਾ ਕੇ ਖਾ ਹੀ ਰਹੀ ਸੀ ਕਿ ਮੈਨੂੰ ਅਵੱਤ ਜਿਹੇ ਆਏ। ਮੈਂ ਉਲਟੀ ਕਰਨ ਲਈ ਵਾਸ਼ਰੂਮ ਵਲ ਭੱਜੀ। ਮੈਨੂੰ ਲੱਗਿਆ ਕਿ ਮੈਨੂੰ ਬੱਚਾ ਠਹਿਰ ਗਿਆ ਸੀ। ਮੇਰੀ ਸੱਸ ਨੇ ਵੀ ਇਹ ਵੇਖ ਲਿਆ। ਮੈਂ ਆਪਣੇ ਲਈ ਅਜੁਵੈਣ ਅਤੇ ਥੋੜਾ ਕਾਲਾ ਨਮਕ ਪਾ ਕੇ ਚਾਹ ਬਣਾਈ ਅਤੇ ਪੀਤੀ। ਐਨੇ ਨੂੰ ਮੇਰੀ ਸੱਸ ਮੇਰੇ ਕੋਲ ਆਈ ਅਤੇ ਬੋਲੀ, “ਤੇਰੀ ਸਰਕਾਰੀ ਚਿੱਠੀ ਆਈ ਸੀ। ਤੈਨੂੰ ਦਫ਼ਤਰ ਸੱਦਿਆ ਤੇਰੇ ਕਾਰਡ ਬਨਾਉਣ ਲਈ। ਆਪਣਾ ਪਾਸਪੋਰਟ ਅਤੇ ਸਾਰੇ ਕਾਗਜ ਲੈ ਕੇ ਦਲਜੀਤ ਨਾਲ ਜਾਹ।”

ਮੈਂ ਆਪਣੇ ਸਾਰੇ ਕਾਗਜ-ਪੱਤਰ ਲੈ ਕੇ ਦਲਜੀਤ ਨਾਲ ਗਈ। ਇਕ ਦਫ਼ਤਰ ਵਿਚ ਜਾ ਕੇ ਅਸੀਂ ਲਾਈਨ ਵਿਚ ਲੱਗ ਗਏ। ਕਿੰਨੀ ਦੇਰ ਇੰਤਜ਼ਾਰ ਕਰਨ ਬਾਅਦ ਸਾਡੀ ਵਾਰੀ ਆਈ। ਇਕ ਗੋਰੀ ਨੇ ਮੇਰੀ ਕਿੰਨੀ ਜਾਣਕਾਰੀ ਮੇਰੇ ਤੋਂ ਲੈ ਕੇ ਆਪਣੇ ਕੰਪਿਊਟਰ ਵਿਚ ਪਾਈ। ਉਸਨੇ ਕਿਹਾ ਕਿ ਮੇਰੇ “ਸਿਨ ਕਾਰਡ”, “ਕੇਅਰ ਕਾਰਡ” ਅਤੇ “ਪੀ ਆਰ ਕਾਰਡ” ਦੋ ਤੋਂ ਚਾਰ ਹਫ਼ਤਿਆਂ ਵਿਚ ਘਰ ਪਹੁੰਚ ਜਾਣਗੇ। ਅਸੀਂ ਤਿੰਨ ਕੁ ਘੰਟਿਆਂ ਵਿਚ ਘਰ ਪਰਤ ਆਏ। ਮੈਨੂੰ ਬੜਾ ਹੀ ਅਜੀਬ ਲੱਗ ਰਿਹਾ ਸੀ। ਇਕ ਤਾਂ ਮਂੈ ਆਪ ਮੁਸ਼ਿਕਲ ਵਿਚ, ਉਪਰੋਂ ਮੇਰੇ ਬੱਚੇ ਦੀ ਜ਼ਿੰਮੇਵਾਰੀ ਮੇਰੇ ਉੱਤੇ ਪੈਣ ਵਾਲੀ ਸੀ।
ਕੈਨੇਡਾ ਦੀ ਪੁਲੀਸ

ਮਂੈ ਘਰ ਆਉਂਦਿਆਂ ਹੀ ਪਹਿਲਾਂ ਆਪਣੇ ਕਮਰੇ ਵਿਚ ਗਈ ਅਤੇ ਦੂਸਰੀ ਵਾਰ ਸੁਖਮਨੀ ਸਾਹਿਬ ਦਾ ਪਾਠ ਕੀਤਾ। ਮਂੈ ਆਪਣੇ ਉਪਰ ਪੈਣ ਵਾਲੀ ਨਵੀਂ ਜ਼ਿੰਮੇਵਾਰੀ ਬਾਰੇ ਸੋਚਣ ਲੱਗ ਪਈ। ਮੈਨੂੰ ਇਕ ਬੇਚੈਨੀ ਲੱਗੀ ਹੋਈ ਸੀ। ਪਾਠ ਕਰਕੇ ਵੀ ਮੈਨੂੰ ਚੈਨ ਨਹੀ ਸੀ ਪਿਆ। ਮੇਰੀ ਨਜ਼ਰ ਫ਼ਾਇਰ ਪਲੇਸ ਦੇ ਉੱਪਰ ਵਾਲੀ ਸ਼ੈੱਲਫ਼ ਉੱਤੇ ਪਈ ਇਕ ਮੋਟੀ ਸਾਰੀ ਕਿਤਾਬ ਉੱਤੇ ਗਈ। ਮੈਂ ਉਹ ਚੁੱਕ ਕੇ ਵੇਖਣ ਲੱਗ ਪਈ। ਇਹ ਕੋਈ ਬਿਜ਼ਨਸ ਡਾਇਰੈਕਟਰੀ ਸੀ। ਮੈਂ ਇਸ ਨੂੰ ਫ਼ਰੋਲ ਕੇ ਵਖਿਆ। ਇਸ ਵਿਚ ਕਈ ਵਪਾਰਕ ਅਦਾਰਿਆਂ ਦੇ ਇਸ਼ਤਿਹਾਰ ਸਨ।

ਇਸ ਵਿਚ ਸੈਮ ਦੀ ਫ਼ਰੇਮਿੰਗ ਕੰਪਨੀ ਦਾ ਵੀ ਇਸ਼ਤਿਹਾਰ ਸੀ। ਇਸ ਵਿਚ ਸੈਮ ਦੀ ਫ਼ੋਟੋ, ਉਸਦਾ ਟੈਲੀਫ਼ੋਨ ਨੰਬਰ ਅਤੇ ਸ਼ਾਇਦ ਘਰ ਦਾ ਐਡਰੈੱਸ ਦਿੱਤਾ ਹੋਇਆ ਸੀ। ਮੈਂ ਵਾਸ਼ਰੂਮ ਗਈ ਅਤੇ ਇਸ ਨੂੰ ਵੀ ਨਾਲ ਪੜ੍ਹਨ ਲਈ ਲੈ ਗਈ। ਮੇਰਾ ਢਿੱਡ ਬਹੁਤ ਦੁੱਖ ਰਿਹਾ ਸੀ। ਮੈਨੂੰ ਟਾਇਲੈੱਟ ਆਈ ਹੋਈ ਲੱਗ ਰਹੀ ਸੀ ਪਰ ਆ ਨਹੀ ਸੀ ਰਹੀ। ਮੈਂ ਡਾਇਰੈਕਟਰੀ ਵਿਚ ਕਈ ਤਰਾਂ ਦੀਆਂ ਸੋਸਾਇਟੀਆਂ ਦੇ ਨਾਂ ਵੀ ਪੜ੍ਹੇ। ਉਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਸੇਵਾਵਾਂ ਦੇ ਲਈ ਸੋਸਾਇਟੀਆਂ ਦੇ ਟੈਲੀਫ਼ੋਨ ਨੰਬਰ ਵੀ ਦਿੱਤੇ ਹੋਏ ਸਨ ਜੋ ਮੇਰੀ ਮੱਦਦ ਕਰ ਸਕਦੀਆਂ ਸਨ। ਪਰ ਮੇਰੇ ਕੋਲ ਤਾਂ ਟੈਲੀਫ਼ੋਨ ਹੀ ਨਹੀ ਸੀ। ਲੈਂਡਲਾਈਨ ਮਂੈ ਵਰਤ ਨਹੀਂ ਸੀ ਸਕਦੀ ਕਿਉਂਕਿ ਮੇਰੀ ਸੱਸ ਜਾਂ ਦਲਜੀਤ ਹਰ ਵੇਲੇ ਉੱਥੇ ਹੀ ਹੁੰਦੀਆਂ ਸਨ। ਮੈਂ ਐਮਰਜੈਂਸੀ ਸੇਵਾਵਾਂ ਲਈ 911 ਨੰਬਰ ਬਾਰੇ ਪੜ੍ਹਿਆ। ਮੇਰੇ ਢਿੱਡ ਵਿਚ ਬੜੇ ਹੀ ਵੱਟ ਉੱਠ ਰਹੇ ਸਨ। ਕੁਝ ਦੇਰ ਬੈਠ ਕੇ ਮੈਂ ਆਪਣੇ ਢਿੱਡ ਨੂੰ ਫ਼ੜ ਕੇ ਵਾਸ਼ਰੂਮ ਤੋਂ ਬਾਹਰ ਆ ਗਈ। ਮੈਂ ਪਲੰਘ ‘ਤੇ ਜਾ ਕੇ ਢਿੱਡ ਭਾਰ ਲੇਟ ਗਈ। ਦਰਦ ਨਾਲ ਮੇਰਾ ਰੋਣਾ ਨਿੱਕਲ ਰਿਹਾ ਸੀ।
“ਜੇ ਮੇਰੇ ਮੰਮੀ ਮੇਰੇ ਕੋਲ ਹੁੰਦੇ ਤਾਂ ਮੈਨੂੰ ਕਿਸੇ ਤਰਾਂ ਦੀ ਕੋਈ ਦਵਾ ਦਿੰਦੇ। ਮੇਰੇ ਆਲੇ ਦੁਆਲੇ ਤਾਂ ਮੇਰੀ ਜਾਨ ਦੇ ਦੁਸ਼ਮਣ ਇਕੱਠੇ ਹੋਏ ਪਏ ਸਨ।”, ਸੋਚਦੀ ਨੇ
ਅਖੀਰ ਮਂੈ ਜੱਸੀ ਨੂੰ ਜੋਰ ਦੀ ਅਵਾਜ ਮਾਰੀ। ਜੱਸੀ ਭੱਜ ਕੇ ਮੇਰੇ ਕਮਰੇ ਵਿਚ ਆਈ।
“ਜੱਸੀ, ਆਪਣੀ ਮੰਮੀ ਨੂੰ ਕਹਿ ਚਾਚੀ ਦੇ ਢਿੱਡ ਵਿਚ ਬਹੁਤ ਆਈ-ਆਈ ਹੁੰਦੀ ਐ।”, ਮੈਂ ਉਸਨੂੰ ਉਸਦੀ ਭਾਸ਼ਾ ਵਿਚ ਸਮਝਾਇਆ। ਉਹ ਭੱਜ ਕੇ ਥੱਲੇ ਗਈ। ਥੋੜੀ ਦੇਰ ਬਾਅਦ ਦਲਜੀਤ ਗਰਮ ਪਾਣੀ ਨਾਲ ਲੂਣ ਅਤੇ ਅਜੁਵੈਣ ਲੈ ਕੇ ਆਈ। ਮਂੈ ਦਲਜੀਤ ਦਾ ਧੰਨਵਾਦ ਕੀਤਾ ਪਰ ਉਹ ਬਿਨਾ ਜਵਾਬ ਦਿੱਤੇ ਚਲੀ ਗਈ। ਮੈਨੂੰ ਥੋੜੀ ਜਿਹੀ ਚੈਨ ਪਈ ਅਤੇ ਮਂੈ ਸੌਂ ਗਈ। ਫ਼ਿਰ ਮੇਰੀ ਅੱਖ ਉਦੋਂ ਖੁੱਲੀ ਜਦ ਸੈਮ ਆਪਣੀ ਮਾਂ ਨਾਲ ਮੇਰੇ ਬੈੱਡਰੂਮ ਵਿਚ ਆਇਆ।
“ਸੈਮ, ਇਸਦੀ ਮੰਮੀ ਨੂੰ ਫ਼ੋਨ ਲਗਾ ਕੇ ਪਹਿਲਾਂ ਮੇਰੀ ਅਤੇ ਫ਼ਿਰ ਇਸਦੀ ਗੱਲ ਕਰਵਾ। ਨਾਲੇ ਇਸਨੂੰ ਇਹ ਵੀ ਦੱਸਦੇ ਕਿ ਇਸਨੇ ਕੀ ਕਹਿਣਾ ਹੈ।”, ਮੇਰੀ ਸੱਸ ਨੇ ਸੈਮ ਨੂੰ ਕਿਹਾ।
“ਸਿਰਫ਼ ਇਹੋ ਹੀ ਤੂੰ ਕਹਿਣੈ ਕਿ ਸਭ ਕੁਝ ਠੀਕ ਐ ਅਤੇ ਤੂੰ ਮਾਂ ਬਣਨ ਵਾਲੀ ਐਂ। ਜੇ ਕੋਈ ਵਾਧੂ ਗੱਲ ਕੀਤੀ ਤਾਂ ਵੱਢ ਕੇ ਰੱਖ ਦੂੰ। “, ਸੈਮ ਨੇ ਮੈਨੂੰ ਧਮਕੀ ਦਿੱਤੀ।
“ਨਹੀ ਕਹਿੰਦੀ। ਮੇਰੀ ਮੰਮੀ ਨਾਲ ਗੱਲ ਕਰਵਾ ਦਿਓ।”, ਮੈਂ ਤਰਲਾ ਪਾਇਆ।
ਸੈਮ ਨੇ ਫ਼ੋਨ ਲਾ ਕੇ ਪਹਿਲਾਂ ਮੇਰੀ ਮੰਮੀ ਦੀ ਮੇਰੀ ਸੱਸ ਨਾਲ ਗੱਲ ਕਰਵਾਈ।
“ਭੈਣ ਜੀ ਸਤਿ ਸ੍ਰੀ ਅਕਾਲ। ਮਂੈ ਕਿਹਾ ਵਧਾਈਆਂ ਹੋਣ ਮੇਰੀ ਕੁੜਮਣੀ ਨੂੰ। ਖੁਸ਼ੀ ਦੀ ਖ਼ਬਰ ਐ।”, ਮੇਰੀ ਸੱਸ ਨੇ ਬੜੀ ਡਰਾਮੇਬਾਜੀ ਨਾਲ ਇੰਜ ਮੇਰੀ ਮੰਮੀ ਨਾਲ ਗੱਲ ਕੀਤੀ ਜਿਵੇਂ ਕਿਤੇ ਘਰ ਵਿਚ ਸੱਚਮੁਚ ਕਿੰਨੀ ਖੁਸ਼ੀ ਮਨਾਈ ਜਾ ਰਹੀ ਹੋਵੇ।
“ਸੱਚ ਭੈਣ ਜੀ। ਮੇਰੀ ਸੋਨੀਆਂ ਨਾਲ ਗੱਲ ਕਰਵਾਇਓ।”, ਮੇਰੇ ਮੰਮੀ ਦੀ ਅਵਾਜ ਆਈ। ਸੈਮ ਨੇ ਫ਼ੋਨ ਸਪੀਕਰ ‘ਤੇ ਲਾਇਆ ਹੋਇਆ ਸੀ।
“ਹਾਂ ਹਾਂ ਭੈਣ ਜੀ। ਆਹ ਡੂਢ ਮਹੀਨਾ ਕਿਵੇਂ ਬੀਤ ਗਿਆ ਪਤਾ ਹੀ ਨਹੀ ਲੱਗਿਆ। ਸੋਨੀਆਂ ਦੇ ਆਉਣ ਨਾਲ ਸਾਡੇ ਘਰ ਤਾਂ ਰੌਣਕ ਲੱਗੀ ਪਈ ਐ। ਰੋਜ਼ ਹੀ ਕਿਸੇ ਰਿਸਤੇਦਾਰ ਦੇ ਘਰ ਖਾਣਾ ਹੁੰਦੈ। ਇਸਦੇ ਕਿੰਨੇ ਹੀ ਪੇਪਰ ਬਣਨ ਵਾਲੇ ਸਨ। ਕਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣੇ ਪਏ। ਅੱਜ ਮੈਂ ਸੈਮ ਨੂੰ ਕਿਹਾ ਟੈਮ ਕੱਢ ਕੇ ਸੋਨੀਆਂ ਦੀ ਮੰਮੀ ਨੂੰ ਖ਼ਬਰ ਦੇ ‘ਤੇ ਸੋਨੀਆਂ ਦੀ ਗੱਲ ਕਰਵਾ। ਆ ਲੈ ਸੋਨੀਆਂ!

ਆਪਣੀ ਮੰਮੀ ਨਾਲ ਗੱਲ ਕਰ।”, ਮੇਰੀ ਸੱਸ ਨੇ ਕਹਿ ਕੇ ਫ਼ੋਨ ਮੇਰੇ ਵੱਲ ਕਰ ਦਿੱਤਾ।
ਮੈਂ ਤਾਂ ਆਪਣੀ ਸੱਸ ਦੀ ਡਰਾਮੇਬਾਜੀ ਵੇਖ ਕੇ ਦੰਗ ਰਹਿ ਗਈ। ਕਿੰਨੀ ਫ਼ੱਫ਼ੇਕੁਟਣੀ ਤੀਵੀਂ ਸੀ ਇਹ!
“ਸੋਨੀਆਂ…ਸੋਨੀਆਂ…” ਮੇਰੀ ਮੰਮੀ ਦੀ ਅਵਾਜ ਆ ਰਹੀ ਸੀ। ਮੈਨੂੰ ਸੈਮ ਨੇ ਸਖ਼ਤ ਇਸ਼ਾਰੇ ਨਾਲ ਗੱਲ ਕਰਨ ਨੂੰ ਕਿਹਾ।
“ਹਾਂ ਮੰਮੀ ਜੀ!”, ਕਹਿੰਦੀ-ਕਹਿੰਦੀ ਦੀ ਮੇਰੀ ਭੁੱਬ ਨਿੱਕਲ ਗਈ। ਸੈਮ ਨੇ ਝੱਟ ਦੇਣੀ ਫ਼ੋਨ ਕੱਟ ਦਿੱਤਾ। ਮੈ ਦੁਬਾਰਾ ਫ਼ੋਨ ਕਰਨ ਲਈ ਤਰਲੇ ਪਾਏ। ਮੇਰੀ ਸੱਸ ਨੇ ਕਿਹਾ ਕਿ ਜੇ ਮੈਂ ਰੋ ਕੇ ਗੱਲ ਕਰਨੀ ਹੈ ਤਾਂ ਮੈਂ ਆਪਣੀ ਮੰਮੀ ਨਾਲ ਗੱਲ ਨਹੀ ਕਰ ਸਕਦੀ। ਮੈ ਕਿਹਾ ਕਿ ਮੈਂ ਨਹੀ ਰੋਵਾਂਗੀ। ਮੇਰੀ ਰੱਬ ਦੇ ਵਾਸਤੇ ਮੰਮੀ ਨਾਲ ਗੱਲ ਕਰਵਾ ਦਿਉ। ਸੈਮ ਨੇ ਮੇਰੀ ਸੱਸ ਦੇ ਕਹਿਣ ‘ਤੇ ਦੁਬਾਰਾ ਫ਼ੋਨ ਲਗਾਇਆ।
“ਸੱਤ ਸ੍ਰੀ ਅਕਾਲ ਭੈਣ ਜੀ। ਪਤਾ ਨਹੀ ਕਿਵੇਂ ਕੱਟਿਆ ਗਿਆ ਸੀ ਫ਼ੋਨ। ਇਹ ਐਡਾ ਭੈੜਾ ਫ਼ੋਨ ਐ ਕਿ ਗੱਲ ਕਰਦਿਆਂ ਕੰਨ ਨਾਲ ਰਤਾ ਕੁ ਵੀ ਜੁੜ ਜਾਵੇ, ਨਾਲ ਹੀ ਕੱਟਿਆ ਜਾਂਦੈ। ਆ ਲੈ ਸੋਨੀਆਂ, ਗੱਲ ਕਰ ਧੀਏ।”, ਮੇਰੀ ਸੱਸ ਨੇ ਫ਼ੋਨ ਮੈਨੂੰ ਫ਼ੜਾ ਦਿੱਤਾ। ਸਪੀਕਰ ਆਨ ਸੀ।
“ਮੰਮੀ ਜੀ ਤੁਸੀਂ ਕਿੱਦਾਂ ਹੋ?”
“ਅਸੀਂ ਠੀਕ ਹਾਂ, ਸੋਨੀਆਂ। ਸਾਨੂੰ ਤਾਂ ਤੇਰੀ ਬਹੁਤ ਚਿੰਤਾ ਲੱਗੀ ਹੋਈ ਸੀ। ਕੀ ਕਰਦੀ ਰਹੀ ਤੂੰ? ਤੈਨੂੰ ਸਾਡਾ ਫ਼ਿਕਰ ਨਹੀ ਸੀ? ਤੂੰ ਫ਼ੋਨ ਕਿਉਂ ਨਹੀ ਕੀਤਾ ਐਨੇ ਦਿਨ?”, ਮੰਮੀ ਜੀ ਨੇ ਇਕੋ ਸਾਹ ਵਿਚ ਕਈ ਸਵਾਲ ਪੁੱਛ ਲਏ।
ਇਸ ਤੋਂ ਪਹਿਲਾਂ ਕਿ ਮੈਂ ਕੁਝ ਜਵਾਬ ਦੇਵਾਂ, ਮੇਰੀ ਸੱਸ ਨੇ ਡੇਲੇ ਕੱਢ ਕੇ ਇਸ਼ਾਰੇ ਨਾਲ ਮੈਨੂੰ ਸੰਭਲ ਕੇ ਬੋਲਣ ਨੂੰ ਕਿਹਾ।
“ਮੰਮੀ ਜੀ, ਇੱਥੇ ਆ ਕੇ ਰੁਝੇਵੇਂ ਹੀ ਐਨੇ ਹੋ ਗਏ ਕਿ ਸਮਾਂ ਹੀ ਨਹੀ ਲੱਗਿਆ।”, ਮਂੈ ਕਿਹਾ।
“ਸੋਨੀਆਂ, ਮੈ ਤੇਰੀ ਮਾਂ ਹਾਂ। ਤੇਰਾ ਸੱਚ-ਝੂਠ ਸਭ ਪਛਾਣਦੀ ਆਂ। ਸੱਚ-ਸੱਚ ਦੱਸ ਕੀ ਗੱਲ ਹੈ?”, ਮੰਮੀ ਨੇ ਪੁੱਛਿਆ।
“ਮੰਮੀ ਬੱਸ ਐਵੇਂ ਹੀ…। ਮੈਨੂੰ ਝੂਠ ਬੋਲਣਾ ਤਾਂ ਬਿਲਕੁਲ ਆਉਂਦਾ ਹੀ ਨਹੀ ਸੀ। ਨਾ ਹੀ ਕਦੇ ਘਰਦਿਆਂ ਨੇ ਇਹ ਸਿਖਾਇਆ ਸੀ।
ਮੇਰੀ ਸੱਸ ਨੇ ਮੇਰੇ ਕੋਲੋਂ ਫ਼ੋਨ ਫ਼ੜ ਲਿਆ ਅਤੇ ਗੱਲ ਕਰਨ ਲੱਗ ਪਈ, “ਭੈਣ ਜੀ, ਇਹ ਦੋਨੋਂ ਹਾਲੇ ਬਾਹਰੋਂ ਆਏ ਹਨ। ਕੁਝ ਖਾ-ਪੀ ਲੈਣ, ਫ਼ਿਰ ਮੈ ਤੁਹਾਡੀ ਗੱਲ ਕਰਵਾਉਂਦੀ ਆਂ”, ਮੇਰੀ ਸੱਸ ਨੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ। ਉਹ ਦੋਵੇਂ ਥੱਲੇ ਚਲੇ ਗਏ। ਮੈਂ ਕਮਰੇ ਵਿਚ ਪਲੰਘ ‘ਤੇ ਪਈ ਭੁੱਬਾਂ ਮਾਰ-ਮਾਰ ਰੋਂਦੀ ਰਹੀ। ਮੇਰਾ ਢਿੱਡ ਦੁਖੀ ਜਾ ਰਿਹਾ ਸੀ। ਥੋੜੀ ਦੇਰ ਵਿਚ ਹੀ ਸੈਮ ਉੱਪਰ ਆ ਗਿਆ। ਸੈਮ ਦੀਆਂ ਅੱਖਾਂ ਗੁੱਸੇ ਵਿਚ ਲਾਲ ਸਨ। ਉਹ ਮੈਨੂੰ ਬੜਾ ਹੀ ਟੇਢਾ-ਟੇਢਾ ਵੇਖ ਰਿਹਾ ਸੀ। ਉਸਨੇ ਆਪਣਾ ਫ਼ੋਨ ਬੈੱਡ ਦੇ ਸਾਈਡ ਟੇਬਲ ਉੱਤੇ ਚਾਰਜ ਤੇ ਲਗਾਇਆ ਅਤੇ ਸ਼ਾਵਰ ਲੈਣ ਚਲਾ ਗਿਆ। ਮੈਨੂੰ ਲੱਗ ਰਿਹਾ ਸੀ ਕਿ ਕੁਝ ਡਾਂਗ-ਸੋਟਾ ਖੜਕਣ ਵਾਲਾ ਸੀ। ਮੈ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਗੜਬੜ ਲਈ ਮਾਨਸਿਕ ਤੌਰ ਤੇ ਤਿਆਰ ਕਰ ਰਹੀ ਸੀ। ਮੈਂ ਸੈਮ ਦੇ ਫ਼ੋਨ ਤੋਂ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੇ ਫ਼ੋਨ ਦਾ ਪਾਸ ਵਰਡ ਮੈਨੂੰ ਨਹੀ ਸੀ ਪਤਾ। ਮੈਂ ਵੇਖਿਆ ਉਸਦੇ ਥੱਲੇ ਲਿਖਿਆ ਹੋਇਆ ਸੀ “ਐਮਰਜੈਨਸੀ ਕਾਲਜ਼ ਓਨਲੀ”
ਐਨੇ ਨੂੰ ਵਾਸ਼ਰੂਮ ਦਾ ਦਰਵਾਜਾ ਖੜਕਿਆ। ਮੈਂ ਝੱਟ ਫ਼ੋਨ ਵਾਪਿਸ ਰੱਖ ਦਿੱਤਾ। ਸੈਮ ਨੇ ਮੈਨੂੰ ਬਾਂਹ ਤੋਂ ਫ਼ੜ ਕੇ ਉਠਾਇਆ ਅਤੇ ਵੱਟ ਕੇ ਮੇਰੇ ਥੱਪੜ ਮਾਰਿਆ।
“ਤੇਰੇ ਹੱਥ ਅੱਜਕਲ ਕੁਝ ਜਿਆਦਾ ਹੀ ਚੱਲਣ ਲੱਗ ਪਏ ਨੇ।”,  ਉਹ ਬੋਲਿਆ।
ਮਂੈ ਪਲਟੀ ਮਾਰ ਕੇ ਪਲੰਘ ਦੇ ਦੂਸਰੇ ਪਾਸੇ ਉੱਤਰ ਗਈ। ਮੈਂ ਵੀ ਉਸਨੂੰ ਧਮਕੀ ਦੇ ਦਿੱਤੀ ਕਿ ਜੇ ਉਹ ਹੋਰ ਅੱਗੇ ਵਧਿਆ ਤਾਂ ਠੀਕ ਨਹੀ ਹੋਵੇਗਾ।
“ਅੱਜ ਤਾਂ ਮਂੈ ਤੇਰੇ ਦੋਵੇਂ ਹੱਥ ਹੀ ਤੋੜ ਦੇਣੇ ਐ ਜਿਨ੍ਹਾਂ ਨਾਲ ਤੂੰ ਮੈਨੂੰ ਰਾਤੀਂ ਧੱਕਾ ਮਾਰਿਆ ਸੀ।”, ਸੈਮ ਭੱਜ ਕੇ ਪਲੰਘ ਦੇ ਦੂਸਰੇ ਪਾਸੇ ਮੇਰੇ ਵਲ ਬੜੇ ਹੀ ਖਤਰਨਾਕ ਤਰੀਕੇ ਨਾਲ ਭੱਜ ਕੇ ਆਇਆ। ਮੈ ਪਲੰਘ ਤੋਂ ਪਲਟੀ ਮਾਰ ਕੇ ਫ਼ੋਨ ਵਾਲੇ ਪਾਸੇ ਆ ਗਈ। ਸੈਮ ਦਾ ਫ਼ੋਨ ਲੈ ਕੇ ਮੈਂ ਵਾਸ਼ਰੂਮ ਵਿਚ ਵੜ ਗਈ ਅਤੇ ਅੰਦਰੋਂ ਦਰਵਾਜਾ ਬੰਦ ਕਰ ਲਿਆ। ਸੈਮ ਬਾਹਰੋਂ ਦਰਵਾਜਾ ਭੰਨਣ ਲੱਗ ਪਿਆ। ਸੈਮ ਮੈਨੂੰ ਮਾਂ-ਭੈਣ ਦੀਆਂ ਗਾਲ੍ਹਾਂ ਵੀ ਕੱਢਣ ਲੱਗ ਪਿਆ। ਖੜਕਾ ਸੁਣ ਕੇ ਮੇਰੀ ਸੱਸ, ਸਹੁਰਾ, ਜੇਠ ਅਤੇ ਜਠਾਣੀ ਵੀ ਉੱਪਰ ਆ ਗਏ ਸਨ। ਮੈਨੂੰ ਉਨ੍ਹਾਂ ਦੀਆਂ ਅਵਾਜ਼ਾਂ ਦਰਵਾਜੇ ਦੇ ਬਾਹਰ ਸਾਫ਼ ਸੁਣਾਈ ਦੇ ਰਹੀਆਂ ਸਨ। ਸੈਮ ਮੈਨੂੰ

ਭੈੜੀਆਂ-ਭੈੜੀਆਂ ਗਾਲ੍ਹਾਂ ਦੇ ਨਾਲ ਮੇਰੀਆਂ ਲੱਤਾਂ-ਬਾਹਵਾਂ ਤੋੜਨ
ਦੀਆਂ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦੇ ਰਿਹਾ ਸੀ।
“ਬਹੁਤ ਹੋ ਗਿਆ, ਬੱਸ ਹੁਣ ਹੋਰ ਨਹੀ ਬਰਦਾਸ਼ਤ ਕਰਨਾ ਮਂੈ!”, ਐਨਾ ਸੋਚ ਕੇ ਮੈ 911 ਕਾਲ ਕਰ ਦਿੱਤੀ।
“ਪੁਲੀਸ, ਫ਼ਾਇਅਰ ਆਰ ਐਮਉਬਲੈਂਸ?”, ਇਕ ਡਿਸਪੈਚਰ ਦੀ ਅਵਾਜ ਆਈ।
“ਪੁਲੀਸ”, ਮੈਂ ਕਿਹਾ
“ਯੋਰ ਨੇਮ?”
“ਸੋਨੀਆ ਬਰਾਰ”
“ਵੱ’ਸ ਦੀ ਪ੍ਰਾਬਲਮ?”,
“ਮਾਈ ਹਸਬੈਂਡ ਬੀਟਿੰਗ ਮੀ”, ਮੈਂ ਟੁੱਟੀ-ਭੱਜੀ ਅੰਗਰੇਜੀ ਵਿਚ ਕਿਹਾ। ਸੈਮ ਦਾ ਦਰਵਾਜਾ ਭੰਨਣਾ ਜਰੂਰ ਉਸਨੂੰ ਸੁਣ ਰਿਹਾ ਸੀ।
“ਵਟ ਲੈਂਗੁਇਜ ਡੁ ਯੁ ਸਪੀਕ?”,
“ਪੰਜਾਬੀ”, ਮਂੈ ਕਿਹਾ।
“ਯੁਅਰ ਐਡਰੈੱਸ?”,
ਮੈਨੂੰ ਤਾਂ ਆਪਣਾ ਐਡਰੈੱਸ ਵੀ ਯਾਦ ਨਹੀ ਸੀ। ਮੈ ਬੜਾ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਮੇਰੀ ਨਜ਼ਰ ਉਸੇ ਡਾਇਰੈਕਟਰੀ ਉੱਤੇ ਪਈ ਜੋ ਮੈਂ ਦੁਪਹਿਰੇ ਟਾਇਲਟ ਦੇ ਵਾਟਰ ਟੈਂਕ ਉੱਤੇ ਭੁੱਲ ਗਈ ਸੀ।
“ਵੇਟ”, ਇਹ ਕਹਿ ਕੇ ਮੈ ਡਾਇਰੈਕਟਰੀ ਵਿਚੋਂ ਸੈਮ ਦੀ ਕੰਪਨੀ ਦਾ ਇਸ਼ਤਿਹਾਰ ਲੱਭਣ ਲੱਗ ਪਈ। ਕਾਹਲੀ-ਕਾਹਲੀ ਵਿਚ ਮੈਨੂੰ ਉਹ ਇਸ਼ਤਿਹਾਰ ਨਹੀ ਸੀ ਲੱਭ ਰਿਹਾ।
“ਡਿੱਡ ਯੁ ਗੈੱਟ ਇਟ?”,
“ਜੱਸਟ ਵੇਟ”, ਮੈਂ ਬੇਨਤੀ ਕੀਤੀ। ਮੈਨੂੰ ਡਰ ਲੱਗ ਰਿਹਾ ਸੀ ਕਿ ਉਹ ਪੁਲੀਸ ਵਾਲੀ ਕਿਤੇ ਮੇਰਾ ਫ਼ੋਨ ਹੀ ਨਾ ਕੱਟ ਦੇਵੇ।
“ਵੇਅਰ ਆਰ ਯੁ ਨਾਓ?”
“ਇਨ ਵਾਸ਼ਰੂਮ”, ਮੈਂ ਕਿਹਾ।
“ਐਂਡ ਯੋਰ ਹਸਬੰਡ?”
“ਆਉਟਸਾਈਡ ਵਾਸ਼ਰੂਮ। ਆਈ ਡੋਰ ਲਾਕ।”, ਮੈਂ ਫ਼ਿਰ ਉਸ ਪੁਲੀਸ ਵਾਲੀ ਨੂੰ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਐਨੇ ਨੂੰ ਉਹ ਇਸ਼ਤਿਹਾਰ ਵੀ ਮੈਨੂੰ ਲੱਭ ਪਿਆ ਜਿਸ ਵਿਚ ਸਾਡੇ ਘਰ ਦਾ ਹੀ ਸ਼ਾਇਦ ਪਤਾ ਸੀ। ਮੈਂ ਉਹੀ ਲਿਖਵਾ ਦਿੱਤਾ। ਸੈਮ ਦਰਵਾਜਾ ਭੰਨੀ ਜਾ ਰਿਹਾ ਸੀ। ਝੱਟ ਹੀ ਮੈਨੂੰ ਬਾਹਰ ਪੁਲੀਸ ਦੇ ਦੋ ਹੂਟਰ  ਸੁਣਾਈ ਦਿੱਤੇ ਅਤੇ ਬਾਹਰ ਮੇਨ ਦਰਵਾਜੇ ‘ਤੇ ਖੜਕਾ ਹੋਇਆ। ਥੋੜੀ ਹੀ ਦੇਰ ਬਾਅਦ ਇਕ ਪੁਲੀਸ ਵਾਲੇ ਦੀ ਅਵਾਜ ਮੈਨੂੰ ਸੁਣਾਈ ਦਿੱਤੀ।
“ਪੁਲੀਸ ਹੀਅਰ। ਓਪਨ ਦ ਡੋਰ।”, ਮੇਰੇ ਵਾਸ਼ਰੂਮ ਦੇ ਬਾਹਰ ਦਰਵਾਜ਼ਾ ਖੜਕਿਆ।
ਕਮਾਲ ਸੀ ਕਿ ਮੈ ਹਾਲੇ ਫ਼ੋਨ ‘ਤੇ ਗੱਲ ਕਰ ਰਹੀ ਸੀ ਅਤੇ ਪੁਲੀਸ ਮੇਰੇ ਵਾਸ਼ਰੂਮ ਦੇ ਬਾਹਰ ਵੀ ਆ ਕੇ ਖੜ ਗਈ ਸੀ।
“ਡੋਂਟ ਵਰੀ ਸੋਨੀਆ। ਪੁਲੀਸ ਇਜ਼ ਐਟ ਯੋਰ ਹਾਉਸ। ਯੁ ਕੈਨ ਓਪਨ ਦ ਡੋਰ ਨਾਓ। ਟੈੱਲ ਦੈੱਮ ਯੋਰ ਪ੍ਰਾਬਲਮ”, ਫ਼ੋਨ ਵਿਚੋਂ ਅਵਾਜ ਆਈ।
ਮੈਂ ਡਰਦੀ ਨੇ ਦਰਵਾਜਾ ਖੋਲਿਆ। ਮੇਰੇ ਸਾਹਮਣੇ ਇਕ ਗੋਰਾ ਪੁਲੀਸ ਵਾਲਾ ਅਤੇ ਇਕ ਪੰਜਾਬਣ ਪੁਲੀਸ ਵਾਲੀ ਖੜੀ ਸੀ। ਉਸ ਪੰਜਾਬਣ ਨੇ ਮੇਰੇ ਕੋਲੋਂ ਸਾਰੀ ਕਹਾਣੀ ਪੁੱਛੀ। ਸੈਮ ਅਤੇ ਮੇਰੀ ਸੱਸ ਨੇ ਮੇਰੇ ਉੱਪਰ ਜੋ ਜੁਲਮ ਕੀਤੇ ਸਨ ਮੈਂ ਸਾਰੇ ਰੋ-ਰੋ ਕੇ ਸੁਣਾ ਦਿੱਤੇ। ਅਖ਼ੀਰ ਵਿਚ ਉਸਨੇ ਮੈਨੂੰ ਪੁੱਛਿਆ ਕਿ ਮੈਂ ਉਸ ਘਰ ਵਿਚ ਕੋਈ ਖਤਰਾ ਮਹਿਸੂਸ ਕਰ ਰਹੀ ਸੀ। ਮੈਂ ‘ਹਾਂ’ ਵਿਚ ਜਵਾਬ ਦਿੱਤਾ। ਪੁਲੀਸ ਨੇ ਮੈਨੂੰ ਆਪਣੇ ਪਾਸਪੋਰਟ ਸਮੇਤ ਸਾਰੇ ਪੇਪਰ ਅਤੇ ਜਰੂਰੀ ਕੱਪੜੇ ਲੈ ਕੇ ਉਨ੍ਹਾਂ ਨਾਲ ਚੱਲਣ ਨੂੰ ਕਿਹਾ।
ਪੁਲੀਸ ਵਾਲੀ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਇਕ ਵਿਮਿਨ ਸ਼ੈਲਟਰ ਵਿਚ ਲੈ ਕੇ ਜਾ ਰਹੇ ਸਨ ਜਿੱਥੇ ਮੇਰੀ ਜਾਨ ਨੂੰ ਕੋਈ ਖਤਰਾ ਨਹੀ ਹੋਵੇਗਾ। ਮੈਂ ਉੱਥੇ ਪੂਰੀ ਤਰਾਂ ਸੁਰੱਖਿਤ ਹੋਵਾਂਗੀ। ਮੈ ਜਦ ਬਾਹਰ ਨਿੱਕਲੀ ਮਂੈ ਵੇਖਿਆ ਕਿ ਪੁਲੀਸ ਨੇ ਸੈਮ ਅਤੇ ਮੇਰੀ ਸੱਸ ਨੂੰ ਹੱਥਕੜੀਆਂ ਲਾਈਆਂ ਹੋਈਆਂ ਸਨ। ਪੁਲੀਸ ਨੇ ਮੈਨੂੰ ਆਪਣੀ ਕਾਰ ਵਿਚ ਬਿਠਾਇਆ ਅਤੇ ਆਪਣੇ ਨਾਲ ਲੈ ਗਈ। ਮੈਨੂੰ ਸਮਝ ਨਹੀ ਆ ਰਹੀ ਸੀ ਕਿ ਮੇਰਾ ਅੱਗੇ ਕੀ ਹੋਵੇਗਾ। ਉਸ ਲੇਡੀ ਪੁਲੀਸ ਨੇ ਮੈਨੂੰ ਸ਼ੈਲਟਰ ਹੋਮ ਵਿਚ ਲੈ ਜਾ ਕੇ ਇਕ ਕਮਰਾ ਦਿੱਤਾ। ਉਸਨੇ ਮੈਨੂੰ ਪੁੱਛਿਆ ਕਿ ਮੈ ਪੁਲੀਸ ਨੂੰ ਕੁਝ ਹੋਰ ਦੱਸਣਾ ਚਾਹੁੰਦੀ ਸੀ। ਮੈਂ ਦੱਸਿਆ ਕਿ ਮੈਂ ਪੇਟ ਤੋਂ ਸੀ। ਮੈਂ ਉਸ ਨੂੰ ਆਪਣੇ ਮੰਮੀ-ਡੈਡੀ
ਨਾਲ ਗੱਲ ਕਰਵਾਉਣ ਨੂੰ ਕਿਹਾ। ਪੁਲੀਸ ਲੇਡੀ ਨੇ ਪਹਿਲਾਂ ਆਪਣੇ ਕੰਟਰੋਲ ਰੂਮ ਵਿਚ ਗੱਲ ਕੀਤੀ। ਫ਼ਿਰ ਉਸਨੇ ਆਪਣੇ ਸੈੱਲ ਫ਼ੋਨ ‘ਤੇ ਮੇਰੇ ਮੰਮੀ-ਡੈਡੀ ਨਾਲ ਗੱਲ ਕਰਵਾਈ। ਮਂੈ ਉਨ੍ਹਾਂ ਨੂੰ ਰੋ-ਰੋ ਕੇ ਆਪਣਾ ਸਾਰਾ ਹਾਲ ਸੁਣਾਇਆ। ਉਹ ਤਾਂ ਹੱਕੇ-ਬੱਕੇ ਰਹਿ ਗਏ। ਮੇਰੀ ਹੱਡ ਬੀਤੀ ਸੁਣ ਕੇ ਮੰਮੀ ਤਾਂ ਭੁੱਬਾਂ ਮਾਰ ਕੇ ਰੋ ਪਈ। ਮੈਂ ਕਰੀਬ ਦਸ ਮਿੰਟ ਗੱਲ ਕੀਤੀ। ਫ਼ਿਰ ਮੈਨੂੰ ਪੁਲੀਸ ਵਾਲੀ ਨੇ ਗੱਲ ਜਲਦੀ ਖ਼ਤਮ ਕਰਨ ਨੂੰ ਕਿਹਾ।
“ਮੈਂ ਕੱਲ੍ਹ ਫ਼ਿਰ ਫ਼ੋਨ ਕਰਾਂਗੀ। ਤੁਸੀਂ ਫ਼ਿਕਰ ਨਾ ਕਰਿਓ ਹੁਣ”, ਐਨਾ ਕਹਿ ਕੇ ਮੈ ਫ਼ੋਨ ਕੱਟ ਦਿੱਤਾ।
ਪੁਲੀਸ ਵਾਲੀ ਨੇ ਮੈਨੂੰ ਅਰਾਮ ਨਾਲ ਸੌਣ ਨੂੰ ਕਿਹਾ। ਉਸਨੇ ਕਿਹਾ ਕਿ ਉਹ ਅਗਲੇ ਦਿਨ ਆਵੇਗੀ ਅਤੇ ਮੈਨੂੰ ਦੱਸੇਗੀ ਕੀ ਅੱਗੇ ਕੀ ਕਰਨਾ ਹੈ। ਉਸਨੇ ਮੈਨੂੰ ਇਹ ਵੀ ਭਰੋਸਾ ਦਿੱਤਾ ਕਿ ਮੈਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀ ਸੀ।
ਇਕ ਕੈਦ ਤੋਂ ਤਾਂ ਮੈਂ ਛੁੱਟ ਗਈ ਲੱਗਦੀ ਸੀ। ਪਰ ਮੈਨੂੰ ਅੱਗੇ ਵੀ ਕੁਝ ਨਹੀ ਸੀ ਨਜ਼ਰ ਆ ਰਿਹਾ। ਮੈਨੂੰ ਬੜੀ ਮੁਸ਼ਕਿਲ ਨਾਲ ਤਿੰਨ ਕੁ ਵਜੇ ਨੀਂਦ ਆਈ।

ਅਗਲੀ ਸਵੇਰ ਦਸ ਕੁ ਵਜੇ ਮੇਰਾ ਦਰਵਾਜਾ ਖੜਕਿਆ। ਮਂੈ ਵੇਖਿਆ ਕਿ ਉਹੀ ਪੁਲੀਸ ਵਾਲੀ ਮੇਰੇ ਕਮਰੇ ਦੇ ਬਾਹਰ ਖੜੀ ਸੀ। ਉਸਨੇ ਮੈਨੂੰ ਥੱਲੇ ਆਉਣ ਨੂੰ ਕਿਹਾ। ਮੈਂ ਦਸ ਕੁ ਮਿੰਟਾਂ ਵਿਚ ਤਿਆਰ ਹੋ ਕੇ ਥੱਲੇ ਚਲੀ ਗਈ। ਉਸ ਨੇ ਮੈਨੂੰ ਪੰਜਾਬੀ ਵਿਚ ਦੱਸਿਆ ਕਿ ਸੈਮ ਅਤੇ ਮੇਰੀ ਸੱਸ ਦੇ ਖਿਲਾਫ਼ ਕਈ ਚਾਰਜਜ਼ ਲੱਗ ਗਏ ਹਨ। ਉਨ੍ਹਾਂ ਨੂੰ ਮੇਰੇ ਇਸ ਟਿਕਾਣੇ ਦਾ ਬਿਲਕੁਲ ਪਤਾ ਨਹੀ ਸੀ। ਉਸਨੇ ਮੈਨੂੰ ਪੁੱਛਿਆ ਕਿ ਮੇਰਾ ਕੋਈ ਪ੍ਰਸ਼ਨ ਸੀ। ਮੈਂ ਕਿਹਾ ਕਿ ਮੈਂ ਇੰਡਿਆ ਆਪਣੇ ਮੰਮੀ-ਡੈਡੀ ਨਾਲ ਗੱਲ ਕਰਨਾ ਚਾਹੁੰਦੀ ਸੀ। ਉਸਨੇ ਇਹ ਨੋਟ ਕਰ ਲਿਆ ਅਤੇ ਕਿਹਾ ਕਿ ਕਿਚਨ ਵਿਚ ਕਾਫ਼ੀ ਕੁਝ ਖਾਣ ਨੂੰ ਸੀ। ਉਸਨੇ ਮੈਨੂੰ ਆਪਣੀ ਮਨਪਸੰਦ ਦਾ ਖਾਣਾ ਬਣਾ ਕੇ ਖਾਣ ਲਈ ਕਿਹਾ। ਉਸਨੇ ਮੈਨੂੰ ਇਹ ਚੇਤਾਵਨੀ ਦਿੱਤੀ ਕਿ ਮਂੈ ਇਕੱਲੀ ਕਿਤੇ ਨਾ ਜਾਵਾਂ। ਮੈਨੂੰ ਥੋੜੀ ਦੇਰ ਬਾਅਦ ਇਕ ਕੌਂਸਲਰ ਨੇ ਮਿਲਣ ਆਉਣਾ ਸੀ। ਜਿੱਥੇ ਮਂੈ ਜਾਣਾ ਚਾਹਵਾਂ ਮੇਰੀ ਕੌਂਸਲਰ ਮੈਨੂੰ ਲੈ ਕੇ ਜਾਵੇਗੀ। ਇਹ ਕਹਿ ਕੇ ਉਹ ਚਲੀ ਗਈ। ਮੈਂ ਪਹਿਲਾਂ ਚਾਹ ਬਣਾਈ ਅਤੇ ਬ੍ਰੈੱਡ-ਜੈਮ ਦਾ ਬ੍ਰੈਕਫ਼ਾਸਟ ਕੀਤਾ।
ਆਤਮ-ਨਿਰਭਰਤਾ ਸਿੱਖਣੀ
ਕਰੀਬ ਸਾਢੇ ਕੁ ਬਾਰ੍ਹਾਂ ਵਜੇ ਇਕ ਪੰਜਾਬਣ ਕੌਂਸਲਰ ਜੈਸਮਿਨ ਆਈ। ਉਸਨੇ ਮੇਰੀ ਸਾਰੀ ਕਹਾਣੀ ਸੁਣੀ ਅਤੇ ਮੈਨੂੰ ਮੇਰੇ ਹੱਕਾਂ ਬਾਰੇ ਦੱਸਿਆ। ਮੈਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਸਰਕਾਰ ਮੈਨੂੰ ਕਾਨੂੰਨੀ ਅਤੇ ਮਾਲੀ ਮਦਦ ਦੇਵੇਗੀ। ਉਸਨੇ ਕਿਹਾ ਕਿ ਉਹ ਮੈਨੂੰ ਕੈਨੇਡਾ ਦਾ ਸਿਸਟਮ ਸਮਝਣ ਵਿਚ ਵੀ ਮਦਦ ਕਰੇਗੀ। ਉਸਨੇ ਸਭ ਤੋਂ ਪਹਿਲਾਂ ਮੈਨੂੰ ਮੇਰਾ ਪਾਸਪੋਰਟ ਅਤੇ ਲੈਡਿੰਗ ਪੇਪਰ ਲਿਆਉਣ ਨੂੰ ਕਿਹਾ। ਮੇਰੇ ਪੀ ਆਰ ਕਾਰਡ, ਸਿਨ ਕਾਰਡ ਅਤੇ ਕੇਅਰ ਕਾਰਡ ਦੀਆਂ ਪਿਛਲੇ ਹੀ ਦਿਨ ਹੀ ਕੀਤੀਆਂ ਅਰਜੀਆਂ ਬਾਰੇ ਸੁਣ ਕੇ ਉਸਨੇ ਉੱਥੇ ਪਏ ਕੰਪਿਉਟਰ ‘ਤੇ ਮੇਰਾ ਐਡਰੈੱਸ ਬਦਲਿਆ। ਫ਼ਿਰ ਉਸਨੇ ਮੈਨੂੰ ‘ਆਈ ਸੀ ਬੀ ਸੀ’ ਦੇ ਦਫ਼ਤਰ ਲਿਜਾ ਕੇ ਮੇਰਾ ਇਕ ਸ਼ਨਾਖਤੀ ਕਾਰਡ ਬਣਵਾਇਆ। ਬਾਅਦ ਵਿਚ ਉਸਨੇ ਇਕ ਸਰਕਾਰੀ ਦਫ਼ਤਰ ਵਿਚ ਮੇਰੀ ‘ਜਾਬ ਓਰੀਅਨਟੇਸ਼ਨ’ ਦੀ ਕਲਾਸ ਵਾਸਤੇ ਰਜਿਸਟ੍ਰੇਸ਼ਨ ਕਰਵਾਈ। ਦੋ ਦਿਨ ਬਾਅਦ ਮੈਂ ਉਹ ਕਲਾਸ ਲਗਾਉਣੀ ਸੀ।
ਫ਼ਿਰ ਉਸਨੇ ਇਕ ਬੈਂਕ ਵਿਚ ਮੇਰਾ ਇਕ ਐਕਾਊਂਟ ਖੁਲ੍ਹਵਾਇਆ। ਮੈਨੂੰ ਉਸੇ ਵੇਲੇ ਇਕ ਡੈਬਿਟ ਕਾਰਡ ਮਿਲ ਗਿਆ। ਮੈਂ ਉਸਨੂੰ ਦੱਸਿਆ ਸੀ ਕਿ ਮੈਂ ਪ੍ਰੈਗਨੇਂਟ ਸੀ। ਇਸ ਲਈ ਉਸਨੇ ਮੇਰੇ ਲਈ ਇਕ ਫ਼ੈਮਿਲੀ ਡਾਕਟਰ ਕੋਲ ਲਿਜਾ ਕੇ ਮੇਰੀ ਰਜਿਸਟ੍ਰੇਸ਼ਨ ਵੀ ਕਰਵਾਈ। ਜੈਸਮਿਨ ਨੇ ਮੈਨੂੰ ਪੁੱਛਿਆ ਕਿ ਮਂੈ ਦੁਪਹਿਰ ਦਾ ਖਾਣਾ ਕਿਸੇ ਪੰਜਾਬੀ ਹੋਟਲ ਵਿਚ ਖਾਵਾਂਗੀ ਜਾਂ ਕਿਤੇ ਹੋਰ। ਮੈ ਪੰਜਾਬੀ ਹੋਟਲ ਜਾਣਾ ਚਾਹਿਆ। ਮੈ ਕਰੀਬ ਛੇ ਹਫ਼ਤੇ ਬਾਅਦ ਰੱਜ ਕੇ ਖਾਣਾ ਖਾਧਾ ਸੀ। ਮੈਨੂੰ ਇਕ ਦਿਨ ਵਿਚ ਬਹੁਤ ਕੁਝ ਪਤਾ ਲੱਗਿਆ ਸੀ। ਮੈ ਜੈਸਮਿਨ ਨੂੰ ਦੱਸਿਆ ਕਿ ਮੈ ਆਪਣੇ ਮੰਮੀ-ਡੈਡੀ ਨਾਲ ਗੱਲ ਕਰਨਾ ਚਾਹੁੰਦੀ ਸੀ। ਉਸਨੇ ਨੇ ਦੱਸਿਆ ਕਿ ਸ਼ਾਮ ਨੂੰ ਉਹ ਪੁਲੀਸ ਵਾਲੀ ਔਰਤ ਆਵੇਗੀ ਅਤੇ ਮੇਰੀ ਗੱਲ ਕਰਵਾਵੇਗੀ। ਉਹ ਮੈਨੂੰ ਸਾਢੇ ਕੁ ਪੰਜ ਵਜੇ ਘਰ ਛੱਡ ਕੇ ਚਲੀ ਗਈ।

ਮਂੈ ਆਪਣੇ ਕਮਰੇ ਵਿਚ ਗਈ। ਮੈਨੂੰ ਯਾਦ ਆਇਆ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਭੁੱਲ ਗਈ ਸੀ। ਮਂੈ ਹੈਰਾਨ ਹੋਈ ਕਿ ਸਿਰਫ਼ ਚਾਲ਼ੀ ਦਿਨਾਂ ਤੋਂ ਕੁਝ ਦਿਨ ਹੀ ਉੱਪਰ ਹੋਏ ਸਨ ਮੈਨੂੰ ਰੋਜ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਅਤੇ ਮੈਂ ਸੈਮ ਦੀ ਕੈਦ ਤੋਂ ਅਜਾਦ ਹੋ ਗਈ ਸੀ। ਕੀ ਇਹ ਮੇਰੀ ਭਗਤੀ ਦਾ ਨਤੀਜਾ ਸੀ ਕਿ ਇੰਜ
ਸੁਭਾਵਿਕ ਹੀ ਹੋਇਆ ਸੀ? ਮੈਂ ਸ਼ਾਵਰ ਲਿਆ ਅਤੇ ਆਪਣਾ ਪਾਠ ਸ਼ੁਰੂ ਕਰ ਦਿੱਤਾ। ਅੱਧੇ ਕੁ ਘੰਟੇ ਬਾਅਦ ਦਰਵਾਜਾ ਖੜਕਿਆ। ਮਂੈ ਦਰਵਾਜਾ ਖੋਲਿਆ ਅਤੇ ਉਹੀ ਪੁਲੀਸ ਵਾਲੀ ਔਰਤ ਆਈ ਸੀ।
“ਹਾਓ ਆਰ ਯੁ ਡੁਈਂਂਗ, ਸੋਨੀਆਂ?”,
“ਗੁੱਡ”, ਮਂੈ ਜਵਾਬ ਦਿੱਤਾ।
“ਤੇਰੀ ਸੱਸ ਅਤੇ ਤੇਰੇ ਘਰ ਵਾਲੇ ਨੂੰ ਦਸ-ਦਸ ਹਜ਼ਾਰ ਡਾਲਰ ਦੀ ਜਮਾਨਤ ‘ਤੇ ਛੱਡ ਦਿਤਾ ਗਿਆ ਹੈ। ਪਰ ਤੈਨੂੰ ਘਬਰਾਉਣ ਦੀ ਲੋੜ ਨਹੀ। ਉਹ ਤੇਰੇ ਨੇੜੇ ਵੀ ਨਹੀ ਆਉਣਗੇ। ਉਨ੍ਹਾਂ ਦੇ ਖਿਲਾਫ਼ ਕੇਸ ਚਾਲੂ ਹੋ ਚੁੱਕੇ ਹਨ। ਤੈਨੂੰ ਮੁਫ਼ਤ ਸਰਕਾਰੀ ਵਕੀਲ ਮਿਲੇਗਾ। ਸੈਮ ਤੈਨੂੰ ਅਤੇ ਤੇਰੇ ਹੋਣ ਵਾਲੇ ਬੱਚੇ ਦੇ ਜ਼ਰੂਰੀ ਖਰਚਿਆਂ ਲਈ ਹਰ ਮਹੀਨੇ ਤੇਰੇ ਬੈਂਕ ਵਿਚ ਪੈਸੇ ਰੱਖਿਆ ਕਰੇਗਾ। ਤੇਰੀ ਅਤੇ ਅਤੇ ਤੇਰੇ ਬੱਚੇ ਦੀ ਸਾਰੀ ਸਿਹਤ ਸੰਭਾਲ ਸਰਕਾਰ ਵਲੋਂ ਮੁਫ਼ਤ ਹੋਵੇਗੀ। ਤੇਰੀ ਕੌਂਸਲਰ ਤੈਨੂੰ ਬੱਸ ਅਤੇ ਗੱਡੀ ‘ਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਣਾ ਜਾਣਾ ਸਿਖਾਵੇਗੀ। ਤੇਰੇ ਐਕਾAੁਂਟ ਵਿਚ ਇਕ ਹਜ਼ਾਰ ਡਾਲਰ ਜਮਾਂ ਕਰਵਾ ਦਿੱਤੇ ਗਏ ਸਨ। ਤੈਨੂੰ ਉਹ ਕੱਲ੍ਹ ਤੇਰੇ ਪੈਸਿਆਂ ਵਿਚੋਂ ਇਕ ਸੈੱਲ ਫ਼ੋਨ ਵੀ ਲੈ ਕੇ ਦੇਵੇਗੀ।”, ਉਸਨੇ ਕਿਹਾ।
ਮੈਨੂੰ ਐਨੀ ਹੈਰਾਨੀ ਹੋਈ ਕਿ ਮੇਰੀ ਮੱਦਦ ਨੂੰ ਕਿਵੇਂ ਰੱਬ ਸਹਾਈ ਹੋਇਆ ਸੀ। ਸੈਮ ਅਤੇ ਉਸਦੀ ਮਾਂ ਨੇ ਤਾਂ ਮੈਨੂੰ ਮਾਰ ਹੀ ਦੇਣਾ ਸੀ। ਮਂੈ ਇਹ ਚਮਤਕਾਰ ਬਾਰੇ ਸੋਚ-ਸੋਚ ਕੇ ਹੈਰਾਨ ਹੋ ਰਹੀ ਸੀ। ਫ਼ਿਰ ਮੈਨੂੰ ਉਸਨੇ ਆਪਣੇ ਫ਼ੋਨ ਤੋਂ ਲੁਧਿਆਣੇ ਫ਼ੋਨ ਲਗਾ ਕੇ ਦਿੱਤਾ। ਮਂੈ ਮੰਮੀ ਜੀ ਨੂੰ ਅੱਜ ਦੇ ਆਪਣੇ ਸਾਰੇ ਹਾਲਾਤ ਦੱਸੇ। ਪੰਜ ਕੁ ਮਿੰਟਾਂ ਬਾਅਦ ਉਸ ਪੁਲੀਸ ਵਾਲੀ ਨੇ ਜਾਣ ਦੀ ਇੱਛਾ ਜਤਾਈ। ਮਂੈ ਆਪਣੀ ਗੱਲ ਜਲਦੀ ਖ਼ਤਮ ਕੀਤੀ ਅਤੇ ਧੰਨਵਾਦ ਸਹਿਤ ਫ਼ੋਨ ਉਸਨੂੰ ਵਾਪਸ ਦੇ ਦਿੱਤਾ। ਉਸਦੇ ਜਾਣ ਬਾਅਦ ਮੈ ਆਪਣਾ ਪਾਠ ਪੂਰਾ ਕੀਤਾ। ਰੱਬ ਦਾ ਕੋਟਿ-ਕੋਟਿ ਧੰਨਵਾਦ ਕਰਨ ਲਈ ਮੈ ਬੜੇ ਪਿਆਰ-ਸਤਿਕਾਰ ਨਾਲ ਅਰਦਾਸ ਕੀਤੀ। ਮੈਂ ਆਪਣੇ ਲਈ ਖਾਣਾ ਬਣਾ ਕੇ ਖਾਧਾ ਅਤੇ ਅਗਲੇ ਦਿਨ ਦਾ ਇੰਤਜ਼ਾਰ ਕਰਦੇ-ਕਰਦੇ ਸੌਂ ਗਈ।

ਅਗਲੇ ਦਿਨ ਕੌਂਸਲਰ ਮੈਨੂੰ ਬੈਂਕ ਲੈ ਕੇ ਗਈ। ਮੇਰੇ ਐਕਾਊਂਟ ਵਿਚ ਪਹਿਲਾਂ ਹੀ ਇਕ ਹਜਾਰ ਡਾਲਰ ਪਏ ਸਨ। ਉਸਨੇ ਮੇਰੇ ਬੈਂਕ ਐਕਾਊਂਟ ਤੋਂ ਮੇਰਾ ਪੰਜ ਸੌ ਡਾਲਰ ਦਾ ਸਿਕਿਓਰਡ ਵੀਜ਼ਾ ਕਾਰਡ ਬਣਵਾ ਕੇ ਦਿੱਤਾ। ਡੈਬਿਟ ਕਾਰਡ ਮੇਰਾ ਪਿਛਲੇ ਦਿਨ
ਹੀ ਬਣ ਗਿਆ ਸੀ। ਮੈਨੂੰ ਬੈਂਕ ਦੇ ਇਕ ਸਟਾਫ਼ ਮੈਂਬਰ ਨੇ ਦੋਨੋਂ ਕਾਰਡ ਵਰਤਣੇ ਸਿਖਾਏ। ਨਾਲੇ ਉਨ੍ਹਾਂ ਮੈਨੂੰ ਆਨਲਾਈਨ ਬੈਂਕਿੰਗ ਕਰਨੀ ਵੀ ਸਿਖਾਈ।
ਜੈਸਮਿਨ ਨੇ ਮੈਨੂੰ ਬੱਸਾਂ ਦੇ ਰਸਤੇ ਅਤੇ ਟਾਈਮ ਟੇਬਲ ਦੀ ਕਿਤਾਬ ਦਿੱਤੀ, ਅਤੇ ਉਸਨੂੰ ਪੜ੍ਹਨਾ ਵੀ ਸਿਖਾਇਆ। ਫ਼ਿਰ ਮੈਨੂੰ ਇਕ ਸੈੱਲ ਫ਼ੋਨ ਦੀ ਸਭ ਤੋਂ ਵਧੀਆ ਡੀਲ ਲੈ ਕੇ ਦਿੱਤੀ। ਉਸਨੇ ਇੰਡੀਆ ਗੱਲ ਕਰਨ ਲਈ ਵੀ ਮੈਨੂੰ ਮੇਰੇ ਕ੍ਰੈਡਿੱਟ ਕਾਰਡ ਤੋਂ ਇਕ ਡੀਲ ਲੈ ਕੇ ਦਿੱਤੀ। ਉਸਨੇ ਮੈਨੂੰ ਸ਼ਹਿਰ ਦੇ ਨਕਸ਼ੇ ਦੀ ਕਿਤਾਬ ਦਿੱਤੀ ਅਤੇ ਨਕਸ਼ਾ ਵੇਖ ਕੇ ਆਪਣਾ ਰੂਟ ਪਲੈਨ ਕਰਨਾ ਸਿਖਾਇਆ। ਉਸਨੇ ਆਪਣੀ ਕਾਰ ਸਕਾਟ ਰੋਡ ‘ਤੇ ਇਕ ਜਗ੍ਹਾ ਪਾਰਕ ਕਰ ਦਿੱਤੀ ਅਤੇ ਉੱਥੋਂ ਬੱਸੇ ਚੜ੍ਹਨਾ ਅਤੇ ਟਿਕਟ ਲੈਣੀ ਸਿਖਾਈ। ਅਸੀਂ ਸਕਾਟ ਰੋਡ ਸਕਾਈ ਟ੍ਰੇਨ ਸਟੇਸ਼ਨ ‘ਤੇ ਉੱਤਰੇ। ਉਸਨੇ ਮੈਨੂੰ ਟਿਕਟ ਦਾ ਜ਼ੋਨ ਅਤੇ ਟਾਈਮ ਪੜ੍ਹਨਾ ਵੀ ਸਿਖਾਇਆ। ਉਹੀ ਟਿਕਟ ਸਕਾਈ-ਟ੍ਰੇਨ ‘ਤੇ ਵੀ ਚਲਦੀ ਸੀ। ਅਸੀਂ ਉੱਥੋਂ ਟ੍ਰੇਨ ਲੈ ਕੇ ਕਿੰਗ-ਜਾਰਜ ਸਟੇਸ਼ਨ ਤਕ ਆਏ। ਉਸਨੇ ਮੈਨੂੰ ਵਾਪਸੀ ਦੀ ਗੱਡੀ ਲੈਣੀ ਵੀ ਸਿਖਾਈ। ਅਸੀਂ ਵਾਪਿਸ ਸਕਾਟ ਰੋਡ ਸਟੇਸ਼ਨ ‘ਤੇ ਉੱਤਰੇ ਅਤੇ ਉਸੇ ਹੀ ਨੰਬਰ ਦੀ ਬੱਸ ਲੈ ਆਪਣੀ ਕਾਰ ਵਾਲੀ ਥਾਂ ‘ਤੇ ਪਹੁੰਚੇ।

ਸਾਨੂੰ ਉੱਥੋਂ ਸੜਕ ਤੁਰ ਕੇ ਪਾਰ ਕਰਨੀ ਪਈ। ਇੱਥੇ ਸੜਕ ਪਾਰ ਕਰਨਾ ਵੀ ਬੜਾ ਹੀ ਸਲੀਕੇ ਵਾਲਾ ਕੰਮ ਸੀ। ਮੇਰੇ ਲਈ ਇਹ ਐਡਵਾਂਸ ਸਿਸਟਮ ਸਭ ਕੁਝ ਬੇਹੱਦ ਨਵਾਂ ਸੀ। ਮੈਂ ਸਭ ਕੁਝ ਵੱਧ ਤੋਂ ਵੱਧ ਯਾਦ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਮੈ ਆਪਣੇ-ਆਪ ਨੂੰ ਬਿਲਕੁਲ ਗੁਆਚੀ ਹੋਈ ਮਹਿਸੂਸ ਕਰ ਰਹੀ ਸੀ। ਇਸਦੇ ਬਾਅਦ ਉਸਨੇ ਮੈਨੂੰ ਵਾਪਸ ਛੱਡ ਦਿੱਤਾ।
ਕੌਂਸਲਰ ਨੇ ਮੈਨੂੰ ਕੁਝ ਹੀ ਦਿਨਾਂ ਵਿਚ ਇਕ ਬੇਸਮੰਟ ਕਿਰਾਏ ਤੇ ਲੈ ਦਿੱਤੀ। ਉਸਨੇ ਮੈਨੂੰ ਆਪਣੇ ਬੈਂਕ, ਟੈਲੀਫ਼ੋਨ ਕੰਪਨੀ, ਕ੍ਰੈਡਿੱਟ ਕਾਰਡ ਕੰਪਨੀ, ਰੈਵਿਨਿਉ ਕੈਨੇਡਾ, ਸੋਸ਼ਲ ਸਿਕਿਓਰਿਟੀ ਆਫ਼ਿਸ ਆਦਿ ਨੂੰ ਫ਼ੋਨ ਅਤੇ ਈਮੇਲ ਰਾਹੀਂ ਆਪਣਾ ਨਵਾਂ ਪਤਾ ਦੱਸਣਾ ਵੀ ਸਿਖਾਇਆ ਤਾਂਕਿ ਮੇਰੀਆਂ ਚਿੱਠੀਆਂ ਕਿਤੇ ਗੁੰਮ ਨਾ ਹੋ ਜਾਣ।

ਕੰਮ ਲੱਭਣ ਦੀ ਕੋਸ਼ਿਸ਼
ਅਗਲੇ ਦਿਨ ਮਂੈ ਆਪਣੀ ਇਕ ਕਲਾਸ ਲਗਾਉਣ ਜਾਣਾ ਸੀ। ਮੇਰੀ ਕੌਂਸਲਰ ਦਾ ਫ਼ੋਨ ਸਵੇਰੇ ਹੀ ਆ ਗਿਆ। ਉਸਨੇ ਮੈਨੂੰ ਬੱਸ ਅਤੇ ਗੱਡੀ ਤੇ ਆਉਣ ਜਾਣ ਦੀ ਯੋਜਨਾ ਬਨਾਉਣ ਵਿਚ ਮੱਦਦ ਕੀਤੀ। ਮਂੈ ਆਪਣੇ-ਆਪ ਕਲਾਸ ਲਗਾਉਣ ਗਈ। ਮੈਨੂੰ “ਨਿਉ ਕਮਰਜ਼ ਟੁ ਕੈਨੇਡਾ” ਲਈ ਤਿੰਨ ਹਫ਼ਤਿਆਂ ਦੇ ਇਕ ਕੋਰਸ ਵਿਚ ਸਰਕਾਰ ਦੁਆਰਾ ਸਪੌਂਸਰਡ ਸੰਸਥਾ ਵਿਚ ਰਜਿਸਟਰ ਕਰ ਲਿਆ ਗਿਆ। ਸ਼ਾਮ ਨੂੰ ਮੈਂ ਆਪਣੀ ਕੌਂਸਲਰ ਨੂੰ ਫ਼ੋਨ ਕੀਤਾ। ਉਸਨੇ ਫ਼ੋਨ ਨਾ ਚੁੱਕਿਆ। ਮੈਂ ਉਸਨੂੰ ਵਾਪਿਸ ਫ਼ੋਨ ਕਰਨ ਲਈ ਸੁਨੇਹਾ ਛੱਡਿਆ। ਥੋੜੀ ਦੇਰ ਬਾਅਦ ਉਸਦਾ ਫ਼ੋਨ ਆ ਗਿਆ।
“ਜੈਸਮਿਨ, ਮਂੈ ਤੁਹਾਡੇ ਨਾਲ ਇਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਪਰ ਮੈਨੂੰ ਸਮਝ ਨਹੀ ਆ ਰਹੀ ਕਿ ਕਿਵੇਂ ਕਰਾਂ?”, ਮੈ ਉਸਨੂੰ ਕਿਹਾ
“ਸੋਨੀਆਂ, ਮੇਰੇ ਨਾਲ ਬੇਝਿੱਜਕ ਅਤੇ ਸਾਫ਼ ਗੱਲ ਕਰ। ਮੈਂ ਤੈਨੂੰ ਸਹੀ ਸਲਾਹ ਦੇਵਾਂਗੀ।”, ਕੋਂਸਲਰ ਨੇ ਮੈਨੂੰ ਖੁੱਲ੍ਹ ਕੇ ਗੱਲ ਕਰਨ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ।
“ਮੈਂ ਸੈਮ ਦੀ ਕੋਈ ਨਿਸ਼ਾਨੀ ਨਹੀ ਰੱਖਣਾ ਚਾਹੁੰਦੀ।”, ਮਂੈ ਕਿਹਾ।
“ਮੈਂ ਸਮਝੀ ਨਹੀ, ਸੋਨੀਆਂ। ਸਾਫ਼-ਸਾਫ਼ ਦੱਸ ਤੂੰ ਕੀ ਚਾਹੁੰਦੀ ਹੈਂ?”, ਕੋਂਸਲਰ ਨੇ ਕਿਹਾ।
“ਮੈਂ ਆਪਣਾ ਬੱਚਾ ਨਹੀ ਰੱਖਣਾ ਚਾਹੁੰਦੀ”, ਮਂੈ ਅਖੀਰ ਸਾਫ਼ ਕਹਿ ਹੀ ਦਿੱਤਾ।
“ਸੋਨੀਆਂ, ਮੈ ਤੈਨੂੰ ਦੋਹਾਂ ਪੱਖਾਂ ਦੇ ਫ਼ਾਇਦੇ-ਨੁਕਸਾਨ ਦੱਸ ਸਕਦੀ ਹਾਂ। ਪਰ ਇਹ ਤੇਰਾ ਨਿਜੀ ਫ਼ੈਸਲਾ ਹੋਵੇਗਾ। ਬੱਚਾ ਰੱਖਣ ਨਾਲ ਤੈਨੂੰ ਕਈ ਮਾਲੀ ਫ਼ਾਇਦੇ ਮਿਲ ਸਕਦੇ ਹਨ। ਬੱਚਾ ਨਾ ਰੱਖਣ ਨਾਲ ਤੂੰ ਕਈ ਕਾਨੂੰਨੀ ਅਤੇ ਮਾਲੀ ਫ਼ਾਇਦਿਆਂ ਤੋਂ ਵਾਂਝੀ ਹੋ ਜਾਵੇਂਗੀ। ਬਿਹਤਰ ਇਹ ਹੈ ਕਿ ਤੂੰ ਆਪਣੇ ਮੰਮੀ-ਡੈਡੀ ਦੀ ਜਾਂ ਕਿਸੇ ਹੋਰ ਦੀ ਰਾਏ ਵੀ ਲੈ।”, ਜੈਸਮਿਨ ਨੇ ਮੈਨੂੰ ਇਸ ਦੇ ਇਲਾਵਾ ਹੋਰ ਵੀ ਕਈ ਗੱਲਾਂ ਸਮਝਾਈਆਂ।
ਮੈਂ ਮੰਮੀ ਨੂੰ ਫ਼ੋਨ ਕਰਕੇ ਇਸ ਬਾਰੇ ਪੁੱਛਿਆ। ਮੰਮੀ ਤਾਂ ਬੱਸ ਰੋਂਦੀ ਗਈ। ਮੈਨੂੰ ਕੁਝ ਸਮਝ ਨਾ ਆਈ। ਮੈਂ ਕੋਈ ਫ਼ੈਸਲਾ ਨਾ ਲੈ ਸਕੀ। ਮੇਰਾ ਤਿੰਨ ਹਫ਼ਤੇ ਦਾ ਕੋਰਸ ਸ਼ੁਰੂ ਹੋਇਆ। ਇਸ ਤਿੰਨ ਹਫ਼ਤੇ ਦੀ ਕਲਾਸ ਵਿਚ ਮੇਰੇ ਕਈ ਨਵੇਂ ਦੋਸਤ ਬਣੇ। ਜਸਵੀਰ ਮੇਰੀ ਇਕ ਬੜੀ ਚੰਗੀ ਸਹੇਲੀ ਬਣੀ। ਕਲਾਸ ਵਿਚ ਸਾਨੂੰ ਕੈਨੇਡਾ ਦੇ ਕਲਚਰ ਵਿਚ ਸੈੱਟ ਹੋਣ ਲਈ ਤਿਆਰ ਕੀਤਾ ਗਿਆ। ਮੇਰਾ ਕੈਨੇਡਾ ਵਿਚ ਮਨ ਲੱਗਣਾ ਸ਼ੁਰੂ ਹੋ ਗਿਆ ਸੀ।
ਸਾਨੂੰ ਅੰਗਰੇਜੀ ਬੋਲਣੀ ਸਿੱਖਣ ਨੂੰ ਕਿਹਾ ਗਿਆ ਜੋ ਕਿ ਕੈਨੇਡਾ ਦੀਆਂ ਦੋ ਦਫ਼ਤਰੀ ਭਾਸ਼ਾਵਾਂ ਵਿਚੋਂ ਇਕ ਹੈ। ਦੂਸਰੀ ਗੱਲ ਕਿ ਅਸੀਂ ਆਪਣੇ ਰੈਜ਼ਮੇ ਬਣਾ ਕੇ ਕਈ ਕੰਪਨੀਆਂ ਵਿਚ ਘੱਟੋ-ਘੱਟ ਲੇਬਰ ਨੌਕਰੀਆਂ ਲਈ ਅਰਜ਼ੀਆਂ ਭੇਜੀਏ। ਤੀਸਰੀ ਗੱਲ ਸਾਨੂੰ ਕੰਪਿਊਟਰ ਵਰਤਣ ਦੀ ਮੁੱਢਲੀ ਜਾਣਕਾਰੀ ਹਾਸਲ ਕਰਨ ਲਈ ਕਿਹਾ ਗਿਆ। ਚੌਥੀ ਗੱਲ ਕਿ ਜਦ ਤਕ ਸਾਨੂੰ ਨੌਕਰੀ ਨਾ ਮਿਲੇ, ਅਸੀਂ ਆਪਣਾ ਸਮਾਂ ਕੱਢ ਕੇ ਫ਼ੂਡ ਬੈਂਕ, ਸਕੂਲ, ਗੁਰਦੁਆਰੇ, ਮੰਦਰ, ਮਸਜਿਦ ਜਾਂ ਚਰਚ ਆਦਿ ਵਿਚ ਵਲੰਟੀਅਰ ਕੰਮ ਜਾਣੀ ਬਿਨਾਂ ਤਨਖਾਹ ਦੇ ਕੰਮ ਕਰੀਏ। ਇਸ ਨਾਲ ਅਸੀਂ ਕੈਨੇਡੀਅਨ ਤਜੁਰਬਾ ਹਾਸਲ ਕਰੀਏ। ਹਰ ਕੈਨੇਡੀਅਨ ਨੂੰ ਅਸੀਂ ਹੱਥ ਮਿਲਾ ਕੇ ਮਿਲੀਏ ਚਾਹੇ ਉਹ ਮਰਦ ਹੋਵੇ ਜਾਂ ਔਰਤ। ਨਾਲੇ ਅਸੀਂ ਹਰ ਇਕ ਨੂੰ ਮੁਸਕਰਾ ਕੇ ਮਿਲੀਏ ਅਤੇ ਦੂਜਿਆਂ ਦੀ ਹਰ ਸੰਭਵ ਤਰੀਕੇ ਨਾਲ ਮੱਦਦ ਕਰਨਾ ਸਿੱਖੀਏ।
ਜਸਵੀਰ ਨੇ ਮੈਨੂੰ ਦੱਸਿਆ ਕਿ ਮੈਟਰਨਿਟੀ ਬੈਨੇਫ਼ਿਟਸ ਲੈਣ ਲਈ ਕਈ ਸੈਂਕੜੇ ਘੰਟੇ ਕੰਮ ਕਰਨਾ ਜਰੂਰੀ ਸੀ।
ਇਕ ਦਿਨ ਮੇਰੀ ਭੂਆ ਵੀ ਮੇਰੇ ਮੰਮੀ-ਡੈਡੀ ਤੋਂ ਮੇਰਾ ਫ਼ੋਨ ਨੰਬਰ ਅਤੇ ਪਤਾ ਲੈ ਕੇ ਮੈਨੂੰ ਮਿਲਣ ਆਈ। ਮੈ ਭੂਆ ਨੂੰ ਮੱਥਾ ਟੇਕਿਆ। ਉਹ ਮੈਨੂੰ ਪਿਆਰ ਦੇ ਕੇ ਬੋਲੀ,
“ਧੀਏ, ਮੈਂ ਤਾਂ ਸੋਚਿਆ ਸੀ ਕਿ ਜੇਕਰ ਤੂੰ ਵਿਆਹੀ ਇੱਥੇ ਆ ਜਾਵਂੇ, ਉਸਦੇ ਬਾਅਦ ਤੇਰਾ ਡੈਡੀ ਅਤੇ ਤੇਰੇ ਭੈਣ-ਭਰਾ ਵੀ ਆ ਜਾਣਗੇ। ਮੈਨੂੰ ਕੀ ਪਤਾ ਸੀ ਕਿ ਤੇਰੇ ਨਾਲ ਇਹ ਸਭ ਕੁੱਝ ਹੋਣਾ ਸੀ। ਮੈਨੂੰ ਮਾਫ਼ ਕਰ ਦੇਵੀਂ ਧੀਏ। ਮੈਂ ਬਹੁਤ ਸ਼ਰਮਿੰਦੀ ਹਾਂ।”, ਭੂਆ ਨੇ ਕਿਹਾ ਅਤੇ ਰੋ ਪਈ। ਮੇਰੀਆਂ ਵੀ ਅੱਖਾਂ ਭਰ ਆਈਆਂ। ਮੈਂ ਭੂਆ ਨੂੰ ਚੁੱਪ ਕਰਵਾਇਆ।
“ਕਿਸਮਤ ਦਾ ਲਿਖਿਆ ਕੋਈ ਨਹੀ ਟਾਲ਼ ਸਕਦਾ, ਭੂਆ ਜੀ।”, ਮੈਨੂੰ ਇਸਦੇ ਇਲਾਵਾ ਹੋਰ ਕੋਈ ਗੱਲ ਨਾ ਆਈ।
“ਸੋਨੀਆਂ, ਮੈਂ ਤੇਰੀ ਸੱਸ ਨੂੰ ਕਈ ਵਾਰ ਫ਼ੋਨ ਕੀਤਾ ਪਰ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਮੈਨੂੰ ਤੇਰੇ ਨਾਲ ਮਿਲਾਉਣ ਤੋਂ ਟਾਲ ਗਈ। ਇਹ ਨਾ ਸੋਚੀਂ ਕਿ ਮਂੈ ਤੈਨੂੰ ਮਿਲਣ ਦੀ ਕੋਸ਼ਿਸ਼ ਨਹੀ ਕੀਤੀ। ਪਰ ਤੇਰੀ ਸੱਸ ਨਹੀ ਸੀ ਚਾਹੁੰਦੀ ਕਿ ਮੈਂ ਉਸ ਦੇ ਘਰ ਜਾਵਾਂ। ਆਹ ਸਾਡੇ ਟੈਲੀਫ਼ੋਨ ਨੰਬਰ ਨੇ ‘ਤੇ ਆਹ ਹੈ ਸਾਡਾ ਪਤਾ। ਜਦੋਂ ਵੀ ਤੈਨੂੰ ਟੈਮ ਮਿਲੇ ਤੂੰ ਮੈਨੂੰ ਫ਼ੋਨ ਕਰੀਂ ‘ਤੇ ਘਰ ਜਰੂਰ ਆਵੀਂ। ਕਿਸੇ ਵੀ ਚੀਜ ਦੀ ਲੋੜ ਹੋਵੇ ਮੈਨੂੰ ਜਰੂਰ ਦੱਸੀ। ਸੰਗੀਂ ਬਿਲਕੁਲ ਨਾ। ਆਪਣਾ ਖਿਆਲ ਰੱਖੀਂ।ਂ”, ਕਹਿ ਕੇ ਭੂਆ ਚਲੀ ਗਈ।
ਮੈਂ ਆਪਣੀ ਨੌਕਰੀ ਲੱਭਣ ਲਈ ਰੁੱਝ ਗਈ। ਮੇਰੇ ਨਾਲ ਦੀ ਇਕ ਕੁੜੀ ਨੇ ਆਪਣੀ ਅਰਜ਼ੀ ਦੇ ਨਾਲ ਮੇਰਾ ਰੈਜ਼ਮੇ ਵੀ ਇਕ ਹਾਉਸ ਕੀਪਿੰਗ ਕੰਪਨੀ ਵਿਚ ਭੇਜ ਦਿੱਤਾ। ਸਾਨੂੰ ਦੋਨਾਂ ਨੂੰ ਨੌਕਰੀ ਮਿਲ ਗਈ। ਮੈਨੂੰ ਤਾਂ ਪਤਾ ਵੀ ਨਹੀ ਸੀ ਇਹ ਕਿਸ ਤਰਾਂ ਦੀ ਨੌਕਰੀ ਸੀ। ਮੈਂ ਵੇਖਿਆ ਕਈ ਪੰਜਾਬਣ ਕੁੜੀਆਂ, ਫ਼ਿਲੀਪੀਨਣ ਅਤੇ ਚੀਨੇ-ਚੀਨਣਾ ਉੱਥੇ ਹਾਊਸ ਕੀਪਿੰਗ ਦਾ ਕੰਮ ਕਰਦੇ ਸਨ। ਉਹ ਤਾਂ ਉੱਥੇ ਟਿੱਕ ਗਈ ਪਰ ਮੈਂ ਤਾਂ ਪਹਿਲੇ ਦਿਨ ਹੀ ਕੰਮ ਤੋਂ ਭੱਜ ਆਈ। ਜਸਵੀਰ ਨੇ ਅਤੇ ਮੈਂ ਇਕ ਪੈਕਿੰਗ ਕੰਪਨੀ ਵਿਚ ਅਰਜ਼ੀਆਂ ਦਿੱਤੀਆਂ। ਸਾਨੂੰ ਦੋਨਾਂ ਨੂੰ ਉੱਥੇ ਨੌਕਰੀ ਮਿਲ ਗਈ। ਅਸੀਂ ਨੌਕਰੀ ਕਰਨ ਲੱਗ ਪਈਆਂ। ਜਸਵੀਰ ਨੇ ਮੈਨੂੰ ਘਰੋਂ ਲੈ ਜਾਣਾ ਅਤੇ ਵਾਪਸ ਘਰ ਹੀ ਛੱਡ ਦੇਣਾ। ਇਕ ਦਿਨ ਜਸਵੀਰ ਸਰੀ ਦੇ ਪਾਇਲ ਸਂੈਟਰ ਵਿਚ ਗਰੀਨ-ਵੇ ਸੁਪਰ ਮਾਰਕਿਟ  ਤੋਂ ਗਰੋਸਰੀ ਖਰੀਦ ਰਹੀ ਸੀ। ਉਸਦਾ ਇੰਤਜ਼ਾਰ ਕਰਦੀ ਨੇ ਮੈਂ ਉਸਦੀ ਕਾਰ ਵਿਚ ਇਕ ਗੀਤਾਂ ਦੀ ਕਿਤਾਬ ਪਈ ਵੇਖੀ। ਮਂੈ ਕਿਤਾਬ ਖੋਲੀ ਅਤੇ ਇਕ ਗੀਤ ਦਾ ਮੁਖੜਾ ਪੜ੍ਹਿਆ: –

‘ਮਨ ਮਰਜ਼ੀ ਕਰ, ਮਾਪਿਆਂ ਕਿਤੇ ਵਿਆਹ ਦਿੱਤੀ।
ਮੇਲ ਜੋੜ ਨਾ ਕੋਈ ਜਿਸ ਲੜ ਲਾ ਦਿੱਤੀ।’

ਕਿੰਨੀਆਂ ਸੋਹਣੀਆਂ ਸਤਰਾਂ ਲਿਖੀਆਂ ਹੋਈਆਂ ਸਨ। ਇਸ ਕਿਤਾਬ ਦਾ ਲੇਖਕ ਸੀ – ਜਸਬੀਰ ਗੁਣਾਚੌਰੀਆ।
“ਕੀ ਤੂੰ ਮੈਨੂੰ ਉਸ ਨਾਲ ਮਿਲਵਾ ਸਕਦੀ ਐਂ?”, ਮਂੈ ਜਸਵੀਰ ਨੂੰ ਵਾਪਸ ਆਉਣ ‘ਤੇ ਪੁੱਛਿਆ।
“ਮੈਂ ਆਪਣੇ ਘਰ ਵਾਲੇ ਨੂੰ ਇਸ ਲਈ ਕਹਾਂਗੀ।”, ਜਸਵੀਰ ਨੇ ਜੁਆਬ ਦਿੱਤਾ।
“ਵਾਹ! ਕੁਝ ਪੰਜਾਬੀ ਤਾਂ ਬੜੇ ਹੀ ਕਮਾਲ ਦੇ ਲੋਕ ਨੇ!”, ਮੈਂ ਮਨ ਵਿਚ ਸੋਚਿਆ।

ਆਦਮ (ਐਡਮ)
ਤੇ ਹੱਵਾ (ਈਵ)
ਇਕ ਦਿਨ ਮੈਂ ਐਤਵਾਰ ਸ਼ਾਮ ਨੂੰ ਨੇੜਲੇ
ਪਾਰਕ ਵਿਚ ਸੈਰ ਕਰ ਰਹੀ ਸੀ। ਮੈਨੂੰ
ਉੱਥੇ  ਮਨਜੀਤ ਨਾਂ ਦੀ ਇਕ ਪੰਜਾਬਣ
ਕੁੜੀ ਮਿਲੀ। ਉਸ ਨੇ ਮੇਨੂੰ ਮੇਰੇ ਬਾਰੇ
ਬੜੀ ਹਮਦਰਦੀ ਨਾਲ ਪੁੱਛਿਆ। ਮੈਨੂੰ ਬੜਾ ਹੀ ਚੰਗਾ ਲੱਗਿਆ। ਮਂੈ ਉਸ ਨੂੰ ਆਪਣੀ ਸਾਰੀ ਕਹਾਣੀ ਸੁਣਾਈ। ਉਸਨੇ ਮੇਰੇ ਨਾਲ ਬੜੀ ਹਮਦਰਦੀ ਜਤਾਈ। ਉਹ ਇਕ ਪੰਜਾਬਣ ਸੀ ਪਰ ਕੈਨੇਡਾ ਆ ਕੇ ਕ੍ਰਿਸਚਨ ਬਣ ਗਈ ਸੀ। ਉਸਨੇ ਮੈਨੂੰ ਆਪਣੀ ਚਰਚ ਵਿਚ ਅਗਲੇ ਐਤਵਾਰ ਆਉਣ ਲਈ ਸੱਦਾ ਦਿੱਤਾ। ਮੈਂ ਦੱਸਿਆ ਕਿ ਮੇਰੇ ਕੋਲ ਕਾਰ ਨਹੀ ਸੀ। ਉਸਨੇ ਕਿਹਾ ਕਿ ਉਹ ਮੈਨੂੰ ਘਰੋਂ ਲੈ ਜਾਵੇਗੀ ਅਤੇ ਵਾਪਸ ਵੀ ਛੱਡ ਜਾਵੇਗੀ। ਮੈਨੂੰ ਉਸ ਦੀਆਂ ਪਿਆਰ ਭਰੀਆਂ ਗੱਲਾਂ ਨੇ ਬੜਾ ਪ੍ਰਭਾਵਿਤ ਕੀਤਾ।
ਅਗਲੇ ਐਤਵਾਰ ਮੈਨੂੰ ਮਨਜੀਤ ਲੈਣ ਆਈ। ਅਸੀਂ ਸਾਢੇ ਕੁ ਨੌਂ ਵਜੇ ਚਰਚ ਪਹੁੰਚੇ। ਚਰਚ ਵਿਚ ਗਰਾਊਂਡ ਫ਼ਲੋਰ ‘ਤੇ ਗੋਰੇ ਆਪਣੀ ਸਰਵਿਸ ਲਈ ਇਕੱਠੇ ਹੋਏ ਸਨ। ਇਸ ਦੀ ਬੇਸਮੰਟ ਵਿਚ ਪੰਜਾਬੀਆਂ ਦਾ ਗਰੁੱਪ ਸਰਵਿਸ ਲਈ ਇਕੱਠਾ ਹੋਇਆ। ਸਰਵਿਸ ਦਾ ਮਤਲਬ ਸੀ ਕਿ ਪਾਦਰੀ ਦਾ ਬਾਈਬਲ ਪੜ੍ਹ ਕੇ ਉਸਦਾ ਅਰਥ ਸਮਝਾਉਣਾ ਅਤੇ ਅੰਤ ਵਿਚ ਜੀਸਸ ਜਾਣੀ ਯੇਸੂ ਦੀ ਉਸਤਤ ਵਿਚ ਭਜਨ ਗਾਉਣੇ। ਸਰਵਿਸ ਦਸ ਵਜੇ ਤੋਂ ਬਾਰਾਂ ਵਜੇ ਤਕ ਸੀ। ਜਿਨ੍ਹਾਂ ਨੇ ਨਵੇਂ ਲੋਕਾਂ ਨੂੰ ਸੱਦਿਆ ਸੀ ਉਨ੍ਹਾਂ ਨੇ ਸਰਵਿਸ ਦੇ ਬਾਅਦ ਇਕ-ਦੂਜੇ ਨਾਲ ਸਾਡੀ ਜਾਣ-ਪਹਿਚਾਣ ਕਰਵਾਈ ਗਈ। ਇਹ ਇਕ ਕਮਾਲ ਦਾ ਇਕੱਠ ਸੀ।
ਮੈ ਮੌਕਾ ਵੇਖ ਕੇ ਮਨਜੀਤ ਦੇ ਨਾਲ ਤਿੰਨ ਹੋਰ ਪੰਜਾਬਣਾਂ ਨੂੰ ਆਪਣਾ ਬੱਚਾ ਗਿਰਾਉਣ ਬਾਰੇ ਪੁੱਛਿਆ। ਉਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਸੋਚਣ ਤੋਂ ਵੀ ਰੋਕਿਆ ਅਤੇ ਕਿਹਾ,”ਮਾਂ ਜਾਂ ਬਾਪ ਤਾਂ ਕਸੂਰਵਾਰ ਹੋ ਸਕਦੇ ਨੇ, ਪਰ ਪੇਟ ਵਿਚ ਪਲ਼ ਰਹੇ ਬੱਚੇ ਦਾ ਕੀ ਕਸੂਰ ਹੈ ਜੋ ਉਸਨੂੰ ਕੋਈ ਸਜਾ ਦਿੱਤੀ ਜਾਵੇ? ਇਕ ਬੇਕਸੂਰ ਨੂੰ ਕਿਉਂ ਮਾਰਿਆ ਜਾਵੇ? ਅਬੋਰਸ਼ਨ ਇਕ ਪਾਪ ਹੈ ਅਤੇ ਪਰਮੇਸ਼ਰ ਸਾਨੂੰ ਇਸ ਗੁਨਾਹ ਦੀ ਬਹੁਤ ਸਜਾ ਦਿੰਦਾ ਹੈ।”
ਸਾਡੇ ਪੰਜਾਬੀ ਪਾਦਰੀ ਅਤੇ ਉਸਦੀ ਘਰ ਵਾਲੀ ਮੈਨੂੰ ਬੜੇ ਪਿਆਰ ਨਾਲ ਮਿਲੇ। ਉਨ੍ਹਾਂ ਨੇ ਮੈਨੂੰ ਹਰ ਐਤਵਾਰ ਚਰਚ ਆਉਣ ਲਈ ਬੇਨਤੀ ਕੀਤੀ। ਮੈਨੂੰ ਉਹ ਲੋਕ ਦੁਨੀਆਂ ਦੇ ਸਭ
ਤੋਂ ਖੁਸ਼ ਲੋਕ ਲੱਗੇ। ਬਾਅਦ ਵਿਚ ਮਨਜੀਤ ਮੈਨੂੰ ਘਰ ਵੀ ਛੱਡ ਕੇ ਗਈ। ਮੈਨੂੰ ਹੌਲ਼ੀ-ਹੌਲ਼ੀ ਇਸ ਚਰਚ ਵਿਚੋਂ ਕਈ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ। ਮੇਰਾ ਇੱਥੇ ਦਿਲ ਲੱਗਣਾ ਸ਼ੁਰੂ ਹੋ ਗਿਆ।

ਇਨ੍ਹਾਂ ਦਾ ਮੰਨਣਾ ਸੀ ਕਿ ਪਰਮੇਸ਼ਰ ਨੇ ਆਪਣੀ ਖੁਸ਼ੀ ਲਈ ਅਦਨ ਦੇ ਬਾਗ ਜਾਣੀ ‘ਈਡਨ ਗਾਰਡਨ’ ਵਿਚ ਪਹਿਲੇ ਆਦਮੀ ‘ਆਦਮ’ ਨੂੰ ਬਣਾਇਆ। ਪਰਮੇਸ਼ਰ ਨੇ ਉਸਨੂੰ ਹਰ ਤਰ੍ਹਾਂ ਦੀ ਖੁਸ਼ੀ ਮਾਨਣ ਦੀ ਖੁੱਲ੍ਹ ਦਿੱਤੀ। ਪਰਮੇਸ਼ਰ ਨੇ ਆਦਮ ਨੂੰ ਇਕ ਭਲੇ-ਬੁਰੇ ਦੀ ਪਹਿਚਾਣ ਦੇਣ ਵਾਲੇ ਰੁੱਖ ਦੇ ਫ਼ਲ ਖਾਣ ਤੋਂ ਮਨ੍ਹਾਂ ਕੀਤਾ ਹੋਇਆ ਸੀ। ਪਰਮੇਸ਼ਰ ਨੇ ਆਦਮ ਨੂੰ ਦੱਸਿਆ ਸੀ ਕਿ ਉਹ ਫ਼ਲ ਖਾ ਲੈਣ ਨਾਲ ਉਹ ਜਰੂਰ ਮਰੇਗਾ। ਪਰਮੇਸ਼ਰ ਨੂੰ ਮਹਿਸੂਸ ਹੋਇਆ ਕਿ ਇਹ ਗੱਲ ਚੰਗੀ ਨਹੀ ਹੈ ਕਿ ਆਦਮ ਇਕੱਲਾ ਰਹੇ। ਇਸ ਲਈ ਪਰਮੇਸ਼ਰ ਨੇ ਇਕ ਔਰਤ ਬਣਾਈ ਜਿਸਦਾ ਨਾਂ ਹੱਵਾ ਰੱਖਿਆ। ਐਡਮ ਅਤੇ ਈਵ ਉਨ੍ਹਾਂ ਦੇ ਅੰਗਰੇਜੀ ਨਾਂ ਹਨ ਅਤੇ ਉਹ ਦੋਵੇਂ ਇਕੱਠੇ ਰਹਿਣ ਲੱਗੇ। ਉਨ੍ਹਾਂ ਅੰਦਰ ਕੋਈ ਵਿਕਾਰ ਨਹੀ ਸੀ। ਇਕ ਦਿਨ ਇਕ ਸੱਪ ਬਣੇ ਹੋਏ ਸ਼ੈਤਾਨ ਨੇ ਈਵ ਨੂੰ ਕਿਹਾ ਕਿ ਉਹ ਹੋਰ ਸਾਰੇ ਰੁਖਾਂ ਦੇ ਫ਼ਲ ਖਾਂਦੇ ਸਨ ਪਰ ਉਸ ਇਕ ਰੁੱਖ ਦੇ ਕਿਉਂ ਨਹੀ? ਈਵ ਨੇ ਇਹੋ ਗੱਲ ਐਡਮ ਨੂੰ ਪੁੱਛੀ। ਐਡਮ ਨੇ ਈਵ ਨੂੰ ਦੱਸਿਆ ਕਿ ਪਰਮੇਸ਼ਰ ਨੇ ਉਸ ਰੁੱਖ ਦੇ ਫ਼ਲ ਖਾਣ ਤੋਂ ਮਨ੍ਹਾਂ ਕੀਤਾ ਹੋਇਆ ਸੀ।
ਸੱਪ ਨੇ ਇਹ ਸੁਣ ਕੇ ਈਵ ਨੂੰ ਉਹ ਫ਼ਲ ਖਾਣ ਨੂੰ ਕਿਹਾ। ਉਸਨੇ ਇਹ ਵੀ ਕਿਹਾ ਕਿ ਉਹ ਇਹ ਫ਼ਲ ਖਾਣ ਨਾਲ ਕਦੇ ਨਹੀ ਮਰਨਗੇ, ਸਗੋਂ ਪਰਮੇਸ਼ਰ ਵਾਂਗ ਭਲੇ-ਬੁਰੇ ਦੀ ਪਹਿਚਾਣ ਵਾਲੇ ਬਣ ਜਾਣਗੇ। ਇਸ ਤਰ੍ਹਾਂ ਸੱਪ ਨੇ ਹੱਵਾ ਨੂੰ ਅਤੇ ਆਦਮ ਨੂੰ ਉਹ ਫ਼ਲ ਖਾਣ ਲਈ ਰਾਜੀ ਕਰ ਲਿਆ। ਉਨ੍ਹਾਂ ਨੇ ਉਹ ਫ਼ਲ ਖਾਧਾ। ਦੋਨਾਂ ਨੇ ਅੰਦਰ ਸਾਰੇ ਵਿਕਾਰ – ‘ਕਾਮ, ਕਰੋਧ, ਲੋਭ, ਮੋਹ ਹੰਕਾਰ, ਝੂਠ, ਈਰਖਾ ਅਤੇ ਬੇਈਮਾਨੀ’ ਜਾਗ ਪਏ। ਪਰਮੇਸ਼ਰ ਜਦੋਂ ਆਦਮ ਅਤੇ ਹੱਵਾ ਨੂੰ ਮਿਲਣ ਆਇਆ ਤਾਂ ਦੋਨੋ ਪਰਮੇਸ਼ਰ ਦੇ ਸਾਹਮਣੇ ਨਹੀ ਆ ਰਹੇ ਸਨ। ਪਰਮੇਸ਼ਰ ਨੇ ਆਦਮ ਨੂੰ ਫ਼ਿਰ ਅਵਾਜ ਦਿੱਤੀ। ਐਡਮ ਕੰਬਦਾ ਹੋਇਆ ਪਰਮੇਸ਼ਰ ਦੇ ਸਾਹਮਣੇ ਆਣ ਖੜੋਤਾ। ਮੂਹਰੇ ਨਾ ਆਉਣ ਦਾ ਕਾਰਨ ਪੁੱਛਣ ‘ਤੇ ਐਡਮ ਨੇ ਕਿਹਾ ਕਿ ਉਹ ਨੰਗਾ ਸੀ ਅਤੇ ਉਸਨੂੰ ਪਰਮੇਸ਼ਰ ਸਾਹਮਣੇ ਆਉਣ ਤੋਂ ਸ਼ਰਮ ਆ ਰਹੀ ਸੀ।
ਪਰਮੇਸ਼ਰ ਨੇ ਪੁੱਛਿਆ ਕਿ ਉਸਨੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਉਹ ਫ਼ਲ ਕਿਉਂ ਖਾਧਾ ਸੀ। ਐਡਮ ਵਿਚ ਸਾਰੇ ਵਿਕਾਰ ਆ ਚੁੱਕੇ ਸਨ। ਉਸਦਾ ਭੋਲਾਪਨ ਖ਼ਤਮ ਹੋ ਚੁੱਕਾ ਸੀ। ਉਸਨੇ ਪਰਮੇਸ਼ਰ ਨੂੰ ਕਿਹਾ ਕਿ ਉਸਦੀ ਬਣਾਈ ਹੋਈ ਔਰਤ ਨੇ ਹੀ ਉਸਨੂੰ ਉਹ ਫ਼ਲ ਖਾਣ ਨੂੰ ਕਿਹਾ ਸੀ। ਹੱਵਾ ਨੇ ਕਿਹਾ ਕਿ ਉਸਨੂੰ ਸੱਪ ਨੇ ਉਹ ਫ਼ਲ ਖਾਣ ਲਈ ਉਕਸਾਇਆ ਸੀ। ਪਰਮੇਸ਼ਰ ਨੇ ਆਦਮ ਅਤੇ ਹੱਵਾ ਨੂੰ ਅਦਨ ਦੇ ਬਾਗ ਵਿਚੋਂ ਕੱਢ ਦਿੱਤਾ। ਪਰਮੇਸ਼ਰ ਨਾਲ ਰਿਸ਼ਤਾ ਟੁੱਟ ਜਾਣ ਕਾਰਨ ਆਦਮ ਅਤੇ ਹੱਵਾ ਨੇ ਬੱਚੇ ਜੰਮੇ ਅਤੇ ਆਪਸ ਵਿਚ ਕਿਸੇ ਨਾ ਕਿਸੇ ਮੁੱਦੇ ਉੱਤੇ ਸਦਾ  ਲੜਦੇ ਹੀ ਰਹੇ। ਉਹ ਕਿਸੇ ਨਾ ਕਿਸੇ ਗੱਲ ਤੋਂ ਡਰ ਕੇ ਪਲ-ਪਲ ਮਰਦੇ ਰਹੇ। ਲੜੇ ਵੀ ਐਨਾ ਕਿ ਇਕ-ਦੂਜੇ ਦੀ ਜਾਨ ਵੀ ਲੈ ਲੈਣ ਤਕ ਜਾਂਦੇ ਰਹੇ। ਉਨ੍ਹਾਂ ਦੀਆਂ ਪੀੜੀਆਂ ਵੀ ਇਹ ਸਭ ਕੁਝ ਸੰਸਾਰ ਵਿਚ ਭੁਗਤ ਰਹੀਆਂ ਹਨ। ਬੁਢਾਪਾ, ਮੌਤ ਅਤੇ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਉਨ੍ਹਾਂ ਨੂੰ ਤਕਲੀਫ਼ਾਂ ਦਿੰਦੀਆਂ ਹਨ। ਉਨ੍ਹਾਂ ਦੀਆਂ ਕੁਲਾਂ ‘ਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਲ਼ਾਵਾਂ ਟੁੱਟ ਪੈਂਦੀਆਂ ਹਨ।
ਆਦਮ ਅਤੇ ਹੱਵਾ ਦੀ ਉਸ ਇਕ ਗਲਤੀ ਦਾ ਮਾਰਿਆ ਬੰਦਾ ਇਹ ਸਭ ਦੁੱਖ-ਤਕਲੀਫ਼ਾਂ ਝੱਲ ਰਿਹਾ ਹੈ। ਪਰ ਕਈ ਯੁਗਾਂ ਬਾਅਦ ਪਰਮੇਸ਼ਰ ਨੂੰ ਆਪਣੇ ਆਦਮ ਅਤੇ ਉਸਦੀਆਂ ਕੁਲਾਂ ‘ਤੇ ਰਹਿਮ ਆਇਆ। ਉਸਨੇ ਆਪਣਾ ਇਕਲੌਤਾ ਪੁੱਤਰ ਜੀਸਸ ਲੋਕਾਂ ਦੇ ਸਾਰੇ ਪਾਪਾਂ ਦਾ ਭਾਰ ਆਪਣੇ ਸਿਰ ਲੈਣ ਲਈ ਭੇਜਿਆ। ਜੀਸਸ ਨੇ ਪਵਿੱਤਰ ਮੇਰੀ ਦੇ ਪੇਟੋਂ ਜਨਮ ਲਿਆ। ਜੀਸਸ ਨੇ ਦੱਸਿਆ ਕਿ ਉਹ ਜਿਉਂਦਾ ਪਰਮੇਸ਼ਰ ਹੈ। ਉਹ ਮਨੁੱਖ ਨੂੰ ਬਚਾਉਣ ਲਈ ਹੀ ਧਰਤੀ ‘ਤੇ ਆਇਆ ਸੀ। ਜੀਸਸ ਨੂੰ ਸੂਲੀ ਚੜ੍ਹਾਇਆ ਗਿਆ। ਉਹ ਸ਼ੁੱਕਰਵਾਰ ਦਾ ਦਿਨ ਸੀ ਜਿਸਨੂੰ “ਗੁੱਡ ਫ਼ਰਾਈ-ਡੇ” ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਤੋਂ ਅਗਲੇ ਐਤਵਾਰ ਨੂੰ ਈਸਟਰ ਮਨਾਇਆ ਜਾਂਦਾ ਹੈ ਕਿਉਂਕਿ ਜੀਸਸ ਤੀਸਰੇ ਦਿਨ ਆਪਣੀ ਕਬਰ ਵਿਚੋਂ ਉੱਠ ਕੇ ਆਪਣੇ ਚੇਲਿਆਂ ਨੂੰ ਫ਼ਿਰ ਮਿਲਿਆ ਸੀ। ਫ਼ਿਰ ਜੀਸਸ ਅਕਾਸ਼ ਵਿਚ ਉੱਡ ਗਿਆ ਅਤੇ ਅਲੋਪ ਹੋ ਗਿਆ। ਉਸਨੇ ਅਪਣੇ-ਆਪ ਨੂੰ ਜਿਉਂਦਾ ਪਰਮੇਸ਼ਰ ਸਾਬਤ ਕੀਤਾ। ਜਾਂਦੇ-ਜਾਂਦੇ ਜੀਸਸ ਨੇ ਆਪਣੇ ਚੇਲਿਆਂ ਨੂੰ ਉਸਦੇ ਨਾਮ ਵਿਚ ਪਾਪਾਂ ਦੀ ਮਾਫ਼ੀ ਦੀ ਖ਼ਬਰ ਧਰਤੀ ਦੇ ਚਾਰੇ ਪਾਸੇ ਫ਼ੈਲਾਉਣ ਦਾ ਹੁਕਮ ਦਿੱਤਾ। ਜੀਸਸ ਨੇ ਕਿਹਾ ਕਿ ਜੋ ਸਦਾ ਲਈ ਉਸਦੀ ਸ਼ਰਣ ਆ ਜਾਣਗੇ ਉਨ੍ਹਾਂ ਦੀ ਮੁਕਤੀ ਹੋ ਜਾਵੇਗੀ।
ਪਾਦਰੀ ਨੇ ਦੱਸਿਆ ਕਿ ਪਰਮੇਸ਼ਰ ਦੀ ਸ਼ਰਣ ਆਉਣ ਵਾਲੇ ਇਸ ਜੀਵਨ ਵਿਚ ਸ਼ਾਂਤੀ, ਆਪਣੇ ਪਵਿੱਤਰ ਆਤਮਾ ਦਾ ਦਾਨ ਅਤੇ ਆਉਣ ਵਾਲੇ ਜੀਵਨ ਵਿਚ ਪਰਮੇਸ਼ਰ ਦੇ ਸੰਗ ਅਨੰਤ ਜੀਵਨ ਮਾਨਣ ਦਾ ਸੁੱਖ ਮਾਣਦੇ ਹਨ। ਪਰ ਜੇ ਕੋਈ ਉਸ ਤੋਂ ਬਾਅਦ ਪਰਮੇਸ਼ਰ ਨੂੰ
ਛੱਡ ਕੇ ਕਿਸੇ ਹੋਰ ਰੱਬ ਨੂੰ ਪੂਜਣ ਲੱਗ ਪਵੇ ਤਾਂ ਉਹ ਫ਼ਿਰ ਸਦਾ ਲਈ ਦੁਬਾਰਾ ਉਨ੍ਹਾਂ ਦੁੱਖਾਂ ਵਿਚ ਡੁੱਬ ਜਾਂਦਾ ਹੈ। ਪਾਦਰੀ ਸਰਵਿਸ ਦੇ ਦੌਰਾਨ ਮਹੀਨੇ ਵਿਚ ਇਕ ਵਾਰ ਸਾਰੇ ਮੋਜੂਦ ਲੋਕਾਂ ਨੂੰ ਪਰਮੇਸ਼ਰ ਦਾ ਇਹ ਪਵਿੱਤਰ ਹੁੱਕਮ ਯਾਦ ਕਰਵਾਉਣ ਲਈ ਇਕ ਛੋਟੀ ਪਿਆਲੀ ਵਿਚ ਲਾਲ ਅੰਗੂਰਾਂ ਦਾ ਜੂਸ ਪੀਣ ਨੂੰ ਕਹਿੰਦੇ ਹਨ ਤਾਂ ਕਿ ਜੀਸਸ ਦਾ ਨਾਮ ਜਪਣ ਵਾਲੇ ਉਨ੍ਹਾਂ ਦੇ ਆਪਣੇ ਪਾਪਾਂ ਲਈ ਜੀਸਸ ਦਾ ਖੂਨ ਬਹਾਉਣਾ ਯਾਦ ਰੱਖਣ। ਜੂਸ ਦੇ ਨਾਲ ਉਨ੍ਹਾਂ ਨੂੰ ਪਾਪੜੀ ਵਰਗੀ ਕੱੜਕ ਰੋਟੀ ਖੁਆ ਕੇ ਜੀਸਸ ਦੇ ਸਰੀਰ ਦੀ ਯਾਦ ਕਰਵਾਈ ਜਾਂਦੀ ਹੈ ਜਿਸ ਉੱਤੇ ਉਨ੍ਹਾਂ ਲੋਕਾਂ ਦੇ ਪਾਪ ਕੱਟਣ ਲਈ ਐਨੇ ਤਸੀਹੇ ਝੱਲੇ ਸਨ। ਉੱਥੇ ਨਵੇਂ ਆਉਣ ਵਾਲਿਆਂ ਨੂੰ ਉਹ ਲਾਲ ਅੰਗੂਰਾਂ ਦਾ ਜੂਸ ਪੀਣ ਅਤੇ ਰੋਟੀ ਦਾ ਟੁਕੜਾ ਖਾਣ ਤੋਂ ਪਹਿਲਾਂ ਇਹ ਚੇਤਾਵਨੀ ਦਿੱਤੀ ਜਾਂਦੀ ਸੀ ਕਿ ਜੇ ਉਨ੍ਹਾਂ ਦਾ ਮਨ ਜੀਸਸ ਵਿਚ ਪੂਰਾ ਨਹੀ ਰੰਗਿਆ ਤਾਂ ਉਹ ਇਹ ਸਭ ਨਾ ਲੈਣ ਕਿਉਂਕਿ ਜੋ ਇਹ ਵਸਤੂਆਂ ਲੈ ਕੇ ਕਿਸੇ ਵੀ ਹੋਰ ਜਗ੍ਹਾ ਮੱਥੇ ਟੇਕਦਾ ਹੈ, ਉਸਨੂੰ ਪਹਿਲਾਂ ਨਾਲੋਂ ਵੀ ਹੋਰ ਸਜ਼ਾਵਾਂ ਮਿਲਦੀਆਂ ਹਨ।
ਮੈਨੂੰ ਸੈਮ ਨਾਲ ਬਿਤਾਏ ਉਹ ਸਾਰੇ ਨਰਕ ਭੋਗਣ ਵਾਲੇ ਪਲ ਯਾਦ ਆਉਣ ਲੱਗ ਪਏ। ਹੋਰਾਂ ਨੂੰ ਪੁੱਛਣ ‘ਤੇ ਸਾਰਿਆਂ ਨੇ ਇਹੋ ਕਿਹਾ ਕਿ ਉਨ੍ਹਾਂ ਨਾਲ ਵੀ ਅਜਿਹਾ ਕਈ ਕੁਝ ਬੀਤਿਆ ਸੀ। ਇਸੇ ਲਈ ਉਹ ਜੀਸਸ ਜਾਣੀ ਯੇਸੂ ਦੀ ਸ਼ਰਣ ਵਿਚ ਆਏ ਸਨ। ਉਨ੍ਹਾਂ ਇਹ ਪੂਰੇ ਵਿਸ਼ਵਾਸ਼ ਨਾਲ ਕਿਹਾ ਕਿ ਉਹ ਯੇਸੂ ਦੀ ਸ਼ਰਣ ਆ ਕੇ ਆਪਣੇ ਪਰਿਵਾਰ ਵਿਚ ਬਹੁਤ ਖੁਸ਼ ਸਨ।

ਮੈਨੂੰ ਉਨ੍ਹਾਂ ਉਤੇ ਯਕੀਨ ਹੋ ਗਿਆ ਅਤੇ ਮਂੈ ਵੀ ਇਕ ਦਿਨ ਉਹ ਲਾਲ ਅੰਗੂਰਾਂ ਦਾ ਜੂਸ ਅਤੇ ਰੋਟੀ ਦਾ ਟੁਕੜਾ ਲੈ ਲਿਆ। ਮਂੈ ਜੀਸਸ ਦੇ ਭਜਨ ਗਾਉਣ ਲੱਗੀ। ਪਰ ਮੈਂ ਕਿਸੇ ਨੂੰ ਨਹੀ ਦੱਸਿਆ ਕਿ ਮਂੈ ਕ੍ਰਿਸਚਨ ਬਣ ਗਈ ਸੀ। ਮੈਂ ਤਾਂ ਆਪਣੀ ਪੱਕੀ ਸਹੇਲੀ ਜਸਵੀਰ ਨੂੰ ਵੀ ਇਹ ਨਹੀ ਸੀ ਦੱਸਿਆ। ਮੈਂ ਅੰਦਰੋ-ਅੰਦਰ ਦੁਚਿੱਤੀ ਵਿਚ ਰਹਿੰਦੀ ਸੀ ਕਿ ਸਮਾਜ ਅਤੇ ਰਿਸ਼ਤੇਦਾਰਾਂ ਨੂੰ ਮੈ ਇਹ ਗੱਲ ਕਿਵੇਂ ਸਮਝਾਵਾਂਗੀ ਕਿ ਮੈਂ ਈਸਾਈ ਬਣ ਗਈ ਸੀ।

ਮੇਰੇ ਬੱਚੇ ਦਾ ਜਨਮ
ਪੈਕਿੰਗ ਕੰਪਨੀ ਵਿਚ ਕੰਮ ਕਰਦੇ-ਕਰਦੇ ਮੈਂ ਕਲਾਸ ਪੰਜ ਦਾ ਡ੍ਰਾਈਵਿੰਗ ਲਾਈਸੰਸ ਵੀ ਲੈ ਲਿਆ। ਜਸਵੀਰ ਅਤੇ ਉਸਦਾ ਘਰ ਵਾਲਾ ਮੈਨੂੰ ਫ਼ਰੇਜ਼ਰ ਹਾਈ ਵੇ ‘ਤੇ ਪੈਂਦੇ ਸੁੱਖੀ ਬਾਠ ਮੋਟਰਜ਼, ਬਸੰਤ ਮੋਟਰਜ਼ ਅਤੇ ਕੁਝ ਹੋਰ ਅਜੰਸੀਆਂ ‘ਤੇ ਕਾਰਾਂ ਵਿਖਾਉਣ ਲੈ ਕੇ ਗਏ। ਇਕ ਜਗ੍ਹਾ ਤੋਂ ਉਨ੍ਹਾਂ ਨੇ ਮੈਨੂੰ ਇਕ ਪੁਰਾਣੀ ਚੰਗੀ ਹਾਲਤ ਵਾਲੀ ਹੌਂਡਾ ਸਿਵਿਕ ਕਾਰ ਵਧੀਆ ਡੀਲ ‘ਤੇ ਲੈ ਕੇ ਦਿੱਤੀ। ਮੈਨੂੰ ਹੁਣ ਕਿਤੇ ਆਉਣ-ਜਾਣ ਦੀ ਬੜੀ ਅਜ਼ਾਦੀ ਲੱਗਣ ਲੱਗੀ। ਮੈਂ ਅਤੇ ਜਸਵੀਰ ਉਸੇ ਕੰਪਨੀ ਵਿਚ ਪੰਜ ਮਹੀਨੇ ਨੌਕਰੀ ਕਰਦੀਆਂ ਰਹੀਆਂ। ਕਦੇ ਉਹ ਅਤੇ ਕਦੇ ਮੈਂ ਆਪਣੀ ਕਾਰ ਕੰਮ ਤੇ ਲੈ ਜਾਂਦੀ ਸੀ।
ਮੇਰੇ ਮੰਮੀ ਪੰਡਤਾਂ ਦੇ ਚੱਕਰਾਂ ਵਿਚ ਐਸੇ ਪਏ ਕਿ ਪਤਾ ਨਹੀ ਕਿੰਨੇ ਕੁ ਪੰਡਤਾਂ ਕੋਲ ਮੇਰੇ ਉਪਾਅ ਕਰਵਾਏ। ਕਈ ਪੰਡਤਾਂ ਨੇ ਤਾਂ ਉਨ੍ਹਾਂ ਨੂੰ ਭਵਿੱਖ ਬਾਰੇ ਡਰਾ ਕੇ ਕਿੰਨੇ ਹੀ ਪੈਸੇ ਠੱਗ ਲਏ ਸਨ। ਉਹ ਕਿਸੇ ਹਰੀਸ਼ ਸ਼ਰਮਾ ‘ਤੇ ਬਹੁਤ ਯਕੀਨ ਕਰਨ ਲੱਗੇ ਪਏ ਸਨ। ਉਸਨੂੰ ਪੈਸੇ ਦਾ ਕੋਈ ਬਹੁਤਾ ਲਾਲਚ ਨਹੀ ਸੀ। ਉਹ ਮੰਮੀ ਨੂੰ ਜਿਆਦਾਤਰ ਉਪਾਅ ਦੇ ਤੌਰ ਤੇ ਗੁਰਦੁਆਰੇ ਕੁਝ ਚੜ੍ਹਾਉਣ ਨੂੰ ਕਹਿ ਦਿੰਦਾ ਸੀ। ਕਦੇ-ਕਦੇ ਉਹ ਕੁਝ ਚੀਜਾਂ ਜਲ-ਪ੍ਰਵਾਹ ਕਰਨ ਨੂੰ ਕਹਿ ਦਿੰਦਾ ਸੀ। ਮੈਨੂੰ ਸਮਝ ਨਹੀ ਸੀ ਆਉਂਦੀ ਕਿ ਇਹ ਸਭ ਕੁਝ ਮੇਰੀ ਮੱਦਦ ਕਿਵੇਂ ਕਰ ਸਕਦਾ ਸੀ। ਨਾਲ ਹੀ ਮੈ ਇਸ ਗੱਲ ‘ਤੇ ਵੀ ਹੈਰਾਨ ਹੁੰਦੀ ਸੀ ਕਿ ਪੰਡਤ ਵੀਹ ਹਜ਼ਾਰ ਕਿਲੋਮੀਟਰ ਦੂਰ ਬਹਿ ਕੇ ਮੇਰੇ ਬਾਰੇ ਐਨਾ ਕੁਝ ਐਨੀ ਚੰਗੀ ਤਰ੍ਹਾਂ ਕਿਵੇਂ ਜਾਣ ਲੈਂਦੇ ਸਨ। ਇਕ ਵਾਰੀ ਮੈ ਮਾਂਹ ਦੀ ਦਾਲ  ਚਲਦੇ ਪਾਣੀ ਵਿਚ ਜਲ-ਪ੍ਰਵਾਹ ਕਰਨ ਲਈ ਫ਼ਰੇਜ਼ਰ ਨਦੀ ਦੇ ਕੰਡੇ ਇਕ ਪਾਰਕ ਵਿਚ ਗਈ। ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਕਿੰਨੇ ਹੀ ਲਾਲ ਰੰਗ ਦੇ ਕੱਪੜੇ ਅਤੇ ਸਮਾਨ ਉੱਥੇ ਦਰੱਖਤਾਂ ਦੀਆਂ ਜੜਾਂ ਵਿਚ ਫੱਸਿਆ ਹੋਇਆ ਸੀ। ਮੈਨੂੰ ਲੱਗਿਆ ਕਿ ਮੈ ਇਕੱਲੀ ਨਹੀ, ਬਹੁਤ ਸਾਰੇ ਲੋਕ ਪੰਡਤਾਂ ਦੇ ਪਿੱਛੇ ਲੱਗੇ ਹੋਏ ਹਨ।
ਮੈਨੂੰ ਸਮਝ ਨਹੀ ਸੀ ਆ ਰਹੀ ਕਿ ਮਂੈ ਕਿਸ ਧਰਮ ‘ਤੇ ਚੱਲਣ ਲੱਗ ਪਈ ਸੀ। ਮੈਂ ਸਿੱਖ ਹੋਣ ਕਰਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚੋਂ ਜਪੁਜੀ ਸਾਹਿਬ, ਸੁਖਮਨੀ ਸਾਹਿਬ ਅਤੇ ਰਹਿਰਾਸ ਸਾਹਿਬ ਦਾ ਪਾਠ ਵੀ ਕਰਦੀ ਸੀ। ਮੈ ਕ੍ਰਿਸਚਨ ਵੀ ਬਣ ਗਈ ਸੀ ਅਤੇ ਯੇਸੂ ਦੇ ਭਜਨ ਵੀ ਗਾਉਂਦੀ ਸੀ। ਨਾਲ ਹੀ ਮੈਂ ਹਿੰਦੂ ਧਰਮ ਦੇ
ਅਨੁਸਾਰ ਦੱਸੇ ਹੋਏ ਗ੍ਰਿਹਾਂ ਦੇ ਆਪਣੇ ਉੱਪਰ ਪੈਂਦੇ ਮਾੜੇ ਪ੍ਰ੍ਰਭਾਵ ਦੂਰ ਕਰਨ ਹਰ ਤਰ੍ਹਾਂ ਦੇ ਹੀਲੇ-ਵਸੀਲੇ ਵੀ ਕਰ ਰਹੀ ਸੀ। ਮੈਂ ਕੀ ਬਣ ਗਈ ਸੀ? ਮੈਂ ਤਾਂ ਆਪਣੀ ਅਸਲੀ ਪਹਿਚਾਣ ਹੀ ਗੁਆ ਬੈਠੀ ਸੀ। ਮੈਂ ਹੋਰ ਵੀ ਜ਼ਿਆਦਾ ਬੇਚੈਨ ਰਹਿਣ ਲੱਗ ਪਈ। ਮੇਰਾ ਕਈ ਵਾਰ ਸ਼ਾਮ ਨੂੰ ਬੇਸਮੰਟ ਵਿਚ ਦਿਲ ਨਹੀ ਸੀ ਲੱਗਦਾ। ਮੈਂ ਆਪਣੇ ਨੇੜੇ ਦੇ ਗੁਰਦੁਆਰੇ ਜਾ ਕੇ ਕੀਰਤਨ-ਕਥਾ ਸੁਣਨੀ ਅਤੇ ਨਾਲੇ ਲੰਗਰ ਦੀ ਸੇਵਾ ਕਰ ਆਉਣੀ। ਇਕ ਵਾਰ ਮੈਂ ਗੁਰਦੁਆਰੇ ਕਥਾ ਸੁਣ ਰਹੀ ਸੀ। ਇਕ ਪ੍ਰਚਾਰਕ ਨੇ ਸਮਝਾਇਆ ਕਿ ਕਈ ਤਰ੍ਹਾਂ ਦੇ ਪਦਾਰਥ ਜਲ-ਪ੍ਰਵਾਹ ਕਰਨੇ ਅਤੇ ਬੇਮਤਲਬ ਧਾਰਣਾਵਾਂ ਮੰਨਣ ਨੂੰ ਕਰਮ-ਕਾਂਡ ਕਹਿੰਦੇ ਨੇ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਗੱਲਾਂ ਤੋਂ ਦੂਰ ਰਹਿ ਕੇ ਸਿਰਫ਼ ਇਕ ਪਰਮਾਤਮਾ ਅੱਗੇ ਅਰਦਾਸ ਕਰਨ ਨੂੰ ਅਤੇ ਨਾਮ ਜਪਣ ਨੂੰ ਕਿਹਾ ਗਿਆ ਹੈ। ਪਰ ਮੈਂ ਆਪਣੀ ਜਿੰ.ਦਗੀ ਨੂੰ ਬਿਹਤਰ ਬਨਾਉਣ ਦੇ ਚੱਕਰ ਵਿਚ ਕਰਮਕਾਂਡਾਂ ਵਿਚ ਹੀ ਉਲਝ ਗਈ ਸੀ।
ਜਦੋਂ ਮੈਂ ਆਪਣੀ ਮੈਟਰਨਿਟੀ ਇਨਕਮ ਲਈ ਲੋੜੀਂਦੇ ਕੰਮ ਦੇ ਘੰਟੇ ਪੂਰੇ ਕਰ ਲਏ, ਮਂੈ ਆਪਣੇ ਫ਼ੈਮਿਲੀ ਡਾਕਟਰ ਕੋਲ ਗਈ ਅਤੇ ਮੈਟਰਨਿਟੀ ਛੁੱਟੀ ਲਈ ਅਰਜੀ ਭਰ ਦਿੱਤੀ। ਮੇਰੀ ਅਰਜ਼ੀ ਮਨਜੂ.ਰ ਹੋ ਗਈ। ਮਂੈ ਆਪਣਾ ਜਿਆਦਾ ਸਮਾਂ ਬੇਸਮੰਟ ਵਿਚ ਅਤੇ ਨੇੜੇ ਦੇ ਪਾਰਕ ਵਿਚ ਸੈਰ ਕਰ ਕੇ ਬਿਤਾਉਣਾ ਸ਼ੁਰੂ ਕਰ ਦਿੱਤਾ। ਮੈਂ ਇਕੱਲੀ ਹੋਣ ਕਰਕੇ ਬੜੀ ਬੇਚੈਨ ਮਹਿਸੂਸ ਕਰਦੀ ਸੀ। ਕਈ ਦਿਨਾਂ ਤੋਂ ਮਂੈ ਸੁਖਮਨੀ ਸਾਹਿਬ ਵੀ ਨਹੀ ਪੜ੍ਹਿਆ ਸੀ। ਮੈਂ ਦਿਨ ਵਿਚ ਦੋ ਤੋਂ ਤਿੰਨ ਵਾਰ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।
ਮੇਰੀ ਡਿਲਿਵਰੀ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਸੀ। ਚਰਚ ਦੂਰ ਹੋਣ ਕਰਕੇ ਮੇਰੇ ਕੋਲੋਂ ਉੱਥੇ ਜਾ ਨਹੀ ਸੀ ਹੁੰਦਾ ਜਾਂ ਮੈਂ ਜਾਣਾ ਨਹੀ ਸੀ ਚਾਹੁੰਦੀ। ਮੈਨੂੰ ਕਈ ਵਾਰ  ਮਨਜੀਤ ਦਾ ਫ਼ੋਨ ਵੀ ਆਉਣਾ ਪਰ ਮੈਂ ਹੌਲ਼ੀ-ਹੌਲ਼ੀ ਉਸਦਾ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਮੇਰਾ ਵੱਧ ਤੋਂ ਵੱਧ ਅਰਾਮ ਕਰਨ ਨੂੰ ਦਿਲ ਕਰਦਾ ਸੀ। ਪਰ ਡਾਕਟਰ ਮੈਨੂੰ ਆਪਣੀ ਅਤੇ ਬੱਚੇ ਦੀ ਚੰਗੀ ਸਿਹਤ ਲਈ ਸੈਰ ਕਰਨ ਨੂੰ ਕਹਿੰਦਾ ਸੀ। ਮਂੈ ਜਦੋਂ ਕੰਮ ਕਰਦੀ ਸੀ ਮੇਰਾ ਭਾਂਤ-ਭਾਂਤ ਦੀਆਂ ਕੁੜੀਆਂ ਨਾਲ ਵਾਹ ਪਿਆ ਸੀ। ਹਰ ਇਕ ਕੁੜੀ ਦੀ ਆਪਣੀ ਹੀ ਦੁੱਖਾਂ ਦੀ ਕਹਾਣੀ ਸੀ। ਕਈ ਕੁੜੀਆਂ ਵੱਟੇ-ਸੱਟੇ ਦੇ ਵਿਆਹ ‘ਤੇ ਕੈਨੇਡਾ ਆਈਆਂ ਹੋਈਆਂ ਲੰਬੀਆਂ ਸ਼ਿਫ਼ਟਾਂ ਵਿਚ ਕੰਮ ਕਰ-ਕਰ ਕੇ ਆਪਣੇ ਮਾਂ-ਬਾਪ ਅਤੇ ਭੈਣਾਂ-ਭਰਾਵਾਂ ਨੂੰ ਕੈਨੇਡਾ ਸਪੌਂਸਰਸ਼ਿਪ ਦੀਆਂ ਸ਼ਰਤਾ ਪੂਰੀਆਂ ਕਰਨ
ਵਿਚ ਜੀ ਤੋੜ ਮਿਹਨਤ ਕਰ ਰਹੀਆਂ ਸਨ। ਮੈਨੂੰ ਨਹੀ ਸੀ ਲੱਗਦਾ ਕਿ ਮੇਰੇ ਕੇਸ ਵਿਚ ਮੈ ਆਪਣੇ ਘਰਦਿਆਂ ਨੂੰ ਕੈਨੇਡਾ ਸੱਦ ਸਕਾਂਗੀ। ਮਂੈ ਜੇ ਆਪਣੇ ਤੌਰ ‘ਤੇ ਮੀਨੂੰ ਲਈ ਜਾਂ ਸਨੀ ਲਈ ਰਿਸ਼ਤਾ ਵੇਖਦੀ ਸੀ ਤਾਂ ਮੈਨੂੰ ਕੋਈ ਵੀ ਸਾਡੇ ਪਰਿਵਾਰ ਵਿਚ ਜੱਚਦਾ ਨਹੀ ਸੀ। ਜੇ ਮੇਰੇ ਮੰਮੀ-ਡੈਡੀ, ਮੀਨੂੰ ਅਤੇ ਸਨੀ ਵੀ ਮੇਰੇ ਕੋਲ ਹੋਣ ਤਾਂ ਕਿੰਨਾ ਚੰਗਾ ਹੋਵੇ! ਪਰ ਕਿਵੇ? ਮੇਰੇ ਕੋਲ ਕੋਈ ਜਵਾਬ ਨਹੀ ਸੀ।
ਮੈਨੂੰ ਚਰਚ ਦੇ ਪਾਦਰੀ ਦੀ ਗੱਲ ਯਾਦ ਆਈ ਜਿਸਨੇ ਦੱਸਿਆ ਸੀ ਕਿ ਪਰਮੇਸ਼ਰ ਨੇ ਕਿਹਾ ਸੀ ਕਿ ਔਰਤ ਬਹੁਤ ਪੀੜਾਂ ਵਿਚੋਂ ਲੰਘ ਕੇ ਬੱਚੇ ਜੰਮਿਆ ਕਰੇਗੀ। ਜਿਉਂ-ਜਿਉਂ ਮੇਰੀ ਡਿਲੀਵਰੀ ਦਾ ਸਮਾਂ ਆਉਂਦਾ ਜਾ ਰਿਹਾ ਸੀ ਮੈਨੂੰ ਇਹ ਸੋਚ-ਸੋਚ ਕੇ ਬੜਾ ਡਰ ਲੱਗਦਾ ਸੀ ਕਿ ਬੱਚੇ ਨੂੰ ਜਨਮ ਦੇਣ ਵਾਲੀ ਔਰਤ ‘ਤੇ ਉਸ ਵਕਤ ਕੀ ਬੀਤਦੀ ਹੋਵੇਗੀ। ਫ਼ਿਰ ਮੈਂ ਸੋਚਿਆ ਕਿ ਮੇਰੇ ਮੰਮੀ ਨੇ ਵੀ ਤਾਂ ਮੈਨੂੰ ਜਨਮ ਦਿੱਤਾ ਹੀ ਸੀ। ਰੋਜ਼ ਕਿੰਨੇ ਹੀ ਬੱਚੇ ਜਨਮ ਲੈਂਦੇ ਹਨ। ਪਰਮਾਤਮਾ ਆਪੇ ਸਭ ਕੁਝ ਠੀਕ ਕਰ ਦਿੰਦਾ ਹੈ। ਮੈਨੂੰ ਆਪਣੀ ਮੰਮੀ ਬਹੁਤ ਯਾਦ ਆਉਂਦੀ ਸੀ। ਜਸਵੀਰ ਮੇਰੀ ਬਹੁਤ ਮੱਦਦ ਕਰ ਰਹੀ ਸੀ। ਮੇਰੀ ਭੂਆ ਨੇ ਵੀ ਮੇਰੀ ਬੜੀ ਮਦਦ ਕੀਤੀ। ਸਮਾਂ ਆਉਣ ‘ਤੇ ਮਂੈ ਇਕ ਬੇਟੀ ਨੂੰ ਜਨਮ ਦਿੱਤਾ।
ਆਦਮੀਆਂ ਨੂੰ ਕਦੇ ਵੀ ਇਹ ਮਹਿਸੂਸ ਨਹੀ ਹੋ ਸਕਦਾ ਕਿ ਨੋਂ ਮਹੀਨੇ ਬੱਚੇ ਨੂੰ ਢਿੱਡ ਵਿਚ ਰੱਖਣਾ ਅਤੇ ਉਸਨੂੰ ਜਨਮ ਦੇਣਾ ਕਿੰਨਾ ਔਖਾ ਹੁੰਦਾ ਹੈ। ਮੇਰੀ ਬੇਟੀ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਮੇਰੀ ਭੂਆ ਨੇ ਮੈਨੂੰ ਅਤੇ ਮੇਰੀ ਬੇਟੀ ਨੂੰ ਗੁਰਦੁਆਰੇ ਲਿਜਾ ਕੇ ਅਰਦਾਸ ਕਰਵਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲੈ ਕੇ ਬੇਟੀ ਦੇ ਨਾਂ ਵਾਸਤੇ ਅੱਖਰ ਕਢਵਾਇਆ। “ਨ” ਅੱਖਰ ਨਿਕਲਿਆ ਸੀ। ਭੂਆ ਦੇ ਦੋਹਤੇ-ਦੋਹਤੀਆਂ ਨੇ ਇਸਦਾ ਨਾਂ “ਨੈਂਸੀ” ਰੱਖਿਆ। ਮੈਨੂੰ ਵੀ ਅਤੇ ਮੇਰੇ ਮੰਮੀ-ਡੈਡੀ, ਮੀਨੂੰ, ਸਨੀ ਅਤੇ ਸਭ ਨੂੰ ਇਹ ਨਾਂ ਬਹੁਤ ਪਸੰਦ ਆਇਆ। ਮੇਰੀ ਬੇਸਮੰਟ ਵਿਚ ਰੌਣਕ ਆ ਗਈ। ਮੇਰੀ ਭੂਆ ਅਕਸਰ ਆਪਣੇ ਦੋਹਤੇ-ਦੋਹਤੀਆਂ ਨੂੰ ਲੈ ਕੇ ਆ ਜਾਂਦੀ ਸੀ। ਇੱਥੇ ਦੇ ਬੱਚਿਆਂ ਨੂੰ ਛੋਟੇ ਬੇਬੀ ਨੂੰ ਵੇਖਣ ਅਤੇ ਉਸ ਨਾਲ ਖੇਡਣ ਦਾ ਬੜਾ ਹੀ ਚਾਅ ਹੁੰਦਾ ਹੈ। ਬੱਚਿਆਂ ਨੇ ਮੇਰੇ ਆਈ ਫ਼ੋਨ ਤੇ ਨੈਂਸੀ ਦੀਆਂ ਕਈ ਫ਼ੋਟੋਆਂ ਖਿੱਚੀਆਂ।
ਉੱਜੜਦੇ ਰਿਸ਼ਤੇ
ਇਕ ਦਿਨ ਮੈਨੂੰ ਮੰਮੀ ਨੇ ਦੱਸਿਆ ਕਿ ਮੇਰੀ ਰਾਜ ਅਤੇ ਜੱਸੀ ਮੈਨੂੰ ਬਹੁਤ ਯਾਦ ਕਰਦੀਆਂ ਸਨ। ਕੈਨੇਡਾ ਆਉਣ ਬਾਅਦ ਮੈਂ ਉਨ੍ਹਾਂ ਨੂੰ ਕਦੇ ਫ਼ੋਨ ਨਹੀ ਸੀ ਕੀਤਾ। ਕਿ ਮੰਮੀ ਨੇ ਉਨ੍ਹਾਂ ਨੂੰ ਮੇਰੀ ਹਰ ਗੱਲ ਦੱਸੀ ਸੀ। ਜੱਸੀ ਨੇ ਇਸੇ ਕਾਰਨ ਲਵ ਮੈਰਿਜ ਕਰਵਾ ਲਈ ਸੀ। ਉਸਦੇ ਘਰਦਿਆਂ ਨੂੰ ਮੁੰਡਾ ਬਿਲਕੁਲ ਪਸੰਦ ਨਹੀ ਸੀ। ਉਸਨੇ ਜਿੱਦ ਨਾਲ ਵਿਆਹ ਕਰਵਾਇਆ ਸੀ। ਮੈਂ ਮੰਮੀ ਕੋਲੋਂ ਦੋਨਾਂ ਦੇ ਟੈਲੀਫ਼ੋਨ ਨੰਬਰ ਲਏ। ਮੈਂ ਜੱਸੀ ਨੂੰ ਫ਼ੋਨ ਕੀਤਾ ਅਤੇ ਉਸਨੂੰ ਮੁਬਾਰਕਾਂ ਦਿੱਤੀਆਂ ਕਿ ਉਸਨੇ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ। ਉਹ ਬੜੀ ਖੁਸ਼ ਲੱਗ ਰਹੀ ਸੀ।
ਮੈਂ ਰਾਜ ਨਾਲ ਵੀ ਗੱਲ ਕੀਤੀ। ਰਾਜ ਦੇ ਵਿਆਹ ਦੀ ਗੱਲ ਵੀ ਕੈਨੇਡਾ ਵਿਚ ਚੱਲ ਰਹੀ ਸੀ। ਮੁੰਡਾ ਟੋਰੰਟੋ ਵਿਚ ਸੀ। ਮੇਰੀ ਹਾਲਤ ਜਾਣ ਕੇ ਉਸਦੇ ਘਰ ਦੇ ਰਾਜ ਨੂੰ ਕੈਨੇਡਾ ਵਿਆਉਣ ਤੋਂ ਬਹੁਤ ਡਰ ਰਹੇ ਸਨ। ਮੈਂ ਵੀ ਉਸਨੂੰ ਸੁਚੇਤ ਕੀਤਾ ਕਿ ਉਹ ਚੰਗੀ ਤਰ੍ਹਾਂ ਵੇਖ-ਪਰਖ਼ ਕੇ ‘ਹਾਂ’ ਕਰੇ। ਮੇਰੇ ਵਾਂਗ ਖੂਹ ਵਿਚ ਨਾ ਜਾ ਡਿੱਗੇ। ਮੈਂ ਆਪਣੀ ਬੇਟੀ ਬਾਰੇ ਵੀ ਦੱਸਿਆ। ਉਸਨੇ ਮੈਨੂੰ ਮੇਰੀਆਂ ਅਤੇ ਨੈਂਸੀ ਦੀਆਂ ਫ਼ੋਟੋਆਂ ਈ-ਮੇਲ ਕਰਨ ਨੂੰ ਕਿਹਾ। ਮੇਰੇ ਕੋਲ ਨਾ ਕੰਪਿਉਟਰ ਸੀ ਅਤੇ ਨਾ ਹੀ ਮੈਨੂੰ ਇਹ ਚੰਗੀ ਤਰ੍ਹਾਂ ਵਰਤਣਾ ਆਉਂਦਾ ਸੀ। ਭੂਆ ਨੇ ਮੈਨੂੰ ਆਪਣੇ ਘਰੋਂ ਇਕ ਪੁਰਾਣਾ ਡੈਸਕ ਟੌਪ ਕੰਪਿਊਟਰ ਅਤੇ ਟੇਬਲ ਲਿਆ ਦਿੱਤਾ। ਉਸਦੀ 14 ਸਾਲ ਦੀ ਦੋਹਤੀ ‘ਏਮਿਲੀ’ ਨੇ ਮੈਨੂੰ ਈ-ਮੇਲ ਬਨਾਉਣੀ ਅਤੇ ਵਰਤਣੀ ਸਿਖਾ ਦਿੱਤੀ। ਮੈਂ ‘ਏਮਿਲੀ’ ਦੀ ਈ-ਮੇਲ ਲੈ ਕੇ ਉਸਨੂੰ ਈ-ਮੇਲ ਭੇਜਣੀ ਅਤੇ ਨਾਲ ਫ਼ੋਟੋਆਂ ਭੇਜਣੀਆਂ ਵੀ ਸਿੱਖ ਲਈਆਂ। ਉਸਨੇ ਮੈਨੂੰ ਫ਼ੇਸਬੁੱਕ ਵਰਤਣੀ ਵੀ ਸਿਖਾ ਦਿੱਤੀ। ਉਸਨੇ ਮੈਨੂੰ ਆਈ ਫ਼ੋਨ ਤੋਂ ਫ਼ੇਸਬੁੱਕ ‘ਤੇ ਫ਼ੋਟਵਾਂ ਅੱਪਲੋਡ ਕਰਨੀਆਂ ਅਤੇ ਡਾਉਨਲੋਡ ਵੀ ਸਿਖਾਈਆਂ। ਮਂੈ ਰਾਜ ਨੂੰ ਉਸਦੀ ਈ-ਮੇਲ ‘ਤੇ ਆਪਣੀਆਂ ਅਤੇ ਨੈਂਸੀ ਦੀਆਂ ਕਿੰਨੀਆਂ ਹੀ ਫ਼ੋਟੋਆਂ ਭੇਜੀਆਂ। ਕੰਪਿਊਟਰ ਵਰਤਣਾ ਸਿੱਖਣ ਨਾਲ ਮੇਰਾ ਸਮਾਂ ਬਹੁਤ ਵਧੀਆ ਬੀਤਣ ਲੱਗ ਪਿਆ। ਨੈਂਸੀ ਨੇ ਮੇਰੀ ਜਿੰ.ਦਗੀ ਹੀ ਬਦਲ ਦਿੱਤੀ ਸੀ। ਪੈਸੇ ਦੀ ਮੈਨੂੰ ਕੋਈ ਤੰਗੀ ਨਹੀ ਸੀ। ਮੈਨੂੰ ਮੈਟਰਨਿਟੀ ਵੀ ਲੱਗੀ ਹੋਈ ਸੀ। ਸੈਮ ਵਲੋਂ ਵੀ ਮੈਨੂੰ ਪੈਸੇ ਆਉਂਦੇ ਸਨ।
ਇਕ ਦਿਨ ਮੈਨੂੰ ਮੇਰੀ ਕੌਂਸਲਰ ਦਾ ਫ਼ੋਨ ਆਇਆ। ਉਸਨੇ ਦੱਸਿਆ ਕਿ ਸੈਮ ਮੇਰੇ ਕੋਲੋਂ ਤਲਾਕ ਚਾਹੁੰਦਾ ਹੈ। ਸੈਮ ਨੇ ਆਪਣੇ ਵਕੀਲ ਰਾਹੀਂ ਕੁਝ ਪੇਪਰ ਭੇਜੇ ਸਨ। ਮੇਰੇ ਦਿਲ ਨੂੰ ਇਕ ਬਹੁਤ ਵੱਡਾ ਧੱਕਾ ਲੱਗਾ ਕਿ ਮੈ ਜਲਦੀ ਹੀ ਤਲਾਕਸ਼ੁਦਾ ਹੋ ਜਾਣਾ ਸੀ। ਇਕ
ਸ਼ਰਮਨਾਕ ਸਿਹਰਾ! ਮੇਰੀ ਜ਼ਿੰਦਗੀ ਪਿਛਲੇ ਡੇਢ ਸਾਲ ਵਿਚ ਕਿੰਨੇ ਪੜਾਵਾਂ ਵਿਚੋਂ ਨਿਕਲੀ ਸੀ। ਮੈ ਸਾਰਾ ਦਿਨ ਰੋਂਦੀ ਰਹੀ। ਉਸ ਦਿਨ ਮੈ ਨਾ ਕਿਸੇ ਨਾਲ ਕੋਈ ਗੱਲ ਕੀਤੀ ਅਤੇ ਨਾ ਹੀ ਫ਼ੋਨ ਕੀਤਾ। ਮੈ ਆਪਣਾ ਫ਼ੋਨ ਬੰਦ ਕਰ ਲਿਆ। ਮੈ ਆਪਣੇ ਇਸ ਦੁੱਖ ਨਾਲ ਇਕੱਲੀ ਰਹਿਣਾ ਚਾਹੁੰਦੀ ਸੀ। ਹਾਲੇ ਕੱਲ੍ਹ ਦੀ ਗੱਲ ਸੀ ਕਿ ਐਨੇ ਚਾਵਾਂ ਨਾਲ ਮੇਰਾ ਵਿਆਹ ਹੋਇਆ ਸੀ। ਜਿੰਦਗੀ ਨੇ ਮੇਰੇ ਨਾਲ ਕਿੰਨਾ ਵੱਡਾ ਮਜ਼ਾਕ ਕੀਤਾ ਸੀ। ਕੌਂਸਲਰ ਮੇਰੇ ਘਰ ਉਹ ਪੇਪਰ ਛੱਡ ਗਈ। ਉਸਨੇ ਦੱਸਿਆ ਕਿ ਮੈਨੂੰ ਇਹ ਕੇਸ ਆਪ ਹੀ ਲੜਨਾ ਪਵੇਗਾ।
“ਮੈਂ ਤਾਂ ਮਰ ਹੀ ਜਾਵਾਂ। ਮੇਰੀ ਕਿਸੇ ਨੂੰ ਲੋੜ ਨਹੀ ਹੈ। ਕੀ ਕਰਨਾ ਹੈ ਮੈਂ ਜੀ ਕੇ? ਪਰ ਮੇਰੀ ਨੈਂਸੀ ਦਾ ਕੀ ਹੋਵੇਗਾ? ਇਥੇ ਆਪੇ ਸਰਕਾਰ ਨੇ ਸਾਂਭ ਲੈਣੀ ਹੈ। ਮੇਰੀ ਜ਼ਿੰਦਗੀ  ਦਾ ਮਕਸਦ ਖਤਮ ਹੋ ਗਿਆ ਹੈ। ਮੇਰੇ ਸਾਰੇ ਚਾਅ ਮਰ ਚੁੱਕੇ ਹਨ। ਮੈਨੂੰ ਕਿਸ ਗੁਨਾਹ ਦੀ ਐਨੀ ਸਜ਼ਾ ਮਿਲ ਰਹੀ ਹੈ? ਅੱਗੇ ਪਤਾ ਨਹੀ ਹੋਰ ਕੀ-ਕੀ  ਵੇਖਣਾ ਹੈ? ਮੇਰੀ ਮੌਤ ਹੀ ਮੇਰੇ ਸਾਰੇ ਸਵਾਲਾਂ ਦਾ ਜੁਆਬ ਹੈ। ਪਰ ਮੈਂ ਆਪਣੀ ਨੈਂਸੀ, ਆਪਣੇ ਕਲੇਜੇ ਦੇ ਟੁੱਕੜੇ ਦਾ ਕੀ ਕਰਾਂ? ਮੈਂ ਤਾਂ ਇਸਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਣਾ ਚਾਹੁੰਦੀ ਸੀ। ਇਹ ਵੀ ਤਾਂ ਮੇਰੇ ਵਾਂਗ ਦੁੱਖ ਹੀ ਝੱਲਣ ਆਈ ਹੋਣੀ ਐਂ। ਇਹ ਨਾ ਹੀ ਜੰਮਦੀ ਤਾਂ ਚੰਗਾ ਹੀ ਸੀ। ਜੇ ਨੈਂਸੀ ਨੂੰ ਮੈਂ ਉਦੋਂ ਹੀ ਖ਼ਤਮ ਕਰਵਾ ਦਿੰਦੀ! ਮੈ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਆਪਣਾ ਵਿਆਹ ਕਰਵਾ ਲੈਂਦੀ। ਸਾਰਾ ਝੰਜਟ ਹੀ ਖਤਮ ਹੋ ਜਾਣਾ ਸੀ। ਮੇਰੇ ‘ਤੇ ਨੈਂਸੀ ਦੀ ਜਿੰਮੇਵਾਰੀ ਵੀ ਨਹੀ ਸੀ ਹੋਣੀ। ਪਰ ਪੰਡਤ ਨੇ ਕਿਹਾ ਸੀ ਕਿ ਮੇਰੇ ਕਰਮਾਂ ਵਿਚ ਵਿਆਹ ਦਾ ਸੁੱਖ ਹੀ ਨਹੀ ਸੀ। ਜੇ ਦੂਜਾ ਮੁੰਡਾ ਵੀ ਸੈਮ ਵਰਗਾ ਹੀ ਨਿਕਲਦਾ? ਨਹੀ-ਨਹੀ, ਮੈ ਵੇਖ ਕੇ ਵਿਆਹ ਕਰਵਾਉਣਾ ਸੀ। ਮੇਰੇ ਤੋਂ ਬਹੁਤ ਗਲਤੀ ਹੋ ਗਈ ਸੀ। ਮਂੈ ਉਹ ਚਰਚ ਵਾਲਿਆਂ ਦੀਆਂ ਗੱਲਾਂ ਵਿਚ ਆ ਕੇ ਬੜਾ ਗਲਤ ਫ਼ੈਸਲਾ ਲਿਆ ਸੀ। ਮੈਨੂੰ ਆਪਣੀ ਕੁੜੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਣਾ ਚਾਹੀਦਾ ਸੀ। ਫ਼ਿਰ ਸਭ ਕੁਝ ਠੀਕ ਹੋ ਜਾਣਾ ਸੀ। ਪਰ ਹੁਣ ਕੀ ਹੋ ਸਕਦਾ ਸੀ? ਜਿੰ.ਦਗੀ ਦਾ ਜੇ ਇਕ ਅਹਿਮ ਗਲਤ ਫ਼ੈਸਲਾ ਲੈ ਲਿਆ ਜਾਵੇ ਤਾਂ ਸਾਰੀ ਜਿੰ.ਦਗੀ ਬਰਬਾਦ ਹੋ ਜਾਂਦੀ ਹੈ। ਮੈਨੂੰ ਲਵ-ਮੈਰਿਜ ਹੀ ਕਰਵਾਉਣੀ ਚਾਹੀਦੀ ਸੀ। ਪਰ ਮੇਰੇ ਮੰਮੀ-ਡੈਡੀ ਦੀ ਅਰੇਂਜਡ-ਮੈਰਿਜ ਹੀ ਸੀ! ਉਹ ਕਿੰਨੇ ਖੁਸ਼ ਰਹੇ ਹਨ! ਦੋਨੋ ਕਿੰਨੇ ਚੰਗੇ ਹਨ! ਇਹ ਜ਼ਿੰਦਗੀ ਕੀ ਹੈ? ਕੀ ਸਹੀ ਹੈ ‘ਤੇ ਕੀ ਗਲਤ ਹੈ? ਹਾਏ ਓਏ ਰੱਬਾ! ਕਿੱਥੇ ਲਿਆ ਕੇ ਮਾਰਿਆ ਈ ਮੈਨੂੰ!”, ਗੱਲਾਂ ਕਰਕੇ ਆਪੇ ਹੀ ਕੱਟਦੀ ਮੈ ਹਾਲੋਂ ਬੇਹਾਲ ਹੋ ਰਹੀ ਸੀ। ਮੇਰਾ ਤਲਾਕ ਹੋਣ ਲੱਗਾ ਸੀ। ਮੇਰਾ ਦਿਲ ਬੈਠਦਾ ਜਾ ਰਿਹਾ ਸੀ।
ਭੂਆ ਕਿੰਨੀ ਚੰਗੀ ਸੀ!
ਮੈਂ ਦੋ ਦਿਨ ਤਕ ਆਪਣਾ ਫ਼ੋਨ ਔਨ ਨਾ ਕੀਤਾ। ਨਾ ਹੀ ਕਿਸੇ ਨਾਲ ਗੱਲ ਕੀਤੀ ਅਤੇ ਨਾ ਹੀ ਮੈਂ ਚੰਗੀ ਤਰ੍ਹਾਂ ਰੋਟੀ ਬਣਾਈ। ਸਿਰਫ਼ ਅੰਦਰ ਪਈ ਰੋਂਦੀ ਰਹੀ, ਆਪਣੀ ਸੜ ਗਈ ਕਿਸਮਤ ਨੂੰ। ਤੀਸਰੇ ਦਿਨ ਮੇਰੀ ਬੇਸਮੰਟ ਦਾ ਦਰਵਾਜਾ ਕਿਸੇ ਨੇ ਖੜਕਾਇਆ। ਭੂਆ ਆਈ ਸੀ। ਉਸਨੇ ਮੈਨੂੰ ਕਈ ਵਾਰ ਫ਼ੋਨ ਕੀਤਾ ਸੀ। ਮੇਰਾ ਫੋਨ ਬੰਦ ਹੋਣ ਕਰਕੇ ਉਸਨੂੰ ਮੇਰੀ ਬੜੀ ਚਿੰਤਾ ਹੋਈ ਸੀ। ਮਂੈ ਦਰਵਾਜ਼ਾ ਖੋਲਿਆ ਅਤੇ ਭੂਆ ਦੇ ਗਲੇ ਲੱਗ ਕੇ ਫ਼ੁੱਟ-ਫ਼ੁੱਟ ਕੇ ਰੋ ਪਈ। ਉਸਨੇ ਮੈਨੂੰ ਮਸਾਂ ਚੁੱਪ ਕਰਾਇਆ। ਮਂੈ ਉਸਨੂੰ ਸਾਰੀ ਕਹਾਣੀ ਦੱਸੀ। ਉਸਨੇ ਮੈਨੂੰ ਸ਼ਾਂਤ ਹੋ ਕੇ ਸੋਚਣ ਨੂੰ ਕਿਹਾ। ਸਭ ਤੋਂ ਪਹਿਲਾਂ ਤਾਂ ਉਸਨੇ ਮੈਨੂੰ ਨੈਂਸੀ ਵੱਲ ਧਿਆਨ ਦੇਣ ਨੂੰ ਕਿਹਾ। ਫ਼ਿਰ ਉਸਨੇ ਮੈਨੂੰ ਰੋਟੀ ਬਣਾ ਕੇ ਖੁਆਈ। ਉਹ ਮੈਨੂੰ ਇਕ ਸਰਕਾਰੀ ਮੱਦਦ ਨਾਲ ਚਲਾਈ ਜਾ ਰਹੀ ਸੰਸਥਾ ਵਿਚ ਲੈ ਗਈ ਜਿਸਨੇ ਮੈਨੂੰ ਮੁਫ਼ਤ ਕਾਨੂੰਨੀ ਮਦਦ ਦਾ ਭਰੋਸਾ ਦਿੱਤਾ। ਮੇਰਾ ਤਲਾਕ ਦਾ ਕੇਸ ਲੜਨ ਲਈ ਅਤੇ ਮੇਰਾ ਬਣਦਾ ਮਾਲੀ ਹੱਕ ਦਿਵਾਉਣ ਲਈ ਸੰਸਥਾ ਨੇ ਮੈਨੂੰ ਇਕ ਵਕੀਲ ਮੁਹਈਆ ਕਰਵਾਇਆ। ਵਕੀਲ ਨੇ ਮੇਰੇ ਪਹਿਚਾਣ ਪੱਤਰ ਅਤੇ ਪੇਪਰ ਫ਼ੋਟੋਕਾਪੀ ਕਰ ਕੇ ਰੱਖ ਲਏ। ਫ਼ਿਰ ਉਸਨੇ ਮੈਨੂੰ ਕੁੱਝ ਪੇਪਰ ਭਰ ਕੇ ਸਾਈਨ ਕਰਨ ਨੂੰ ਕਿਹਾ। ਉਸ ਵਕੀਲ ਨੇ ਮੈਨੂੰ ਯਕੀਨ ਦਿਵਾਇਆ ਕਿ ਉਹ ਢੁਕਵੀਂ ਕਾਰਵਾਈ ਕਰੇਗਾ।
ਅਸੀਂ ਘਰ ਵਾਪਿਸ ਆਏ। ਮੇਰੇ ਦਿਲ ਨੂੰ ਹੌਲ ਪਈ ਜਾ ਰਹੇ ਸਨ। ਮੈਂ ਅੰਦਰ ਵੜਦਿਆਂ ਹੀ ਬੇਹੋਸ਼ ਹੋ ਕੇ ਡਿੱਗ ਪਈ। ਭੂਆ ਨੇ ਮੇਰੇ ਮੁੰਹ ‘ਤੇ ਛਿੱਟੇ ਮਾਰ ਕੇ ਮੈਨੂੰ ਹੋਸ਼ ਵਿਚ ਲਿਆਂਦਾ। ਮਂੈ ਰੋਈ ਜਾ ਰਹੀ ਸੀ ਅਤੇ ਭੂਆ ਬੜੇ ਹੌਂਸਲੇ ਨਾਲ ਮੈਨੂੰ ਦਿਲਾਸਾ ਦੇ ਰਹੀ ਸੀ। ਅਖੀਰ ਜਦੋਂ ਮਂੈ ਰੋਣੋ ਨਾ ਰੁਕੀ ਤਾਂ ਭੂਆ ਨੇ ਮੈਨੂੰ ਗੁੱਸੇ ਨਾਲ ਡਾਂਟਿਆ।
“ਚੁੱਪ ਕਰ ਜਾ, ਸੋਨੀਆਂ। ਬੱਚੀ ਨਹੀ ਹੈਗੀ ਤੂੰ ਹੁਣ। ਹੋਸ਼ ਵਿਚ ਆ। ਆਪਣੇ-ਆਪ ਨੂੰ ਸੰਭਾਲ। ਆਪਣੀ ਨੈਂਸੀ ਵਲ ਵੇਖ। ਹਿੰਮਤ ਤੋਂ ਕੰਮ ਲੈ ‘ਤੇ ਜੀਣਾ ਸਿੱਖ। ਜੇ ਤੂੰ ਢੇਰੀ ਢਾਹ ‘ਤੀ ਤੇ ਕੀ ਹੋਉ ਤੇਰੀ ਨੈਂਸੀ ਦਾ?”, ਭੂਆ ਨੇ ਗੁੱਸੇ ਦੇ ਬਾਅਦ ਥੋੜੀ ਨਰਮਾਈ ਨਾਲ ਵੀ ਸਮਝਾਇਆ।
“ਇਹ ਨਾ ਹੀ ਜੰਮਦੀ ਤਾਂ ਚੰਗਾ ਸੀ। ਮਂੈ ਇਕੱਲੀ ਮਰ ਤਾਂ ਲੈਦੀਂ।”, ਮੈਂ ਭੁੱਬਾਂ ਮਾਰ ਕੇ ਕਿਹਾ।
“ਨਾ ਸੋਨੀਆਂ, ਇੰਜ ਨਾ ਕਹਿ। ਬੱਚੇ ਤਾਂ ਪਰਮਾਤਮਾਂ ਦੀ ਬੜੀ ਵੱਡੀ ਬਖਸ਼ਸ਼. ਹੁੰਦੇ ਨੇ। ਮੇਰੀ ਸਭ ਤੋਂ ਛੋਟੀ ਕੁੜੀ ਵੱਲ ਵੇਖ। ਸੱਤ ਸਾਲ ਹੋ ਗਏ ਵਿਆਹ ਨੂੰ। ਹਾਲੇ ਤਕ ਕੋਈ ਬੱਚਾ ਨਹੀ ਹੋਇਆ। ਉਹ ਤਾਂ ਮੈਨੂੰ ਜਵਾਈ ਚੰਗਾ ਮਿਲਿਆ ਹੋਇਆ ਐ। ਨਹੀਂ ਤਾਂ ਪਤਾ ਨਹੀ ਕੀ ਬਣਨਾ ਸੀ ਮੇਰੀ ਧੀ ਦਾ। ਅਸੀਂ ਉਸ ਲਈ ਹੁਣ ਤੱਕ ਕੀ-ਕੀ ਨਹੀ ਕੀਤਾ! ਹਾਲੇ ਅੱਗੇ ਪਤਾ
ਨਹੀ ਕੀ ਬਣਨਾ ਐ ਮੇਰੀ ਬੱਚੀ ਦਾ। ਮੇਰੀ ਕਿਸਮਤ ਵਿਚ ਤਾਂ ਮੈਨੂੰ ਬੁਰਾਈ ਆਉਣੀ ਹੀ ਲਿਖੀ ਹੋਈ ਐ, ਜਿੰਨਾਂ ਮਰਜੀ ਕਿਸੇ ਦਾ ਭਲਾ ਕਰ ਲਵਾਂ। ਸੋਚਿਆ ਸੀ ਕਿ ਤੇਰੇ ਕਰਕੇ ਮੇਰਾ ਰੱਬ ਵਰਗਾ ਪਿਆਰਾ ਵੀਰ ‘ਤੇ ਉਸਦਾ ਪਰਿਵਾਰ ਇੱਥੇ ਆ ਜੂ। ਤੂੰ ਵਿਚਾਰੀ ਇੱਥੇ ਆ ਕੇ ਬੁਰੀ ਫ਼ਸ ਗਈ। ਮੈਂ ਤੇਰੇ ਵੱਲੋਂ ਵੀ ਮਾੜੀ ਬਣੀ ‘ਤੇ ਤੇਰੇ ਮਾਂ-ਪਿਓ ਵਲੋਂ ਵੀ। ਮੈਂ ਦੱਸ ਕਿਹੜੇ ਖੂਹ ਵਿਚ ਜਾ ਮਰਾਂ?”, ਕਹਿ ਕੇ ਭੂਆ ਵੀ ਫ਼ੁੱਟ-ਫ਼ੁੱਟ ਕੇ ਰੋ ਪਈ।
“ਨਾ ਭੂਆ ਜੀ, ਤੁਸੀਂ ਨਾ ਰੋਵੋ। ਤੁਸੀਂ ਤਾਂ ਬਹੁਤ ਹੀ ਚੰਗੇ ਹੋ। ਮੈਨੂੰ ਤੁਹਾਡੇ ਨਾਲ ਕੋਈ ਗਿਲਾ ਨਹੀ ਹੈ।”, ਮੈਂ ਭੂਆ ਨੂੰ ਬੜੇ ਅਦਬ-ਸਤਿਕਾਰ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ।
“ਧੀਏ, ਤੈਨੂੰ ਕੀ ਪਤਾ ਮੈ ਢਿੱਡੋਂ ਕਿੰਨੀ ਦੁੱਖੀ ਹਾਂ!”, ਭੂਆ ਨੇ ਰੋਂਦੀ ਨੇ ਮੈਨੂੰ ਗਲ਼ ਨਾਲ ਲਗਾ ਲਿਆ।
ਭੂਆ ਨੇ ਮੈਨੂੰ ਨੈਂਸੀ ਨੂੰ ਦੁੱਧ ਪਿਲਾਉਣ ਨੂੰ ਕਿਹਾ। ਫ਼ਿਰ ਉਹ ਮੇਰੇ ਲਈ ਇਕ ਹੋਰ ਸਬਜ਼ੀ ਅਤੇ ਰੋਟੀ ਬਣਾ ਕੇ ਚਲੀ ਗਈ। ਮਂੈ ਭੂਆ ਦੀਆਂ ਗੱਲਾਂ ਦੁਬਾਰਾ ਯਾਦ ਕਰ ਰਹੀ ਸੀ। ਕਿੰਨੀ ਚੰਗੀ ਆ ਭੂਆ ਅਤੇ ਕਿੰਨੀ ਦੁੱਖੀ ਵੀ। ਮੇਰੇ ਮਨ ਵਿਚ ਭੂਆ ਲਈ ਵੀ ਗਿਲਾ ਸੀ ਕਿ ਇਸੇ ਕਰਕੇ ਹੀ ਮੇਰੀ ਇਹ ਹਾਲਤ ਹੋਈ ਸੀ। ਪਰ ਮੇਰੇ ਮਨ ਵਿਚੋਂ ਇਹ ਗਿਲਾ ਵੀ ਦੂਰ ਹੋ ਗਿਆ ਸੀ। ਮੇਰੇ ਮਨ ਵਿਚ ਭੂਆ ਜੀ ਦੇ ਵਾਸਤੇ ਇੱਜਤ ਜਾਗ ਪਈ ਸੀ। ਭੂਆ ਜੀ ਨੂੰ ਉਸ ਦਿਨ ਮਿਲ ਕੇ ਮੈਨੂੰ ਜਿਉਣ ਲਈ ਕੁਝ ਹਿੰਮਤ ਮਿਲ ਗਈ। ਮਂੈ ਹਿੰਮਤ ਕਰ ਕੇ ਜਿਉਣ ਲੱਗੀ ਅਤੇ ਨੈਂਸੀ ਨੂੰ ਪਾਲਣ ਵਲ ਧਿਆਨ ਦੇਣ ਲੱਗੀ। ਇਕ ਦਿਨ ਭੂਆ ਮੇਰੇ ਕੋਲ ਦੋਹਤੇ-ਦੋਹਤੀਆਂ ਨੂੰ ਲੈ ਕੇ ਆਈ। ਉਸ ਨੇ ਕਿਹਾ ਕਿ ਉਸਦੇ ਦੋਹਤੇ-ਦੋਹਤੀਆਂ ਮੈਨੂੰ ਬਹੁਤ ਪਸੰਦ ਕਰਦੇ ਸਨ। ਉਨ੍ਹਾਂ ਦੀ ਇਕ ਬੈੱਡਰੂਮ ਦੀ ਬੇਸਮੰਟ ਅਗਲੇ ਮਹੀਨੇ ਖਾਲੀ ਹੋ ਰਹੀ ਸੀ। ਉਹ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦੀ ਬੇਸਮੰਟ ਕਿਰਾਏ ‘ਤੇ ਲੈ ਲਵਾਂ। ਇਸ ਨਾਲ ਭੂਆ ਜੀ ਨੂੰ ਮੈਨੂੰ ਉਚੇਚੇ ਤੌਰ ਤੇ ਵੇਖਣ ਲਈ ਨਹੀ ਆਉਣਾ ਪਿਆ ਕਰੇਗਾ। ਨਾਲੇ ਉਹ ਨੈਂਸੀ ਦੀ ਵੀ ਦੇਖਭਾਲ ਕਰ ਲਿਆ ਕਰਨਗੇ। ਮੈਨੂੰ ਇਹ ਗੱਲ ਜਚ ਗਈ। ਮਂੈ ਆਪਣੀ ਮਕਾਨ ਮਾਲਕਣ ਨੂੰ ਇਕ ਮਹੀਨੇ ਦਾ ਨੋਟਿਸ ਦੇ ਦਿੱਤਾ। ਮਂੈ ਭੂਆ ਜੀ ਦੀ ਬੇਸਮੰਟ ਵਿਚ ਰਹਿਣ ਚਲੀ ਗਈ। ਮੈਂ ਆਪਣੇ ਸਾਰੇ ਸਰਵਿਸ ਦੇਣ ਵਾਲਿਆਂ ਜਿਵੇਂ ਬੈਂਕ, ਕੇਬਲ ਟੀਵੀ ਕੰਪਨੀ, ਫ਼ੋਨ ਕੰਪਨੀ ਆਦਿ ਨੂੰ ਆਪਣੇ ਨਵੇਂ ਪਤੇ ਦੀ ਜਾਣਕਾਰੀ ਦੇ ਦਿੱਤੀ। ਦਿਨ ਲੰਘਣ ਲੱਗੇ। ਮੇਰੇ ਤਲਾਕ ਦੇ ਕੇਸ ਦੀ ਕਾਰਵਾਈ ਚੱਲੀ ਜਾ ਰਹੀ ਸੀ। ਜਦੋਂ ਵੀ ਵਕੀਲ ਮੈਨੂੰ ਸੱਦਦਾ ਸੀ ਮਂੈ ਉਸ ਕੋਲ ਜਾ ਕੇ ਕੁਝ ਪੇਪਰ ਸਾਈਨ ਕਰ ਆਉਂਦੀ ਸੀ। ਉਹ ਮੈਨੂੰ ਕੇਸ ਦੀ ਹਰ ਜਾਣਕਾਰੀ ਦਿੰਦਾ ਰਹਿੰਦਾ ਸੀ।

ਮੇਰਾ ਪਹਿਲਾ ਪਿਆਰ
ਇਕ ਦਿਨ ਮੈਂ ਗਰੋਸਰੀ ਖਰੀਦਣ ਗਈ ਸੀ ਕਿ ਮੈਨੂੰ ਇਕ ਕੁੜੀ ਨੇ ਬੜੇ ਪਿਆਰ ਨਾਲ ਕੈਨੇਡਾ ਦੇ ਟੈਕਸ ਸਿਸਟਮ ਬਾਰੇ ਅਤੇ ਹੋਰ ਜ਼ਰੂਰੀ ਕੰਮ ਦੀਆਂ ਗੱਲਾਂ ਦੱਸਣ ਲਈ ਆਪਣੇ ਦਫ਼ਤਰ ਸੱਦਿਆ। ਮੈ ਉਸਦੇ ਦੱਸੇ ਪਤੇ ‘ਤੇ ਜਾ ਕੇ ਉਸਨੂੰ ਮਿਲੀ। ਮੈਨੂੰ ਉਸਨੇ ਇਕ ਵਿਗਿਆਨਿਕ ‘ਅਲਬਰਟ ਆਈਨਸਟੀਨ’ ਦਾ ਬਹੱਤਰ ਦਾ ਫ਼ਾਰਮੂਲਾ ਸਮਝਾਇਆ। ਮੈਨੂੰ ਇਹ ਗੱਲ ਬੜੀ ਜਚੀ। ਮਂੈ ਅਕਸਰ ਉੱਥੇ ਜਾਣ ਲੱਗ ਪਈ ਅਤੇ ਫ਼ਾਈਨੈਂਸ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖਣ ਲੱਗ ਪਈ। ਇਕ ਦਿਨ ਉਸ ਕੁੜੀ ਨੇ ਮੇਰਾ ਇਕ ਟੈੱਸਟ ਬੁੱਕ ਕਰਵਾ ਦਿੱਤਾ। ਮਂੈ ਇਸ ਟੈੱਸਟ ਦੀ ਤਿਆਰੀ ਕਰਨ ਲੱਗ ਗਈ। ਮਂੈ ਕੰਪਨੀ ਦੇ ਸਿਸਟਮ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਵੀ ਕੰਪਨੀ ਵਿਚ ਕਈ ਨਵੇਂ ਲੋਕ ਲਿਆਂਦੇ। ਇਕ ਦਿਨ ਨੈਂਸੀ ਨੂੰ ਬੁਖਾਰ ਸੀ। ਮੈਨੂੰ ਇਕੱਲੀ ਨੂੰ ਗਰੋਸਰੀ ਲੈਣ ਜਾਣਾ ਪਿਆ। ਮੈਂ ਸਰੀ ਮਾਲ ਵਿਚ ਇਕ ਬੜੇ ਹੀ ਸੁਣੱਖੇ ਜਿਹੇ ਮੁੰਡੇ ਨੂੰ ਵੇਖਿਆ। ਉਹ ਮੇਰੇ ਵੱਲ ਵੇਖ ਕੇ ਮੁਸਕਰਾਈ ਜਾ ਰਿਹਾ ਸੀ। ਸਾਡੇ ਇਸ ਬਿਜਨਸ ਵਿਚ ਸਾਨੂੰ ਹਰ ਕਿਸੇ ਨਾਲ ਗੱਲ ਕਰਕੇ ਆਪਣੇ ਦਫ਼ਤਰ ਬੁਲਾਉਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਸੀ। ਮਂੈ ਉਸ ਕੋਲ ਗਈ ਅਤੇ Aਸਨੂੰ ਆਪਣਾ ਬਿਸਨਸ ਕਾਰਡ ਦਿੱਤਾ।

“ਹਾਏ! ਮਾਈਸੈੱਲਫ਼ ਸੋਨੀਆਂ।”, ਮਂੈ ਕਿਹਾ।
“ਹਾਏ! ਆਇਅਮ ਅਮ੍ਰਿਤ।”, ਉਸਨੇ ਜਵਾਬ ਵਿਚ ਕਿਹਾ।
ਮੈਂ ਉਸਨੂੰ ਆਪਣੇ ਦਫ਼ਤਰ ਬੁਲਾਇਆ। ਉਹ ਅਗਲੇ ਦਿਨ ਉੱਥੇ ਆ ਗਿਆ। ਮਂੈ ਉਸਨੂੰ ਸਾਰੇ ਬਿਸਨੈਸ ਬਾਰੇ ਸਮਝਾਇਆ। ਉਸਨੇ ਝੱਟ ਸਾਡੀ ਕੰਪਨੀ ਨਾਲ ਕੰਮ ਕਰਨਾ ਮੰਨ ਲਿਆ। ਉਹ ਰੋਜ ਮੇਰੇ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਲੱਗਾ। ਉਹ ਕੈਨੇਡਾ ਛੇ ਮਹੀਨੇ ਪਹਿਲਾਂ ਹੀ ਆਇਆ ਸੀ। ਉਹ ਜਲੰਧਰ ਦੇ ਇਕ ਬਹੁਤ ਹੀ ਅਮੀਰ ਪ੍ਰੀਵਾਰ ਵਿਚੋਂ ਸੀ। ਉਨ੍ਹਾਂ ਦੀ ਆਪਣੀ ਟਰੱਕਿੰਗ ਕੰਪਨੀ ਸੀ। ਉਸਦੀ ਭੈਣ ਨੇ ਉਨ੍ਹਾਂ ਸਾਰਿਆਂ ਨੂੰ ਕੈਨੇਡਾ ਸੱਦਿਆ ਸੀ। ਉਸਦੀ ਭੈਣ ਵੀ ਇੱਥੇ ਇਕ ਵੱਡੀ ਟਰੱਕਿੰਗ ਕੰਪਨੀ ਵਾਲਿਆਂ ਦੇ ਘਰ ਵਿਆਹੀ ਹੋਈ ਸੀ। ਅਮ੍ਰਿਤ ਬਹੁਤ ਖੁੱਲ੍ਹ ਕੇ ਬੋਲ ਨਹੀ ਸੀ ਪਾਉਂਦਾ। ਪਰ ਮੈਨੂੰ ਉਹ ਕਈ ਗੱਲਾਂ ਕਰਕੇ ਬਹੁਤ ਹੀ ਪਸੰਦ ਸੀ।
“ਸੋਨੀਆਂ, ਤੂੰ ਮੈਨੂੰ ਬਹੁਤ ਚੰਗੀ ਲੱਗਦੀ ਐਂ।” ਇਕ ਦਿਨ ਉਸਨੇ ਆਫ਼ਿਸ ਵਿਚ ਮੇਰੇ ਕਮਰੇ ਵਿਚ ਮੌਕਾ ਵੇਖ ਕੇ ਮੇਰਾ ਹੱਥ ਫ਼ੜ ਕੇ ਕਹਿ ਹੀ ਦਿੱਤਾ।
“ਛੱਡ ਮੇਰਾ ਹੱਥ।”, ਮੈ ਝੂਠ-ਮੂਠ ਦਾ ਗੁੱਸਾ ਵਿਖਾਇਆ। ਅੰਦਰੋ-ਅੰਦਰ ਪਿਆਰ ਵਿਚ ਭਿੱਜ ਕੇ ਮੇਰੇ ਲੂ-ਕੰਡੇ ਖੜੇ ਹੋ ਗਏ।
ਅਮ੍ਰਿਤ ਨੇ ਹੱਥ ਛੱਡਣ ਦੀ ਥਾਂ ਮੇਰੇ ਚਿਹਰੇ ਤੇ ਹੱਥ ਫ਼ੇਰਨਾ ਸ਼ੁਰੂ ਕਰ ਦਿੱਤਾ। ਮੇਰੇ ਸਾਰੇ ਸਰੀਰ ਵਿਚ ਹਜ਼ਾਰਾਂ ਵੋਲਟ ਦਾ ਕਰੰਟ ਦੌੜਨ ਲੱਗਾ। ਮੇਰਾ ਦਿਲ ਕਹਿ ਰਿਹਾ ਸੀ ਕਿ ਅਮ੍ਰਿਤ ਹੀ ਮੇਰਾ ਸੱਚਾ ਪਿਆਰ ਸੀ।
“ਤੈਨੂੰ ਪਤੈ ਮਂੈ ਤੇਰੇ ਨਾਲੋਂ ਪੰਜ ਸਾਲ ਵੱਡੀ ਹਾਂ? ਮੇਰੀ ਇਕ ਬੇਟੀ ਵੀ ਹੈ।”,
“ਮੈਨੂੰ ਕੋਈ ਫ਼ਰਕ ਨਹੀ ਪੈਂਦਾ। ਸਚਿਨ ਤੇਂਦੁਲਕਰ ਦੀ ਘਰਵਾਲੀ ਵੀ ਉਸ ਤੋਂ ਪੰਜ ਸਾਲ ਵੱਡੀ ਐ। ਸੋਨੀਆਂ! ਮੈਂ ਜਦੋਂ ਦਾ ਤੈਨੂੰ ਵੇਖਿਐ, ਮੈਨੂੰ ਨਹੀ ਪਤਾ ਮੈਨੂੰ ਕੀ ਹੋ ਗਿਆ ਐ। ਜ਼ਿੰਦਗੀ ‘ਚ ਪਹਿਲੀ ਵਾਰ ਇੰਜ ਹੋਇਐ ਮੇਰੇ ਨਾਲ। ਦਿਨ-ਰਾਤ ਉਠਦੇ-ਬੈਠਦੇ ਸੌਂਦੇ-ਜਾਗਦੇ ਬੱਸ ਤੇਰਾ ਹੀ ਚਿਹਰਾ ਮੇਰੀਆਂ ਅੱਖਾਂ ਮੂਹਰੇ ਰਹਿੰਦਾ ਹੈ”, ਉਸਨੇ ਕਿਹਾ।
ਮਂੈ ਹੋਰ ਕਾਬੂ ਨਾ ਰੱਖ ਸਕੀ। ਮੈਂ ਆਪਣੇ-ਆਪ ਨੂੰ ਉਸਦੇ ਹਵਾਲੇ ਕਰ ਦਿੱਤਾ। ਉਸਨੇ ਮੈਨੂੰ ਬੜੇ ਹੀ ਪਿਆਰ ਨਾਲ ਆਪਣੀਆਂ ਬਾਹਵਾਂ ਵਿਚ ਭਰ ਲਿਆ। ਇਹ ਅਮ੍ਰਿਤ ਦੀ ਕੋਈ ਹਵਸ ਨਹੀ ਸੀ। ਉਸਨੇ ਐਨੇ ਪਿਆਰ ਨਾਲ ਮੈਨੂੰ ਜਕੜਿਆ ਸੀ ਕਿ ਜਿਵੇਂ ਕੋਈ ਬਾਗ ਦਾ ਮਾਲੀ ਆਪਣੇ ਬਾਗ ਦੇ ਸਭ ਤੋਂ ਪਿਆਰੇ ਫ਼ੁੱਲ ਨੂੰ ਬੜਾ ਸੰਭਾਲ ਕੇ ਹੱਥ ਪਾਉਂਦਾ ਹੈ। ਅਮ੍ਰਿਤ ਨੇ ਮੇਰੇ ਬੁੱਲ੍ਹ, ਗੱਲ੍ਹਾਂ, ਅੱਖਾਂ ਅਤੇ ਫ਼ਿਰ ਮੱਥੇ ਨੂੰ ਐਨੇ ਰੂਹ ਨਾਲ ਚੁੰਮਿਆ ਕਿ ਮੇਰਾ ਤਨ-ਮਨ ਖਿੜ ਗਿਆ। ਉਸਦੇ ਪਿਆਰ ਨੇ ਮੇਰੀ ਰੂਹ ਵਿਚ ਜਾਨ ਪਾ ਦਿੱਤੀ। ਅਚਾਨਕ ਮੈਨੂੰ ਸਭ ਕੁਝ ਬਹੁਤ ਚੰਗਾ ਲੱਗਣਾ ਸ਼ੁਰੂ ਹੋ ਗਿਆ। ਮੇਰੀ ਵੀਰਾਨ ਜਿੰਦਗੀ ਵਿਚ ਬਹਾਰ ਆ ਗਈ। ਮੈਨੂੰ ਆਪਣਾ-ਆਪ ਬਹੁਤ ਸੋਹਣਾ ਲੱਗਣ ਲੱਗ ਪਿਆ। ਅਮ੍ਰਿਤ ਮੇਰੇ ਨਾਲ ਉਸੇ ਦਿਨ ਵਿਆਹ ਕਰਵਾਉਣ ਨੂੰ ਤਿਆਰ ਸੀ। ਉਸਦੇ ਮਨ ਵਿਚ ਕੋਈ ਹੇਰ-ਫ਼ੇਰ ਨਹੀ ਸੀ। ਪਰ ਮਂੈ ਨਾ ਵਿਆਹੀ ਹੋਈ ਸੀ ਅਤੇ ਨਾ ਹੀ ਤਲਾਕ-ਸ਼ੁਦਾ।
“ਕੀ ਅਮ੍ਰਿਤ ਦੇ ਘਰ ਵਾਲੇ ਮੈਨੂੰ ਆਪਣੀ ਨੂੰਹ ਬਨਾਉਣ ਨੂੰ ਰਾਜੀ ਹੋ ਜਾਣਗੇ?”, ਮੈ ਸੋਚਿਆ। ਅਮ੍ਰਿਤ ਨੇ ਕਹਿ ਦਿੱਤਾ ਸੀ ਕਿ ਉਹ ਆਪਣੇ ਫ਼ੈਸਲੇ ਆਪ ਲੈਣ ਦੀ ਹਿੰਮਤ ਰੱਖਦਾ ਸੀ ਅਤੇ ਇਹ ਗੱਲ ਉਸਦੇ ਸਾਰੇ ਘਰ ਵਾਲਿਆਂ ਨੂੰ ਪਤਾ ਸੀ।
ਅਸੀਂ ਉਸ ਦਿਨ ਤੋਂ ਬਿਨਾਂ ਵਿਆਹੇ ਪਤੀ-ਪਤਨੀ ਦੀ ਤਰ੍ਹਾਂ ਰਹਿਣ ਲੱਗ ਪਏ। ਅਮ੍ਰਿਤ ਨੇ ਮੈਨੂੰ ਆਪਣੇ ਮੰਮੀ-ਪਾਪਾ ਅਤੇ ਹੋਰ ਘਰਦਿਆਂ ਨਾਲ ਮਿਲਵਾਇਆ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਉਸਦਾ ਮਨਪਸੰਦ ਕਰੀਅਰ ਬਨਾਉਣ ਵਿਚ ਮਦਦ ਕਰ ਰਹੀ ਸੀ। ਉਸਦੇ ਘਰ ਦੇ ਸਾਰੇ ਮੈਨੂੰ ਪਸੰਦ ਕਰਨ ਲੱਗ ਪਏ। ਅਸੀਂ ਇਹ ਨਹੀਂ ਸੀ ਦੱਸਿਆ ਕਿ ਮੇਰੀ ਪਹਿਲਾਂ ਇਕ ਬੇਟੀ ਵੀ ਸੀ। ਮੈਨੂੰ ਇਹ ਨਹੀ ਸੀ ਲੱਗਦਾ ਕਿ ਇਹ ਸਭ ਜਾਣ ਕੇ ਉਸਦੇ ਮੰਮੀ-ਪਾਪਾ ਸਾਡੇ ਰਿਸ਼ਤੇ ਲਈ ਰਾਜ਼ੀ ਹੋ ਜਾਣਗੇ। ਮੈਂ ਅਮ੍ਰਿਤ ਨੂੰ ਸਮਝਾਇਆ ਕਿ ਉਹ ਮੌਕਾ ਵੇਖ ਕੇ ਗੱਲ ਕਰੇ ਤਾਂ ਕਿ ਗੱਲ ਵਿਗੜ ਨਾ ਜਾਵੇ। ਮੈਨੂੰ ਅਮ੍ਰਿਤ ‘ਤੇ ਪੂਰਾ ਭਰੋਸਾ ਸੀ। ਮੈ ਚਾਹੁੰਦੀ ਸੀ ਕਿ ਸਾਡਾ ਰਿਸ਼ਤਾ ਸਾਰਿਆਂ ਦੀ ਰਜ਼ਾਮੰਦੀ ਨਾਲ ਹੋਵੇ। ਅਮ੍ਰਿਤ ਨੇ ਕਿਹਾ ਕਿ ਉਹ ਆਪਣੇ ਮੰਮੀ-ਪਾਪਾ ਨੂੰ ਸਾਫ਼-ਸਾਫ਼ ਦੱਸ ਦੇਵੇਗਾ। ਪਰ ਮਂੈ ਉਸਨੂੰ ਆਪਣੇ ਤਲਾਕ ਹੋ ਜਾਣ ਤਕ ਰੁਕਣ ਨੂੰ ਕਿਹਾ।
ਮੇਰੀ ਪਰੇਸ਼ਾਨੀ ਕਰਕੇ ਲੁਧਿਆਣੇ ਮੇਰੇ ਮੰਮੀ ਬਿਮਾਰ ਰਹਿਣ ਲੱਗ ਪਏ ਸਨ। ਮੈਂ ਉਨ੍ਹਾਂ ਨੂੰ ਅਮ੍ਰਿਤ ਬਾਰੇ ਕੁਝ ਨਹੀ ਸੀ ਦੱਸਿਆ। ਮੰਮੀ ਨੂੰ ਸ਼ੂਗਰ ਦੀ ਸ਼ਿਕਾਇਤ ਹੋ ਗਈ। ਡੈਡੀ ਵੀ ਇਸ ਕਰਕੇ ਪਰੇਸ਼ਾਨ ਰਹਿਣ ਲੱਗ ਪਏ ਸਨ। ਡੈਡੀ ਦਾ ਕੰਮ-ਕਾਰ ਵੀ ਠੀਕ ਨਹੀ ਸੀ ਚੱਲ ਰਿਹਾ। ਇਸ ਲਈ ਉਹ ਕੈਨੇਡਾ ਆਉਣ ਨੂੰ ਕਾਹਲੇ ਪੈ ਗਏ ਸਨ। ਇਸੇ ਦੌਰਾਨ ਮੀਨੂੰ ਨੂੰ ਕਿਸੇ ਮੁੰਡੇ ਨਾਲ ਪਿਆਰ ਹੋ ਗਿਆ ਸੀ। ਉਹ ਮੁੰਡਾ ਨਾ ਤੇ ਬਹੁਤ ਪੜ੍ਹਿਆ-ਲਿਖਿਆ ਸੀ ਅਤੇ ਨਾ ਹੀ ਉਹ ਕੋਈ ਚੰਗੇ ਪਰਿਵਾਰ ਵਿਚੋਂ ਸੀ। ਪਤਾ ਨਹੀ ਉਸਨੇ ਕਿਵੇਂ ਮੀਨੂੰ ਨੂੰ ਆਪਣੇ ਪਿਆਰ ਵਿਚ ਫ਼ਸਾ ਲਿਆ ਸੀ। ਸਨੀ ਨੇ ਆਪਣੇ ਦੋਸਤਾਂ ਨੂੰ ਲੈ ਕੇ ਉਸ ਮੁੰਡੇ ਨੂੰ ਡਰਾ-ਧਮਕਾ ਕੇ ਬੜੀ ਮੁਸ਼ਿਕਲ ਨਾਲ ਮੀਨੂੰ ਤੋਂ ਦੂਰ ਕੀਤਾ ਸੀ। ਮੈਨੂੰ ਤਾਂ ਕੁਝ ਵੀ ਸਮਝ ਆਉਣਾ ਬੰਦ ਹੋ ਗਿਆ ਸੀ। ਜ਼ਰਾ ਕੁ ਸੁੱਖ ਮਿਲਦਾ ਸੀ ਕਿ ਨਵੇਂ ਦੁੱਖ ਮੇਰੇ ਮੂਹਰੇ ਆ ਕੇ ਖੜੇ ਹੋ ਜਾਂਦੇ ਸਨ। ਸਿਰਫ਼ ਮੇਰੇ ਵਕੀਲ ਨੇ ਮੈਨੂੰ ਇਕ ਚੰਗੀ ਖ਼ਬਰ ਦਿੱਤੀ ਸੀ ਕਿ ਮੇਰਾ ਤਲਾਕ ਜਲਦੀ ਹੋ ਜਾਵੇਗਾ ਅਤੇ ਸੈਮ ਵੱਲੋਂ ਮੈਨੂੰ ਕਾਫ਼ੀ ਪੈਸਾ ਮਿਲੇਗਾ।

ਵੱਟੇ-ਸੱਟੇ ਦੇ ਵਿਆਹ
ਇਕ ਦਿਨ ਅਮ੍ਰਿਤ ਨੂੰ ਲੱਗਿਆ ਕਿ ਮਂੈ ਪਹਿਲਾਂ ਵਾਂਗ ਖੁਸ਼ ਨਹੀ ਸੀ। ਜਦ ਉਸਨੇ ਮੈਨੂੰ ਮੇਰੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਮੈਂ ਮੀਨੂੰ ਵਾਲੀ ਗੱਲ ਛੁਪਾ ਕੇ ਮੰਮੀ-ਡੈਡੀ ਦੀ ਮੁਸ਼ਿਕਲ ਉਸ ਨੂੰ ਦੱਸ ਦਿੱਤੀ। ਮੈ ਉੁਸ ਨੂੰ ਮੀਨੂੰ ਅਤੇ ਸਨੀ ਬਾਰੇ ਦੱਸਿਆ ਹੋਇਆ ਸੀ। ਮੈਂ ਉਸਨੂੰ ਇਹ ਵੀ ਕਿਹਾ ਕਿ ਮੈਂ ਚਾਹੁੰਦੀ ਸੀ ਕਿ ਮੇਰੇ ਮੰਮੀ-ਡੈਡੀ ਅਤੇ ਭੈਣ-ਭਰਾ ਕਿਸੇ ਵੀ ਤਰ੍ਹਾਂ ਕੈਨੇਡਾ ਆ ਜਾਣ। ਮੈਂ ਜਾਣਦੀ ਸੀ ਕਿ ਉਹ ਇਸ ਵਿਚ ਮੇਰੀ ਕੋਈ ਮਦਦ ਨਹੀ ਸੀ ਕਰ ਸਕਦਾ। ਉਸਨੇ ਮੇਰੇ ਨਾਲ ਦਿਲੋਂ ਹਮਦਰਦੀ ਜਤਾਈ। ਮਂੈ ਕਈ ਦਿਨਾਂ ਤੋਂ ਅਮ੍ਰਿਤ ਦੇ ਮੰਮੀ-ਪਾਪਾ ਨੂੰ ਵੀ ਨਹੀ ਸੀ ਮਿਲੀ। ਅਮ੍ਰਿਤ ਨੇ ਸ਼ਾਇਦ ਮੇਰੀ ਸਾਰੀ ਮੁਸ਼ਿਕਲ ਆਪਣੇ ਘਰਦਿਆਂ ਨੂੰ ਦੱਸ ਦਿੱਤੀ ਸੀ। ਉਸਨੇ ਆਪਣੀ ਮੰਮੀ ਨੂੰ ਇਹ ਵੀ ਦੱਸਿਆ ਸੀ ਕਿ ਮਂੈ ਆਪਣੇ ਮੰਮੀ-ਪਾਪਾ ਨੂੰ ਬਹੁਤ ਯਾਦ ਕਰਦੀ ਸੀ ਅਤੇ ਚਾਹੁੰਦੀ ਸੀ ਉਹ ਸਾਰੇ ਵੀ ਕੈਨੇਡਾ ਆ ਜਾਣ। ਇਕ ਦਿਨ ਉਸਦੇ ਮੰਮੀ ਨੇ ਮੈਨੂੰ ਆਪਣੇ ਘਰ ਬੁਲਾਇਆ। ਮੈਂ ਅਮ੍ਰਿਤ ਨਾਲ ਉਸਦੇ ਮੰਮੀ ਨੂੰ ਮਿਲਣ ਗਈ। ਉਸਦੇ ਮੰਮੀ ਨੇ ਅਮ੍ਰਿਤ ਨੂੰ ਕਿਤੇ ਭੇਜ ਦਿੱਤਾ ਅਤੇ ਮੇਰੇ ਨਾਲ ਇਕੱਲਿਆਂ ਗੱਲ ਕੀਤੀ।
“ਸੋਨੀਆਂ, ਅਸੀਂ ਸਾਰੇ ਤੈਨੂੰ ਬਹੁਤ ਪਸੰਦ ਕਰਦੇ ਹਾਂ। ਮੈਂ ਤੈਨੂੰ ਆਪਣੀ ਨੂੰਹ ਬਨਾਉਣਾ ਚਾਹੁੰਦੀ ਹਾਂ।”, ਮਂੈ ਇਹ ਸੁਣ ਕੇ ਖੁਸ਼ੀ ਨਾਲ ਨੱਚ ਉੱਠੀ। ਮੈਨੂੰ ਯਕੀਨ ਨਹੀ ਸੀ ਆ ਰਿਹਾ ਕਿ ਮੇਰੀ ਕਿਸਮਤ ਮੈਨੂੰ ਐਨੀ ਖੁਸ਼ੀ ਦੇਣ ਲੱਗੀ ਸੀ।
“ਕੀ ਅਮ੍ਰਿਤ ਨੇ ਆਪਣੀ ਮੰਮੀ ਨੂੰ ਸਾਡੇ ਪਿਆਰ ਬਾਰੇ ਸੱਚ ਦੱਸ ਦਿੱਤਾ ਸੀ?”, ਮੈ ਸੋਚਣ ਲੱਗ ਪਈ। ਪਰ ਮੇਰੀ ਖੁਸ਼ੀ ਜ਼ਿਆਦਾ ਦੇਰ ਨਹੀ ਰਹੀ ਜਦ ਅਮ੍ਰਿਤ ਦੀ ਮੰਮੀ ਨੇ ਕਿਹਾ,”ਮੈਂ ਚਾਹੁੰਦੀ ਹਾਂ ਕਿ ਤੂੰ ਅਮ੍ਰਿਤ ਦੇ ਵੱਡੇ ਭਰਾ ਬਲਜੀਤ ਨਾਲ ਵਿਆਹ ਕਰਕੇ ਉਸਨੂੰ ਕੈਨੇਡਾ ਲੈ ਆਵੇਂ। ਅਮ੍ਰਿਤ ਤੇਰੀ ਛੋਟੀ ਭੈਣ ਮੀਨੂੰ ਨਾਲ ਵਿਆਹ ਕਰ ਕੇ ਤੇਰੇ ਮੰਮੀ-ਪਾਪਾ ‘ਤੇ ਸਨੀ ਨੂੰ ਵੀ ਕੈਨੇਡਾ ਬੁਲਾ ਲਵੇਗਾ।”,
“ਕੀ????????????”, ਮੇਰੇ ਦਿਮਾਗ ਵਿਚ ਬਿਜਲੀ ਕੜ੍ਹਕ ਗਈ।
ਇਸ ਨਵੇਂ ਪ੍ਰਸਤਾਵ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਅਮ੍ਰਿਤ ਦੇ ਮੰਮੀ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਬੇਟਾ ਬਲਜੀਤ ਵਿਆਹਿਆ ਹੋਣ ਕਰਕੇ ਉਨ੍ਹਾਂ ਨਾਲ ਕੈਨੇਡਾ ਨਹੀ ਸੀ ਆ ਸਕਿਆ। ਪਰ ਤਿੰਨ ਸਾਲ ਪਹਿਲਾਂ ਉਸਦੇ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਉਸਦਾ ਤਲਾਕ ਹੋ ਗਿਆ ਸੀ। ਉਸਦੇ ਕੋਈ ਬੱਚਾ ਵੀ ਨਹੀ ਸੀ।

“ਮੇਰਾ ਪਿਆਰ ਮੀਨੂੰ ਦੀ ਝੋਲੀ?????? ਇਹ ਕਿਹੋ
ਜਿਹੀ ਇਮਤਿਹਾਨ ਦੀ ਘੜੀ ਮੇਰੇ ਸਾਹਮਣੇ ਆਣ ਖੜੋਤੀ
ਸੀ?”, ਮਂੈ ਇਸ ਪ੍ਰਸਤਾਵ ‘ਤੇ ਹੱਕੀ-ਬੱਕੀ ਹੋਈ ਪਈ ਸੀ।
ਮੈਨੂੰ ਆਪਣਾ ਆਲਾ-ਦੁਆਲਾ ਘੁੰਮਦਾ ਨਜ਼ਰ ਆਉਣ ਲੱਗਾ।

“ਸੋਨੀਆਂ, ਆਪਣੇ ਮੰਮੀ-ਡੈਡੀ ਨਾਲ ਸਲਾਹ ਕਰਕੇ ਸੋਚ
ਕੇ ਮੈਨੂੰ ਦੱਸ ਦੇਵੀਂ। ਕੋਈ ਕਾਹਲੀ ਨਹੀ ਹੈ।”, ਅਮ੍ਰਿਤ
ਦੀ ਮੰਮੀ ਨੇ ਕਿਹਾ।
ਮਂੈ ਕੁਝ ਨਾ ਬੋਲੀ। ਮੇਰੀ ਜਿੰ.ਦਗੀ ਦੋਰਾਹੇ ‘ਤੇ ਆਣ ਕੇ ਖੜ੍ਹ
ਗਈ ਸੀ। ਇਕ ਪਾਸੇ ਮੇਰਾ ਪਹਿਲਾ ਪਿਆਰ ਸੀ। ਦੂਜੇ ਪਾਸੇ
ਮੇਰੀ ਪਿਆਰੀ ਭੈਣ ਮੀਨੂੰ ਦੀ ਜ਼ਿੰਦਗੀ ਅਤੇ ਮੰਮੀ-ਡੈਡੀ ਦੇ
ਨਾਲ ਸਨੀ ਦਾ ਭਵਿੱਖ। ਮੈਂ ਹੋਰ ਵੀ ਉਲਝ ਗਈ। ਮੈਂ ਅਮ੍ਰਿਤ
ਦੇ ਨਾਲ ਆਪਣੀ ਬੇਸਮੰਟ ਵਿਚ ਆ ਗਈ। ਜਦੋਂ ਅਮ੍ਰਿਤ ਚਲਾ
ਗਿਆ, ਮੈਂ ਆਪਣੇ ਭੂਆ ਜੀ ਨਾਲ ਸਾਰੀ ਗੱਲ ਸਾਂਝੀ ਕੀਤੀ
ਅਤੇ ਉਨ੍ਹਾਂ ਦੀ ਸਲਾਹ ਮੰਗੀ। ਭੂਆ ਨੇ ਇਸ ਰਿਸ਼ਤਿਆਂ ਲਈ
ਮੈਨੂੰ ਇਕ ਦਮ ਹਾਂ ਕਰਨ ਨੂੰ ਕਿਹਾ। ਭੂਆ ਜੀ ਨੇ ਮੈਨੂੰ
ਸਮਝਾਇਆ ਕਿ ਮੇਰੇ ਕੇਸ ਕਰਕੇ ਮੇਰੇ ਘਰਦਿਆਂ ਦਾ ਕੈਨੇਡਾ
ਆਉਣਾ ਲਗਭਗ ਨਾਮੁਮਕਿਨ ਸੀ। ਇਨ੍ਹਾਂ ਨਵੇਂ ਰਿਸ਼ਤਿਆਂ
ਕਾਰਨ ਮੇਰੇ ਘਰਦਿਆਂ ਦਾ ਇੱਥੇ ਆਉਣਾ ਸੰਭਵ ਸੀ।

ਮਂੈ ਇਸ ਗੱਲ ‘ਤੇ ਬਹੁਤ ਗਹਿਰਾਈ ਨਾਲ ਵਿਚਾਰ ਕੀਤਾ। ਮੇਰਾ
ਦਿਲ ਕਹਿ ਰਿਹਾ ਸੀ ਕਿ ਅਮ੍ਰਿਤ ਮੇਰਾ ਹੈ ਅਤੇ ਮੇਰਾ ਹੀ
ਰਹਿਣਾ ਚਾਹੀਦਾ ਹੈ। ਪਰ ਮੇਰਾ ਦਿਮਾਗ ਕਹਿ ਰਿਹਾ ਸੀ ਕਿ
ਮੈਨੂੰ ਆਪਣੇ ਮੰਮੀ-ਡੈਡੀ ਹੁਰਾਂ ਪ੍ਰਤਿ ਆਪਣੇ ਫ਼ਰਜ ਨਿਭਾਉਣੇ
ਚਾਹੀਦੇ  ਸਨ। ਮਂੈ ਆਪਣੇ ਫ਼ਰਜਾਂ ਦੇ ਬੋਝ ਹੇਠ ਬੁਰੀ ਤਰ੍ਹਾਂ
ਪਿਸ ਰਹੀ ਸੀ। ਆਪਣਾ ਧਿਆਨ ਹਟਾਉਣ ਲਈ ਹਫ਼ਤਾਵਾਰ
ਪੰਜਾਬੀ ਦੀ ਅਖਬਾਰ ਚੁੱਕੀ ਅਤੇ ਫ਼ਿਲਮੀ ਸਿਤਾਰਿਆਂ ਬਾਰੇ ਪੜ੍ਹਨ ਲੱਗ ਪਈ।
ਮੇਰੀਆਂ ਅੱਖਾਂ ਇਕ ਪੰਜਾਬੀ ਕਵਿਤਾ ‘ਤੇਰਾ ਦਸਤੂਰ’ ਉੱਤੇ ਜਾ ਟਿਕੀਆਂ:

ਦਿਮਾਗ ਹੈ ਰਾਜਾ, ਦਿਲ ਵਜ਼ੀਰ, ਅੰਤਿਮ ਫ਼ੈਸਲੇ ਦਿਮਾਗ ਤੋਂ ਲੈ
ਵੇਖ, ਸੁਣ, ਸਮਝ ਫ਼ਿਰ ਬੋਲ, ਸ਼ਾਨ ਨਾਲ ਰਾਜਾ ਬਣ ਕੇ ਰਹਿ
ਇਹ ਕਵਿਤਾ ਪ੍ਰੋ. ਅਵਤਾਰ ਸਿੰਘ ਵਿਰਦੀ ਹੁਰਾਂ ਦੀ ਲਿਖੀ ਹੋਈ ਸੀ। ਇਨ੍ਹਾਂ ਲਾਈਨਾਂ ਨੇ ਮੈਨੂੰ ਆਪਣੀ  ਜ਼ਿੰਦਗੀ ਦਾ ਸਭ ਤੋਂ  ਮਹੱਤਵਪੂਰਣ ਅਤੇ ਮੁਸ਼ਿਕਲ ਫ਼ੈਸਲਾ ਲੈਣ ਲਈ ਮਦਦ ਕੀਤੀ। ਮਂੈ ਆਪਣਾ ਪਿਆਰ ਆਪਣੀ ਪਿਆਰੀ ਭੈਣ ਲਈ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਕੁਰਬਾਨ ਕਰਨ ਦਾ ਫ਼ੈਸਲਾ ਕਰ ਲਿਆ। ਅਮ੍ਰਿਤ ਇਹ ਵੱਟੇ-ਸੱਟੇ ਦੇ ਰਿਸ਼ਤੇ ਲਈ ਬਿਲਕੁਲ ਤਿਆਰ ਨਹੀ ਸੀ। ਮਂੈ ਉਸ ਨੂੰ ਉਸਦੇ ਭਰਾ ਦਾ ਅਤੇ ਆਪਣੇ ਮੰਮੀ-ਡੈਡੀ ਹੁਰਾਂ ਦਾ ਵਾਸਤਾ ਦਿੱਤਾ। ਉਸਨੂੰ ਮੈਂ ਆਪਣੇ ਪਿਆਰ ਦਾ ਵਾਸਤਾ ਦਿੱਤਾ। ਅਮ੍ਰਿਤ ਬਹੁਤ ਪਰੇਸ਼ਾਨ ਹੋਇਆ। ਮੈਂ ਉਸਨੂੰ ਸਮਝਾਇਆ ਕਿ ਸਾਡੇ ਸਾਰਿਆਂ ਦੀ ਬਿਹਤਰੀ ਇਸੇ ਵਿਚ ਹੈ ਜੋ ਉਸਦੇ ਮੰਮੀ ਚਾਹੁੰਦੇ ਸਨ। ਮੈਂ ਅਮ੍ਰਿਤ ਨੂੰ ਕਿਹਾ ਕਿ ਉਸਦਾ ਵੀ ਉਸਦੇ ਭਰਾ ਦੀ ਮਦਦ ਕਰਨ ਦਾ ਫ਼ਰਜ ਬਣਦਾ ਸੀ।
ਮਂੈ ਇੰਡੀਆ ਮੰਮੀ-ਡੈਡੀ ਹੁਰਾਂ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੀਨੂੰ ਬਹੁਤ ਖੁਸ਼ ਰਹੇਗੀ। ਉਹ ਇਸ ਵੱਟੇ ਦੇ ਵਿਆਹ ਲਈ ਰਾਜੀ ਹੋ ਗਏ। ਅਗਲੇ ਦਿਨ ਮੈਂ ਇਕੱਲੀ ਅਮ੍ਰਿਤ ਦੇ ਘਰ ਗਈ ਅਤੇ ਮੈਂ ਦੱਸਿਆ ਕਿ ਮੈਂ ਜਲਦੀ ਹੀ ਤਲਾਕ-ਸ਼ੁਦਾ ਹੋਣ ਵਾਲੀ ਸੀ ਅਤੇ ਮੇਰੀ ਇਕ ਬੇਟੀ ਵੀ ਸੀ। ਅਮ੍ਰਿਤ ਦੇ ਮੰਮੀ ਨੂੰ ਕੋਈ ਇਤਰਾਜ਼ ਨਹੀ ਸੀ। ਉਨ੍ਹਾਂ ਨੇ ਮੀਨੂੰ ਦੀ ਫ਼ੋਟੋ ਵੇਖਣ ਦੀ ਇੱਛਾ ਜਤਾਈ। ਮਂੈ ਮੀਨੂੰ ਦੀ ਫ਼ੋਟੋ ਪਹਿਲਾਂ ਹੀ ਨਾਲ ਲੈ ਗਈ ਸੀ। ਮੈਂ ਉਨ੍ਹਾਂ ਕੋਲੋਂ ਬਲਜੀਤ ਦੀ ਫ਼ੋਟੋ ਮੰਗੀ, ਇਹ ਕਹਿ ਕੇ ਕਿ ਮੇਰੇ ਘਰ ਦੇ ਇਹ ਫ਼ੋਟੋ ਮੰਗ ਰਹੇ ਸਨ। ਅਮ੍ਰਿਤ ਦੀ ਭੈਣ ਨੇ ਮੈਨੂੰ ਫ਼ੋਟੋ ਈਮੇਲ ਵੀ ਕਰ ਦਿੱਤੀਆਂ ਅਤੇ ਆਪਣੀ ਵਿਆਹ ਵਾਲੀ ਵੀਡਿਓ ਵੀ ਵਿਖਾਈ। ਅਮ੍ਰਿਤ ਅਤੇ ਬਲਜੀਤ ਵਿਚ ਜਮੀਨ-ਅਸਮਾਨ ਦਾ ਫ਼ਰਕ ਸੀ। ਬਲਜੀਤ ਬਿਲਕੁਲ ਸੋਹਣਾ ਨਹੀ ਸੀ। ਉਹ ਬਲਕਿ ਆਪਣੀ ਉਮਰ ਤੋਂ ਕਈ ਸਾਲ ਵੱਡਾ ਅਤੇ ਬੁੱਢਾ ਲੱਗਦਾ ਸੀ। ਮੈਂ ਕੁਝ ਨਾ ਬੋਲੀ ਅਤੇ ਬਲਜੀਤ ਦੀ ਫ਼ੋਟੋ ਲੈ ਕੇ ਘਰ ਆ ਗਈ। ਬਲਜੀਤ ਦਾ ਮੇਰੇ ਨਾਲ ਕੋਈ ਮੇਲ ਨਹੀ ਸੀ।
ਉਸੇ ਦਿਨ ਜਦ ਮਂੈ ਘਰ ਪਹੁੰਚੀ ਮੇਰੇ ਵਕੀਲ ਦਾ ਫ਼ੋਨ ਮੈਨੂੰ ਆ ਗਿਆ ਕਿ ਇਕ ਹਫ਼ਤੇ ਵਿਚ ਮੇਰੇ ਤਲਾਕ ਦੇ ਫ਼ੈਸਲੇ ਦੀ ਆਖ਼ਰੀ ਤਰੀਕ ਸੀ। ਅਗਲੇ ਦਿਨ ਮੈਂ ਅਮ੍ਰਿਤ ਨੂੰ ਫ਼ੋਨ ਕੀਤਾ। ਅਮ੍ਰਿਤ ਆਇਆ। ਮਂੈ ਉਸਨੂੰ ਉਸਦੇ ਭਰਾ ਬਾਰੇ ਪੁੱਛਿਆ। ਉਸਨੇ ਦੱਸਿਆ ਕਿ ਬਲਜੀਤ ਤੀਹ ਸਾਲ ਦਾ ਸੀ। ਉਹ ਬਹੁਤਾ ਨਹੀ ਸੀ ਪੜ੍ਹਿਆ। ਉਸਦਾ ਪੜ੍ਹਾਈ ਵਿਚ ਸੌ.ਕ
ਨਾ ਵੇਖ ਕੇ ਉਸਦੇ ਡੈਡੀ ਨੇ ਉਸਨੂੰ ਦਸ ਸਾਲ ਪਹਿਲਾਂ ਆਪਣੇ ਨਾਲ ਟਰੱਕਿੰਗ ਦੇ ਵਪਾਰ ਵਿਚ ਪਾ ਲਿਆ ਸੀ। ਬਦਕਿਸਮਤੀ ਨਾਲ ਉਨ੍ਹਾਂ ਦੀ ਕੰਪਨੀ ਦੇ ਹੀ ਇਕ ਡ੍ਰਾਈਵਰ ਨੇ ਬਲਜੀਤ ਨੂੰ ਨਸ਼ਿਆਂ ਤੇ ਲਗਾ ਲਿਆ। ਬਲਜੀਤ ਭਾਰੀ ਮਾਤਰਾ ਵਿਚ ਨਸ਼ੇ ਲੈਣ ਲੱਗ ਪਿਆ। ਜਦੋਂ ਉਸ ਦੇ ਡੈਡੀ ਨੂੰ ਪਤਾ ਲੱਗਿਆ ਉਨ੍ਹਾਂ ਨੇ ਉਸਦਾ ਬੜਾ ਇਲਾਜ ਕਰਵਾਇਆ। ਇਲਾਜ ਨਾਲ ਬਲਜੀਤ ਨਸ਼ੇ ਛੱਡ ਗਿਆ ਪਰ ਉਸਦੀ ਦੀ ਸਿਹਤ ਬਹੁਤ ਖਰਾਬ ਹੋ ਗਈ। ਬਲਜੀਤ ਚੁੱਪ-ਚੁੱਪ ਰਹਿਣ ਲੱਗ ਪਿਆ।  ਉਨ੍ਹਾਂ ਨੇ ਉਸਦਾ ਤਿੰਨ ਸਾਲ ਪਹਿਲਾਂ ਵਿਆਹ ਕਰ ਦਿੱਤਾ। ਪਰ ਉਸਦਾ ਕੁਝ ਮਹੀਨਿਆਂ ਵਿਚ ਤਲਾਕ ਹੋ ਗਿਆ। ਬਲਜੀਤ ਨਸ਼ਾ ਕਰਨਾ ਛੱਡ ਗਿਆ ਸੀ। ਉਹ ਸਾਰਾ ਟਰਾਂਸਪੋਰਟ ਦਾ ਕੰਮ ਸੰਭਾਲਦਾ ਸੀ। ਕਿਸੇ ਨਾਲ ਵੱਧ ਨਹੀ ਸੀ ਬੋਲਦਾ। ਪਰ ਉਸਨੇ ਮੈਨੂੰ ਇਹ ਜ਼ਰੂਰ ਕਿਹਾ ਕਿ ਬਲਜੀਤ ਕਿਸੇ ਵੀ ਤਰ੍ਹਾਂ ਮੇਰੇ ਲਾਇਕ ਨਹੀ ਸੀ।

ਮੇਰੀ ਜ਼ਿੰਦਗੀ ਦਾਅ ‘ਤੇ ਲੱਗੀ ਹੋਈ ਸੀ। ਮੇਰੇ ਅਰਮਾਨਾਂ ਦਾ ਤਾਂ ਕੋਈ ਮਾਇਨਾ ਨਹੀ ਸੀ। ਮੇਰੇ ਘਰਦਿਆਂ ਦਾ ਕੈਨੇਡਾ ਆਉਣਾ ਮੇਰੀਆਂ ਖੁਸ਼ੀਆਂ ਨਾਲੋਂ ਜ਼ਿਆਦਾ ਜ਼ਰੂਰੀ ਸੀ। ਮੰਮੀ ਤਾਂ ਪਹਿਲਾਂ ਹੀ ਪੰਡਤਾਂ ਦੇ ਚੱਕਰਾਂ ਵਿਚ ਫ਼ਸ ਚੁੱਕੇ ਸਨ। ਉਨਾਂ ਨੇ ਮੀਨੂੰ ਦਾ ਟੇਵਾ ਪੰਡਤ ਨੂੰ ਵਿਖਾਇਆ। ਪੰਡਤ ਨੇ ਦੱਸਿਆ ਕਿ ਇਹ ਰਿਸ਼ਤਾ ਠੀਕ ਸੀ। ਅਤੇ ਮੀਨੂੰ ਦਾ ਬਾਹਰ ਜਾਣ ਦਾ ਯੋਗ ਵੀ ਸੀ। ਪੰਡਤ ਨੇ ਮੰਮੀ ਹੁਰਾਂ ਕੋਲੋਂ ਕੁਝ ਉਪਾਅ ਕਰਵਾਏ ਅਤੇ ਚਾਰ ਕੁ ਮਹੀਨੇ ਦੀ ਵਿਆਹ ਦੀ ਤਰੀਕ ਸਭ ਤੋਂ ਵਧੀਆ ਦੱਸੀ। ਅਮ੍ਰਿਤ ਦੇ ਘਰ ਦੇ ਵਿਆਹ ਲਈ ਕਾਹਲੇ ਸਨ ਪਰ ਮੰਮੀ ਟੱਸ ਤੋਂ ਮੱਸ ਨਹੀ ਹੋਈ। ਮੇਰੇ ਤਲਾਕ ਦੀ ਤਰੀਕ ਆ ਗਈ। ਮੇਰੇ ਅਦਾਲਤ ਵਿਚ ਜੱਜ ਦੇ ਮੂਹਰੇ ਬਿਆਨ ਹੋਣੇ ਸਨ। ਮੇਰੇ ਨਾਲ ਜੋ-ਜੋ ਵਾਪਰਿਆ ਸੀ ਮੈ ਯੋਰ ਵਰਸ਼ਿਪ (ਜੱਜ ਸਾਹਿਬ) ਨੂੰ ਸਾਰਾ ਸੱਚ-ਸੱਚ ਦੱਸਿਆ। ਜੱਜ ਨੇ ਸੈਮ ਅਤੇ ਉਸਦੀ ਮਾਂ ਨੂੰ ਮੇਰੇ ‘ਤੇ ਜ਼ੁਲਮ ਕਰਨ ਲਈ ਇਕ-ਇਕ ਸਾਲ ਦੀ ਸਜਾ ਸੁਣਾਈ। ਨੈਂਸੀ ਦੀ 18 ਸਾਲ ਦੀ ਉਮਰ ਤਕ ਪਾਲਣ-ਪੋਸ਼ਣ ਕਰਨ ਲਈ ਮੈਨੂੰ ਮੇਰੀ ਉਮੀਦ ਤੋਂ ਵੱਧ ਪੈਸਾ ਦੇਣ ਦਾ ਜੱਜ ਸਾਹਿਬ ਨੇ ਫ਼ੈਸਲਾ ਸੁਣਾਇਆ। ਸੈਮ ਅਤੇ ਉਸ ਦੇ ਘਰਦਿਆਂ ਨੇ ਕਾਫ਼ੀ ਚਲਾਕੀ ਮਾਰ ਕੇ ਆਪਣੀ ਜਾਇਦਾਦ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਮੇਰੇ ਵਕੀਲ ਨੂੰ ਉਹ ਧੋਖਾ ਨਹੀ ਦੇ ਸਕੇ। ਵਕੀਲ ਨੇ ਆਪਣੀ ਫ਼ੀਸ ਕੱਟ ਕੇ ਬਾਕੀ ਪੈਸਾ ਮੇਰੇ ਐਕਾਂਉਟ ਵਿਚ ਜਮਾਂ ਕਰਵਾ ਦਿੱਤਾ ਸੀ। ਮੁਆਵਜ਼ਾ ਮੇਰੀ ਉਮੀਦ ਤੋਂ ਕਿਤੇ ਵੱਧ ਸੀ। ਮਂੈ ਇਹ ਮੁਆਵਜੇ. ਵਾਲੀ ਗੱਲ ਕਿਸੇ ਨੂੰ ਨਾ ਦੱਸੀ।
ਸੁੱਕਾ ਖੂਹ
ਅਖੀਰ ਸਾਡੇ ਦੋਨੋ ਵਿਆਹਾਂ ਦੀਆਂ ਤਰੀਕਾਂ ਪੱਕੀਆਂ ਹੋ ਗਈਆਂ। ਅਮ੍ਰਿਤ ਦੇ ਘਰਦਿਆਂ ਨੇ ਸਾਰੀਆਂ ਟਿਕਟਾਂ ਬੁੱਕ ਕਰਵਾ ਲਈਆਂ। ਇਕੋ ਹੀ ਦਿਨ ਅਤੇ ਇਕੋ ਹੀ ਪੈਲੇਸ ਵਿਚ ਮੇਰੇ ਅਤੇ ਮੀਨੂੰ ਦੇ ਵਿਆਹ ਹੋਏ। ਸਾਡੇ ਵਿਆਹਾਂ ਦੀ ਇਕੱਠੀ ਰਿਸੈਪਸ਼ਨ ਇਕੋ ਬੈਂਕੁਇਟ ਹਾਲ ਵਿਚ ਹੋਈ। ਅਸੀਂ ਅਗਲੇ ਦਿਨ ਹਨੀਮੂਨ ਲਈ ਸ਼ਿਮਲੇ ਜਾਣਾ ਸੀ। ਅਸੀਂ ਸੈਵਨ ਸੀਟਰ ਗੱਡੀ ਵਿਚ ਚਾਰੋ ਜਾਣੇ ਆਪਣੇ ਡ੍ਰਾਈਵਰ ਨੂੰ ਲੈ ਕੇ ਨਿੱਕਲ ਪਏ। ਮੈਨੂੰ ਹਾਲੇ ਕੱਲ੍ਹ ਦੀ ਗੱਲ ਲੱਗ ਰਹੀ ਸੀ ਕਿ ਮੈਂ ਸੈਮ ਨਾਲ ਸ਼ਿਮਲੇ ਆਈ ਸੀ। ਕਿੰਨਾਂ ਕੁਝ ਬਦਲ ਗਿਆ ਸੀ ਇਨ੍ਹਾਂ ਤਿੰਨ ਕੁ ਸਾਲਾਂ ਵਿਚ। ਮੀਨੂੰ ਵੀ ਪਹਿਲਾਂ ਵਰਗੀ ਚੁਲਬੁਲੀ ਨਹੀ ਸੀ ਰਹਿ ਗਈ। ਮੇਰਾ ਪਿਆਰ ਮੇਰੀ ਪਿਆਰੀ ਭੈਣ ਦੇ ਨਾਲ ਉਦਾਸ ਬੈਠਾ ਹੋਇਆ ਸੀ। ਮੇਰੀ ਭੈਣ ਮੀਨੂੰ ਆਪਣੀ ਅਲ੍ਹੱੜ ਉਮਰ ਦਾ ਪਿਆਰ ਗੁਆ ਚੁੱਕੀ ਹੋਣ ਕਰਕੇ ਉਦਾਸ ਸੀ। ਬਲਜੀਤ ਆਪਣੀ ਸਿਹਤ ਕਰਕੇ ਜਾਂ ਕਿਸੇ ਹੋਰ ਗ਼ਮ ਕਰਕੇ ਉਦਾਸ ਅੱਖਾਂ ਨਾਲ ਪਤਾ ਨਹੀ ਕੀ ਸੋਚੀ ਜਾ ਰਿਹਾ ਸੀ। ਮੈਂ ਅਮ੍ਰਿਤ ਨੂੰ ਆਪਣੀ ਭੈਣ ਦੇ ਹਵਾਲੇ ਕਰ ਦੇਣ ਲਈ ਉਦਾਸ ਜ਼ਰੂਰ ਸੀ ਪਰ ਮੈਨੂੰ ਖੁਸ਼ੀ ਸੀ ਕਿ ਮੇਰੀ ਇਸ ਕੁਰਬਾਨੀ ਕਰਕੇ ਮੇਰੇ ਮੰਮੀ-ਡੈਡੀ, ਮੀਨੂੰ ਅਤੇ ਸਨੀ ਮੇਰੇ ਕੋਲ ਕੈਨੇਡਾ ਆ ਜਾਣੇ ਸਨ। ਇਕੋ ਹੀ ਹੋਟਲ ਵਿਚ ਸਾਡੇ ਦੋ ਕਮਰੇ ਨਾਲ-ਨਾਲ ਬੁੱਕ ਕਰਵਾਏ ਹੋਏ ਸਨ। ਅਸੀਂ ਹੋਟਲ ਵਿਚ ਚੈੱਕ-ਇਨ ਕਰਕੇ ਆਪਣਾ ਸਮਾਨ ਆਪਣੇ-ਆਪਣੇ ਕਮਰੇ ਵਿਚ ਟਿਕਾਇਆ। ਫ਼ਿਰ ਅਸੀ ਹੋਟਲ ਵਿਚ ਖਾਣਾ ਖਾਧਾ। ਜ਼ਿਆਦਾਤਰ ਅਸੀਂ ਸਾਰੇ ਚੁੱਪ-ਚਾਪ ਹੀ ਰਹੇ। ਮੀਨੂੰ ਤਾਂ ਆਪਣੀਆਂ ਅੱਖਾਂ ਉੱਪਰ ਹੀ ਨਹੀ ਸੀ ਚੁੱਕ ਰਹੀ। ਬਲਜੀਤ ਕਿਸੇ ਹੋਰ ਪਾਸੇ ਹੀ ਵੇਖੀ ਜਾ ਰਿਹਾ ਸੀ। ਅਮ੍ਰਿਤ ਮੇਰੇ ਵਲ ਵਿਚ-ਵਿਚ ਉਦਾਸ ਅਤੇ ਪ੍ਰਸ਼ਨ ਭਰੀਆਂ ਅੱਖਾਂ ਨਾਲ ਵੇਖ ਰਿਹਾ ਸੀ। ਮਂੈ ਉਸਨੂੰ ਇਕ ਝੂਠੀ ਮੁਸਕਾਨ ਅਤੇ ਇਸ਼ਾਰਿਆਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਜੋ ਹੋ ਰਿਹਾ ਸੀ ਉਹ ਠੀਕ ਹੋ ਰਿਹਾ ਸੀ। ਪਰ ਅਮ੍ਰਿਤ ਦਾ ਦਿਲ ਜਿਵੇਂ ਇਸ ਹਕੀਕਤ ਨੂੰ ਕਬੂਲ ਕਰਨ ਨੂੰ ਤਿਆਰ ਨਹੀ ਸੀ। ਖ਼ੈਰ, ਖਾਣਾ ਖਾ ਕੇ ਅਸੀਂ ਆਪਣੇ-ਆਪਣੇ ਕਮਰੇ ਵਿਚ ਚਲੇ ਗਏ। ਮੇਰੀਆਂ ਅੱਖਾਂ ਅੱਗੇ ਅਮ੍ਰਿਤ ਦਾ ਉਦਾਸ ਚਿਹਰਾ ਵਾਰ-ਵਾਰ ਆਈ ਜਾ ਰਿਹਾ ਸੀ। ਬਲਜੀਤ ਨੇ ਵਾਸ਼ਰੂਮ ਵਿਚ ਜਾ ਕੇ ਕੱਪੜੇ ਬਦਲੇ ਅਤੇ ਆ ਕੇ ਲੇਟ ਗਿਆ। ਫ਼ਿਰ ਮੈਂ ਵਾਸ਼ਰੂਮ ਗਈ ਅਤੇ ਕੱਪੜੇ ਬਦਲ ਕੇ ਵਾਪਿਸ ਆ ਕੇ ਲੇਟ ਗਈ। ਮੈਂ ਮੇਨ ਲਾਈਟ ਬੰਦ ਕਰ ਦਿੱਤੀ। ਪਲੰਘ ਦੇ ਦੋ ਪਾਸਿਆਂ ‘ਤੇ ਦੋ ਬੱਲਬ ਜਗ ਰਹੇ ਸਨ। ਉਹ ਦੋ ਮੋਮਬੱਤੀਆਂ ਜਿੰਨੀਂ ਰੋਸ਼ਨੀ ਦੇ ਰਹੇ ਸਨ। ਬਲਜੀਤ ਬਿਨਾਂ ਹਿੱਲੇ-ਜੁੱਲੇ ਉਵੇਂ ਹੀ ਲੇਟਿਆ ਛੱਤ ਵੱਲ ਵੇਖਦਾ ਰਿਹਾ। ਮੇਰੇ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਉਠਣ ਲੱਗੇ।
“ਬਲਜੀਤ, ਤੁਸੀਂ ਠੀਕ ਹੋ?”, ਅਖੀਰ ਵੀਹ ਕੁ ਮਿੰਟਾਂ ਬਾਅਦ ਮੈਂ ਹਿੰਮਤ ਕਰ ਕੇ ਪੁੱਛਿਆ। ਉਸ ਵਲੋਂ ਕੋਈ ਹੁੰਗਾਰਾ ਨਾ ਮਿਲਿਆ।
“ਹੁਣ ਤੁਸੀਂ ਵੀ ਕੈਨੇਡਾ ਵਿਚ ਆ ਕੇ ਆਪਣੇ ਮੰਮੀ-ਪਾਪਾ ਅਤੇ ਪਰਿਵਾਰ ਨਾਲ ਰਹਿਣ ਲੱਗ ਪਵੋਗੇ।”, ਮੈਂ ਬੜੇ ਪਿਆਰ ਨਾਲ ਕਿਹਾ। ਮੈਂ ਜਵਾਬ ਦਾ ਪੰਜ ਤੋਂ ਸੱਤ ਮਿੰਟ ਇੰਤਜ਼ਾਰ ਕੀਤਾ।
“ਕੀ ਤੁਸੀਂ ਇਸ ਵਿਆਹ ਤੋਂ ਖੁਸ਼ ਨਹੀ ਹੋ?”, ਜਦੋਂ ਬਲਜੀਤ ਵਲੋਂ ਕੋਈ ਜਵਾਬ ਨਾ ਆਇਆ ਮੈਂ ਪਾਸਾ ਲਿਆ। ਮੈ ਵੇਖਿਆ ਕਿ ਬਲਜੀਤ ਦੀਆਂ ਅੱਖਾਂ ਚੋਂ ਪਾਣੀ ਵੱਗ ਰਿਹਾ ਸੀ। ਉਹ ਚੁੱਪਚਾਪ ਰੋ ਰਿਹਾ ਸੀ। ਮਂੈ ਇਹ ਵੇਖ ਕੇ ਹੈਰਾਨ-ਪਰੇਸ਼ਾਨ ਹੋ ਗਈ।
“ਕੀ ਹੋਇਆ, ਬਲਜੀਤ? ਤੁਹਾਨੂੰ ਕੀ ਪਰੇਸ਼ਾਨੀ ਹੈ? ਮੈ ਪੁੱਛਿਆ।
“ਮੈਂ ਤੇਰੇ ਲਾਇਕ ਨਹੀ।”, ਅਖੀਰ ਬਲਜੀਤ ਬੋਲਿਆ।
“ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ?”, ਮੈਂ ਪੁੱਛਿਆ।
“ਮੈਂ ਅਸਲ ਵਿਚ ਕਿਸੇ ਵੀ ਕੁੜੀ ਦੇ ਲਾਇਕ ਨਹੀ। ਆਇਅਮ ਸੌਰੀ, ਸੋਨੀਆਂ।”, ਬਲਜੀਤ ਨੇ ਕਿਹਾ।
ਮੈਂ ਹੱਕੀ-ਬੱਕੀ ਹੋ ਕੇ ਬਲਜੀਤ ਵਲ ਤੱਕਿਆ। ਕਿਸਮਤ ਨੇ ਮੇਰੇ ਨਾਲ ਕਿੰਨਾਂ ਵੱਡਾ ਮਜ਼ਾਕ ਕੀਤਾ ਸੀ। ਮਂੈ ਸਬਰ ਦਾ ਘੁੱਟ ਭਰ ਕੇ ਰਹਿ ਗਈ। ਮੈਨੂੰ ਲੁਧਿਆਣੇ ਵਾਲੇ ਪੰਡਤ ਦੀ ਗੱਲ ਯਾਦ ਆ ਰਹੀ ਸੀ ਕਿ ਮੇਰਾ 24 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਹੋਣ ਕਰਕੇ ਮੈਨੂੰ ਵਿਆਹ ਦਾ ਸੁੱਖ ਨਹੀ ਸੀ ਮਿਲਣਾ।
“ਇਹ ਸਭ ਕੁਝ ਸੰਯੋਗੀ ਹੋ ਰਿਹਾ ਸੀ। ਕਿ ਟੇਵੇ ਸੱਚ ਬੋਲਦੇ ਨੇ?”, ਮਂੈ ਬੜੀ ਉਲਝਣ ਵਿਚ ਫ਼ਸੀ ਹੋਈ ਨੇ ਸੋਚਦਿਆਂ-ਸੋਚਦਿਆਂ ਰਾਤ ਕੱਟੀ। ਮੇਰੇ ਹਿੱਸੇ ਸੁੱਕਾ ਖੂਹ ਆਇਆ ਸੀ। ਮੇਰੀ ਪਿਆਸੀ ਰੂਹ ਸਾਰੀ ਰਾਤ ਬੁਰੀ ਤਰ੍ਹਾਂ ਤੜਫ਼ਦੀ ਰਹੀ।
ਅਸੀਂ ਸ਼ਿਮਲੇ ਤਿੰਨ ਰਾਤਾਂ ਅਤੇ ਚਾਰ ਦਿਨ ਬਿਤਾਏ। ਅਸੀ ਕਈ ਥਾਵਾਂ ਵੇਖਣ ਗਏ। ਦੂਸਰੇ ਜੋੜਿਆਂ ਨੂੰ ਵੇਖ ਕੇ ਮੈਨੂੰ ਆਪਣੇ ਅੰਦਰ ਹੀਣ-ਭਾਵਨਾ ਮਹਿਸੂਸ ਹੋ ਰਹੀ ਸੀ। ਮੈਨੂੰ ਲੱਗ ਰਿਹਾ ਸੀ ਕਿ ਹਰ ਕੋਈ ਅੰਦਰੋ-ਅੰਦਰ ਮੇਰਾ ਮਜ਼ਾਕ ਉੜਾ ਰਿਹਾ ਸੀ। ਮੈਂ ਕਿਸੇ ਨਾਲ ਅੱਖ ਮਿਲਾ ਕੇ ਵੀ ਗੱਲ ਨਹੀ ਸੀ ਕਰ ਪਾ ਰਹੀ। ਮੈਂ ਆਪਣਾ ਆਤਮ-ਵਿਸ਼ਵਾਸ਼ ਗੁਆ ਬੈਠੀ ਸੀ। ਫ਼ਿਰ ਅਸੀ ਪੰਜਵੇਂ ਦਿਨ ਘਰ ਵਾਪਿਸ ਆਏ। ਅਸੀ ਕਈ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰ ਖਾਣੇ ਤੇ ਗਏ। ਮੇਰੇ ਅੰਦਰ ਦੀ ਹੀਣ ਭਾਵਨਾ ਹੋਰ ਵਧਦੀ ਜਾ ਰਹੀ ਸੀ।
ਅਮ੍ਰਿਤ ਦੇ ਮੰਮੀ-ਪਾਪਾ, ਵੱਡੀ ਭੈਣ ਅਤੇ ਜੀਜਾ ਜੀ ਆਪਣੇ ਬੱਚਿਆਂ ਸਮੇਤ ਸਾਡੇ ਵਿਆਹ ਦੇ ਦੋ ਹਫ਼ਤੇ ਬਾਅਦ ਕੈਨੇਡਾ ਵਾਪਿਸ ਚਲੇ ਗਏ। ਅਮ੍ਰਿਤ, ਮੇਰੀ ਅਤੇ ਨੈਂਸੀ ਦੀਆਂ ਟਿਕਟਾਂ ਉਨ੍ਹਾਂ ਦੇ ਜਾਣ ਤੋਂ ਦੋ ਹਫ਼ਤੇ ਬਾਅਦ ਦੀਆਂ ਬੁੱਕ ਸਨ।
ਇਕ ਦਿਨ ਮਂੈ ਅਤੇ ਬਲਜੀਤ ਛੱਤ ਉੱਪਰ ਬੈਠੇ ਧੁੱਪ ਸੇਕ ਰਹੇ ਸੀ। ਮਂੈ ਇਕ ਅਖਬਾਰ ਪੜ੍ਹ ਰਹੀ ਸੀ ਜਿਸ ਵਿਚ ਮੈਂ ਮਰਦਾਨਾ ਤਾਕਤ ਦੀ ਦਵਾਈ ਦੇਣ ਵਾਲੇ ਕਈ ਡਾਕਟਰਾਂ ਦੇ ਇਸ਼ਤਿਹਾਰ ਵੇਖੇ।
“ਬਲਜੀਤ, ਜੇ ਬੁਰਾ ਨਾ ਮੰਨੋ ਤਾਂ ਇਕ ਗੱਲ ਕਹਾਂ?”, ਮਂੈ ਕਿਹਾ।
“ਹਾਂ, ਬੋਲ ਸੋਨੀਆਂ”, ਬਲਜੀਤ ਨੇ ਬੁਝੀ ਹੋਈ ਅਵਾਜ ਵਿਚ ਕਿਹਾ।
ਤੁਸੀਂ ਆਪਣਾ ਇਲਾਜ ਕਿਉਂ ਨਹੀ ਕਰਵਾਉਂਦੇ?”, ਮਂੈ ਅਖਬਾਰ ਦੇ ਇਸ਼ਤਿਹਾਰ ਬਲਜੀਤ ਦੇ ਅੱਗੇ ਕਰਦਿਆਂ ਕਿਹਾ।
ਬਲਜੀਤ ਦੀਆਂ ਅੱਖਾਂ ਗਹਿਰੀਆਂ ਸੋਚਾਂ ਵਿਚ ਪੈ ਗਈਆਂ ਅਤੇ ਕੁਝ ਦੇਰ ਬਾਅਦ ਪਾਣੀ ਨਾਲ ਭਰ ਕੇ ਛਲਕਣ ਲੱਗ ਪਈਆਂ।
“ਕੀ ਹੋਇਆ? ਮੈਂ ਕੁਝ ਗਲਤ ਕਹਿ ਦਿੱਤਾ? ਆਇਮ ਸੌਰੀ! …ਪਲੀਜ਼!”, ਮੈਂ ਦਿਲੋਂ ਅਫ਼ਸੋਸ ਜਤਾਇਆ।
“ਬਲਜੀਤ, ਮੇਰਾ ਇਰਾਦਾ ਤੁਹਾਨੂੰ ਕੋਈ ਠੇਸ ਪੁਚਾਉਣ ਦਾ ਨਹੀ ਸੀ।”, ਮਂੈ ਬੜੇ ਪਿਆਰ ਨਾਲ ਕਿਹਾ।
“ਮੈਂ ਬੜਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਥੋੜੀ ਦੇਰ ਲਈ ਦਵਾਈਆਂ ਅਸਰ ਵੀ ਕਰਦੀਆਂ ਸਨ ਪਰ ਫ਼ਿਰ…। ਇਹੋ ਜਿਹੀਆਂ ਦਵਾਈਆਂ ਲੈ-ਲੈ ਕੇ ਮੇਰੇ ਢਿੱਡ ਵਿਚ ਬਹੁਤ ਦਰਦ ਰਹਿਣ ਲੱਗ ਪਈ। ਫ਼ਿਰ ਮਂੈ ਆਪਣਾ ਸਾਰਾ ਚੈੱਕ-ਅਪ ਕਰਵਾਇਆ। ਡਾਕਟਰ ਨੇ ਮੈਨੂੰ ਕਿਹਾ ਕਿ ਮੈਂ ਜੇ ਇਹੋ ਜਿਹੀਆਂ ਹੋਰ ਦਵਾਈਆਂ ਖਾਧੀਆਂ ਤਾਂ ਮੇਰੀਆਂ ਕਿਡਨੀਆਂ ਵੀ ਫ਼ੇਲ੍ਹ ਹੋ ਸਕਦੀਆਂ ਸਨ। ਮੈਂ ਹੋਰ ਡਾਕਟਰਾਂ ਦੀ ਰਾਏ ਵੀ ਲਈ। ਸਾਰਿਆਂ ਨੇ ਮੈਨੂੰ ਐਹੋ ਜਿਹੀਆਂ ਦਵਾਈਆਂ ਲੈਣ ਤੋਂ ਪਰਹੇਜ ਕਰਨ ਨੂੰ ਕਿਹਾ”, ਕਹਿ ਕੇ ਬਲਜੀਤ ਰੋ ਹੀ ਪਿਆ।
“ਇਹ ਨਸ਼ਿਆਂ ਨੇ ਤਾਂ ਮੇਰੀ ਜਿੰਦਗੀ ਹੀ ਬਰਬਾਦ ਕਰ ਸੁੱਟੀ। ਕਿਹੜੀ ਘੜੀ ਮਂੈ ਉਸ ਮਾੜੀ ਸੰਗਤ ਵਿਚ ਪੈ ਗਿਆ!”, ਬਲਜੀਤ ਫ਼ਿਰ ਰੋਂਦਾ ਰਿਹਾ। ਮੈਂ ਬੜੀ ਮੁਸ਼ਕਿਲ ਨਾਲ ਚੁੱਪ ਕਰਵਾਇਆ।

ਓ.ਠੰ ਪੇਪਰ ਦੀ ਤਿਆਰੀ
ਮੈਂ ਨੈਂਸੀ ਅਤੇ ਅਮ੍ਰਿਤ ਬਾਕੀਆਂ ਤੋਂ ਦੋ ਹਫ਼ਤੇ ਬਾਅਦ ਕੈਨੇਡਾ ਨੂੰ ਮੁੜ ਗਏ। ਮਂੈ ਆਪਣੀ ਜ਼ਿੰਦਗੀ ਤੋਂ ਹੋਰ ਵੀ ਦੁਖੀ ਹੋ ਗਈ। ਮੈਨੂੰ ਸਿਰਫ਼ ਇਸ ਗੱਲ ਦੀ ਤਸੱਲੀ ਸੀ ਕਿ ਮੇਰੇ ਕਾਰਨ ਮੇਰੇ ਘਰਦਿਆਂ ਨੂੰ ਕੈਨੇਡਾ ਆਉਣ ਦੀ ਆਸ ਬੱਝੀ ਸੀ। ਜਹਾਜ ਵਿਚ ਅਮ੍ਰਿਤ ਨੇ ਮੇਰਾ ਹੱਥ ਆਪਣੇ ਹੱਥ ਵਿਚ ਕਈ ਵਾਰ ਰੱਖੀ ਛੱਡਿਆ। ਮੈਂ ਉਸਨੂੰ  ਸਮਝਾਇਆ ਕਿ ਹੁਣ ਅਸੀ ਆਪਣੇ ਨਵੇਂ ਬਣੇ ਰਿਸ਼ਤੇ ਨਿਭਾਉਣੇ ਸਨ। ਜੋ ਬੀਤ ਗਿਆ ਉਹ ਸਾਡਾ ਕੱਲ੍ਹ ਸੀ। ਹਕੀਕਤ ਸਾਡੇ ਸਾਹਮਣੇ ਸੀ।
“ਤੂੰ ਪਤਾ ਨਹੀ ਕਿਵੇਂ ਆਪਣੇ ਦਿਲ ‘ਤੇ ਪੱਥਰ ਰੱਖ ਲਿਆ ਹੈ?”, ਅਮ੍ਰਿਤ ਨੇ ਮੈਨੂੰ ਕਿਹਾ।
“ਫ਼ਰਜ਼ ਨਿਭਾਉਣ ਲਈ ਬਹੁਤ ਕੁਝ ਕਰਨਾ ਪੈਂਦਾ ਏ!”, ਮੈਂ ਉਸਨੂੰ ਸਮਝਾਉਣ ਦੀ ਨਾਕਾਮਯਾਬ ਕੋਸ਼ਿਸ਼ ਕੀਤੀ। ਮੈਂ ਬਲਜੀਤ ਦੀ ਹਾਲਤ ਉਸ ਨਾਲ ਸਾਂਝੀ ਨਹੀ ਕੀਤੀ ਸੀ, ਇਥੇ ਤਕ ਕਿ ਆਪਣੀ ਮੰਮੀ ਨਾਲ ਵੀ ਨਹੀ। ਮਂੈ ਸੱਚਮੁਚ ਆਪਣੇ ਦਿਲ ‘ਤੇ ਪੱਥਰ ਰੱਖ ਲਿਆ ਸੀ। ਖ਼ੈਰ, ਅਸੀਂ ਕੈਨੇਡਾ ਪਹੁੰਚੇ। ਅਮ੍ਰਿਤ ਦੇ ਮੰਮੀ-ਪਾਪਾ ਸਾਨੂੰ ਵੈਨਕੂਵਰ ਏਅਰਪੋਰਟ ‘ਤੇ ਲੈਣ ਆਏ ਸਨ। ਉਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਉਹ ਬੜੇ ਖੁਸ਼ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਬਲਜੀਤ ਦੇ ਕੈਨੇਡਾ ਆਉਣ ਦੀ ਉਮੀਦ ਜਾਗ ਪਈ ਸੀ। ਮਂੈ ਭੂਆ ਜੀ ਦੀ ਬੇਸਮੰਟ ਵਿਚੋਂ ਆਪਣਾ ਸਮਾਨ ਲੈ ਆਈ। ਬਲਜੀਤ ਦੇ ਮੰਮੀ ਨੇ ਭੂਆ ਜੀ ਨੂੰ ਵੀ ਆਪਣੇ ਘਰ ਆਉਣ ਦਾ ਬੜੇ ਆਦਰ-ਸਤਿਕਾਰ ਨਾਲ ਸੱਦਾ ਦਿੱਤਾ ਕਿਉਂਕਿ ਮੈ ਉਨ੍ਹਾਂ ਨੂੰ ਦੱਸਿਆ ਸੀ ਕਿ ਭੂਆ ਕਿੰਨੀ ਚੰਗੀ ਸੀ। ਭੂਆ ਜੀ ਵੀ ਸਾਡੇ ਇਨ੍ਹਾਂ ਰਿਸ਼ਤਿਆਂ ਤੋਂ ਬਹੁਤ ਖੁਸ਼ ਸੀ। ਉਨ੍ਹਾਂ ਨੇ ਉਚੇਚਾ ਮੰਮੀ ਅਤੇ ਡੈਡੀ ਜੀ ਨੂੰ ਫ਼ੋਨ ‘ਤੇ ਵਧਾਈਆਂ ਦਿੱਤੀਆਂ।

ਇੰਡੀਆਂ ਆਉਣ ਤੋਂ ਇਕ ਹਫ਼ਤੇ ਦੇ ਬਾਅਦ ਅਸੀਂ ਮੀਨੂੰ ਦੇ ਅਤੇ ਬਲਜੀਤ ਦੇ ਪੇਪਰ ਭਰ ਦਿੱਤੇ। ਅਮ੍ਰਿਤ ਨੇ ਆਪਣੀ ਲਾਈਫ਼-ਇਨਸ਼ਿਓਰੈਂਸ ਦੇ ਲਾਈਸੰਸ ਲਈ ਪੜ੍ਹਨਾ ਸ਼ੁਰੂ ਕਰ ਦਿੱਤਾ। ਮੇਰਾ ਮਨ ਬੜਾ ਉਦਾਸ ਰਹਿੰਦਾ ਸੀ। ਮੈਂ ਅਤੇ ਅਮ੍ਰਿਤ ਆਪਸ ਵਿਚ ਬਿਲਕੁਲ ਗੱਲ ਹੀ ਨਹੀ ਸੀ ਕਰਦੇ। ਮਂੈ ਫ਼ਿਰ ਵੀ ਕਦੇ-ਕਦੇ ਉਸਨੂੰ ਬੁਲਾ ਲੈਂਦੀ ਸੀ ਪਰ ਉਹ ਤਾਂ ਜਿਵੇਂ ਮੇਰੇ ਨਾਲ ਰੁੱਸਿਆ ਹੀ ਪਿਆ ਸੀ।
ਮੈਂ ਕੈਨੇਡਾ ਵਪਿਸ ਆ ਕੇ ਸਰੀਰਕ ਤੌਰ ਤੇ ਕਾਫ਼ੀ ਕਮਜ਼ੋਰ ਮਹਿਸੂਸ ਕਰਨ ਲੱਗ ਪਈ। ਇਕ ਦਿਨ ਮੈਨੂੰ ਬਲਜੀਤ ਦੇ ਮੰਮੀ ਨੇ ਆਪਣੇ ਫ਼ੈਮਿਲੀ ਡਾਕਟਰ ਕੋਲ ਜਾਣ ਨੂੰ ਕਿਹਾ। ਮੈਂ ਡਾਕਟਰ ਨੂੰ ਆਪਣੀ ਹਾਲਤ ਦੱਸੀ। ਡਾਕਟਰ ਨੇ ਮੇਰਾ ਬਲੱਡ-ਪ੍ਰੈਸ਼ਰ ਅਤੇ ਨਬਜ਼ ਚੈੱਕ ਕੀਤੀ।
“ਤੁਹਾਨੂੰ ਕਾਮੁਕ ਉਤੇਜਨਾ ਹੁੰਦੀ ਹੈ ਕਿ ਨਹੀ?”, ਮਰਦ ਡਾਕਟਰ ਨੇ ਮੈਨੂੰ ਪੁੱਛਿਆ। ਇਥੇ ਦੇ ਡਾਕਟਰ ਤਾਂ ਸਿੱਧੀ ਗੱਲ ਮੂੰਹ ‘ਤੇ ਮਾਰਦੇ ਸਨ। ਇਹ ਵੀ ਨਹੀ ਵੇਖਦੇ ਕਿ ਮਰੀਜ ਆਦਮੀ ਹੈ ਜਾਂ ਔਰਤ।
“ਜੀ ਬਹੁਤ ਘੱਟ।”, ਮਂੈ ਸੰਗਦੀ ਅਤੇ ਡਰਦੀ ਨੇ ਹੌਲ਼ੀ ਜਹੀ ਸੱਚ ਗੱਲ ਦੱਸ ਦਿੱਤੀ।
“ਸੋਨੀਆਂ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਡਿਪਰੈਸ਼ਨ ਹੋ ਗਿਆ ਹੈ। ਮੈਂ ਦਵਾ ਲਿਖ ਦਿੰਦਾ ਹਾਂ। ਲਗਾਤਾਰ ਖਾਣੀ ਹੈ। ਨਾਗਾ ਬਿਲਕੁਲ ਨਹੀ ਪੈਣਾ ਚਾਹੀਦਾ”, ਡਾਕਟਰ ਨੇ ਮੈਨੂੰ ਸਮਝਾਇਆ।
“ਠੀਕ ਹੈ ਜੀ”, ਮਂੈ ਕਿਹਾ।
“ਕੰਮ ਕਰਦੇ ਹੋ?”, ਡਾਕਟਰ ਨੇ ਪੁੱਛਿਆ।
“ਜੀ ਨਹੀ,  ਮਂੈ ਆਪਣੀ ਬੇਟੀ ਦੀ ਦੇਖਭਾਲ ਕਰਦੀ ਹਾਂ। ਉਹ ਬਹੁਤ ਛੋਟੀ ਹੈ।”, ਮਂੈ ਕਿਹਾ।
“ਕਿਸੇ ਵੀ ਆਪਣੇ ਸ਼ੌਂਕ ਵਾਲੇ ਕੰਮ ਵਿਚ ਆਪਣੇ-ਆਪ ਨੂੰ ਬਿਜ਼ੀ ਕਰ ਲਓ। ਇਸ ਨਾਲ ਵੀ ਤੁਸੀਂ ਠੀਕ ਮਹਿਸੂਸ ਕਰੋਗੇ। ਇਕ ਮਹੀਨਾ ਦਵਾਈ ਖਾ ਕੇ ਮੈਨੂੰ ਫ਼ਿਰ ਚੈੱਕ-ਅਪ ਕਰਵਾਉਣਾ।”, ਡਾਕਟਰ ਨੇ ਕਿਹਾ।
“ਠੀਕ ਹੈ ਜੀ”, ਮੈਂ ਕਿਹਾ ਅਤੇ ਦਵਾ ਵਾਲੀ ਪਰਚੀ ਲੈ ਕੇ ਫ਼ਾਰਮੇਸੀ ਤੋਂ ਦਵਾ ਲੈਣ ਚਲੀ ਗਈ। ਘਰ ਆ ਕੇ ਮੈਂ ਬਲਜੀਤ ਦੇ ਮੰਮੀ ਨੂੰ ਆਪਣੇ ਡਿਪਰੈਸ਼ਨ ਬਾਰੇ ਦੱਸਿਆ। ਉਨ੍ਹਾਂ ਨੇ ਮੈਨੂੰ ਅੱਗੇ ਹੋਰ ਪੜ੍ਹਨ ਨੂੰ ਕਿਹਾ। ਮੇਰਾ ਮਨ ਪੂਰੀ ਤਰਾਂ ਬੁਝਿਆ ਪਿਆ ਸੀ। ਮੇਰੀਆਂ ਅੱਖਾਂ ‘ਤੇ ਬਹੁਤ ਕੱਸ ਪੈਂਦੀ ਸੀ। ਨੀਂਦ ਬਹੁਤ ਆਉਣ ਲੱਗ ਪਈ ਸੀ। ਬਲਜੀਤ ਦੀ ਮੰਮੀ ਮੇਰੇ ਨਾਲੋਂ ਵੀ ਵੱਧ ਨੈਂਸੀ ਦਾ ਖਿਆਲ ਰੱਖਦੀ ਸੀ। ਉਨ੍ਹਾਂ ਨੇ ਮੈਨੂੰ ਬੜੀ ਹੱਲਾ-ਸ਼ੇਰੀ ਦਿੱਤੀ ਅਤੇ ਕੋਈ ਕੋਰਸ ਕਰਨ ਨੂੰ ਕਿਹਾ। ਮੈਂ ਕਈ ਵੈੱਬਸਾਈਟਾਂ ‘ਤੇ ਗਈ ਪਰ ਇੱਥੇ ਤਾਂ ਪੜ੍ਹਾਈ ਦਾ ਕੋਈ ਸਿਸਟਮ ਹੀ ਨਹੀ ਸੀ ਸਮਝ ਆ ਰਿਹਾ।

ਇਕ ਦਿਨ ਬਲਜੀਤ ਦੇ ਮੰਮੀ ਮੈਨੂੰ ਪ੍ਰੋ. ਵਿਰਦੀ ਹੁਰਾਂ ਕੋਲ ਉਨ੍ਹਾਂ ਦੇ ਜੀ.ਟੀ.ਪੀ. ਮਾਰਵਲੱਸ ਕਾਲਜ ਲੈ ਕੇ ਗਈ।  ਮਂੈ ਕਈ ਮਹੀਨਿਆਂ ਤੋਂ ਲਸ਼ਕਾਰਾ ਟੀਵੀ ‘ਤੇ ਪ੍ਰੋ. ਅਵਤਾਰ ਸਿੰਘ ਵਿਰਦੀ ਹੁਰਾਂ ਦੀਆਂ ਅੰਗਰੇਜੀ ਦੀਆਂ ਟਿੱਪਸ ਸੁਣਦੀ ਆ ਰਹੀ ਸੀ। ਕਈ ਵਾਰ ਰੈੱਡ ਐੱਫ਼ ਐੱਮ 93।1 ‘ਤੇ ਵੀ ਉਨ੍ਹਾਂ ਦੇ ਕਾਲਜ ਦੀ ਮਸ਼ਹੂਰੀ ਸੁਣੀ ਸੀ। ਮੈਨੂੰ ਉਨ੍ਹਾਂ ਤੋਂ ਪਤਾ ਲੱਗਾ ਕਿ ਮੈਨੂੰ ਪਹਿਲਾਂ ੀਓ.ਠੰ ਵਿਚ ਸਾਢੇ ਸੱਤ ਬੈਂਡ ਲੈਣੇ ਜ਼ਰੂਰੀ ਸਨ। ਫ਼ਿਰ ਕਿਸੇ ਸਕੂਲ ਵਿਚ ਕੁਝ ਘੰਟੇ ਵਲੰਟੀਅਰ ਕੰਮ ਕਰਨਾ ਵੀ ਜਰੂਰੀ ਸੀ।
ਮੈਂ ਪਹਿਲਾਂ ੀਓ.ਠੰ ਦੀ ਤਿਆਰੀ ਕਰਨ ਦੀ ਸੋਚੀ। ਬਲਜੀਤ ਦੇ ਮੰਮੀ ਨੇ ਮੇਰਾ ਦਾਖਲਾ ਉੱਥੇ ਕਰਵਾ ਦਿੱਤਾ। ਮੈਂ ਅਗਲੇ ਦਿਨ ਤੋਂ ਆਪਣੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ।

ਮਂੈ ਮਾਰਵਲੱਸ ਇੰਗਲਿਸ਼ ਸਪੀਕਿੰਗ ਕੋਰਸ, ਪਾਰਟ-ਵਨ ਵਿਚ ਦਿੱਤੇ ਹੋਏ ਚਾਰਟ ਤੋਂ ਪਾਸਟ, ਪਰੈਜ਼ੰਟ ਅਤੇ ਫ਼ਿਉਚਰ ਸਿੰਪਲ ਟੈਂਸਜ਼ ਸਿੱਖੇ। ਪ੍ਰੋ. ਵਿਰਦੀ ਹੁਰਾਂ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਇਹ ਚਾਰਟ ਆਪਣੀ ਖੋਜ ਨਾਲ ਤਿਆਰ ਕੀਤਾ ਸੀ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੇ ਇਸ ਦੀ ਮੱਦਦ ਨਾਲ ਬੜੀ ਜਲਦੀ ਅੰਗਰੇਜੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਨਾਲ ਮੈਨੂੰ ਵੀ ਅੰਗਰੇਜੀ ਸਿੱਖਣ ਦਾ ਬਹੁਤ ਸ਼ੌਕ ਪੈ ਗਿਆ। ਮੈਨੂੰ ਦਾਖਲੇ ਸਮੇ ਪ੍ਰੋ. ਵਿਰਦੀ ਹੁਰਾਂ ਦੀਆਂ ਲਿਖੀਆਂ ਛੇ ਕਿਤਾਬਾਂ ਦਿੱਤੀਆਂ ਗਈਆਂ। ਕਾਲਜ ਦੀ ਸਭ ਤੋਂ ਵਧੀਆ ਗੱਲ ਪਹਿਲੇ ਦਿਨ ਮੈਨੂੰ ਇਹ ਲੱਗੀ ਕਿ ਕਲਾਸ ਵਿਚ ਕੋਈ ਕਿਸੇ ਦਾ ਮਜ਼ਾਕ ਨਹੀ ਸੀ ਉਡਾਉਂਦਾ। ਖਾਸ ਤੌਰ ‘ਤੇ ਸਾਰੇ ਵਿਦਿਆਰਥੀਆਂ ਨੂੰ “ਮਾਰਵਲੱਸ ਇੰਗਲਿਸ਼ ਮਲਟੀ-ਪਰਪਜ਼ ਗਾਈਡ” ਵਿਚੋਂ ਅੰਗਰੇਜੀ ਦੇ ਨਾਲ-ਨਾਲ ਬਹੁਤ ਨਵੇਂ-ਨਵੇਂ ਵਿਚਾਰ ਵੀ ਸਿੱਖਣ ਨੂੰ ਮਿਲਦੇ ਸਨ। ਸਾਡਾ “ਗਰੁੱਪ-ਡਿਸਕਸ਼ਨ” ਸੈਸ਼ਨ ਕਲਾਸ ਦਾ ਸਭ ਤੋਂ ਰੋਚਕ ਹਿੱਸਾ ਹੁੰਦਾ ਸੀ। “ਕੁਇਜ਼ ” ਅੰਗਰੇਜ਼ੀ ਸੋਚਣ ਅਤੇ ਸਿੱਖਣ ਦਾ ਹੋਰ ਵੀ ਬਿਹਤਰ ਤਰੀਕਾ ਸੀ। ਮੇਰੇ ਮਨਪਸੰਦ ਵਿਸ਼ੇ ਸਨ –
• ਕੀ ਤੁਸੀਂ ਰੱਬ ਨੂੰ ਮੰਨਦੇ ਹੋ? ਕਿਉਂ ਜਾਂ ਕਿਉਂ ਨਹੀ?
• ਕੀ ਤੁਸੀ ਸੰਗੀਤ ਪਸੰਦ ਕਰਦੇ ਹੋ? ਕਿਉਂ ਜਾਂ ਕਿਉਂ ਨਹੀ?
• ਕੀ ਤੁਸੀਂ ਉਹੋ ਹੀ ਬਣਨਾ ਚਾਹੋਗੇ ਜੋ ਤੁਹਾਡੇ ਮੰਮੀ-ਡੈਡੀ ਚਾਹੁੰਦੇ ਹਨ, ਕਿਉਂ ਜਾਂ ਕਿਉਂ ਨਹੀ?
• ਲੋਕ ਰੱਬ ਨੂੰ ਕਿਉਂ ਮੰਨਦੇ ਹਨ?
• ਕੀ ਤੁਸੀਂ ਭੂਤਾਂ-ਪ੍ਰੇਤਾਂ ‘ਤੇ ਵਿਸ਼ਵਾਸ਼ ਕਰਦੇ ਹੋ, ਕਿਉਂ ਜਾਂ ਕਿਉਂ ਨਹੀ?
• ਕੀ ਤੁਸੀਂ ਜਾਦੂ-ਟੂਣੇ ‘ਤੇ ਵਿਸ਼ਵਾਸ਼ ਕਰਦੇ ਹੋ, ਕਿਉਂ ਜਾਂ ਕਿਉਂ ਨਹੀ?
• ਕੀ ਤੁਸੀਂ ਹੱਥ ਦੀਆਂ ਰੇਖਾਵਾਂ ‘ਤੇ ਵਿਸ਼ਵਾਸ਼ ਕਰਦੇ ਹੋ, ਕਿਉਂ ਜਾਂ ਕਿਉਂ ਨਹੀ?
• ਕੀ ਤੁਸੀਂ ਪਿਛਲੇ ਜਨਮਾਂ ‘ਤੇ ਵਿਸ਼ਵਾਸ਼ ਕਰਦੇ ਹੋ, ਕਿਉਂ ਜਾਂ ਕਿਉਂ ਨਹੀ?
• ਲੋਕ ਕੰਮ ਕਿਉਂ ਕਰਦੇ ਨੇ?
• ਤੁਹਾਡੀਆਂ ਨਜ਼ਰਾਂ ਵਿਚ ਕਾਮਯਾਬੀ ਕੀ ਹੈ?
• ਕੀ ਕਾਮਯਾਬ ਹੋਣ ਲਈ ਉੱਚ ਵਿਦਿਆ ਲੈਣੀ ਜਰੂਰੀ ਹੈ, ਕਿਉਂ ਜਾਂ ਕਿਉਂ ਨਹੀ?
• ਜੇ ਤੁਹਾਡੇ ਸਾਹਮਣੇ ਅਚਾਨਕ ਰੱਬ ਆ ਜਾਵੇ ਤਾਂ ਤੁਸੀਂ ਕੀ ਕਰੋਗੇ?
• ਕੀ ਸਾਨੂੰ ਕਦੇ ਝੂਠ ਬੋਲਣਾ ਚਾਹੀਦਾ ਹੈ, ਕਿਉਂ ਜਾਂ ਕਿਉਂ ਨਹੀ?
ਸਭ ਤੋਂ ਰੋਚਕ ਗੱਲ ਇਹ ਸੀ ਕਿ ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਜਵਾਬ ‘ਮਾਰਵਲੱਸ ਇੰਗਲਿਸ਼ ਮਲਟੀ-ਪਰਪਜ਼ ਗਾਈਡ’ ਕਿਤਾਬ ਵਿਚ ਦਿੱਤੇ ਹੋਏ ਸਨ।

ਕੀ ਲਵ-ਮੈਰਿਜ ਬਿਹਤਰ ਹੈ?
ਇਕ ਦਿਨ ਸਾਡੀ ਪ੍ਰਸਤਾਵ-ਲਿਖਣ ਦੀ ਕਲਾਸ ਸੀ। ਸਾਨੂੰ ਪਿਛਲੇ ਆਈ ਈ ਐੱਲ ਟੀ ਐੱਸ ਇਮਤਿਹਾਨਾਂ ਵਿਚ ਆਏ ਪ੍ਰਸਤਾਵਾਂ ਦੇ ਕਈ ਮਹੱਤਵ ਪੂਰਣ ਵਿਸ਼ੇ ਦੱਸੇ ਗਏ। ਕੁਝ ਆਮ ਵਿਸ਼ੇ ਸਨ –
• ਲੋਕਾਂ ਨੂੰ ਆਪਣੇ ਬਜੁਰਗਾਂ ਨੂੰ ਆਪਣੇ ਨਾਲ ਘਰ ਵਿਚ ਰੱਖਣਾ ਚਾਹੀਦਾ ਹੈ ਜਾਂ ਸੀਨੀਅਰ ਹੋਮਜ਼ ਵਿਚ?
• ਗਲੋਬਲ ਵਾਰਮਿੰਗ ਦੁਆਰਾ ਹੋਏ ਨੁਕਸਾਨ ਨੂੰ ਦੂਰ ਕੀਤਾ ਜਾ ਸਕਦਾ ਹੈ ਜਾਂ ਨਹੀ?
• ਇਨਫ਼ਰਮੇਸ਼ਨ ਟੈਕਨਾਲੌਜੀ ਦੀ ਤਰੱਕੀ ਨੇ ਦੁਨੀਆਂ ਰਹਿਣ ਲਈ ਇਕ ਵਧੀਆ ਜਗ੍ਹਾ ਬਣਾ ਦਿੱਤੀ ਹੈ, ਇਹ ਗੱਲ ਠੀਕ ਹੈ ਜਾਂ ਨਹੀ?
• ਯੂਨੀਵਰਸਿਟੀ ਦੀ ਪੜ੍ਹਾਈ ਇਕ ਉਮਰ ਭਰ ਦਾ ਤਜੁਰਬਾ ਹੁੰਦਾ ਹੈ। ਟਿੱਪਣੀ ਕਰੋ।
• ਅੱਤਵਾਦ ਦੁਨੀਆਂ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਟਿੱਪਣੀ ਕਰੋ।
ਪ੍ਰੋ ਵਿਰਦੀ ਨੇ ਆਪਣੀ “ਮਾਰਵਲੱਸ ਇੰਗਲਿਸ਼ ਐਸੇਜ਼” ਵਿਚ ਇਨ੍ਹਾਂ  ਅਤੇ ਹੋਰ ਕਈ ਵਿਸ਼ਿਆਂ ਉੱਤੇ ਦੋਵੇਂ ਪੱਖਾਂ ਦੇ ਪ੍ਰਸਤਾਵ ਬੜੇ ਵਧੀਆ ਤਰੀਕੇ ਨਾਲ ਲਿਖੇ ਹੋਏ ਸਨ। ਸਭ ਤੋਂ ਰੋਚਕ ਵਿਸ਼ਾ ਮੈਨੂੰ ਲੱਗਿਆ ਕਿ ਲਵ-ਮੈਰਿਜ ਵਧੀਆ ਹੈ ਕਿ ਅਰੇਂਜਡ ਮੈਰਿਜ, ਅਤੇ ਕਿਉਂ? ਇਕ ਦਿਨ ਕਲਾਸ ਵਿਚ ਇਸੇ ਵਿਸ਼ੇ ‘ਤੇ ਗੱਲ ਚੱਲੀ।
“ਲਵ-ਮੈਰਿਜ ਅਰੇਂਜਡ-ਮੈਰਿਜ ਨਾਲੋਂ ਵਧੀਆ ਹੁੰਦੀ ਹੈ।”, ਮਂੈ ਕਿਹਾ
“ਫ਼ਿਰ ਉਤਰੀ-ਅਮਰੀਕਾ ਵਿਚ ਐਨੀਆਂ ਲਵ-ਮੈਰਿਜਜ਼ ਹੋਣ ਦੇ ਬਾਵਜੂਦ ਵੀ 50% ਤਲਾਕ ਕਿਉਂ ਹੁੰਦੇ ਨੇ?”, ਪ੍ਰੋ. ਵਿਰਦੀ ਨੇ ਪੁੱਛਿਆ।
“ਮੇਰੇ ਖਿਆਲ ਵਿਚ ਲਵ-ਮੈਰਿਜ ਵਿਚ ਤਲਾਕ ਨਹੀ ਹੁੰਦੇ ਹੋਣਗੇ।”, ਮੈਂ ਆਪਣਾ ਸ਼ੱਕ ਜਾਹਰ ਕੀਤਾ। ਉਸੇ ਵੇਲੇ ਗੂਗਲ ‘ਤੇ ਸਰਚ ਕਰਨ ‘ਤੇ ਪਤਾ ਲੱਗਿਆ ਕਿ 40% ਵਿਆਹੇ ਹੋਏ ਲੋਕ ਆਪਣੇ ਪਹਿਲੇ ਵਿਆਹ ਦੀ ਪੰਜਵੀ ਵਰ੍ਹੇਗੰਢ ਵੀ ਇਕੱਠੇ ਨਹੀ ਮਨਾ ਪਾਉਂਦੇ। ਉਹ ਫ਼ਿਰ ਕੁਝ ਬਾਅਦ ਦੇਰ ਦੂਸਰਾ ਵਿਆਹ ਕਰਦੇ ਨੇ ਅਤੇ ਕੁਝ ਸਾਲਾਂ ਬਾਅਦ ਫ਼ਿਰ ਜੁਦਾ ਹੋ ਜਾਂਦੇ ਨੇ।
“ਫ਼ਿਰ ਸਹੀ ਜੀਵਨ ਸਾਥੀ ਲੱਭਣ ਦਾ ਸਹੀ ਤਰੀਕਾ ਕੀ ਹੈ?”, ਇਕ ਹੋਰ ਵਿਦਿਆਰਥੀ ਨੇ ਪੁੱਛਿਆ।
“ਕਈ ਯੂਨੀਵਰਸਿਟੀਆਂ ਵਿਚ ਇਸੇ ਵਿਸ਼ੇ ‘ਤੇ ਖੋਜ ਚੱਲ ਰਹੀ ਹੈ ਕਿ ਸਹੀ ਜੀਵਨ ਸਾਥੀ ਲੱਭਣ ਦਾ ਸਹੀ ਤਰੀਕਾ ਕੀ ਹੈ। ਪਰ ਅੰਕੜਿਆਂ ਤੋਂ ਕੁਝ ਵੀ ਪਤਾ ਨਹੀ ਲੱਗ ਸਕਿਆ ਹੈ ਕਿ ਸਹੀ ਤਰੀਕਾ ਕੀ ਹੈ।”, ਪ੍ਰੋ ਵਿਰਦੀ ਨੇ ਦੱਸਿਆ।
“ਤੁਹਾਡੇ ਹਿਸਾਬ ਨਾਲ ਸਹੀ ਜੀਵਨ ਸਾਥੀ ਜਾਂ ਸਾਥਣ ਲੱਭਣ ਦਾ ਫ਼ਿਰ ਕੀ ਤਰੀਕਾ ਹੈ?”, ਮੈ ਪੁੱਛਿਆ।
“ਤੁਹਾਡੇ ਵਿਚੋਂ ਕਿੰਨੇ ਜਾਣੇ ਹਫ਼ਤੇ ਦੇ ਸੱਤੇ ਦਿਨ ਕੰਮ ‘ਤੇ ਜਾਣਾ ਪਸੰਦ ਕਰਦੇ ਨੇ?,” ਪ੍ਰਸ਼ਨ ਦੇ ਜਵਾਬ ਵਿਚ ਪ੍ਰੋ. ਵਿਰਦੀ ਨੇ ਪ੍ਰਸ਼ਨ ਹੀ ਪੁੱਛਿਆ।
ਸਾਰਿਆਂ ਨੇ ਨਾਂਹ ਵਿਚ ਸਿਰ ਹਿਲਾਇਆ।
“ਕਿਉਂ ਨਹੀ?”, ਪ੍ਰੋ. ਵਿਰਦੀ ਨੇ ਪੁੱਛਿਆ।
ਕਿਸੇ ਨੇ ਕਿਹਾ ਕਿ ਘਰ ਦੀ ਗਰੋਸਰੀ ਆਦਿ ਲਿਆਉਣੀ ਹੁੰਦੀ ਹੈ। ਕੋਈ ਕਹਿੰਦਾ ਬਦਲਾਅ ਜਰੂਰੀ ਹੈ। ਕੋਈ ਕਹਿੰਦਾ ਬੋਰੀਅਤ ਦੂਰ ਕਰਨ ਲਈ ਇਕ ਜਾਂ ਦੋ ਦਿਨ ਦੀ ਛੁੱਟੀ ਜਰੂਰੀ ਹੈ।
“ਤੁਹਾਡੇ ਵਿਚੋਂ ਕੌਣ ਹਰ ਰੋਜ ਇਕੋ ਹੀ ਦਾਲ ਜਾਂ ਸਬਜੀ ਖਾਣਾ ਪਸੰਦ ਕਰਦਾ ਹੈ?”, ਪ੍ਰੋ. ਵਿਰਦੀ ਨੇ ਪੁੱਛਿਆ।
ਸਾਰਿਆਂ ਨੇ ਫ਼ਿਰ ਨਾਂਹ ਵਿਚ ਸਿਰ ਹਿਲਾਇਆ।
“ਕਿਉਂ ਨਹੀ?”, ਪ੍ਰੋ. ਵਿਰਦੀ ਨੇ ਫ਼ਿਰ ਪੁੱਛਿਆ।
“ਕੋਈ ਵਿਅਕਤੀ ਵੀ ਇਕੋ ਦਾਲ-ਸਬਜੀ ਰੋਜ-ਰੋਜ ਖਾ ਕੇ ਅੱਕ ਜਾਵੇਗਾ।”, ਇਕ ਵਿਦਿਆਰਥਣ ਨੇ ਕਿਹਾ।
“ਇਹੋ ਹੀ ਸੁਭਾਅ ਇਨਸਾਨ ਨੂੰ ਟਿੱਕ ਕੇ ਜੀਉਣ ਨਹੀ ਦਿੰਦਾ। ਸਾਡਾ ਮਨ ਕਿਸੇ ਵੀ ਜਗ੍ਹਾ ਤੋਂ ਜਾਂ ਇਕੋ ਚੀਜ ਤੋਂ ਕੁਝ ਚਿਰ ਬਾਅਦ ਉਕਤਾ ਜਾਂਦਾ ਹੈ। ਇਹੋ ਹੀ ਗੱਲ ਜੀਵਨ ਸਾਥੀ ਬਾਰੇ ਵੀ ਸਹੀ ਢੁਕਦੀ ਹੈ ਚਾਹੇ ਕਿਸੇ ਦੀ ਲਵ ਮੈਰਿਜ ਹੋਵੇ ਜਾਂ ਅਰੇਂਜਡ ਮੈਰਿਜ।”, ਅਧਿਆਪਕ ਨੇ ਕਿਹਾ ਅਤੇ ਜਵਾਬ ਜਾਰੀ ਰੱਖਿਆ।
“ਕੋਈ ਵਿਅਕਤੀ ਵੀ ਆਪਣੇ ਜੀਵਨ ਸਾਥੀ ਜਾਂ ਸਾਥਣ ਨਾਲ ਦੇਰ-ਸਵੇਰ ਜਾਣੇ-ਅਨਜਾਣੇ ਵਿਚ ਵੱਧ-ਘੱਟ ਬੋਲ ਜਾਂਦਾ ਹੈ। ਇਸ ਨਾਲ ਦਿਲਾਂ ਵਿਚ ਦਰਾਰ ਪੈਣੀ ਸ਼ੁਰੂ ਹੋ ਜਾਂਦੀ ਹੈ। ਇਹ ਗੱਲ ਜੇ ਸਮੇ ਸਿਰ ਸੰਭਾਲੀ ਨਾ ਜਾਵੇ ਤਾਂ ਵੱਧਦੀ-ਵੱਧਦੀ ਵੱਡੇ ਕਲੇਸ਼ ਦਾ ਕਾਰਨ ਬਣ ਜਾਂਦੀ ਹੈ। ਅਖੀਰ ਗੱਲ ਕਾਬੂ ਤੋਂ ਬਾਹਰ ਹੋ ਕੇ ਤਲਾਕ ਤਕ ਵੀ ਚਲੀ ਜਾਂਦੀ ਹੈ। ਇਸ ਲਈ ਛੋਟੀਆਂ-ਛੋਟੀਆਂ ਗੱਲਾਂ ਨੂੰ ਅਣਵੇਖਿਆ ਕਰ ਦੇਣਾ ਬਹੁਤ ਵੱਡੀ ਮੁਸੀਬਤ ਬਣ ਸਕਦਾ ਹੈ। ਮੇਰਾ ਮਤਲਬ ਅਸੀ ਅਨਜਾਣਪੁਣੇ ਵਿਚ ਆਪਣੀ ਵਿਆਹੁਤਾ ਜਿੰਦਗੀ ਵਿਚ ਮੁਸੀਬਤਾਂ ਆਪ ਸੱਦ ਬੈਠਦੇ ਹਾਂ। ਫ਼ਿਰ ਅਸੀਂ ਸੋਚਦੇ ਹਾਂ ਕਿ ਸਾਨੂੰ ਗ਼ਲਤ ਜੀਵਨ ਸਾਥੀ ਮਿਲਿਆ ਹੋਇਆ ਹੈ।”, ਪ੍ਰੋ. ਵਿਰਦੀ ਨੇ ਬੜੇ ਸੁਲਝੇ ਹੋਏ ਤਰੀਕੇ ਨਾਲ ਕਿਹਾ।
ਕਲਾਸ ਖਤਮ ਹੋਈ। ਦਿਮਾਗ ਵਿਚ ਕਈ ਨਵੇਂ ਵਿਚਾਰ ਦੌੜ ਰਹੇ ਸਨ। ਸ਼ਾਮ ਨੂੰ ਮਂੈ ਮੰਮੀ-ਡੈਡੀ ਅਤੇ ਮੀਨੂੰ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈ ਆਪਣੀ ਪੜ੍ਹਾਈ ਅੱਗੇ ਸ਼ੁਰੂ ਕਰ ਦਿੱਤੀ ਸੀ। ਉਹ ਖੁਸ਼ ਸਨ ਕਿ ਮਂੈ ਅੱਗੇ ਪੜ੍ਹਨ ਲੱਗ ਪਈ ਸੀ। ਪਰ ਡੈਡੀ ਬੜੇ ਪਰੇਸ਼ਾਨ ਸਨ ਕਿਉਂਕਿ ਅਸੀੰਂ ਪਿੰਡ ਵਾਲੀ 16 ਕਿੱਲੇ ਪੈਲੀ ਵਾਲਾ ਕੇਸ ਹਾਰ ਗਏ ਸੀ। ਸਾਡੇ ਸ਼ਰੀਕੇ ਨੇ ਗੈਰ-ਕਾਨੂੰਨੀ ਢੰਗ ਨਾਲ ਸਾਡੇ ਕੋਲੋਂ ਸਾਡੀ ਹੀ ਜ਼ਮੀਨ ਖੋਹ ਲਈ ਸੀ। ਅਦਾਲਤਾਂ ਦੇ -ਚੱਕਰ ਮਾਰ-ਮਾਰ ਕੇ ਡੈਡੀ ਤੰਗ ਆ ਚੁੱਕੇ ਸਨ, ਖ਼ਾਸ ਕਰ ਕੇ ਅਜਿਹਾ ਕਾਨੂਨੀ ਧੱਕਾ ਹੋ ਜਾਣ ਕਰਕੇ। ਉੱਪਰੋਂ ਮੇਰੇ ਮੰਮੀ ਹੋਰ ਬਿਮਾਰ ਹੋ ਗਏ ਸਨ। ਉਨ੍ਹਾਂ ਦੇ ਟੈੱਸਟਾਂ ਅਤੇ ਇਲਾਜ ‘ਤੇ ਬਹੁਤ ਪੈਸੇ ਲੱਗ ਰਹੇ ਸਨ। ਡੈਡੀ ਨੇ ਦੱਸਿਆ ਕਿ ਕਈ ਡਾਕਟਰ ਆਪਣੀ ਮਨਪਸੰਦ ਲੈਬ ਵਿਚ ਮਰੀਜਾਂ ਨੂੰ ਕੁਝ ਟੈੱਸਟ ਕਰਵਾਉਣ ਭੇਜਦੇ ਸਨ। ਟੈੱਸਟ ਚਾਰ-ਪੰਜ ਲਿਖ ਦਿੰਦੇ ਸਨ ਪਰ ਲੋੜੀਂਦੇ ਟੈੱਸਟਾਂ ਤੇ ਖ਼ਾਸ ਨਿਸ਼ਾਨ ਲਗਾ ਕੇ ਸਿਰਫ਼ ਉਹੀ ਕਰਵਾਉਂਦੇ ਸਨ। ਇਸ ਤਰ੍ਹਾਂ ਡਾਕਟਰ ਅਤੇ ਲੈਬ ਵਾਲੇ ਮਿਲ ਕੇ ਸ਼ਰੀਫ਼ ਅਤੇ ਬੇਬਸ ਮਰੀਜਾਂ ਨੂੰ ਠੱਗਦੇ ਸਨ।
ਹਰ ਮਹਿਕਮੇ ਵਿਚ ਹੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਮਹਿੰਗਾਈ ਆਮ ਬੰਦੇ ਦਾ ਲੱਕ ਤੋੜਨ ‘ਤੇ ਆਈ ਹੋਈ ਸੀ। ਡੈਡੀ ਜੀ ਚਾਹੁੰਦੇ ਸਨ ਕਿ ਉਹ ਸਾਰੇ ਜਲਦ-ਤੋਂ-ਜਲਦ ਕੈਨੇਡਾ ਆ ਜਾਣ। ਡੈਡੀ ਜੀ ਦੀਆਂ ਗੱਲਾਂ ਸੁਣ ਕੇ ਮੈਨੂੰ ਹੋਰ ਬੇਚੈਨੀ ਲੱਗ ਗਈ। ਮੈ ਡੈਡੀ ਜੀ ਨੂੰ ਕਿਹਾ ਕਿ ਅਸੀਂ ਮੀਨੂੰ ਦੇ ਪੇਪਰ ਭਰ ਦਿੱਤੇ ਸਨ। ਉਸਦੇ ਆਉਣ ‘ਤੇ ਅਸੀਂ ਬਾਕੀ ਸਾਰਿਆਂ ਦੇ ਪੇਪਰ ਵੀ ਜਲਦੀ ਹੀ ਭਰ ਦਿਆਂਗੇ। ਅਗਲੇ ਹੀ ਦਿਨ ਮਂੈ ਡੈਡੀ ਨੂੰ ਦੋ ਹਜ਼ਾਰ ਡਾਲਰ ਭੇਜਿਆ ਅਤੇ ਭਰੋਸਾ ਦਿੱਤਾ ਕਿ ਉਹ ਪੈਸੇ ਦੀ ਚਿੰਤਾ ਬਿਲਕੁਲ ਨਾ ਕਰਨ।

ਕੀ ਪੜ੍ਹੇ-ਲਿਖੇ ਪਤੀ-ਪਤਨੀ ਨਹੀ ਲੜਦੇ?

ਮਂੈ ਅਗਲੇ ਦਿਨ ਫ਼ਿਰ ਆਪਣੀ ਅੰਗਰੇਜੀ ਦੀ ਕਲਾਸ ਲਗਾਉਣ ਗਈ। ਅਸੀਂ ਪਿਛਲੇ ਦਿਨ ਜਿੱਥੇ ਆਪਣੀ ਗਰੁੱਪ ਡਿਸਕਸ਼ਨ ਛੱਡੀ ਸੀ ਉਸ ਤੋਂ ਅੱਗੇ ਸ਼ੁਰੂ ਕਰ ਦਿੱਤੀ।
“ਸਰ, ਜੇਕਰ ਪਤੀ-ਪਤਨੀ ਦੋਨੋ ਪੜ੍ਹੇ-ਲਿਖੇ ਹੋਣ, ਫ਼ਿਰ ਤਾਂ ਲੜਾਈ-ਝਗੜਾ ਨਹੀ ਹੁੰਦਾ ਹੋਵੇਗਾ?”, ਮਂੈ ਪੁੱਛਿਆ।
“ਕੋਈ ਜ਼ਰੂਰੀ ਨਹੀ ਐ। ਪੜ੍ਹੇ-ਲਿਖੇ ਵੀ ਬਹੁਤ ਲੜਦੇ ਨੇ। ਉਹ ਵੀ ਬਿਨਾਂ ਗੱਲ ਤੋਂ ਹੀ ਲੜਾਈ ਦੀ ਸ਼ੁਰੁਆਤ ਕਰ ਬੈਠਦੇ ਨੇ।” ਅਧਿਆਪਕ ਨੇ ਕਿਹਾ।
“ਉਹ ਕਿਵੇਂ?”, ਕਈ ਵਿਦਿਆਰਥੀਆਂ ਨੇ ਪੁੱਛਿਆ।
“ਮੰਨ ਲਓ ਕਿ ਮੀਆਂ-ਬੀਵੀ ਦੋਵੇਂ ਬੜੇ ਪੜ੍ਹੇ-ਲਿਖੇ। ਉਨ੍ਹਾਂ ਦਾ ਨਵਾਂ-ਨਵਾਂ ਵਿਆਹ ਹੋਇਆ ਹੈ। ਪਤੀ ਨੂੰ ਹਾਕੀ ਵੇਖਣ ਦਾ ਸ਼ੌਕ ਹੈ ਪਰ ਪਤਨੀ ਨੂੰ ਨਹੀ। ਪਤਨੀ ਨੂੰ ਘਰੇਲੂ ਜਿੰਦਗੀ ‘ਤੇ ਅਧਾਰਤ ਟੀਵੀ ਸੀਰੀਅਲ ਵੇਖਣ ਦਾ ਸੌਂਕ ਹੈ। ਪਤੀ ਆਪਣੇ ਦੇਸ਼ ਦੀ ਟੀਮ ਹਾਕੀ ਦਾ ਗੋਲ ਹੋਣ ‘ਤੇ ਕਿਲਕਾਰੀਆਂ ਮਾਰ ਕੇ ਖੁਸ਼ ਹੁੰਦਾ ਹੈ। ਪਤਨੀ ਸਹਿਜ-ਸੁਭਾਅ ਹੀ ਸ਼ਾਂਤ ਰਹਿਣ ਨੂੰ ਕਹਿ ਦਿੰਦੀ ਹੈ। ਪਤੀ ਇਸ ਗੱਲ ‘ਤੇ ਵੀ ਬੁਰਾ ਮੰਨ ਬੈਠਦਾ ਹੈ ਕਿ ਉਸਦੀ ਪਤਨੀ ਨੂੰ ਖੁਸ਼ ਹੋਣ ਵਾਲੀਆਂ ਗੱਲਾਂ ‘ਤੇ ਖੁਸ਼ ਹੀ ਨਹੀ ਹੋਣਾ ਆਉਂਦਾ। ਜਦ ਕਿ ਪਤਨੀ ਦਾ ਆਪਣੇ ਪਤੀ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣ ਦਾ ਕੋਈ ਮਤਲਬ ਨਹੀ ਹੁੰਦਾ। ਉਹ ਸ਼ਾਇਦ ਆਪਣੇ ਪਤੀ ਦਾ ਧਿਆਨ ਆਪਣੇ ਵਲ ਜ਼ਿਆਦਾ ਚਾਹੁੰਦੀ ਹੋਵੇ। ਜੇ ਪਤਨੀ ਆਪਣੇ ਪਤੀ ਦੀਆਂ ਭਾਵਨਾਵਾਂ ਨੂੰ ਸਮਝਦੀ ਹੋਈ ਨਾ ਬੋਲੇ ਅਤੇ ਸਿਰਫ਼ ਮੁਸਕੁਰਾ ਕੇ ਆਪਣੇ ਪਤੀ ਦੀ ਖੁਸ਼ੀ ਵਿਚ ਸ਼ਾਮਿਲ ਹੋ ਜਾਵੇ ਤਾਂ ਝਗੜੇ ਵਾਲੀ ਕੋਈ ਗੱਲ ਹੀ ਨਾ ਹੋਵੇ।”, ਪ੍ਰੋ. ਵਿਰਦੀ ਨੇ ਕਿਹਾ ਅਤੇ ਜਵਾਬ ਜਾਰੀ ਰੱਖਿਆ।
“ਪਰ ਜੇ ਇਹ ਗਲਤਫ਼ਹਿਮੀ ਪੈਦਾ ਹੋ ਹੀ ਜਾਏ, ਪਤੀ ਆਪਣੀ ਪਤਨੀ ਨੂੰ ਉਸਦੀ ਪਸੰਦ ਦੇ ਟੀਵੀ ਸੀਰੀਅਲ ਵੇਖਦਿਆਂ ਵੇਖ ਕੇ ਬਿਨਾਂ ਸੋਚੇ-ਸਮਝੇ ਕਹਿ ਜਾਂਦਾ ਹੈ ਕਿ ਉਸਨੂੰ ਸਹੀ ਮਾਇਨੇ ਵਿਚ ਖੁਸ਼ ਰਹਿਣਾ ਹੀ ਨਹੀ ਆਉਂਦਾ। ਉਹ ਸਿਰਫ਼ ਰੋਣ-ਪਿੱਟਣ ਵਾਲੇ ਟੀਵੀ ਸੀਰੀਅਲ ਵੇਖ ਕੇ ਹੀ ਖੁਸ਼ ਰਹਿੰਦੀ ਹੈ। ਇਸ ਵਿਚ ਕਿਤੇ ਬਦਲੇ ਦੀ ਭਾਵਨਾ ਵੀ ਹੁੰਦੀ ਹੈ। ਪਤੀ ਇਹ ਵੀ ਚਾਹੁੰਦਾ ਹੁੰਦਾ ਹੈ ਕਿ ਉਸਦੀ ਪਤਨੀ ਟੀਵੀ ਸੀਰੀਅਲ ਛੱਡ ਕੇ ਉਸ ਵਲ ਜਿਆਦਾ ਧਿਆਨ ਦੇਵੇ। ਦੋਵੇਂ ਹੀ ਅਨਜਾਣੇ ਵਿਚ ਇਹ
ਗ਼ਲਤੀ ਕਰ ਰਹੇ ਹੁੰਦੇ ਨੇ। ਬਦਕਿਸਮਤੀ ਨਾਲ ਦੋਵੇਂ ਹੀ ਇਹ ਛੋਟੀਆਂ-ਛੋਟੀਆਂ ਗਲਤਫ਼ਹਿਮੀਆਂ ਤੋਂ ਬੇਖਬਰ ਹੁੰਦੇ ਨੇ ਜੋ ਉਨ੍ਹਾਂ ਨੂੰ ਅੱਗੇ ਚੱਲ ਕੇ ਬਹੁਤ ਮਹਿੰਗੀਆਂ ਪੈਦੀਆਂ ਨੇ।”, ਪ੍ਰੋ. ਵਿਰਦੀ ਨੇ ਮੇਰੇ ਪ੍ਰਸ਼ਨ ਦਾ ਜਵਾਬ ਦਿੱਤਾ।
“ਸਰ, ਅਸੀਂ ਇਹ ਮੁਸ਼ਿਕਲਾਂ ਨੂੰ ਕਿਵੇਂ ਹੱਲ ਕਰ ਸਕਦੇ ਹਾਂ?”, ਇਕ ਵਿਦਿਆਰਥਣ ਨੇ ਪੁੱੱਛਿਆ।”
“ਚਲੋ ਮੈਨੂੰ ਇਹ ਦੱਸੋ ਕਿ ਤੁਹਾਡੇ ਵਿਚੋਂ ਕਿੰਨੇ ਜਾਣੇ ਅਗਲੇ ਪੰਜ ਸਾਲਾਂ ਵਿਚ ਆਪਣੇ ਬੱਚੇ ਵਿਆਹੁਣ ਜਾ ਰਹੇ ਹਨ?”, ਪ੍ਰੋ. ਵਿਰਦੀ ਨੇ ਪੁੱਛਿਆ।
ਇਕ ਪੰਜਾਹ ਕੁ ਸਾਲ ਦੀ ਔਰਤ ਸੁਰਿੰਦਰ ਨੇ ਹੱਥ ਖੜਾ ਕੀਤਾ।
“ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਉਨ੍ਹਾਂ ਲਈ ਕਿਵਂੇ ਢੁਕਵਾਂ ਵਰ ਜਾਂ ਬਹੂ ਲੱਭੋਗੇ?”, ਪ੍ਰੋ. ਵਿਰਦੀ ਨੇ ਪੁੱਛਿਆ। ਸੁਰਿੰਦਰ ਨੇ ਇਨਕਾਰ ਵਿਚ ਸਿਰ ਹਿਲਾਇਆ।
“ਜੇ ਤੁਸੀ ਬੁਰਾ ਨਾ ਮੰਨੋ ਤਾਂ ਦੱਸੋ ਕਿ ਤੁਹਾਡਾ ਰਿਸ਼ਤਾ ਕਿਵੇਂ ਹੋਇਆ ਸੀ?”, ਪ੍ਰੋ. ਵਿਰਦੀ ਨੇ ਸੁਰਿੰਦਰ ਨੂੰ ਪੁੱਛਿਆ।
‘ਮੇਰੇ ਸੌਹਰਿਆਂ ਨੇ ਮੇਰੀ ਫ਼ੋਟੋ ਵੇਖ ਕੇ ਹੀ ਮੈਨੂੰ ਪਸੰਦ ਕਰ ਲਿਆ ਸੀ। ਮੇਰੇ ਘਰਦਿਆਂ ਨੂੰ ਅਤੇ ਮੈਨੂੰ ਮੇਰੇ ਹੋਣ ਵਾਲੇ ਪਤੀ ਦੀ ਫ਼ੋਟੋ ਬੜੀ ਪਸੰਦ ਆਈ ਸੀ। ਗੁਰਦੁਆਰੇ ਵਿਚ ਸਾਡੀ ਵੇਖ-ਵਿਖਾਈ ਹੋਈ ਅਤੇ ਸਾਡਾ ਰਿਸ਼ਤਾ ਹੋ ਗਿਆ”, ਸੁਰਿੰਦਰ ਨੇ ਦੱਸਿਆ।
“ਕੀ ਅਸੀਂ ਕਿਸੇ ਦੀ ਫ਼ੋਟੋ ਵੇਖ ਕੇ ਜਾਂ ਇਕ ਵਾਰ ਮਿਲ ਕੇ ਉਸਦਾ ਸੁਭਾਅ ਜਾਂ ਉਸਦੀ ਅਸਲੀਅਤ ਜਾਣ ਸਕਦੇ ਹਾਂ?”, ਪ੍ਰੋ. ਵਿਰਦੀ ਨੇ ਪੁੱਛਿਆ।
ਸਾਰਿਆਂ ਨੇ ਨਾਂਹ ਵਿਚ ਸਿਰ ਹਿਲਾਇਆ। ਫ਼ਿਰ ਵਿਦਿਆਰਥੀਆਂ ਨੇ ਇਹ ਪੁੱਛਿਆ ਕਿ ਸਹੀ ਤਰੀਕਾ ਕੀ ਹੈ।
“ਅਸੀਂ ਜਦੋਂ ਵੀ ਰਿਸ਼ਤੇ ਕਰਦੇ ਹਾਂ ਸਿਰਫ਼ ਇਹ ਵੇਖਦੇ ਹਾਂ ਕਿ ਮੁੰਡਾ-ਕੁੜੀ ਕਿੰਨਾਂ ਪੜ੍ਹੇ-ਲਿਖੇ ਹਨ? ਮੁੰਡਾ ਕਿੰਨਾ ਕਮਾਉਂਦਾ ਹੈ? ਕੁੜੀ ਘਰ ਸੰਭਾਲਣਾ ਜਾਣਦੀ ਹੈ ਕਿ ਨਹੀ? ਕੀ ਅਸੀਂ ਸੋਚਦੇ ਹਾਂ ਕਿ ਇਕ ਖੁਸ਼ਹਾਲ ਜਿੰਦਗੀ ਬਿਤਾਉਣ ਲਈ ਦੋਨਾਂ ਦੇ ਵਿਚਾਰ ਰਲਣਗੇ ਜਾਂ ਨਹੀ? ਮੇਰੇ ਖਿਆਲ ਵਿਚ ਸਾਡੇ ਵਿਚੋਂ ਕੋਈ ਵੀ ਨਹੀ ਸੋਚਦਾ। ਹਾਂ, ਜੇ ਗਰੇਡ ਗਿਆਰਾਂ ਅਤੇ ਬਾਰਾਂ ਵਿਚ ਵਿਆਹ ਸਬੰਧੀ ਹਿਉਮਨ
ਸਾਈਕਾਲੌਜੀ ਦੇ ਕੋਰਸ ਚੰਗੀ ਤਰਾਂ ਪੜ੍ਹਾਏ ਜਾਣ, ਤਾਂ ਸਾਡੀ ਵਿਆਹੁਤਾ ਜ਼ਿੰਦਗੀ ਸ਼ਾਇਦ ਖੁਸ਼ਹਾਲ ਬਣ ਸਕਦੀ ਹੈ।”, ਪ੍ਰੋ. ਵਿਰਦੀ ਨੇ ਸਮਝਾਇਆ।

“ਸਰ। ਤੁਸੀਂ ਅਤੇ ਤੁਹਾਡੀ ਪਤਨੀ ਐਨੇ ਸਾਲ ਤੋਂ ਇਕੱਠੇ ਕਾਲਜ ਚਲਾ ਰਹੇ ਹੋ। ਕੀ ਕਦੇ ਤੁਹਾਡੀ ਅਤੇ ਮੈਡਮ ਦੀ ਲੜਾਈ ਹੁੰਦੀ ਹੈ?”, ਇਕ ਵਿਦਿਆਰਥੀ ਨੇ ਪੁੱਛਿਆ।
“ਇਹ ਤਾਂ ਜਰਾ ਨਿਜੀ ਪ੍ਰਸ਼ਨ ਹੈ। ਕਦੇ ਕਿਸੇ ਨੂੰ ਇਸ ਤਰ੍ਹਾਂ ਦੇ ਪ੍ਰਸ਼ਨ ਨਾ ਪੁੱਛੋ ਕਿਉਂਕਿ ਇਹ ਕੈਨੇਡੀਅਨ ਸੱਭਿਅਤਾ ਦੇ ਉਲਟ ਹੈ। ਪਰ ਮੈਨੂੰ ਇਸਦਾ ਜਵਾਬ ਦੇਣ ਵਿਚ ਕੋਈ ਇਤਰਾਜ਼ ਨਹੀ ਹੈ। ਬੇਸ਼ਕ, ਕਈ ਵਾਰ। ਸਾਡੀ ਵੀ ਕਈ ਵਾਰ ਲੜਾਈ ਹੋਈ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਰਹਿੰਦੇ ਸਮੇਂ ਸਮਝ ਆ ਗਈ। ਅਸੀਂ ਪਛਤਾਉਂਦੇ ਹਾਂ ਕਿ ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਲੜ ਕੇ ਆਪਣਾ ਅਨਮੋਲ ਸਮਾਂ ਅਤੇ ਆਪਣੀ ਸਿਹਤ ਕਿਉਂ ਖਰਾਬ ਕੀਤੀ”, ਪ੍ਰੋ. ਵਿਰਦੀ ਨੇ ਕਿਹਾ।

“ਸਰ, ਤੁਸੀ ਕੀ ਸੋਚਦੇ ਹੋ ਕਿ ਸਾਰੇ ਪਤੀ-ਪਤਨੀ ਲੜਦੇ ਹਨ? ਕੋਈ ਵੀ ਖੁਸ਼ ਨਹੀ ਹੈ?”, ਮੈ ਬੜੀ ਗੰਭੀਰਤਾ ਨਾਲ ਪੁੱਛਿਆ।
“ਮੇਰੇ ਖਿਆਲ ਵਿਚ ਤਾਂ ਸਾਰੇ ਪਤੀ-ਪਤਨੀ ਲੜਦੇ ਹਨ – ਕਈ ਥੋੜਾ, ਕਈ ਜ਼ਿਆਦਾ ਅਤੇ ਕਈ ਬਹੁਤ ਜ਼ਿਆਦਾ।”, ਪ੍ਰੋ. ਵਿਰਦੀ ਨੇ ਕਿਹਾ।

ਮੇਰਾ ਇੰਡੀਆ ਜਾਣਾ
ਮਂੈ ਆਪਣੀ ਕਲਾਸ ਵਿਚ ਹਰ ਰੋਜ਼ ਕਈ ਹੋਰ ਅੰਗਰੇਜ਼ੀ ਦੀ ਗਰਾਮਰ ਦੇ ਨਵੇਂ ਨਿਯਮ, ਸ਼ਬਦ ਅਤੇ ਪ੍ਰੇਰਣਾ ਸਰੋਤ ਕਹਾਵਤਾਂ ਸਿੱਖਦੀ ਸੀ। ਮਂੈ ਆਪਣੀ ‘ਮਾਰਵਲੱਸ ਇੰਗਲਿਸ਼ ਸਪੀਕਿੰਗ ਕੋਰਸ’ ਅਤੇ ਪ੍ਰੋ. ਵਿਰਦੀ ਹੁਰਾਂ ਦੀਆਂ ਹੋਰ ਕਿਤਾਬਾਂ ਪੜ੍ਹਨ ਵਿਚ ਰੁਚੀ ਲੈਣੀ ਸ਼ੁਰੂ ਕੀਤੀ। ਮੇਰੀ ਅੰਗਰੇਜੀ ਬੋਲਣ ਵਿਚ ਚੰਗੀ ਮੁਹਾਰਤ ਬਣਦੀ ਜਾ ਰਹੀ ਸੀ। ਮੈਨੂੰ ਸੱਚਮੁਚ ਅੰਗਰੇਜੀ ਸਿੱਖਣ ਨਾਲ ਪਿਆਰ ਹੋ ਗਿਆ ਸੀ। ਮੇਰੇ ਅਧਿਆਪਕ ਨੇ ਮੈਨੂੰ ਕੈਮਬ੍ਰਿਜ ਦੀਆਂ ੀਓ.ਠੰ  ਦੀਆਂ ਜਵਾਬਾਂ ਵਾਲੀਆਂ ਕਿਤਾਬਾਂ ਲੈ ਕੇ ਉਨ੍ਹਾਂ ਨੂੰ ਵੀ ਪੜ੍ਹਨ ਨੂੰ ਕਿਹਾ। ਮਂੈ ਅੰਗਰੇਜ਼ੀ ਦੀ ਅਖਬਾਰ ਵੀ ਪੜਨ ਲੱਗ ਪਈ ਸੀ ਕਿਉਂਕਿ ਸਾਨੂੰ ਕਲਾਸ ਵਿਚ ਅਖਬਾਰ ਵਿਚੋਂ ਵੀ ਅੰਗਰੇਜੀ ਪੜ੍ਹਾਈ ਜਾਂਦੀ ਸੀ। ਮੈਂ ਆਪਣੇ-ਆਪ ਨੂੰ ਇਕ ਤਰਾਂ ਰੁਝੇਵੇਂ ਵਿਚ ਪਾ ਲਿਆ ਸੀ। ਫ਼ਿਰ ਵੀ ਡਿਪਰੈਸ਼ਨ ਕਰਕੇ ਮੈ ਆਪਣੀਆਂ ਕਲਾਸਾਂ ਲਗਾਤਾਰ ਨਹੀ ਸੀ ਲਗਾ ਪਾਉਂਦੀ। ਬਲਜੀਤ ਦੇ ਮੰਮੀ ਮੇਰਾ ਅਤੇ ਨੈਂਸੀ ਦਾ ਬਹੁਤ ਖਿਆਲ ਰੱਖਦੇ ਸਨ।
ਤਿੰਨ ਕੁ ਮਹੀਨੇ ਵਿਚ ਕੈਨੇਡਾ ਐਮਬੈਸੀ ਤੋਂ ਮੀਨੂੰ ਦੀ ਇੰਟਰਵਿਊ ਦੀ ਤਰੀਕ ਆ ਗਈ। ਦੋ ਕੁ ਹਫ਼ਤੇ ਵਿਚ ਬਲਜੀਤ ਦੀ ਇੰਟਰਵਿਊ ਦੀ ਤਰੀਕ ਆ ਗਈ। ਕੈਨੇਡਾ ਐਮਬੈਸੀ ਨੇ ਮੀਨੂੰ ਦੀ ਇੰਟਰਵਿਊ ਦੇ ਦੋ ਕੁ ਹਫ਼ਤੇ ਬਾਅਦ ਬਲਜੀਤ ਅਤੇ ਮੈਨੂੰ ਵੀ ਇਕੱਠੇ ਪੇਸ਼ ਹੋਣ ਨੂੰ ਕਿਹਾ ਸੀ। ਮੇਰਾ ਵੀ ਦੂਸਰਾ ਵਿਆਹ ਸੀ ਅਤੇ ਬਲਜੀਤ ਦਾ ਵੀ।  ਕੈਨੇਡੀਅਨ ਐਮਬੈਸੀ ਦੂਸਰੇ ਵਿਆਹ ਵਾਲਿਆਂ ਅਤੇ ਫ਼ਿਰ ਕੈਨੇਡਾ ਸਪੌਂਸਰ ਕਰਨ ਵਾਲਿਆਂ ਨੂੰ ਬੜਾ ਤੰਗ ਕਰਦੀ ਸੀ। ਬੜੀਆਂ ਘੋਖਾਂ ਕੱਢਦੀ ਸੀ ਕਿ ਇਹ ਕੋਈ ਸਿਰਫ਼ ਕੈਨੇਡਾ ਆ ਕੇ ਵਸਣ ਲਈ ਸੁਵਿਧਾ-ਵਿਆਹ ਤਾਂ ਨਹੀ ਸੀ।
ਮੀਨੂੰ ਡੈਡੀ ਜੀ ਦੇ ਨਾਲ ਦਿੱਲੀ ਗਈ ਅਤੇ ਉਸਨੂੰ ਬਿਨਾ ਕਿਸੇ ਰੁਕਾਵਟ ਦੇ ਇਮੀਗਰੇਸ਼ਨ ਵੀਜ਼ਾ ਮਿਲ ਗਿਆ। ਮੈ ਬੜੀ ਖੁਸ਼ ਸੀ। ਇੰਟਰਵਿਉ ਤੋਂ ਇਕ ਹਫ਼ਤਾ ਪਹਿਲਾਂ ਮੈ. ਅਤੇ ਨੈਂਸੀ ਇੰਡੀਆ ਨੂੰ ਚੱਲ ਪਏ। ਅਸੀਂ ਸਵੇਰੇ 4 ਵਜੇ ਇੰਡੀਆ ਪੁੱਜੇ। ਡੈਡੀ, ਮੀਨੂੰ, ਸਨੀ ਅਤੇ ਬਲਜੀਤ ਸਾਨੂੰ ਲੈਣ ਲਈ ਏਅਰਪੋਰਟ ਤੇ ਆਏ ਹੋਏ ਸਨ। ਡੈਡੀ ਅਤੇ ਸਨੀ ਬੜੇ ਹੀ ਖ਼ੁਸ਼ ਸਨ, ਖਾਸ ਤੌਰ ‘ਤੇ ਨੈਂਸੀ ਨੂੰ ਮਿਲ ਕੇ। ਨੈਂਸੀ ਬੜੀ ਗੋਰੀ ਅਤੇ ਗੁਲਗੁਲੀ ਜਿਹੀ ਸੀ। ਉਹ ਆਪਣੀ ਗੁਲਾਬੀ ਫ਼ਰਾਕ ਵਿਚ ਬੜੀ ਪਿਆਰੀ ਲੱਗਦੀ ਸੀ।
“ਮੀਨੂੰ! ਕੀ ਹਾਲ ਆ ਮੇਰੀ ਨਟਖਟ ਭੈਣ ਦਾ?”, ਮੈ ਪੁੱਛਿਆ।
“ਠੀਕ ਆਂ, ਤੂੰ ਸੁਣਾ ਦੀਦੀ, ਕੈਨੇਡਾ ਵਿਚ ਸਭ ਕਿੱਦਾਂ ਨੇ?”, ਮੀਨੂੰ ਨੇ ਝੂਠੀ ਜਿਹੀ ਮੁਸਕੁਰਾਹਟ ਦੇ ਨਾਲ ਪੁੱਛਿਆ। ਉਹ ਬਹੁਤ ਹੀ ਬਦਲ ਗਈ ਸੀ। ਮਂੈ ਹੈਰਾਨ ਹੋ ਰਹੀ ਸੀ ਮੀਨੂੰ ਦਾ ਉਹ ਚੁਲਬੁਲਾਪਣ ਕਿੱਥੇ ਚਲਾ ਗਿਆ ਸੀ?
ਸਨੀ ਨੇ ਸਮਾਨ ਲੈ ਕੇ ਗੱਡੀ ਵਿਚ ਰੱਖਿਆ। ਬਲਜੀਤ ਡ੍ਰਾਈਵਿੰਗ ਸੀਟ ਤੇ ਸੀ। ਸਨੀ ਉਸਦੇ ਨਾਲ ਦੀ ਸੀਟ ਤੇ ਬੈਠਾ ਸੀ। ਮਂੈ, ਡੈਡੀ, ਮੀਨੂੰ ਅਤੇ ਨੈਂਸੀ ਪਿਛਲੀਆਂ ਸੀਟਾਂ ਤੇ ਬੈਠ ਗਏ। ਮੇਰਾ ਮੀਨੂੰ ਨਾਲ ਇਹ ਕਿਹੋ ਜਿਹਾ ਰਿਸ਼ਤਾ ਬਣ ਗਿਆ ਸੀ? ਇਹ ਸਭ ਅੱਗੇ ਕਿਵੇਂ ਨਿਭੇਗਾ? ਦੂਜਾ ਰਿਸ਼ਤਾ ਮੇਰੇ ਨਾਲ ਬਲਜੀਤ ਦਾ। ਇਹ ਸਭ ਟੈਲੀਵੀਜ਼ਨ ਸੀਰੀਅਲ ਜਾਂ ਫ਼ਿਲਮੀ ਕਹਾਣੀ ਤੋਂ ਘੱਟ ਨਹੀ ਸੀ। ਬਾਲੀਵੁੱਡ ਫ਼ਿਲਮੀ ਦੁਨੀਆਂ ਅਤੇ ਹਕੀਕਤ ਦਾ ਕਿੰਨਾ ਫ਼ਰਕ ਹੁੰਦਾ ਹੈ! ਅਸੀਂ ਫ਼ਿਲਮਾਂ ਵੇਖ-ਵੇਖ ਕੇ ਕਿੰਨੇ ਸੋਹਣੇ ਸੁਪਨੇ ਬੁਣ ਬੈਠਦੇ ਹਾਂ!
ਅਚਾਨਕ ਮੈਨੂੰ ਬੜੀ ਘਬਰਾਹਟ ਹੋਈ। ਮੈਨੂੰ ਚੱਕਰ ਜਿਹਾ ਆਇਆ ਅਤੇ ਮੈ ਬੇਹੋਸ਼ ਹੋ ਗਈ। ਜਦੋਂ ਹੋਸ਼ ਆਇਆ ਤਾਂ ਡੈਡੀ ਜੀ ਮੇਰੇ ਮੂੰਹ ‘ਤੇ ਪਾਣੀ ਦੇ ਛਿੱਟੇ ਮਾਰ ਰਹੇ ਸਨ। ਬਲਜੀਤ ਨੇ ਗੱਡੀ ਸੜਕ ਦੇ ਇਕ ਪਾਸੇ ਲਾਈ ਹੋਈ ਸੀ।
“ਤੂੰ ਠੀਕ ਤੇ ਹੈਂ ਸੋਨੀਆਂ?”, ਡੈਡੀ ਜੀ ਨੇ ਪੁੱਛਿਆ।
“ਹਾਂ, ਮੈਂ ਠੀਕ ਹਾਂ। ਪਤਾ ਨਹੀ ਕੀ ਹੋਇਆ, ਇਕ ਚੱਕਰ ਜਿਹਾ ਆਇਆ ਫ਼ਿਰ ਮੈਨੂੰ ਪਤਾ ਹੀ ਨਹੀ ਲੱਗਿਆ?”, ਮੈਂ ਕਿਹਾ।
“ਸ਼ਾਇਦ ਹਵਾ-ਪਾਣੀ ਬਦਲਣ ਨਾਲ ਹੋ ਗਿਆ ਹੋਣੈ। ਡੈਡੀ ਜੀ ਨੇ ਮੈਨੂੰ ਇਕ ਬੈਗ ਵਿਚੋਂ ਇਕ ਸੰਤਰੇ ਦੀਆਂ ਕੁਝ ਫ਼ਾੜੀਆਂ ਲੂਣ ਲਗਾ ਕੇ ਦਿੱਤੀਆਂ। ਅਸੀਂ ਬਲਜੀਤ ਦੇ ਜਲੰਧਰ ਵਾਲੇ ਘਰ ਨਹੀ ਗਏ, ਸਿੱਧੇ ਲੁਧਿਆਣੇ ਮੇਰੇ ਘਰ ਪਹੁੰਚੇ। ਮੰਮੀ ਜੀ ਮੇਰੇ ਗਲੇ ਲੱਗ ਕੇ ਬੜੇ ਹੀ ਰੋਏ ਅਤੇ ਰੋਈ ਮੈਂ ਵੀ ਬਹੁਤ। ਪਤਾ ਨਹੀ ਸਾਨੂੰ ਦੋਨਾਂ ਨੂੰ ਕੀ ਹੋ ਗਿਆ ਸੀ ਕਿ ਸਾਡਾ ਰੋਣਾ ਰੁਕਣ ਦਾ ਨਾਂ ਹੀ ਨਹੀ ਸੀ ਲੈ ਰਿਹਾ। ਆਖਿਰ ਡੈਡੀ ਜੀ ਨੇ ਸਾਨੂੰ ਥੋੜਾ ਡਾਂਟ ਕੇ ਚੁੱਪ ਕਰਾਇਆ ਅਤੇ ਕਿਹਾ, “ਵੇਖੋ ਸਾਡੀ ਨੈਂਸੀ ਆਈ ਐ। ਨਾਲੇ ਸਾਡਾ ਬਲਜੀਤ ਆਇਆ ਐ। ਇਨ੍ਹਾਂ ਨੂੰ ਵੀ ਮਿਲ ਲਵੋ ਹੁਣ।”,
ਮੰਮੀ ਨੇ ਪਹਿਲਾਂ ਆਪਣੀ ਚੁੰਨੀ ਨਾਲ ਮੇਰੀਆਂ ਅੱਖਾਂ ਪੂੰਝੀਆਂ ਅਤੇ ਫ਼ਿਰ ਆਪਣੀਆਂ। ਮੰਮੀ ਨੇ ਨੈਂਸੀ ਨੂੰ ਮੀਨੂੰ ਕੋਲੋਂ ਫ਼ੜਨਾ ਚਾਹਿਆ ਪਰ ਉਹ ਉਨ੍ਹਾਂ ਕੋਲ ਗਈ ਨਹੀ।
ਮਂੈ ਮੀਨੂੰ ਕੋਲੋਂ ਨੈਂਸੀ ਨੂੰ ਫ਼ੜ ਲਿਆ ਅਤੇ ਮੀਨੂੰ ਮੰਮੀ ਦੀ ਮੱਦਦ ਲਈ ਕਿਚਨ ਵਿਚ ਚਲੀ ਗਈ। ਸਨੀ ਨੇ ਸਾਡਾ ਸਮਾਨ ਅੰਦਰ ਰੱਖਿਆ। ਸਾਰਿਆਂ ਨੂੰ ਭੁੱਖ ਲੱਗੀ ਹੋਈ ਸੀ। ਮੈਂ ਤਾਂ ਸਭ ਤੋਂ ਪਹਿਲਾਂ ਗਰਮ ਪਾਣੀ ਨਾਲ ਸ਼ਾਵਰ ਲਿਆ ਤਾਂ ਮੇਰੀ ਸਫ਼ਰ ਦੀ  ਕੁਝ ਥਕਾਨ ਦੂਰ ਹੋਈ। ਅਸੀਂ ਸਾਰਿਆਂ ਨੇ ਨਾਸ਼ਤਾ ਕੀਤਾ। ਮੈਨੂੰ ਨੀਂਦ ਬਹੁਤ ਆ ਰਹੀ ਸੀ। ਬਲਜੀਤ ਸ਼ਾਮ ਨੂੰ ਵਾਪਸ ਆਉਣ ਦਾ ਕਹਿ ਕੇ ਆਪਣੇ ਦਫ਼ਤਰ, ਜਲੰਧਰ ਚਲਾ ਗਿਆ।
“ਮੰਮੀ ਜੀ, ਹੁਣ ਤੁਸੀਂ ਸਾਰੇ ਨੈਂਸੀ ਨੂੰ ਕੁਝ ਦੇਰ ਸੰਭਾਲਿਓ। ਮੈਂ ਚੱਲੀ ਆਂ ਸੌਣ।”, ਕਹਿ ਕੇ ਮੈਂ ਸੌਣ ਚਲੀ ਗਈ।

ਬਲਜੀਤ ਦਾ ਵੀਜ਼ਾ
ਮੈਂ ਅਤੇ ਬਲਜੀਤ ਇੰਟਰਵਿਊ ਲਈ ਦਿੱਲੀ ਗਏ। ਉਨ੍ਹਾਂ ਨੇ ਸਾਡੀ ਇਕੱਲੇ-ਇਕੱਲੇ ਦੀ ਵੱਖਰੀ ਇੰਟਰਵਿਊ ਕੀਤੀ। ਮੇਰੇ ਕੋਲੋ ਉਨ੍ਹਾਂ ਨੇ ਐਸੇ-ਐਸੇ ਪ੍ਰਸ਼.ਨ ਪੁੱਛੇ ਕਿ ਮੈਨੂੰ ਸਦਮਾ ਜਿਹਾ ਲੱਗਿਆ। ਮੇਰੇ ਤੋਂ ਇਕ ਔਰਤ ਵੀਜ਼ਾ ਅਫ਼ਸਰ ਨੇ ਮੇਰੀ ਬਲਜੀਤ ਨਾਲ ਪਹਿਲੀ ਰਾਤ ਦੀ ਸਾਰੀ ਕਹਾਣੀ ਪੁੱਛੀ। ਮੈਂ ਉਨ੍ਹਾਂ ਨੂੰ ਕੀ ਦੱਸਦੀ ਕਿ ਸਾਡੇ ਵਿਚ ਕੋਈ ਰਿਸ਼ਤਾ ਹੀ ਕਾਇਮ ਨਹੀ ਸੀ? ਮੇਰਾ ਦਿਲ ਜੋ.ਰ-ਜੋ.ਰ ਨਾਲ ਧੜਕ ਰਿਹਾ ਸੀ। ਮਂੈ ਝੂਠ-ਮੂਠ ਦੀ ਕਹਾਣੀ ਬਣਾ ਕੇ ਦੱਸ ਦਿੱਤੀ। ਇੰਟਰਵਿਊ ਕਰਕੇ ਉਸ ਨੇ ਮੈਨੂੰ ਲਾਬੀ ਵਿਚ ਇੰਤਜ਼ਾਰ ਕਰਨ ਲਈ ਬਿਠਾ ਦਿੱਤਾ। ਮੈਂ ਬਲਜੀਤ ਨੂੰ ਪੁੱਛਿਆ ਕਿ ਉਸਦੇ ਵੀਜ਼ਾ ਅਫ਼ਸਰ ਨੇ ਉਸਨੂੰ ਕੀ ਪੁੱਛਿਆ ਸੀ। ਉਸਨੂੰ ਵੀ ਲਗਭਗ ਮੇਰੇ ਵਾਲੇ ਹੀ ਸਾਰੇ ਪ੍ਰਸ਼ਨ ਪੁੱਛੇ ਗਏ ਸਨ। ਬਲਜੀਤ ਨੇ ਵੀ ਮੇਰੇ ਵਾਂਗ ਹੀ ਝੂਠ-ਮੂਠ ਦੀ ਕਹਾਣੀ ਸੁਣਾ ਦਿੱਤੀ ਸੀ। ਮੈਨੂੰ ਲੱਗਿਆ ਕਿ ਬਹੁਤ ਗੜਬੜ ਹੋ ਗਈ ਸੀ। ਬਲਜੀਤ ਨੂੰ ਵੀ ਚਿੰਤਾ ਹੋ ਗਈ ਕਿ ਉਹ ਸਾਨੂੰ ਨਕਲੀ ਜੋੜਾ ਸਮਝਣਗੇ ਅਤੇ ਉਸਨੂੰ ਵੀਜ਼ਾ ਮਨ੍ਹਾਂ ਕਰ ਦੇਣਗੇ। ਅਸੀਂ ਯੋਜਨਾ ਬਣਾਈ ਕਿ ਜੇ ਸਾਨੂੰ ਦੁਬਾਰਾ ਇਹ ਕੁਝ ਪੁੱਛਣ ਤਾਂ ਰਲਾ-ਮਿਲਾ ਕੇ ਕਹਾਣੀ ਦੱਸ ਦਈਏ।
ਕਰੀਬ ਦੋ ਘੰਟੇ ਬਾਅਦ ਉਨ੍ਹਾਂ ਨੇ ਬਲਜੀਤ ਨੂੰ ਫ਼ਿਰ ਇੰਟਰਵਿਊ ਲਈ ਇਕ ਕਮਰੇ ਵਿਚ ਬੁਲਾਇਆ। ਅਸੀਂ ਇਸ ਵਾਰ ਇਕੋ ਹੀ ਕਹਾਣੀ ਦੱਸਣ ਦੀ ਵਿਉਂਤ ਬਣਾ ਲਈ ਸੀ। ਅੱਧੇ ਘੰਟੇ ਵਿਚ ਉਨ੍ਹਾਂ ਨੇ ਮੈਨੂੰ ਵੀ ਅਵਾਜ ਮਾਰ ਲਈ। ਫ਼ਿਰ ਮੇਰੇ ਕੋਲੋਂ ਕਈ ਹੋਰ ਸਵਾਲਾਂ ਦੇ ਇਲਾਵਾ ਉਨ੍ਹਾਂ ਨੇ ਪੁਰਾਣੇ ਸਾਰੇ ਸਵਾਲ ਵੀ ਪੁੱਛੇ। ਮੈਂ ਆਪਣੀ ਨਵੀ ਕਹਾਣੀ ਆਪਣੇ ਵਲੋਂ ਬੜੀ ਸੋਚ-ਸਮਝ ਕੇ ਦੱਸੀ। ਕਰੀਬ ਇਕ ਘੰਟੇ ਬਾਅਦ ਉਨ੍ਹਾਂ ਨੇ ਮੈਨੂੰ ਵਾਪਿਸ ਲਾਬੀ ਵਿਚ ਜਾ ਕੇ ਇੰਤਜ਼ਾਰ ਕਰਨ ਨੂੰ ਕਿਹਾ।
ਬਲਜੀਤ ਪਹਿਲਾਂ ਹੀ ਉੱਥੇ ਇੰਤਜ਼ਾਰ ਕਰ ਰਿਹਾ ਸੀ। ਬਲਜੀਤ ਨੂੰ ਵੀ ਪਹਿਲਾਂ ਵਾਲੇ ਸਾਰੇ ਪ੍ਰਸ਼ਨ ਦੁਬਾਰਾ ਪੁੱਛੇ ਸੀ। ਸਾਨੂੰ ਉਮੀਦ ਸੀ ਕਿ ਹੁਣ ਬਲਜੀਤ ਨੂੰ ਵੀਜ਼ਾ ਜਰੂਰ ਮਿਲ ਜਾਵੇਗਾ। ਸ਼ਾਮ ਦੇ ਕਰੀਬ ਪੌਣੇ ਪੰਜ ਵਜੇ ਬਲਜੀਤ ਨੂੰ ਚਾਰ ਨੰਬਰ ਡੈਸਕ ਤੋਂ ਇਕ ਔਰਤ ਨੇ ਅਵਾਜ ਦੇ ਕੇ ਬੁਲਾਇਆ। ਬਲਜੀਤ ਦੇ ਹੱਥ ਉਨ੍ਹਾਂ ਨੇ ਵੀਜ਼ਾ ਮਨਾਹੀ ਦਾ ਪੇਪਰ ਇਹ ਕਹਿ ਕੇ ਦੇ ਦਿੱਤਾ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਸਾਡਾ ਵਿਆਹ ਜਾਹਲੀ ਸੀ। ਅਸੀਂ ਬਹੁਤ ਪਰੇਸ਼ਾਨ ਹੋਏ। ਅਸੀਂ ਬੜੇ ਉੱਖੜੇ ਹੋਏ ਮਨ ਨਾਲ ਐਮਬੈਸੀ ਤੋਂ ਬਾਹਰ ਨਿੱਕਲੇ। ਬਲਜੀਤ ਨੇ ਕੈਨੇਡਾ ਫ਼ੋਨ ਲਗਾ ਕੇ ਦੱਸਿਆ ਕਿ ਐਮਬੈਸੀ ਨੇ ਉਸਨੂੰ ਵੀਜ਼ਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਬਲਜੀਤ ਦੇ ਮੰਮੀ-ਡੈਡੀ ਬਹੁਤ ਪਰੇਸ਼ਾਨ ਹੋਏ। ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਘਬਰਾਈਏ ਨਾ। ਉਨ੍ਹਾਂ ਨੇ ਮੈਨੂੰ ਅਤੇ ਮੀਨੂੰ ਨੂੰ ਜਲਦੀ ਕੈਨੇਡਾ ਆਉਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਉਹ ਕੈਨੇਡਾ ਤੋਂ ਬਲਜੀਤ ਦੇ ਕੇਸ ਦੀ ਅਪੀਲ ਕਰਨਗੇ ਅਤੇ ਇਸ ਲਈ ਮੈਨੂੰ ਵਕੀਲ ਨੂੰ ਸਾਰੀ ਗੱਲਬਾਤ ਸਮਝਾਉਣੀ ਪਵੇਗੀ। ਮੈ ਅਤੇ ਮੀਨੂੰ ਨੇ ਆਪਣੀਆਂ ਕੈਨੇਡਾ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ। ਅਸੀਂ ਲੋੜੀਂਦੀ ਖ਼ਰੀਦਾਰੀ ਕੀਤੀ। ਅਮ੍ਰਿਤ ਨੇ ਮੀਨੂੰ ਨੂੰ ਆਪਣੇ ਇੰਡੀਆ ਦੇ ਡ੍ਰਾਈਵਿੰਗ ਲਾਈਸੰਸ ਦੇ ਨਾਲ ਇਨਸ਼ਿਓਰੰਸ ਕੰਪਨੀ ਤੋਂ ਇਹ ਚਿੱਠੀ ਵੀ ਲਿਆਉਣ ਨੂੰ ਕਿਹਾ ਕਿ ਮੀਨੂੰ ਨੇ ਇੰਡੀਆ ਵਿਚ ਕਦੇ ਕੋਈ ਐਕਸੀਡੰਟ ਕਲੇਮ ਨਹੀ ਸੀ ਲਿਆ। ਇਸ ਨਾਲ ਆਈ ਸੀ ਬੀ ਸੀ ਵਲੋਂ ਉਸਨੂੰ ਇੰਸ਼ਿਓਰੰਸ ਡਿਸਕਾਊਂਟ ਮਿਲ ਜਾਣਾ ਸੀ। ਅਮ੍ਰਿਤ ਨੇ ਦੱਸਿਆ ਕਿ ਉਸਨੇ ਮੀਨੂੰ ਦੀ ਤਿੰਨ ਮਹੀਨੇ ਦੀ ਪ੍ਰਾਈਵੇਟ ਮੈਡੀਕਲ ਇਮਸ਼ਿਓਰੰਸ ਕਰਵਾ ਦਿੱਤੀ ਸੀ ਕਿਉਂ ਕਿ ਹਰ ਨਵੇਂ ਇਮੀਗ੍ਰੈਂਟ ਨੂੰ ਪਹਿਲੇ ਤਿੰਨ ਮਹੀਨੇ ਸਰਕਾਰੀ ਮੈਡੀਕਲ ਪਲੈਨ ਕਵਰ ਨਹੀ ਸੀ ਕਰਦਾ। ਸਾਡੇ ਕੈਨੇਡਾ ਜਾਣ ਦਾ ਦਿਨ ਆਇਆ ਅਤੇ ਸਾਨੂੰ ਸਾਰੇ ਏਅਰਪੋਰਟ ‘ਤੇ ਵਿਦਾ ਕਰਨ ਆਏ।

ਮੀਨੂੰ ਅਤੇ ਕੈਨੇਡਾ
ਕਿੰਨਾ ਚਾਅ ਸੀ ਮੀਨੂੰ ਨੂੰ ਮੇਰੇ ਨਾਲ ਹਵਾਈ ਜਹਾਜ ਵਿਚ ਸਫ਼ਰ ਕਰਨ ਦਾ! ਅਸੀਂ ਦੋਨੋ ਭੈਣਾਂ ਇਕੱਠੀਆਂ ਜਹਾਜ ਵਿਚ ਜਾ ਰਹੀਆਂ ਸੀ ਪਰ ਸਭ ਕੁਝ ਬੇਰੰਗ ਸੀ। ਮੀਨੂੰ ਆਪਣੀ ਅੱਲ੍ਹੜ ਉਮਰ ਦਾ ਪਿਆਰ ਗੁਆ ਕੇ ਗੁੰਮਸੁੰਮ ਅਤੇ ਉਦਾਸ ਸੀ। ਮੈਂ ਆਪਣਾ ਪਿਆਰ ਮੀਨੂੰ ਦੇ ਹਵਾਲੇ ਕਰ ਚੁੱਕੀ ਸੀ। ਸੋਚਾਂ ਮੈਨੂੰ ਸਫ਼ਰ ਵਿਚ ਵੱਢ-ਵੱਢ ਖਾ ਰਹੀਆਂ ਸਨ।
“ਕੀ ਅਮ੍ਰਿਤ ਅਤੇ ਮੇਰਾ ਰਿਸ਼ਤਾ ਮੀਨੂੰ ਤੋਂ ਛੁਪਿਆ ਰਹਿ ਸਕੇਗਾ? ਕਿੰਨੇ ਉਲਝਣਾਂ ਭਰੇ ਰਿਸ਼ਤੇ ਬਣ ਗਏ ਸਨ ਮੇਰੇ! ਕੀ ਮਂੈ ਕੋਈ ਸੁਪਨਾ ਵੇਖ ਰਹੀ ਸੀ? ਨਹੀ, ਇਹ ਮੇਰੀ ਜਿੰ.ਦਗੀ ਦਾ ਬਹੁਤ ਕੌੜਾ ਸੱਚ ਸੀ। ਕਿੰਨਾ ਡਰਾਉਣਾ ਸੀ ਇਹ ਸਭ ਕੁਝ!”, ਮੈਨੂੰ ਸਿਰਫ਼ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੀ ਭੈਣ ਕੈਨੇਡਾ ਪਹੁੰਚ ਜਾਣੀ ਸੀ ਅਤੇ ਉਸਦੇ ਨਾਲ-ਨਾਲ ਮੇਰਾ ਭਰਾ ਅਤੇ ਮੰਮੀ-ਡੈਡੀ ਵੀ ਆ ਜਾਣੇ ਸਨ। ਮੀਨੂੰ ਕਿਸੇ ਬੁੱਤ ਵਾਂਗ ਚੁੱਪ ਸੀ। ਅਸੀਂ ਦੋਨੋ ਚੁਲਬੁਲੀਆਂ ਭੈਣਾਂ ਆਪਣੇ-ਆਪਣੇ ਗਮ ਵਿਚ ਡੁੱਬੀਆਂ ਵੈਨਕੂਵਰ ਪਹੁੰਚੀਆਂ। ਏਅਰਪੋਰਟ ‘ਤੇ ਪਹੁੰਚ ਕੇ ਮੀਨੂੰ ਨੇ ਜਦ ਸਫ਼ਾਈ ਅਤੇ ਸਲੀਕਾ ਵੇਖਿਆ ਤਾਂ ਮੀਨੂੰ ਦੇ ਚਿਹਰੇ ‘ਤੇ ਇਕ ਮੁਸਕਰਾਹਟ ਨਜ਼ਰ ਆਈ।
“ਕਿੰਨਾਂ ਸੋਹਣਾ ਹੈ ਕੈਨੇਡਾ!”, ਮੀਨੂੰ ਨੇ ਕਿਹਾ।
“ਹਾਂ, ਸੱਚੀਂ ਬਹੁਤ ਸੋਹਣਾ ਹੈ।”, ਮਂੈ ਜੁਆਬ ਦਿੱਤਾ।
ਏਅਰਪੋਰਟ ‘ਤੇ ਮੀਨੂੰ ਦੇ ਪੇਪਰ ਬਨਾਉਣ ਨੂੰ ਵੀ ਸਾਨੂੰ ਕਰੀਬ ਡੇਢ ਕੁ ਘੰਟਾ ਲੱਗ ਗਿਆ। ਜੁਲਾਈ ਦਾ ਮਹੀਨਾਂ ਅੱਧਾ ਲੰਘ ਚੁਕਿਆ ਸੀ। ਕੈਨੇਡਾ ਵਿਚ ਗਰਮੀਆਂ ਦੀ ਸੋਹਣੀ ਰੁੱਤ ਸ਼ੁਰੂ ਹੋ ਚੁੱਕੀ ਸੀ। ਸਾਨੂੰ ਅਮ੍ਰਿਤ ਅਤੇ ਉਸਦੇ ਮੰਮੀ-ਪਾਪਾ ਲੈਣ ਆਏ ਹੋਏ ਸਨ। ਅਮ੍ਰਿਤ ਨੇ ਮੀਨੂੰ ਲਈ ਇਕ ਵੱਡਾ ਸਾਰਾ ਫ਼ੁੱਲਾਂ ਦਾ ਗੁਲਦਸਤਾ ਲਿਆਂਦਾ ਹੋਇਆ ਸੀ ਜੋ ਉਸਨੇ ਮੀਨੂੰ ਨੂੰ ਦਿੱਤਾ। ਮੀਨੂੰ ਨੇ ਆਪਣੇ ਸੱਸ-ਸਹੁਰੇ ਦੇ ਪੈਰੀਂ ਹੱਥ ਲਗਾਇਆ। ਫ਼ਿਰ ਮਂੈ ਵੀ ਦੋਨਾਂ ਦੇ ਪੈਰੀਂ ਹੱਥ ਲਗਾਇਆ। ਮੰਮੀ ਜੀ ਨੇ ਮੀਨੂੰ ਨੂੰ ਬਹੁਤ ਪਿਆਰ ਦਿੱਤਾ।
“ਸਭ ਠੀਕ ਹੋ ਜਾਵੇਗਾ, ਸੋਨੀਆਂ।”, ਮੰਮੀ ਜੀ ਨੇ ਮੈਨੂੰ ਪਿਆਰ ਦੇਣ ਦੇ ਨਾਲ-ਨਾਲ ਹੌਂਸਲਾ ਵੀ ਦਿੱਤਾ।
ਇਕ ਸ਼ਨੀਵਾਰ ਅਸੀਂ ਸਟੈਨਲੀ ਪਾਰਕ ਨੌਰਥ ਵੈਨਕੁਵਰ ਘੁੰਮਣ ਗਏ। ਮੀਨੂੰ ਵੀ ਇਹ ਸਾਰੀ ਖੂਬਸੂਰਤੀ ਵੇਖ ਕੇ ਹੈਰਾਨ ਹੀ ਰਹਿ ਗਈ। ਕੁਝ ਦਿਨ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰ ਰਾਤ ਦੇ ਖਾਣੇ ‘ਤੇ ਰੁੱਝੇ ਰਹੇ। ਅਗਲੇ ਦਿਨ ਅ੍ਿਰਮਤ ਦੀ ਭੈਣ ਅਤੇ ਜੀਜਾ ਜੀ ਸਾਨੂੰ ਕਲਟਸ ਲੇਕ ਲੈ ਕੇ ਗਏ। ਕਲਟਸ ਲੇਕ ਪਿਕਨਿਕ ਲਈ ਬਹੁਤ ਹੀ ਕਮਾਲ ਦੀ ਜਗ੍ਹਾ ਸੀ। ਮੀਨੂੰ ਅਤੇ ਮੈਂ ਇਹ ਥਾਵਾਂ ਵੇਖ ਕੇ ਕੁਝ ਦੇਰ ਲਈ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਭੁੱਲ ਗਈਆਂ। ਭਾਜੀ ਹੁਰਾਂ ਨੇ ਸਾਨੂੰ ਅਗਲੇ ਐਤਵਾਰ ਵਿਸਲਰ ਘੁਮਾਉਣ ਲੈ ਕੇ ਜਾਣ ਦਾ ਪ੍ਰੋਗਰਾਮ ਬਣਾਇਆ। ਭਾਜੀ ਨੇ ਵਿਸਲਰ ਦੀ ਬੜੀ ਤਾਰੀਫ਼ ਕੀਤੀ ਸੀ। ਅਸੀਂ ਸਾਰਾ ਹਫ਼ਤਾ ਬੜੀ ਬੇਸਬਰੀ ਨਾਲ ਵਿਸਲਰ ਜਾਣ ਦਾ ਇੰਤਜ਼ਾਰ ਕੀਤਾ।

ਅਸੀਂ ਅਗਲੇ ਐਤਵਾਰ ਸਵੇਰੇ ਹਲਕਾ ਨਾਸ਼ਤਾ ਕਰ ਕੇ ਵਿਸਲਰ ਲਈ ਚੱਲ ਪਏ। ਭਾਜੀ ਜੀ ਬੜੇ ਮਜ਼ਾਕੀਆ ਮੂਡ ਵਿਚ ਸਨ। ਉਨ੍ਹਾਂ ਦੀ ਛੋਟੀ ਭੈਣ ਪ੍ਰੀਤੀ ਵੀ ਸਾਡੇ ਨਾਲ ਚੱਲੀ ਸੀ। ਪ੍ਰੀਤੀ ਬੜੀ ਸੋਹਣੀ ਸੀ ਪਰ ਬਹੁਤ ਹੀ ਜਿਆਦਾ ਪਤਲੀ ਵੀ ਸੀ। ਅਸੀਂ ਭਾਜੀ ਦੀ ਵੱਡੀ ਗੱਡੀ ਵਿਚ ਬੈਠ ਗਏ। ਬਲਜੀਤ ਦੀ ਭੈਣ ਅਤੇ
ਪ੍ਰੀਤੀ ਹਾਲੇ ਅੰਦਰ ਹੀ ਸਨ।
ਅਸੀਂ ਕਾਨੇ ਵਰਗੀ ਪਤਲੀ ਪ੍ਰੀਤੀ ਨੂੰ ਵੇਖਿਆ ਹੋਇਆ ਸੀ।
ਜੀਜਾ ਜੀ ਅਕਸਰ ਉਸਦੇ ਬਹੁਤ ਪਤਲੇ ਹੋਣ ਦਾ ਮਜ਼ਾਕ
ਉਡਾਉੁਦੇ ਸਨ। ਉਹ ਬੁਰਾ ਨਹੀ ਸੀ ਮੰਨਦੀ।
“ਪ੍ਰੀਤੀ ਨੂੰ ਕਹਿਣਾ ਘੜੀ ਪਾ ਲਵੇ, ਅੱਜ ਵਿਸਲਰ ਵਿਚ ਹਵਾ
ਬਹੁਤ ਚੱਲ ਰਹੀ ਐ।”, ਭਾਜੀ ਨੇ ਉੱਚੀ ਜਿਹੇ ਦੀਦੀ ਨੂੰ ਕਿਹਾ ਜੋ ਕਿ ਹਾਲੇ ਪ੍ਰੀਤੀ ਦੇ ਨਾਲ ਅੰਦਰ ਹੀ ਸੀ। ਭਾਜੀ ਦਾ ਗੱਲ ਕਰਨ ਦਾ ਤਰੀਕਾ ਐਨਾ ਮਜ਼ਾਕੀਆ ਸੀ ਕਿ ਅਸੀਂ ਸਾਰੇ ਖਿੜਖਿੜਾ ਕੇ ਹੱਸ ਪਏ। ਜਦੋਂ ਉਹ ਦੋਵੇਂ ਆ ਗਈਆਂ ਅਸੀਂ ਵਿਸਲਰ ਲਈ ਨਿੱਕਲ ਪਏ। ਅਸੀਂ ਥੋੜੀ ਦੂਰ ਅੱਗੇ ਜਾ ਕੇ ਵੇਖਿਆ ਕਿ ਇਕ ਪਤਲੀ ਜਿਹੀ ਬਜੁਰਗ ਪੰਜਾਬਣ ਔਰਤ ਪਟਰੀ ‘ਤੇ ਤੁਰ ਕੇ ਜਾ ਰਹੀ ਸੀ। ਅਜੀਬ ਜਿਹੀ ਗੱਲ ਸਾਨੂੰ ਇਹ ਲੱਗੀ ਕਿ ਇਕ ਤਾਂ ਉਸਦਾ ਥੋੜਾ ਕੁੱਬ ਨਿੱਕਲਿਆ ਹੋਇਆ ਸੀ। ਦੂਜੀ ਗੱਲ ਉਸਨੇ ਆਪਣੀਆਂ ਬਾਹਵਾਂ ਲੋੜ ਤੋਂ ਵੱਧ ਬਾਹਰ ਨੂੰ ਫ਼ੈਲਾਈਆਂ ਹੋਈਆਂ ਸਨ।
“ਵੇਖੋ ਤਾਂ। ਅੰਟੀ ਨੇ ਕਾਰ ਛੋਟੀ ਰੱਖੀ ਹੋਈ ਐ, ਪਰ ਸਟੇਅਰਿੰਗ ਵੱਡੇ ਟਰੱਕ ਵਾਲਾ ਲੱਗਵਾਇਆ ਹੋਇਆ ਹੈ।”, ਜੀਜਾ ਜੀ ਨੇ ਕਮੈਂਟ ਕੱਸਿਆ।
ਸਾਡਾ ਹੱਸ-ਹੱਸ ਕੇ ਬੁਰਾ ਹਾਲ ਹੋ ਗਿਆ। ਬਲਜੀਤ ਦੇ ਮੰਮੀ ਨੂੰ ਹੱਸਦੇ-ਹੱਸਦੇ ਹੱਥੂ ਆ ਗਿਆ। ਮੈਂ ਫ਼ਟਾ-ਫ਼ਟ ਪਾਣੀ ਦੀ ਇਕ ਬੋਤਲ ਉਨ੍ਹਾਂ ਨੂੰ ਦਿੱਤੀ। ਮਸਾਂ ਉਨ੍ਹਾਂ ਦੀ ਖੰਘ ਕਾਬੂ ਵਿਚ ਆਈ।
“ਪੁੱਤਰ, ਇੰਜ ਨਹੀ ਕਹੀਦਾ ਕਿਸੇ ਬਜੁਰਗ ਨੂੰ। ਮਂੈ ਵੀ ਜਲਦੀ ਇਸੇ ਉਮਰ ‘ਚ ਪਹੁੰਚ ਜਾਣੈ। ਫ਼ਿਰ ਤਾਂ ਤੂੰ ਮੇਰਾ ਵੀ ਇੰਜ ਹੀ ਮਜਾਕ ਉਡਾਇਆ ਕਰੇਂਗਾ”, ਬਲਜੀਤ ਦੇ ਮੰਮੀ ਨੇ ਕਿਹਾ।
“ਮੰਮੀ ਜੀ, ਬ੍ਰੈਂਡ ਕਾਰਾਂ ਅਤੇ ਰੀ-ਬਿਲਟ ਕਾਰਾਂ ਦਾ ਬੜਾ ਫ਼ਰਕ ਹੁੰਦੈ।”, ਜੀਜਾ ਜੀ ਨੇ ਟਿਕਾ ਕੇ ਜੁਆਬ ਦਿੱਤਾ। ਅਸੀਂ ਹੱਸੇ ਪਰ ਆਪਣੇ ਆਪ ਨੂੰ ਰੋਕ ਕੇ।

ਸਰੀ ਤੋਂ ਵਿਸਲਰ ਦਾ ਸਫ਼ਰ ਵੀ ਬੜਾ ਹੀ ਸੋਹਣਾ ਸੀ। ਇਕ ਪਾਸੇ ਪਥਰੀਲੇ ਪਹਾੜ ਕੱਟ ਕੇ ਸੜਕਾਂ ਬਣਾਈਆਂ ਹੋਈਆਂ ਸਨ। ਦੂਜੇ ਪਾਸੇ ਮਨਮੋਹਕ ਪ੍ਰਸ਼ਾਂਤ ਮਹਾਂਸਾਗਰ ਦਾ ਨਜ਼ਾਰੇ। ਕਮਾਲ ਦੀਆਂ ਪੱਧਰੀਆਂ ਅਤੇ ਸਾਫ਼-ਸੁਥਰੀਆਂ ਸੜਕਾਂ ਸਨ! ਅਸੀਂ ਕਰੀਬ ਤਿੰਨ ਘੰਟੇ ਵਿਚ ਵਿਸਲਰ ਪਹੁੰਚ ਗਏ।
“ਸੱਚਮੁਚ ਇਹ ਤਾਂ ਧਰਤੀ ‘ਤੇ ਹੀ ਸਵੱਰਗ ਲੱਗਦਾ ਪਿਆ ਏ।”, ਮੀਨੂੰ ਨੇ ਆਲੇ ਦਆਲੇ ਦੀ ਖੂਬਸੂਰਤੀ ਵੇਖ ਕੇ ਕਿਹਾ। ਅਸੀਂ ਸਾਰਿਆਂ ਨੇ ਉਸਦੀ ਹਾਂ ਵਿਚ ਹਾਂ ਮਿਲਾਈ।
ਅਮ੍ਰਿਤ ਅਤੇ ਮੀਨੂੰ ਬੜੇ ਖੁਸ਼ ਸਨ। ਮੈ ਉਨ੍ਹਾਂ ਨੂੰ ਖੁਸ਼ ਵੇਖ ਕੇ ਬੜੀ ਖੁਸ਼ ਸੀ।
“ਭਾਜੀ, ਤੁਸੀਂ ‘ਤੇ ਸਾਨੂੰ ਕੈਨੇਡਾ ਦਾ ਸਵਰਗ ਵਿਖਾ ਦਿੱਤਾ।”, ਮੈਂ ਅਮ੍ਰਿਤ ਦੇ ਜੀਜਾ ਜੀ ਨੂੰ ਕਿਹਾ।
“ਭਾਬੀ ਜੀ, ਕੈਨੇਡਾ ਤਾਂ ਹਾਲੇ ਹੋਰ ਵੀ ਬਹੁਤ ਵੇਖਣ ਵਾਲਾ ਐ। ਲੋਕ ਕੰਮਾਂ ਵਿਚ ਰੁੱਝ ਕੇ ਅਤੇ ਪੈਸੇ ਕਮਾਉਣ ਦੇ ਚੱਕਰ ਵਿਚ ਇਹ ਸਵਰਗ ਦਾ ਆਨੰਦ ਲੈਣਾ ਹੀ ਭੁੱਲ ਜਾਂਦੇ ਨੇ।”, ਭਾਜੀ ਨੇ ਜਵਾਬ ਦਿੱਤਾ।
“ਕੇਬਲ ਕਾਰ ਰਾਹੀਂ ਪਹਾੜੀ ਦੇ ਉੱਪਰ ਜਾਣ ਤੋਂ ਪਹਿਲਾਂ ਲੰਚ ਕਰ ਲਈਏ।”, ਦੀਦੀ ਨੇ ਪੁੱਛਿਆ ਅਤੇ ਸਾਰੇ ਇਸ ਲਈ ਤਿਆਰ ਹੋ ਗਏ। ਅਸੀਂ ਇਕ ਪਾਸੇ ਵਗਦੇ ਝਰਨੇ ਦੇ ਕਿਨਾਰੇ ਘਾਹ ‘ਤੇ ਦੋ ਚਾਦਰਾਂ ਵਿਛਾ ਲਈਆਂ। ਮੌਸਮ ਅਤੇ ਆਲ਼ੇ-ਦੁਆਲ਼ੇ ਦੀ ਸੁੰਦਰਤਾ ਸ਼ਬਦਾਂ ਵਿਚ ਬਿਆਨ ਨਹੀ ਸੀ ਕੀਤੀ ਜਾ ਸਕਦੀ। ਅਸੀਂ ਆਪਣੇ ਨਾਲ ਕਈ ਤਰ੍ਹਾਂ ਦੀਆਂ ਸਬਜ਼ੀਆਂ-ਦਾਲਾਂ ਬਣਾ ਕੇ ਲੈ ਗਏ ਸੀ। ਅਸੀਂ ਲੰਚ ਕੀਤਾ ਅਤੇ ਭਾਜੀ ਨੇ ਤਰ੍ਹਾਂ-ਤਰ੍ਹਾਂ ਦੇ ਮਜ਼ਾਕ ਕਰਕੇ ਸਾਡਾ ਬੜਾ ਮਨੋਰੰਜਨ ਕੀਤਾ। ਫ਼ਿਰ ਅਸੀਂ ਕੂੜਾ ਗਾਰਬੇਜ ਬਿੰਨ ਵਿਚ ਸੁੱਟਿਆ। ਬਾਕੀ ਸਮਾਨ ਪੈਕ ਕੀਤਾ ਅਤੇ ਆਪਣੀ ਵਡੀ ਕਾਰ ਵਿਚ ਰੱਖ ਦਿੱਤਾ।

“ਓ ਗਾਡ! ਕਿੰਨਾ ਸੋਹਣਾ ਲੱਗ ਰਿਹਾ ਹੈ ਚਾਰੇ ਪਾਸੇ!”, ਮੀਨੂੰ ਨੇ ਗੰਡੋਲਾ ਰਾਹੀਂ ਉੱਪਰ ਜਾਂਦੇ ਹੋਏ ਵਿਸਲਰ ਇਲਾਕੇ ਦੀ ਸੁੰਦਰਤਾ ਵੇਖ ਕੇ ਕਿਹਾ। ਮੈਂ ਵੀ ਇਹ ਇਲਾਕਾ ਪਹਿਲੀ ਵਾਰੀ ਵੇਖ ਰਹੀ ਸੀ। ਪੀਕ-ਟੁ-ਪੀਕ ਇਲਾਕੇ ਦੀ ਖੂਬਸੂਰਤੀ ਵੱਖਰੀ ਹੀ ਸੀ। ਮੈਨੂੰ ਪਤਾ ਹੀ ਨਹੀ ਸੀ ਕਿ ਕੈਨੇਡਾ ਐਨਾ ਸੋਹਣਾ ਵੀ ਹੋ ਸਕਦਾ ਸੀ।
ਅਸੀਂ ਸ਼ਾਮ ਨੂੰ ਅੱਠ ਕੁ ਵਜੇ ਸਰੀ ਪਹੁੰਚੇ। ਅਸੀਂ ਇਕ ਦੱਖਣੀ ਭਾਰਤੀ ਹੋਟਲ ਵਿਚ ਡਿਨਰ ਕੀਤਾ। ਉਸ ਦਿਨ ਅਸੀਂ ਬਹੁਤ ਅਨੰਦ ਮਾਣਿਆ।

ਮੀਨੂੰ ਮੁਸੀਬਤ ਵਿਚ
ਭਾਜੀ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਮੀਨੂੰ ਉਨ੍ਹਾਂ ਦੀ ਟਰੱਕਿੰਗ ਕੰਪਨੀ ਦੇ ਦਫ਼ਤਰ ਵਿਚ ਕੰਮ ਕਰੇ। ਇਸ ਕਰ ਕੇ ਮੀਨੂੰ ਨੇ ਉਨ੍ਹਾਂ ਦੀ ਮਦਦ ਕਰਨ ਲਈ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਸੋਮਵਾਰ ਨੂੰ ਹੀ ਡੈਡੀ ਜੀ ਨੇ ਅਤੇ ਮੈ ਬਲਜੀਤ ਦੀ ਅਪੀਲ ਵਾਸਤੇ ਇਕ ਇਮੀਗ੍ਰੇਸ਼ਨ ਵਕੀਲ ਨੂੰ ਮਿਲਣਾ ਸੀ। ਮੈਂ ਵਿਸਲਰ ਤੋਂ ਆ ਕੇ ਰਾਤ ਨੂੰ ਬਲਜੀਤ ਨਾਲ ਗੱਲ ਕੀਤੀ ਸੀ। ਬਲਜੀਤ ਨੇ ਕਿਹਾ ਅਸੀਂ ਐਮਬੈਸੀ ਵਿਚ ਦੂਸਰੀ ਵਾਰ ਜੋ ਬਿਆਨ ਦਿੱਤੇ ਸਨ ਉਹੀ ਵਕੀਲ ਨੂੰ ਦੱਸੀਏ। ਬਲਜੀਤ ਨੇ ਨਾ ਤੇ ਆਪਣੀ ਸੱਚਾਈ ਮਾਂ-ਬਾਪ ਨੂੰ ਦੱਸੀ ਸੀ ਅਤੇ ਨਾ ਹੀ ਸ਼ਰਮ ਦੀ ਮਾਰੀ ਮੈਂ ਕਿਸੇ ਨੂੰ ਦੱਸ ਸਕੀ ਸੀ। ਆਪਣੇ ਮੰਮੀ ਜੀ ਨੂੰ ਇਹ ਗੱਲ ਦੱਸ ਕੇ ਹੋਰ ਦੁੱਖੀ ਨਹੀ ਸੀ ਕਰਨਾ ਚਾਹੁੰਦੀ। ਮਂੈ ਵਕੀਲ ਨੂੰ ਸਾਰੀ ਗੱਲ ਯੋਜਨਾਬੱਧ ਤਰੀਕੇ ਨਾਲ ਦੱਸੀ। ਵਕੀਲ ਨੇ ਸਾਡਾ ਕੇਸ ਫ਼ਾਈਲ ਕਰਨਾ ਸ਼ੁਰੂ ਕਰ ਦਿੱਤਾ।

ਮੈਂ ਆਪਣੀ ਆਈ ਈ ਐੱਲ ਟੀ ਐੱਸ ਦੀ ਤਿਆਰੀ ਵਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਮੈਂ ਦੁਨੀਆਂ ਦਾ ਨਕਸ਼ਾ ਪੜ੍ਹਨਾ ਅਤੇ ਸਮਝਣਾ ਬਹੁਤ ਪਸੰਦ ਕਰਨ ਲੱਗ ਪਈ। ਮਂੈ ੱੱੱ।ਟਰਬੁਨeਨਿਦਅਿ।ਚੋਮ ‘ਤੇ ਜਾ ਕੇ ਖ਼ਬਰਾਂ ਪੜ੍ਹਦੀ ਅਤੇ ਕਿੰਨੀਆਂ ਹੋਰ ਨਵੀਆਂ ਗੱਲਾਂ ਰੋਜ ਸਿੱਖਦੀ। ਮੈਂ ਜੋ ਵੀ ਪੜ੍ਹਦੀ ਉਸਨੂੰ ਬੜੀ ਗੰਭੀਰਤਾ ਨਾਲ ਸੋਚਦੀ। ਮੇਰਾ ਦਿਮਾਗ ਹਰ ਹਾਲਾਤ ਨੂੰ ਗੰਭੀਰਤਾ ਨਾਲ ਵਿਚਾਰ ਕੇ ਉਸਨੂੰ ਦੂਜਿਆਂ ਦੇ ਪੱਖ ਤੋਂ ਵੇਖਣ ਲੱਗਾ। ਅਖਬਾਰਾਂ ਅਤੇ ਮੈਗਜ਼ੀਨਾਂ ਦੇ ਲੇਖ ਅਤੇ ਹੋਰਾਂ ਦੇ ਵਿਚਾਰ ਪੜ੍ਹ ਕੇ ਮੈਨੂੰ ਲੱਗਣ ਲੱਗਾ ਕਿ ਦੁਨੀਆਂ ਵਿਚ ਬਹੁਤ ਜਿਆਦਾ ਸਿਆਣੇ ਲੋਕ ਵੀ ਹਨ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਕੇ ਰੱਖ ਦਿੰਦੇ ਸਨ। ਜਿੰਨਾਂ ਮੈਂ ਜਿਆਦਾ ਪੜ੍ਹਨ ਲੱਗੀ ਓਨਾਂ ਹੀ ਜਿਆਦਾ ਮਂੈ ਆਪਣੇ ਆਪ ਨੂੰ ਜਾਨਣ ਲੱਗ ਪਈ। ਕੁਝ ਲੇਖਕ ਕਿਸੇ ਵੀ ਮੁੱਦੇ ਦੇ ਦੋਨਾਂ ਪੱਖਾਂ ਵਿਚ ਖੜ੍ਹੇ ਹੋਣ ਵਿਚ ਸਮਰੱਥ ਸਨ। ਵਾਹ! ਕਿੰਨੇ ਕਮਾਲ ਦਾ ਅਹਿਸਾਸ ਸੀ ਜਦੋਂ ਮੈਨੂੰ ਪੜ੍ਹਨ ਦਾ ਅਤੇ ਵਧੀਆ ਗੱਲਾਂ ਤੇ ਡੂੰਘੀ ਤਰਾਂ ਵਿਚਾਰਣ ਦਾ ਸ਼ੌਕ ਪੈ ਗਿਆ ਸੀ। ਮਂੈ ਆਪਣਾ ਆਈ ਈ ਐੱਲ ਟੀ ਐੱਸ ਦੀ ਪੇਪਰ ਦੀ ਤਿਆਰੀ ਕਰਦਿਆਂ ਬਹੁਤ ਆਨੰਦ ਸਹਿਸੂਸ ਕਰ ਰਹੀ ਸੀ।
ਇੰਜ ਲੱਗਦਾ ਸੀ ਕਿ ਇਕ ਵਰਗ ਦੇ ਲੋਕਾਂ ਕੋਲ ਬੋਲਣ ਲਈ ਕੁਝ ਨਹੀ ਸੀ। ਉਹ ਬੋਲਦੇ ਸਨ ਕਿਉਂਕਿ ਉਨ੍ਹਾਂ ਨੇ ਬਿਨਾਂ ਸਿਰ-ਪੈਰ ਦੀਆਂ ਗੱਲਾਂ ਕਰਕੇ ਆਪਣੀ ਹੋਂਦ
ਜ਼ਾਹਰ ਕਰਨੀ ਹੁੰਦੀ ਸੀ। ਦੂਸਰੇ ਵਰਗ ਦੇ ਲੋਕ ਸਨ ਜਿਨ੍ਹਾਂ ਨੂੰ ਹਰ ਇਕ ਵਿਚ ਬੁਰਾਈਆਂ ਹੀ ਨਜਰ ਆਉਂਦੀਆਂ ਸਨ। ਤੀਸਰੇ ਵਰਗ ਦੇ ਲੋਕ ਦੁਨੀਆਂ ਦੀਆਂ ਮੁਸ਼ਿਕਲਾਂ ਸਮਝ ਕੇ ਉਨ੍ਹਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਮੀਡੀਆ ਰਾਹੀਂ ਲੋਕਾਂ ਨੂੰ ਸੁਚੇਤ ਕਰਦੇ ਸਨ। ਚੌਥਾ ਇਕ ਬਹੁਤ ਛੋਟਾ ਜਿਹਾ ਵਰਗ ਸੀ ਜੋ ਹਮੇਸ਼ਾਂ ਚੁੱਪਚਾਪ ਸਮਾਜਕ ਭਲਾਈ ਦੇ ਕੰਮਾਂ ਵਿਚ ਰੁੱਝਿਆ ਰਹਿੰਦਾ ਸੀ।
“ਕਿਉਂ ਹਰ ਇਨਸਾਨ ਇਕ-ਦੂਜੇ ਦਾ ਦੁੱਖ-ਦਰਦ ਸਮਝ ਕੇ ਉਸ ਨਾਲ ਘੱਟੋ-ਘੱਟ ਹਮਦਰਦੀ ਨਹੀਂ ਜਤਾਉਂਦਾ? ਜੇ ਅਸੀਂ ਕਿਸੇ ਨੂੰ ਸਹੀ ਰਸਤਾ ਵੀ ਵਿਖਾ ਸਕੀਏ ਤਾਂ ਇਸ ਨਾਲੋਂ ਵਧੀਆ ਹੋਰ ਕੋਈ ਕੰਮ ਹੋ ਹੀ ਨਹੀ ਸਕਦਾ।”, ਮੈਂ ਵਿਚਾਰ ਰਹੀ ਸੀ।

ਇਕ ਦਿਨ ਸਾਨੂੰ ਪਤਾ ਲੱਗਾ ਕਿ ਮੀਨੂੰ ਮਾਂ ਬਨਣ ਵਾਲੀ ਸੀ। ਸਾਰੇ ਘਰ ਵਿਚ ਖੁਸ਼ੀਆਂ ਮਨਾਈਆਂ ਗਈਆਂ। ਅਸੀਂ ਸਾਰਿਆਂ ਨੇ ਮੀਨੂੰ ਦਾ ਬਹੁਤ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ।
ਮੈਂ ਆਪਣੀ ਅੰਗਰੇਜ਼ੀ ‘ਤੇ ਬਹੁਤ ਮਿਹਨਤ ਕਰ ਰਹੀ ਸੀ। ਮੈ ਬੀ ਬੀ ਸੀ, ਸੀ ਐੱਨ ਐੱਨ ਅਤੇ ਹੋਰ ਵੀ ਅੰਗਰੇਜੀ ਚੈਨਲਾਂ ਦੀਆਂ ਖ਼ਬਰਾਂ ਰੋਜਾਨਾ ਸੁਨਣ ਲੱਗ ਪਈ ਸੀ। ਇਕ ਦਿਨ ਮਂੈ ਇਕ ਟਿੱਪ ਪੜ੍ਹੀ ਕਿ ਕੋਈ ਵਿਅਕਤੀ ਆਪਣਾ ਅੰਗਰੇਜੀ ਦਾ ਐਕਸੰਟ ਸੁਧਾਰਣ ਲਈ ‘ਆਈ ਈ ਐੱਲ ਟੀ ਐੱੱਸ’ ਦੀਆਂ ਸੀ ਡੀਜ਼ ਤੋਂ ਜੋ ਕੁਝ ਸੁਣਦਾ ਹੈ ਉਹ ਆਪ ਵੀ ਬੋਲੇ। ਮੈਂ ਇੰਜ ਹੀ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕਰਨ ਨਾਲ ਮੇਰੇ ਇੰਗਲਿਸ਼ ਐਕਸੰਟ ਵਿਚ ਬਹੁਤ ਸੁਧਾਰ ਆਉਣ ਲੱਗਾ। ਭਾਜੀ ਹੁਰੀਂ ਵੀ ਕਈ ਵਾਰੀ ਕਹਿਣ ਲੱਗ ਪਏ ਸਨ ਕਿ ਮੈਂ ਜਦ ਅੰਗਰੇਜੀ ਬੋਲਦੀ ਸੀ ਤਾਂ ਕੈਨੇਡਾ ਦੀ ਹੀ ਜੰਮ-ਪਲ ਲੱਗਦੀ ਸੀ। ਮਂੈ ਆਪਣਾ ਆਈ ਈ ਐੱਲ ਟੀ ਐੱਸ ਦਾ ਟੈੱਸਟ ਬੁੱਕ ਕਰ ਲਿਆ। ਮੀਨੂੰ ਡ੍ਰਾਈਵਿੰਗ ਸਿੱਖਣ ਲੱਗ ਪਈ। ਦੋ ਕੁ ਮਹੀਨੇ ਵਿਚ ਮੀਨੂੰ ਨੇ ਕਾਰ ਚਲਾਉਣੀ ਸਿੱਖ ਲਈ ਅਤੇ ਕਲਾਸ 5 ਦਾ ਡ੍ਰਾਈਵਿੰਗ ਲਾਈਸੰਸ ਵੀ ਲੈ ਲਿਆ। ਮੀਨੂੰ ਪੇਟ ਤੋਂ ਹੋਣ ਕਰਕੇ ਕਈ ਵਾਰ ਜਲਦੀ ਵੀ ਘਰ ਆ ਜਾਂਦੀ ਸੀ। ਮੀਨੂੰ ਨੂੰ ਛੇਵਾਂ ਮਹੀਨਾ ਚੱਲ ਰਿਹਾ ਸੀ। ਇਕ ਦਿਨ ਸ਼ਾਮ ਦੇ ਪੰਜ ਕੁ ਵਜੇ ਸਰੀ ਮੈਮੋਰੀਅਲ ਹਸਪਤਾਲ ਤੋਂ ਫ਼ੋਨ ਆਇਆ। ਮੈਂ ਫ਼ੋਨ ਸੁਣਿਆ। ਮੇਰੇ ਪੈਰਾਂ ਥੱਲਿਉਂ ਜਮੀਨ ਨਿੱਕਲ ਗਈ। ਮੀਨੂੰ ਕੰਮ ਤੋਂ ਘਰ ਆ ਰਹੀ ਸੀ। ਉਸਦਾ ਸਕਾਟ ਰੋਡ ਅਤੇ ਨੋਰਡਲਵੇ ਦੇ ਚੌਕ ਵਿਚ ਖੱਬੇ ਮੁੜਦਿਆਂ ਐਕਸੀਡੰਟ ਹੋ ਗਿਆ ਸੀ। “ਕੀ ਹੋਇਆ ਸੋਨੀਆਂ?”, ਮੰਮੀ ਜੀ ਨੇ ਪੁੱਛਿਆ।
“ਮੰਮੀ…ਮੰਮੀ, ਉਹ ਮੀਨੂੰ…ਮੀਨੂੰ!”  ਮੇਰੇ ਮੁੰਹ ‘ਚੋਂ ਅਵਾਜ ਨਹੀ ਨਿੱਕਲ ਰਹੀ ਸੀ।
“ਮੀਨੂੰ…ਸਰੀ ਮੇਮੋਰੀਅਲ…ਐਮਰਜੰਸੀ…ਐਕਸੀਡੰਟ…”, ਮੇਰੇ ਕੋਲੋਂ ਪੂਰੀ ਗੱਲ ਨਹੀ ਸੀ ਹੋ ਰਹੀ।
ਮੰਮੀ ਜੀ ਨੇ ਉਸੇ ਵੇਲੇ ਮੈਨੂੰ ਨਾਲ ਲਿਆ ਅਤੇ ਅਸੀਂ ਐਮਰਜੰਸੀ ਵਿਭਾਗ ਵਿਚ ਪਹੁੰਚੇ। ਮੀਨੂੰ ਬੇਹੋਸ਼ ਸੀ। ਉਸਨੂੰ ਚੈੱਕ ਕਰਕੇ ਡਾਕਟਰ ਵੇਖ ਗਿਆ ਸੀ। ਉਸਨੂੰ ਡ੍ਰਿੱਪ ਲਗਾ ਹੋਇਆ ਸੀ। ਸਾਨੂੰ ਮੀਨੂੰ ਦੇ ਨਾਲ-ਨਾਲ ਮੀਨੂੰ ਦੇ ਪੇਟ ਵਿਚ ਪਲ਼ ਰਹੇ ਬੱਚੇ ਦੀ ਹੋਰ ਵੀ ਜਿਆਦਾ ਫ਼ਿਕਰ ਸੀ।
“ਮੀਨੂੰ ਕਿਵੇਂ ਐਨੀ ਲਾਪਰਵਾਹ ਹੋ ਕੇ ਗੱਡੀ ਚਲਾ ਰਹੀ ਸੀ? ਉਸਨੂੰ ਪਤਾ ਨਹੀ ਸੀ ਕਿ ਉਹ ਕਿਸ ਹਾਲਾਤ ਵਿਚ ਸੀ?”, ਮੈਨੂੰ ਬਹੁਤ ਫ਼ਿਕਰ ਲੱਗਾ ਹੋਇਆ ਸੀ।
ਪੁਲੀਸ ਉਸ ਦੇ ਹੋਸ਼ ਵਿਚ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਕਿ ਉਸਦੇ ਬਿਆਨ ਲੈ ਸਕੇ। ਮੰਮੀ ਜੀ ਨੇ ਅਮ੍ਰਿਤ ਨੂੰ ਫ਼ੋਨ ਕਰ ਦਿੱਤਾ। ਛੇਤੀਂ ਹੀ ਅਮ੍ਰਿਤ ਆਪਣੇ ਜੀਜਾ ਜੀ ਨੂੰ ਅਤੇ ਦੀਦੀ ਨੂੰ ਲੈ ਕੇ ਸਾਡੇ ਕੋਲ ਆ ਗਏ। ਡਾਕਟਰ ਨੇ ਬੇਬੀ ਦੀ ਹਾਲਤ ਚੈੱਕ ਕੀਤੀ। ਉਸਨੇ ਦੱਸਿਆ ਕਿ ਮੀਨੂੰ ਦਾ ਬੇਬੀ ਠੀਕ ਸੀ।
ਰਾਤ ਸਾਢੇ ਕੁ ਬਾਰਾਂ ਵਜੇ ਮੀਨੂੰ ਨੂੰ ਹੋਸ਼ ਆਈ। ਉਸਦਾ ਸਿਰ ਬੁਰੀ ਤਰ੍ਹਾਂ ਦੁਖ ਰਿਹਾ ਸੀ।  ਮਂੈ ਲੁਧਿਆਣੇ ਫ਼ੋਨ ਲਗਾ ਕੇ ਮੰਮੀ ਨਾਲ ਗੱਲ ਕਰਨ ਲੱਗੀ। ਅਮ੍ਰਿਤ ਦੇ ਮੰਮੀ  ਨੇ ਮੇਰੇ ਕੋਲੋਂ ਫ਼ੋਨ ਫ਼ੜ ਲਿਆ। ਪਹਿਲਾਂ ਉਨ੍ਹਾਂ ਨੇ ਮੇਰੇ ਮੰਮੀ ਅਤੇ ਬਾਕੀ ਸਾਰਿਆਂ ਦਾ ਹਾਲ ਪੁੱਛਿਆ। ਫ਼ਿਰ ਅਰਾਮ ਨਾਲ ਮੀਨੂੰ ਦੇ ਐਕਸੀਡੰਟ ਬਾਰੇ ਦੱਸਿਆ ਅਤੇ ਕਿਹਾ ਕਿ ਮੀਨੂੰ ਠੀਕ ਸੀ। ਫ਼ਿਰ ਉਨ੍ਹਾਂ ਨੇ ਮੰਮੀ ਜੀ ਦੇ ਨਾਲ ਮੀਨੂੰ ਦੀ ਥੋੜੀ ਦੇਰ ਗੱਲ ਵੀ ਕਰਵਾਈ। ਅਮ੍ਰਿਤ ਦੇ ਮੰਮੀ ਨੇ ਦੋ ਕੁ ਮਿੰਟਾਂ ਬਾਅਦ ਮੀਨੂੰ ਤੋਂ ਫ਼ੋਨ ਲੈ ਕੇ ਇਹ ਕਹਿ ਕੇ ਫ਼ੋਨ ਬੰਦ ਕਰ ਦਿੱਤਾ ਕਿ ਡਾਕਟਰਾਂ ਨੇ ਮੀਨੂੰ ਨੂੰ ਦਵਾਈ ਦਿੱਤੀ ਸੀ ਅਤੇ ਮੀਨੂੰ ਨੂੰ ਆਰਾਮ ਕਰਨ ਲਈ ਕਿਹਾ ਸੀ। ਉਹ ਜਾਣਦੇ ਸੀ ਕਿ ਮੈਂ ਭਾਵੁਕ ਹੋ ਕੇ ਸ਼ਾਇਦ ਜਿਸ ਤਰ੍ਹਾਂ ਗੱਲ ਦੱਸਾਂਗੀ ਮੇਰੇ ਮੰਮੀ ਬਹੁਤ ਡਰ ਜਾਣਗੇ। ਡਾਕਟਰ ਨੇ ਸਾਨੂੰ ਕਿਹਾ ਕਿ ਅਸੀਂ ਮੀਨੂੰ ਨੂੰ ਘਰ ਲੈ ਜਾਈਏ ਅਤੇ ਅਗਲੇ ਦਿਨ ਸਵੇਰੇ ਲੈ ਕੇ ਆਈਏ। ਮੀਨੂੰ ਨੂੰ ਅਸੀਂ ਢਾਈ ਕੁ ਵਜੇ ਘਰ ਲੈ ਆਏ। ਮੀਨੂੰ ਨੂੰ ਬਹੁਤ ਨੀਂਦ ਆ ਰਹੀ ਸੀ। ਅਸੀਂ ਅਮ੍ਰਿਤ ਅਤੇ ਮੀਨੂੰ ਨੂੰ ਉਨ੍ਹਾਂ ਦੇ ਕਮਰੇ ਵਿਚ ਛੱਡ ਕੇ ਆਪਣੇ-ਆਪਣੇ ਕਮਰੇ ਵਿਚ ਆ ਗਏ।

ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੇਰੀ ਜ਼ਿੰਦਗੀ ਰਸਤੇ ਤੇ ਪੈਣ ਹੀ ਲੱਗਦੀ ਸੀ ਕਿ ਕੋਈ ਨਵੀਂ ਮੁਸੀਬਤ ਮੈਨੂੰ ਆਣ ਘੇਰਦੀ ਸੀ। ਜਿਵੇਂ ਕਿਸੇ ਦੀ ਸਾਨੂੰ ਨਜ਼ਰ ਲੱਗ ਜਾਂਦੀ ਸੀ। ਮੈਨੂੰ
ਬੜੀ ਬੇਚੈਨੀ ਲੱਗੀ ਹੋਈ ਸੀ ਅਤੇ ਨੀਂਦ ਨਹੀ ਸੀ ਆ ਰਹੀ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮੀਨੂੰ ਨੂੰ ਅਤੇ ਉਸਦਾ ਹੋਣ ਵਾਲਾ ਬੱਚਾ ਠੀਕ-ਠਾਕ ਰਹਿਣ। ਮੈ ਚਾਲੀ ਦਿਨ ਲਗਾਤਾਰ ਸੁਖਮਨੀ ਸਾਹਿਬ ਦਾ ਪਾਠ ਕਰਾਂਗੀ। ਮੈਂ ਉਸੇ ਵੇਲੇ ਪਾਠ ਕਰਨ ਬੈਠ ਗਈ। ਪਾਠ ਪੂਰਾ ਕਰਨ ਬਾਅਦ ਮੈਨੂੰ ਨੀਂਦ ਆ ਗਈ ਅਤੇ ਮਂੈ ਸੌਂ ਗਈ। ਸਵੇਰੇ ਕਿਚਨ ਵਿਚ ਖੜਕਾ ਸੁਣ ਕੇ ਮੈਂ ਉੱਠ ਗਈ। ਮੰਮੀ ਜੀ ਚਾਹ ਬਣਾ ਰਹੇ ਸਨ। ਮਂੈ ਵੀ ਕਿਚਨ ਵਿਚ ਚਲੀ ਗਈ।
“ਸੋਨੀਆਂ, ਜਰਾ ਚਾਹ ਵੇਖੀਂ। ਮੈਂ ਮੀਨੂੰ ਨੂੰ ਵੇਖ ਕੇ ਆਉਂਦੀ ਹਾਂ।”, ਮੰਮੀ ਜੀ ਕਹਿ ਕੇ ਚਲੇ ਗਏ। ਮੈਂ ਲੁਧਿਆਣੇ ਫ਼ੋਨ ਲਗਾ ਲਿਆ। ਮੰਮੀ ਜੀ ਬੜੀ ਦੇਰ ਦੇ ਮੇਰੇ ਹੀ ਫ਼ੋਨ ਦੀ ਇੰਤਜ਼ਾਰ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੀਨੂੰ ਠੀਕ ਸੀ ਅਤੇ ਰਾਤੀਂ ਅਸੀਂ ਉਸਨੂੰ ਘਰ ਲੈ ਆਏ ਸੀ। ਮੰਮੀ ਜੀ ਨੂੰ ਥੋੜਾ ਹੌਂਸਲਾ ਹੋ ਗਿਆ। ਵਾਧੂ ਗੱਲ ਦੱਸ ਕੇ ਮੈਂ ਉਨ੍ਹਾਂ ਨੂੰ ਪਰੇਸ਼ਾਨ ਨਹੀ ਸੀ ਕਰਨਾ ਚਾਹੁੰਦੀ। ਉਹ ਐਨੀ ਦੂਰ ਬੈਠੇ ਸਿਵਾਏ ਫ਼ਿਕਰ ਕਰਨ ਦੇ ਹੋਰ ਕਰ ਵੀ ਕੀ ਸਕਦੇ ਸਨ?
ਮੀਨੂੰ ਅਤੇ ਅਮ੍ਰਿਤ ਹਾਲੇ ਸੁੱਤੇ ਪਏ ਸਨ। ਮੰਮੀ ਜੀ ਕਿਚਨ ਵਿਚ ਵਾਪਿਸ ਆ ਗਏ। ਅਸੀਂ ਸਾਰਿਆਂ ਨੇ ਚਾਹ ਪੀਤੀ। ਮੈ ਅਤੇ ਮੰਮੀ ਜੀ ਨੇ ਨਾਸ਼ਤਾ ਤਿਆਰ ਕੀਤਾ। ਡੈਡੀ ਜੀ ਨਾਸ਼ਤਾ ਕਰ ਕੇ ਆਫ਼ਿਸ ਚਲੇ ਗਏ। ਅਸੀ ਵੀ ਨਾਸ਼ਤਾ ਕੀਤਾ।
“ਮੈਂ ਪਾਠ ਕਰ ਆਵਾਂ?’, ਮੈਂ ਮੰਮੀ ਜੀ ਨੂੰ ਪੁੱਛਿਆ।
“ਜਰੂਰ ਕਰ, ਸੋਨੀਆਂ। ਪਰਮਾਤਮਾ ਦਾ ਹੀ ਆਸਰਾ ਹੈ। ਉਸ ਅੱਗੇ ਅਰਦਾਸ ਕਰ, ਸਾਡੇ ਸਾਰੇ ਕੰਮ ਰਾਸ ਆਉਣ।”, ਮੰਮੀ ਜੀ ਨੇ ਕਿਹਾ ਅਤੇ ਰਸੋਈ ਦੀ ਸਫਾ.ਈ ਕਰਨ ਲੱਗ ਪਏ।
ਮੈਂ ਆਪਣੇ ਕਮਰੇ ਵਿਚ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਮੈਂ ਮੀਨੂੰ ਅਤੇ ਉਸਦੇ ਹੋਣ ਵਾਲੇ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਮੀਨੂੰ ਸਾਢੇ ਗਿਆਰਾਂ ਕੁ ਵਜੇ ਉੱਠੀ। ਉਸਦਾ ਸਿਰ ਬਹੁਤ ਦੁਖ ਰਿਹਾ ਸੀ। ਅਸੀਂ ਉਸਨੂੰ ਕੁਝ ਖਵਾ ਕੇ ਫ਼ਿਰ ਸਰੀ ਮੈਮੋਰੀਅਲ ਐਮਰਜੈਂਸੀ ਵਿਚ ਲੈ ਗਏ। ਡਾਕਟਰ ਨੇ ਮੀਨੂੰ ਨੂੰ ਚੈੱਕ ਕਰਕੇ  ਦੱਸਿਆ ਕਿ ਮੀਨੂੰ ਨੂੰ ਕਨਕਸ਼ੰਜ਼ ਹੋਈਆਂ ਸਨ। ਉਸਦੇ ਦਿਮਾਗ ਤਕ ਸੱਟ ਦਾ ਅਸਰ ਗਿਆ ਸੀ। ਇਹ ਗੱਲ ਸੁਣਦਿਆਂ ਮੇਰਾ ਰੋਣਾ ਨਿੱਕਲ ਗਿਆ। ਮੰਮੀ ਜੀ ਨੇ ਮੈਨੂੰ ਹੌਂਸਲਾ ਦੇ ਕੇ ਚੁੱਪ
ਕਰਾਇਆ। ਡਾਕਟਰ ਨੇ ਸਾਨੂੰ ਆਪਣੇ ਫ਼ੈਮਿਲੀ ਡਾਕਟਰ ਨੂੰ ਮਿਲ ਕੇ ਮੀਨੂੰ ਨੂੰ ਇਕ ਨਿਉਰੋ ਸਪੈਸ਼ਲਿਸਟ ਨੂੰ ਵਿਖਾਉਣ ਨੂੰ ਕਿਹਾ। ਅਸੀ ਘਰ ਵਾਪਸ ਆ ਗਏ। ਮੀਨੂੰ ਅਤੇ ਅਮ੍ਰਿਤ ਆਪਣੇ ਕਮਰੇ ਵਿਚ ਚਲੇ ਗਏ। ਮਂੈ ਆਪਣੇ ਕਮਰੇ ਵਿਚ ਚਲੀ ਗਈ।

ਮਂੈ ਸ਼ਾਮੀ ਲੁਧਿਆਣੇ ਫ਼ੋਨ ਕੀਤਾ। ਡੈਡੀ ਜੀ ਨੇ ਦੱਸਿਆ ਕਿ ਮੰਮੀ ਜੀ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗ ਪਏ ਸਨ। ਮਂੈ ਡੈਡੀ ਨੂੰ ਮੰਮੀ ਜੀ ਦਾ ਧਿਆਨ ਰੱਖਣ ਨੂੰ ਕਿਹਾ ਅਤੇ ਕਿਹਾ ਕਿ ਉਹ ਮੀਨੂੰ ਦਾ ਬਿਲਕੁਲ ਫ਼ਿਕਰ ਨਾ ਕਰਨ। ਮਂੈ ਮੰਮੀ ਜੀ, ਮੀਨੂੰ ਅਤੇ ਮੀਨੂੰ ਦੇ ਹੋਣ ਵਾਲੇ ਬੱਚੇ ਲਈ ਰੱਬ ਅੱਗੇ ਅਰਦਾਸ ਕੀਤੀ।
ਕੁਝ ਹਫ਼ਤਿਆਂ ਬਾਅਦ ਬਲਜੀਤ ਨੇ ਫ਼ੋਨ ਕੀਤਾ ਕਿ ਕੈਨੇਡਾ ਦੀ ਐਮਬੈਸੀ ਨੇ ਮੈਨੂੰ ਅਤੇ ਉਸਨੂੰ ਦੁਬਾਰਾ ਇੰਟਰਵਿਊ ਲਈ ਇੰਡੀਆ ਬੁਲਾਇਆ ਹੈ। ਮੀਨੂੰ ਦੀ ਡਿਲਿਵਰੀ ਦੀ ਤਰੀਕ ਵੀ ਨੇੜੇ ਹੀ ਸੀ। ਮੇਰੀ ਐਮਬੈਸੀ ਦੀ ਇੰਟਰਵਿਊ ਅਤੇ ਮੇਰੇ ੀਓ.ਠੰ  ਟੈੱਸਟ ਦੀ ਤਰੀਕ ਵੀ ਨੇੜੇ-ਨੇੜੇ ਹੀ ਸਨ। ਮੇਰੇ ਹਰ ਕੰਮ ਵਿਚ ਕੋਈ ਨਾ ਕੋਈ ਅੜਚਨ ਜਰੂਰ ਪੈਂਦੀ ਸੀ। ਮੈਨੂੰ ਸਮਝ ਨਹੀ ਸੀ ਆਉਂਦੀ ਕਿ ਮੇਰੇ ਨਾਲ ਹੀ ਇੰਜ ਕਿਉਂ ਹੁੰਦਾ ਸੀ। ਮੈਂ ਆਪਣੇ ਪੇਪਰ ਦੀ ਤਰੀਕ ਕੈਂਸਲ ਕਰਵਾਈ।
ਮੈਂ ਕਈ ਅਖਬਾਰਾਂ ਦੇ ਪੰਨੇ ਤਰਾਂ-ਤਰਾਂ ਦੇ ਬਾਬਿਆਂ ਅਤੇ ਮਾਤਾਵਾਂ ਦੇ ਵੱਡੇ-ਛੋਟੇ ਇਸ਼ਤਿਹਾਰਾਂ ਨਾਲ ਭਰੇ ਵੇਖਦੀ ਸੀ ਜੋ ਜਾਦੂਈ ਤਰੀਕੇ ਨਾਲ ਹਰ ਤਰ੍ਹਾਂ ਦੀਆਂ ਘਰੇਲੂ, ਮਾਲੀ ਅਤੇ ਕਾਰੋਬਾਰੀ ਮਾਮਲੇ ਹਲ ਕਰਨ ਦੀ ਗਾਰੰਟੀ ਦਿੰਦੇ ਸਨ। ਇਕ ਦਿਨ ਮਂੈ ਪਰੇਸ਼ਾਨ ਹੋਈ ਨੇ ਉਨ੍ਹਾਂ ਵਿਚੋਂ ਕਈ ਜਾਣਿਆਂ ਨੂੰ ਫ਼ੋਨ ਲਾਇਆ। ਹਰ ਕੋਈ ਇਹੋ ਹੀ ਕਹਿੰਦਾ ਸੀ ਕਿ ਮੇਰੀਆਂ ਸਾਰੀਆਂ ਮੁਸ਼ਿਕਲਾਂ ਦਾ ਹੱਲ ਚੁੱਟਕੀ ਵਜਾਉਂਦਿਆਂ ਹੀ ਕਰ ਸਕਦਾ ਸੀ। ਕਿਸੇ ਨੇ ਮੈਨੂੰ ਦੱਸਿਆ ਕਿ ਸਾਡੇ ਇਕ ਗੁਆਂਡੀ ਨੇ ਮੇਰੇ ਤੇ ਟੂਣਾ ਕੀਤਾ ਹੋਇਆ ਸੀ। ਇਕ ਨੇ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਵਿਚੋਂ ਇਕ ਜਾਣੇ ਨੇ ਸਾਡੀ ਤਰੱਕੀ ਵਿਚ ਰੁਕਾਵਟ ਪਾਈ ਹੋਈ ਸੀ। ਲਗਭਗ ਸਾਰਿਆਂ ਨੇ ਮੇਰੇ ਕੋਲੋਂ ਮੇਰੇ ਕ੍ਰੈਡਿਟ ਕਾਰਡ ਤੋਂ ਪੰਜ ਸੋ ਡਾਲਰ ਮੰਗਿਆ। ਮੈਂ ਪੈਸੇ ਦੇਣ ਤੋਂ ਪਹਿਲਾਂ ਇਕ ਜਣੇ ਨੂੰ ਕੁਝ ਸਬੂਤ ਦੇਣ ਨੂੰ ਕਿਹਾ। ਉਸਨੇ ਮੇਰੀ ਜਨਮ ਤਰੀਕ, ਸਮਾਂ ਅਤੇ ਜਗ੍ਹਾ ਪੁੱਛਕੇ ਮੈਨੂੰ ਕੁਝ ਠੀਕ ਅਤੇ ਕਈ ਬੇਤੁਕੀਆਂ ਜਿਹੀਆਂ ਗੱਲਾਂ ਦੱਸੀਆਂ। ਕੋਈ ਜਣਾ ਮੈਨੂੰ ਸਹੀ ਗੱਲਾਂ ਨਾ ਦੱਸ ਸੱਕਿਆ। ਇਸ ਲਈ ਮਂੈ ਕਿਸੇ ‘ਤੇ ਵੀ ਭਰੋਸਾ ਨਾ ਕੀਤਾ। ਇੰਡੀਆ ਵਿਚ ਮੇਰੇ ਮੰਮੀ ਐਹੋ ਜਿਹੇ ਲੋਕਾਂ ਕੋਲ ਪਹਿਲਾਂ ਹੀ ਬਹੁਤ ਪੈਸਾ ਖਰਾਬ ਕਰ ਚੁੱਕੇ ਸਨ।
“ਇਹ ਕਿਵੇਂ ਐਨੇ ਵੱਡੇ-ਵੱਡੇ ਇਸ਼ਤਿਹਾਰ ਪਾਉਂਦੇ ਨੇ । ਇਹ ਜਰੂਰ ਭੋਲੇ-ਭਾਲੇ ਲੋਕਾਂ ਨੂੰ ਬਹੁਤ ਕੇ ਠੱਗਦੇ ਹੋਣੈ ਆ। ਹੇ ਵਾਹਿਗੁਰੂ! ਮੈਨੂੰ ਤੇਰਾ ਹੀ ਆਸਰਾ ਹੈ।”, ਮੈਂ ਸੋਚਿਆ ਅਤੇ ਮਨ-ਹੀ-ਮਨ ਵਿਚ ਅਰਦਾਸ ਕੀਤੀ। ਮੈਂ ਸੁਖਮਨੀ ਸਾਹਿਬ ਦਾ ਪਾਠ ਇਕ ਵਾਰ ਕਰ ਚੁੱਕੀ ਸੀ। ਮੈਂ ਆਪਣੇ-ਆਪ ਨੂੰ ਸ਼ਾਂਤ ਕੀਤਾ ਅਤੇ ਦੁਬਾਰਾ ਪਾਠ ਕਰਨ ਲੱਗ ਪਈ।

ਅਧਿਆਤਮਕ ਗਿਆਨ
ਮਂੈ ਸੁਖਮਨੀ ਸਾਹਿਬ ਬਾਣੀ ‘ਤੇ ਵਿਚਾਰ ਕਰਨਾ ਸ਼ੁਰੂ ਕੀਤਾ।
“ਆਦਿ ਗੁਰ ਏ ਨਮਹ।। ਜੁਗਾਦਿ ਗੁਰ ਏ ਨਮਹ।।  ‘ਆਦਿ’ ਦਾ ਮਤਲਬ ਸ਼ੁਰੂ ਅਤੇ ਸ਼ੁਰੂ ਵਾਲੇ ਗੁਰੁ ਨੂੰ ਨਮਸਕਾਰ। ਸ਼ੁਰੂ ਦਾ ਕੀ ਮਤਲਬ ਸੀ। ਇਹ ਦੁਨੀਆਂ ਕਦੋਂ ਸ਼ੁਰੂ ਹੋਈ ਸੀ? ਇਹ ਸਮਾਂ ਕਦੋਂ ਸ਼ੁਰੂ ਹੋਇਆ ਸੀ? ਮਂੈ ਬਹੁਤ ਡੂੰਘਾਈ ਨਾਲ ਸੋਚਿਆ। ਬਚਪਨ ਵਿਚ ਪੜ੍ਹਿਆ ਸੀ ਕਿ ਧਰਤੀ ਪਹਿਲਾਂ ਅੱਗ ਦਾ ਗੋਲਾ ਸੀ। ਇਹ ਕਿੰਨੇ ਸਮੇ ਵਿਚ ਠੰਡੀ ਹੋਈ? ਫ਼ਿਰ ਇਸ ਉੱਪਰ ਜੀਵ ਜੰਤੂ ਕਿਵੇਂ ਪੈਦਾ ਹੋਏ? ਪਹਿਲਾਂ ਆਦਮੀ ਜੰਮਿਆ ਕਿ ਔਰਤ? ਉਹ ਦੋਨੋਂ ਇਕ ਦੂਜੇ ਦੇ ਬਿਨਾਂ ਕਿਵੇਂ ਪੈਦਾ ਹੋਏ?”, ਮੇਰੀਆਂ ਸੋਚਾਂ ਮੈਨੂੰ ਬਹੁਤ ਦੂਰ ਲੈ ਕੇ ਜਾ ਰਹੀਆਂ ਸਨ।
“ਜੁਗਾਦਿ ਦਾ ਮਤਲਬ ‘ਅੰਤ’ ਅਤੇ ਅੰਤ ਵਾਲੇ ਗੁਰੂ ਨੂੰ ਨਮਸਕਾਰ। ਇਹ ਅੰਤ ਤਾਂ ਕਦੇ ਹੋਣਾ ਹੀ ਨਹੀ ਸੀ। ਜੇ ਹੋਣਾ ਸੀ ਤਾਂ ਸਾਡੀ ਸਮਝ ਤੋਂ ਤਾਂ ਬਾਹਰ ਸੀ। ਇਹ ਸ਼ੁਰੂ ਅਤੇ ਅੰਤ ਵਾਲੇ ਗੁਰੁ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੁ ਅਰਜੁਨ ਦੇਵ ਜੀ ਨੇ ਨਮਸਕਾਰ ਕੀਤਾ ਸੀ”,
ਮੈਂ ਅੱਗੇ-ਅੱਗੇ ਪੜ੍ਹਦੀ ਗਈ।
“ਪ੍ਰਭ ਕੈ ਸਿਮਰਨ ਗਰਭਿ ਨ ਬਸੈ।। ਪ੍ਰਭ ਕੈ ਸਿਮਰਨ ਦੂਖੁ ਜਮੁ ਨਸੈ।। ਮਤਲਬ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਸਾਨੂੰ ਗਰਭ ਜੋਨੀ ਵਿਚ ਨਹੀ ਆਉਣਾ ਪੈਂਦਾ ਅਤੇ ਪ੍ਰਭੂ ਦੇ ਸਿਮਰਨ ਨਾਲ ਦੁੱਖ ਅਤੇ ਯਮਰਾਜ ਸਾਡੇ ਤੋਂ ਦੂਰ ਚਲੇ ਜਾਂਦੇ ਨੇ। ਕੀ ਇਹ ਸਹੀ ਹੈ?”, ਮੈਂ ਵਿਚਾਰਿਆ।
“ਦੋ ਹੀ ਗੱਲਾਂ ਹੋ ਸਕਦੀਆਂ ਹਨ। ਜਾਂ ਤੇ ਇਹ ਸੱਚ ਹੈ ਅਤੇ ਜਾਂ ਫ਼ਿਰ ਝੂਠ। ਜੇਕਰ ਝੂਠ ਮੰਨਾਂ ਤਾਂ ਮੇਰਾ ਸੋਚ-ਸੋਚ ਕੇ ਤਣਾਅ ਨਾਲ ਦਿਮਾਗ ਹੀ ਖ਼ਰਾਬ ਹੋ ਜਾਣੈ ਕਿ ਮੇਰੇ ਨਾਲ ਇਹ ਸਭ ਕਿਉਂ ਹੋ ਰਿਹਾ ਸੀ। ਹੋ ਸਕਦੈ ਕਿ ਤਣਾਅ ਨਾਲ ਮੇਰੇ ਦਿਮਾਗ ਦੀ ਕੋਈ ਨਾੜ ਹੀ ਫ਼ਟ ਜਾਵੇ। ਜੇ ਮੰਨਾਂ ਕਿ ਇਹ ਸਭ ਸੱਚ ਹੈ ਫ਼ਿਰ? ਫ਼ਿਰ ਮੈਨੂੰ ਲੱਗੇਗਾ ਕਿ ਸਿਮਰਨ ਕਰਨ ਨਾਲ ਇਕ ਸ਼ਕਤੀ ਹਰ ਵੇਲੇ ਮੇਰੇ ਨਾਲ ਹੈ। ਮਂੈ ਕਿਤੇ ਵੀ ਇਕੱਲੀ ਨਹੀ ਹਾਂ। ਮੈਨੂੰ ਇਸ ਨਾਲ ਕੀ ਨੁਕਸਾਨ ਹੋਣਾ ਹੈ? ਕੋਈ ਵੀ ਨਹੀ। ਮੈਨੂੰ ਇਸ ਨਾਲ ਕੀ ਫ਼ਾਇਦਾ ਹੋਣਾ ਹੈ? ਮੇਰੇ ਮਨ ਨੂੰ ਇਕ ਤਰ੍ਹਾਂ ਦਾ ਚੈਨ ਰਹਿਣਾ ਸੀ ਕਿ ਮੇਰੀ ਹਰ ਥਾਂ ਰੱਖਿਆ ਕਰਨ ਵਾਲਾ ਵਾਹਿਗੁਰੂ, ਰਾਮ, ਅੱਲ੍ਹਾ ਜਾਂ ਜੀਸਸ, ਕਿਸੇ ਵੀ ਨਾਮ ਨਾਲ ਉਸਨੂੰ ਮੰਨੀਏ, ਉਹ ਹਰ ਵੇਲੇ ਮੇਰੇ ਨਾਲ ਹੈ। ਹੁਣ ਤਕ ਮੈਂ ਫ਼ਿਕਰ ਕਰ-ਕਰ ਕੇ ਆਪਣਾ ਕੀ ਸਵਾਰ ਲਿਆ ਹੈ? ਦੁੱਖਾਂ ਨਾਲ ਭਰੀ ਪਈ ਹੈ ਮੇਰੀ ਜਿੰਦਗੀ। ਹੇ ਵਾਹਿਗੁਰੂ! ਮੈ ਬੁਰੀ ਤਰ੍ਹਾਂ ਹਾਰ ਚੁੱਕੀ ਹਾਂ। ਮੈਨੂੰ ਆਪਣੀ ਸ਼ਰਣ ਲੈ ਲਓ। ਮੇਰੀ ਰੱਖਿਆ ਕਰੋ ਪਰਮਾਤਮਾਂ ਜੀ। ਵਾਹਿਗੁਰੂ! ਵਾਹਿਗੁਰੂ! ਵਾਹਿਗੁਰੂ!”, ਆਪਣੇ-ਆਪ ਨਾਲ ਇਹ ਗੱਲਾਂ ਕਰਦਿਆਂ ਮੇਰੀਆਂ ਅੱਖਾਂ ਵਿਚੋਂ ਹੰਝੂਆਂ ਦੀ ਝੜੀ ਲੱਗ ਗਈ। ਮੇਰੇ ਦਿਲ ਵਿਚ ਪਰਮਾਤਮਾਂ ਦੇ ਪਿਆਰ ਲਈ ਵੈਰਾਗ ਜਾਗ ਪਿਆ ਸੀ। ਮੇਰੇ ਪਹਿਲੇ ਦੇ ਅਤੇ ਉਸ ਦਿਨ ਦੇ ਰੋਣ ਵਿਚ ਬੜਾ ਹੀ ਫ਼ਰਕ ਸੀ। ਪਹਿਲਾਂ ਰੋ ਕੇ ਮਂੈ ਸਿਰਫ਼ ਦੁਖੀ ਹੋਇਆ ਕਰਦੀ ਸੀ। ਉਸ ਦਿਨ ਮੈਨੂੰ ਰੋ ਕੇ ਦੁੱਖ ਤੋਂ ਜਿਆਦਾ ਇਕ ਅਜੀਬ ਜਿਹਾ ਸੁੱਖ ਮਹਿਸੂਸ ਹੋ ਰਿਹਾ ਸੀ। ਮੈ ਉਸ ਦਿਨ ਆਪਣੇ ਪਰਮੇਸ਼ਰ ਦਾ ਪਿਆਰ ਅਤੇ ਕਿਰਪਾ ਮੰਗਦੀ ਹੋਈ ਨੇ ਬੜੇ ਵੈਰਾਗ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ। ਫ਼ਿਰ ਮਂੈ ਸਾਰੇ ਆਪਣਿਆਂ ਦੇ ਸੁੱਖ ਲਈ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਿਆ। ਮੇਰੇ ਮਨ ਨੂੰ ਇਕ ਰੁਹਾਨੀ ਸੁੱਖ ਅਤੇ ਤਾਕਤ ਮਹਿਸੂਸ ਹੋ ਰਹੀ ਸੀ।

ਮੈਂ ਗੁਰਬਾਣੀ ਹੋਰ ਵੀ ਨਿਹਚਾ ਨਾਲ ਪੜ੍ਹਨੀ ਸ਼ੁਰੂ ਕਰ ਦਿੱਤੀ। ਮੈਂ ਇਹ ਮਹਿਸੂਸ ਕੀਤਾ ਕਿ ਮੇਰੀ ਆਪਣੀਆਂ ਮੁਸ਼ਿਕਲਾਂ ਪ੍ਰਤੀ ਬਰਦਾਸ਼ਤ ਸ਼ਕਤੀ ਹੋਰ ਵੀ ਵਧ ਗਈ ਸੀ। ਅਮ੍ਰਿਤ ਨੇ ਮੇਰੀ ਇੰਟਰਵਿਊ ਦੀ ਤਰੀਕ ਤੋਂ ਇਕ ਹਫ਼ਤਾ ਪਹਿਲਾਂ ਮੇਰੀ ਇੰਡੀਆ ਜਾਣ ਦੀ ਟਿਕਟ ਬੁੱਕ ਕਰਵਾ ਦਿੱਤੀ ਸੀ। ਮੈਂ ਹਰ ਕੰਮ ਅੱਗੇ ਨਾਲੋਂ ਹੋਰ ਵੀ ਧਿਆਨ ਅਤੇ ਪਿਆਰ ਨਾਲ ਕਰਨ ਲੱਗ ਪਈ। ਮਂੈ ਆਪਣੇ ਸੈੱਲ ਫ਼ੋਨ ‘ਤੇ ਕਈ ਸ਼ਬਦ ਡਾਉਨਲੋਡ ਕਰ ਲਏ। ਮੈਨੂੰ ਇਕ ਸ਼ਬਦ ‘ਬਾਰਹਾ ਮਾਹ’ ਬਾਣੀ ਵਿਚੋਂ ‘ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ’ ਬਹੁਤ ਚੰਗਾ ਲੱਗਣ ਲੱਗ ਪਿਆ।
ਮੈਂ ਇਸ ਉੱਪਰ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ‘ਸੱਚ ਦਾ ਮਾਰਗ’ ਕੀ ਸੀ? ਕੀ ਮੈਂ ਇਸ ਉੱਪਰ ਚੱਲ ਰਹੀ ਸੀ? ਮੇਰੀ ਵਿਚਾਰ ਇਸ ਲਾਈਨ ‘ਤੇ ਅਟਕ ਗਈ। ਮੈਂ ਇਸ ਲਾਈਨ ਨੂੰ ਆਪਣੇ-ਆਪ ਨੂੰ ਵਾਰ-ਵਾਰ ਬੋਲਿਆ ਅਤੇ ਆਪਣੇ ਕੰਮ ਕਰੀ ਗਈ। ਮੇਰੀ ਘਬਰਾਹਟ ਆਤਮਵਿਸ਼ਵਾਸ਼ ਵਿਚ ਬਦਲਣ ਲੱਗ ਪਈ ਸੀ। ਅਖੀਰ ਮੇਰੀ ਇੰਡੀਆ ਜਾਣ ਦੀ ਤਰੀਕ ਵੀ ਆ ਗਈ। ਅਮ੍ਰਿਤ ਅਤੇ ਉਸਦੇ ਮੰਮੀ ਮੈਨੂੰ ਅਤੇ ਨੈਂਸੀ ਨੂੰ ਏਅਰਪੋਰਟ ‘ਤੇ ਛੱਡਣ ਆਏ। ਮਂੈ ਆਪਣਾ ਗੁਟਕਾ ਸਾਹਿਬ ਆਪਣੇ ਪਰਸ ਵਿਚ ਰੱਖ ਲਿਆ ਸੀ। ਸਾਡੇ ਜਹਾਜ ਨੇ ਉੜਾਨ ਭਰੀ। ਥੋੜੀ ਦੇਰ ਬਾਅਦ ਨੈਂਸੀ ਸੌਂ ਗਈ। ਮੈ ਸੁਖਮਨੀ ਸਾਹਿਬ ਦਾ ਪਾਠ ਕਰਨ ਬਾਅਦ ਮੀਨੂੰ ਵਾਸਤੇ, ਉਸ ਦੇ ਬੇਬੀ ਦੇ ਸੁਰੱਖਿਅਤ ਜਨਮ ਲਈ ਅਤੇ ਸਾਰੇ ਪਰਿਵਾਰ ਦੇ ਸੁੱਖ ਲਈ ਅਰਦਾਸ ਕੀਤੀ। ਫ਼ਿਰ ਮੈਂ ਆਪਣੀ ਇਲੈਕਟ੍ਰਾਨਿਕ ਟੈਬਲੇਟ ਔਨ ਕਰ ਲਈ। ਮੈਂ ਆਪਣੀ ਤਸਵੀਰਾਂ ਵਾਲੀ ਫ਼ਾਈਲ ਖੋਲੀ ਅਤੇ ਫ਼ੇਸਬੁੱਕ ਤੋਂ ਸੰਭਾਲੀਆਂ ਸਾਰੀਆਂ ਤਸਵੀਰਾਂ ਵੇਖਣ ਲੱਗੀ। ਮੇਰੀ ਨਜ਼ਰ ਇਕ ਤਸਵੀਰ ‘ਤੇ ਰੁੱਕ ਗਈ। ਇਸ ਤਸਵੀਰ ਵਿਚ ਭਗਵਾਨ ਵਿਸ਼ਨੂੰ ਜੀ ਨੇ ਆਪਣੇ ਵਰਾ ਅਵਤਾਰ ਵਿਚ ਆਪਣੇ ਸੂਏ ਦੰਦਾਂ ਉੱਤੇ ਧਰਤੀ ਚੁੱਕੀ ਹੋਈ ਸੀ। ਥੱਲੇ ਇਕ ਕਮੈਂਟ ਲਿਖਿਆ ਹੋਇਆ ਸੀ ਕਿ ਵਿਗਿਆਨ ਨੇ ਤਾਂ ਕੁਝ ਸੌ ਸਾਲ ਪਹਿਲਾਂ ਹੀ ਲੱਭਿਆ ਸੀ ਕਿ ਧਰਤੀ ਗੋਲ ਹੈ ਪਰ ਹਿੰਦੂ ਧਰਮ ਨੇ ਤਾਂ ਇਸ ਗੱਲ ਦਾ ਹਜ਼ਾਰਾਂ ਸਾਲ ਪਹਿਲਾਂ ਪਤਾ ਲਗਾ ਲਿਆ ਸੀ।
ਇਕ ਹੋਰ ਤਸਵੀਰ ਵਿਚ ਸੂਰਜ ਅਤੇ ਬੁੱਧ ਗ੍ਰਹਿ ਇਕ ਕਮੈਂਟ ਨਾਲ ਵਿਖਾਏ ਗਏ ਸਨ ਕਿ ਵਿਗਿਆਨ ਨੇ ਤਾਂ ਹੁਣ ਲੱਭਿਆ ਹੈ ਕਿ ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨਜ਼ਦੀਕ ਹੈ ਪਰ ਹਿੰਦੂ ਜੋਤਿਸ਼ ਵਿਦਿਆ ਨੇ ਇਸ ਗੱਲ ਦਾ ਹਜਾਰਾਂ ਸਾਲ ਪਹਿਲਾਂ ਹੀ ਪਤਾ ਲੱਗਾ ਲਿਆ ਸੀ। ਇਸੇ ਲਈ ਹਿੰਦੂ ਟੇਵਿਆਂ ਵਿਚ ਇਹ ਦੋਨੋ ਤਕਰੀਬਨ ਇਕੱਠੇ ਹੀ ਨਜ਼ਰ ਆਊਦੇ ਹਨ। ਇਸ ਗੱਲ ਨੇ ਮੈਨੂੰ ਜੋਤਿਸ਼ ਵਿੱਦਿਆ ਬਾਰੇ ਬੜੀ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ।

ੁੰਨ = ੁੰਰੇਅ     ੰeਰ = ੰeਰਚੁਰੇ (ਭੁਦਹ )
ਬੇਬਸ ਬਲਜੀਤ
ਅਸੀਂ ਅਮ੍ਰਿਤਸਰ ਏਅਰਪੋਰਟ ਪਹੰਚੇ। ਮੇਰੇ ਮਨ ਵਿਚ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ਸ਼ਬਦ ਬਾਰ-ਬਾਰ ਆ ਰਿਹਾ ਸੀ। ਮੈਨੂੰ ਖਿਆਲ ਆਇਆ ਕਿ ਅਸੀਂ ਐਮਬੈਸੀ ਵਿਚ ਝੂਠ ਬੋਲਿਆ ਸੀ।
“ਕਿਉਂ ਨਾ ਅਸੀਂ ਐਮਬੈਸੀ ਵਿਚ ਸਭ ਸੱਚ ਦੱਸ ਦੇਈਏ? ਜਰੂਰ ਇਸ ਨਾਲ ਸਾਡਾ ਭਲਾ ਹੋਵੇਗਾ। ਜੇ ਬਲਜੀਤ ਨਾ ਮੰਨਿਆ? ਮੈਂ ਬਲਜੀਤ ਨਾਲ ਗੱਲ ਕਰਾਂਗੀ। ਜੇ ਉਨ੍ਹਾਂ ਨੇ ਬਲਜੀਤ ਨੂੰ ਵੀਜ਼ਾ ਦੇਣ ਤੋਂ ਬਿਲਕੁਲ ਹੀ ਮਨ੍ਹਾਂ ਕਰ ਦਿੱਤਾ? ਅਸੀਂ ਉਨ੍ਹਾਂ ਨੂੰ ਕਹਾਂਗੇ ਕਿ ਬਲਜੀਤ ਕੈਨੇਡਾ ਆ ਕੇ ਆਪਣਾ ਇਲਾਜ ਕਰਵਾਉਣਗੇ। ਜੇ ਵੀਜ਼ਾ ਅਫ਼ਸਰ ਫ਼ਿਰ ਵੀ ਨਾ ਮੰਨਿਆ? ਅਸੀਂ ਉਨ੍ਹਾਂ ਨੂੰ ਯਕੀਨ ਦਿਵਾਵਾਂਗੇ ਕਿ ਅਸੀਂ ਪੱਕਾ ਵਿਆਹ ਕੀਤਾ ਹੈ। ਪਰ ਉਨ੍ਹਾਂ ਨੂੰ ਕਿਵੇਂ ਅਤੇ ਕਿਉਂ ਯਕੀਨ ਆਵੇਗਾ?”, ਆਪਣੇ-ਆਪ ਨਾਲ ਗੱਲਾਂ ਕਰਦੀ ਮੈ ਏਅਰਪੋਰਟ ਤੋਂ ਬਾਹਰ ਨਿੱਕਲੀ।
ਮੈਨੂੰ ਅਮ੍ਰਿਤਸਰ ਏਅਰਪੋਰਟ ਤੋਂ ਲੈਣ ਲਈ ਬਲਜੀਤ ਦੇ ਨਾਲ ਡੈਡੀ ਅਤੇ ਸਨੀ ਆਏ ਹੋਏ ਸਨ। ਅਸੀ ਸਾਰੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਣ ਗਏ। ਸ਼ਹਿਰ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਭੀੜ ਹੋ ਗਈ ਸੀ। ਕਈ ਜਗ੍ਹਾ ‘ਤੇ ਬਿਲਡਿੰਗ ਉਸਾਰੀ ਦਾ ਕੰਮ ਚੱਲ ਰਿਹਾ ਸੀ। ਅਸੀਂ ਆਪਣੀ ਗੱਡੀ ਦਰਬਾਰ ਸਾਹਿਬ ਤੋਂ ਕਰੀਬ ਇਕ ਕਿਲੋਮੀਟਰ ਦੂਰ ਪਾਰਕਿੰਗ ਵਿਚ ਲਗਾ ਕੇ ਉੱਥੋਂ ਤੁਰ ਕੇ ਗਏ। ਅਸੀਂ ਜੋੜਾ ਘਰ ਵਿਚ ਆਪਣੇ ਜੋੜੇ ਜਮ੍ਹਾਂ ਕਰਵਾਏ। ਸੰਗਮਰਮਰ ਦੀਆਂ ਪੌੜੀਆਂ ਉੱਤਰਦਿਆਂ ਦਰਬਾਰ ਸਾਹਿਬ ਤੋਂ ਅਤੇ ਪਵਿੱਤਰ ਸਰੋਵਰ ਤੋਂ ਹੋ ਕੇ ਆਉਂਦੀ ਹੋਈ ਹਵਾ ਸਰੀਰ ਨੂੰ ਲੱਗੀ ਤਾਂ ਮਨ ਖਿੜ ਗਿਆ। ਸਫ਼ਰ ਦੀ ਥਕਾਵਟ ਦੂਰ ਹੋ ਗਈ। ਮੱਥਾ ਟੇਕਣ ਲਈ ਕਾਫ਼ੀ ਲੰਬੀ ਲਾਈਨ ਸੀ। ਮੱਥਾ ਟੇਕਣ ਬਾਅਦ ਮੈਂ ਡੈਡੀ ਜੀ ਅਤੇ ਬਲਜੀਤ ਨੂੰ ਕਿਹਾ ਕਿ ਮਂੈ ਉੱਥੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਚਾਹੁੰਦੀ ਸੀ। ਡੈਡੀ ਜੀ ਨੇ ਮੇਰੇ ਵਲ ਮੁਸਕਰਾ ਕੇ ਵੇਖਿਆ।
“ਕੀ ਹੋਇਆ ਡੈਡੀ ਜੀ?”, ਮੈਂ ਵੀ ਮੁਸਕਰਾ ਕੇ ਪੁੱਛਿਆ।
“ਤੂੰ ਪਹਿਲਾਂ ਪਾਠ ਕਰ ਲੈ, ਰਸਤੇ ਵਿਚ ਦੱਸਾਂਗਾ।”, ਡੈਡੀ ਜੀ ਨੇ ਜਵਾਬ ਦਿੱਤਾ।
ਅਸੀਂ ਦਰਬਾਰ ਸਾਹਿਬ ਦੇ ਉਪਰਲੇ ਫ਼ਲੋਰ ‘ਤੇ ਚਲੇ ਗਏ। ਨੈਂਸੀ ਉਪਰ ਜਾ ਕੇ ਬੜੀ ਖੁਸ਼ ਹੋਈ ਅਤੇ ਇੱਧਰ-ਉੱਧਰ ਭੱਜਣ ਲੱਗੀ। ਇਕ ਖਿੜਕੀ ਵਲ ਭੱਜੀ ਜਾਂਦੀ ਨੂੰ ਸਨੀ ਨੇ ਵੀ ਭੱਜ ਕੇ ਫ਼ੜਿਆ।
“ਇੱਥੇ ਬਾਰੀਆਂ ਬਹੁਤ ਨੀਵੀਂਆਂ ਨੇ। ਤੁਸੀਂ ਬੈਠੋ, ਮੈ ਇਸ ਨੂੰ ਖਿਡਾਉਂਦਾ ਹਾਂ ਨਾਲੇ ਇਸਦਾ ਧਿਆਨ ਰੱਖਦਾ ਹਾਂ।”, ਸਨੀ ਨੇ ਕਿਹਾ
ਮੈ ਸਨੀ ਵਲ ਬੜੇ ਹੀ ਪਿਆਰ ਭਰੇ ਅੰਦਾਜ ਵਿਚ ਵੇਖਿਆ।
“ਕੀ ਹੋਇਆ ਦੀਦੀ?”, ਸਨੀ ਨੇ ਮੈਨੂੰ ਇੰਜ ਤੱਕਦੀ ਵੇਖ ਕੇ ਪੁੱਛਿਆ।
“ਮੈਂ ਵੇਖ ਰਹੀ ਹਾਂ ਕਿ ਸਾਡਾ ਸ਼ਰਾਰਤੀ ਅਤੇ ਲੜਾਕਾ ਵੀਰ ਕਿੰਨਾ ਸਿਆਣਾ ਹੋ ਗਿਆ ਹੈ!”, ਮਂੈ ਮੁਸਕਰਾ ਕੇ ਕਿਹਾ ਅਤੇ ਇਕ ਖਿੜਕੀ ਲਾਗੇ ਬੈਠ ਕੇ ਪਾਠ ਕਰਨ ਲੱਗ ਪਈ। ਬਲਜੀਤ ਅਤੇ ਡੈਡੀ ਜੀ ਵੀ ਮੇਰੇ ਕੋਲ ਬੈਠ ਗਏ। ਬਾਅਦ ਵਿਚ ਅਸੀਂ ਲੰਗਰ ਛਕਿਆ। ਸ਼ਹਿਰ ਵਿਚੋਂ ਨਿੱਕਲ ਕੇ ਡੈਡੀ ਜੀ ਨੇ ਕੇਲੇ ਖਰੀਦੇ। ਅਸੀਂ ਉਹ ਨਮਕ ਲਗਾ ਕੇ ਖਾਧੇ। ਪਤਾ ਨਹੀ ਕਿਉਂ ਪੰਜਾਬ ਦੀਆਂ ਖਾਣ ਪੀਣ ਵਾਲੀਆਂ ਚੀਜਾਂ ਦਾ ਸੁਆਦ ਹੀ ਵੱਖਰਾ ਆਉਂਦਾ ਸੀ। ਨੈਂਸੀ ਨੇ ਵੀ ਨਮਕ ਵਾਲਾ ਥੋੜਾ ਜਿਹਾ ਕੇਲਾ ਬੜੇ ਸ਼ੌਕ ਨਾਲ ਖਾਧਾ। ਫ਼ਿਰ ਅਸੀਂ ਲੁਧਿਆਣੇ ਲਈ ਨਿੱਕਲ ਪਏ।
“ਡੈਡੀ ਜੀ, ਹੁਣ ਦੱਸੋ ਤੁਸੀਂ ਦਰਬਾਰ ਸਾਹਿਬ ਵਿਚ ਮੇਰੇ ਵਲ ਵੇਖ ਕੇ ਕਿਉਂ ਮੁਸਕਰਾਏ ਸੀ?”, ਰਸਤੇ ਵਿਚ ਜਾਂਦੇ-ਜਾਂਦੇ ਮੈ ਪੁੱਛਿਆ।
“ਮੈਂ ਵੇਖ ਰਿਹਾ ਸੀ ਕਿ ਸਾਡੀ ਸੋਨੀਆਂ ਨੂੰ ਪਰਮਾਤਮਾਂ ਨੇ ਆਪਣੇ ਲੜ ਲਗਾ ਲਿਆ ਹੈ। ਮੈ ਤੇਰੇ ਵਲ ਵੇਖ ਉਸਦਾ ਸ਼ੁਕਰਾਨਾ ਕਰ ਰਿਹਾ ਸੀ।”, ਡੈਡੀ ਨੇ ਕਿਹਾ।
“ਮੈਂ ਸਮਝੀ ਨਹੀ ਡੈਡੀ ਜੀ?”, ਮੈ ਪੁੱਛਿਆ।
“ਪਰਮਾਤਮਾ ਦੇ ਰੰਗ ਬੜੇ ਨਿਆਰੇ ਨੇ। ਜਿਸਨੂੰ ਪਰਮਾਤਮਾ ਪਿਆਰ ਕਰਦਾ ਹੈ, ਬੜੇ ਤਰੀਕੇ ਨਾਲ ਦੁੱਖ ਦੇ ਕੇ ਆਪਣੇ ਨਾਲ ਜੋੜ ਲੈਂਦਾ ਹੈ। ਤੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਪਰਮਾਤਮਾ ਆਪਣੇ ਭਗਤਾਂ ਨੂੰ ਆਪ ਹੀ ਦੁੱਖ ਦਿੰਦਾ ਹੈ। ਫ਼ਿਰ ਭਗਤੀ ਕਰਵਾ ਕੇ ਜਨਮ ਸਫ਼ਲ ਕਰ ਦਿੰਦਾ ਹੈ। ਮੈਨੂੰ ਇਹ ਵੇਖ ਕੇ ਚੰਗਾ ਲੱਗਿਆ ਕਿ ਤੂੰ ਬੜੀ ਨਿਹਚਾ ਨਾਲ ਪਾਠ ਕਰਨ ਲੱਗ ਪਈ ਹੈਂ। ਤੇਰਾ ਤਾਂ ਜਨਮ ਸਫ਼ਲ ਹੋ ਗਿਆ, ਸੋਨੀਆਂ।”, ਡੈਡੀ ਜੀ ਨੇ ਕਿਹਾ।
“ਡੈਡੀ ਜੀ, ਮੈਨੂੰ ਕਿਉਂ ਇੰਜ ਲੱਗ ਰਿਹਾ ਹੈ ਕਿ ਮੈਂ ਤੁਹਾਨੂੰ ਹੋਰ ਵੀ ਨੇੜੇ ਤੋਂ ਜਾਨਣ ਲੱਗ ਪਈ ਹਾਂ?”, ਮੈਂ ਪੁੱਛਿਆ। ਡੈਡੀ ਕੁਝ ਨਾ ਬੋਲੇ, ਸਿਰਫ਼ ਮੁਸਕਰਾ ਪਏ।
ਅਸੀਂ ਘਰ ਪਹੁੰਚੇ ਅਤੇ ਮੰਮੀ ਨੂੰ ਮਿਲੇ। ਮੈਂ ਪਹਿਲਾਂ ਨੈਂਸੀ ਨੂੰ ਨਹਾ ਕੇ ਫ਼ਿਰ ਆਪ ਸ਼ਾਵਰ ਲਿਆ। ਫ਼ਿਰ ਅਸੀਂ ਇੱਧਰ-ਉੱਧਰ ਦੀਆਂ ਗੱਲਾਂ-ਬਾਤਾਂ ਕੀਤੀਆਂ ਅਤੇ ਖਾਣਾ ਖਾਧਾ। ਖਾਣਾ ਖਾਣ ਬਾਅਦ ਅਸੀਂ ਬਾਹਰ ਸੈਰ ਕਰਨ ਗਏ। ਘਰ ਆਉਣ ਬਾਅਦ, ਮੰਮੀ ਜੀ ਨੇ ਮੈਨੂੰ ਅਤੇ ਬਲਜੀਤ ਨੂੰ ਇਕ-ਇਕ ਗਿਲਾਸ ਦੁੱਧ ਦਾ ਦਿੱਤਾ ਅਤੇ ਅਸੀ ਸੌਂਣ ਚਲੇ ਗਏ।
“ਬਲਜੀਤ, ਮੈਨੂੰ ਗਲਤ ਨਾ ਸਮਝਣਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਗੋਰੇ ਲੋਕ ਝੂਠ ਬੋਲਣ ਵਾਲਿਆਂ ਨੂੰ ਬਹੁਤ ਬੁਰਾ ਸਮਝਦੇ ਨੇ। ਅਸੀਂ ਵੀਜ਼ਾ ਅਫ਼ਸਰ ਕੋਲ ਝੂਠ ਬੋਲਿਆ ਹੈ ਜੋ ਕਿ ਠੀਕ ਨਹੀ ਹੈ। ਮੈਂ ਸਮਝਦੀ ਹਾਂ ਕਿ ਸਾਨੂੰ ਸਾਰੀ ਗੱਲ ਸੱਚ ਦੱਸ ਦੇਣੀ ਚਾਹੀਦੀ ਹੈ। ਫ਼ਿਰ ਉਹ ਤੁਹਾਨੂੰ ਵੀਜ਼ਾ ਜਰੂਰ ਦੇ ਦੇਣਗੇ।”, ਪਲੰਘ ‘ਤੇ ਲੇਟਣ ਬਾਅਦ ਮੈ ਬੜੇ ਵਿਸ਼ਵਾਸ਼ ਨਾਲ ਬਲਜੀਤ ਨੂੰ ਭਰੋਸਾ ਦਿੰਦਿਆਂ ਕਿਹਾ। ਮੇਰਾ ਕੋਈ ਗਲਤ ਇਰਾਦਾ ਨਹੀ ਸੀ। ਬਲਜੀਤ ਨੇ ਕਿਹਾ ਕਿ ਉਹ ਸੋਚ ਕੇ ਦੱਸੇਗਾ। ਮੈ ਬਲਜੀਤ ਦੇ ਮਨ ਦੀ ਹਾਲਤ ਸਮਝ ਕੇ ਉੱਥੇ ਹੀ ਗੱਲ ਰੋਕ ਦਿੱਤੀ।
ਗੁਰਬਾਣੀ ਪੜ੍ਹਨ ਨਾਲ ਮੇਰਾ ਦਿਲ ਹਰ ਇਕ ਚੀਜ ਲਈ ਅਤੇ ਹਰ ਇਕ ਇਨਸਾਨ ਲਈ ਐਨੇ ਪਿਆਰ ਨਾਲ ਭਰ ਗਿਆ ਸੀ ਕਿ ਮੈਨੂੰ ਹਰ ਥਾਂ ਅਤੇ ਸਾਰਿਆਂ ਵਿਚ ਰੱਬ ਹੀ ਨਜ਼ਰ ਆਉਂਦਾ ਸੀ। ਜ਼ਿੰਦਗੀ ਵਿਚ ਐਨੀਆਂ ਮੁਸ਼ਕਿਲਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਜੂਝਣ ਲਈ ਮਂੈ ਆਪਣੇ ਅੰਦਰ ਇਕ ਅਧਿਆਤਮਕ ਸੁੱਖ ਅਤੇ ਰੂਹਾਨੀ ਤਾਕਤ ਮਹਿਸੂਸ ਕਰਨ ਲੱਗ ਪਈ ਸੀ। ਮੈਨੂੰ ਹਰ ਵੇਲੇ ਲੱਗਦਾ ਸੀ ਕਿ ਪ੍ਰਕਿਰਤੀ ਤੋਂ ਉੱਪਰਲੀ ਕੋਈ ਤਾਕਤ ਮੇਰੀ ਰੱਖਿਆ ਕਰ ਰਹੀ ਸੀ।
ਅਗਲੇ ਦਿਨ ਸਵੇਰੇ ਮੈ ਵਾਸ਼ਰੂਮ ਗਈ। ਮੈ ਸ਼ੀਸ਼ੇ ਵਿਚ ਆਪਣੀ ਸ਼ਕਲ ਵੇਖ ਕੇ ਬੁਰੀ ਤਰ੍ਹਾਂ ਡਰ ਗਈ। ਮੇਰੀਆਂ ਅੱਖਾਂ ਦੇ ਥੱਲੇ ਗੋਲ ਅਤੇ ਕਾਲੇ. ਦਾਗ ਵਿਖਣ ਲੱਗ ਪਏ ਸਨ। ਮੇਰਾ ਬਹੁਤ ਦੁੱਖ ਭਰਿਆ ਹਉਕਾ ਨਿੱਕਲ ਗਿਆ। ਮਂੈ ਬੁੱਢੀ ਹੋਣ ਲੱਗ ਪਈ ਸੀ। ਹਾਏ ਰੱਬਾ! ਮੇਰਾ ਐਨਾ ਸੋਹਣਾ ਚਿਹਰਾ ਕਿੰਨਾਂ ਭੈੜਾ ਲੱਗ ਰਿਹਾ ਸੀ। ਵਾਰ-ਵਾਰ ਮੇਕ-ਅਪ ਕਰਕੇ ਵੀ ਮੈ ਠੀਕ ਮਹਿਸੂਸ ਨਹੀ ਸੀ ਕਰ ਰਹੀ। ਮੈਨੂੰ ਚੰਗਾ ਗੂੜ੍ਹਾ ਮੇਕ-ਅਪ ਕਰਨ ਬਾਅਦ ਵੀ ਇਕ ਬੇਚੈਨੀ ਲੱਗੀ ਰਹੀ। ਮੈਨੂੰ ਆਪਣੀ ਜਵਾਨੀ
ਦਾ ਹਾਲੇ ਅਹਿਸਾਸ ਵੀ ਨਹੀ ਸੀ ਹੋਇਆ, ਇਹ ਤਾਂ ਤੁਰ ਜਾਣ ਨੂੰ ਤਿਆਰ ਹੋਈ ਬੈਠੀ ਸੀ।
“ਇਹ ਸਾਰਾ ਕੁਝ ਮੈਨੂੰ ਲਗਾਤਾਰ ਐਨਾ ਤਣਾਅ ਵਿਚ ਰਹਿਣ ਕਰਕੇ ਹੋ ਰਿਹਾ ਹੈ। ਕਈ ਪੰਜਾਹ-ਪੰਜਾਹ ਸਾਲ ਦੀਆਂ ਔਰਤਾਂ ਦੇ ਚਿਹਰੇ ਤੇ ਕੋਈ ਵੀ ਝੁਰੜੀ ਨਹੀ ਹੁੰਦੀ। ਮੇਰੇ ਕਿਉਂ? ਮੈਂ ਨਹੀ ਹੋਰ ਤਣਾਅ ਵਿਚ ਰਿਹਾ ਕਰਨਾ।”, ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ।
ਖ਼ੈਰ, ਮੇਰਾ ਅਤੇ ਬਲਜੀਤ ਦਾ ਇੰਟਰਵਿਊ ਦਾ ਦਿਨ ਨੇੜੇ ਆ ਰਿਹਾ ਸੀ। ਮੈਂ ਬਲਜੀਤ ਨੂੰ ਪੁੱਛਿਆ ਕਿ ਆਪਾਂ ਵੀਜ਼ਾ ਅਫ਼ਸਰ ਨੂੰ ਕੀ ਕਹੀਏ। ਬਲਜੀਤ ਨੇ ਕਿਹਾ ਕਿ ਅਸੀਂ ਜੋ ਪਹਿਲਾਂ ਸਾਂਝੇ ਬਿਆਨ ਦਿੱਤੇ ਸਨ ਉਹੋ ਹੀ ਰੱਖੀਏ। ਮੈਂ ਗੱਲ ਮੰਨ ਲਈ। ਬਲਜੀਤ ਨੇ ਦਿੱਲੀ ਜਾਂਦਿਆਂ ਆਪ ਹੀ ਕਾਰ ਚਲਾਈ। ਕੈਨੇਡਾ ਐਮਬੈਸੀ ਵਿਚ ਸਾਡੀ ਫ਼ਿਰ ਵੱਖਰਿਆਂ-ਵੱਖਰਿਆਂ ਦੀ ਇੰਟਰਵਿਊ ਹੋਈ। ਵੀਜ਼ਾ ਅਫ਼ਸਰ ਨੇ ਸਾਨੂੰ ਇੰਤਜ਼ਾਰ ਕਰਨ ਨੂੰ ਕਿਹਾ। ਮੈਂ ਮਨ ਵਿਚ ਬਲਜੀਤ ਦੇ ਵੀਜ਼ੇ ਲਈ ਅਰਦਾਸ ਕਰਦੀ ਰਹੀ। ਇਕ ਘੰਟੇ ਬਾਅਦ ਬਲਜੀਤ ਨੂੰ ਇਕੱਲੇ ਇੰਟਰਵਿਊ ਲਈ ਬੁਲਾਇਆ ਗਿਆ। ਬਲਜੀਤ ਵਾਪਿਸ ਆਇਆ ਅਤੇ ਅਸੀਂ ਇੰਤਜ਼ਾਰ ਕਰਨ ਲੱਗੇ। ਸਾਢੇ ਕੁ ਚਾਰ ਵਜੇ ਬਲਜੀਤ ਨੂੰ 5 ਨੰਬਰ ਖਿੜਕੀ ਤੋਂ ਅਵਾਜ ਪਈ। ਵਾਹਿਗੁਰੂ ਨੂੰ ਮਨ ਵਿਚ ਧਿਆ ਕੇ ਮੈ ਵੀ ਪਿੱਛੇ-ਪਿੱਛੇ ਚਲੀ ਗਈ। ਉਨ੍ਹਾਂ ਨੇ ਸਾਡੇ ਹੱਥ ਫ਼ਿਰ ਬਲਜੀਤ ਦੇ ਵੀਜਾ ਮਨਾਹੀ ਦੀ ਚਿੱਠੀ ਫ਼ੜਾ ਦਿੱਤੀ, ਇਹ ਕਹਿ ਕੇ ਕਿ ਵੀਜ਼ਾ ਅਫ਼ਸਰ ਨੂੰ ਸ਼ੱਕ ਸੀ ਕਿ ਸਾਡਾ ਵਿਆਹ ਜਾਹਲੀ ਸੀ। ਬਲਜੀਤ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਮੇਰੇ ਵਲ ਵੇਖਿਆ।

“ਮੈਨੂੰ ਸੌਂਹ ਲੱਗੇ, ਬਲਜੀਤ! ਮੈਂ ਉਹੀ ਬਿਆਨ ਦਿੱਤੇ ਹਨ ਜਿਵੇਂ ਤੁਸੀਂ ਕਿਹਾ ਸੀ। ਮੈਨੂੰ ਨੈਂਸੀ ਦੀ ਸੌਂਹ, ਮੈਨੂੰ ਵਾਹਿਗੁਰੂ ਦੀ ਸੌਂਹ”, ਮੈਂ ਤਰਲੇ ਪਾਂਉਂਦੀ ਨੇ ਕਿਹਾ। ਬਲਜੀਤ ਨੂੰ ਯਕੀਨ ਹੋ ਗਿਆ ਕਿ ਮੈ ਸੱਚ ਬੋਲ ਰਹੀ ਸੀ। ਅਸੀਂ ਦੋਨੋਂ ਐਮਬੈਸੀ ਤੋਂ ਬਾਹਰ ਆ ਗਏ ਅਤੇ ਬਾਹਰ ਖੜ੍ਹੀ ਆਪਣੀ ਕਾਰ ਵਿਚ ਆ ਕੇ ਬੈਠ ਗਏ। ਬਲਜੀਤ ਨੇ ਸੀਟ ‘ਤੇ ਬੈਠ ਕੇ ਆਪਣਾ ਸਿਰ ਪਿੱਛੇ ਨੂੰ ਸੁੱਟ ਲਿਆ ਅਤੇ ਮੱਥੇ ਉੱਤੇ ਹੱਥ ਰੱਖ ਲਿਆ।

“ਬਲਜੀਤ, ਤੁਸੀਂ ਕਿਤੇ ਮੈਨੂੰ ਗਲਤ ਤਾਂ ਨਹੀ ਸਮਝ ਰਹੇ?”, ਮੈਂ ਆਪਣੀ ਕੰਬਦੀ ਹੋਈ ਅਵਾਜ ਵਿਚ ਪੁੱਛਿਆ। ਕਈ ਵਾਰ ਸੱਚੇ ਹੁੰਦਿਆਂ ਵੀ ਆਪਣਿਆਂ ਨੂੰ ਆਪਣੇ ਸੱਚੇ ਹੋਣ ਦਾ ਯਕੀਨ ਦਿਵਾਉਣਾ ਪੈਂਦਾ ਹੈ।
“ਨਹੀ, ਸੋਨੀਆਂ। ਮਂੈ ਤਾਂ ਆਪਣੀ ਕਿਸਮਤ ‘ਤੇ ਰੋ ਰਿਹਾ ਹਾਂ। ਮੇਰੇ ਵਰਗੇ ਜੋ ਇਕ ਵਾਰ ਗਲਤ ਰਸਤੇ ਪੈ ਜਾਂਦੇ ਨੇ, ਬਰਬਾਦੀ ਸਾਰੀ ਉਮਰ ਉਨ੍ਹਾਂ ਦਾ ਪਿੱਛਾ ਨਹੀ ਛੱਡਦੀ।”, ਬਲਜੀਤ ਨੇ ਕੁਝ ਦੇਰ ਚੁੱਪ ਰਹਿ ਕੇ ਜੁਆਬ ਦਿੱਤਾ।
“ਜੇ ਤੁਸੀਂ ਆਖੋ ਤਾਂ ਮੈ ਇੱਥੇ ਹੀ ਤੁਹਾਡੇ ਨਾਲ ਰਹਿ ਜਾਂਦੀ ਹਾਂ। ਮਂੈ ਕੈਨੇਡਾ ਜਾਂਦੀ ਹੀ ਨਹੀ। ਮੈ ਸੱਚ ਕਹਿ ਰਹੀ ਹਾਂ।”, ਮੈਂ ਸੱਚੇ ਮਨੋਂ ਬਲਜੀਤ ਨੂੰ ਕਿਹਾ।
“ਤੂੰ ਮੇਰੇ ਕੋਲ ਰਹਿ ਕੇ ਕੀ ਕਰੇਂਗੀ? ਮੇਰੇ ਕੋਲ ਤੈਨੂੰ ਦੇਣ ਲਈ ਕੋਈ ਖੁਸ਼ੀ ਨਹੀ ਹੈ ਸੋਨੀਆਂ। ਮਂੈ ਤਾਂ ਮਰ ਹੀ ਜਾਵਾਂ।”, ਕਹਿੰਦੇ-ਕਹਿੰਦੇ ਬਲਜੀਤ ਦੀਆਂ ਅੱਖਾਂ ਵਿਚ ਹੰਝੂ ਆ ਗਏ।
“ਨਾ, ਇੰਜ ਨਾ ਕਹੋ ਬਲਜੀਤ!”, ਮੈ ਬਲਜੀਤ ਦੇ ਮੂੰਹ ‘ਤੇ ਹੱਥ ਰੱਖ ਕੇ ਇੰਜ ਬੋਲਣ ਤੋਂ ਰੋਕਿਆ ਅਤੇ ਨਾਲੇ ਉਸਦੇ ਅੱਥਰੂ ਪੂੰਝੇ। ਬਲਜੀਤ ਨੇ ਆਪਣੇ ਦੋਨੋਂ ਹੱਥ ਆਪਣੇ ਚਿਹਰੇ ਤੇ ਰੱਖ ਕੇ ਆਪਣਾ ਰੋਣਾ ਰੋਕਣਾ ਚਾਹਿਆ।
“ਮੈਨੂੰ ਕੋਈ ਹੱਕ ਨਹੀ ਸੀ ਤੇਰੀ ਜਿੰ.ਦਗੀ ਖਰਾਬ ਕਰਨ ਦਾ। ਸਿਰਫ਼ ਮੰਮੀ ਦੇ ਜੋ.ਰ ਪਾਉਣ ‘ਤੇ ਮੈ ਇਹ ਵਿਆਹ ਕੀਤਾ। ਮੰਮੀ-ਪਾਪਾ ਚਾਹੁੰਦੇ ਸੀ ਕਿ ਮੈ ਉਨ੍ਹਾਂ ਕੋਲ ਕਿਸੇ ਤਰਾਂ ਕੈਨੇਡਾ ਪਹੁੰਚ ਜਾਵਾਂ। ਮਂੈ ਡਰਦਾ ਕਿਸੇ ਨੂੰ ਕਦੀਂ ਆਪਣੀ ਹਾਲਤ ਵੀ ਨਹੀ ਦੱਸ ਸਕਿਆ। ਹਾਏ ਓ ਰੱਬਾ! ਇਹ ਮੇਰੇ ਹੱਥੋਂ ਕੀ ਹੋ ਗਿਆ?”, ਬਲਜੀਤ ਇਕ ਵਾਰ ਫ਼ਿਰ ਫ਼ੁੱਟ-ਫ਼ੁੱਟ ਕੇ ਰੋ ਪਿਆ।
ਮੈਂ ਕੁਝ ਨਾ ਕਹਿ ਸਕੀ। ਮੈਂ ਆਪਣੇ ਬੁੱਲ੍ਹ ਦੱਬ ਕੇ ਅੰਦਰੋ-ਅੰਦਰ ਰੋਈ ਗਈ। ਨਾਲੇ ਆਪਣੀ ਗੋਦ ਵਿਚ ਬੈਠੀ ਨੈਂਸੀ ਨੂੰ ਪਿਆਰ ਨਾਲ ਸਿਰ ‘ਤੇ ਥਪ-ਥਪਾਉਣ ਲੱਗ ਪਈ। ਥੋੜੀ ਦੇਰ ਬਾਅਦ ਸਾਨੂੰ ਕੈਨੇਡਾ ਤੋਂ ਬਲਜੀਤ ਦੇ ਡੈਡੀ ਦਾ ਫ਼ੋਨ ਆ ਗਿਆ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਬਲਜੀਤ ਨੂੰ ਵੀਜ਼ਾ ਨਹੀ ਮਿਲਿਆ। ਉਨ੍ਹਾਂ ਦਾ ਉਦਾਸ ਹੋਣਾ ਤਾਂ ਬਣਦਾ ਹੀ ਸੀ। ਪਰ ਉਨ੍ਹਾਂ ਨੇ ਜ਼ਿਆਦਾ ਗੱਲ ਨਹੀ ਕੀਤੀ। ਅਸੀਂ ਰਾਤ ਦਿੱਲੀ ਵਿਚ ਹੀ ਰੁਕਣ ਦਾ ਸੋਚਿਆ। ਅਸੀਂ ਲੁਧਿਆਣੇ ਫ਼ੋਨ ਕਰਕੇ ਦੱਸਿਆ ਕਿ ਬਲਜੀਤ ਨੂੰ ਵੀਜ਼ਾ ਨਹੀ ਸੀ ਮਿਲਿਆ। ਮੇਰੇ ਮੰਮੀ ਤਾਂ ਹਉਕਾ ਭਰ ਕੇ ਰੋ ਹੀ ਪਏ। ਅਸੀਂ ਰਾਤ ਦਿੱਲੀ ਠਹਿਰਣ ਦਾ ਪ੍ਰੋਗਰਾਮ ਬਣਾਇਆ। ਅਸੀਂ ਗੁਰਦੁਆਰਾ
ਬੰਗਲਾ ਸਾਹਿਬ ਗਏ। ਮੈਂ ਉੱਥੇ ਜਾ ਕੇ ਮੱਥਾ ਟੇਕਣ ਬਾਅਦ ਇਕ ਕੋਨੇ ਵਿਚ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਪਾਠ ਕਰਦੇ-ਕਰਦੇ ਮੇਰੇ ਮਨ ਵਿਚ ਇਹ ਲਾਈਨਾਂ ਬੈਠ ਗਈਆਂ –
ਮਨ ਮੂਰਖ ਕਾਹੇ ਬਿਲਲਾਈਏ।। ਪੁਰਬ ਲਿਖੇ ਕਾ ਲਿਖਿਆ ਪਾਈਏ।।
ਮੈਨੂੰ ਇਨ੍ਹਾਂ ਦਾ ਮਤਲਬ ਸਮਝ ਆਇਆ ਕਿ ਮੇਰੇ ਮਨ! ਤੂੰ ਕਿਉਂ ਕਲਪਦਾ ਪਿਆ ਹੈਂ। ਤੂੰ ਆਪਣੇ ਪਿਛਲੇ ਜਨਮਾਂ ਦਾ ਕੀਤਾ ਹੀ ਪਾ ਰਿਹਾ ਹੈਂ, ਜਾਣੀ ਕਿ ਭੁਗਤ ਰਿਹਾ ਹੈਂ। ਇਸਦਾ ਮਤਲਬ ਗੁਰਬਾਣੀ ਪਿਛਲੇ ਜਨਮਾਂ ਦੇ ਕੀਤੇ ਪਾਪਾਂ ਅਤੇ ਪੁੰਨਾਂ ‘ਤੇ ਸਾਨੂੰ ਯਕੀਨ ਕਰਨ ਨੂੰ ਕਹਿ ਰਹੀ ਸੀ???
ਉਸਦੇ ਬਾਅਦ ਮੈ ਰਹਿਰਾਸ ਸਾਹਿਬ ਦਾ ਪਾਠ ਕਰਕੇ ਖੜ੍ਹੇ ਹੋ ਕੇ ਬੋਲ ਕੇ ਅਰਦਾਸ ਕੀਤੀ
“ਹੇ ਵਾਹਿਗੁਰੂ! ਅਸੀਂ ਹਨੇਰੇ ਵਿਚ ਟੱਕਰਾਂ ਮਾਰ ਰਹੇ ਹਾਂ। ਸਾਡੇ ਸਭੇ ਕਾਰਜ ਬੰਨੇ ਲਗਾਓ।”, ਮਂੈ ਤਰਲੇ ਪਾ ਕੇ ਅਰਦਾਸ ਕੀਤੀ।
ਫ਼ਿਰ ਅਸੀਂ ਗੁਰਦੁਆਰਾ ਸੀਸ ਗੰਜ ਸਾਹਿਬ ਗਏ। ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਮੱਖਣ ਸ਼ਾਹ ਦਾ ਬੇੜਾ ਬੰਨੇ ਲਗਾਉਣ ਵਾਲੇ ਸਤਿਗੁਰੂ ਜੀ! ਸਾਡੀ ਹਨੇਰੀ ਰਾਤ ਵਰਗੀ ਜ਼ਿੰਦਗੀ ਵਿਚ ਰੌਸ਼ਨੀ ਕਰੋ। ਸਾਡੇ ਪਿਛਲੇ ਕੀਤੇ ਹੋਏ ਗੁਨਾਹ ਮਾਫ਼ ਕਰ ਦਿਓ।
ਅਸੀਂ ਬੈਠ ਕੇ ਕੀਰਤਨ ਸੁਣਿਆ। ਕੀਰਤਨ ਵਿਚ ਰਾਗੀਆਂ ਨੇ ਸ਼ਬਦ ਗਾਇਆ –
ਅਬ ਜੀ ਬਾਰ ਬਖਸਿ ਬੰਦੇ ਕਉ ਬਹੁਰਿ ਨਾ ਭਉਜਲਿ ਫੇ.ਰਾ।।
ਰਾਗੀ ਨੇ ਇਸ ਸ਼ਬਦ ਦਾ ਮਤਲਬ ਸਮਝਾਇਆ ਕਿ ਹੇ ਪਰਮਾਤਮਾਂ! ਇਸ ਵਾਰ ਆਪਣੇ ਇਸ ਗੁਲਾਮ ਨੂੰ ਮਾਫ਼ ਕਰ ਦਿਉ ਤਾਂ ਕਿ ਇਸ ਡਰਾਵਣੇ ਸਮੁੰਦਰ ਰੂਪੀ ਜੀਵਨ ਵਿਚ ਮੈਂ ਫ਼ਿਰ ਕਦੇ ਨਾ ਆਵਾਂ।
ਮੈਂ ਸੋਚਣ ਲੱਗੀ ਕਿ ਇੰਜ ਕਿਉਂ ਲੱਗ ਰਿਹਾ ਸੀ ਕਿ ਪਰਮਾਤਮਾ ਮੇਰੇ ਹੀ ਸਵਾਲਾਂ ਦਾ ਜੁਆਬ ਮੈਨੂੰ ਦੇ ਰਿਹਾ ਸੀ। ਇਹ ਜਿੰਨੀ ਸੰਗਤ ਆਉਂਦੀ ਹੈ ਕਿ ਇਹ ਸਾਰੇ ਹੀ ਦੁੱਖਾਂ ਵਿਚੋਂ ਲੰਘ ਰਹੇ ਹੋਣਗੇ? ਛੋਟੇ ਹੁੰਦੇ ਗੁਰਦੁਆਰੇ ਜਾ ਕੇ ਕਈ ਵਾਰ ਸੁਣਦੇ ਹੁੰਦੇ ਸੀ ‘ਨਾਨਕ ਦੁਖੀਆ ਸਭੁ ਸੰਸਾਰੁ’। ਪਰ ਸਾਨੂੰ ਤਾਂ ਛੋਟੇ ਹੁੰਦਿਆਂ ਜਾਂ ਵਿਆਹ ਤੋਂ ਪਹਿਲਾਂ ਕਦੇ ਕੋਈ ਕੋਈ ਦੁੱਖ ਨਹੀ ਸੀ ਪਤਾ ਲੱਗਿਆ। ਹਾਂ, ਜਦੋਂ ਪਹਿਲੀ ਵਾਰ ਪੀਰੀਅਡ ਆਉਣ ਲੱਗੇ ਸਨ ਤਾਂ ਉਸ ਵੇਲੇ ਬੜਾ ਡਰ ਲੱਗਿਆ ਸੀ ਕਿਉਂਕਿ ਢਿੱਡ
ਵਿਚ ਬਰਦਾਸ਼ਤ ਤੋਂ ਕਿਤੇ ਜ਼ਿਆਦਾ ਦਰਦਾਂ ਹੋਈਆਂ ਸਨ। ਫ਼ਿਰ ਤਾਂ ਹਰ ਮਹੀਨੇ ਦਾ ਹੀ ਚੱਕਰ ਬਣ ਗਿਆ ਸੀ। ਇਸਦੇ ਇਲਾਵਾ ਮਾਂ-ਬਾਪ ਨੇ ਕਦੇ ਕੋਈ ਤਕਲੀਫ਼ ਨਹੀ ਹੋਣ ਦਿੱਤੀ ਸੀ। ਵਿਆਹ ਦੇ ਬਾਅਦ ਐਨੇ ਦੁੱਖਾਂ ਦਾ ਪਹਾੜ ਹੀ ਮੇਰੇ ‘ਤੇ ਆਣ ਡਿੱਗਾ ਸੀ। ਮੇਰੀ ਜਿੰਦਗੀ ਨੂੰ ਕਿਤੇ ਕਿਨਾਰਾ ਹੀ ਨਹੀ ਮਿਲ ਰਿਹਾ ਸੀ।
ਗੁਰਦੁਆਰੇ ਲੰਗਰ ਛਕਣ ਤੋਂ ਬਾਅਦ ਅਸੀਂ ਇਕ ਹੋਟਲ ਵਿਚ ਕਮਰਾ ਕਿਰਾਏ ‘ਤੇ ਲਿਆ। ਅਸੀਂ ਸਵੇਰੇ ਉੱਠ ਕੇ ਤਿਆਰ ਹੋਏ ਅਤੇ ਨਾਸ਼ਤਾ ਕੀਤਾ। ਅਸੀਂ ਲੁਧਿਆਣੇ ਲਈ ਚੱਲ ਪਏ। ਅਸੀਂ ਲੁਧਿਆਣੇ ਦੁਪਹਿਰੇ ਤਿੰਨ ਕੁ ਵਜੇ ਘਰ ਪਹੁੰਚੇ। ਅਗਲੇ ਦਿਨ ਮਂੈ ਆਪਣੀ ਕੈਨੇਡਾ ਜਾਣ ਦੀ ਟਿਕਟ ਬੁੱਕ ਕਰਵਾਈ। ਮੇਰੇ ਮੰਮੀ ਨੇ ਮੇਰਾ ਦੁੱਖ ਬਹੁਤ ਹੀ ਆਪਣੇ ਦਿਲ ‘ਤੇ ਲਗਾ ਲਿਆ ਸੀ। ਹਾਲੇ ਮੈਂ ਬਲਜੀਤ ਵਲੋਂ ਆਪਣੇ ਦੁੱਖ ਦੀ ਗੱਲ ਤਾਂ ਮੰਮੀ ਜੀ ਨੂੰ ਦੱਸੀ ਹੀ ਨਹੀ ਸੀ। ਮੰਮੀ ਜੀ ਪਿਛਲੇ ਤਿੰਨ ਕੁ ਸਾਲਾਂ ਵਿਚ ਬਹੁਤ ਹੀ ਬੁੱਢੇ ਲੱਗਣ ਲੱਗ ਪਏ ਸਨ।
“ਸੋਨੀਆਂ, ਇੱਥੇ ਇਕ ਨਵਾਂ ਪੰਡਤ ਆਇਆ ਹੈ। ਚੱਲ ਉਸਦੇ ਕੋਲ ਹੋ ਕੇ ਆਈਏ।”, ਮੰਮੀ ਨੇ ਅਗਲੇ ਦਿਨ ਮੈਨੂੰ ਕਿਹਾ।
“ਮੰਮੀ ਜੀ, ਤੁਸੀਂ ਐਨੇ ਉਪਾਅ ਕੀਤੇ, ਕੀ ਕੋਈ ਫ਼ਾਇਦਾ ਹੋਇਆ? ਉਲਟੇ ਪੰਡਤ ਦੇ ਉਸ ਤਵੀਤ ਨੇ ਮੇਰੀ ਜਿੰਦਗੀ ਹੀ ਬਰਬਾਦ ਕਰ ਕੇ ਰੱਖ ਦਿੱਤੀ। ਮੈਨੂੰ ਕਿਸੇ ਪੰਡਤ ‘ਤੇ ਕੋਈ ਵਿਸ਼ਵਾਸ਼ ਨਹੀ ਰਹਿ ਗਿਆ। ਸਿਰਫ਼ ਪਾਠ ਕਰਿਆ ਕਰੋ ਤੁਸੀਂ।”, ਮੈਂ ਮੰਮੀ ਜੀ ਨੂੰ ਸਮਝਾਇਆ।  ਮੰਮੀ ਜੀ ਚੁੱਪ ਹੋ ਗਏ।
ਮੇਰੇ ਕੈਨੇਡਾ ਜਾਣ ਤੋਂ ਦੋ ਦਿਨ ਪਹਿਲਾਂ ਅਮ੍ਰਿਤ ਨੇ ਮੈਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਮੀਨੂੰ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਉਹ ਦੋਨੋਂ ਠੀਕ ਸਨ। ਮੈ ਬੜੀ ਖੁਸ਼ ਹੋਈ ਅਤੇ ਪਰਮਾਤਮਾਂ ਦਾ ਸ਼ੁਕਰ ਕੀਤਾ। ਮੈਂ ਇਹ ਖ਼ਬਰ ਮੰਮੀ ਜੀ ਨੂੰ ਸੁਣਾਈ। ਮੰਮੀ ਜੀ ਖੁਸ਼ ਤਾਂ ਹੋਏ ਪਰ ਉਨ੍ਹਾਂ ਦੇ ਚਿਹਰੇ ਤੇ ਮੇਰੇ ਦੁੱਖ ਦਾ ਦਰਦ ਜ਼ਿਆਦਾ ਭਾਰੀ ਸੀ। ਮੰਮੀ ਜੀ ਦਾ ਮੇਰੇ ਨਾਲ ਕੁਝ ਜਿਆਦਾ ਹੀ ਪਿਆਰ ਸੀ ਅਤੇ ਮੇਰਾ ਵੀ ਉਨ੍ਹਾਂ ਨਾਲ ਬਹੁਤ ਹੀ ਪਿਆਰ ਸੀ। ਅਸੀਂ ਦੋਨੋਂ ਹੀ ਇਕ ਦੂਸਰੇ ਦਾ ਦੁੱਖ ਸਮਝ ਰਹੀਆਂ ਸੀ। ਦੋ ਡਿੱਗਦੀਆਂ ਹੋਈਆਂ ਇਮਾਰਤਾਂ ਵਿਚੋਂ ਕਿਹੜੀ ਕਿਸ ਨੂੰ ਤਸੱਲੀ ਦਿੰਦੀ?

ਮੀਨੂੰ ‘ਤੇ ਉਸਦਾ ਬੇਟਾ
ਮਂੈ ਅਤੇ ਨੈਂਸੀ ਕੈਨੇਡਾ ਵਾਪਿਸ ਆ ਗਈਆਂ। ਸਾਡੀ ਫ਼ਲਾਈਟ ਸਵੇਰੇ 8:30 ‘ਤੇ ਵੈਨਕੂਵਰ ਪੁੱਜੀ। ਮੈਨੂੰ ਅਮ੍ਰਿਤ ਲੈਣ ਆਇਆ ਸੀ। ਮੀਨੂੰ ਅਜੇ ਹਸਪਤਾਲ ਹੀ ਸੀ ਅਤੇ ਮੰਮੀ ਮੀਨੂੰ ਕੋਲ ਸੀ।
“ਮੁੰਡੇ ਦੇ ਡੈਡੀ ਨੂੰ ਮੁਬਾਰਕਾਂ ਹੋਣ।”, ਮੈਂ ਅਮ੍ਰਿਤ ਨੂੰ ਕਿਹਾ।
ਅਮ੍ਰਿਤ ਨੇ ਨਾ ‘ਤੇ ਮੇਰੇ ਨਾਲ ਅੱਖ ਮਿਲਾਈ ਅਤੇ ਨਾ ਹੀ ਮੇਰੀ ਗੱਲ ਦਾ ਜੁਆਬ ਦਿੱਤਾ।
“ਮੀਨੂੰ, ਬੇਟਾ, ਦੋਨੋ ਠੀਕ-ਠਾਕ ਤਾਂ ਹਨ?”, ਮੈਂ ਫ਼ਿਰ ਅਮ੍ਰਿਤ ਨੂੰ ਪੱਛਿਆ। ਅਮ੍ਰਿਤ ਨੇ ਸਿਰਫ਼ ਛੋਟੀ ਜਿਹੀ ‘ਹੂੰ’ ਬੋਲੀ।
ਅਸੀਂ ਘਰ ਪਹੁੰਚੇ। ਮੈਂ ਸ਼ਾਵਰ ਲਿਆ। ਨੈਂਸੀ ਅਜੇ ਸੁੱਤੀ ਹੀ ਪਈ ਸੀ। ਮੈਂ ਅਮ੍ਰਿਤ ਨੂੰ ਕਿਹਾ ਕਿ ਉਹ ਮੈਨੂੰ ਮੀਨੂੰ ਕੋਲ ਲੈ ਜਾਵੇ। ਮਂੈ ਆਪਣਾ ਭਾਣਜਾ ਵੇਖਣਾ ਚਾਹੁੰਦੀ ਸੀ। ਮੈਂ ਅਤੇ ਨੈਂਸੀ ਅਮ੍ਰਿਤ ਨਾਲ ਸਰੀ ਮੈਮੋਰੀਅਲ ਹਸਪਤਾਲ ਗਈਆਂ। ਆਪਣੇ ਭਾਣਜੇ ਨੂੰ ਵੇਖ ਕੇ ਮੇਰਾ ਮਨ ਖਿੜ ਗਿਆ। ਮੈਨੂੰ ਪਤਾ ਨਹੀ ਕਿਵੇਂ ਆਪਣੇ ਭਾਣਜੇ ‘ਤੇ ਐਨਾ ਪਿਆਰ ਆ ਰਿਹਾ ਸੀ। ਮੈਂ ਨੈਂਸੀ ਨੂੰ ਵੀ ਜਗਾ ਲਿਆ।
“ਮੀਨੂੰ ਦਾ ਬੇਟਾ! ਆਹ ਵੇਖ ਨੈਂਸੀ ਤੇਰਾ ਛੋਟਾ ਵੀਰਾ। “, ਮੈਂ ਨੈਂਸੀ ਨੂੰ ਕਿਹਾ। ਨੈਂਸੀ ਉਸਦੇ ਨਿੱਕੇ-ਨਿੱਕੇ ਹੱਥਾਂ ਅਤੇ ਛੋਟੇ ਜਿਹੇ ਮੂੰਹ ਨੂੰ ਪੋਲੇ-ਪੋਲੇ ਮਹਿਸੂਸ ਕਰ ਰਹੀ ਸੀ।
“ਮੀਨੂੰ, ਤੂੰ ਠੀਕ ਹੈ?”, ਮਂੈ ਮੀਨੂੰ ਨੂੰ ਪੁੱਛਿਆ। ਮੀਨੂੰ ਨੇ ਸਿਰ ਹਿਲਾ ਕੇ ਹਾਂ ਵਿਚ ਜਵਾਬ ਦਿੱਤਾ।
“ਸੋਨੀਆਂ, ਤੂੰ ਜਾ ਕੇ ਅਰਾਮ ਕਰ ਲੈ, ਸਫ਼ਰ ਦੀ ਥਕਾਵਟ ਦੂਰ ਹੋ ਜਾਉ”, ਮੰਮੀ ਨੇ ਮੈਨੂੰ ਕਿਹਾ
“ਠੀਕ ਐ ਮੰਮੀ ਜੀ। ਚੰਗਾ ਮੀਨੂੰ, ਟੇਕ ਕੇਅਰ”, ਕਹਿ ਕੇ ਮੈਂ ਅਮ੍ਰਿਤ ਦੇ ਨਾਲ ਘਰ ਆਉਣ ਲਈ ਤੁਰ ਪਈ। ਮੈਨੂੰ ਨੀਂਦ ਬਹੁਤ ਆ ਰਹੀ ਸੀ। ਮੈਂ ਘਰ ਆ ਕੇ ਨੈਂਸੀ ਨੂੰ ਸ਼ਾਵਰ ਦਿੱਤਾ। ਫ਼ਿਰ ਉਸਨੂੰ ਗਰਮ ਦੁੱਧ ਇਕ ਬੋਤਲ ਵਿਚ ਪਾ ਕੇ ਦੇ ਦਿੱਤਾ। ਨੈਂਸੀ ਦੀ ਇਕ ਗੱਲ ਬੜੀ ਹੀ ਚੰਗੀ ਸੀ ਕਿ ਉਹ ਬਿਲਕੁਲ ਤੰਗ ਨਹੀ ਸੀ ਕਰਦੀ। ਮੈਂ ਉਸਨੂੰ ਟੀਵੀ ‘ਤੇ ਕਾਰਟੂਨ ਚੈਨਲ ਲਗਾ ਦਿੱਤਾ ਅਤੇ ਆਪ ਸੌਂ ਗਈ। ਤਿੰਨ ਕੁ ਘੰਟੇ ਸੌਂ ਕੇ ਮੈਂ ਉੱਠੀ। ਨੈਂਸੀ ਕਾਰਟੂਨ ਵੇਖਦੀ-ਵੇਖਦੀ ਸੌਂ ਗਈ ਸੀ। ਮੈਂ ਸਾਰਿਆਂ ਲਈ ਖਾਣਾ ਬਣਾਇਆ। ਮੰਮੀ ਅਤੇ ਮੀਨੂੰ ਲਈ ਅਮ੍ਰਿਤ ਖਾਣਾ ਲੈ ਕੇ ਚਲਾ ਗਿਆ। ਮੀਨੂੰ ਅਤੇ ਉਸਦੇ ਬੇਟੇ ਨੂੰ ਅਗਲੇ ਦਿਨ ਛੁੱਟੀ ਮਿਲ ਗਈ।
ਅਸੀ ਮੀਨੂੰ ਦੇ ਬੇਟੇ ਦਾ ਨਾਂ ਰੱਖਣ ਲਈ ਗੁਰਦੁਆਰਿਓਂ ਅੱਖਰ ਕਢਵਾਇਆ। ‘ਵ’ ਅੱਖਰ ਨਿਕਲਿਆ। ਅਸੀਂ ਕਈ ਨਾਮ ਸੋਚੇ। ਮੈਂ “ਵਿਸਮਾਦ” ਨਾਂ ਰੱਖਣ ਦਾ ਸੁਝਾਅ ਦਿੱਤਾ। ਸਾਰਿਆਂ ਨੂੰ ਇਹ ਨਾਮ ਬੜਾ ਪਸੰਦ ਆਇਆ। ਇਕ ਦਿਨ ਜੀਜਾ ਜੀ ਅਤੇ ਦੀਦੀ ਹੁਰੀਂ ਘਰ ਆਏ ਹੋਏ ਸਨ। ਉਨ੍ਹਾਂ ਨਾਲ ਪ੍ਰੀਤੀ ਵੀ ਆਈ ਹੋਈ ਸੀ। ਪ੍ਰੀਤੀ ਸਾਡੇ ਨਾਲ ਕਿਚਨ ਵਿਚ ਕੰਮ ਕਰਵਾ ਰਹੀ ਸੀ।
“ਪ੍ਰੀਤੀ, ਹੁਣ ਤੂੰ ਪੱਚੀਆਂ ਦੀ ਹੋ ਚੱਲੀ ਏਂ। ਤੂੰਂ ਵਿਆਹ ਕਿਉਂ ਨਹੀ ਕਰਵਾ ਲੈਂਦੀ?”, ਮੈਂ ਪ੍ਰੀਤੀ ਨੂੰ ਕਿਹਾ।
“ਕਿਸ ਨਾਲ ਵਿਆਹ ਕਰਵਾਵਾਂ, ਦੀਦੀ? ਕੋਈ ਮੁੰਡਾ ਹੀ ਪਸੰਦ ਨਹੀ ਆਉਂਦਾ।”, ਪ੍ਰੀਤੀ ਮੈਨੂੰ ਦੀਦੀ ਕਹਿ ਕੇ ਹੀ ਬੁਲਾਉਂਦੀ ਸੀ।
“ਕੀ ਗੱਲ? ਕੈਨੇਡਾ ਦੀ ਪੜੀ੍ਹ-ਲਿਖੀ ਫ਼ਾਰਮੇਸੀ ਵਿਚ ਨੌਕਰੀ ਕਰਨ ਵਾਲੀ ਤੇਰੇ ਵਰਗੀ ਸੋਹਣੀ-ਸੁਣੱਖੀ ਕੁੜੀ ਨੂੰ ਮੁੰਡਿਆਂ ਦੀ ਕੀ ਕਮੀ ਐ?”, ਮੈਂ ਪ੍ਰੀਤੀ ਨੂੰ ਪੁੱਛਿਆ।
“ਮੁੰਡੇ ਤਾਂ ਹੈਗੇ ਨੇ ਪਰ ਕੋਈ ਮਨਪਸੰਦ ਦਾ ਨਹੀ ਲੱਭਦਾ।”, ਪ੍ਰੀਤੀ ਨੇ ਕਿਹਾ।
“ਪ੍ਰੀਤੀ, ਕਿਤੇ ਕੋਸ਼ਿਸ਼ ਵੀ ਕਰ ਕੇ ਵੇਖੀ ਐ ਕਿ ਐਵੇਂ ਹੀ ਗੱਲਾਂ ਕਰੀ ਜਾਂਦੀ ਐਂ?”, ਮਂੈ ਚੁਟਕੀ ਲੈਂਦਿਆਂ ਕਿਹਾ।
“ਦੀਦੀ, ਮੇਰੇ ਨਾਲ ਇਕ ਕੁੜੀ ਕੰਮ ਕਰਦੀ ਐ। ਇਕ ਸਾਲ ਹੋਇਆ ਉਸਦੀ ਲਵ ਮੈਰਿਜ ਹੋਈ ਨੂੰ। ਅਤੇ ਹੁਣ ਅਦਾਲਤ ਵਿਚ ਤਲਾਕ ਦਾ ਕੇਸ ਚੱਲ ਰਿਹਾ ਐ। ਇਕ ਹੋਰ ਕੁੜੀ ਸਾਡੇ ਨਾਲ ਕੰਮ ਕਰਦੀ ਐ। ਛੱਤੀ ਸਾਲਾਂ ਦੀ ਹੋ ਗਈ ਐ ਪਰ ਵਿਆਹ ਨਹੀ ਕਰਵਾ ਰਹੀ। ਉਸਦੇ ਹੋਰ ਸਾਰੇ ਭੈਣ-ਭਰਾ ਵਿਆਹੇ ਹੋਏ ਹਨ। ਸਾਰਿਆਂ ਦੇ ਘਰ ਵਿਚ ਲੜਾਈ-ਝਗੜਾ ਰਹਿੰਦਾ ਐ। ਉਸਦੀ ਮੰਮੀ ਬਹੁਤ ਪਰੇਸ਼ਾਨ ਹੈ ਕਿ ਉਹ ਵਿਆਹ ਨਹੀ ਕਰਵਾਉਂਦੀ। ਉਹ ਆਪਣੀ ਮਾਂ ਨੂੰ ਸਾਫ਼-ਸਾਫ਼ ਕਹਿ ਦਿੰਦੀ ਹੈ ਕਿ ਵਿਆਹ ਕਰਵਾ ਕੇ ਕੌਣ ਸੁਖੀ ਹੋਇਆ। ਉਹ ਇੰਜ ਹੀ ਚੰਗੀ ਐ।”, ਪ੍ਰੀਤੀ ਨੇ ਕਿਹਾ।
“ਤੇਰੇ ਭਾਜੀ ‘ਤੇ ਭਾਬੀ ਜੀ ਵੇਖ ਤਾਂ! ਕਿੰਨੇ ਖੁਸ਼ ਨੇ!”, ਮੈਂ ਪ੍ਰੀਤੀ ਨੂੰ ਕਿਹਾ।
“ਬਥੇਰਾ ਲੜਦੇ ਆ ਇਹ ਦੋਨੋ ਵੀ।”, ਪ੍ਰੀਤੀ ਨੇ ਇੱਧਰ-ਉੱਧਰ ਵੇਖ ਕੇ ਹੌਲੀ ਜਿਹੀ ਕਿਹਾ ਕਿ ਮੰਮੀ ਜਾਂ ਹੋਰ ਕੋਈ ਨਾ ਸੁਣ ਲਵੇ। ਮਂੈ ਹੈਰਾਨ ਹੋ ਕੇ ਪ੍ਰੀਤੀ ਵਲ ਵੇਖਿਆ।
“ਪਰ ਜੀਜਾ ਜੀ ਤਾਂ ਬੜੇ ਹੀ ਹੱਸਮੁੱਖ ਨੇ!”, ਮੈਂ ਕਿਹਾ।
ਐਨੇ ਨੂੰ ਮੰਮੀ ਜੀ ਆ ਗਏ ਅਤੇ ਅਸੀਂ ਗੱਲਾਂ ਦਾ ਵਿਸ਼ਾ ਹੀ ਬਦਲ ਦਿੱਤਾ।
ਮੇਰਾ ਹੋਰ ਇਮਤਿਹਾਨ
ਅਗਲੇ ਦਿਨ ਮੈਨੂੰ ਮੰਮੀ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ।
“ਹਾਂ ਜੀ ਮੰਮੀ ਜੀ”, ਮੈਂ ਪੁੱਛਿਆ।
“ਸੋਨੀਆਂ, ਵਕੀਲ ਨੂੰ ਐਮਬੈਸੀ ਤੋਂ ਰਿਪੋਰਟ ਦੇ ਪੇਪਰ ਆ ਗਏ ਨੇ। ਐਮਬੈਸੀ ਨੂੰ ਯਕੀਨ ਨਹੀ ਹੈ ਕਿ ਤੁਹਾਡਾ ਵਿਆਹ ਅਸਲੀ ਹੈ। ਵਕੀਲ ਨੇ ਦੱਸਿਆ ਹੈ ਕਿ ਘਬਰਾਉਣ ਦੀ ਲੋੜ ਨਹੀ ਹੈ। ਜੇ ਤੁਸੀਂ ਬੱਚਾ ਕਰ ਲਓ। ਤੁਹਾਡੇ ਡੀ ਐੱਨ ਏ ਟੈੱਸਟ ਤੋਂ ਸਾਬਿਤ ਹੋ ਜਾਵੇਗਾ ਕਿ ਤੁਹਾਡਾ ਵਿਆਹ ਅਸਲੀ ਹੈ। ਫ਼ਿਰ ਸਾਰਾ ਕੁਝ ਠੀਕ ਹੋ ਜਾਵੇਗਾ”, ਮੰਮੀ ਜੀ ਨੇ ਮੈਨੂੰ ਹੌਂਸਲਾ ਦਿੰਦੇ ਹੋਏ ਕਿਹਾ।
ਮੇਰੀਆਂ ਅੱਖਾਂ ਵਿਚੋਂ ਹੰਝੂ ਡਿਗਣੇ ਸ਼ੁਰੂ ਹੋ ਗਏ। ਮੰਮੀ ਜੀ ਦੇ ਮੁੰਹ ‘ਤੇ ਪ੍ਰਸ਼ਨ ਭਰੇ ਭਾਵ ਉੱਭਰ ਆਏ। ਮੈਂ ਮੰਮੀ ਜੀ ਤੋਂ ਅੱਖਾਂ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ।
“ਕੀ ਗੱਲ ਹੋਈ ਸੋਨੀਆਂ। ਤੂੰ ਚੁੱਪ ਕਿਉਂ ਹੈਂ?”, ਮੰਮੀ ਜੀ ਨੇ ਮੈਨੂੰ ਮੋਢੇ ਤੋਂ ਫ਼ੜ ਕੇ ਕਿਹਾ। ਮੈ ਕਿਸ ਤਰ੍ਹਾਂ ਮੰਮੀ ਜੀ ਨੂੰ ਬਲਜੀਤ ਬਾਰੇ ਦੱਸਦੀ। ਮੈਨੂੰ ਲੱਗ ਰਿਹਾ ਸੀ ਕਿ ਮੇਰੇ ਇਮਤਿਹਾਨ ਦੀ ਘੜੀ ਆ ਗਈ ਸੀ।
“ਮੰਮੀ ਜੀ, ਜਿਸ ਤਰ੍ਹਾਂ ਤੁਸੀਂ ਸੋਚਦੇ ਉਸ ਤਰ੍ਹਾਂ ਨਹੀ ਹੋ ਸਕਦਾ”, ਮੈਂ ਰੋਂਦੀ-ਰੋਂਦੀ ਨੇ ਕਿਹਾ।
“ਕੀ ਨਹੀ ਹੋ ਸਕਦਾ, ਸੋਨੀਆਂ?”, ਮੰਮੀ ਜੀ ਨੇ ਬੜੀ ਬੇਸਬਰੀ ਨਾਲ ਪੁੱਛਿਆ।
“ਬਲਜੀਤ ਕਦੇ ਪਿਤਾ ਨਹੀ ਬਣ ਸਕਦਾ”, ਅਖੀਰ ਮੈਨੂੰ ਮੰਮੀ ਜੀ ਨੂੰ ਬਲਜੀਤ ਦੀ ਹਾਲਤ ਦੱਸਣੀ ਪਈ।
“ਨਹੀ! ਇੰਜ ਨਹੀ ਹੋ ਸਕਦਾ। ਕਹਿ ਦੇ ਸੋਨੀਆਂ ਕਿ ਇਹ ਸਭ ਝੂਠ ਹੈ”, ਮੰਮੀ ਜੀ ਨੇ ਹੱਕੇ-ਬੱਕੇ ਹੋਇਆਂ ਕਿਹਾ।
“ਮੈਨੂੰ ਮਾਫ਼ ਕਰ ਦਿਓ ਮੰਮੀ ਜੀ, ਇਹ ਸਭ ਸੱਚ ਹੈ। ਜੇ ਤੁਸੀਂ ਮੈਨੂੰ ਬੱਚੇ ਵਾਸਤੇ ਨਾ ਕਹਿੰਦੇ ਤਾਂ ਮੈ ਤੁਹਾਨੂੰ ਇਹ ਸੱਚਾਈ ਕਦੇ ਨਾ ਦੱਸਦੀ। ਮੈਨੂੰ ਮਾਫ਼ ਕਰ ਦਿਓ।”, ਮੈਂ ਬੜੀ ਹਿੰਮਤ ਕਰਕੇ ਕਿਹਾ।
ਮੰਮੀ ਇਹ ਸਾਰੀ ਗੱਲ ਸੁੱਣ ਕੇ ਫ਼ੁੱਟ-ਫ਼ੁੱਟ ਕੇ ਰੋਣ ਲੱਗੀ। ਮਂੈ ਵੀ ਆਪਣੇ-ਆਪ ਨੂੰ ਰੋਣੋ ਨਾ ਰੋਕ ਸਕੀ।
“ਤੇਰੇ ਨਾਲ ਐਨੀ ਬੇਇਨਸਾਫ਼ੀ ਹੋ ਗਈ ਪਰ ਤੂੰ ਸਭ ਕੁਝ ਚੁੱਪ-ਚਾਪ ਸਹਿੰਦੀ ਰਹੀ? ਮਂੈ ਤੇਰੀ ਗੁਨਾਹਗਾਰ ਹਾਂ। ਜੇ ਮੈਨੂੰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਤਾਂ ਮੈ ਤੈਥੋਂ ਕਦੇ ਵੀ
ਇਹ ਕੁਰਬਾਨੀ ਨਾ ਮੰਗਦੀ। ਬਲਜੀਤ ਨੇ ਵੀ ਇਹ ਵਿਆਹ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ। ਉਸਨੇ ਸਾਨੂੰ ਕਦੇ ਦੱਸਿਆ ਹੀ ਨਹੀ ਆਪਣੇ ਬਾਰੇ। ਉਸਨੇ ਕਦੇ ਆਪਣੇ ਪਾਪਾ ਨਾਲ ਵੀ ਗੱਲ ਨਹੀ ਕੀਤੀ। ਸੋਨੀਆਂ, ਮੈਂ ਸੱਚ ਕਹਿ ਰਹੀ ਹਾਂ ਮੈਨੂੰ ਬਲਜੀਤ ਦੀ ਇਸ ਹਾਲਤ ਬਾਰੇ ਪਤਾ ਹੀ ਨਹੀ ਸੀ”,  ਬਲਜੀਤ ਦੇ ਮੰਮੀ ਹੰਝੂ ਕੇਰਦੇ ਹੋਏ ਮੇਰੇ ਅੱਗੇ ਹੱਥ ਜੋੜਨ ਲੱਗ ਪਏ।
“ਨਾ ਮੰਮੀ ਜੀ, ਤੁਸੀਂ ਨਾ ਰੋਵੋ, ਨਾ ਹੀ ਇੰਜ ਮੇਰੇ ਅੱਗੇ ਹੱਥ ਜੋੜੋ। ਮਂੈ ਤਾਂ ਉਹੀ ਕੀਤਾ ਜੋ ਮੈਨੂੰ ਸਾਰਿਆਂ ਲਈ ਠੀਕ ਲੱਗਾ”, ਮਂੈ ਕਿਹਾ। ਮੇਰੀਆਂ ਅੱਖਾਂ ਵਿਚੋਂ ਵੀ ਹੰਝੂ ਬਿਨਾ ਰੁਕੇ ਵਗੀ ਜਾ ਰਹੇ ਸਨ।
“ਕੀ ਤੂੰ ਆਪਣੇ ਮੰਮੀ-ਡੈਡੀ ਨੂੰ ਬਲਜੀਤ ਬਾਰੇ ਦੱਸਿਆ ਸੀ?”, ਬਲਜੀਤ ਦੇ ਮੰਮੀ ਨੇ ਮੈਨੂੰ ਪੁੱਛਿਆ। ਮੈਂ ਨਾਂਹ ਵਿਚ ਸਿਰ ਹਿਲਾਇਆ।
“ਤੂੰ ਮੇਰੀ ਨੂੰਹ ਹੀ ਨਹੀ, ਮੇਰੀ ਧੀ ਬਣ ਕੇ ਵਿਖਾਇਆ ਹੈ। ਅੱਜ ਦੇ ਬੱਚਿਆਂ ਵਿਚ ਐਨਾਂ ਸਬਰ ਕਿੱਥੇ ਹੁੰਦਾ ਐ? ਤੂੰ ਸੱਚਮੁਚ ਦੇਵੀ ਦਾ ਰੂਪ ਐਂ। ਇਹ ਸਭ ਕੁਝ ਕੀ ਹੋ ਗਿਆ ਮੇਰੇ ਪਰਿਵਾਰ ਵਿਚ? ਮੈਂ ਆਪਣੇ ਬਲਜੀਤ ਦੇ ਬੱਚੇ ਕਦੇ ਨਹੀ ਖਿਡਾ ਸਕਾਂਗੀ? ਇਹ ਕੀ ਹੋ ਗਿਆ ਮੇਰੇ ਬਲਜੀਤ ਨਾਲ? ਹੇ ਰੱਬਾ! ਮਂੈ ਕੀ ਪਾਪ ਕੀਤੇ ਸਨ ਜੋ
ਮੈਨੂੰ ਐਨੀ ਵੱਡੀ ਸਜ਼ਾ ਮਿਲੀ ਹੈ?”,
ਬਲਜੀਤ ਦੇ ਮੰਮੀ ਹਾਲਾਤ ‘ਤੇ ਬੜਾ ਹੀ ਵੈਰਾਗ ਕਰਨ ਲੱਗੇ ਅਤੇ
ਫ਼ੁੱਟ-ਫ਼ੁੱਟ ਕੇ ਰੋ ਪਏ। ਰੋ ਮੈਂ ਵੀ ਰਹੀ ਸੀ। ਜਦੋਂ ਉਹ ਹੀ ਰੋਣੋ
ਨਾ ਹਟੇ, ਮੈਂ ਇਕ ਤੌਲੀਏ ਨਾਲ ਮੰਮੀ ਜੀ ਦੀਆਂ ਅੱਖਾਂ ਪੂੰਝੀਆਂ।
“ਮੰਮੀ ਜੀ, ਰੱਬ ਵਾਸਤੇ ਤੁਸੀਂ ਐਨਾ ਵੈਰਾਗ ਨਾ ਕਰੋ। ਮਂੈ
ਆਪਣੇ ਆਪ ਨੂੰ ਬੜੀ ਮਿਸ਼ਕਲ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ। ਤੁਹਾਡੇ ਰੋਣ ਨਾਲ ਮੇਰੇ ਦਿਲ ਨੂੰ ਵੀ ਕੁਝ ਹੁੰਦਾ ਹੈ।”, ਮੈਂ ਆਪ ਰੋਂਦੀ ਨੇ ਮੰਮੀ ਜੀ ਨੂੰ ਚੁੱਪ ਕਰਾਇਆ।
ਮੰਮੀ ਜੀ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਮੇਰੀਆਂ ਅੱਖਾਂ ਵੀ ਪੂੰਝ ਕੇ ਮੈਨੂੰ ਮੇਰੇ ਮੰਮੀ ਵਾਂਗ ਹੀ ਪਿਆਰ ਨਾਲ ਘੁੱਟ ਕੇ ਕਾਲਜੇ ਨਾਲ ਲਗਾਇਆ।
“ਸੋਨੀਆਂ, ਮੇਰਾ ਮਨ ਬਹੁਤ ਬੇਚੈਨ ਹੋ ਗਿਆ ਹੈ। ਮੈਂ ਗੁਰਦੁਆਰੇ ਜਾ ਕੇ ਪਾਠ ਅਤੇ ਕੀਰਤਨ ਸੁਨਣਾ ਚਾਹੁੰਦੀ ਹਾਂ।”, ਮੰਮੀ ਨੇ ਕਿਹਾ।
“ਚਲੋ ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ”, ਮੈਂ ਕਿਹਾ ਅਤੇ ਅਸੀਂ ਦੋਨੋ ਗੁਰਦੁਆਰੇ ਲਈ ਨਿੱਕਲ ਪਈਆਂ।
ਮੰਮੀ ਮੈਨੂੰ ਦੇਵੀ ਦਾ ਰੂਪ ਕਹਿ ਰਹੇ ਸਨ। ਜੇ ਉਨ੍ਹਾਂ ਨੂੰ ਮੇਰੇ ਅਤੇ ਅਮ੍ਰਿਤ ਦੇ ਪਹਿਲੇ ਸਰੀਰਕ ਸਬੰਧਾਂ ਬਾਰੇ ਪਤਾ ਲੱਗ ਜਾਵੇ ਤਾਂ ਫ਼ਿਰ ਕੀ ਸੋਚਣਗੇ ਮੇਰੇ ਬਾਰੇ? ਕੀ ਸੋਚਿਆ ਸੀ ਅਤੇ ਕੀ ਬਣ ਗਿਆ? ਮੇਰੇ ਰਿਸ਼ਤਿਆਂ ਦਾ ਸਾਰਾ ਤਾਣਾ ਬਾਣਾ ਹੀ ਉਲਝ ਗਿਆ ਸੀ। ਕੀ ਮੈ ਕੋਈ ਪਾਪ ਕੀਤਾ ਸੀ? ਦੁਨੀਆਂ ਵਿਚ ਪਾਪ-ਪੁੰਨ ਅਖੀਰ ਹੈ ਕੀ? ਇਸ ਦਾ ਫ਼ੈਸਲਾ ਕਿਵੇਂ ਕੀਤਾ ਜਾ ਸਕਦਾ ਹੈ? ਕਈ ਧਰਮਾਂ ਵਿਚ ਆਦਮੀ ਇਕ ਤੋਂ ਵੱਧ ਵਿਆਹ ਕਰਦੇ ਨੇ। ਕੀ ਇਹ ਪਾਪ ਨਹੀ ਹੈ? ਕਈ ਤਾਂ ਵਿਆਹ ਵੀ ਨਹੀ ਕਰਦੇ। ਪਤਾ ਨਹੀ ਕਈਆਂ ਨਾਲ ਰਹਿੰਦੇ ਨੇ? ਕੀ ਉਹ ਸਾਰੇ ਪਾਪੀ ਨੇ? ਪਰ ਆਪਣੇ ਸਮਾਜ ਵਿਚ ਤਾਂ ਮੈ ਪੱਕੀ ਪਾਪਣ ਸੀ।”, ਇਸ ਤਰ੍ਹਾਂ ਦੇ ਕਈ ਸਵਾਲ ਮੈਨੂੰ ਪਰੇਸ਼ਾਨ ਕਰ ਰਹੇ ਸਨ।
ਅਸੀਂ ਗੁਰਦੁਆਰੇ ਪਹੁੰਚ ਕੇ ਜੋੜੇ-ਜੁਰਾਬਾਂ ਉਤਾਰ ਰਹੇ ਸੀ ਕਿ ਦੋ ਬਜੁਰਗ ਔਰਤਾਂ ਦੀਆਂ ਅਵਾਜਾਂ ਮੇਰੇ ਕੰਨਾਂ ਵਿਚ ਪਈਆਂ।
“ਭੈਣ ਮੈਂ ਤਾਂ ਆਪਣੇ ਜਮਾਈ ਵੱਲੋਂ ਬੜੀ ਹੀ ਦੁਖੀ ਆਂ। ਕਮਾਈ ਤਾਂ ਬਥੇਰੀ ਕਰਦੈ। ਪਰ ਪਤਾ ਨਹੀ ਕਿੱਥੇ ਪੈਸੇ ਉਜਾੜਦੈ। ਸ਼ਰਾਬ ਬਹੁਤ ਪੀਂਦੈ, ‘ਤੇ ਮੇਰੀ ਸਿੱਧੜੀ ਜਿਹੀ ਕੁੜੀ ਨੂੰ ਬੜਾ ਈ ਕੁੱਟਦਾ। ਮੇਰੀ ਕੁੜੀ ਵਿਚਾਰੀ ਅੱਧੀ ਰਹਿ ਗਈ ਆ। ਨਾਲੇ ਚਾਰ ਬੱਚਿਆਂ ਦੀ ਜਿੰਮੇਵਾਰੀ। ਮੇਰੇ ਕੋਲ ਆ ਕੇ ਬਹੁਤ ਰੋਂਦੀ ਐ ਉਹ।”, ਇਕ ਬਜੁਰਗ ਔਰਤ ਨੇ ਕਿਹਾ।
“ਭੈਣੇ, ਇਹ ਤਾਂ ਬਹੁਤ ਈ ਮਾੜੀ ਗੱਲ ਆ। ਘਰੋ-ਘਰੀ ਇਹੋ ਹੀ ਹਾਲ ਐ। ਮੇਰਾ ਮੁੰਡਾ ਨਹੀ ਪੀਣੋਂ ਹਟਦਾ। ਕਈ ਵਾਰ ਪੀ ਕੇ ਵਹੁਟੀ ਨੂੰ ਵੀ ਕੁੱਟ ਹਟਿਆ। ਕਈ ਵਾਰ ਘਰ ਪੁਲ਼ਸ ਆ ਚੁੱਕੀ ਐ। ਉਹ ਤਾਂ ਨੂੰਹ ਹੀ ਚੰਗੀ ਐ ਜੋ ਪੁਲ਼ਸ ਨੂੰ ਕੋਈ ਗੱਲ ਨਹੀ ਦੱਸਦੀ ਰਹੀ। ਨਹੀ ਤਾਂ ਮੇਰਾ ਮੁੰਡਾ ਜੇਲ ‘ਚ ਹੋਣਾ ਸੀ।”, ਦੂਜੀ ਬਜੁਰਗ ਔਰਤ ਨੇ ਉਸਨੂੰ ਕਿਹਾ।
ਅਸੀਂ ਅੰਦਰ ਜਾ ਕੇ ਮੱਥਾ ਟੇਕਿਆ। ਅੰਦਰ ਕਥਾ ਚੱਲ ਰਹੀ ਸੀ। ਇਕ ਸ਼ਬਦ ਆਇਆ,
“ਫਰੀਦਾ ਮੈ ਜਾਨਿਆ ਦੁਖੁ ਮੁਝ ਕੋ ਦੁਖੁ ਸਬਾਇਐ ਜਗਿ।।
ਊਚੇ ਚੜਿ ਕੇ ਦੇਖਿਆ ਘਰਿ ਘਰਿ ਏਹਾ ਅਗਿ।।
ਸਾਧ ਸੰਗਤ ਜੀ, ਇਸ ਸਲੋਕ ਵਿਚ ਬਾਬਾ ਫ਼ਰੀਦ ਜੀ ਕਹਿੰਦੇ ਨੇ ਕਿ ਮਂੈ ਸਮਝਦਾ ਰਿਹਾ ਕਿ ਦੁੱਖ ਸਿਰਫ਼ ਮੈਨੂੰ ਹੀ ਲੱਗੇ ਹੋਏ ਨੇ। ਜਦ ਮੈ ਆਪਣੇ ਚਾਰੇ ਪਾਸੇ ਨਜਰ ਮਾਰੀ ਤਾਂ ਕੀ ਵੇਖਦਾ ਹਾਂ ਕਿ ਹਰ ਇਕ ਜਾਣਾ ਦੁੱਖਾਂ ਦੀ ਅੱਗ ਵਿਚ ਝੁਲਸ ਰਿਹਾ ਹੈ।”
“ਵਾਹਿਗੁਰੁ, ਵਾਹਿਗੁਰੂ…”, ਸਲੋਕ ਦੀ ਵਿਆਖਿਆ ਸੁਣ ਕੇ ਮੰਮੀ ਜੀ ਨੇ ਕਈ ਵਾਰ “ਵਾਹਿਗੁਰੂ” ਉਚਾਰਿਆ। ਉਨ੍ਹਾਂ ਦੀਆਂ ਅੱਖਾਂ ਬੰਦ ਸਨ ਅਤੇ ਚਿਹਰੇ ‘ਤੇ ਅਟੁੱਟ ਵੈਰਾਗ ਝਲਕ ਰਿਹਾ ਸੀ। ਕੁਝ ਹੰਝੂ ਉਨ੍ਹਾਂ ਦੀਆਂ ਅੱਖਾਂ ਦੇ ਕੋਇਆਂ ਵਿਚੋਂ ਬਾਹਰ ਡੁੱਲ ਪਏ।
“ਐਨੀ ਸਾਧ-ਸੰਗਤ ਹਰ ਰੋਜ ਗੁਰਦੁਆਰੇ ਆਉਂਦੀ ਹੈ, ਕਿਉਂ? ਅਸੀਂ ਅੱਜ ਬੜੇ ਪਰੇਸ਼ਾਨ ਹੋ ਕੇ ਗੁਰਦੁਆਰੇ ਆਏ ਸੀ। ਕੀ ਸਾਰੀ ਸੰਗਤ ਹੀ ਸਾਡੇ ਵਾਂਗ ਦੁਖੀ ਹੋਵੇਗੀ? ਉਹ ਦੋਵੇਂ ਬਜੁਰਗ ਔਰਤਾਂ ਵੀ ਕਿੰਨੀਆਂ ਦੁਖੀ ਸਨ।”, ਮੈਂ ਸੋਚ ਰਹੀ ਸੀ।
ਅਸੀਂ ਕਾਫ਼ੀ ਦੇਰ ਕਥਾ ਸੁਣੀ। ਫ਼ਿਰ ਅਸੀਂ ਕੁਝ ਦੇਰ ਲੰਗਰ ਵਿਚ ਸੇਵਾ ਕੀਤੀ, ਲੰਗਰ ਛਕਿਆ ਅਤੇ ਘਰ ਆ ਗਏ। ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਨਹੀ ਸੀ ਨਜ਼ਰ ਆ ਰਿਹਾ। ਮੈਂ ਕਿਉਂ ਜੀ ਰਹੀ ਸੀ? ਨਾ ਕੋਈ ਉਮੀਦ ਸੀ ਅਤੇ ਨਾ ਹੀ ਕੋਈ ਚਾਅ। ਮੈਂ ਘਰ ਆ ਕੇ ਆਪਣੀਆਂ ਕਿਤਾਬਾਂ ਪੜ੍ਹਨ ਲੱਗ ਪਈ।
ਮਂੈ ਸੋਚਣ ਲੱਗ ਪਈ ਕਿ ਜੇਕਰ ਸੈਮ ਨੂੰ ਸ਼ਰਾਬ ਦੀ ਆਦਤ ਨਾ ਹੁੰਦੀ ਅਤੇ ਉਹ ਆਪਣੀ ਮਾਂ ਦੇ ਚੁੱਕਣਾ ਵਿਚ ਨਾ ਆਉਣ ਵਾਲਾ ਹੁੰਦਾ ਤਾਂ ਮੇਰੀ ਜਿੰ.ਦਗੀ ਲੀਰੋ-ਲੀਰ ਨਹੀ ਸੀ ਹੋਣੀ। ਕਿੰਨਾਂ ਚੰਗਾ ਹੋਵੇ ਜੇ ਹਰ ਕਿਸੇ ਨੂੰ ਪਹਿਲੀ ਵਾਰ ਹੀ ਮਨਪਸੰਦ ਜੀਵਨ ਸਾਥੀ ਮਿਲ ਜਾਇਆ ਕਰੇ। ਮੈਂ ਆਪਣਾ ਅਤੀਤ ਸੋਚ ਕੇ ਬਹੁਤ ਪਰੇਸ਼ਾਨ ਹੋ ਗਈ। ਮੇਰੀ ਜ਼ਿੰਦਗੀ ਵਿਚ ਇਹ ਸਭ ਕੁਝ ਕਿਉਂ ਹੋਇਆ ਸੀ? ਮੈਨੂੰ ਆਪਣੀ ਜਿੰਦਗੀ ਵਿਚ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਸੀ। ਮੇਰੀਆਂ ਅੱਖਾਂ ਦੇ ਆਲੇ-ਦੁਆਲੇ ਡੂੰਘੇ ਗੋਲ ਕਾਲੇ ਘੇਰੇ ਵੀ ਸਾਫ਼ ਨਜ਼ਰ ਆਉਣ ਲੱਗ ਪਏ ਸਨ। ਉਮਰ ਕਰਕੇ ਨਹੀ, ਬਲਕਿ ਤਣਾਅ ਨਾਲ ਮੇਰੀ ਖੂਬਸੂਰਤੀ ਨੂੰ ਦਾਗ ਲੱਗਣੇ ਸ਼ੁਰੂ ਹੋ ਗਏ ਸਨ। ਮੈਂ ਆਪਣਾ ਚਿਹਰਾ ਹਰ ਪਾਸੇ ਤੋਂ ਸ਼ੀਸ਼ੇ ਵਿਚ ਵੇਖਿਆ। ਮੈਨੂੰ ਯਕੀਨ ਨਹੀ ਸੀ ਆ ਰਿਹਾ ਕਿ ਉਹ ਮੈਂ ਹੀ ਸੀ। ਮੈਨੂੰ ਬੜੇ ਹੌਲ਼ ਪੈਣ ਲੱਗੇ। ਮੈ ਸੁਖਮਨੀ ਸਾਹਿਬ ਦਾ ਪਾਠ ਕਰਨ ਬੈਠ ਗਈ। ਪਰ ਮੇਰਾ ਮਨ ਪਾਠ ਵਿਚ ਬਿਲਕੁਲ ਨਹੀ ਲੱਗਿਆ।
ਅਗਲੇ ਦਿਨ ਮੈਂ ਸਵੇਰੇ ਉੱਠੀ ਤਾਂ ਮੇਰੇ ਹੱਥ-ਪੈਰ ਬਹੁਤ ਜਿਆਦਾ ਸੁੱਤੇ ਪਏ ਸਨ। ਮੈਂ ਫ਼ੈਮਿਲੀ ਡਾਕਟਰ ਕੋਲ ਗਈ। ਡਾਕਟਰ ਨੇ ਮੈਨੂੰ ਬਲੱਡ ਅਤੇ ਯੁਰਿਨ ਟੈੱਸਟ ਕਰਾਉਣ ਲਈ ਕਿਹਾ। ਮਂੈ ਆਪਣੇ ਟੈੱਸਟ ਕਰਵਾਏ। ਡਾਕਟਰ ਨੇ ਮੈਨੂੰ ਮੇਰੀ ਟੈੱਸਟ ਰਿਪੋਰਟ ਦੱਸਣ ਲਈ ਸੱਦਿਆ। ਉਸਨੇ ਜੋ ਦੱਿਸਆ ਉਹ ਸੁੱਣ ਕੇ ਮੇਰੇ ਪੈਰਾਂ ਹੇਠੋਂ ਜਮੀਨ ਨਿੱਕਲ ਗਈ। ਮੈਨੂੰ ਸ਼ੂਗਰ ਦੀ ਸ਼ਿਕਾਇਤ ਸ਼ੁਰੂ ਹੋ ਗਈ ਸੀ। ਆਪਣੇ ਨਰਸਿੰਗ ਦੇ ਕੋਰਸ ਵੇਲੇ ਇਸ ਸ਼ੱਕਰ ਰੋਗ ਬਾਰੇ ਮੈਂ ਪੜ੍ਹਿਆ ਤਾਂ ਸੀ ਪਰ ਕਦੇ ਗੰਭੀਰਤਾ ਨਾਲ ਨਹੀ ਸੀ ਸਮਝਿਆ। ਸਿਰਫ਼ ਐਨਾ ਸਮਝਿਆ ਸੀ ਸਾਡਾ ਪੈਨਕ੍ਰਿਆਜ਼ ਦੀ ਇਨਸੁਲਿਨ ਬਨਾਉਣ ਦੀ ਤਾਕਤ ਘਟ ਜਾਂਦੀ ਹੈ।
ਡਾਕਟਰ ਨੇ ਮੈਨੂੰ ਸ਼ੂਗਰ ਦੀ ਦਵਾਈ ਲਿਖ ਦਿੱਤੀ। ਉਸਨੇ ਮੈਨੂੰ ਆਪਣਾ ਖਾਣ-ਪੀਣ ਦਾ ਧਿਆਨ ਰੱਖਣ ਲਈ ਕਿਹਾ ਅਤੇ ਇਹੋ ਟੱੈਸਟ ਫ਼ਿਰ ਤਿੰਨ ਮਹੀਨੇ ਬਾਅਦ ਕਰਵਾਉਣ ਲਈ ਵੀ ਕਿਹਾ। ਮਂੈ ਦਵਾਈ ਲੈ ਕੇ ਘਰ ਗਈ। ਜਦ ਬਲਜੀਤ ਦੇ ਮੰਮੀ ਨੂੰ ਪਤਾ ਲੱਗਿਆ ਉਹ ਤਾਂ ਵਿਚਾਰੇ ਰੋਣੋ ਹੀ ਨਾ ਹਟੇ।
“ਧੀਏ, ਤੇਰੀ ਉਮਰ ਹੀ ਕੀ ਹੈ ਹਾਲੇ। ਤੈਨੂੰ ਇਹ ਚੰਦਰਾ ਰੋਗ ਕਿੱਥੋਂ ਲੱਗ ਗਿਆ? ਹੇ ਪਰਮਾਤਮਾ! ਸਾਡੀ ਇਸ ਧੀ ਨੇ ਜਿੰਦਗੀ ਵਿਚ ਕੋਈ ਖੁਸ਼ੀ ਨਹੀ ਵੇਖੀ। ਇਸਦੇ ਸਾਰੇ ਰੋਗ ਮੈਨੂੰ ਲਾ ਦੇ, ਪਰ ਇਸ ਨੂੰ ਠੀਕ ਕਰ ਦੇ!”, ਬਲਜੀਤ ਦੇ ਮੰਮੀ ਮੇਰੇ ਲਈ ਬਹੁਤ ਅਰਦਾਸਾਂ ਕਰਨ ਲੱਗੇ। ਮੰਮੀ ਜੀ ਦਾ ਰੋਣਾ ਸੁਣ ਕੇ ਮੀਨੂੰ ਅਤੇ ਅਮ੍ਰਿਤ ਵੀ ਸਾਡੇ ਕੋਲ ਆ ਗਏ। ਮੀਨੂੰ ਨੇ ਵੀ ਮੇਰੀ ਸ਼ੂਗਰ ਦੀ ਬਿਮਾਰੀ ਬਾਰੇ ਸੁਣ ਕੇ ਬੁਰੀ ਤਰ੍ਹਾਂ ਰੋਣਾ ਸ਼ੁਰੂ ਕਰ ਦਿੱਤਾ। ਮੇਰੇ ਹਿੱਸੇ ਤਾਂ ਦੁੱਖ ਹੀ ਦੁੱਖ ਆਏ ਸਨ। ਇਨ੍ਹਾਂ ਨੂੰ ਝੱਲਣ ਲਈ ਮੈਨੂੰ ਹੀ ਹਿੰਮਤ ਕਰਨੀ ਪੈਣੀ ਸੀ। ਮਂੈ ਮੰਮੀ ਅਤੇ ਮੀਨੂੰ ਨੂੰ ਬੜੀ ਮੁਸ਼ਿਕਲ ਨਾਲ ਚੁੱਪ ਕਰਾਇਆ।
ਮਂੈ ਇੰਟਰਨੈੱਟ ‘ਤੇ ਸ਼ੂਗਰ ਰੋਗ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਮਾਰਵਲੱਸ ਕਾਲਜ ਵਿਚ ਆਪਣੀ ਬਿਮਾਰੀ ਦੀ ਗੱਲ ਕੀਤੀ। ਪ੍ਰੋ. ਵਿਰਦੀ ਨੇ ਮੈਨੂੰ ਦੱਸਿਆ ਕਿ ਜਿਮ ਪੈਟੀਸਨ ਹਸਪਤਾਲ ਵਿਚ ਸ਼ੂਗਰ ਦੇ ਮਰੀਜਾਂ ਨੂੰ ਬਹੁਤ ਕੰਮ ਦੀ ਜਾਣਕਾਰੀ ਦਿੱਤੀ ਜਾਂਦੀ ਸੀ। ਮਂੈ ਆਪਣੇ ਫ਼ੈਮਿਲੀ ਡਾਕਟਰ ਨੂੰ ਕਹਿ ਕੇ ਆਪਣੀਆਂ ਸ਼ੱਕਰ ਰੋਗ ਜਾਣਕਾਰੀ ਦੀਆਂ ਕਲਾਸਾਂ ਲਈ ਆਪਣਾ ਨਾਂ ਰਜਿਸਟਰ ਕਰਵਾਇਆ।
ਤਿੰਨ ਹਫ਼ਤਿਆਂ ਦੀਆਂ ਤਿੰਨ ਕਲਾਸਾਂ ਵਿਚ ਮੈਨੂੰ ਸੱਚਮੁਚ ਬਹੁਤ ਮਹੱਤਵਪੂਰਨ ਜਾਣਕਾਰੀ ਮਿਲੀ ਸੀ। ਮੇਰਾ ਇਸ ਬਿਮਾਰੀ ਪ੍ਰਤੀ ਸੋਚਣ ਦਾ ਰਵੱਈਆ ਹੀ ਬਦਲ ਦਿੱਤਾ। ਮੈਂ ਆਪਣਾ ਖਾਣ-ਪੀਣ ਉਸੇ ਜਾਣਕਾਰੀ ਅਨੁਸਾਰ ਬਦਲ ਗਿਆ। ਮੈਂ ਅੱਗੇ ਨਾਲੋਂ ਠੀਕ ਮਹਿਸੂਸ ਕਰਨ ਲੱਗੀ। ਮੈਨੂੰ ਪਤਾ ਲੱਗਿਆ ਕਿ ਲੋਕ ਸ਼ੂਗਰ ਰੋਗ ਬਾਰੇ ਕਿੰਨੇ ਅਨਜਾਣ ਸਨ। ਲੋਕਾਂ ਨੂੰ ਬਹੁਤ ਜਾਣਕਾਰੀ ਦੀ ਲੋੜ ਸੀ। ਮਂੈ ਲੋਕਾਂ ਵਿਚ ਇਹ ਚੇਤਨਾ ਫ਼ੈਲਾਉਣ ਦਾ ਮਨ ਬਣਾ ਲਿਆ। ਮਂੈ ਆਪਣੇ ਫ਼ੈਮਿਲੀ ਡਾਕਟਰ ਨੂੰ ਪੁੱਛਿਆ ਕਿ ਉਸਨੇ ਮੈਨੂੰ ਇਨ੍ਹਾਂ ਕਲਾਸਾਂ ਬਾਰੇ ਪਹਿਲਾਂ ਕਿਉਂ ਨਹੀ ਦੱਸਿਆ। ਡਾਕਟਰ ਨੇ ਕਿਹਾ ਕਿ ਆਪਣੇ ਲੋਕ ਇਨ੍ਹਾਂ ਕਲਾਸਾਂ ਲਗਾਉਣ ਲਈ ਸਮਾਂ ਹੀ ਨਹੀ ਕੱਢਦੇ।
ਕੁਝ ਹੀ ਦਿਨਾਂ ਵਿਚ ਮੇਰੀ ਸ਼ੂਗਰ ਕਾਬੂ ਹੇਠ ਆ ਗਈ ਸੀ। ਮੈਨੂੰ ਬੜੀ ਰਾਹਤ ਮਹਿਸੂਸ ਹੋਈ। ਮੈਂ ਸਾਰੇ ਘਰਦਿਆਂ ਨੂੰ ਵੀ ਇਸ ਬਾਰੇ ਸਮਝਾਇਆ। ਉਨ੍ਹਾਂ ਦੀ ਵੀ ਮੇਰੇ ਵੱਲੋਂ ਕੁਝ ਚਿੰਤਾ ਘਟ ਗਈ।

ਅਥਾਹ ਗਿਆਨ

ਇਕ ਮੈਂ ਦਿਨ ਸਵੇਰੇ ਅੱਬੜਵਾਹੇ ਉੱਠੀ। ਮੈਨੂੰ ਬੜੇ ਹੀ ਡਰਾਉਣੇ ਸੁਪਨੇ ਆਏ ਸਨ। ਮੇਰਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ। ਸੁਪਨਾ ਵੀ ਪੂਰੀ ਤਰ੍ਹਾਂ ਯਾਦ ਨਹੀ ਸੀ। ਪਰ ਇੰਜ ਲੱਗ ਰਿਹਾ ਸੀ ਕਿ ਮਂੈ ਰੱਬ ਦਾ ਸ਼ੁਕਰਾਨਾ ਕਰ ਰਹੀ ਸੀ ਕਿ ਉਹ ਸੁਪਨੇ ਹੀ ਸਨ। ਮੈਨੂੰ ਲੱਗਿਆ ਮੈਂ ਕਿਤੇ ਪਾਗਲ ਹੀ ਨਾ ਹੋ ਜਾਵਾਂ। ਲੁਧਿਆਣੇ ਹਸਪਤਾਲ ਵਿਚ ਮੈਂ ਕੁਝ ਐਸੇ ਮਰੀਜ ਵੀ ਸੰਭਾਲੇ ਸਨ ਜੋ ਮਾਨਸਿਕ ਤਣਾਅ ਕਾਰਨ ਪਾਗਲ ਹੋ ਗਏ ਸਨ। ਬਾਅਦ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਪਾਗਲਖਾਨੇ ਭੇਜ ਦਿੱਤਾ ਸੀ। ਉਦੋਂ ਮੈਂ ਸੋਚਦੀ ਸੀ ਕਿ ਕਿਵੇਂ ਕੋਈ ਤਣਾਅ ਦੇ ਕਾਰਨ ਪਾਗਲ ਹੋ ਸਕਦਾ ਸੀ। ਪਰ ਉਸ ਦਿਨ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਸ਼ਾਇਦ ਮੌਤ ਐਨੀ ਡਰਾਉਣੀ ਨਾ ਹੋਵੇ ਜਿੰਨੀ ਕਦੇ-ਕਦੇ ਜ਼ਿੰਦਗੀ ਡਰਾਉਣੀ ਹੋ ਸਕਦੀ ਸੀ। ਮਂੈ ਯੋਗਾ ਕਰਕੇ ਆਪਣੇ ਮਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਫ਼ਿਰ ਮੈ ਨੈਂਸੀ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਤਾਂ ਜਾ ਕੇ ਮੇਰੇ ਮਨ ਨੂੰ ਕੁਝ ਟਿਕਾਅ ਆਇਆ। ਮੈਂ ਮਹਿਸੂਸ ਕੀਤਾ ਕਿ ਜੇਕਰ ਸਾਡੀ ਜਿੰਦਗੀ ਦਾ ਕੋਈ ਮਕਸਦ ਨਹੀ ਹੁੰਦਾ ਤਾਂ ਸਾਡਾ ਮਨ ਹੀ ਸਾਨੂੰ ਫ਼ਿਕਰਾਂ ਵਿਚ ਪਾ ਕੇ ਡਰਾਉਣਾ ਸ਼ੁਰੂ ਕਰ ਦਿੰਦਾ ਹੈ। ਮਂੈ ਕੈਨੇਡਾ ਵਿਚ ਸਰਟੀਫ਼ਾਈਡ ਨਰਸ ਬਨਣ ਦਾ ਟੀਚਾ ਮਨ ਧਾਰ ਲਿਆ। ਪਹਿਲਾਂ ਮੇਰੀ ੀਓ.ਠੰ ਦੀ ਤਿਆਰੀ ਦੋ ਵਾਰ ਵਿਚੇ ਹੀ ਰਹਿ ਗਈ ਸੀ। ਮੈਂ ਮਾਰਵਲੱਸ ਕਾਲਜ ਵਿਚ ਆਪਣੀਆਂ ਕਲਾਸਾਂ ਦੁਬਾਰਾ ਸ਼ੁਰੂ ਕਰ ਲਈਆਂ। ਇਸ ਵਾਰ ਮਂੈ ਇਕ ਮਨ ਹੋ ਕੇ ਆਪਣੀ ਪੜ੍ਹਾਈ ਪੂਰੀ ਕਰਨ ਦੀ ਜੀ ਤੋੜ ਕੋਸ਼ਿਸ਼ ਕੀਤੀ।
ਮਂੈ ਆਪਣੀ ਕਲਾਸ ਲਗਾਉਣ ਗਈ। ਮੈਨੂੰ ਮਹਿਸੂਸ ਹੋਇਆ ਕਿ ਇਸ ਪੇਪਰ ਦੀ ਤਿਆਰੀ ਲਈ ਇਕੱਲੀ ਅੰਗਰੇਜ਼ੀ ਹੀ ਨਹੀ ਬਲਕਿ ਦੁਨੀਆਂ ਦੇ ਤਕਰੀਬਨ  ਹਰ ਖੇਤਰ ਦਾ ਗਿਆਨ ਹੋਣਾ ਵੀ ਜਰੂਰੀ ਸੀ। ਕਲਾਸ ਵਿਚ ਲੇਖਾਂ ‘ਤੇ ਵਿਚਾਰ-ਵਟਾਂਦਰਾ ਸ਼ੁਰੂ ਹੋਇਆ। ਲੇਖਾਂ ਦੇ ਵਿਸ਼ੇ ਹੀ ਬੜੇ ਅਜੀਬ ਤਰ੍ਹਾਂ ਦੇ ਆਉਂਦੇ ਸਨ। ਜਿਵੇਂ –
1 ਸਰਕਾਰਾਂ ਖਲਾਅ ਖੋਜ ਲਈ ਕਈ ਬਿਲੀਅਨ ਡਾਲਰ ਖਰਚ ਕਰਦੀਆਂ ਹਨ। ਇਹ ਪੈਸੇ ਪਹਿਲਾਂ ਗਰੀਬ ਲੋਕਾਂ ਨੂੰ ਚੰਗੀ ਤਰ੍ਹਾਂ ਪੈਰਾਂ ਉੱਤੇ ਖੜ੍ਹੇ ਹੋਣ ਲਈ ਖਰਚੇ ਜਾਣੇ ਚਾਹੀਦੇ ਹਨ। ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਦੱਸੋ।
2 ਦਿਨੋ-ਦਿਨ ਕਰੈਡਿਟ ਕਾਰਡਾਂ ਦੀਆਂ ਹੇਰਾ-ਫ਼ੇਰੀਆਂ ਵਧਦੀਆਂ ਜਾ ਰਹੀਆਂ ਹਨ। ਇਸ ਤੋਂ ਬਚਣ ਲਈ ਤੁਸੀਂ ਸਰਕਾਰ ਤੋਂ ਕੀ ਉਮੀਦ ਕਰਦੇ ਹੋ?
3 ਸੌਰ ਉਰਜਾ ਸਸਤੀ ਹੋਣ ਦੇ ਇਲਾਵਾ ਸਭ ਤੋਂ ਸਾਫ਼ ਅਤੇ ਦੁਬਾਰਾ ਮਿਲਦੀ ਰਹਿਣ ਵਾਲੀ ਊਰਜਾ ਹੈ। ਸਰਕਾਰਾਂ ਇਸ ਨੂੰ ਵੱਡੇ ਪੱਧਰ ‘ਤੇ ਵਰਤਣ ਦੀ ਕੋਸ਼ਿਸ਼ ਕਿਉਂ ਨਹੀ ਕਰਦੀਆਂ? ਵਿਚਾਰੋ।

ਜੇਕਰ ਕਿਸੇ ਨੂੰ ਅੰਗਰੇਜ਼ੀ ਤਾਂ ਆਉਂਦੀ ਹੋਵੇ ਪਰ ਖਲਾਅ ਅਤੇ ਉਸਦੀ ਖੋਜ ਦੇ ਫ਼ਾਇਦਿਆਂ ਬਾਰੇ ਪਤਾ ਨਾ ਹੋਵੇ, ਕ੍ਰੈਡਿਟ ਕਾਰਡ ਸਿਸਟਮ ਬਾਰੇ ਪਤਾ ਨਾ ਹੋਵੇ, ਸੌਰ ਊਰਜਾ ਬਾਰੇ ਜਾਣਕਾਰੀ ਨਾ ਹੋਵੇ, ਉਹ ਇਨ੍ਹਾਂ ਵਿਸ਼ਿਆਂ ‘ਤੇ ਲੇਖ ਕਿਵੇਂ ਲਿਖ ਸਕਦਾ ਸੀ? ਪਰ ਮੈਨੂੰ ਆਪਣੀਆਂ ਕਲਾਸਾਂ ਤੋਂ ਇਸ ਬਾਰੇ ਬੜੀ ਹੀ ਕੰਮ ਦੀ ਜਾਣਕਾਰੀ ਮਿਲੀ ਸੀ। ਮੈਨੂੰ ਨਵੀਂ ਚੀਜ ਪਤਾ ਲੱਗੀ ਕਿ ਧਰਤੀ ਤੋਂ ਉੱਪਰ ਜਾਂਦਿਆਂ ਠੰਡ ਕਿਉਂ ਹੁੰਦੀ ਹੈ ਜਦ ਕਿ ਸੂਰਜ ਉੱਪਰ ਵਾਲੇ ਪਾਸੇ ਹੀ ਹੁੰਦਾ ਹੈ। ਮੈਦਾਨੀ ਇਲਾਕਿਆਂ ਵਿਚ ਗਰਮੀ ਹੁੰਦੀ ਹੈ ਅਤੇ ਪਹਾੜਾਂ ਦੀਆਂ ਚੋਟੀਆਂ ‘ਤੇ ਬਰਫ਼ ਕਿਉਂ ਪਈ ਹੁੰਦੀ ਐ? ਮੈਂ ਤਾਂ ਇਹ ਗੱਲ ਕਦੇ ਸੋਚੀ ਹੀ ਨਹੀ ਸੀ। ਖਲਾਅ ਖੋਜ ਨਾਲ ਸਾਡਾ ਦੁਨੀਆਂ ਦੇ ਇਕ ਕੋਨੇ ਤੋਂ ਦੂਜੇ ਕੋਨੇ ਵਿਚ ਟੈਲੀਫ਼ੋਨ ਕਰਨਾ, ਇੰਟਰਨੈੱਟ, ਨੈਵੀਗੇਸ਼ਨ ਸਿਸਟਮ, ਮੌਸਮ ਦੀ ਜਾਣਕਾਰੀ  ਜਿਵੇਂ ਤੁਫ਼ਾਨਾਂ ਦਾ ਆਉਣਾ, ਬਰਫ਼ ਡਿੱਗਣਾ ਆਦਿ ਸਾਡੇ ਲਈ ਬਹੁਤ ਮਹੱਤਵਪੂਰਣ ਜਾਣਕਾਰੀ ਇਸੇ ਖੋਜ ਦਾ ਸਦਕਾ ਮਿਲ ਰਹੀ ਸੀ। ਇਨਫ਼ੌਰਮੇਸ਼ਨ ਟੈਕਨਾਲੌਜੀ ਦੀ ਕ੍ਰਾਂਤੀ ਖਲਾਅ ਖੋਜ ਨਾਲ ਹੀ ਆਈ ਸੀ। ਐਨਾ ਕੁਝ ਜਾਨਣ ਬਾਅਦ ਹੀ ਅੰਗਰੇਜ਼ੀ ਵਿਚ 250 ਸ਼ਬਦਾਂ ਦਾ ਲੇਖ ਲਿਖਣਾ ਸੰਭਵ ਹੋ ਸਕਦਾ ਸੀ। ਇਕੱਲੀ ਅੰਗਰੇਜੀ ਸਿੱਖਣਾ ਹੀ ਕਾਫ਼ੀ ਨਹੀ ਸੀ। ਹੋਰ ਗਿਆਨ ਹੋਣਾ ਵੀ ਓਨਾਂ ਹੀ ਜਰੂਰੀ ਸੀ।
ਸਾਡੇ ਅਧਿਆਪਕ ਨੇ ਸਾਨੂੰ ਕ੍ਰੈਡਿਟ ਕਾਰਡ ਸਿਸਟਮ ਬਾਰੇ ਬੜੇ ਹੀ ਸਰਲ ਤਰੀਕੇ ਨਾਲ ਸਮਝਾਇਆ। ਸਾਨੂੰ ਅਹਿਸਾਸ ਹੋ ਗਿਆ ਕਿ ਕਿਉਂ ਅਨੇਕ ਕੰਪਨੀਆਂ ਆਪਣੇ ਕ੍ਰੈਡਿਟ ਕਾਰਡ ਪ੍ਰਮੋਸ਼ਨਾਂ ਨਾਲ ਦੇਣ ਦੀ ਪੇਸ਼ਕਸ਼ ਕਰਦੀਆਂ ਸਨ। ਸਾਨੂੰ ਇਹ ਵੀ ਸਮਝ ਆਈ ਕਿ ਇਹ ਕੰਪਨੀਆਂ ਲੋਕਾਂ ਤੋਂ ਕਿਵੇਂ ਐਨਾ ਪੈਸਾ ਕਮਾਉਂਦੀਆਂ ਸਨ। ਇਹ ਗੱਲ ਹਰ ਇਕ ਨੂੰ ਆਪਣੇ ਹਜ਼ਾਰਾਂ ਡਾਲਰ ਬਚਾਉਣ ਲਈ ਜਾਨਣੀ ਬਹੁਤ ਹੀ ਜ਼ਰੂਰੀ ਸੀ।
ਅਰਥ ਸ਼ਾਸਤਰ ਦੀ ਇਹ ਹਰ ਗੱਲ ਬਹੁਤ ਮਹੱਤਵਪੂਰਣ ਸੀ। ਪਰ ਇਨ੍ਹਾਂ ਨੇ ਦਿਮਾਗ ਨੂੰ ਬੜੀ ਬੁਰੀ ਥਕਾ ਦਿੱਤਾ। ਇਕ ਵਿਦਿਆਰਥੀ ਨੇ ਕਿਹਾ,
“ਸਰ, ਕੋਈ ਚੁਟਕਲਾ ਸੁਣਾ ਦਿਓ।”
ਅਧਿਆਪਕ ਨੇ ਚੁਟਕਲਾ ਸੁਨਾਉਣਾ ਸ਼ੁਰੂ ਕੀਤਾ,
“ਡਾਕਟਰੀ ਕਰ ਰਹੇ ਕੁਝ ਵਿਦਿਆਰਥੀ ਪਾਗਲਖਾਨੇ ਦਾ ਦੌਰਾ ਕਰਨ ਗਏ। ਉੱਥੇ ਦੋ ਮਰੀਜ ਅਲੱਗ-ਅਲੱਗ ਕਮਰਿਆਂ ਵਿਚ ਬਹੁਤ ਹੀ ਜ਼ਿਆਦਾ ਰੋਲ਼ਾ ਪਾਈ ਜਾ ਰਹੇ ਸਨ। ਇਕ ਵਿਦਿਆਰਥੀ ਨੇ ਪੁੱਛਿਆ ਕਿ ਉਹ ਪਹਿਲਾ ਮਰੀਜ ਕੌਣ ਸੀ। ਸੁਪਰਵਾਈਕ.ਰ ਨੇ ਦੱਸਿਆ ਕਿ ਉਹ ਮਰੀਜ ਇਕ ‘ਨਿਕੋਲ’ ਨਾਂ ਦੀ ਕੁੜੀ ਨਾਲ ਪਿਆਰ ਕਰਦਾ ਸੀ। ਉਸਨੇ ਬਾਅਦ ਵਿਚ ਇਸਨੂੰ ਛੱਡ ਕੇ ਕਿਸੇ ਅਮੀਰ ਮੁੰਡੇ ਨਾਲ ਵਿਆਹ ਨਾਲ ਕਰ ਲਿਆ ਸੀ। ਸਾਰਿਆਂ ਨੇ ਉਸਦੀ ਇਸ ਹਾਲਤ ‘ਤੇ ਬੜਾ ਅਫ਼ਸੋਸ ਜਤਾਇਆ। ਉਨ੍ਹਾਂ ਨੇ ਦੂਸਰੇ ਮਰੀਜ ਬਾਰੇ ਪੁੱਛਿਆ ਜੋ ਪਹਿਲੇ ਵਾਲੇ ਨਾਲੋ ਵੀ ਜਿਆਦਾ ਰੌਲ਼ਾ ਪਾ ਰਿਹਾ ਸੀ।
ਸੁਪਰਵਾਈਜ਼ਰ ਨੇ ਕਿਹਾ,”ਇਹ ਉਹੀ ਅਮੀਰ ਮੁੰਡਾ ਐ ਜਿਸ ਨਾਲ ਨਿਕੋਲ ਨੇ ਵਿਆਹ ਕਰ ਲਿਆ ਸੀ!”, ਸਾਰੀ ਕਲਾਸ ਖਿੜਖਿੜਾ ਕੇ ਹੱਸ ਪਈ।

 ਰੱਬ ਅਤੇ ਬ੍ਰਹਿਮੰਡ
ਅਗਲੇ ਦਿਨ ਕਲਾਸ ਵਿਚ ਗਰੁੱਪ ਡਿਸਕਸ਼ਨ ਇਕ ਵਿਦਿਆਰਥੀ ਦੇ ਇਸ ਪ੍ਰਸ਼ਨ ਨਾਲ ਸ਼ੁਰੂ ਹੋਈ ਕਿ ਰੱਬ ਹੈ ਜਾਂ ਨਹੀ।
“ਚਲੋ ਪਹਿਲਾਂ ਇਹ ਦੱਸੋ ਕਿ ਇਹ ਅਕਾਸ਼ ਕਿੱਥੇ ਜਾ ਕੇ ਖ਼ਤਮ ਹੁੰਦਾ ਹੈ?’, ਅਧਿਆਪਕ ਨੇ ਪੁੱਛਿਆ। ਅਸੀਂ ਸਾਰਿਆਂ ਨੇ ਕੁਝ ਦੇਰ ਸੋਚਿਆ ਪਰ ਕੋਈ ਜਵਾਬ ਨਾ ਦੇ ਸਕਿਆ।
“ਇਹ ਤਾਂ ਕਿਤੇ ਖ਼ਤਮ ਹੀ ਨਹੀ ਹੁੰਦਾ ਲੱਗਦਾ”, ਅਖੀਰ ਇਕ ਵਿਦਿਆਰਥੀ ਨੇ ਹੈਰਾਨੀ ਨਾਲ ਜੁਆਬ ਦਿੱਤਾ।
“ਬਿਲਕੁਲ ਠੀਕ! ਸਿਰਫ਼ ਐਨਾ ਸਮਝ ਲਵੋ ਕਿ ਇਹੋ ਹੀ ਗੱਲ ਰੱਬ ਬਾਰੇ ਕਹੀ ਜਾ ਸਕਦੀ ਹੈ। ਅਸੀਂ ਜਿੰਨੇ ਮਰਜੀ ਸਿਆਣੇ ਹੋ ਜਾਈਏ, ਸਾਡੀ ਸਮਝ ਐਨੀ ਹੋ ਹੀ ਨਹੀ ਸਕਦੀ ਹੈ ਕਿ ਅਸੀ ਰੱਬ ਨੂੰ ਜਾਣ ਸਕੀਏ।”, ਪ੍ਰੋ ਵਿਰਦੀ ਨੇ ਕਿਹਾ।
“ਸਰ, ਕੀ ਤੁਸੀਂ ਇਸ ਗੱਲ ‘ਤੇ ਕੁਝ ਹੋਰ ਚਾਨਣਾ ਪਾ ਸਕਦੇ ਹੋ?”, ਮੈਂ ਪੁੱਛਿਆ।

“ਚਲੋ ਅੱਜ ਆਪਾਂ ਕੁਝ ਬ੍ਰਹਮੰਡ ਵਿਚ ਆਪਣੀ ਹੋਂਦ ਬਾਰੇ ਜ਼ਰਾ ਜਾਣੀਏ। ਆਪਣੀ ਧਰਤੀ ਨੂੰ ਤੁਸੀਂ ਇਕ ਮਤੀਰੇ ਜਾਣੀ ਹਦਵਾਣੇ ਨਾਲ ਤੁਲਣਾ ਕਰੋ। ਬਾਹਰ ਵਾਲਾ ਹਰਾ ਅਤੇ ਅੰਦਰਲਾ ਸਫ਼ੈਦ ਹੈ ਧਰਤੀ ਠੋਸ ਹਿੱਸਾ ਹੈ। ਬਾਕੀ ਦਾ ਲਾਲ ਹਿੱਸਾ ਸਾਰਾ ਅੱਤ ਗਰਮ ਅਤੇ ਪਿਘਲਿਆ ਹੋਇਆ ਹੈ। ਹਰਾ ਹਿੱਸਾ ਕਰੀਬ ਸੌ ਕਿਲੋਮੀਟਰ ਮੋਟਾ ਹੈ ਜਿਸ ਵਿਚ ਸੰਸਾਰ ਦਾ ਸਭ ਤੋਂ ਡੂੰਘਾ ਪ੍ਰਸ਼ਾਂਤ ਮਹਾਂਸਾਗਰ ਹੈ। ਪ੍ਰਸ਼ਾਂਤ ਮਹਾਂਸਾਗਰ ਦੀ ਵੱਧ ਤੋਂ ਵੱਧ ਡੂੰਘਾਈ ਗਿਆਰਾਂ ਕਿਲੋਮੀਟਰ ਹੈ। ਇਸ ਤੋਂ ਅੰਦਰਲਾ ਸਫ਼ੈਦ ਹਿੱਸਾ ਕਰੀਬ ਨੱਬੇ ਕਿਲੋਮੀਟਰ ਠੋਸ ਹੈ। ਇਸ ਦਾ ਅੰਦਰਲੇ ਲਾਲ ਹਿੱਸੇ ਦੀ ਕੇਂਦਰ ਤਕ ਛੇ ਹਜ਼ਾਰ ਤਿੰਨ ਸੌ ਕਿਲੋਮੀਟਰ ਡੁੰਘਾਈ ਹੈ। ਕੀ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਧਰਤੀ ਦੀ ਤੁਲਨਾ ਵਿਚ ਸਾਡੀ ਹਸਤੀ ਕੀ ਹੈ?”, ਪ੍ਰੋ ਵਿਰਦੀ ਨੇ ਦੱਸਿਆ।
“ਵਾਓ! ਵੰਡਰਫ਼ੁੱਲ”, ਇਕ ਜਾਣੇ ਨੇ ਕਿਹਾ।
“ਅੱਗੇ ਸੁਣੋ! ਜੇਕਰ ਧਰਤੀ ਅਤੇ ਬਾਕੀ ਦੇ ਸਾਰੇ ਗ੍ਰਹਿ-ਉਪਗ੍ਰਹਿ ਮਿਲਾ ਕੇ ਇਕੱਠੇ ਕਰ ਲਈਏ ਤਾਂ ਸੂਰਜ ਦੇ ਭਾਰ ਦਾ ਸਿਰਫ਼ ਸੌਵਾਂ ਹਿੱਸਾ ਬਣਦੇ ਨੇ। ਧਰਤੀ ਸੂਰਜ ਤੋਂ ਕਰੀਬ ਪੰਦਰਾਂ ਕਰੋੜ ਕਿਲੋਮੀਟਰ ਦੂਰ ਹੈ। ਸੂਰਜ ਤੋਂ ਰੌਸ਼ਨੀ ਤਿੰਨ ਲੱਖ ਕਿਲੋਮੀਟਰ ਪ੍ਰਤਿ ਸਕਿੰਟ ਦੀ ਰਫ਼ਤਾਰ ਨਾਲ ਚੱਲ ਕੇ ਧਰਤੀ ਤਕ ਅੱਠ ਮਿੰਟ ਅਤੇ ਅਠਾਰਾਂ ਸਕਿੰਟ ਵਿਚ ਪਹੁੰਚਦੀ ਹੈ। ਇਸਨੂੰ ਸਾਡੇ ਸੌਰ ਮੰਡਲ ਦਾ ਸਭ ਤੋਂ ਦੂਰ ਗ੍ਰਹਿ ਪਲੂਟੋ ਤਕ ਪਹੁੰਚਣ ਨੂੰ ਪੰਜ ਘੰਟੇ ਤੀਹ
ਸਕਿੰਟ ਲੱਗਦੇ ਹਨ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡਾ ਸੌਰ-ਮੰਡਲ ਕਿੰਨਾ ਵੱਡਾ ਹੈ।”, ਪ੍ਰੋ. ਵਿਰਦੀ ਨੇ ਆਪਣਾ ਜਵਾਬ ਜਾਰੀ ਰੱਖਿਆ। ਸਾਰੇ ਧਿਆਨ ਨਾਲ ਸੁਣਦੇ ਰਹੇ।
“ਸਾਡੀ ਗਲੈਕਸੀ ਵਿਚ ਅਰਬਾਂ ਹੀ ਸੂਰਜ ਹਨ, ਅਤੇ ਸਾਡੇ ਸੂਰਜ ਦੇ ਸਭ ਤੋਂ ਨੇੜੇ ‘ਅਲਫ਼ਾ ਸੈਂਚੁਰੀ’ ਸੂਰਜ ਹੈ। ਉਸਦੀ ਦੂਰੀ ਦਾ ਹੁਣ ਅੰਦਾਜ਼ਾ ਲਗਾਓ ਕਿ ਇਹੋ ਰੌਸ਼ਨੀ ਸਾਡੇ ਸੂਰਜ ਤੋਂ ਅਲਫ਼ਾ ਸੈਂਚੁਰੀ ਤਕ ਪਹੁੰਚਣ ਲਈ ਕਰੀਬ ਚਾਰ ਸਾਲ ਚਾਰ  ਮਹੀਨੇ ਅਤੇ ਤੇਰਾਂ ਦਿਨ ਲੈਂਦੀ ਹੈ। ਸਾਡੀ ਗਲੈਕਸੀ ਜਿਸਨੂੰ ਅਕਾਸ਼ ਗੰਗਾ ਕਿਹਾ ਜਾਂਦਾ ਹੈ ਇਸ ਵਿਚ ਸਾਡੇ ਸੂਰਜ ਵਰਗੇ ਅਰਬਾਂ ਹੀ ਸੂਰਜ ਹਨ। ਇਸੇ ਤਰ੍ਹਾਂ ਹਰ ਸੂਰਜ ਦੇ ਆਲੇ-ਦੁਆਲੇ ਇਕ-ਇਕ ਕਰਕੇ ਸਾਡੀ ਧਰਤੀ ਵਰਗੀਆਂ ਅਰਬਾਂ ਧਰਤੀਆਂ ਹੋਣ ਦੀ ਵੀ ਸੰਭਾਵਨਾ ਹੈ। ਸਾਡਾ ਸੌਰ ਮੰਡਲ ਆਪਣੀ ਗਲੈਕਸੀ ਦੇ ਕੇਂਦਰ ਤੋਂ ਅੰਤ ਤਕ ਜੋ ਦੂਰੀ ਹੈ ਉਸਦੇ ਲਗਭਗ ਵਿਚਕਾਰ ਹੈ। ਸਾਡੇ ਸੂਰਜ ਦੀ ਰੌਸ਼ਨੀ ਗਲੈਕਸੀ ਦੇ ਕੇਂਦਰ ਤਕ ਜਾਣ ਲਈ 32,000 ਸਾਲ ਲੈਂਦੀ ਹੈ। ਕੀ ਹੁਣ ਤੁਸੀ ਆਪਣੀ ਗਲੈਕਸੀ ਦੇ ਆਕਾਰ ਦਾ ਅੰਦਾਜ਼ਾ ਲਗਾ ਸਕਦੇ ਹੋ?”, ਪ੍ਰੋ ਵਿਰਦੀ ਨੇ ਸਮਝਾਇਆ।
“ਓ ਮਾਈ ਗਾਡ!”, ਸਾਡੇ ਵਿਚੋਂ ਕੁਝ ਜਾਣੇ ਇਕੱਠੇ ਬੋਲੇ।
“ਆਖਰੀ ਗੱਲ! ਬ੍ਰਹਮੰਡ ਵਿਚ ਸਾਡੀ ਅਕਾਸ਼ ਗੰਗਾ ਯਾਨੀ ਗਲੈਕਸੀ ਵਰਗੀਆਂ ਅਰਬਾਂ ਹੀ ਗਲੈਕਸੀਆਂ ਇਕ-ਦੂਜੇ ਤੋਂ ਬੇਹੱਦ ਦੂਰ-ਦੂਰ ਹਨ। ਇਹ ਹੈ ਪਰਮਾਤਮਾ ਦਾ ਇਕ ਛੋਟਾ ਜਿਹਾ ਰੂਪ!”, ਪ੍ਰੋ. ਵਿਰਦੀ ਨੇ ਆਪਣੀ ਗੱਲ ਖਤਮ ਕੀਤੀ।
“ਬਾਈ ਅੱਜ ਦੀ ਕਲਾਸ ਵਿਚ ਤਾਂ ਮਜ਼ਾ ਹੀ ਆ ਗਿਆ।”, ਕਈ ਵਿਦਿਆਰਥੀ ਆਪਸ ਵਿਚ ਗੱਲਾਂ ਕਰਦੇ ਹੋਏ ਕਲਾਸ ਵਿਚੋਂ ਬਾਹਰ ਨਿੱਕਲੇ। ਮੈ ਘਰ ਜਾ ਕੇ ਕਲਾਸ ਦੀਆਂ ਸਾਰੀਆਂ ਗੱਲਾਂ ਵਿਚਾਰੀਆਂ। ਮੇਰੇ ਮਨ ਵਿਚ ਜਪੁਜੀ ਸਾਹਿਬ ਦਾ ਪਾਠ ਆਉਣ ਲੱਗਾ
-ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।।
ਵਿਗਿਆਨ ਨੇ ਤਾਂ ਉਨੀਵੀਂ ਅਤੇ ਵੀਹਵੀਂ ਸਦੀ ਵਿਚ ਲੱਭਿਆ ਸੀ ਕਿ ਬ੍ਰਹਿਮੰਡ ਵਿਚ ਕਈ ਸੂਰਜ ਅਤੇ ਕਈ ਧਰਤੀਆਂ ਹਨ। ਪਰ ਗੁਰੂ ਨਾਨਕ ਦੇਵ ਜੀ ਨੇ ਪੰਦਰਵੀਂ ਜਾਂ ਸੋਹਲਵੀਂ ਸਦੀ ਵਿਚ ਹੀ ਇਹ ਗੱਲਾਂ ਦਸ ਦਿੱਤੀਆਂ ਸਨ। ਕਿ ਇਸੇ ਲਈ ਗੁਰਬਾਣੀ ਨੂੰ ਧੁਰ ਦੀ ਬਾਣੀ ਕਹਿੰਦੇ ਹਨ? ਅਸੀਂ ਭਗਵਾਨ ਦੇ ਕਈ ਰੂਪ ਬਣਾ ਕੇ ਅਨੇਕ ਨਾਮ ਰੱਖੇ ਹੋਏ ਹਨ। ਕੀ ਇਹ ਸੰਭਵ ਨਹੀ ਕਿ ਹੋਰਾਂ ਧਰਤੀਆਂ ਉੱਤੇ ਵੀ ਲੋਕਾਂ ਨੇ ਭਗਵਾਨ ਦੇ ਕਈ ਹੋਰ ਨਾਮ ਰੱਖੇ ਹੋਏ ਹੋਣ? ਜੇਕਰ ਐਨੇ ਭਗਵਾਨ ਹੋਣ, ਉਹ ਤਾਂ ਆਪਸ ਵਿਚ ਹੀ ਲੜਦੇ ਰਹਿਣ। ਇਹ ਤਾਂ ਹੋ ਨਹੀ ਸਕਦਾ। ਫ਼ਿਰ ਅਸਲ ਵਿਚ ਤਾਂ ਰੱਬ ਇਕ ਹੀ ਹੋਣਾ ਚਾਹੀਦਾ ਹੈ। ਸਿਰਫ਼ ਇਨਸਾਨ ਨੇ ਹੀ
ਉਸਦੇ ਅਨੇਕ ਨਾਮ ਰੱਖੇ ਅਤੇ ਕਈ ਧਰਮ ਬਣਾ ਲਏ ਹਨ। ਕਿਹੜੇ ਧਰਮ ਵਿਚ ਅਮੀਰ ਤੋਂ ਅਮੀਰ ਲੋਕ ਨਹੀ ਹਨ?
ਮਂੈ ਗੂਗਲ ਸਰਚ ਕੀਤੀ। ਅਰਬੀ ਮੁਲਕਾਂ ਦੇ ਅਨੇਕ ਅਰਬਾਂਪਤੀ ਸ਼ੇਖਾਂ ਦੀ ਸੂਚੀ ਨਿਕਲ ਆਈ। ਹਿੰਦੂਆਂ ਵਿਚੋਂ ਟਾਟਾ, ਬਿਰਲਾ, ਅੰਬਾਨੀ, ਲਕਸ਼ਮੀ ਕਾਂਤ ਮਿੱਤਲ ਅਤੇ ਕਈ ਹੋਰਾਂ ਦੇ ਨਾਮ ਨਿੱਕਲੇ। ਦੁਨੀਆਂ ਵਿਚ ਦੁਨੀਆਂ ਦੇ ਕੋਨੇ-ਕੋਨੇ ਵਿਚ ਕਈ ਪੰਜਾਬੀ ਅਰਬਾਂਪਤੀ ਸਨ। ਗੋਰਿਆਂ ਵਿਚੋਂ ਬਿਲ ਗੇਟਸ, ਡੋਨਾਲਡ ਟਰੰਪ, ਵਿੰਸ ਮੈਕਮੋਹਨ, ਜਿਮ ਪੈਟੀਸਨ ਅਤੇ ਕਈ ਹੋਰ ਅਰਬਾਂ-ਅਰਬਾਂਪਤੀਆਂ ਦੀ ਗਿਣਤੀ ਵਿਚ ਆਉਂਦੇ ਸਨ।
ਮੈਂ ਸੋਚ ਰਹੀ ਸੀ ਕਿ ਜੇਕਰ ਰੱਬ ਅਲੱਗ-ਅਲੱਗ ਹੋਣ, ਨਾ ਉਹ ਆਪ ਚੈਨ ਨਾਲ ਰਹਿਣ ਅਤੇ ਨਾ ਹੀ ਕਿਸੇ ਨੂੰ ਚੈਨ ਨਾਲ ਰਹਿਣ ਦੇਣ। ਆਪਸ ਵਿਚ ਹੀ ਲੜਦੇ ਰਿਹਾ ਕਰਨ। ਨਾਲੇ ਸਿਰਫ਼ ਕਿਸੇ ਇਕ ਧਰਮ ਦੇ ਲੋਕ ਹੀ ਅਮੀਰ ਅਤੇ ਸੁਖੀ ਹੋਣ। ਪਰਮਾਤਮਾ ਸਾਰੇ ਧਰਮਾਂ ਦੇ ਲੋਕਾਂ ਨੂੰ ਦੁੱਖ ਵੀ ਦਿੰਦਾ ਹੈ ਅਤੇ ਆਪਣੀ ਮਿਹਰ ਨਾਲ ਹਰ ਤਰਾਂ ਦਾ ਸੁੱਖ ਵੀ ਦਿੰਦਾ ਹੈ। ਹਰ ਕੋਈ ਮਹਿਸੂਸ ਕਰਦਾ ਹੈ ਕਿ ਰੱਬ ਉਸਦੇ ਦਿਲ ਦੇ ਨਜਦੀਕ ਹੈ। ਜਿਵੇਂ ਗੁਰਬਾਣੀ ਵਿਚ ਆਉਂਦਾ ਹੈ
-ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ।।
ਹਰ ਕੋਈ ਔਖੇ ਵੇਲੇ ਪਰਮਾਤਮਾ ਨੂੰ ਆਪਣੇ-ਆਪਣੇ ਧਰਮ ਅਨੁਸਾਰ ਦਿੱਤੇ ਨਾਮ ਨਾਲ ਯਾਦ ਕਰਦਾ ਹੈ। ਹਰ ਇਕ ਨੂੰ ਪਰਮਾਤਮਾ ਆਪਣਾ ਹੀ ਲਗਦਾ ਹੈ। ਕਲਾਸ ਵਿਚ ਦਿੱਤੀ ਗਈ ਜਾਣਕਾਰੀ ਮੈਨੂੰ ਰੱਬ ਨਾਲ ਹੋਰ ਵੀ ਜੋੜ ਰਹੀ ਸੀ। ਮਂੈ ਬਾਰਵੀਂ ਦੀ ਇੰਗਲਿਸ਼ ਦੀ ਕਿਤਾਬ ਵਿਚ ਇੰਗਲੈਂਡ ਦੇ ਇਕ ਕਵੀ ਦੀ ਕਵਿਤਾ ਵਿਚ ਪੜ੍ਹਿਆ ਸੀ ਕਿ ਇਨਸਾਨ ਦੀ ਰੱਬ ਨੂੰ ਜਾਨਣ ਦੀ ਹਰ ਕੋਸ਼ਿਸ਼ ਵਿਅਰਥ ਹੈ। ਇਨਸਾਨ ਸਿਰਫ਼ ਉਸਦੀ ਉਸਤਤ ਕਰੇ। ਉਦੋਂ ਦੀ ਪੜ੍ਹੀ ਹੋਈ ਇਹ ਗੱਲ ਹੁਣ ਮੇਰੀ ਸਮਝ ਵਿਚ ਆ ਰਹੀ ਸੀ।
ਇਕ ਦਿਨ ਮੈਂ ਟੀਵੀ ‘ਤੇ ਖਬਰਾਂ ਵੇਖ ਰਹੀ ਸੀ। ਇਕ ਇਨਸਾਨੀ ਬੰਬ ਨੇ ਇਕ ਮਸਜਿਦ ਵਿਚ ਆਪਣੇ ਆਪ ਨੂੰ ਬੰਬ ਨਾਲ ਉੜਾ ਕੇ ਕਈ ਲੋਕ ਮਾਰ ਦਿੱਤੇ ਅਤੇ ਕਈ ਜਖ਼ਮੀ ਕਰ ਦਿੱਤੇ।
“ਜ਼ਿੰਦਗੀ ਤਾਂ ਵੈਸੇ ਹੀ ਐਨੀ ਮੁਸ਼ਿਕਲ ਹੈ। ਕਿਉਂ ਕੁਝ ਲੋਕ ਇਸਨੂੰ ਹੋਰ ਔਖੀ ਬਣਾਉਂਦੇ ਹਨ। ਕੀ ਉਹ ਲੋਕ ਇਨਸਾਨ ਹੀ ਹਨ? ਕੌਣ ਨੇ ਉਹ ਲੋਕ ਜੋ ਅੱਤਵਾਦ ਮਚਾਉਂਦੇ ਨੇ ਅਤੇ ਬੇਗੁਨਾਹਾਂ ਨੂੰ ਮਾਰਦੇ ਨੇ? ਕਿਹੜੇ ਲੋਕ ਨੇ ਜੋ ਉਨ੍ਹਾਂ ਨੂੰ ਐਸਾ ਕਰਨ ‘ਤੇ ਮਜਬੂਰ ਕਰਦੇ ਨੇ? ਕੀ ਇਹ ਸਭ ਉਨ੍ਹਾਂ ਦੀ ਕਿਸੇ ਸਮੱਸਿਆ ਦਾ ਹੱਲ ਹੈ? ਕਿਉਂ ਅਸੀਂ ਸਾਰੇ ‘ਜੀਓ ਅਤੇ ਜੀਊਣ ਦਿਓ’ ਦੇ ਅਸੂਲ ‘ਤੇ ਨਹੀ ਚੱਲਦੇ?”, ਮੈ ਬੜੀ ਬੇਚੈਨ ਮਹਿਸੂਸ ਕਰਨ ਲੱਗੀ।

ਦੀਦੀ ਦਾ ਸਿਟੀਜ਼ਨਸ਼ਿਪ ਟੈੱਸਟ

ਇਕ ਦਿਨ ਬਲਜੀਤ ਦੇ ਦੀਦੀ ਦਾ ਫ਼ੋਨ ਆਇਆ ਕਿ ਉਸ ਦੇ ਸਿਟੀਜਨਸ਼ਿੱਪ ਟੈੱਸਟ ਦੀ ਚਿੱਠੀ ਆ ਗਈ ਸੀ। ਉਸਦਾ ਟੈੱਸਟ ਤਿੰਨ ਹਫ਼ਤੇ ਬਾਅਦ ਸੀ। ਮੈ ਉਸਨੂੰ ਦੱਸਿਆ ਕਿ ਪ੍ਰੋ. ਵਿਰਦੀ ਅਤੇ ਉਨ੍ਹਾਂ ਦੀ ਪਤਨੀ ਇਸ ਟੈੱਸਟ ਦੀ ਤਿਆਰੀ ਕਰਵਾਉਂਦੇ ਸਨ। ਉਹ ਆਪਣੇ ਵਿਦਿਆਰਥੀਆਂ ਨੂੰ ਨੜ੍ਹਿਨਵੇਂ ਪ੍ਰਤਿਸ਼ਤ ਪਾਸ ਹੋਣ ਦੀ ਗਰੰਟੀ ਦਿੰਦੇ ਸਨ। ਤਕਰੀਬਨ ਹਰ ਰੋਜ ਕੋਈ ਨਾ ਕੋਈ ਪਾਸ ਹੋ ਕੇ ਆਉਂਦਾ ਸੀ ਅਤੇ ਪਾਸ ਹੋਣ ਵਾਲਾ ਕਾਲਜ ਦੇ ਵਿਦਿਆਰਥੀਆਂ ਦੇ ਲਈ ਮਠਿਆਈ ਵੀ ਲੈ ਕੇ ਆਉਂਦਾ ਸੀ। ਦੀਦੀ ਨੇ ਵੀ ਮਾਰਵਲੱਸ ਕਾਲਜ ਵਿਚ ਸਿਟੀਜਨਸ਼ਿਪ ਦੀਆਂ ਕਲਾਸਾਂ ਸੁ.ਰੂ ਕਰ ਦਿੱਤੀਆਂ। ਦੀਦੀ ਜੋ ਸਿੱਖਦੀ ਸੀ ਉਹ ਮੈਨੂੰ ਸੁਣਾ ਕੇ ਆਪਣੇ ਪੇਪਰ ਦੀ ਤਿਆਰੀ ਕਰਦੀ ਸੀ। ਉਸ ਕੋਲੋਂ ਮੈਨੂੰ ਵੀ ਕੈਨੇਡਾ ਬਾਰੇ ਕਈ ਨਵੀਆਂ ਗੱਲਾਂ ਪਤਾ ਲੱਗੀਆਂ। ਜਿਵੇਂ:
– ਕੈਨੇਡਾ ਨੂੰ “ਲੈਂਡ ਆਫ਼ ਇਮੀਗ੍ਰੈਂਟਸ” ਵੀ ਕਿਹਾ ਜਾਂਦਾ ਹੈ।
– ਕੈਨੇਡਾ ਨੂੰ ਪੰਜ ਰਿਜਿਨਜ਼ ਜਾਨੀ ਪੰਜ ਇਲਾਕਿਆਂ ਵਿਚ ਵੰਡਿਆ ਗਿਆ ਹੈ।
– ਕੈਨੇਡਾ ਦੇ ਪੰਜ ਰਿਜਿਨਜ਼ ਦੇ ਨਾਂ ਹਨ – ਐਟਲਾਂਟਿਕ, ਸੈਂਟਰਲ, ਪਰੇਰੀ, ਵੈੱਸਟ ਕੋਸਟ ਅਤੇ ਨਾਰਥ
– ਕੈਨੇਡਾ ਵਿਚ ਦਸ ਪਰੋਵਿੰਸਾਂ ਅਤੇ ਤਿੰਨ ਟੈਰੀਟੋਰੀਜ਼ ਹਨ।
– ਐਟਲਾਂਟਿਕ ਰਿਜਿਨ ਵਿਚ ਚਾਰ ਪ੍ਰੋਵਿੰਸਜ਼ ਜਾਣੀ ਸੂਬੇ ਹਨ; 1- ਨਿਉ ਬਰੱਨਸਵਿੱਕ  2- ਨੋਵਾ ਸਕੋਸ਼ੀਆ 3- ਪ੍ਰਿੰਸ ਐਡਵਰਡ ਆਈਲੈਂਡ         4-ਨਿਉਫ਼ਿਨਲੈਂਡ ਅਤੇ ਲੈਬਰਾਡੋਰ
– ਨੌਰਥ ਸਭ ਤੋਂ ਵੱਡਾ ਰਿਜਿਨ ਹੈ ਜੋ ਕਿ ਕੈਨੇਡਾ ਦੀ ਜਮੀਨ ਦਾ ਇਕ ਤਿਹਾਈ ਹੈ ਅਤੇ ਲਗਭਗ ਪੂਰੇ ਭਾਰਤ ਜਿਨਾਂ ਵੱਡਾ ਹੈ।
– ਨੌਰਥ ਵਿਚ ਬੇਹੱਦ ਜਿਆਦਾ ਠੰਢ ਹੋਣ ਕਰਕੇ ਸਿਰਫ਼ ਇਕ ਲੱਖ ਲੋਕ ਹੀ ਰਹਿੰਦੇ ਹਨ ਜੋ ਕਿ ਜ਼ਿਆਦਾ ਅੱੈਬ-ਓਰਿਜਿਨਲ ਹਨ।
– ਅੱੈਬ-ਓਰਿਜਿਨਲ ਲੋਕ ਕੈਨੇਡਾ ਵਿਚ ਸਭ ਤੋਂ ਪਹਿਲਾਂ ਆ ਕੇ ਵਸੇ ਸਨ।
– ਐਬ-ਓਰਿਜਿਨਲ ਲੋਕ ਹਜਾਰਾਂ ਸਾਲ ਪਹਿਲਾਂ ਏਸ਼ੀਆ ਤੋਂ ਆਏ ਸਨ।
– ਵੈੱਸਟ ਕੋਸਟ ਰਿਜਿਨ ਵਿਚ ਇਕ ਹੀ ਪਰੋਵਿੰਸ ਹੈ – ਬ੍ਰਿਟਿਸ਼ ਕੋਲੰਬੀਆ।
– ਕੈਨੇਡਾ ਦੇ ਪੱਧਰੇ ਇਲਾਕੇ ਨੂੰ ਪਰੇਰੀ ਰਿਜਿਨ ਕਹਿੰਦੇ ਹਨ। ਇਸ ਵਿਚ ਤਿੰਨ ਸੂਬੇ ਹਨ- ਅਲਬਰਟਾ, ਸਸਕੈਚਵਾਨ ਅਤੇ ਮੈਨੀਟੋਬਾ।
– ਕੈਨੇਡਾ ਦੇ ਸੈਂਟਰਲ ਰਿਜਿਨ ਵਿਚ ਇਸਦੀ ਅੱਧੀ ਤੋਂ ਵੱਧ ਆਬਾਦੀ ਵਸਦੀ ਹੈ।
– ਸੈਂਟਰਲ ਰਿਜਿਨ ਵਿਚ ਸਿਰਫ਼ ਦੋ ਪਰੋਵਿੰਸਜ਼ ਹਨ – ਓਨਟੇਰੀਓ ਅਤੇ ਕਿਉਬੇਕ।
– ਕੈਨੇਡਾ ਵਿਚ ਸੋਨਾ, ਤਾਂਬਾ, ਜਿੰਕ, ਸਿੱਕਾ (ਲੈੱਡ) ਅਤੇ ਹੀਰੇ ਸਭ ਤੋਂ ਵੱਧ ਨਿਕਲਦੇ ਹਨ।
– ਨੌਰਥ ਰਿਜਿਨ ਵਿਚ ਕੋਈ ਸੂਬਾ ਨਹੀ ਪੈਂਦਾ, ਸਿਰਫ਼ ਤਿੰਨ ਟੈਰੀਟੋਰੀਜ਼ ਪੈਂਦੀਆਂ ਨੇ – ਯੁਕੌਨ, ਨੌਰਥਵੈੱਸਟ ਅਤੇ ਨੁਨਾਵੱਤ।
– ਕੈਨੇਡਾ ਅਤੇ ਯੂ ਐਸ ਏ ਦੇ ਬਾਰਡਰ ਅਤੇ ਓਨਟੇਰੀਓ ਦੇ ਦੱਖਣ ਵਿਚ ਪੰਜ ਵਿਸ਼ਾਲ ਝੀਲਾਂ (ਗਰੇਟ ਲੇਕਸ) ਪੈਂਦੀਆਂ ਨੇ।
– ਇਨ੍ਹਾਂ ਪੰਜ ਗਰੇਟ ਲੇਕਸ ਦੇ ਨਾਂ – ਸੁਪੀਰੀਅਰ, ਹਿਉਰਾਨ, ਈਰੀ, ਓਨਟੇਰੀਓ ਅਤੇ ਮਿਸ਼ੀਗਨ।

ਦੀਦੀ ਨੇ ਮੈਨੂੰ ਦੱਸਿਆ ਕਿ ਸੁਪੀਰੀਅਰ ਝੀਲ ਦੇ ਪਾਣੀ ਦਾ ਤਲ ਸਭ ਤੋਂ Aੁੱਚਾ ਸੀ। ਇਸਦਾ ਪਾਣੀ ਹਿਉਰਾਨ ਅਤੇ ਮਿਸ਼ੀਗਨ ਝੀਲਾਂ ਵਿਚ ਪੈਂਦਾ ਹੈ। ਇਨ੍ਹਾਂ ਤਿੰਨਾਂ ਝੀਲਾਂ ਦਾ ਪਾਣੀ ਈਰੀ ਝੀਲ ਵਿਚ ਪੈਂਦਾ ਹੈ। ਇਸ ਝੀਲ ਦਾ ਪਾਣੀ ਨਿਆਗਰਾ ਫ਼ਾਲਜ਼ ਰਾਹੀਂ ਓਨਟੈਰੀਓ ਝੀਲ ਵਿਚ ਪੈਂਦਾ ਹੈ। ਸੇਂਟ ਲਾਰੈਂਸ ਨਦੀ ਇਨ੍ਹਾਂ ਸਾਰੀਆਂ ਝੀਲਾਂ ਦਾ ਪਾਣੀ  ਓਨਟੈਰੀਓ ਝੀਲ ਵਿਚੋਂਂ ਲੈ ਕੇ ਮਾਂਟਰੀਅਲ ਅਤੇ ਕਿਉਬੇਕ ਸ਼ਹਿਰਾਂ ਵਿਚੋਂ ਹੁੰਦੀ ਹੋਈ ਐਟਲਾਂਟਿਕ ਮਹਾਂਸਾਗਰ ਵਿਚ ਪਾਂਉਂਦੀ ਹੈ। ਮੈਨੂੰ ਇਹ ਸਭ ਗੱਲਾਂ ਸਿੱਖਣ ਦਾ ਬਹੁਤ ਸ਼ੌਕ ਪੈ ਗਿਆ ਸੀ। ਮਂੈ ਰੋਜ਼ ਦੀਦੀ ਤੋਂ ਇਹ ਸਭ ਵਾਰ-ਵਾਰ ਸੁਨਣ ਲੱਗੀ। ਅਗਲੇ ਦਿਨ ਦੀਦੀ ਨੇ ਮੈਨੂੰ ਕੈਨੇਡਾ ਦੇ ਮਹਾਨ ਵਿਗਿਆਨਿਕਾਂ ਦੀਆਂ ਖੋਜਾਂ ਬਾਰੇ ਬੜੇ ਰੋਚਕ ਤਰੀਕੇ ਨਾਲ ਦੱਸਿਆ:

1 – ਡਾਕਟਰ ਵਾਈਲਡਰ ਪੈੱਨਫ਼ੀਲਡ ਨੇ ਦਿਮਾਗ ਦੀ ਸਰਜਰੀ ਦੀ ਸ਼ੁਰੂਆਤ ਕੀਤੀ ਸੀ। ਦਿਮਾਗ ਨਾਲ ਪੈੱਨ ਵਰਤਿਆ ਜਾਂਦਾ ਹੈ।
2- ਕਾਰਡੀਅਕ ਪੇਸ ਮੇਕਰ, ਦਿਲ ਦੀ ਧੜਕਨ ਕਾਬੂ ਕਰਨ ਵਾਲੀ ਮਸ਼ੀਨ, ਦੀ ਖੋਜ ਡਾਕਟਰ ਜੌਹਨ ਹਾਪਸ ਨੇ ਕੀਤੀ। ਸਾਡਾ ਦਿਲ ਸਾਡੇ ਸੀਨੇ ਵਿਚ ਹਰ ਵੇਲੇ ਟੱਪਦਾ ਜਾਣੀ ਹਾਪ ਕਰਦਾ ਰਹਿੰਦਾ ਹੈ।
3- ਦੁਨੀਆਂ ਦੇ ਵਿਚ ਟਾਈਮ ਜ਼ੋਨ ਦੀ ਕਾਢ ਸਰ ਫ਼ਲੇਮਿੰਗ ਨੇ ਕੀਤੀ ਸੀ। ਸਰ ਫ਼ਲੇਮਿੰਗ ਨੇ ਦੁਨੀਆਂ ਦੀ ਟਾਈਮ ਜ਼ੋਨਾਂ ਦੀ ਫ਼ਰੇਮਿੰਗ ਕੀਤੀ।
4-ਟੈਲੀਫ਼ੋਨ ਦੀ ਕਾਢ ਅਲੈਗਜ਼ੈਂਡਰ ਗ੍ਰਾਹਮ ਬੈੱਲ ਨੇ ਕੀਤੀ ਸੀ। ਮਤਲਬ ਮਿਸਟਰ ਬੈੱਲ ਨੇ ਸਾਨੂੰ ਟੈਲੀਫ਼ੋਨ ਦੀ ਬੈੱਲ ਕਰਨੀ ਸਿਖਾਈ ਸੀ
5 -ਇਨਸੁਲਿਨ ਜੋ ਕਿ ਸ਼ੱਕਰ ਰੋਗ ਤੋਂ ਬੜੀ ਜਾਨ-ਬਚਾਉ ਦਵਾ ਹੈ, ਇਸਦੀ ਕਾਢ ਕੈਨੇਡਾ ਦੇ ਦੋ ਡਾਕਟਰ ਸਰ ਫ਼ਰੈੱਡਰਿਕ ਬਾਂਟਿੰਗ (ਐੱਫ਼ ਬੀ ਆਈ) ਅਤੇ ਚਾਰਲਸ ਬੈੱਸਟ (ਸੀ ਬੀ ਆਈ) ਨੇ ਕੀਤੀ। ‘ਆਈ’ ਦਾ ਮਤਲਬ – ਇਨਸੁਲਿਨ।
6 – ਬਿਜਲੀ ਦੇ ਬੱਲਬ ਦੀ ਖੋਜ ਦੋ ਕੈਨੇਡਿਅਨ ਬੰਦਿਆਂ ਨੇ ਕੀਤੀ, ਮੈਥਿਊ ਈਵਾਨ ਅਤੇ ਹੈਨਰੀ ਵੁੱਡਵਰਡ ਨੇ। ਇਕ ਮੈਥਿਊ ਨਾਂ ਦਾ ਗੋਰਾ ਹੈਨਰੀ ਨਾਂ ਦੀ ਚਾਕਲੇਟ ਬਾਰ ਖਾਂਦਾ ਸੀ ਅਤੇ ਉਸਦਾ ਗੋਰਾ ਮੂੰਹ ਬਲਬ ਵਾਂਗ ਜਗਦਾ ਸੀ।
7-ਬਲੈਕ ਬੈਰੀ ਦੀ ਕਾਢ ਕੈਨੇਡਾ ਦੀ ਇਕ ਕੰਪਨੀ ਦੇ ਦੋ ‘ਸੀ.ਈ.ਓਜ਼’ ਮਿਸਟਰ ਜਿਮ ਅਤੇ ਮਿਸਟਰ ਮਾਈਕ ਨੇ ਕੀਤੀ ਸੀ।
8 – ਸਨੋਮੋਬੀਲ, ਸਨੋਅ ‘ਤੇ ਚੱਲਣ ਵਾਲੇ ਲਾਈਟਵੇਟ ਮੋਟਰ ਸਾਈਕਲ ਦੀ ਖੋਜ ਜੋਸੇਫ਼ ਬੌਮਬਾਰਡਿਅਰ ਨੇ ਕੀਤੀ।
9 – ਸਰ ਰਜਾਈਨਾਲਡ ਫ਼ੈਸੇਨਡੇਨ ਨੇ ਰੇਡੀਓ ਦੀ ਕਾਢ ਵਿਚ ਯੋਗਦਾਨ ਪਾਇਆ ਸੀ।
10 – ਰੋਬੋਟਿੱਕ ਆਰਮ ਜਾਂ ਕੈਨੇਡਾਆਰਮ ‘ਸਪਾਰ ਐਰੋਸਪੇਸ/ ਨੈਸ਼ਨਲ ਰਿਸਰਚ ਕੌਂਸਿਲ’ ਨੇ ਤਿਆਰ ਕੀਤੀ ਸੀ।
• ਅਗਲੇ ਦਿਨ ਦੀਦੀ ਨੇ ਕੈਨੇਡਾ ਦੇ ਮਹੱਤਵਪੂਰਣ ਦਿਨ ਮੇਰੇ ਨਾਲ ਸਾਂਝੇ ਕੀਤੇ
• ਜਨਵਰੀ 11 – ਸਰ ਜੌਹਨ ਅਲੈਗਜ਼ੈਂਡਰ ਮਕਡੋਨਲਡ (ਕੈਨੇਡਾ ਦੇ ਪਹਿਲਾ ਪ੍ਰਧਾਨ ਮੰਤਰੀ ਅਤੇ ਫ਼ਾਦਰ ਔਫ਼ ਕੌਨਫ਼ੈਡੇਰੇਸ਼ਨ) ਦਾ ਜਨਮ ਦਿਨ।
• ਫ਼ਰਵਰੀ 15 – ਨੈਸ਼ਨਲ ਫ਼ਲੈਗ ਦਿਨ (ਮੇਪਲ ਲੀਫ਼ ਫ਼ਲੈਗ 1965)।  ਕੈਨੇਡਾ ਦਾ ਕੌਮਾਂਤਰੀ ਝੰਡਾ ਪਹਿਲਾਂ ਰੈੱਡ ਐੱਨਸਾਈਨ ਹੁੰਦਾ ਸੀ।
• ਅਪਰੈਲ 9 – ਵਿਮੀ ਦਿਨ (1917 ਪਹਿਲਾ ਵਿਸ਼ਵ ਯੁੱਧ, ਇੰਗਲੈਂਡ ਦੀ ਪਹਿਲੀ ਵੱਡੀ ਜਿੱਤ)
• ਮਈ 25 ਜਾਂ ਇਸ ਤੋਂ ਪਹਿਲਾ ਸੋਮਵਾਰ – ਰਾਣੀ ਵਿਕਟੋਰੀਆ ਦਾ ਜਨਮ ਦਿਨ
• ਜੂਨ 6 – ਡੀ ਦਿਨ (ਦੂਸਰਾ ਵਿਸ਼ਵ ਯੁੱਧ, 1944) ਸੰਗੱਠਤ ਫ਼ੌਜਾਂ ਨੇ ਫ਼ਰਾਂਸ ਦੇ ਨਾਰਮੈਂਡੀ ਸ਼ਹਿਰ ਦੇ ਜੂਨੋ ਬੀਚ ‘ਤੇ ਜਰਮਨ ਫ਼ੌਜ ਨੂੰ ਹਰਾਇਆ ਸੀ।
• ਜੁਲਾਈ 1 – ਕੈਨੇਡਾ ਡੇ (1982 ਤੋਂ ਪਹਿਲਾਂ ਡੁਮੀਨਿਅਨ ਡੇ ਕਹਿੰਦੇ ਸਨ)
• ਸਤੰਬਰ ਦਾ ਪਹਿਲਾ ਸੋਮਵਾਰ – ਲੇਬਰ ਦਿਨ
• ਅਕਤੂਬਰ ਦਾ ਦੂਸਰਾ ਸੋਮਵਾਰ – ਥੈਂਕਸ ਗਿਵਿੰਗ ਦਿਨ
• ਅਕਤੂਬਰ ਦਾ ਤੀਸਰਾ ਸੋਮਵਾਰ ਹਰ ਪਿਛਲੀ ਫ਼ੈਡਰਲ ਚੋਣ ਦੇ ਚਾਰ ਸਾਲ ਬਾਅਦ – ਫ਼ੈਡਰਲ ਚੋਣ ਦਿਨ
• ਨਵੰਬਰ 11 – ਰਿਮੈਂਬਰੈਂਸ ਦਿਨ
• ਨਵੰਬਰ 20 – ਸਰ ਵਿਲਫ਼੍ਰੈੱਡ ਲੌਰੀਅਰ (ਕੈਨੇਡਾ ਦੇ ਪਹਿਲੇ ਫ਼੍ਰਾਂਸੀਸੀ ਪ੍ਰਧਾਨ ਮੰਤਰੀ, 1896 ਤੋਂ 1911 ਤਕ) ਦਾ ਜਨਮ ਦਿਨ
• ਦਸੰਬਰ 25 – ਕ੍ਰਿਸਮਸ ਦਿਨ
• ਦਸੰਬਰ 26 – ਬਾਕਸਿੰਗ ਦਿਨ
ਦੀਦੀ ਮੈਨੂੰ ਹੋਰ ਵੀ ਕਈ ਕੁਝ ਦੱਸਣਾ ਚਾਹੁੰਦੀ ਸੀ ਕਿ ਮਂੈ ਭਾਜੀ ਦੀ ਉੱਚੀ-ਉੱਚੀ ਬੋਲਦਿਆਂ ਦੀ ਆਵਾਜ਼ ਸੁਣੀ। ਦੀਦੀ ਨੇ ਝੱਟ ਫ਼ੋਨ ਕੱਟ ਦਿੱਤਾ। ਮੈਂ ਹੈਰਾਨ ਹੋ ਰਹੀ ਸੀ ਕਿ ਐਨੇ ਖੁਸ਼ ਮਿਜਾਜ਼ ਭਾਜੀ ਦੀਦੀ ਨੂੰ ਕਿਉਂ ਡਾਂਟ ਰਹੇ ਸਨ?
ਅਗਲੇ ਦਿਨ ਮੈ ਜਦ ਉੱਠੀ ਤਾਂ ਮੇਰਾ ਸਿਰ ਦਰਦ ਨਾਲ ਫ਼ਟ ਰਿਹਾ ਸੀ। ਮੇਰੀਆਂ ਅੱਖਾਂ ਫ਼ੋੜਿਆਂ ਵਾਂਗ ਦੁਖ ਰਹੀਆਂ ਸਨ। ਮੇਰੀਆਂ ਅੱਖਾਂ ਹੋਰ ਡੂੰਘੀਆਂ ਹੁੰਦੀਆਂ ਜਾ ਰਹੀਆਂ ਸਨ। ਮਂੈ ਬਲਜੀਤ ਦੇ ਮੰਮੀ ਜੀ ਨੂੰ ਆਪਣੀ ਹਾਲਤ ਦੱਸੀ। ਉਨ੍ਹਾਂ ਕਿਹਾ ਕਿ ਮੈਂ ਬਹੁਤ ਪੜ੍ਹ ਰਹੀ ਸੀ। ਸ਼ਾਇਦ ਇਸੇ ਕਾਰਨ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ। ਉਨ੍ਹਾਂ ਨੇ ਮੈਨੂੰ ਆਪਣੇ ਡਾਕਟਰ ਨੂੰ ਵਿਖਾਉਣ ਨੂੰ ਕਿਹਾ। ਮੈ ਡਾਕਟਰ ਕੋਲ ਗਈ। ਉਸਨੇ ਮੈਨੂੰ ਅੱਖਾਂ ਵਿਚ ਪਾਉਣ ਲਈ ਦਵਾਈ ਲਿਖ ਕੇ ਦਿੱਤੀ। ਦੀਦੀ ਨੇ ਮੈਨੂੰ ਸ਼ਾਮ ਨੂੰ ਫ਼ੋਨ ਕੀਤਾ ਅਤੇ ਉਸ ਕੋਲੋਂ ਇਤਿਹਾਸ ਦੀਆਂ ਗੱਲਾਂ ਸੁਣਨ ਨੂੰ ਕਿਹਾ। ਮਂੈ ਇਹ ਸਭ ਸੁਨਣ ਦੇ ਮੂਡ ਵਿਚ ਬਿਲਕੁਲ ਨਹੀ ਸੀ। ਪਰ ਦੀਦੀ ਟੱਸ ਤੋਂ ਮੱਸ ਨਾ ਹੋਈ। ਉਹ ਤਾਂ ਬੋਲਣਾ ਚਾਲੂ ਹੋ ਗਈ –

– ਹਜਾਰਾਂ ਸਾਲ ਪਹਿਲਾਂ ਅੱੈਬਓਰਿਜਿਨਲ ਲੋਕ ਏਸ਼ੀਆ ਤੋਂ ਕੈਨੇਡਾ ਆਏ।
– 1000 ਸਾਲ ਪਹਿਲਾਂ ਵਾਈਕਿੰਗ ਲੋਕ ਆਈਸਲੈਂਡ ਤੋਂ ਗਰੀਨਲੈਂਡ ਹੁੰਦੇ ਹੋਏ ਨਿਉਫ਼ਿਨਲੈਂਡ ਅਤੇ ਲੈਬਰਾਡੋਰ ਵਿਚ ਆ ਕੇ ਵਸ ਗਏ।
-1600 ਦੇ ਸ਼ੁਰੂ ਵਿਚ ਫ਼੍ਰਾਂਸੀਸੀ ਇੱਥੇ ਫ਼ਰ ਜਾਣੀ ਜਾਨਵਰਾਂ ਦੀ ਜੱਤ ਅਤੇ ਮੱਛੀਆਂ ਦਾ ਵਪਾਰ ਕਰਨ ਆਏ।
-1604 ਤੋਂ 1701 ਤਕ ਫ੍ਰਾਂਸੀਸੀ ਇਰੋਕੁਆਸ(ਅੱੈਬਓਰਿਜਿਨਲ) ਨਾਲ ਲੜਦੇ ਰਹੇ। ਅਖੀਰ ਸ਼ਾਂਤੀ ਦਾ ਸਮਝੌਤਾ ਹੋਇਆ। ਫ਼ਿਰ ਇਸ ਇਲਾਕੇ ਵਿਚ ਬ੍ਰਿਟਿਸ਼ ਆਏ।
– 1755 ਤੋਂ 1763 ਤਕ ਬ੍ਰਿਟਿਸ਼ ਅਤੇ ਫ੍ਰਾਂਸੀਸੀਆਂ ਵਿਚ ‘ਗਰੇਟ ਅੱਪਹੀਵਲ’ ਨਾਂ ਦੀ ਅੱਠ ਸਾਲ ਦੀ ਜੰਗ ਲੱਗੀ ਜਿਸ ਵਿਚ ਬ੍ਰਿਟਿਸ਼ ਜਿੱਤ ਗਏ ਅਤੇ 70% ਫ਼੍ਰਾਂਸੀਸੀ ਜਿਨ੍ਹਾਂ ਨੂੰ ਅਕੇਡਿਅਨ ਵੀ ਕਹਿੰਦੇ ਹਨ, ਫ਼੍ਰਾਂਸ ਵਾਪਸ ਭੇਜ ਦਿੱਤੇ ਗਏ।
– 1776 ਨੂੰ ਅਮਰੀਕਨ ਕ੍ਰਾਂਤੀ ਆਈ ਅਤੇ ਯੂ.ਐੱਸ਼ਏ. ਇਕ ਦੇਸ਼ ਬਣ ਗਿਆ। ਉਥੋਂ 40,000 ਬ੍ਰਿਟਿਸ਼ ਜਾਨ ਬਚਾ ਕੇ ਕੈਨੇਡਾ ਆਏ। ਉਹ ਤਾਜ ਦੇ ਵਫ਼ਾਦਾਰ ਲੋਕਾਂ ਨੂੰ ਇੰਗਲੈਂਡ ਨੇ “ਯੁਨਾਈਟੇੱਡ ਅੰਪਾਇਅਰ ਲੌਇਲਿਸਟਾਂ” ਦਾ ਖਿਤਾਬ ਦਿੱਤਾ।
– ਯੂ.ਐੱਸ਼ਏ ਨੇ 1812 ਵਿਚ ਯੂ ਕੇ (ਕੈਨੇਡਾ) ‘ਤੇ ਬੜਾ ਜਬਰਦਸਤ ਹਮਲਾ ਕੀਤਾ। ਇਹ ਲੜਾਈ 1814 ਵਿਚ ਖ਼ਤਮ ਹੋਈ। ਅਖੀਰ ਇਹ ਫ਼ੈਸਲਾ ਹੋਇਆ ਕਿ ਕੈਨੇਡਾ ਯੂ.ਐਸ਼ਏ. ਤੋਂ ਆਪਣੀ ਆਜਾਦ ਹੋਂਦ ਬਰਕਰਾਰ ਰੱਖੇਗਾ। ਕੈਨੇਡਾ ਅਤੇ ਯੂ.ਐੱਸ਼ਏ. ਦਾ ਬਾਰਡਰ 1812 ਦੀ ਲੜਾਈ ਦਾ ਹੀ ਨਤੀਜਾ ਹੈ।
– 1849 ਵਿਚ ਕੈਨੇਡਾ ਦੀ ਪਹਿਲੀ ਜਿੰਮੇਵਾਰ ਸਰਕਾਰ ਬਣਾਈ ਗਈ। ‘ਸਰ ਲੂਈ ਹਿਪੋਲਾਈਟ ਲਾ ਫ਼ੋਨਟੇਨ’ ਫਰੈਂਚ ਭਾਸ਼ਾ ਦੇ ਹੱਕਾਂ ਦਾ ਜੇਤੂ ਇਸ ਸਰਕਾਰ ਦਾ ਪਹਿਲਾ ਮੋਹਰੀ ਬਣਿਆ।
– 1867 ਵਿਚ ਕੈਨੇਡਾ ਇਕ ਕੌਨਫ਼ੈਡੇਰੇਸ਼ਨ ਬਣਿਆ। ‘ਬ੍ਰਿਟਿਸ਼ ਨਾਰਥ ਅਮੇਰੀਕਾ ਐਕਟ’ ਨੇ ਇਸ ਨੂੰ ਕਾਨੂੰਨੀ ਤੌਰ ਤੇ ਕੌਨਫ਼ੈਡੇਰੇਸ਼ਨ ਘੋਸ਼ਿਤ ਕੀਤਾ।
-7 ਨਵੰੰਬਰ 1885 ਨੂੰ ਓਟਵਾ ਤੋਂ ਲੈ ਕੇ ਵੈਨਕੂਵਰ ਤਕ ਸੀ.ਪੀ. (ਕੈਨੇਡੀਅਨ ਪੈਸਿਫ਼ਿਕ) ਰੇਲਵੇ ਤਿਆਰ ਕਰ ਦਿੱਤੀ ਗਈ।
-1890ਵੇਂ ਦਹਾਕੇ ਵਿਚ ਯੂਕਾਂਨ ਵਿਚ ਵੱਡੀ ਮਾਤਰਾ ਵਿਚ ਸੋਨਾ ਲੱਭਿਆ।
-1898 ਵਿਚ ਯੂਕਾਂਨ ਨੂੰ ਕੈਨੇਡਾ ਵਿਚ ਸ਼ਾਮਿਲ ਕਰ ਲਿਆ ਗਿਆ
-1927 ਵਿਚ ਸਰਕਾਰ ਨੇ ‘ਓਲਡ ਏਜ ਸਿਕਿਓਰਿਟੀ ‘ ਯੋਜਨਾ ਲਿਆਂਦੀ।
-1940 ਵਿਚ ਸਰਕਾਰ ਨੇ ‘ਇੰਪਲਾਏਮੰਟ ਇਨਸ਼ਿਓਰੰਸ’  ਯੋਜਨਾ ਲਿਆਂਦੀ।
-1960 ਵੇਂ ਦਹਾਕੇ ਵਿਚ ਕਿਉਬੇਕ ਵਿਚ ‘ਕੁਆਇਟ ਕ੍ਰਾਂਤੀ’ ਆ ਗਈ।
-1965 ਵਿਚ ਕੈਨੇਡਾ ਅਤੇ ਕਿਉਬੇਕ ਪੈਂਸ਼ਨ ਯੋਜਨਾ ਦੇ ਨਾਲ ਮੇਪਲ ਲੀਫ਼ ਝੰਡਾ ਵੀ ਅਪਨਾਇਆ ਗਿਆ।
-1969 ਵਿਚ ਅੰਗਰੇਜੀ ਅਤੇ ਫ੍ਰਾਂਸੀਸੀ ਭਾਸਾਵ.ਾਂ ਨੂੰ ਬਰਾਬਰ ਦਾ ਦਰਜਾ ਦੇਣ ਲਈ ਆਫ਼ੀਸ਼ੀਅਲ ਲੈਂਗੁਏਜ ਐਕਟ ਪਾਸ ਕੀਤਾ ਗਿਆ।
– 1982 ਵਿਚ ਕੈਨੇਡੀਅਨ ਚਾਰਟਰ ਆਫ਼ ਫ੍ਰੀਡਮਜ਼ ਐਂਡ ਰਾਈਟਸ ਪਾਸ ਹੋਇਆ।
– 1999 ਵਿਚ ਨੁਨਾਵੁਤ ਕੈਨੇਡਾ ਦੀ ਨਵੀਂ ਟੈਰੀਟੋਰੀ ਬਣੀ
– 2006 ਵਿਚ ਕਿਉਬੇਕਵਾ ਨੂੰ ਯੁਨਾਈਟੇਡ ਕੈਨੇਡਾ ਵਿਚ ਦੇਸ਼ ਦਾ ਦਰਜਾ ਮਿਲ ਗਿਆ। ਇਸੇ ਸਾਲ ਚੀਨੀ ਭਾਈਚਾਰੇ ਤੋਂ ਹੈੱਡ ਟੈੱਕਸ ਲਈ ਮਾਫ਼ੀ ਮੰਗੀ ਗਈ
ਮਂੈ ਉਦੋਂ ਤਕ ਬਹੁਤ ਉਕਤਾ ਗਈ ਸੀ। ਮਂੈ ਦੀਦੀ ਨੂੰ ਬੇਨਤੀ ਕੀਤੀ ਕਿ ਮੈ ਖਾਣਾ ਬਨਾਉਣ ਲੱਗੀ ਸੀ ਤਾਂ ਉਸਨੇ ਮੇਰਾ ਪਿੱਛਾ ਛੱਡਿਆ।
ਅਗਲੇ ਦਿਨ ਦੀਦੀ ਨੇ ਦੱਸਿਆ ਕਿ ਈਸਾਈ ਵੀ ਕਈ ਤਰ੍ਹਾਂ ਦੇ ਹਨ। ਜ਼ਿਆਦਾ ਬ੍ਰਿਟਿਸ਼ ਪ੍ਰੋਟੈੱਸਟੰਟ ਕ੍ਰਿਸਚਨ ਹਨ। ਪ੍ਰੋਟੈੱਸਟੰਟ ਜੀਸਸ ਨੂੰ ਹੀ ਰੱਬ ਦਾ ਪੁੱਤਰ ਅਤੇ ਰੱਬ ਕਰਕੇ ਜਾਣਦੇ ਹਨ। ਉਹ ਆਪਣੇ ਲੋਕਾਂ ਨੂੰ ਮੂਰਤੀ ਪੂਜਾ ਅਤੇ ਕਿਸੇ ਹੋਰ ਰੱਬ ਜਾਂ ਵਸਤੂਆਂ ਨੂੰ ਮੱਥਾ ਟੇਕਣ ਤੋਂ ਮਨ੍ਹਾਂ ਕਰਦੇ ਹਨ। ਉਨ੍ਹਾਂ ਅਨੁਸਾਰ ਬਾਈਬਲ ਕਹਿੰਦੀ ਹੈ ਕਿ ਸਿਰਫ਼ ਅਤੇ ਸਿਰਫ਼ ਜੀਸਸ ਹੀ ਉਹ ਰੱਬ ਹੈ ਜੋ ਆਪਣੇ ਚੇਲਿਆਂ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਦੇ ਸਕਦਾ ਹੈ।

ਫ਼ਰੈਂਚ ਰੋਮਨ ਕੈਥਲਿਕ ਕ੍ਰਿਸਚਨ ਹਨ ਅਤੇ ਉਹ ਵੀ ਜੀਸਸ ਨੂੰ ਪਰਮੇਸ਼ਰ ਦਾ ਸ਼ਰੀਰਿਕ ਜਾਂ ਜਮੀਨੀ ਰੂਪ ਮੰਨਦੇ ਹਨ। ਪਰ ਉਹ ਜੀਸਸ ਦੇ ਨਾਲ-ਨਾਲ ਮੇਰੀ ਅਤੇ ਹੋਰ ਸੰਤਾਂ ਦੀਆਂ ਮੂਰਤੀਆਂ ਬਣਾ ਕੇ ਆਪਣੇ ਹੀ ਤਰੀਕੇ ਨਾਲ ਪੂਜਾ ਕਰਦੇ ਹਨ। ਇਹ ਕ੍ਰਿਸਚਨਾਂ ਦਾ ਸਭ ਤੋਂ ਵੱਡਾ ਗਰੁੱਪ ਹੈ। ਇਹ ਲੋਕ ਹੋਰਾਂ ਨੂੰ ਸ਼ਾਂਤੀ ਨਾਲ ਈਸਾਈ ਧਰਮ ਅਤੇ ਉਨ੍ਹਾਂ ਦੇ ਰੀਤੀ ਰਿਵਾਜ ਅਪਨਾਉਣ ਲਈ ਕਹਿੰਦੇ ਹਨ। ਭਾਵੇਂ ਦੋਨੋ ਧਿਰਾਂ ਬਾਈਬਲ ਪੜ੍ਹਦੀਆਂ ਹਨ, ਦੋਨਾਂ ਵਿਚ ਆਪਸੀ ਕਈ ਮਤਭੇਦ ਹਨ। ਕੈਨੇਡਾ ਵਿਚ ਅਠਾਰਾਂ ਮਿਲਿਅਨ ਐਂਗਲੋਫ਼ੋਨ ਯਾਨੀ ਮਾਂ ਬੋਲੀ ਅੰਗਰੇਜੀ ਬੋਲਣ ਵਾਲੇ ਹਨ ਅਤੇ ਸੱਤ ਮਿਲਿਅਨ ਫ਼੍ਰੈਂਕੋਫ਼ੋਨ ਯਾਨੀ ਮਾਂ ਬੋਲੀ ਫਰੈੰਚ ਬੋਲਣ ਵਾਲੇ ਹਨ। ਜ਼ਿਆਦਾਤਰ ਇਹ ਸਾਰੇ ਰੋਮਨ ਕੈਥਲਿਕ ਹਨ। ਪੰਦਰਵੀਂ ਸਦੀ ਵਿਚ ਇਨ੍ਹਾਂ ਵਿਚੋਂ ਹੀ ਯੂਰਾ ਵਿਚ ਪ੍ਰੋਟੈੱਸਟੈਂਟ ਚਰਚ ਦਾ ਜਨਮ ਹੋਇਆ ਸੀ। ਇਨ੍ਹਾਂ ਨੇ ਪੋਪ ਦੀ ਸ਼ਾਨੋ-ਸ਼ੌਕਤ ਦੇ ਖਿਲਾਫ਼ ਅਤੇ ਹੋਰ ਕਈ ਸੁਧਾਰਾਂ ਲਈ ਵਿਰੋਧ ਕੀਤਾ। ਹੌਲੀ-ਹੌਲੀ ਇਹ ਧੜਾ ਵੀ ਬਹੁਤ ਵੱਡਾ ਬਣ ਗਿਆ।

ਅੱਠ ਸਾਲ ਦੀ ‘ਗਰੇਟ ਅੱਪਹੀਵਲ’ 1755 ਤੋਂ 1763 ਦੀ ਫ਼੍ਰਾਂਸੀਸੀਆਂ ਉੱਪਰ ਭਾਰੀ ਜਿੱਤ ਦੇ ਬਾਅਦ ਬ੍ਰਿਟਿਸ਼ ਦੋ ਤਿਹਾਈ ਫ੍ਰਾਂਸੀਸੀ ਇੱਥੋਂ ਕੱਢ  ਕੇ ਵਾਪਸ ਫ਼੍ਰਾਂਸ ਭੇਜ ਦਿੱਤੇ ਸਨ। ਅਗਲੇ ਤੇਰਾਂ ਸਾਲਾਂ ਵਿਚ ਬ੍ਰਿਟੇਨ ਨੇ ਕਿਉਬੇਕ ਦੇ ਦੱਖਣ ਵਿਚ ਪੈਂਦੀਆਂ 13 ਸਪੈਨਿਸ਼ ਕਲੋਨੀਆਂ ਉੱਤੇ ਕਬਜ਼ਾ ਕਰ ਲਿਆ। ਅੱਜ ਦਾ ਓਨਟੈਰੀਓ ਅਤੇ ਕਿਉਬੇਕ ਉਸ ਵੇਲੇ ਇਕੱਠੇ ਸਨ ਅਤੇ ਇਨ੍ਹਾਂ ਨੂੰ ‘ਪਰੋਵਿੰਸ ਆਫ਼ ਕਿਉਬੇਕ’ ਕਿਹਾ ਜਾਂਦਾ ਸੀ।
4 ਜੁਲਾਈ 1776 ਨੂੰ ਅਮਰੀਕਨ ਕ੍ਰਾਂਤੀ ਆਉਣ ਕਰਕੇ ਉਨ੍ਹਾਂ 13 ਕਲੋਨੀਆਂ ਨੇ ਆਪਣੇ ਆਪ ਨੂੰ ਇੰਗਲੈਂਡ ਤੋਂ ਅਜ਼ਾਦ ਘੋਸ਼ਿਤ ਕਰ ਦਿੱਤਾ। ਇਸ ਨਾਲ ਯੁਨਾਈਟੱਡ ਸਟੇਟਸ ਆਫ਼ ਅਮਰੀਕਾ ਦਾ ਜਨਮ ਹੋਇਆ। ਯੂ.ਐਸ਼ਏ ਨੇ ਅੱਜ ਦੇ ਕੈਨੇਡਾ ਵਿਚ ਉਦੋਂ ਦੇ ਬ੍ਰਿਟੇਨ ਨੂੰ ਜਿੱਤਣ ਦੀ ਕੋਸ਼ਿਸ਼ ਜਾਰੀ ਰੱਖੀ। 1812 ਵਿਚ ਉਸਨੇ ਇਕ ਵੱਡਾ ਹਮਲਾ ਕੀਤਾ। ਅਖ਼ੀਰ 1814 ਵਿਚ ਸਾਂਤੀ ਦੀ ਸੰਧੀ ਹੋ ਗਈ ਜਿਸ ਕਾਰਨ ਯੂ ਐੱਸ ਏ ਅਤੇ ਕੈਨੇਡਾ ਵਿਚਕਾਰ ਬਾਰਡਾ ਬਣਿਆ। ਅੱਜ ਤਕ ਇਹ ਦੋਨੋ ਦੇਸ਼ ਦੁਨੀਆਂ ਵਿਚ ਦੋਸਤੀ ਦੀ ਮਿਸਾਲ ਹਨ।
“ਕਿੰਨੀਆਂ ਲੜਾਈਆਂ ਹੁੰਦੀਆਂ ਰਹੀਆਂ ਨੇ ਅਤੇ ਅੱਜ ਵੀ ਕਿੰਨੀਆਂ ਜੰਗਾਂ ਚੱਲ ਰਹੀਆਂ ਹਨ – ਜਮੀਨਾਂ ਲਈ, ਤੇਲ ਲਈ ਅਤੇ ਹੋਰ ਪਤਾ ਨਹੀ ਕਿਹੜੇ ਹੋਰ ਕਾਰਨਾ ਕਰਕੇ?”, ਮੈ ਇਹ ਸਭ ਸੋਚਦੀ ਹੋਈ ਉਸ ਰਾਤ ਬੜੇ ਪਰੇਸ਼ਾਨ ਮਨ ਨਾਲ ਸੁੱਤੀ।

ਗਿਆਨ ਅਤੇ ਅਧਿਆਤਮਿਕਤਾ
“ਅਸੀਂ ਗਿਆਨ ਪ੍ਰਾਪਤ ਕਰਕੇ ਹਮੇਸ਼ਾਂ ਖੁਸ਼ ਨਹੀ ਮਹਿਸੂਸ ਕਰਦੇ। ਫ਼ਿਰ ਸਾਨੂੰ ਐਨਾ ਗਿਆਨ ਹਾਸਲ ਕਰਨ ਦੀ ਕੀ ਜਰੂਰਤ ਹੈ? ਅਸੀ ਆਪਣੇ ਦਿਮਾਗ ‘ਤੇ ਐਵੇਂ ਕਿਉਂ ਬੋਝ ਪਾਈਏ?”, ਮਂੈ ਕਈ ਦੁੱਖ ਭਰੀਆਂ ਪੜ੍ਹੀਆਂ ਹੋਈਆਂ ਘਟਨਾਵਾਂ ਯਾਦ ਕਰਦੀ ਨੇ ਸੋਚਿਆ।
“ਅਸੀਂ ਤਰੱਕੀਸ਼ੀਲ ਦੇਸ਼ਾਂ ਵਿਚ ਕਿੰਨੀਂ ਪ੍ਰਦੂਸ਼ਤ ਹਵਾ ਵਿਚ ਸਾਹ ਲੈਂਦੇ ਹਾਂ! ਪੰਜਾਬ ਦੇ ਪਰਦੂਸ਼ਤ ਪਾਣੀ ਕਰਕੇ ਬਠਿੰਡੇ ਤੋਂ ਬੀਕਾਨੇਰ ਨੂੰ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਇਕ ਰੇਲ ਗੱਡੀ ਬੀਕਾਨੇਰ ਨੂੰ ਜਾਂਦੀ ਹੈ ਜਿਸਨੂੰ ਕੈਂਸਰ ਟ੍ਰੇਨ ਕਿਹਾ ਜਾਂਦਾ ਹੈ। Aੁੱਥੇ ਫ਼ਲ਼ ਅਤੇ ਸਬਜ਼ੀਆਂ ਜਹਿਰੀਲੀਆਂ ਖਾਦਾਂ ਨਾਲ ਉਗਾਏ ਜਾਂਦੇ ਹਨ। ਪਰ ਰਾਜ ਨੇਤਾਵਾਂ ਨੂੰ ਸਿਰਫ਼ ਆਪਣੀ ਹੀ ਚਿੰਤਾ ਹੈ। ਸਾਡੀ ਹਵਾ ਅਤੇ ਪਾਣੀ ਦਿਨੋ-ਦਿਨ ਹੋਰ ਵੀ ਪਰਦੂਸ਼ਤ ਹੁੰਦੇ ਜਾ ਰਹੇ ਹਨ। ਕਈ ਨੇਤਾਵਾਂ ਨੇ ਤਾਂ ਤਾਕਤ ਅਤੇ ਪੈਸੇ ਦੀ ਚੂਹਾ ਦੌੜ ਵਿਚ ਆਪਣਾ ਜ਼ਮੀਰ ਹੀ ਮਾਰ ਸੁੱਟਿਆ ਹੈ। ਰੱਬ ਜਾਣੇ ਉਹ ਜਨਤਾ ਲਈ ਐਨੇ ਜੁ.ਲਮੀ ਕਿਉਂ ਹੋ ਗਏ ਹਨ। ਭਾਰਤ ਦੀ ਕਰੀਬ ਇਕ ਤਿਹਾਈ ਜਨਤਾ ਰਾਤ ਨੂੰ ਭੁੱਖੇ ਪੇਟ ਸੌਂਦੀ ਹੈ। ਅਮੀਰ ਅਤੇ ਗਰੀਬ ਦਾ ਫ਼ਰਕ ਬੇਹੱਦ ਜਿਆਦਾ ਵਧ ਗਿਆ ਹੈ। ਅੱਤ ਅਮੀਰ ਲੋਕਾਂ ਨੇ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਕਾਲ਼ਾ ਧਨ ਤੁੰਨ-ਤੁੰਨ ਕੇ ਭਰਿਆ ਹੋਇਆ ਹੈ। ਨੇਤਾ ਸ਼ਰੇਆਮ ਜਨਤਾ ਨੂੰ ਲੁੱਟ ਰਹੇ ਹਨ ਅਤੇ ਹੋਰ ਲੁੱਟਣ ਦੇ ਨਵੇਂ ਤਰੀਕੇ ਖੋਜ ਰਹੇ ਹਨ। ਕਈ ਬੇਈਮਾਨ ਨੇਤਾ ਨਸ਼ੇ ਫ਼ੈਲਾ ਰਹੇ ਹਨ ਅਤੇ ਸਮਾਜ ਨੂੰ ਕਦੇ ਨਾ ਠੀਕ ਹੋਣ ਵਾਲਾ ਨੁਕਸਾਨ ਕਰ ਰਹੇ ਹਨ। ਰੱਬ ਵੀ ਉਨ੍ਹਾਂ ਨੂੰ ਸਜਾ ਨਹੀ ਦਿੰਦਾ। ਕੀ ਕਰਨਗੇ ਉਹ ਐਨੇ ਪੈਸੇ ਦਾ?”, ਮੈਨੂੰ ਇਹ ਸੋਚਾਂ ਬਿਨਾ ਰੁਕੇ ਆਈ ਜਾ ਰਹੀਆਂ ਸਨ।
“ਅਸੀਂ ਸਾਰੇ ਕਿਉਂ ਨਹੀ ਸਮਝਦੇ ਕਿ ਜਿੰਦਗੀ ਕਿੰਨੀ ਅਨਮੋਲ ਹੈ। ਸਾਡੇ ਨੇਤਾ ਸਭ ਦੀ ਜਿੰਦਗੀ ਨੂੰ ਬਿਹਤਰ ਬਨਾਉਣ ਲਈ ਕਿਉਂ ਨਹੀ ਕੁਝ ਕਰਦੇ? ਮਂੈ ਇਸ ਵਿਚ ਕਰ ਸਕਦੀ ਹਾਂ? ਮੇਰੇ ਮੰਮੀ-ਡੈਡੀ, ਭੈਣ-ਭਰਾ ਅਤੇ ਅਨੇਕ ਹੋਰ ਲੋਕ ਐਸੇ ਨੇਤਾਵਾਂ ਹੱਥੋਂ ਅੱਤ ਦੁਖੀ ਹਨ। ਕੀ ਮੇਰੀ ਜਿੰਦਗੀ ਦਾ ਕੋਈ ਮਕਸਦ ਹੈ?”, ਮੈਂ ਇਹ ਸਭ ਸੋਚ-ਸੋਚ ਕੇ ਬਹੁਤ ਪਰੇਸ਼ਾਨ ਹੋ ਗਈ।
ਮਂੈ ਕਿਤੇ ਹੋਰ ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ। ਮਂੈ ਸੁਖਮਨੀ ਸਾਹਿਬ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਮੇਰਾ ਧਿਆਨ ਨਾ ਲੱਗਿਆ। ਮਂੈ ਆਪਣਾ ਸੈੱਲ ਫ਼ੋਨ ਚਾਰਜ ‘ਤੇ ਲਗਾ ਕੇ ਪਾਠ ਸੁਨਣ ਲੱਗ ਪਈ। ਮਂੈ ਇਹ ਸਭ ਅਗਲੇ ਦਿਨ ਆਪਣੀ ਕਲਾਸ ਵਿਚ ਵਿਚਾਰਣ ਦਾ ਸੋਚਿਆ। ਮੈਂ ਪਾਠ ਸੁਣਦੀ-ਸੁਣਦੀ ਨੇ ਸੌਣ ਦੀ ਕੋਸ਼ਿਸ਼ ਕੀਤੀ। ਅੱਧੇ ਕੁ ਘੰਟੇ ਬਾਅਦ ਮੈਨੂੰ ਮਸਾਂ ਨੀਂਦ ਆਈ।
ਅਗਲੇ ਦਿਨ ਮੈਂ ਜਦ ਉੱਠੀ ਮੇਰਾ ਸਿਰ ਬੁਰੀ ਤਰਾਂ ਦਰਦ ਕਰ ਰਿਹਾ ਸੀ। ਮੇਰੀਆਂ ਅੱਖਾਂ ਬਹੁਤ ਦੁੱਖ ਰਹੀਆਂ ਸਨ। ਮੈਨੂੰ ਲੱਗਿਆ ਕਿ ਮੇਰਾ ਦਿਨ ਬਹੁਤ ਮਾੜਾ ਬੀਤਣ ਵਾਲਾ ਸੀ। ਮਂੈ ਆਪਣੀ ਇੰਗਲਿਸ਼ ਦੀ ਕਲਾਸ ਵਿਚ ਵੀ ਨਹੀ ਗਈ। ਮੈਂ ਸਾਰਾ ਦਿਨ ਬੜਾ ਔਖਾ ਬਿਤਾਇਆ। ਸ਼ਾਮ ਨੂੰ ਦੀਦੀ ਨੇ ਮੈਨੂੰ ਟੈਲੀਫ਼ੋਨ ਕੀਤਾ ਅਤੇ ਸਿਟੀਜ਼ਨਸਿੱਪ ਦਾ ਪਾਠ ਸੁਨਾਉਣ ਲੱਗੀ। ਮਂੈ ਉਸਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਠੀਕ ਨਹੀ ਸੀ ਪਰ ਉਹ ਹਟੀ ਹੀ ਨਹੀ। ਉਹ ਬੜੀ ਅਲੱਗ ਜਿਹੀ ਸੀ। ਉਹ ਕਦੇ ਵੀ ਅਹਿਸਾਸ ਨਹੀ ਸੀ ਕਰਦੀ ਕਿ ਦੂਸਰੇ ਚੰਗੇ ਮੂਡ ਵਿਚ ਹਨ ਕਿ ਨਹੀ।  ਦੀਦੀ ਤਾਂ ਸੀਡੀ ਪਲੇਅਰ ਵਾਂਗ ਬੋਲਣ ਲੱਗ ਪਈ-
– ਕੈਨੇਡਾ ਦੋ ਅਸੂਲਾਂ ‘ਤੇ ਚੱਲਦਾ ਹੈ – ‘ਸਭ ਤੋਂ ਉੱਚਾ ਰੱਬ’ ਅਤੇ ‘ਕਾਨੂੰਨ ਦਾ ਰਾਜ’
– ਕੈਨੇਡਾ ਦੀ ਪਾਰਲੀਮੰਟ ਦੇ ਤਿੰਨ ਹਿੱਸੇ ਹਨ – ਦੀ ਸੋਵਰਨ (ਰਾਜਾ ਜਾਂ ਰਾਣੀ), ਦੀ ਹਾਉਸ ਆਫ਼ ਕਾਮਨਜ਼, ਦੀ ਸੈਨੇਟ
– ਕੈਨੇਡਾ ਦੇ ਸਰਕਾਰੀ ਸਿਸਟਮ ਦੀਆਂ ਤਿੰਨ ਸ਼ਾਖਾਵਾਂ ਹਨ – ਐਗਜ਼ੈਕਟਿਵ, ਲੈਜਸਲੇਟਿਵ, ਜਿਉਡਸ਼ਿਰੀ
– ਕੈਨੇਡਾ ਜਿਉਡਿਸ਼ਰੀ ਦੀ ਅੱਗੇ ਤਿੰਨ ਸ਼ਾਖਾਵਾਂ ਹਨ – ਸੁਪਰੀਮ ਕੋਰਟ (ਟਰਾਇਲ ਅਤੇ ਅਪੀਲ ਕੋਰਟ ਜਾਂ ਕੁਈਨ’ਜ਼ ਬੈਂਚ), ਫ਼ੈੱਡਰਲ ਕੋਰਟਸ, ਪਰੋਵੀਨਸ਼ਲ ਕੋਰਟਸ
ਹੈਲੋ ਭਾਬੀ, ਕੀ ਤੂੰ ਸੁਣ ਰਹੀ ਹੈ? ਦੀਦੀ ਨੇ ਮੇਰਾ ਹੁੰਗਾਰਾ ਨਾ ਆਉਂਦਾ ਵੇਖ ਕੇ ਮੈਨੂੰ ਪੁੱਛਿਆ।
“ਦੀਦੀ, ਮੇਰਾ ਸਵੇਰ ਤੋਂ ਹੀ ਸਿਰ ਦੁਖੀ ਜਾ ਰਿਹਾ ਹੈ”, ਮੈ ਜਵਾਬ ਦਿੱਤਾ।
“ਤੂੰ ਇਹ ਹਿੱਸਾ ਸੁਣ, ਤੇਰਾ ਸਿਰ ਠੀਕ ਹੋ ਜਾਊ”, ਦੀਦੀ ਨੇ ਕਿਹਾ ਅਤੇ ਫ਼ਿਰ ਬੋਲਣਾ ਸ਼ੁਰੂ ਕਰ ਦਿੱਤਾ –
– 1791 ਦਾ ਸਵਿਧਾਨਿਕ ਐਕਟ ਪਾਸ ਕਰਕੇ ‘ਪਰੋਵਿੰਸ ਆਫ਼ ਕਿਉਬੇਕ’ ਨੂੰ ‘ਅਪਰ ਕੈਨੇਡਾ’ ਅਤੇ ‘ਲੋਅਰ ਕੈਨੇਡਾ’ ਵਿਚ ਵੰਡ ਦਿੱਤਾ ਗਿਆ।
– 1832 ਵਿਚ ਮਾਂਟਰੀਅਲ ਸਟਾਕ ਐਕਸਚੇਂਜ ਖੁੱਲੀ ਸੀ
– 1833 ਵਿਚ ਸਾਰੇ ਬ੍ਰਿਟਿਸ਼ ਰਾਜ ਵਿਚ ਗੁਲਾਮੀ ਖਤਮ ਕਰ ਦਿੱਤੀ ਗਈ ਸੀ
– 1840 ਵਿਚ ‘ਅਪਰ ਕੈਨੇਡਾ’ ਅਤੇ ‘ਲੋਅਰ ਕੈਨੇਡਾ’ ਨੂੰ ਫ਼ਿਰ ਇਕੱਠਾ ਕਰ ਕੇ ‘ਪਰੋਵਿੰਸ ਆਫ਼ ਕੈਨੇਡਾ’ ਦਾ ਨਾਂ ਦੇ ਦਿੱਤਾ ਗਿਆ।
– 1849 ਵਿਚ ਕੈਨੇਡਾ ਦੀ ਪਹਿਲੀ ਜਿੰਮੇਵਾਰ ਸਰਕਾਰ ਬਣੀ।
– 1867 ਵਿਚ ਕੈਨੇਡਾ ਇਕ ਕੌਨਫ਼ੈਡਰੇਸ਼ਨ ਬਣਿਆ। ‘ਦੀ ਬ੍ਰਿਟਿਸ਼ ਨੌਰਥ ਅਮਰੀਕਾ ਐਕਟ’ ਨੇ ਇਸ ਨੂੰ ਕਾਨੂੰਨੀ ਤੌਰ ‘ਤੇ ਕੌਨਫ਼ੈਡਰੇਸ਼ਨ ਬਣਾਇਆ।
– 1870 ਵਿਚ ਮੈਨੀਟੋਬਾ ਅਤੇ ਨੌਰਥ ਵੈੱਸਟ ਟੈਰੀਟੋਰੀਜ਼ ਕੈਨੇਡਾ ਕੌਨਫ਼ੈਡਰੇਸ਼ਨ ਵਿਚ ਸ਼ਾਮਲ ਹੋ ਗਈਆਂ
– 1871 ਵਿਚ ਬ੍ਰਿਟਿਸ਼ ਕੋਲੰਬੀਆ ਵੀ ਇਸ ਵਿਚ ਇਸ ਸ਼ਰਤ ‘ਤੇ ਸ਼ਾਮਲ ਹੋਈ ਕਿ ਓਟਵਾ ਤੋਂ ਵੈਨਕੂਵਰ ਤਕ ‘ਕੈਨੇਡਿਅਨ ਪੈਸਿਫ਼ਿਕ ਰੇਲਵੇ’ ਬਣਾਈ ਜਾਵੇ।
– 1873 ਵਿਚ ਪ੍ਰਿੰਸ ਐਡਵਰਡ ਆਈਲੈਂਡ ਵੀ ਕੌਨਫ਼ੈਡਰੇਸ਼ਨ ਵਿਚ ਜੁੜ ਗਈ। ਇਹ ਪਰੋਵਿੰਸ ਕੈਨੇਡਾ ਕੌਨਫ਼ੈਡੇਰੇਸ਼ਨ ਦਾ ਜਨਮ ਸਥਾਨ ਵੀ ਹੈ।
– 1885,7 ਨਵੰਬਰ ਨੂੰ ਕੈਨੇਡਾ ਪੈਸਿਫ਼ਿਕ ਰੇਲਵੇ ਲਾਈਨ ਬਣਾ ਕੇ ਤਿਆਰ ਕਰ ਦਿੱਤੀ ਗਈ।
– 1891 ਵਿਚ ਕੈਨੇਡਾ ਦੇ ਜੇਮਜ਼ ਨਾਇਸਮਿੱਥ ਨੇ ਬਾਸਕਟ ਬਾਲ ਦੀ ਖੋਜ ਕੀਤੀ
– 1898 ਵਿਚ ਯੁਕਾਨ ਵੀ ਕੌਨਫ਼ੈਡਰੇਸ਼ਨ ਵਿਚ ਜੁੜ ਗਈ।
– 1905 ਵਿਚ ਅਲਬਰਟਾ ਅਤੇ ਸਸਕੈਚਵਾਨ ਵੀ ਕੌਨਫ਼ੈਡਰੇਸ਼ਨ ਵਿਚ ਜੁੜ ਗਈਆਂ।
– 1916 ਵਿਚ ਇਕ ਦੁਰਘਟਨਾ ਵਿਚ ਪਾਰਲੀਮੰਟ ਦੀ ਇਮਾਰਤ ਦਾ ਇਕ ਵੱਡਾ ਹਿੱਸਾ ਸੜ ਗਿਆ ਜਿਸਨੂੰ 1922 ਵਿਚ ਦੁਬਾਰਾ ਬਣਾ ਲਿਆ ਗਿਆ
– ਅਪਰੈਲ 9, 1917 ਨੂੰ ਸੰਗੱਠਤ ਤਾਕਤਾਂ ਨੇ ਮਿਲ ਕੇ ਫ੍ਰਾਂਸ ਨੂੰ ਜਰਮਨੀ ਤੋਂ ‘ਵਿਮੀ ਰਿਜ’ ਸਹਿਰ ਵਿਚ ਅਜਾਦ ਕਰਵਾਇਆ। ਇਸਨੂੰ ਵਿਮੀ ਦਿਨ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।
– 1917 ਵਿਚ ਅੋਰਤਾਂ ਨੂੰ ਕੈਨੇਡਾ ਦੀਆਂ ਫ਼ੈੱਡਰਲ ਚੋਣਾਂ ਵਿਚ ਵੋਟ ਪਾਉਣ ਦਾ ਹੱਕ ਮਿਲਿਆ। ਡਾਕਟਰ ਏਮਿਲੀ ਸਟੋਵ ਵਿਮਿਨ ਸਫ਼ਰਿਜ ਮੂਵਮੰਟ ਲਹਿਰ ਦੀ ਨੇਤਾ ਸੀ।
– 1920ਵੇਂ ਦਹਾਕੇ ਨੂੰ ਰੋਰਿੰਗ ਟਵੇਂਟੀਜ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਮੇ ‘ਤੇ ਵਪਾਰ ਬਹੁਤ ਵਧੇ-ਫ਼ੁੱਲੇ।
– 1927 ਵਿਚ ਓਲਡ ਏਜ ਸਿਕਿਓਰਿਟੀ ਯੋਜਨਾ ਤਿਆਰ ਕੀਤੀ ਗਈ
– 1927 ਵਿਚ ਹੀ ਪਾਰਲੀਮੰਟ ਇਮਾਰਤ ਵਿਚ ‘ਪੀਸ ਟਾਵਰ’ ਤਿਆਰ ਕੀਤਾ ਗਿਆ।
– 1929 ਵਿਚ ਸਟਾਕ ਮਾਰਕਿਟ ਬਹੁਤ ਬੁਰੀ ਤਰਾਂ ਹੇਠਾਂ ਡਿੱਗੀ
– 1930ਵੇਂ ਦਹਾਕੇ ਨੂੰ ‘ਡਰਟੀ ਥਰਟੀਜ਼’ ਦੇ ਨਾਂ ਨਾਲ ਜਾਣਿਆ ਜਾਂਦਾ ਹੈ
– 1934 ਵਿਚ ਬੈਂਕ ਆਫ਼ ਕੈਨੇਡਾ ਖੋਲਿਆ ਗਿਆ ਤਾਂਕਿ ਬੇਰੋਜਗਾਰੀ ਦੀ ਦਰ ਘਟਾਈ ਜਾ ਸਕੇ ਜੋ ਕਿ 1933 ਵਿਚ ਸਭ ਤੋਂ ਵੱਧ 27% ਸੀ।
– 1940 ਬੇਰੋਜਗਾਰ/ਰੋਜਗਾਰ ਇਨਸ਼ਿਓਰੰਸ ਯੋਜਨਾ ਤਿਆਰ ਕੀਤੀ ਗਈ।
– 1941 ਵਿਚ ਕੈਨੇਡਾ ਹਾਂਗਕਾਂਗ ਦੀ ਜੰਗ ਵਿਚ ਹਾਰਿਆ।
– 1942 ਵਿਚ ਕੈਨੇਡਾ ਫ੍ਰਾਂਸ ਦੇ ਡਿਐਪੀ ਸ਼ਹਿਰ ਦੀ ਜੰਗ ਵਿਚ ਹਾਰਿਆ।
– 1943-44 ਵਿਚ ਸੰਗਠਤ ਤਾਕਤਾਂ ਨੇ ਇਟਲੀ ਨੂੰ ਅਜਾਦ ਕਰਵਾਇਆ।
– 1944 ਵਿਚ ਹੀ ਸੰਗਠਤ ਤਾਕਤਾਂ ਨੇ ਜੂਨ 6 ਨੂੰ ਨਾਰਮੈਂਡੀ ਸ਼ਹਿਰ ਦੇ ਜੂਨੋ ਬੀਚ ਤੇ ਜਰਮਨੀ ਦੀ ਫ਼ੋਜ ਨੂੰ ਹਰਾ ਕੇ ਫ੍ਰਾਂਸ ਨੂੰ ਅਜਾਦ ਕਰਵਾਇਆ।
– 1944-45 ਵਿਚ ਕੈਨੇਡਾ ਫ਼ੋਜ ਨੇ ਨੀਦਰਲੈਂਡਜ਼ ਨੂੰ ਅਜਾਦ ਕਰਵਾਇਆ।
– 1947 ਵਿਚ ਅਲਬਰਟਾ ਵਿਚ ਤੇਲ ਅਤੇ ਗੈਸ ਲੱਭੇ।
– 1948 ਵਿਚ ਜਪਾਨੀ ਕੈਨੇਡੀਅਨਾਂ ਨੂੰ ਵੋਟ ਦਾ ਹੱਕ ਮਿਲਿਆ।
– 1960 ਵਿਚ ਅੱੈਬਓਰਿਜਿਨਲ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ।
– 1960ਵੇਂ ਦਹਾਕੇ ਵਿਚ ਕਿਉਬੇਕ ਵਿਚ ‘ਕੁਆਇਟ ਕ੍ਰਾਂਤੀ’ ਆਈ

ਵੇਖ ਸੋਨੀਆਂ, ਮੈ ਇਹ ਸਭ ਕੁਝ ਜੁਬਾਨੀ ਯਾਦ ਕਰ ਲਿਆ ਹੈ। ਕਿਵੇਂ ਲੱਗਿਆ?”, ਦੀਦੀ ਨੇ ਪੁੱਛਿਆ।
“ਬਹੁਤ ਹੀ ਵਧੀਆ, ਦੀਦੀ”, ਮਂੈ ਦੀਦੀ ਦੀ ਝੂਠੀ ਤਾਰੀਫ਼ ਕੀਤੀ ਭਾਵੇਂ ਮਂੈ ਕੁਝ ਵੀ ਨਹੀ ਸੀ ਸੁਣਿਆ।

ਅਗਲੀ ਸਵੇਰ ਮੈ Aੱਠੀ ਤਾਂ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਸੀ।
“ਅਸੀਂ ਕਿਉਂ ਐਨਾ ਕੁਝ ਸਿੱਖਦੇ ਹਾਂ। ਕੀ ਇਹ ਸੰਭਵ ਨਹੀ ਹੈ ਕਿ ਸਾਨੂੰ ਕੋਈ ਵਾਧੂ ਚਿੰਤਾਵਾਂ ਨਾ ਹੋਣ ਅਤੇ ਸਾਡਾ ਮਨ ਸਿਰਫ਼ ਸਾਂਤ ਹੋਵੇ। ਕਿੰਨਾਂ ਚੰਗਾ ਹੋਵੇ ਜੇਕਰ ਇੰਜ ਹੋਵੇ? ਅਤੇ ਅਸੀਂ ਹਮੇਸ਼ਾਂ ਇੰਜ ਹੀ ਮਹਿਸੂਸ ਕਰੀਏ। ਕਾਸ਼!!!!!!!!!!!!!!!!!!
ਮੇਰਾ ਆਪਣੀ ਕਲਾਸ ਲਗਾਉਣ ਦਾ ਮਨ ਨਹੀ ਸੀ ਕਰ ਰਿਹਾ। ਪਰ ਮੈਂ ਨਾ ਚਾਹੁੰਦਿਆਂ ਹੋਏ ਵੀ ਆਪਣੀ ਕਲਾਸ ਲਗਾਉਣ ਚਲੀ ਗਈ ਤਾਂਕਿ ਮੈ ਆਪਣੀਆਂ ਪਰੇਸ਼ਾਨੀ ਭਰੀਆਂ ਸੋਚਾਂ ਤੋਂ ਬਚ ਸਕਾਂ।
“ਸੋਨੀਆਂ ਅੱਜ ਖੁਸ਼ ਨਹੀ ਲਗਦੀ। ਕੀ ਤੂੰ ਠੀਕ ਹੈ, ਸੋਨੀਆਂ?”, ਅਧਿਆਪਕ ਨੇ ਮੇਰੇ ਕੋਲੋਂ ਪੁੱਛਿਆ।
“ਮੈਂ ਠੀਕ ਹਾਂ, ਸਰ”, ਮਂੈ ਝੂਠੀ ਜਿਹੀ ਮੁਸਕਰਾ ਕੇ ਕਿਹਾ। .ਕਲਾਸ ਵਿਚ ਡਿਸਕਸ਼ਨ ਸ਼ੁਰੂ ਹੋਈ।
“ਸਰ, ਕਦੇ-ਕਦੇ ਅਸੀਂ ਐਨਾ ਕੁਝ ਜਾਣ ਕੇ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ। ਤੁਸੀਂ ਕੀ ਸੋਚਦੇ ਹੋ ਕਿ ਸਾਨੂੰ ਬਹੁਤ ਪੜ੍ਹਨਾ ਚਾਹੀਦਾ ਹੈ?”, ਮੈਂ ਪੁੱਛਿਆ।
‘ਬਹੁਤ ਵਧੀਆ ਸਵਾਲ ਹੈ ਇਹ, ਸੋਨੀਆਂ”, ਪਹਿਲੀ ਗੱਲ ਤਾਂ ਇਹ ਕਿ ਸਾਨੂੰ ਆਪਣੇ ਮਨ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੀ ਚਾਹੁੰਦਾ ਹੈ। ਅਸੀਂ ਇਸਨੂੰ ਕੀ ਖੁਰਾਕ ਦੇਣੀ ਹੈ? ਅਤੇ ਖੁਸ਼ ਰਹਿਣ ਲਈ ਆਪਣੇ ਗਿਆਨ ਨੂੰ ਕਿਵੇਂ ਵਰਤਣਾ ਹੈ?’, ਅਧਿਆਪਕ ਨੇ ਆਪਣੀ ਗੱਲ ਜਾਰੀ ਰੱਖੀ।
“ਕੋਈ ਵੀ ਸੁੱਖ ਜਿੰਨਾਂ ਮਰਜੀ ਸ਼ਾਨਦਾਰ ਹੋਵੇ, ਅਸੀਂ ਉਸਨੂੰ ਲਗਾਤਾਰ ਮਾਣਦੇ ਹੋਏ ਉਕਤਾ ਜਾਂਦੇ ਹਾਂ। ਸਾਡੇ ਮਨ ਨੂੰ ਇਕ ਸਮੇ ਬਾਅਦ ਬਦਲਾਅ ਦੀ ਜਰੂਰਤ ਮਹਿਸੂਸ ਹੁੰਦੀ ਹੈ। ਯਾਦ ਰੱਖੋ ਕਿ ਜਿੰ.ਦਗੀ ਇਕ ਰੋਲਰ ਕੋਸਟਰ ਵਾਂਗ ਹੈ। ਸਾਡੇ ਮਨ ਦੀ ਕੋਈ ਵੀ ਹਾਲਤ ਜਿਆਦਾ ਦੇਰ ਲਈ ਇਕੋ ਜਿਹੀ ਨਹੀ ਰਹਿੰਦੀ। ਸਾਡਾ ਮਨ ਬੇਕਾਰ ਦੀਆਂ ਅਤੇ ਭੈੜੀਆਂ ਗੱਲਾਂ ਸੋਚਣੀਆਂ ਬਹੁਤ ਪਸੰਦ ਕਰਦਾ ਹੈ। ਜਦੋਂ ਇਸਨੂੰ ਉਸਾਰੂ ਅਤੇ ਨਵੀਆਂ ਗੱਲਾਂ ਸੋਚਣ ਨੂੰ ਮਜਬੂਰ ਕਰੀਏ ਇਸਨੂੰ ਬਹੁਤ ਔਖਾ ਲੱਗਦਾ ਹੈ। ਆਪਣੇ ਮਨ ਨੂੰ ਹਮੇਸ਼ਾਂ ਚੰਗਾ ਸੋਚਣ ਲਈ ਅਤੇ ਉਸਾਰੂ ਕੰਮਾਂ ਵਿਚ ਲੱਗਣ ਲਈ ਪੱਕਾ ਕਰਨਾ ਸਾਡੀ ਜਿੰਦਗੀ ਦਾ ਬਹੁਤ ਵੱਡਾ ਕਾਰਜ ਹੈ। ਕਿਸੇ ਇਕ ਉਸਾਰੂ ਕੰਮ ‘ਤੇ ਪੂਰਾ ਧਿਆਨ ਲਗਾਉਣਾ ਮੇਰੇ ਖਿਆਲ ਵਿਚ ਅਸਲੀ ਭਗਤੀ ਹੈ। ਇਹ ਸਾਨੂੰ ਹਮੇਸ਼ਾ ਖੁਸ਼ ਰਹਿਣ ਵਿਚ ਮੱਦਦ ਕਰਦੀ ਹੈ”, ਅਧਿਆਪਕ ਨੇ ਸਮਝਾਇਆ।

“ਸਰ, ਅਸੀਂ ਦੁਨੀਆਂ ਵਿਚ ਐਨਾ ਮਾੜਾ ਹੁੰਦਾ ਜਾਣ ਕੇ ਬੜੇ ਪਰੇਸ਼ਾਨ ਹੋ ਜਾਂਦੇ ਹਾਂ। ਫ਼ਿਰ ਅਸੀਂ ਐਨਾ ਕੁਝ ਕਿਉਂ ਜਾਣੀਏ?”, ਮੈਂ ਪੁੱਛਿਆ।
“ਵਿਹਲਾ ਦਿਮਾਗ ਸ਼ੈਤਾਨ ਦਾ ਘਰ। ਜਿੰਨਾ ਅਸੀ ਇਸਨੂੰ ਖਾਲੀ ਰੱਖਦੇ ਹਾਂ ਓਨਾ ਹੀ ਜਿਆਦਾ ਇਹ ਸਾਨੂੰ ਤਣਾਅ ਦਿੰਦਾ ਹੈ। ਸੋਨੀਆਂ ਠੀਕ ਕਹਿੰਦੀ ਹੈ ਕਿ ਦੁਨੀਆਂ ਵਿਚ ਐਨਾ ਕੁਝ ਮਾੜਾ ਹੁੰਦਾ ਜਾਣ ਕੇ ਅਸੀਂ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਹੋ ਜਾਂਦੇ ਹਾਂ। ਪਰ ਯਾਦ ਰੱਖੋ ਕਿ ਐਹੀ ਜਿਹੀਆਂ ਮੁਸੀਬਤਾਂ ਦਾ ਹੱਲ ਵੀ ਅਸੀਂ ਤਾਂ ਹੀ ਲੱਭ ਸਕਦੇ ਹਾਂ। ਜੇਕਰ ਅਸੀਂ ਉਸਾਰੂ ਤਰੀਕੇ ਨਾਲ ਇਨ੍ਹਾਂ ਨੂੰ ਜਾਣੀਏ, ਸਮਝੀਏ ਅਤੇ ਵਿਚਾਰੀਏ।”, ਅਧਿਆਪਕ ਨੇ ਆਪਣੀ ਗੱਲ ਦਾ ਨਤੀਜਾ ਕੱਢ ਦਿੱਤਾ। ਆਖਰੀ ਵਾਕ ਮੇਰੇ ਪ੍ਰਸ਼ਨ ਦਾ Aੁੱਤਰ ਸੀ।

“ਸਰ ਸਾਡੇ ਪਿੰਡ ਇਕ ਕਮਲ਼ਾ ਰਹਿੰਦਾ ਸੀ। ਪਿੰਡ ਦੇ ਲੋਕ ਦੱਸਦੇ ਸਨ ਕਿ ਉਹ ਬਹੁਤ ਪੜ੍ਹਦਾ ਹੁੰਦਾ ਸੀ। ਆਖੀਰ ਪੜ੍ਹ-ਪੜ੍ਹ ਕੇ ਉਹ ਪਾਗਲ ਹੋ ਗਿਆ।”, ਇਕ ਵਿਦਿਆਰਥੀ ਨੇ ਕਿਹਾ ਅਤੇ ਸਾਰੇ ਹੱਸ ਪਏ।
‘ਹਾਂ, ਜੈਗ ਠੀਕ ਕਹਿ ਰਿਹਾ ਹੈ। ਜਦੋਂ ਅਸੀਂ ਦੁਨੀਆਂ ਵਿਚ ਬਹੁਤ ਕੁਝ ਬੁਰਾ ਹੁੰਦਾ ਜਾਣ ਲੈਂਦੇ ਹਾਂ ਤਾਂ ਬਹੁਤ ਚਿੰਤਾ ਵਿਚ ਡੁੱਬ ਜਾਂਦੇ ਹਾਂ। ਕੁਝ ਲੋਕ ਤਾਂ ਐਨੀ ਚਿੰਤਾ ਕਰਨ ਲੱਗ ਪੈਂਦੇ ਹਨ ਕਿ ਆਪਣਾ ਦਿਮਾਗੀ ਸੰਤੁਲਨ ਹੀ ਗੁਆ ਬੈਠਦੇ ਨੇ ਕਿਉਂਕਿ ਉਹ ਸੋਚਣ ਲੱਗ ਪੈਂਦੇ ਨੇ ਕਿ ਐਨਾ ਕੁਝ ਬੁਰਾ ਹੋਣ ਤੋਂ ਉਨ੍ਹਾਂ ਨੇ ਹੀ ਰੋਕਣਾ ਹੈ। ਪਰ ਉਹ ਇਹ ਨਹੀ ਜਾਣਦੇ ਕਿ ਬਹੁਤ ਸਾਰੇ ਲੋਕ ਅਤੇ ਸੰਸਥਾਵਾਂ ਸਮਾਜ ਵਿਚ ਸੁਧਾਰ ਲਿਆਉਣ ਲਈ ਜੀ ਤੋੜ ਕੋਸ਼ਿਸ਼ ਕਰ ਰਹੀਆਂ ਨੇ।”, ਅਧਿਆਪਕ ਨੇ ਆਪਣੀ ਗੱਲ ਜਾਰੀ ਰੱਖੀ।

“ਕਈ ਚੰਗੇ ਪੜ੍ਹੇ-ਲਿਖੇ ਆਪਣੀ ਹਰ ਸੰਭਵ ਕੋਸ਼ਿਸ਼ ਨਾਲ ਸਮਾਜ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਨਿਹਚਾਵਾਨ ਲੋਕ ਅਧਿਆਪਕ ਬਣ ਕੇ ਕੰਮ ਕਰ ਰਹੇ ਹਨ। ਕਈ ਲੇਖਕ ਬਣ ਕੇ ਚੇਤਨਾ ਫ਼ੈਲਾ ਰਹੇ ਹਨ। ਕਈ ਅਖਬਾਰਾਂ ਅਤੇ ਰਸਾਲਿਆਂ ਲਈ ਲਿਖ ਰਹੇ ਹਨ। ਕਈ ਰੇਡੀਓ ਅਤੇ ਟੈਲੀਵੀਜਨ ‘ਤੇ ਟਾਕ ਸ਼ੋ ਕਰ ਰਹੇ ਹਨ। ਕਈ ਲੋਕ ਅਜਿਹਾ ਵਿਲੱਖਣ ਕੰਮ ਕਰ ਜਾਂਦੇ ਹਨ ਕਿ ਜਿਸ ਨਾਲ ਇਕ ਖਾਸ ਖੇਤਰ ਵਿਚ ਦੁਨੀਆਂ ਦਾ ਚਿਹਰਾ ਹੀ ਬਦਲ ਜਾਂਦਾ ਹੈ। ਐਸੇ ਅਨੇਕ ਲੋਕਾਂ ਦੀ ਮਿਹਨਤ ਦੇ ਕਾਰਨ ਕਈ ਚੰਗੇ
ਬਦਲਾਅ ਆਏ ਹਨ ਅਤੇ ਕਈ ਕ੍ਰਾਂਤੀਆਂ ਆਉਣ ਨੂੰ ਤਿਆਰ ਹਨ।”,ਅਧਿਆਪਕ ਨੇ ਸਮਝਾਇਆ।
“ਸਰ, ਜਿਵੇਂ ਤੁਸੀਂ ਅੰਗਰੇਜ਼ੀ ਸਿਖਾਉਣ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਹੈ!”, ਇਕ ਵਿਦਿਆਰਥੀ ਨੇ ਕਿਹਾ।
“ਤੁਹਾਨੂੰ ਸ਼ਾਇਦ ਇੰਜ ਲੱਗਦਾ ਹੋਵੇ। ਪਰ ਮਂੈ ਸੱਚੇ ਦਿਲੋਂ ਇਹ ਮਹਿਸੂਸ ਕਰਦਾ ਹਾਂ ਕਿ ਮੈਨੂੰ ਹਾਲੇ ਹੋਰ ਬਹੁਤ ਮਿਹਨਤ ਕਰਨੀ ਪੈਣੀ ਹੈ। ਮਂੈ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪੜ੍ਹਨ ਦੀ ਆਦਤ ਪੈ ਜਾਵੇ। ਮੈਂ ਅਜੇ ਪੂਰੀ ਤਰਾਂ ਕਾਮਯਾਬ ਅਧਿਆਪਕ ਅਤੇ ਲੇਖਕ ਨਹੀ ਬਣ ਸਕਿਆ ਹਾਂ”, ਅਧਿਆਪਕ ਨੇ ਸਮਝਾਇਆ।

“ਸਰ, ਤੁਹਾਨੂੰ ਐਨੇ ਲੋਕ ਜਾਣਦੇ ਹਨ। ਜਦੋਂ ਤੁਸੀਂ ਇਸ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ?”, ਇਕ ਵਿਦਿਆਰਥੀ ਨੇ ਪੁੱਛਿਆ।
“ਬਹੁਤ ਚੰਗਾ ਲੱਗਦਾ ਹੈ। ਇਕ ਵਾਰ ਮਂੈ ਇਕ ਕਵਿਤਾ ਪੜ੍ਹੀ ਸੀ ‘ਓਜ਼ੀਮੇਂਡੀਆਸ’। ਕਵੀ ਇਸ ਵਿਚ ਜਿਕਰ ਕਰਦਾ ਹੈ ਕਿ ਉਹ ਇਕ ਵਾਰ ਇਕ ਰੇਗਿਸਤਾਨ ਰਾਹੀਂ ਪੈਦਲ ਜਾ ਰਿਹਾ ਸੀ ਜਦੋਂ ਉਸਨੇ ਵੇਖਿਆ ਕਿ ਇਕ ਬਹੁਤ ਵੱਡੀ ਟੁੱਟੀ ਹੋਈ ਅਤੇ ਆਪਣੇ ਥੜ੍ਹੇ ਤੋਂ ਡਿੱਗੀ ਮੂਰਤੀ ਲਗਭਗ ਅੱਧੀ ਕੁ ਰੇਤ ਵਿਚ ਦੱਬੀ ਪਈ ਸੀ। ਕਵੀ ਨੇ ਉਸਦਾ ਚਿਹਰਾ ਵੇਖਣ ਲਈ ਮਿੱਟੀ ਹਟਾਈ ਅਤੇ ਵੇਖਿਆ ਕਿ ਇਕ ਰਾਜੇ ਦੇ ਚਿਹਰੇ ‘ਤੇ ਬੜੇ ਹੀ ਘਮੰਡ ਦੇ ਹਾਵਭਾਵ ਸਨ। ਰਾਜੇ ਦਾ ਨਾਂ ‘ਓਜ਼ੀਮੇਂਡੀਆਸ’ ਪੜ੍ਹ ਕੇ ਕਵੀ ਲਿਖ ਕੇ ਆਪਣੇ ਅਹਿਸਾਸ ਦੱਸਦਾ ਹੈ ਕਿ ਦੁਨੀਆਂ ਵਿਚ ਕੁਝ ਵੀ ਸਥਿਰ ਨਹੀ ਹੈ। ਸਾਰੀ ਸ਼ੋਹਰਤ ਅਤੇ ਤਾਨਾਸ਼ਾਹੀ ਸਿਰਫ਼ ਥੋੜੀ ਦੇਰ ਲਈ ਹੀ ਹੁੰਦੀ ਹੈ ਭਾਵੇ ਕਿੰਨੀ ਵੀ ਵੱਡੇ ਪੱਧਰ ਦੀ ਕਿਉਂ ਨਾ ਹੋਵੇ। ਅਗਲੀਆਂ ਪੀੜ੍ਹੀਆਂ ਆਪਣੇ ਜੀਵਨ ਸੰਘਰਸ਼ ਵਿਚ ਐਨੀਆਂ ਰੁੱਝ ਜਾਂਦੀਆਂ ਨੇ ਕਿ ਉਨ੍ਹਾਂ ਕੋਲ ਬੀਤੇ ਸਮੇ ਦੇ ਮਸ਼ਹੂਰ ਲੋਕਾਂ ਨੂੰ ਯਾਦ ਕਰਨ ਦਾ ਸਮਾਂ ਹੀ ਨਹੀ ਹੁੰਦਾ। ਫ਼ਿਰ ਮੈਂ ਸਮਝਿਆ ਕਿ ਸੁਧਾਰ ਲਿਆਉਣ ਲਈ ਮੈਨੂੰ ਬਹੁਤ ਮਿਹਨਤ ਕਰਨ ਦੀ ਜਰੂਰਤ ਹੈ। ਇਸ ਸਭ ਦੇ ਬਾਵਜੂਦ ਵੀ ਮੈਨੂੰ ਹਰ ਇਕ ਨੇ ਜਲਦੀ ਭੁੱਲ ਜਾਣਾ ਹੈ। ਜੇਕਰ ਲੋਕ ਮੇਰੇ ਕੰਮ ਦਾ ਫ਼ਾਇਦਾ ਲੈ ਸਕਣ ਤਾਂ ਮੈਨੂੰ ਸ਼ਾਇਦ ਕੁਝ ਪਲਾਂ ਲਈ ਯਾਦ ਵੀ ਕਰ ਲਿਆ ਕਰਨਗੇ। ਜਿਵੇਂ ਅਸੀਂ ਟੈਲੀਵੀਜਨ ਤਾਂ ਸਾਰੇ ਹੀ ਵੇਖਦੇ ਹਾਂ। ਕੌਣ-ਕੌਣ ‘ਜੇ ਐੱਲ ਬੇਅਰਡ’ ਨੂੰ ਯਾਦ ਕਰਦਾ ਹੈ ਜਿਸਨੇ ਟੈਲੀਵੀਜਨ ਦੀ ਕਾਢ ਕੱਢੀ ਸੀ? ਇਸ ਲਈ ਮੈ ਮਹਿਸੂਸ ਕਰਦਾ ਹਾਂ ਕਿ ਮੈਨੂੰ ਸਮਾਜ ਲਈ ਵੱਧ ਤੋਂ ਵੱਧ ਭਲੇ ਦੇ ਕੰਮ ਕਰਨੇ ਚਾਹੀਦੇ ਨੇ ਜਦ ਤਕ ਮੇਰੀ ਸਿਹਤ ਮੇਰਾ ਸਾਥ ਦਿੰਦੀ ਹੈ ਅਤੇ ਪਰਮਾਤਮਾਂ ਆਗਿਆ ਦਿੰਦਾ ਹੈ।”, ਪ੍ਰੋ. ਵਿਰਦੀ ਨੇ ਇਕ ਉਦਹਾਰਣ ਨਾਲ ਸਮਝਾਇਆ।

“ਸਰ, ਅੱਜ ਦਾ ਚੁਟਕਲਾ ਕੀ ਹੈ?”, ਇਕ ਵਿਦਿਆਰਥੀ ਨੇ ਕੁਝ ਦੇਰ ਰੁੱਕ ਕੇ ਪੁੱਛਿਆ।
“ਇਸ ਤਰਾਂ ਹੈ ਕਿ ਪਿਆਰ ਅੰਨ੍ਹਾਂ ਹੁੰਦਾ ਹੈ ਅਤੇ ਵਿਆਹ ਅੱਖਾਂ ਖੋਲ੍ਹ ਦਿੰਦਾ ਹੈ”, ਪ੍ਰੋ ਵਿਰਦੀ ਨੇ ਕਿਹਾ। ਸਾਰੀ ਕਲਾਸ ਖਿੜਖਿੜਾ ਕੇ ਹੱਸ ਪਈ। ਕੁਝ ਕੁਆਰੇ ਮੁੰਡੇ ਤਾਂ ਕਿੰਨੀਂ ਦੇਰ ਤੱਕ ਹੱਸਦੇ ਰਹੇ।
ਅਤੇ ਫ਼ਿਰ ਛੁੱਟੀ ਦਾ ਸਮਾਂ ਹੋ ਗਿਆ। ਮੈਂ ਘਰ ਬਿਹਤਰ ਮੂਡ ਵਿਚ ਆਈ। ਮਂੈ ਆਪਣਾ ੀਓ.ਠੰ ਦਾ ਟੈੱਸਟ ਪਾਸ ਕਰਨ ਲਈ ਬੜੀ ਮਿਹਨਤ ਕਰ ਰਹੀ ਸੀ। ਨੈਂਸੀ ਦੇ ਇਲਾਵਾ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀ ਸੀ।
ਮੈਂ ਕਈ ਵਾਰ ਸੋਚਦੀ ਕਿ ਨੈਂਸੀ ਵੀ ਮੇਰੇ ਵਾਂਗ ਹੀ ਤਰ੍ਹਾਂ-ਤਰ੍ਹਾਂ ਦੀਆਂ ਤਕਲੀਫ਼ਾਂ ਵਿਚੋਂ ਲੰਘੇਗੀ? ਕੀ ਸਾਡੇ ਸਮਾਜ ਵਿਚ ਸਾਰੀਆਂ ਬੇਟੀਆਂ ਨਾ ਝੱਲੀਆਂ ਜਾ ਸਕਣ ਵਾਲੀਆਂ ਪੀੜਾਂ ਹੰਡਾਉਣ ਲਈ ਹੀ ਜਨਮ ਲੈਂਦੀਆਂ ਨੇ? ਕਿੰਨਾਂ ਵੱਡਾ ਮਜ਼ਾਕ ਹੈ ਇਹ ਕੁੜੀਆਂ ਦੀ ਜਿੰਦਗੀ ਤੇ?
ਮੈ ਨੈਂਸੀ ਨੂੰ ਸੁਲਾਉਂਦੀ ਹੋਈ ਬਹੁਤ ਉਦਾਸ ਮਹਿਸੂਸ ਕਰ ਰਹੀ ਸੀ।

ਪ੍ਰੋ. ਵਿਰਦੀ ਦੀ ਇੰਟਰਵਿਊ
ਅਗਲੇ ਦਿਨ ਸਾਡੀ ਅੰਗਰੇਜੀ ਦੀ ਕਲਾਸ ਲੱਗੀ ਅਤੇ ਡਿਸਕਸ਼ਨ ਸ਼ੁਰੂ ਹੋਈ।
“ਸਰ, ਮੈ ਤੁਹਾਡੀਆਂ ਸ਼ਮੀ ਝੱਜ ਹੁਰਾਂ ਨਾਲ ਕਈ ਮੁਲਾਕਾਤਾਂ ਲਸ਼ਕਾਰਾ ਟੀਵੀ ‘ਤੇ ਵੇਖੀਆਂ ਹਨ। ਤੁਹਾਡੇ ਅੰਦਰ ਇਹ ਸੋਚ ਕਿਵੇਂ ਜਾਗੀ ਕਿ ਤੁਸੀਂ ਅੰਗਰੇਜੀ ਭਾਸ਼ਾ ਦੀ ਮੁਹਾਰਤ ਹਾਸਿਲ ਕਰ ਕੇ ਲੋਕਾਂ ਨੂੰ ਸਿਖਾਓ?”, ਮਂੈ ਪੁੱਛਿਆ।
“ਬਈ ਅੱਜ ਤਾਂ ਤੁਸੀਂ ਹੀ ਮੇਰੀ ਹੀ ਇੰਟਰਵਿਉ ਕਰਨ ਲੱਗ ਪਏ!”, ਪ੍ਰੋ. ਵਿਰਦੀ ਨੇ ਕਿਹਾ
“ਸਰ, ਦੱਸੋ ਤਾਂ ਸਹੀ।”, ਮੈਂ ਫ਼ਿਰ ਕਿਹਾ।
“ਇਹ ਤਾਂ ਇਕ ਲੰਬੀ ਕਹਾਣੀ ਹੈ।”, ਪ੍ਰੋ. ਵਿਰਦੀ ਨੇ ਕਿਹਾ।
“ਸਰ, ਤੁਸੀਂ ਪਿਛਲੇ ਸਮੇਂ ਵਿਚ ਕਿੰਨੀਆਂ ਹੀ ਵਧੀਆ ਕਿਤਾਬਾਂ ਲਿਖੀਆਂ ਹਨ ਅਤੇ ਉਹ ਓਨਗਲਸਿਹੀਸੜeਰੇਓਅਸੇ।ਚੋਮ  ਦੇ ਇਲਾਵਾ ਅਮਅਡੋਨ।ਚੋਮ  ‘ਤੇ ਪੂਰੀ ਦੁਨੀਆਂ ਵਿਚ ਵਿਕ ਰਹੀਆਂ ਹਨ। ਤੁਸੀਂ ਕਲਾਸਾਂ ਵਿਚ ਵੀ ਪੂਰਾ ਸਮਾਂ ਲਗਾਉਂਦੇ ਹੋ। ਕਿਤਾਬਾਂ ਲਿਖਣ ਲਈ ਐਨਾ ਸਮਾਂ ਕਿਵੇਂ ਕੱਢਦੇ ਹੋ?”, ਇਕ ਵਿਦਿਆਰਥੀ ਨੇ ਪੁੱਛਿਆ।

“ਇੰਜ ਹੋਇਆ ਕਿ ਜਦ ਮੈ 23 ਸਾਲ ਦਾ ਸੀ ਇਕ ਦਿਨ ਮੇਰੇ ਮਨ ਵਿਚ ਆਇਆ ਕਿ ਅਸੀਂ ਜੇ ਮੇਰੀ ਉਮਰ 60 ਸਾਲ ਦੀ ਹੋਈ ਤਾਂ ਮੈ ਸਿਰਫ਼ 37 ਸਾਲ ਹੋਰ ਜੀਉਣਾ ਹੈ। ਇਨ੍ਹਾਂ ਵਿਚੋਂ ਕਰੀਬ 17 ਸਾਲ ਤਾਂ ਮੈ ਸੌਂ ਕੇ ਹੀ ਬਿਤਾ ਦੇਣੇ ਨੇ। ਕੀ ਮਂੈ ਬਾਕੀ ਦੇ ਵੀਹ ਸਾਲਾਂ ਵਿਚ ਆਪਣੀ ਜਿੰਦਗੀ ਜੀ ਕੇ ਵੇਖ ਸਕਾਂਗਾ? ਇਸ ਜਾਗਣ ਦੇ ਸਮੇ ਵਿਚੋਂ ਵੀ ਬਹੁਤਾ ਸਮਾਂ ਬੇਕਾਰ ਦੀਆਂ ਗੱਲਾਂ ਕਰਦਿਆਂ, ਸਫ਼ਰ ਕਰਦਿਆਂ ਅਤੇ ਖਾਂਦਿਆਂ-ਪੀਂਦਿਆਂ ਲੰਘਾ ਲੈਣਾ ਹੈ। ਮਂੈ ਜਿੰਦਗੀ ਵਿਚ ਆਪਣੀ ਪਹਿਚਾਣ ਬਨਾਉਣ ਲਈ ਅਤੇ ਸਮਾਜ ਦੇ ਭਲੇ ਲਈ ਕਦੋਂ ਕੋਈ ਕੰਮ ਕਰਨਾ ਹੈ? ਮਂੈ ਤਾਂ ਐਸਾ ਕੁਝ ਸੋਚਿਆ ਵੀ ਨਹੀ ਸੀ ਮੈਂ ਕੁਝ ਵੱਖਰਾ ਅਤੇ ਖ਼ਾਸ ਕੀ ਕਰਾਂ? ਮੈਂ ਉਸੇ ਦਿਨ ਤੋਂ ਜਿੰਦਗੀ ਨੂੰ ਬੜੀ ਗੰਭੀਰਤਾ ਨਾਲ ਲੈਣਾ ਅਤੇ ਵਿਚਾਰਨਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਇਕ-ਇਕ ਪਲ ਦੀ ਕਦਰ ਕਰਨ ਲੱਗਾ। ਮੈ ਦਿੱਲੀ ਵਿਚ ਆਪਣੀ ‘ਡਿਜ਼ਾਈਨ ਇੰਜਨੀਅਰ’ ਦੀ ਨੌਕਰੀ ਦੇ ਨਾਲ ਆਪਣੀ ਹੋਰ ਵੀ ਪੜ੍ਹਾਈ ਸ਼ੁਰੂ ਕਰ ਲਈ। ਮਂੈ ਵੇਖਿਆ ਕਿ ਅੰਤਰਰਾਸ਼ਟਰੀ ਪੱਧਰ ਤੇ ਤਰੱਕੀ ਕਰਨ ਲਈ ਅੰਗਰੇਜ਼ੀ ਭਾਸ਼ਾ ਸਿੱਖਣੀ ਬਹੁਤ ਜਰੂਰੀ ਹੋ ਗਈ ਸੀ। ਬਹੁਤ ਲੋਕਾਂ ਨੂੰ ਅੰਗਰੇਜੀ ਬੋਲਣ ਦੀ ਬਹੁਤ ਮੁਸ਼ਿਕਲ ਆਉਂਦੀ ਸੀ। ਦੋ ਅੰਗਰੇਜੀ ਦੀਆਂ ਅਖਬਾਰਾਂ ਟ੍ਰਿਬਿਊਨ ਅਤੇ ਹਿੰਦੁਸਤਾਨ ਟਾਈਮਜ਼ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ। ਮਂੈ ਸਾਰਿਆਂ ਦੀ ਇਸ ਵਿਚ ਵੱਡੇ ਪੱਧਰ ਤੇ ਮੱਦਦ ਕਰਨ ਦਾ ਮਨ ਬਣਾਇਆ। ਵੇਖਦੇ ਹੀ ਵੇਖਦੇ ਮੇਰੀ ਮਿਹਨਤ ਨਾਲ ਮੇਰੀ ਜ਼ਿੰਦਗੀ ਬਦਲ ਗਈ। ਮਂੈ ਆਪਣੀ ਪਹਿਲੀ ਕਿਤਾਬ “ਮਾਰਵਲੱਸ ਇੰਗਲਿਸ਼ ਸਪੀਕਿੰਗ ਕੋਰਸ” ਲਿਖੀ। ਇਕ ਤਜਰਬੇਕਾਰ ਪ੍ਰੋਫ਼ੈਸਰ ਮੇਰੀ ਕਿਤਾਬ ਵਿਚੋਂ ਗ਼ਲਤੀਆਂ ਲੱਭਣ ਲਈ ਪੜ੍ਹ ਰਿਹਾ ਸੀ। ਉਹ ਇਸ ਕਿਤਾਬ ਤੋਂ ਐਨਾ ਪ੍ਰਭਾਵਤ ਹੋਇਆ ਕਿ ਉਸ ਨੇ ਇਹ ਕਿਹਾ ਕਿ ਇਹ ਕਿਤਾਬ ਦੁਨੀਆਂ ਵਿਚ ਚਮਤਕਾਰ ਕਰਕੇ ਵਿਖਾਏਗੀ। ਖੁਸ਼ੀ ਨਾਲ ਮੇਰੀਆਂ ਅੱਖਾਂ ਭਰ ਆਈਆਂ। ਮਂੈ ਇਹ ਕਿਤਾਬ ਖੁਦ ਹੀ ਛਾਪਣ ਦਾ ਫ਼ੈਸਲਾ ਕੀਤਾ। ਇਹ ਕਿਤਾਬ ਬਹੁਤ ਕਾਮਯਾਬ ਸਾਬਿਤ ਹੋਈ।”, ਅਧਿਆਪਕ ਨੇ ਬੋਲਣਾ ਜਾਰੀ ਰੱਖਿਆ।

“ਜਿਸ ਸਾਲ ਮੈਂ ਇਹ ਕਿਤਾਬ ਲਿਖੀ ਮੈਨੂੰ ਰੀੜ ਦੀ ਹੱਡੀ ‘ਚ ਡਿਸਕ ਦੀ ਤਕਲੀਫ਼ ਹੋ ਗਈ। ਤਕਲੀਫ਼ ਐਨੀ ਵਧ ਗਈ ਕਿ ਮਂੈ ਕਈ ਮਹੀਨਿਆਂ ਲਈ ਮੰਜੇ ‘ਤੇ ਹੀ ਪੈ ਗਿਆ। ਮੈਂ ਬਰਦਾਸ਼ਤ ਤੋਂ ਬਾਹਰ ਦਰਦਾਂ ਵਿਚੋਂ ਲੰਘ ਰਿਹਾ ਸੀ। ਮਂੈ ਆਪਣੇ ਘਰਦਿਆਂ ਨੂੰ ਕਹਿ ਰਿਹਾ ਸੀ ਕਿ ਮੈਨੂੰ ਜ਼ਹਿਰ ਦਾ ਟੀਕਾ ਲਗਵਾ ਕੇ ਮੇਰਾ ਕੰਮ ਖਤਮ ਕਰਨ। ਮੈਂ ਮੌਤ ਦਾ ਦਰਵਾਜਾ ਖੜਕਾ ਰਿਹਾ ਸੀ ਪਰ ਦਰਵਾਜਾ ਖੁੱਲ੍ਹ ਨਹੀ ਸੀ ਰਿਹਾ। ਮੈਂ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਹਾਂ। ਸ਼ਾਇਦ ਮੇਰੇ ਮਾਂ-ਬਾਪ ਦੀ ਭਗਤੀ ਅਤੇ ਮੇਰੀ ਪਤਨੀ ਦੀ ਸੇਵਾ ਨੇ ਮੈਨੂੰ ਬਚਾ ਲਿਆ। ਛੇ ਮਹੀਨਿਆਂ ਦੇ ਅੱਤ ਭਿਆਨਕ ਸਮੇ ਬਾਅਦ ਮੈ ਠੀਕ ਹੋਇਆ। ਮੈਂ ਤਾਂ ਤੁਰਨਾਂ ਵੀ ਭੁੱਲ ਗਿਆ ਸੀ।”, ਅਧਿਆਪਕ ਇਕ ਪਲ ਲਈ ਰੁੱਕਿਆ।

“ਮੈਨੂੰ ਲੱਗਿਆ ਕਿ ਰੱਬ ਨੇ ਮੈਨੂੰ ਦੂਸਰੀ ਜ਼ਿੰਦਗੀ ਬਖਸ਼ੀ ਹੈ। ਮਂੈ ਇਸਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਦਾ ਫ਼ੈਸਲਾ ਕੀਤਾ। ਮੈ ਸੋਚਿਆ ਕਿ ਮੈਂ ਜਿੰਨੀ ਮਿਹਨਤ ਕਰਕੇ ਆਪਣਾ ਜਨਮ ਸਫ਼ਲ ਕਰ ਲਵਾਂ ਓਨਾਂ ਹੀ ਵਧੀਆ ਹੈ। ਸੋ ਮੈਂ ਉਦੋਂ ਤੋਂ ਇਕ ਮਨ ਹੋ ਕੇ ਬਹੁਤ ਮਿਹਨਤ ਕਰ ਰਿਹਾ ਹਾਂ। ਹਰ ਇਕ ਦਿਨ ਨੂੰ ਮੈ ਇਕ ਸਾਲ ਵਾਂਗ ਜਿਉਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਰੱਬ ਦੀ ਦਿੱਤੀ ਹਰ ਰਾਤ ਨੂੰ ਚੰਗੀ ਨੀਂਦ ਲੈਣ ਲਈ ਪਰਮਾਤਮਾਂ ਅੱਗੇ ਅਰਦਾਸ ਕਰਕੇ ਸੌਂਦਾ ਹਾਂ। ਮਂੈ ਜਿੰਦਗੀ ਨੂੰ ਅੱਜ ਵਿਚ ਭਰਪੂਰ ਜੀ ਰਿਹਾ ਹਾਂ।”, ਪ੍ਰੋ. ਵਿਰਦੀ ਆਪਣੀ ਗੱਲ ਖਤਮ ਕੀਤੀ।

ਸਾਰੇ ਵਿਦਿਆਰਥੀਆਂ ਦੇ ਚਿਹਰੇ ਬੜੇ ਗੰਭੀਰ ਹੋ ਗਏ ਸਨ। ਕਲਾਸ ਦਾ ਸਮਾਂ ਖਤਮ ਹੋਣ ਵਿਚ ਦਸ ਕੁ ਮਿੰਟ ਪਏ ਸਨ।
“ਕਿਸੇ ਨੂੰ ਹੱਸਦਾ ਵੇਖ ਕੇ ਇਹ ਨਾ ਸਮਝਿਆ ਕਰੋ ਕਿ ਉਹ ਸੱਚੀਂ ਬਹੁਤ ਖੁਸ਼ ਹੈ। ਜੋ ਤੁਹਾਡੀਆਂ ਅੱਖਾਂ ਵੇਖਦੀਆਂ ਨੇ ਉਹ ਅਕਸਰ ਝੂਠ ਹੁੰਦਾ ਹੈ। ਸੱਚੀ ਵਿਦਿਆ ਲੈ ਕੇ ਆਪਣੀ ਤੀਸਰੀ ਅੱਖ ਖੋਲੋ। ਫ਼ਿਰ ਦੁਨੀਆਂ ਨੂੰ ਵੇਖੋ ਅਤੇ ਜੀਓ। ਜਿੰਦਗੀ ਜੀਉਣ ਦਾ ਨਜ਼ਾਰਾ ਫ਼ਿਰ ਆਉਂਦਾ ਹੈ। ਖ਼ੁਸ਼ ਰਿਹਾ ਕਰੋ।”, ਪ੍ਰੋ ਵਿਰਦੀ ਨੇ ਸਾਰਿਆਂ ਨੂੰ ਗੰਭੀਰ ਮੂਡ ਤੋਂ ਬਾਹਰ ਕੱਢਣ ਲਈ ਕਿਹਾ।

ਜਦੋਂ ਸਾਰਿਆਂ ਦੇ ਚਿਹਰੇ ਫ਼ਿਰ ਵੀ ਗੰਭੀਰ ਰਹੇ ਤਾਂ ਪ੍ਰੋ. ਵਿਰਦੀ ਨੇ ਇਕ ਵਿਦਿਆਰਥੀ ਨੂੰ ਕਿਹਾ, “ਜਰਾ ਅੰਦਰ ਆਪਣੇ ਮੈਡਮ ਨੂੰ ਪੁੱਛਣਾ ਕਿ ਅੱਜ ਮੇਰਾ ਦਾਲ-ਸਬਜੀ ਬਨਾਉਣ ਦਾ ਦਿਨ ਹੈ ਕਿ ਉਨ੍ਹਾਂ ਦਾ?”, ਇਕ ਵਿਦਿਆਰਥੀ ਨੇ ਸੱਚੀਂ ਜਾ ਕੇ ਕਹਿ ਦਿੱਤਾ।

“ਲੈ ਤਾਂ, ਜਿਵੇਂ ਕਿਚਨ ਦਾ ਕੰਮ ਇਹ ਹੀ ਕਰਦੇ ਨੇ! ਤੁਹਾਡੇ ਸਰ ਬੜੇ ਚਲਾਕ ਨੇ, ਕਦੇ ਚਾਹ ਤਕ ਵੀ ਆਪ ਨਹੀ ਬਣਾਉਂਦੇ। ਗੱਲਾਂ ਵੇਖੋ ਕਿੱਦਾਂ ਦੀਆਂ ਕਰਦੇ ਆ!”, ਮਿਸਿਜ਼ ਵਿਰਦੀ ਦੂਸਰੇ ਕਮਰੇ ਵਿਚ ਇਕ ਹੋਰ ਕਲਾਸ ਨੂੰ ਪੜ੍ਹਾ ਰਹੇ ਸਨ। ਉਨ੍ਹਾਂ ਨੇ ਸਾਡੇ ਕਮਰੇ ਵਿਚ ਆ ਕੇ ਕਿਹਾ।
“ਵੇਖੋ ਮਿਸਿਜ਼ ਵਿਰਦੀ। ਤੁਹਾਨੂੰ ਪਤਾ ਹੈ ਕਿ ਮੈਨੂੰ ਦਾਲ-ਸਬਜੀ ਬਨਾਉਣ ਨੂੰ ਕੋਈ ਦੇਰ ਨਹੀ ਲੱਗਦੀ, ਸਿਰਫ਼ ਯੋਜਨਾਂ ਬਨਾਉਣ ਨੂੰ ਥੋੜਾ ਸਮਾਂ ਲੱਗ ਜਾਂਦਾ ਹੈ। ਮੈਨੂੰ ਲੱਗਦੈ ਕਿ ਅੱਜ ਮੇਰੀ ਵਾਰੀ ਹੈ। ਜੇ ਤੁਸੀਂ ਆਪਣੀ ਪਸੰਦ ਦੱਸ ਦਿਉ ਤਾਂ…। ਜੇ ਰੋਟੀ-ਪਾਣੀ ਲੇਟ ਹੋ ਗਿਆ ਤਾਂ ਤੁਸੀਂ ਮੈਨੂੰ ਫ਼ਿਰ ਠੰਢ ਵਿਚ ਬਾਹਰ ਖੜੇ ਕਰ ਦੇਣੈ। ‘ਤੇ ਮੈ ਨਹੀ ਚਾਹੁੰਦਾ ਕਿ…”, ਪ੍ਰੋ. ਵਿਰਦੀ ਨੇ ਅਜਿਹੇ ਅੰਦਾਜ ਵਿਚ ਕਿਹਾ ਅਤੇ ਕੁਝ ਪਲ ਲਈ ਸਾਨੂੰ ਲੱਗਿਆ ਕਿ ਸਰ ਸੱਚ ਬੋਲ ਰਹੇ ਹਨ।
“ਬਹੁਤੀਆਂ ਗੱਲਾਂ ਨਾ ਕਰੋ। ਇਕ ਵੱਜ ਗਿਆ ਹੈ। ਘਰ ਚਲੋ ਮਂੈ ਸਾਰਿਆਂ ਨੂੰ ਖਾਣਾ ਵੀ ਬਣਾ ਕੇ ਦੇਣਾ ਹੈ। ਤੁਹਾਨੂੰ ਤਾਂ ਸਿਰਫ਼ ਕਿਤਾਬਾਂ ਹੀ ਲਿਖਣੀਆਂ ਆਉਂਦੀਆਂ ਨੇ।”, ਮੈਡਮ ਨੇ ਕਿਹਾ।

“ਵੇਖ ਲਓ ਵਿਦਿਆਰਥੀਓ, ਘਰ ਵਾਲਾ ਜਿੰਨਾ ਮਰਜ਼ੀ ਚੰਗਾ ਅਤੇ ਪੜ੍ਹਿਆ-ਲਿਖਿਆ ਹੋਵੇ, ਹਰ ਪੰਜਾਬਣ ਨੂੰ ਫ਼ਿਰ ਵੀ ਸ਼ਿਕਾਇਤ ਰਹਿੰਦੀ ਏ; ਮੈਈਓਂ ਤੇਰੇ ਘਰ ਵਸੀ ਆਂ ਕਿ ਹੋਰ ਕੋਈ ਵਸੇ ਵੀ ਨਾ।”, ਮਿਸਟਰ ਵਿਰਦੀ ਗਾ ਵੀ ਚੰਗਾ ਲੈਂਦੇ ਸਨ ਅਤੇ ਉਨ੍ਹਾਂ ਨੇ ਇਹ ਲਾਈਨ ਡਰਾਮੇ ਜਿਹੇ ਨਾਲ ਗਾਈ। ਸਾਰੇ ਖਿੜ-ਖਿੜਾ ਕੇ ਹੱਸ ਪਏ ਅਤੇ ਕਲਾਸ ਤੋਂ ਬਾਹਰ ਨਿੱਕਲਣ ਲੱਗੇ।
“ਵੇਖ ਲੈ ਯਾਰ, ਸਰ ਨੇ ਆਪਣਾ ਮੂਡ ਬਦਲਣ ਲਈ ਕਿਵੇਂ ਗੱਲ ਬਦਲ ਦਿੱਤੀ। ਸਰ ਸਾਡੀ ਮਨੋਵਿਗਿਆਨਕ ਹਾਲਤ ਵੀ ਬੜੀ ਚੰਗੀ ਤਰਾਂ ਸਮਝਦੇ ਨੇ।”, ਸਾਡੇ ਅੱਗੇ ਜਾਂਦੇ ਵਿਦਿਆਰਥੀ ਆਪਸ ਵਿਚ ਗੱਲਾਂ ਕਰ ਰਹੇ ਸਨ।
“ਹਾਂ ਜਸਵੰਤ, ਕਲਾਸ ਵਿਚ ਆ ਕੇ ਪਤਾ ਹੀ ਨਹੀ ਲੱਗਦਾ ਕਿ ਟਾਈਮ ਕਦੋਂ ਬੀਤ ਜਾਂਦਾ ਹੈ।”, ਦੂਜੇ ਨੇ ਕਿਹਾ।

“ਸਰ ਨੇ ਵੀ ਬੜਾ ਦੁੱਖ ਵੇਖਿਆ ਹੈ ਪਰ ਹਰ ਵੇਲੇ ਖੁਸ਼ ਰਹਿੰਦੇ ਨੇ। ਆਪਣੀ ਵਾਈਫ਼ ਨਾਲ ਕਿੰਨਾ ਵਧੀਆ ਮਜ਼ਾਕ ਵੀ ਕਰ ਲੈਂਦੇ ਨੇ! ਇਨ੍ਹਾਂ ਦੀ ਲਵ ਮੈਰਿਜ ਹੋਈ ਹੋਵੇਗੀ ਜਾਂ ਅਰੇਂਜਡ ਮੈਰਿਜ?”, ਮੈਂ ਆਪਣੇ ਮਨ ਵਿਚ ਸੋਚਦੀ ਘਰ ਜਾ ਰਹੀ ਸੀ। ਕਈ ਪ੍ਰਸ਼ਨ ਮੇਰੇ ਮਨ ਵਿਚ ਸਨ ਜੋ ਮੈਂ ਪੁੱਛਣਾ ਚਾਹੁੰਦੀ ਸੀ ਪਰ ਮੈਨੂੰ ਕਲਾਸ ਵਿਚ ਮੌਕਾ ਹੀ ਨਹੀ ਮਿਲਿਆ ਸੀ ਪਰ ਇਹ ਗੱਲ ਜਰੂਰ ਸੀ ਕਿ ਜਿਸ ਮੂਡ ਵਿਚ ਮੈ ਕਲਾਸ ਲਗਾਉਣ ਗਈ ਸੀ ਉਸ ਨਾਲੋਂ ਮੇਰਾ ਮੂਡ ਵਾਪਸ ਆਉਣ ਵੇਲੇ ਚੰਗਾ ਸੀ।

ਰੂਹ ਦਾ ਟੁਕੜਾ ਦੇ ਗਿਆ ਦੁੱਖੜਾ

ਰਾਤ ਨੂੰ ਮੈਨੂੰ ਲੁਧਿਆਣੇ ਤੋਂ ਫ਼ੋਨ ਆਇਆ ਕਿ ਮੰਮੀ ਜੀ ਦੀ ਸ਼ੂਗਰ ਬਹੁਤ ਵਧ ਗਈ ਸੀ। ਮੈਂ ਉਨ੍ਹਾਂ ਨੂੰ ਕਈ ਵਾਰ ਖਾਣ-ਪੀਣ ਦਾ ਧਿਆਨ ਰੱਖਣ ਬਾਰੇ ਸਮਝਾਇਆ ਸੀ ਪਰ ਉਹ ਬਿਲਕੁਲ ਪਰਹੇਜ਼ ਨਹੀ ਸੀ ਕਰਦੇ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ  ਕਰਵਾਉਣਾ ਪਿਆ ਸੀ। ਮੰਮੀ ਜੀ ਸੀਰੀਅਸ ਸਨ। ਡਾਕਟਰ ਨੇ ਦੱਸਿਆ ਸੀ ਮੰਮੀ ਜੀ ਦੇ ਦੋਨੋ ਗੁਰਦੇ ਫ਼ੇਲ੍ਹ ਹੋ ਗਏ ਸਨ। ਮੈਂ ਇਹ ਖਬਰ ਸੁਣ ਕੇ ਭੁੱਬਾਂ ਮਾਰ ਕੇ ਰੋ ਪਈ। ਮੇਰੀ ਕਿਸਮਤ ਵਿਚ ਤਾਂ ਦੁੱਖ ਹੀ ਦੁੱਖ ਲਿਖਿਆ ਹੋਇਆ ਸੀ। ਮੰਮੀ ਜੀ ਨੂੰ ਮੇਰਾ ਹੀ ਦੁੱਖ ਲੈ ਬੈਠਾ ਸੀ। ਥੋੜੀ ਜਿਹੀ ਵੀ ਮੈਨੂੰ ਚੈਨ ਮਿਲਦੀ ਸੀ ਕਿ ਦੁੱਖਾਂ ਦਾ ਇਕ ਹੋਰ ਤੁਫਾਨ ਮੇਰੀ ਜ਼ਿੰਦਗੀ ਤਹਿਸ-ਨਹਿਸ ਕਰਨ ਆ ਜਾਂਦਾ ਸੀ। ਮੈਂ ਸਾਰੀ ਰਾਤ ਨਾ ਸੌਂ ਸਕੀ, ਬੱਸ ਰੋਂਦੀ ਹੀ ਰਹੀ। ਅਗਲੇ ਦਿਨ ਮੈਂ ਬਲਜੀਤ ਦੇ ਮੰਮੀ ਨੂੰ ਕਹਿ ਕੇ ਆਪਣੀ ਇੰਡੀਆ ਦੀ ਐਮਰਜੈਂਸੀ ਟਿਕਟ ਬੁੱਕ ਕਰਵਾਈ। ਮੈਂ ਮਾਰਵਲੱਸ ਕਾਲਜ ਫ਼ੋਨ ਕਰ ਦਿੱਤਾ ਕਿ ਮੈਂ ਕਿਉਂ ਕਲਾਸਾਂ ਨਹੀ ਸੀ ਲਗਾ ਸਕਦੀ। ਮੈਂ ਕੈਨੇਡਾ ਤੋਂ ਚਲ ਪਈ ਅਤੇ ਇੰਡੀਆ ਪਹੁੰਚ ਗਈ। ਡੈਡੀ ਜੀ ਨੇ ਦੱਸਿਆ ਕਿ ਮੰਮੀ ਦੇ ਸਾਰੇ ਜਰੂਰੀ ਅੰਗ ਕੰਮ ਕਰਨਾ ਬੰਦ ਕਰਦੇ ਜਾ ਰਹੇ ਸਨ। ਮਂੈ ਡੈਡੀ ਦੇ ਗਲ਼ ਲੱਗ ਕੇ ਬੜਾ ਰੋਈ। ਮੰਮੀ ਜੀ ਨੂੰ ਆਕਸੀਜ਼ਨ ਲੱਗੀ ਹੋਈ ਸੀ।

ਮੰਮੀ ਜੀ ਨੂੰ ਆਕਸੀਜਨ ਲੱਗੀ ਹੋਈ ਸੀ। ਜਿਸ ਗੱਲ ਦਾ ਸਾਨੂੰ ਡਰ ਸੀ ਓਹੀ ਹੋਇਆ। ਅਗਲੇ ਦਿਨ ਸਵੇਰੇ ਗਿਆਰਾਂ ਕੁ ਵਜੇ ਮੰਮੀ ਸਦਾ ਲਈ ਸਾਨੂੰ ਛੱਡ ਕੇ ਚਲੇ ਗਏ। ਮਂੈ ਮੰਮੀ ਜੀ ਦੇ ਨਾਲ ਦੋ ਗੱਲਾਂ ਵੀ ਨਾ ਕਰ ਸਕੀ। ਮੇਰੀ ਤਾਂ ਜਿਵੇਂ ਦੁਨੀਆਂ ਹੀ Aੁੱਜੜ ਗਈ। ਮੰਮੀ ਜੀ ਦਾ ਚਿਹਰਾ ਵਾਰ-ਵਾਰ ਮੇਰੀਆਂ ਅੱਖਾਂ ਮੂਹਰੇ ਆ ਰਿਹਾ ਸੀ।

“ਹਾਏ ਮੈ ਤੈਨੂੰ ਕਿੱਥੋਂ ਲੱਭੂਂ ਨੀ ਮੇਰੀਏ ਭੈਣੇ? ਤੇਰੀ ਹਾਲੇ ਤੇਰੇ ਬੱਚਿਆਂ ਨੂੰ ਬੜੀ ਲੋੜ ਸੀ। ਤੂੰ ਤਾਂ ਹਾਲੇ ਕੁਝ ਵੇਖਿਆ ਹੀ ਨਹੀ ਸੀ। ਨੀ ਤੂੰ ਤਾਂ ਆਪਣੇ ਟੱਬਰ ਲਈ ਹਨੇਰਾ ਕਰ ਕੇ ਚਲੀ ਗਈ। ਤੂੰ ਐਦਾਂ ਕਿਉਂ ਕੀਤਾ? ਹਾਏ ਨੀ ਤੈਨੂੰ ਆਪਣੇ ਬੱਚਿਆਂ ‘ਤੇ ਰਤਾ ਵੀ ਤਰਸ ਨਾ ਆਇਆ…?”, ਸਾਡੀ ਇਕ ਦੂਰ ਦੀ ਮਾਸੀ ਨੇ ਵੈਣ ਪਾ-ਪਾ ਕੇ ਸਾਨੂੰ ਬੁਰੀ ਤਰ੍ਹਾਂ ਰੁਵਾ ਮਾਰਿਆ। ਮੈਨੂੰ ਖਿਆਲ ਵਿਚ ਮੈਂ ਉਸਨੂੰ ਪਹਿਲਾਂ ਕਦੇ ਵੇਖਿਆ ਵੀ ਨਹੀ ਸੀ।

ਮੰਮੀ ਦੀ ਚਲਾਣੇ ਦੀ ਖ਼ਬਰ ਸੁਣ ਕੇ ਮੀਨੂੰ ਅਤੇ ਅਮ੍ਰਿਤ ਦੇ ਮੰਮੀ ਵੀ ਕੈਨੇਡਾ ਤੋਂ ਚੱਲ ਪਏ। ਉਨ੍ਹਾਂ ਦੇ ਆਉਣ ਤਕ ਮੰਮੀ ਜੀ ਦਾ ਸਸਕਾਰ ਰੋਕ ਰੱਖਿਆ। ਮੀਨੂੰ ਵੀ ਆ ਕੇ ਬਹੁਤ ਰੋਈ। ਮੰਮੀ ਜੀ ਦੇ ਸਸਕਾਰ ਬਾਅਦ ਦੋ ਹਫ਼ਤੇ ਤਕ ਸਾਨੂੰ ਕਿਸੇ ਨੂੰ ਕਿਸੇ ਦੀ ਸੁੱਧ-ਬੁੱਧ ਹੀ ਨਹੀ ਸੀ। ਆਂਢੋਂ-ਗੁਆਢੋਂ, ਦੂਰੋਂ-ਨੇੜਿਓਂ ਕਈ ਜਾਣੇ ਅਫ਼ਸੋਸ ਕਰਨ ਆਉਂਦੇ ਰਹੇ। ਮੈਂ ਆਪਣੀ ਮੰਮੀ ਹੀ ਨਹੀ ਬਲਕਿ ਆਪਣੀ ਰੂਹ ਦਾ ਇਕ ਟੁਕੜਾ ਗੁਆ ਬੈਠੀ ਸੀ। ਮੇਰੀ ਜ਼ਿੰਦਗੀ ਹੋਰ ਵੀ ਬੋਝਲ ਹੋ ਗਈ ਸੀ। ਕਿਸੇ ਆਪਣੇ ਦੀ ਮੌਤ ਕਿੰਨੀ ਕੌੜੀ ਸਚਾਈ ਹੁੰਦੀ ਹੈ? ਹਾਏ ਓਏ ਰੱਬਾ! ਕਿੱਥੇ ਗੁਆਚ ਗਈ ਮੇਰੀ ਮੰਮੀ! ਆਪਣੀ ਮੰਮੀ ਨੂੰ ਨਾ ਮਂੈ ਕਦੇ ਦੁਬਾਰਾ ਵੇਖ ਸਕਣਾ ਸੀ ਅਤੇ ਨਾ ਹੀ ਉਸਦੀ ਅਵਾਜ ਸੁਣਨੀ ਸੀ।

ਮੇਰਾ ੀਓ.ਠੰ ਪਾਸ ਕਰਨਾ

ਬੜੇ ਦੁਖੀ ਮਨ ਨਾਲ ਮੀਨੂੰ, ਮੈਂ ਅਤੇ ਅਮ੍ਰਿਤ ਦੇ ਮੰਮੀ ਕੈਨੇਡਾ ਵਾਪਸ ਆਈਆਂ। ਮੀਨੂੰ ਨੇ ਅਤੇ ਮਂੈ ਰਾਹ ਵਿਚ ਕਈ ਵਾਰ ਇਕ ਦੂਜੀ ਨੂੰ ਰੋਂਦੀ ਨੂੰ ਚੁੱਪ ਕਰਵਾਇਆ। ਸਾਰਾ ਹਰਿਆ-ਭਰਿਆ ਕੈਨੇਡਾ ਅਤੇ ਰੌਣਕ ਮੇਲਾ ਹੋਣ ਦੇ ਬਾਵਜੂਦ ਵੀ ਮੈਨੂੰ ਤਾਂ ਆਪਣੀ ਮੰਮੀ ਦੇ ਚਲੇ ਜਾਣ ਬਾਅਦ ਵੀਰਾਨ ਲੱਗ ਰਿਹਾ ਸੀ। ਅਮ੍ਰਿਤ ਅਤੇ ਉਸਦੇ ਡੈਡੀ ਏਅਰਪੋਰਟ ਤੇ ਸਾਨੂੰ ਲੈਣ ਆਏ ਹੋਏ ਸਨ। ਅਸੀਂ ਘਰ ਪਹੁੰਚੇ। ਮੇਰਾ ਮਨ ਬਹੁਤ ਹੀ ਉਦਾਸ ਰਹਿੰਦਾ ਸੀ। ਮੇਰਾ ਤਾਂ ਕਿਸੇ ਕੰਮ ਵਿਚ ਵੀ ਦਿਲ ਹੀ ਨਹੀ ਸੀ ਲੱਗ ਰਿਹਾ।
“ਸੋਨੀਆਂ, ਇੰਜ ਢੇਰੀ ਢਾਉਣ ਨਾਲ ਜਿੰ.ਦਗੀ ਕਿਵੇਂ ਚੱਲੇਗੀ ਧੀਏ? ਤੇਰੇ ਵਲ ਵੇਖ ਕੇ ਨੈਂਸੀ ਵੀ ਮੈਨੂੰ ਸਵੇਰੇ ਪੁੱਛਦੀ ਸੀ ਕਿ ਉਸਦੀ ਮੰਮੀ ਕਿਉਂ ਐਨੀ ਚੁੱਪ ਰਹਿੰਦੀ ਹੈ। ਬੱਚੀਏ, ਇਸ ਵਲ ਵੇਖ ‘ਤੇ ਹਾਲਾਤਾਂ ਨਾਲ ਜਿਉਣਾ ਸਿੱਖ।”, ਇਕ ਦਿਨ ਬਲਜੀਤ ਦੇ ਮੰਮੀ ਨੇ ਮੈਨੂੰ ਸਮਝਾਇਆ।
“ਮੇਰੇ ਕੋਲੋਂ ਆਪਣੇ ਮੰਮੀ ਦਾ ਵਿਛੋੜਾ ਨਹੀ ਝੱਲ ਹੋ ਰਿਹਾ। ਮਂੈ ਕੀ ਕਰਾਂ ਮੰਮੀ ਜੀ?”, ਕਹਿੰਦੀ-ਕਹਿੰਦੀ ਦਾ ਮੇਰਾ ਰੋਣਾ ਨਿੱਕਲ ਗਿਆ। ਬਲਜੀਤ ਦੇ ਮੰਮੀ ਨੇ ਮੈਨੂੰ ਪਿਆਰ ਨਾਲ ਗਲੇ ਲਗਾਇਆ। ਉਨ੍ਹਾਂ ਮੈਨੂੰ ਆਪਣੀ ਪੜ੍ਹਾਈ ਪੂਰੀ ਕਰਕੇ ਕੈਨੇਡਾ ਵਿਚ ਸਰਟੀਫ਼ਾਈਡ ਨਰਸ ਬਨਣ ਲਈ ਕਿਹਾ। ਮੈਂ ਆਪਣੀ ੀਓ.ਠੰ ਦੀ ਕੋਚਿੰਗ ਪੂਰੀ ਕਰਨ ਲਈ ਆਪਣੀਆਂ ਕਲਾਸਾਂ ਫ਼ਿਰ ਸ਼ੁਰੂ ਕਰ ਲਈਆਂ।
ਇਕ ਦਿਨ ਕਲਾਸ ਦੀ ਡਿਸਕਸ਼ਨ ਵਿਚ ਗੱਲ ਚੱਲੀ ਕਿ ਅਧਿਆਤਮਿਕਤਾ ਸਾਡੀ ਜ਼ਿੰਦਗੀ ਵਿਚ ਕਿੰਨੀ ਜਰੂਰੀ ਹੈ।

“ਮੇਰੇ ਖਿਆਲ ਵਿਚ ਅਧਿਆਤਮਿਕਤਾ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਹਰ ਬੱਚੇ ਦੀ ਜਿੰਮੇਵਾਰੀ ਹੈ। ਜਿਉਂ-ਜਿਉਂ ਅਸੀਂ ਜਿੰਦਗੀ ਵਿਚ ਅੱਗੇ ਜਾਂਦੇ ਹਾਂ ਸਾਡੇ ਮਨ ਨੂੰ ਸ਼ਾਂਤ ਰੱਖਣ ਲਈ ਅਧਿਆਤਮਿਕਤਾ ਬਹੁਤ ਜਰੂਰੀ ਹੈ।”, ਅਧਿਆਪਕ ਨੇ ਕਿਹਾ।
“ਸਰ, ਧਰਮ ਅਤੇ ਵੱਖਵਾਦ ਦੇ ਨਾਂ ‘ਤੇ ਅੱਜ ਸਭ ਤੋਂ ਵੱਧ ਲੜਾਈਆਂ ਹੋ ਰਹੀਆਂ ਹਨ। ਤੁਸੀਂ ਕੀ ਸਮਝਦੇ ਹੋ ਕਿ ਇਨਸਾਨ ਦਾ ਧਾਰਮਿਕ ਹੋਣਾ ਜਰੂਰੀ ਹੈ?”, ਇਕ ਵਿਦਿਆਰਥਣ ਨੇ ਪੁੱਛਿਆ।
“ਮੇਰਾ ਤਜੁਰਬਾ ਕਹਿੰਦਾ ਹੈ ਕਿ ਜਿਥੇ ਦੁਨੀਆਵੀ ਪੜ੍ਹਾਈ ਖਤਮ ਹੁੰਦੀ ਹੈ ਉਸ ਤੋਂ ਅੱਗੇ ਅਧਿਆਤਮਿਕ ਗਿਆਨ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਛੋਟੇ ਹੁੰਦੇ ਭਾਵੇਂ ਰੱਬ ਨੂੰ ਨਾ ਮੰਨੀਏ, ਪਰ ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਸਾਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਕੋਈ ਅਲੌਕਿਕ ਸ਼ਕਤੀ ਹਰ ਇਕ ਚੀਜ ਨੂੰ ਹਰ ਪਲ ਆਪਣੇ ਕਾਬੂ ਵਿਚ ਰੱਖ ਕੇ ਚਲਾ ਰਹੀ ਹੈ। ਜੇਕਰ ਫ਼ਿਰ ਵੀ ਕੋਈ ਉਸ ਸ਼ਕਤੀ ਦੀ ਹੋਂਦ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਤਾਂ ਉਸਦੀ ਦੁਰਦਸ਼ਾ ਹੋਣੀ ਨਿਸ਼ਚਿਤ ਹੈ। ਸਿਰਫ਼ ਉਹੀ ਖੁਸ਼ ਰਹਿ ਸਕਦਾ ਹੈ ਜੋ ਆਪਣੀ ਪੂਰੀ ਮਿਹਨਤ ਕਰਨ ਬਾਅਦ ਰੱਬ ਦਾ ਭਾਣਾ ਮੰਨਣਾ ਕਬੂਲ ਕਰ ਲੈਂਦਾ ਹੈ।”, ਅਧਿਆਪਕ ਨੇ ਆਪਣੇ ਵਿਚਾਰ ਸਾਡੇ ਮੂਹਰੇ ਰੱਖੇ।

“ਸਰ ਜੀ, ਕਈ ਵਾਰ ਸਾਡਾ ਮਨ ਦੁਚਿੱਤੀ ਵਿਚ ਰਹਿੰਦਾ ਹੈ। ਕਦੇ ਰੱਬ ਨੂੰ ਮੰਨਣ ਲੱਗ ਪੈਂਦਾ ਹੈ ਅਤੇ ਕਦੇ ਉਸਦੀ ਹੋਂਦ ਤੋਂ ਇਨਕਾਰ ਕਰ ਦਿੰਦਾ ਹੈ। ਉਸ ਵੇਲੇ ਕੀ ਕਰਨਾ ਚਾਹੀਦਾ ਹੈ?”, ਇਕ ਹੋਰ ਵਿਦਿਆਰਥੀ ਨੇ ਪੁੱਛਿਆ।
“ਸਾਡੇ ਦਿਲ ਅਤੇ ਦਿਮਾਗ ਵਿਚ ਹਰ ਵੇਲੇ ਇਕ ਝਗੜਾ ਚਲਦਾ ਰਹਿੰਦਾ ਹੈ। ਜਦੋਂ ਸਾਡਾ ਦਿਲ ਅਤੇ ਦਿਮਾਗ ਇਕ ਹੋ ਜਾਣ, ਸਾਨੂੰ ਮਨ ਦੀ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਇਕ ਸਮਾਂ ਆਉਂਦਾ ਹੈ ਕਿ ਸਾਡਾ ਭੁਲੇਖਾ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ ਅਤੇ ਮਂੈ ਇਸੇ ਨੂੰ ਰੱਬ ਦੀ ਪ੍ਰਾਪਤੀ ਮੰਨਦਾ ਹਾਂ।”, ਅਧਿਆਪਕ ਨੇ ਕਿਹਾ।
“ਸਰ, ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ?”, ਮੈਂ ਪੁੱਿਛਆ।
“ਸਾਡੇ ਹਰ ਇਕ ਦੇ ਜਨਮ ਦੇ ਪਿੱਛੇ ਕੋਈ ਮਕਸਦ ਤਾਂ ਜ਼ਰੂਰ ਹੈ। ਹਰ ਇਕ ਦੀ ਜਿੰ.ਦਗੀ ਵਿਚ ਦੋ ਮਹਾਨ ਦਿਨ ਹੁੰਦੇ ਹਨ। ਇਕ ਤਾਂ ਉਹ ਦਿਨ ਜਦ ਉਸਦਾ ਜਨਮ ਹੁੰਦਾ ਹੈ ਅਤੇ ਦੂਜਾ ਉਹ ਦਿਨ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਦਾ ਜਨਮ ਕਿਉਂ ਹੋਇਆ ਹੈ। ਉਹ ਲੋਕ ਖੁਸ਼ਕਿਸਮਤ ਹੁੰਦੇ ਹਨ ਜੋ ਆਪਣੀ ਜਿੰ.ਦਗੀ ਵਿਚ ਇਹ ਦੂਸਰਾ ਦਿਨ ਵੇਖ ਲੈਂਦੇ ਹਨ। ਐਹੋ ਜਿਹੇ ਲੋਕ ਇਸ ਦੁਨੀਆਂ ਨੂੰ ਪਰਮਾਤਮਾ ਦੇ ਦਿੱਤੇ ਹੋਏ ਆਪਣੇ ਗੁਣਾਂ ਨਾਲ ਹੋਰ ਵੀ ਸੋਹਣਾ ਬਣਾਉਂਦੇ ਨੇ। ਮੈਂ ਸੋਚਦਾ ਹਾਂ ਕਿ ਮਂੈ ਐਹੋ ਜਿਹੇ ਖੁਸ਼ਕਿਸਮਤ ਲੋਕਾਂ ਵਿਚੋਂ ਇਕ ਹਾਂ।”, ਅਧਿਆਪਕ ਨੇ ਕਿਹਾ।
“ਤੁਹਾਡਾ ਮਤਲਬ ਹੈ ਕਿ ਤੁਹਾਨੂੰ ਆਪਣੀ ਜਿੰਦਗੀ ਦਾ ਮਕਸਦ ਮਿਲ ਗਿਆ ਹੈ। ਤੁਸੀਂ ਹਮੇਸ਼ਾਂ ਮਨ ਦੀ ਸ਼ਾਂਤੀ ਮਹਿਸੂਸ ਕਰਦੇ ਹੋ?”, ਇਕ ਹੋਰ ਵਿਦਿਆਰਥੀ ਨੇ ਪੁੱਛਿਆ।
“ਤੁਹਾਡੇ ਪਹਿਲੇ ਪ੍ਰਸ਼ਨ ਦਾ ਜਵਾਬ ‘ਹਾਂ’ ਅਤੇ ਦੂਸਰੇ ਦਾ ਜਵਾਬ ਹੈ ‘ਨਾ’। ਕੋਈ ਵੀ ਇਨਸਾਨ ਸੰਪੂਰਣ ਨਹੀ ਹੁੰਦਾ। ਪਰ ਹਾਂ! ਮੈਂ ਆਪਣੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਆਨੰਦ ਮਾਣਦਾ ਹਾਂ।”, ਅਧਿਆਪਕ ਨੇ ਬੜੇ ਜ਼ਬਰਦਸਤ ਵਿਸ਼ਵਾਸ਼ ਨਾਲ ਆਪਣੀ ਗੱਲ ਸਿਰੇ ਲਗਾਈ।
ਮੇਰਾ ਮਨ ਕੀਤਾ ਕਿ ਮੇਰੇ ਵਿਚ ਵੀ ਅਜਿਹਾ ਹੀ ਵਿਸ਼ਵਾਸ਼ ਹੋਵੇ, ਪਰ ਕਿਵੇਂ? ਫ਼ਿਰ ਕਲਾਸ ਦੀ ਕੌਫ਼ੀ ਬ੍ਰੇਕ ਹੋਈ। ਦਸ ਮਿੰਟ ਬਾਅਦ ਕਲਾਸ ਦੁਬਾਰਾ ਸ਼ੁਰੂ ਹੋਈ। ਵਿਚਾਰ-ਵਟਾਂਦਰੇ ਦਾ ਵਿਸ਼ਾ ਸੀ ਕਿ ਪੈਸਾ ਜਿੰਦਗੀ ਵਿਚ ਕਿੰਨਾਂ ਜਰੂਰੀ ਹੈ। ਇਸ ਵਿਸ਼ੇ ‘ਤੇ ਬੜਾ ਮਜੇਦਾਰ ਵਿਚਾਰ-ਵਟਾਂਦਰਾ ਹੋਇਆ। ਬਾਅਦ ਵਿਚ ਅਸੀਂ ੀਓ.ਠੰ ਦੇ ਸਾਰੇ ਵਿਦਿਆਰਥੀਆਂ ਨੇ ਇਕ ਵਿਸ਼ੇ ‘ਤੇ ਲੇਖ ਲਿਖਿਆ। ਇਸ ਤੋਂ ਬਾਅਦ ਸਾਡੀ ਕਲਾਸ ਖ਼ਤਮ ਹੋਈ।
ਅਖ਼ੀਰ ਮੇਰੀ ੀਓ.ਠੰ ਦੇ ਟੈੱਸਟ ਦੀ ਤਰੀਕ ਆ ਗਈ। ਮੈਂ ਟੈੱਸਟ ਦੇ ਕੇ ਆਈ। ਮੇਰੇ ਕੁੱਲ ਸਾਢੇ ਅੱਠ ਬੈਂਡ ਆਏ। ਅਧਿਕਾਰੀਆਂ ਵਲੋਂ ਮੈਨੂੰ ਇਕ ਪ੍ਰਸੰ.ਸਾ ਪੱਤਰ ਵੀ ਆਇਆ। ਮਂੈ ਇਹ ਖ਼ਬਰ ਆਪਣੇ ਅਧਿਆਪਕ ਨੂੰ ਦਿੱਤੀ। ਉਹ ਬਹੁਤ ਖੁਸ਼ ਹੋਏ। ਮੈਂ ਅਤੇ ਬਲਜੀਤ ਦੇ ਮੰਮੀ ਮਾਰਵਲੱਸ ਕਾਲਜ ਸਾਰੇ ਵਿਦਿਆਰਥੀਆਂ ਲਈ ਮਿਠਾਈ ਲੈ ਕੇ ਗਏ। ਮੇਰੇ ਐਨੇ ਵਧੀਆ ਬੈਂਡ ਲੈ ਕੇ ਪਾਸ ਹੋਣ ‘ਤੇ ਸਾਰਿਆਂ ਨੇ ਮੈਨੂੰ ਬਹੁਤ ਮੁਬਾਰਕਾਂ ਦਿੱਤੀਆਂ ਕਿਉਂਕਿ ਮਂੈ ਕਾਲਜ ਦੇ ਪਿਛਲੇ ਸਾਰੇ ਵਿਦਿਆਰਥੀਆਂ ਦੇ ਰਿਕਾਰਡ ਤੋੜ ਦਿੱਤੇ ਸਨ। ਅਸੀਂ ਬੜੇ ਖੁਸ਼ੀ-ਖੁਸ਼ੀ ਘਰ ਆਏ।

ਸੈਮ ਗਿਲਫ਼ਰਡ ਮਾਲ ਵਿਚ
ਮਂੈ “ਆਰ ਐੱਨ” ਦੇ ਕੋਰਸ ਦੇ ਦਾਖਲੇ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਸਨ। ਚਾਰ ਮਹੀਨਿਆਂ ਬਾਅਦ ਮੇਰੀਆਂ ਨਰਸਿੰਗ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ। ਪੜ੍ਹਾਈ ਬਹੁਤ ਹੀ ਔਖੀ ਸੀ। ਇਕ-ਇਕ ਅਸਾਈਨਮੈਂਟ ਬਨਾਉਣ ਲਈ ਕਈ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਸਨ। ਸਾਡੇ ਲੈਕਚਰਾਰ ਸਾਡੀ ਬਹੁਤੀ ਮੱਦਦ ਨਹੀ ਸੀ ਕਰਦੇ। ਚੰਗਾ ਸੀ ਕਿ ਮੈਨੂੰ ਪੜ੍ਹਨ ਦਾ ਸ਼ੌਕ ਪੈ ਚੁੱਕਾ ਸੀ। ਮੇਰੇ ਨਾਲ ਦੀਆਂ ਕਈ ਕੁੜੀਆਂ ਤਾਂ ਬਹੁਤ ਔਖੀਆਂ ਹੋ ਕੇ ਆਪਣੀ ਪੜ੍ਹਾਈ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਹੌਲ਼ੀ-ਹੌਲ਼ੀ ਮੈਨੂੰ ਇਥੇ ਦਾ ਪੜ੍ਹਾਈ ਦਾ ਤਰੀਕਾ ਵਧੀਆ ਲੱਗਣ ਲੱਗ ਪਿਆ। ਇਕ ਸਾਲ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਲੰਘ ਗਿਆ। ਅਖੀਰ ਮੈਂ ਵਧੀਆ ਗ੍ਰੇਡਸ ਲੈ ਕੇ ਕੈਨੇਡਾ ਦੀ ਸਰਟੀਫ਼ਾਈਡ ਨਰਸ ਬਣ ਗਈ। ਮਂੈ ਕਈ ਹਸਪਤਾਲਾਂ ਵਿਚ ਨੌਕਰੀ ਲਈ ਅਰਜ਼ੀਆਂ ਭੇਜ ਦਿੱਤੀਆਂ। ਮੈਂ ਔਨ ਕਾਲ ਵੱਖ-ਵੱਖ ਹਸਪਤਾਲਾਂ ਵਿਚ ਡਿਊਟੀ ‘ਤੇ ਜਾਣ ਲੱਗ ਪਈ।

ਇਕ ਦਿਨ ਮੈਂ ਨੈਂਸੀ ਨੂੰ ਲੈ ਕੇ ਗਿਲਫ਼ਰਡ ਮਾਲ ਗਈ। ਮਂੈ ਲੰਡਨ ਡਰੱਗ ਸਟੋਰ ਵਿਚ ਸੀ। ਅਚਾਨਕ ਮਂੈ ਸੈਮ ਨੂੰ ਅਪਣੇ ਸਾਹਮਣੇ ਖੜਾ ਵੇਖਿਆ। ਸੈਮ ਕਿਨਾ ਬੁੱਢਾ ਲੱਗਣ ਲੱਗ ਪਿਆ ਸੀ ਆਪਣੇ ਮੂੰਹ ਤੋਂ! ਉਸਦੀਆਂ ਅੱਖਾਂ ਦੇ ਦੋਵੇਂ ਪਾਸਿਆਂ ‘ਤੇ ਝੁਰੜੀਆਂ ਪੈ ਗਈਆਂ ਸਨ। ਉਸਦਾ ਮੂੰਹ ਵੀ ਕਿੰਨਾ ਪਿੱਚਕ ਗਿਆ ਸੀ। ਮੈਂ ਸੈਮ ਦੇ ਕੋਲੋਂ ਦੀ ਬਿਨਾਂ ਬੁਲਾਏ ਲੰਘਣ ਲੱਗੀ ਤਾਂ ਸੈਮ ਨੇ ਮੇਰਾ ਰਸਤਾ ਰੋਕ ਲਿਆ।
“ਕੀ ਇਹ ਮੇਰੀ ਬੇਟੀ ਐ?”, ਸੈਮ ਨੇ ਨੈਂਸੀ ਵਲ ਵੇਖਦਿਆਂ ਕਿਹਾ। ਉਸਦੀ ਪਹਿਲਾਂ ਵਾਲੀ ਸੁਰ ਨਾਲੋਂ ਹੁਣ ਵਾਲੀ ਵਿਚ ਬੜਾ ਬਦਲਾਅ ਆ ਗਿਆ ਸੀ।

ਮਂੈ ਫ਼ਿਰ ਵੀ ਬਿਨਾਂ ਕੋਈ ਜਵਾਬ ਦਿੱਤੇ ਜਾਣ ਲੱਗੀ। ਸੈਮ ਨੇ ਮੈਨੂੰ ਦੋ ਮਿੰਟ ਉਸਦੀ ਗੱਲ ਸੁਨਣ ਨੂੰ ਕਿਹਾ। ਮਂੈ ਫ਼ਿਰ ਵੀ ਅੱਗੇ ਤੁਰ ਪਈ। ਸੈਮ ਮੇਰੇ ਪਿੱਛੇ ਆਉਣ ਲੱਗਾ। ਉਸਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਸਦੀ ਮੰਮੀ ਦੀ ਕੈਂਸਰ ਨਾਲ ਮੌਤ ਹੋ  ਗਈ ਸੀ। ਮਂੈ ਆਪਣੀ ਚਾਲ ਹੌਲੀ ਕਰ ਲਈ ਅਤੇ ਆਇਲਸ ਵਿਚੋਂ ਕੁਝ ਸਮਾਨ ਲੱਭਣ ਦਾ ਵਿਖਾਵਾ ਕਰਨ ਲੱਗ ਪਈ। ਪਰ ਮਂੈ ਸੈਮ ਦੀ ਗੱਲ ਧਿਆਨ ਨਾਲ ਸੁਣਨ ਨੂੰ ਤਿਆਰ ਸੀ।

“ਮੈਂ ਤੇਰੇ ‘ਤੇ ਬਹੁਤ ਜ਼ੁਲਮ ਕੀਤੇ ਨੇ। ਮੈਂ ਆਪਣੀ ਬੀਬੀ ਨੂੰ ਹੀ ਸਹੀ ਸਮਝਦਾ ਰਿਹਾ। ਜਦੋਂ ਮੈਨੂੰ ਸਮਝ ਆਈ ਕਿ ਮੇਰੀ ਬੀਬੀ ਅਤੇ ਮੈ ਕਿੰਨੇ ਗਲਤ ਸੀ, ਤਦ ਤਕ ਬਹੁਤ ਦੇਰ ਹੋ ਗਈ ਸੀ। ਮੇਰੀ ਬੀਬੀ ਨੂੰ ਉਸਦੇ ਕੀਤੇ ਦੀ ਬਹੁਤ ਸਜ਼ਾ ਮਿਲੀ। ਸੋਨੀਆਂ, ਤੂੰ ਸੋਚ ਵੀ ਨਹੀ ਸਕਦੀ ਕਿ ਮਰਨ ਤੋਂ ਤਿੰਨ ਹਫ਼ਤੇ ਪਹਿਲਾਂ ਉਸਦੀ ਹਾਲਤ ਕਿੰਨੀ ਮਾੜੀ ਹੋ ਗਈ ਸੀ। ਜੇਲ੍ਹ ਤੋਂ ਆ ਕੇ ਮੈ ਟੋਰੰਟੋ ਵਿਚ ਇਕ ਵਿਆਹ ‘ਤੇ ਗਿਆ। ਮੈਨੂੰ ਤੇਰੇ ਪ੍ਰੀਵਾਰ ਦੇ ਜਾਣ-ਪਹਿਚਾਣ ਵਾਲੇ ਉੱਥੇ ਮਿਲੇ। ਉਨ੍ਹਾਂ ਨੇ ਦੱਸਿਆ ਕਿ ਤੂੰ ਅਤੇ ਤੇਰੀ ਮੰਮੀ ਮੇਰੀ ਸ਼ਰਾਬ ਛੜਾਉਣ ਲਈ ਅਤੇ ਪਰਿਵਾਰ ਦੇ ਸੁੱਖ ਲਈ ਉਸ ਪੰਡਤ ਕੋਲ ਗਈਆਂ ਸਨ। ਉਸ ਨੇ ਤੇਰੀ ਐਨੀ ਤਰੀਫ਼ ਕੀਤੀ ਕਿ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ।”, ਸੈਮ ਨੇ ਆਪਣੀ ਗੱਲ ਜਾਰੀ ਰੱਖੀ।

“ਤਦ ਮੈਨੂੰ ਸਮਝ ਆਇਆ ਕਿ ਮੈ ਕੀ ਗੁਆ ਬੈਠਾ ਸੀ। ਮੈਂ ਹੀਰੇ ਦੀ ਕਦਰ ਨਹੀ ਕਰ ਸਕਿਆ। ਮਂੈ ਐਨਾ ਪਛਤਾਉਣ ਲੱਗਾ ਕਿ ਮੇਰਾ ਬਲੱਡ ਪ੍ਰੈਸ਼ਰ ਵਧਣ ਲੱਗ ਪਿਆ। ਮੈਨੂੰ ਹੁਣ ਦੁਨੀਆਂ ਵਿਚ ਕੁਝ ਚੰਗਾ ਨਹੀ ਲੱਗਦਾ। ਮੈਂ ਤੈਨੂੰ ‘ਤੇ ਆਪਣੀ ਬੇਟੀ ਨੂੰ ਬਹੁਤ ਯਾਦ ਕਰਦਾ ਹਾਂ। ਪਤਾ ਨਹੀ ਤੂੰ ਮੈਨੂੰ ਮਾਫ਼ ਕਰੇਂ ਕਿ ਨਾ, ਪਰ ਮੈਂ ਆਪਣੇ ਕੀਤੇ ‘ਤੇ ਬਹੁਤ ਸ਼ਰਮਿੰਦਾ ਹਾਂ।”, ਸੈਮ ਨੇ ਇਕੋ ਸਾਹ ਵਿਚ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ। ਸੈਮ ਦੀਆਂ ਗੱਲਾਂ ਸੁਣ ਕੇ ਇਕ ਵਾਰ ਤਾਂ ਮੇਰੀਆਂ ਅੱਖਾਂ ਵੀ ਭਰ ਆਈਆਂ। ਮੇਰੀਆਂ ਅੱਖਾਂ ਅੱਗੇ ਪਹਿਲੀ ਵਾਰ ਵੇਖਿਆ ਸੈਮ ਦਾ ਚਿਹਰਾ ਆ ਰਿਹਾ ਸੀ। ਸੈਮ ਨੇ ਮੈਨੂੰ ਉਸ ਨਾਲ ਬੈਠ ਕੇ ਇਕ ਕੱਪ ਕੌਫ਼ੀ ਪੀਣ ਲਈ ਕਿਹਾ। ਮਂੈ ਸੈਮ ਨੂੰ ਮਨ੍ਹਾਂ ਨਾ ਕਰ ਸਕੀ। ਅਸੀਂ ਫ਼ੂਡ ਕੋਰਟ ਵਿਚ ਬੈਠ ਕੇ ਕੌਫ਼ੀ ਪੀਤੀ। ਨੈਂਸੀ ਨੂੰ ਸੈਮ ਨੇ ਉਸਦੀ ਮਨਪਸੰਦ ਆਈਸ ਕਰੀਮ ਲਿਆ ਕੇ ਦਿੱਤੀ।

“ਸੋਨੀਆਂ, ਜਦੋਂ ਮੈਨੂੰ ਮੇਰੀ ਮੰਮੀ ਦੀ ਮੌਤ ਤੋਂ ਬਾਅਦ ਸਮਝ ਆਇਆ ਕਿ ਮਂੈ ਤੇਰੇ ਨਾਲ ਕਿੰਨਾਂ ਗਲਤ ਕੀਤਾ ਸੀ, ਮਂੈ ਗ਼ਮ ਵਿਚ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ। ਭਰਾ ਦੀ ਚੁੱਕਣਾ ਵਿਚ ਭਾਪੇ ਨੇ ਮੈਨੂੰ ਘਰੋਂ ਕੱਢ ਦਿੱਤਾ। ਮਂੈ ਖੁਸ਼ਕਿਸਮਤ ਸੀ ਕਿ ਮੇਰੇ ਇਕ ਦੋਸਤ ਨੇ ਮੇਰੇ ਨਸ਼ੇ ਛੁੜਾਉਣ ਵਿਚ ਮਦਦ ਕੀਤੀ ਅਤੇ ਮੈਨੂੰ ਵਾਪਸ ਰਾਹੇ ਪਾਇਆ। ਮੈ ਹੁਣ ਸ਼ਰਾਬ ਵੀ ਬਿਲਕੁਲ ਨਹੀਂ ਪੀਂਦਾ। ਬਸ, ਮੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਹੈ। ਮੈਂ ਆਪਣੇ ਘਰਦਿਆਂ ਤੋਂ ਚੋਰੀ ਕਾਫ਼ੀ ਪੈਸੇ ਜਮਾਂ ਕੀਤੇ ਸਨ। ਮਂੈ ਉਨ੍ਹਾਂ ਪੈਸਿਆਂ ਨਾਲ ਆਪਣੀ ਕੰਸਟਰੱਕਸ਼ਨ ਦੀ ਕੰਪਨੀ ਫ਼ਿਰ ਤੋਂ ਖੋਲ੍ਹ ਲਈ। ਹੁਣ ਮੈਂ ਆਪਣਾ ਘਰ ਵੀ ਲੈ ਲਿਆ ਹੈ। ਮਂੈ ਉੱਥੇ ਇਕੱਲਾ ਰਹਿ ਰਿਹਾ ਹਾਂ। ਦੋਨੋ ਬੇਸਮੰਟਾਂ ਕਿਰਾਏ ਤੇ ਚੜ੍ਹੀਆਂ ਹੋਈਆਂ ਹਨ। ਮੇਰੇ ਜੀਉਣ ਦਾ ਵੈਸੇ ਤਾਂ ਕੋਈ ਮਕਸਦ ਨਹੀ ਰਹਿ ਗਿਆ। ਮੇਰਾ ਅਤੀਤ ਮੈਨੂੰ ਲਗਾਤਾਰ ਵੱਢ-ਵੱਢ ਖਾਂਦਾ ਰਹਿੰਦਾ ਹੈ। ਬੱਸ ਇਕੋ ਇੱਛਾ ਸੀ ਕਿ ਜੇਕਰ ਤੂੰ ਕਿਤੇ ਮਿਲੇਂ ਤਾਂ ਤੇਰੇ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗ ਲਵਾਂ। ਅੱਜ ਤੇਰੇ ਨਾਲ ਆਪਣਾ ਦਿਲ ਸਾਂਝਾ ਕਰਕੇ ਮੇਰੇ ਦਿਲ ਦਾ ਬੋਝ ਜਰੂਰ ਕੁਝ ਹਲਕਾ ਹੋ ਗਿਆ ਹੈ।”, ਸੈਮ ਨੇ ਸੱਚੇ ਮਨੋਂ ਕਿਹਾ।
ਮਂੈ ਮੂੰਹ ਥੱਲੇ ਕਰਕੇ ਸੈਮ ਨੂੰ ਬੋਲਦਿਆਂ ਸੁਣ ਰਹੀ ਸੀ। ਮੇਰੀਆਂ ਅੱਖਾਂ ਵਿਚੋਂ ਹੰਝੂ ਮੇਜ਼ ‘ਤੇ ਡਿੱਗਣੇ ਸ਼ੁਰੂ ਹੋ ਗਏ। ਸੈਮ ਨੇ ਆਪਣੀ ਗੱਲ ਰੋਕ ਕੇ ਮੇਰੇ ਮੂਹਰੇ ਟਿਸ਼ੂ ਪੇਪਰ ਕੀਤਾ। ਮਂੈ ਆਪਣੀਆਂ ਅੱਖਾਂ ਪੂੰਝ ਕੇ ਸੈਮ ਵਲ ਤੱਕਿਆ। ਉਸਦੇ ਚਿਹਰੇ ਤੋਂ ਸੱਚ ਝਲਕ ਰਿਹਾ ਸੀ। ਮੈਂ ਕੌਫ਼ੀ ਦਾ ਆਖਰੀ ਘੁੱਟ ਭਰਿਆ।
“ਆਹ ਵੇਖ ਮੇਰੀ ਨਵੀਂ ਕੰਪਨੀ ਦਾ ਕਾਰਡ। ਮੈਨੂੰ ਐਨਾ ਸਮਾਂ ਦੇਣ ਲਈ ਤੇਰਾ ਬਹੁਤ ਧੰਨਵਾਦ।”, ਕਹਿ ਕੇ ਸੈਮ ਨੇ ਨੈਂਸੀ ਦੇ ਸਿਰ ‘ਤੇ ਪਿਆਰ ਦਿੱਤਾ। ਦੋਵੇਂ ਹੱਥ ਜੋੜ ਕੇ ਸੈਮ ਮੇਰੇ ਤੋਂ ਵਿਦਾ ਲੈ ਕੇ ਚਲਾ ਗਿਆ। ਮੇਰਾ ਕਾਲਜਾ ਧਾਹਾਂ ਮਾਰ-ਮਾਰ ਰੋ ਉੱਠਿਆ।

“ਜੇ ਸੈਮ ਨੂੰ ਸ਼ੁਰੂ ਤੋਂ ਹੀ ਐਨੀ ਸਮਝ ਹੁੰਦੀ ਤਾਂ ਮੇਰੀ ਜਿੰਦਗੀ ਕਿੰਨੀ ਸੋਹਣੀ ਹੁੰਦੀ। ਹਾਏ ਓ ਰੱਬਾ! ਮੇਰੇ ਨਾਲ ਤੂੰ ਐਨਾ ਡਾਢਾ ਕਹਿਰ ਕਿਉਂ ਕਮਾਇਆ?”, ਮੈ ਅੰਦਰੋ-ਅੰਦਰ ਭੁੱਬਾਂ ਮਾਰ ਰੋ ਉੱਠੀ। ਮੇਰੀ ਸ਼ਕਲ ਵੇਖ ਕੇ ਨੈਂਸੀ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਮੈਨੂੰ ਹੋਸ਼ ਆਈ ਕਿ ਮੈਂ ਕਿੱਥੇ ਬੈਠੀ ਸੀ। ਮਂੈ ਪਹਿਲਾਂ ਆਪਣੇ-ਆਪ ਨੂੰ ਸੰਭਾਲਿਆ ਅਤੇ ਨੈਂਸੀ ਨੂੰ ਚੁੱਪ ਕਰਾਇਆ। ਮਂੈ ਸੈਮ ਦਾ ਕਾਰਡ ਆਪਣੇ ਪਰਸ ਵਿਚ ਰੱਖ ਲਿਆ। ਨੈਂਸੀ ਨੂੰ ਲੈ ਕੇ ਮੈ ਘਰ ਆ ਗਈ। ਮੈਂ ਬਹੁਤ ਗੁੰਮ-ਸੁੰਮ ਰਹਿਣ ਲੱਗੀ। ਇਕ ਦਿਨ ਨੈਂਸੀ ਮੀਨੂੰ ਦੇ ਬੇਟੇ ਵਿਸਮਾਦ ਨਾਲ ਖੇਡ ਕੇ ਰੌਲ਼ਾ ਪਾ ਰਹੀ ਸੀ। ਮੇਰੀਆਂ ਦੁੱਖ ਭਰੀਆਂ ਸੋਚਾਂ ਦੀ ਲੜੀ ਨਾ ਟੁੱਟ ਜਾਵੇ ਇਸ ਲਈ ਮੈਂ ਨੈਂਸੀ ਨੂੰ ਡਾਂਟ ਕੇ ਚੁੱਪ ਕਰਾਇਆ।
“ਦੀਦੀ, ਕੀ ਹੋ ਗਿਆ ਹੈ ਤੁਹਾਨੂੰ? ਕਿਉਂ ਨੈਂਸੀ ਨੂੰ ਬਿਨਾਂ ਗੱਲ ਡਾਂਟ ਰਹੇ ਹੋ? ਮਂੈ ਵੇਖ ਰਹੀ ਹਾਂ ਕਿ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਬੜੇ ਪਰੇਸ਼ਾਨ ਹੋ। ਤੁਸੀਂ ਠੀਕ ਤਾਂ ਹੋ?”, ਮੀਨੂੰ ਨੇ ਮੈਨੂੰ ਥੋੜੇ ਗੁੱਸੇ ਨਾਲ ਕਿਹਾ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਮੈਂ ਮੀਨੂੰ ਨੂੰ ਸੌਰੀ ਕਿਹਾ ਅਤੇ ਨੈਂਸੀ ਨੂੰ ਘੁੱਟ ਕੇ ਗਲੇ ਲਗਾ ਲਿਆ।

“ਦੀਦੀ, ਤੁਸੀਂ ਕਿਸੇ ਗੱਲ ਨੂੰ ਲੈ ਕੇ ਅੰਦਰ ਹੀ ਅੰਦਰ ਘੁਟ ਰਹੇ ਲੱਗਦੇ ਹੋ। ਮੈਨੂੰ ਨਹੀ ਦੱਸੋਗੇ ਉਹ ਗੱਲ?”, ਮੀਨੂੰ ਨੇ ਕਿਹਾ। ਮਂੈ ਮੀਨੂੰ ਤੋਂ ਕਈ ਗੱਲਾਂ ਛੁਪਾ ਕੇ ਰੱਖੀਆਂ ਹੋਈਆਂ ਸਨ। ਪਰ ਮੈਂ ਆਪਣੇ ਦਿਲ ਦੀ ਇਹ ਗੱਲ ਮੀਨੂੰ ਨਾਲ ਸਾਂਝੀਂ ਕਰਨ ਬਾਰੇ ਸੋਚਿਆ। ਮਂੈ ਉਸਨੂੰ ਸੈਮ ਨਾਲ ਹੋਈ ਆਪਣੀ ਮੁਲਾਕਾਤ ਬਾਰੇ ਦੱਸਿਆ। ਇਹ ਦੱਸਦੇ ਹੋਏ ਮੈਂ ਮੀਨੂੰ ਨੂੰ ਬਲਜੀਤ ਦੀ ਹਾਲਤ ਬਾਰੇ ਵੀ ਦੱਸਣੋ ਨਾ ਰੁਕ ਸਕੀ। ਬਲਜੀਤ ਬਾਰੇ ਸੁਣ ਕੇ ਮੀਨੂੰ ਦਾ ਮੁੰਹ ਅੱਡਿਆ ਹੀ ਰਹਿ ਗਿਆ। ਮੀਨੂੰ ਨੂੰ ਤਾਂ ਜਿਵੇਂ ਯਕੀਨ ਹੀ ਨਹੀ ਸੀ ਆ ਰਿਹਾ ਜੋ ਮੈਂ ਉਸਨੂੰ ਦੱਸਿਆ ਸੀ।
“ਦੀਦੀ, ਕੀ ਬਲਜੀਤ ਦੀ ਇਸ ਹਾਲਤ ਬਾਰੇ ਕਿਸੇ ਹੋਰ ਨੂੰ ਵੀ ਪਤਾ ਹੈ?”, ਮੀਨੂੰ ਨੇ ਪੁੱਛਿਆ।
“ਮੈਂ ਕਦੇ ਆਪਣੀ ਮੰਮੀ ਜੀ ਨੂੰ ਵੀ ਇੱਸ ਬਾਰੇ ਨਹੀ ਸੀ ਦੱਸਿਆ। ਪਰ ਮੈਨੂੰ ਬਲਜੀਤ ਦੇ ਮੰਮੀ ਜੀ ਨੂੰ ਉਦੋਂ ਦੱਸਣਾ ਪਿਆ ਜਦੋਂ ਉਨ੍ਹਾਂ ਨੇ ਮੈਨੂੰ ਬਲਜੀਤ ਨੂੰ ਕੈਨੇਡਾ ਲਿਆਉਣ ਲਈ ਉਸ ਤੋਂ ਬੇਬੀ ਲੈਣ ਨੂੰ ਕਿਹਾ। ਉਨ੍ਹਾਂ ਨੂੰ ਬਲਜੀਤ ਬਾਰੇ ਪਹਿਲਾਂ ਕੁਝ ਪਤਾ ਨਹੀ ਸੀ।”, ਮੈਂ ਜਵਾਬ ਦਿੱਤਾ। ਮੀਨੂੰ ਨੇ ਤਾਂ ਸਦਮੇ ਨਾਲ ਆਪਣਾ ਸਿਰ ਫ਼ੜ ਲਿਆ ਅਤੇ ਬੜੀ ਗੰਭੀਰਤਾ ਨਾਲ ਸੋਚਾਂ ਵਿਚ ਪੈ ਗਈ।
“ਦੀਦੀ, ਤੂੰ ਮੈਨੂੰ ਅਤੇ ਸਾਰੇ ਪਰਿਵਾਰ ਨੂੰ ਕੈਨੇਡਾ ਲਿਆਉਣ ਲਈ ਆਪਣੀ ਜਿੰਦਗੀ ਦਾਅ ‘ਤੇ ਲਗਾ ਦਿੱਤੀ? ਤੂੰ ਤੇ ਪਿਆਰ ਦੀ ਦੇਵੀ ਏਂ। ਮੈਨੂੰ ਪਤਾ ਹੀ ਨਹੀ ਸੀ ਤੂੰ ਸਾਨੂੰ ਐਨਾ ਪਿਆਰ ਕਰਦੀ ਏਂ। ਮੇਰਾ ਸਿਰ ਤੇਰੇ ਅੱਗੇ ਅੱਜ ਝੁਕਦਾ ਏ। ਤੂੰ ਤਾਂ ਇਸ ਦੁਨੀਆਂ ਤੋਂ ਬਿਲਕੁਲ ਵੱਖਰੀ ਏਂ, ਦੀਦੀ। ਮੈਨੂੰ ਮਾਣ ਅਤੇ ਖੁਸ਼ਕਿਸਮਤੀ ਮਹਿਸੂਸ ਹੋ ਰਹੀ ਹੈ ਕਿ ਤੂੰ ਮੇਰੀ ਭੈਣ ਹੈਂ।”, ਮੀਨੂੰ ਨੇ ਮੈਨੂੰ ਘੁੱਟ ਕੇ ਗਲਵਕੜੀ ਪਾਈ ਅਤੇ ਪਿਆਰ ‘ਚ ਭਿੱਜ ਕੇ ਰੋ ਪਈ। ਨਾਲ ਹੀ ਮੇਰਾ ਵੀ ਰੋਣਾ ਨਿੱਕਲ ਗਿਆ।
“ਮੀਨੂੰ, ਮੈਨੂੰ ਦੇਵੀ ਨਾ ਕਹਿ। ਮੈ ਤਾਂ ਬੜੀ ਹੀ ਆਮ ਜਿਹੀ ਕੁੜੀ ਹਾਂ।”, ਮਂੈ ਕਿਹਾ।

“ਜੋ ਤੂੰ ਸਾਡੇ ਸਾਰਿਆਂ ਲਈ ਕੀਤਾ ਹੈ, ਮੇਰੇ ਖਿਆਲ ਵਿਚ ਮੈ ਕਦੇ ਅਜਿਹਾ ਕਰਨ ਦਾ ਸੋਚ ਵੀ ਨਹੀ ਸਕਦੀ ਸੀ।”, ਮੀਨੂੰ ਨੇ ਬੜੇ ਪਿਆਰ ਨਾਲ ਮੇਰੇ ਹੰਝੂ ਪੂੰਝੇ।
“ਫ਼ਿਰ, ਤੂੰ ਕੀ ਸੋਚ ਰਹੀ ਹੈਂ, ਦੀਦੀ?”, ਮੀਨੂੰ ਨੇ ਪੁੱਿਛਆ।
“ਮੈਂ ਕੀ ਸੋਚਣਾ? ਮੇਰੇ ਤਾਂ ਸਾਰੇ ਚਾਅ ਬੁਰੀ ਤਰ੍ਹਾਂ ਉੱਜੜ ਚੁੱਕੇ ਹਨ। ਮੰਮੀ ਜੀ ਚਲੇ ਗਏ। ਬਲਜੀਤ ਮੇਰਾ ਹੋ ਕੇ ਵੀ ਮੇਰਾ ਨਹੀ ਹੈ। ਮੇਰਾ ਤਾਂ ਜੀਉਣ ਦਾ ਕੋਈ ਮਕਸਦ ਨਹੀ ਰਹਿ ਗਿਆ। ਪਰ ਜਦ ਮੈਂ ਨੈਂਸੀ ਦੇ ਭਵਿੱਖ ਬਾਰੇ ਸੋਚਦੀ ਹਾਂ ਤਾਂ ਇਸਤੇ ਬੜਾ ਤਰਸ ਆਉਂਦਾ ਹੈ। ਇਸਦਾ ਕੀ ਕਸੂਰ ਹੈ? ਇਸਨੂੰ ਆਪਣੇ ਬਾਪ ਦੇ ਹੁੰਦਿਆਂ ਹੋਏ ਵੀ ਉਸਦਾ ਪਿਆਰ ਨਹੀ ਮਿਲ ਰਿਹਾ।”, ਮੈਂ ਕਿਹਾ।
“ਦੀਦੀ, ਜੇ ਤੈਨੂੰ ਲੱਗਦਾ ਹੈ ਕਿ ਸੈਮ ਹੁਣ ਸਿਆਣਾ ਹੋ ਗਿਆ ਹੈ ਤੂੰ ਉਸ ਨਾਲ ਫ਼ਿਰ ਰਿਸ਼ਤਾ ਜੋੜ ਲੈ। ਮੈਂ ਅਮ੍ਰਿਤ ਅਤੇ ਉਸਦੇ ਮੰਮੀ ਜੀ ਨਾਲ ਗੱਲ ਕਰਦੀ ਹਾਂ।”, ਮੀਨੂੰ ਨੇ ਕਿਹਾ।
“ਤੈਨੂੰ ਮੇਰੀ ਸੌਂਂਹ, ਤੂੰ ਅਜਿਹਾ ਕੁਝ ਨਹੀ ਕਰੇਂਗੀ। ਕੀ ਸੋਚਣਗੇ ਸਾਰੇ? ਮਂੈ ਉਸੇ ਵਿਚ ਖੁਸ਼ ਹਾਂ ਜੋ ਰੱਬ ਨੇ ਮੈਨੂੰ ਦਿੱਤਾ ਹੈ। ਇਥੇ ਸਾਰੇ ਕਿੰਨਾ ਪਿਆਰ ਕਰਦੇ ਨੇ ਨੈਂਸੀ ਨੂੰ! ਮੈਨੂੰ ਤਾਂ ਐਵੇਂ ਹੀ ਬੇਤਲਬ ਸੋਚਾਂ ਕਈ ਵਾਰ ਆਣ ਘੇਰਦੀਆਂ ਨੇ। ਚੱਲ, ਸਾਰਿਆਂ ਦੇ ਲੰਚ ਦਾ ਸਮਾਂ ਹੋ ਚੱਲਿਆ ਹੈ। ਖਾਣਾ ਤਿਆਰ ਕਰੀਏ।”, ਕਹਿ ਕੇ ਮੈਂ ਅਤੇ ਮੀਨੂੰ ਬੱਚਿਆਂ ਨੂੰ ਫ਼ੈਮਿਲੀ ਰੂਮ ਵਿਚ ਖੇਡਦੇ ਛੱਡ ਕੇ ਕਿਚਨ ਵਿਚ ਚਲੀਆਂ ਗਈਆਂ।

ਪੁਰਾਣੇ ਰਿਸ਼ਤੇ ਨਵੇਂ ਰਸਤੇ

ਮੈਂ ਜਦ ਵੀ ਨੈਂਸੀ ਵੱਲ ਵੇਖਦੀ ਮੇਰੀਆਂ ਅੱਖਾਂ ਮੂਹਰੇ ਸੈਮ ਦਾ ਚਿਹਰਾ ਆ ਜਾਂਦਾ। ਨੈਂਸੀ ਕਿਉਂ ਐਨੀ ਬਦਕਿਸਮਤ ਸੀ ਕਿ ਉਹ ਆਪਣੇ ਐਨਾ ਪਿਆਰ ਕਰਨ ਵਾਲੇ ਪਿਤਾ ਦੇ ਪਿਆਰ ਤੋਂ ਵਾਂਝੀ ਸੀ। ਮੀਨੂੰ ਮੇਰੇ ਕੋਲੋਂ ਅਕਸਰ ਇਹ ਸਵਾਲ ਪੁੱਛਦੀ ਕਿ ਮਂੈ ਸੈਮ ਬਾਰੇ ਕੀ ਸੋਚਿਆ ਸੀ। ਮੈਂ ਉਸਨੂੰ ਕਈ ਵਾਰ ਇਸ ਬਾਰੇ ਗੱਲ ਕਰਨ ਤੋਂ ਮਨ੍ਹਾਂ ਕੀਤਾ ਸੀ। ਮੈਨੂੰ ਡਰ ਸੀ ਕਿ ਕਿਤੇ ਬਲਜੀਤ ਦੇ ਮੰਮੀ ਸਾਡੀ ਗੱਲਬਾਤ ਨਾ ਸੁਣ ਲੈਣ। ਮੈਂ ਬੁਰੀ ਤਰਾਂ ਦੁਚਿੱਤੀ ਵਿਚ ਸੀ ਅਤੇ ਮੀਨੂੰ ਨੂੰ ਕੋਈ ਜਵਾਬ ਨਹੀ ਸੀ ਦੇ ਪਾਉਂਦੀ। ਕਰੀਬ ਚਾਰ ਕੁ ਹਫ਼ਤੇ ਬੀਤ  ਗਏ।

“ਸੋਨੀਆਂ, ਇਨ੍ਹਾਂ ਪੇਪਰਾਂ ‘ਤੇ ਸਾਈਨ ਕਰ”, ਇਕ ਦਿਨ ਮੰਮੀ ਜੀ ਨੇ ਕੁਝ ਪੇਪਰ ਅਤੇ ਇਕ ਪੈੱਨ ਮੇਰੇ ਅੱਗੇ ਰੱਖ ਕੇ ਕਿਹਾ।
“ਇਹ ਕਿਸ ਚੀਜ ਦੇ ਪੇਪਰ ਹਨ ਮੰਮੀ?”, ਮੈਂ ਬਿਨਾ ਪੜੇ ਦਸਤਖ਼ਤ ਕਰਦੀ ਨੇ ਪੁੱਛਿਆ।
“ਤੇਰੇ ਅਤੇ ਬਲਜੀਤ ਦੇ ਤਲਾਕ ਦੇ ਪੇਪਰ।”, ਮੰਮੀ ਨੇ ਕਿਹਾ। ਮੇਰੇ ਦਿਮਾਗ ਵਿਚ ਜਿਵੇਂ ਬੱਦਲ ਗੱਜਿਆ ਅਤੇ ਬਿਜਲੀ ਚਮਕੀ। ਹਾਲੇ ਮੈਂ ਆਪਣੇ ਅੱਧੇ ਕੁ ਦਸਤਖ਼ਤ ਹੀ ਕੀਤੇ ਸਨ ਕਿ ਮੇਰੇ ਹੱਥੋਂ ਪੈੱਨ ਛੁੱਟ ਗਿਆ।
“ਮੇਰੇ ਕੋਲੋਂ ਐਸੀ ਕਿਹੜੀ ਗ਼ਲਤੀ ਹੋ ਗਈ ਮੰਮੀ ਜੀ ਜੋ ਤੁਸੀਂ ਮੇਰੇ ਨਾਲੋਂ ਰਿਸ਼ਤਾ ਤੋੜਨ ਲੱਗੇ ਹੋ?”, ਮਂੈ ਰੋਂਦੀ ਨੇ ਪੁੱਛਿਆ।
“ਤੇਰੇ ਕੋਲੋਂ ਕੋਈ ਗ਼ਲਤੀ ਨਹੀ ਹੋਈ, ਧੀਏ। ਤੇਰੇ ਵਰਗੀ ਧੀ ਤਾਂ ਘਰ-ਘਰ ਜੰਮੇ। ਤੂੰ ਜੋ ਸਾਡੇ ਲਈ ਕੀਤਾ ਹੈ ਅਸੀਂ ਤੇਰਾ ਦੇਣਾ ਨਹੀ ਦੇ ਸਕਦੇ। ਅਸੀਂ ਤੇਰੀ ਖੁਸ਼ੀ ਲਈ ਕੁਝ ਕਰ ਸਕੀਏ ਇਹ ਸਾਡੀ ਖੁਸ਼ਕਿਸਮਤੀ ਹੋਵੇਗੀ। ਅਸੀਂ ਚਾਹੁੰਦੇ ਹਾਂ ਕਿ ਤੈਨੂੰ ਅਸੀਂ ਨੂੰਹ ਬਣਾ ਕੇ ਲਿਆਏ ਸੀ ਅਤੇ ਧੀ ਬਣਾ ਕੇ ਵਿਦਾ ਕਰੀਏ।”, ਬਲਜੀਤ ਦੇ ਮੰਮੀ ਜੀ ਨੇ ਕਿਹਾ।
“ਮੈਂ ਸਮਝੀ ਨਹੀ ਮੰਮੀ ਜੀ?”, ਮਂੈ ਘਬਰਾ ਕੇ ਪੁੱਛਿਆ।
“ਮਂੈ ਤੇਰੇ ਅਤੇ ਮੀਨੂੰ ਵਿਚਾਲੇ ਹੋਈਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ। ਮੈਂ ਬਲਜੀਤ ਦੇ ਡੈਡੀ ਨਾਲ ਗੱਲ ਕੀਤੀ। ਅਸੀਂ ਦੋਵੇਂ ਚਾਹੁੰਦੇ ਹਾਂ ਕਿ ਨੈਂਸੀ ਨੂੰ ਉਸਦੇ ਪਿਤਾ ਦਾ ਪਿਆਰ ਮਿਲੇ।”, ਮੰਮੀ ਜੀ ਨੇ ਬੜੇ ਸਾਫ਼ ਲਫ਼ਜ਼ਾਂ ਵਿਚ ਕਿਹਾ।
“ਮੰਮੀ ਜੀ! ਇਹ ਕਿਵੇਂ ਹੋ ਸਕਦਾ ਹੈ? ਲੋਕ ਕੀ ਕਹਿਣਗੇ?”, ਮੈਂ ਬਿਲਕੁਲ ਇਨਕਾਰੀ ਜਾਹਰ ਕੀਤੀ।
“ਮੈਂ ਭਾਵੇਂ ਪੁਰਾਣੇ ਜਮਾਨੇ ਦੀ ਹੀ ਸਹੀ। ਮੈਂ ਸਮਾਜ ਦੇ ਡਰ ਤੋਂ ਤੇਰੇ ਵਰਗੇ ਹੀਰੇ ਬੱਚਿਆਂ ਦੀਆਂ ਖੁਸ਼ੀਆਂ ਦਾ ਗਲ਼ਾ ਨਹੀ ਘੁੱਟ ਸਕਦੀ। ਮਂੈ ਬਲਜੀਤ ਅਤੇ ਉਸਦੇ ਡੈਡੀ ਨਾਲ ਵੀ ਗੱਲ ਕਰ ਲਈ ਹੈ। ਬਲਜੀਤ ਨੇ ਪੇਪਰ ਸਾਈਨ ਕਰਕੇ ਭੇਜ ਦਿੱਤੇ ਹਨ। ਤੂੰ ਸਾਈਨ ਕਰ ਅਤੇ ਸਾਨੂੰ ਸੈਮ ਨਾਲ ਮਿਲਵਾ। ਦੁਨੀਆਂ ਤਾਂ ਕਿਸੇ ਤਰ੍ਹਾਂ ਵੀ ਰਾਜੀ ਨਹੀ ਹੁੰਦੀ। ਅਸੀਂ ਤੁਹਾਨੂੰ ਦੋਵਾਂ ਨੂੰ ਇਕੱਠੇ ਹੋਣ ਵਿਚ ਪੂਰੀ ਮਦਦ ਕਰਾਂਗੇ।”, ਮੰਮੀ ਜੀ ਨੇ ਕਿਹਾ। ਮੈਂ ਮੰਮੀ ਜੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਿਆ। ਇਹ ਉਨ੍ਹਾਂ ਦਾ ਬੜਾ ਬਹਾਦਰੀ ਭਰਿਆ ਫ਼ੈਸਲਾ ਸੀ। ਮੈਂ ਮਨ ਵਿਚ ਰੱਬ ਅੱਗੇ ਅਰਦਾਸ ਕੀਤੀ ਅਤੇ ਪੇਪਰ ਸਾਈਨ ਕਰ ਦਿੱਤੇ। ਮੰਮੀ ਜੀ ਨੇ ਮੈਨੂੰ ਸੈਮ ਨੂੰ ਫ਼ੋਨ ਕਰਨ ਨੂੰ ਕਿਹਾ। ਮੇਰੇ ਦਿਲ ਦੀ ਧੜਕਨ ਅਚਾਨਕ ਤੇਜ ਹੋ ਗਈ। ਮਂੈ ਸੈਮ ਦੀ ਕੰਪਨੀ ਦੇ ਕਾਰਡ ਤੋਂ ਨੰਬਰ ਲੈ ਕੇ ਉਸਨੂੰ ਫ਼ੋਨ ਲਗਾਇਆ। ਮਂੈ ਉਸਨੂੰ ਦੱਸਿਆ ਕਿ ਬਲਜੀਤ ਦੇ ਮੰਮੀ ਉਸਨੂੰ ਮਿਲਣਾ ਚਾਹੁੰਦੇ ਸਨ। ਸੈਮ ਨੇ ਸਾਨੂੰ ਉਸਦੇ ਘਰ ਆਉਣ ਲਈ ਸੱਦਾ ਦਿੱਤਾ। ਸੈਮ ਦਾ ਘਰ ਲਕਸ਼ਮੀ ਨਰਾਇਣ ਮੰਦਿਰ ਅਤੇ ਰਾਮਗੜ੍ਹੀਆ ਗੁਰਦੁਆਰੇ ਦੇ ਨੇੜੇ 140 ਸਟਰੀਟ ਅਤੇ 83 ਐਵੀਨਿਉ ‘ਤੇ ਸੀ। ਮੰਮੀ ਜੀ ਨੇ ਮੰਦਿਰ ਵਿਚ ਮਿਲਣ ਦਾ ਸੁਝਾਅ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਲਗਭਗ ਹਰ ਰੋਜ਼ ਰਾਮਗੜ੍ਹੀਆ ਗੁਰਦੁਆਰੇ ਆਉਂਦੇ ਸਨ। ਉਹ ਨਹੀ ਸੀ ਚਾਹੁੰਦੀ ਕਿ ਸਾਨੂੰ ਸੈਮ ਨਾਲ ਮਿਲਦਿਆਂ ਕੋਈ ਵੇਖੇ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਅਸੀਂ ਮੰਦਰ ਗੱਲਬਾਤ ਕਰਕੇ ਫ਼ਿਰ ਸੈਮ ਦੇ ਘਰ ਚਲੇ ਚੱਲਾਂਗੇ। ਉਹ ਪੱਕਾ ਕਰਨਾ ਚਾਹੁੰਦੇ ਸਨ ਕਿ ਸੈਮ ਕੋਲ ਘਰ ਸੀ ਅਤੇ ਕੀ ਸੈਮ ਸੱਚ ਬੋਲ ਰਿਹਾ ਸੀ।

ਮੈਂ ਇੰਡੀਆ ਫ਼ੋਨ ਕਰਕੇ ਆਪਣੇ ਡੈਡੀ ਜੀ ਨੂੰ ਸਾਰੀ ਗੱਲ ਦੱਸੀ। ਡੈਡੀ ਜੀ ਨੂੰ ਪਹਿਲਾਂ ਤਾਂ ਕੁਝ ਸਮਝ ਹੀ ਨਾ ਆਈ। ਫ਼ਿਰ ਡੈਡੀ ਜੀ ਨੇ ਕਿਹਾ ਕਿ ਜੋ ਮੇਰੇ ਸੱਸ-ਸੌਹਰਾ ਚਾਹੁੰਦੇ ਹਨ ਮੈਂ ਉਸੇ ਤਰ੍ਹਾਂ ਹੀ ਕਰਾਂ।
ਖੈਰ, ਅਸੀਂ ਮੰਦਿਰ ਜਾ ਕੇ ਮੱਥਾ ਟੇਕ ਕੇ ਇਕ ਪਾਸੇ ਬੈਠ ਗਏ। ਪੰਡਤ ਜੀ ਇਕ ਕਥਾ ਕਰ ਰਹੇ ਸਨ।
“ਸੁਦਾਮਾ ਕੋ ਆਜ ਭਿਖ਼ਸ਼ਾ ਮੇ ਕੁੱਛ ਨਾ ਮਿਲਾ। ਉਸਕਾ ਮਨ ਬਹੁਤ ਉਦਾਸ ਥਾ। ਉਸਕਾ ਪਰਿਵਾਰ ਘਰ ਮੇ ਭੂਖਾ ਬੈਠਾ ਉਸਕੇ ਦੁਆਰਾ ਲਾਏ ਜਾਨੇ ਵਾਲੇ ਭੋਜਨ ਕਾ ਇੰਤਜ਼ਾਰ ਕਰ ਰਹਾ ਥਾ। ਧਨ ਕੀ ਦੇਵੀ ਮਾਤਾ ਲਕਸ਼ਮੀ ਸੇ ਉਸਕਾ ਦੁੱਖ ਦੇਖਾ ਨਾ ਗਇਆ। ਵੋ ਭਗਵਾਨ ਵਿਸ਼ਨੂੰ ਸੇ ਸੁਦਾਮਾ ਕੀ ਮਦਦ ਕੀ ਬੇਨਤੀ ਕਰਨੇ ਲਗੀਂ। ਭਗਵਾਨ ਵਿਸ਼ਨੂ ਨੇ ਮਾਤਾ ਲਕਸ਼ਮੀ ਸੇ ਕਹਾ ਕਿ ਕਿਸੀ ਕੋ ਵਕਤ ਸੇ ਪਹਿਲੇ ਔਰ ਉਸਕੀ ਕਿਸਮਤ ਸੇ ਜ਼ਿਆਦਾ ਨਹੀ ਮਿਲ ਸਕਤਾ। ਲੇਕਿਨ ਲਕਸ਼ਮੀ ਜੀ ਨਹੀ ਮਾਨੀ। ਵੋ ਭੇਸ ਬਦਲ ਕਰ ਖ਼ੀਰ ਸੇ ਭਰੇ ਏਕ ਬੜੇ ਕਟੋਰੇ ਕੋ ਲੇਕਰ ਸੁਦਾਮਾ ਕੇ ਸਨਮੁੱਖ ਪ੍ਰਗਟ ਹੁਈਂ। ਖੀਰ ਲੇਕਰ ਸੁਦਾਮਾ ਬੜਾ ਖੁਸ਼ ਹੁਆ। ਸੁਦਾਮਾ ਖੀਰ ਕੇ ਕਟੋਰੇ ਕੋ ਲੇਕਰ ਇਤਨਾ ਖੁਸ਼ ਹੋ ਗਇਆ ਕਿ ਉਸਕਾ ਪਾਂਵ ਲੜਖੜਾਇਆ ਔਰ ਵੋ ਜ਼ਮੀਨ ਪਰ ਗਿਰ ਗਇਆ। ਕਟੋਰਾ ਭੀ ਕੱਚੇ ਰਾਸਤੇ ਪਰ ਗਿਰਾ ਔਰ ਖੀਰ ਭੀ। ਤਭੀ ਏਕ ਕੁੱਤਾ ਆ ਕਰ ਕਟੋਰੇ ਕੀ ਖੀਰ ਖਾਨੇ ਲਗਾ। ਸੁਦਾਮਾ ਔਰ ਉਸਕੇ ਪਰਿਵਾਰ ਕੋ ਉਸ ਦਿਨ ਭੀ ਭੂਖੇ ਰਹਿਨਾ ਪੜਾ। ਬੋਲੋ ਕ੍ਰਿਸ਼ਨ ਭਗਵਾਨ ਕੀ ਜੈ!”, ਕਹਿ ਕੇ ਪੰਡਿਤ ਜੀ ਨੇ ਕਥਾ ਦੀ ਸਮਾਪਤੀ ਕੀਤੀ।

ਅਸੀਂ ਪ੍ਰਸ਼ਾਦ ਲੈ ਕੇ ਥੱਲੇ ਲੰਗਰ ਹਾਲ ਵਿਚ ਚਲੇ ਗਏ। ਸਾਡੇ ਕੋਲ ਸੈਮ ਵੀ ਆ ਕੇ ਮੇਜ ਦੇ ਦੂਜੇ ਪਾਸੇ ਬੈਠ ਗਿਆ। ਮੰਮੀ ਜੀ ਨੇ ਸੈਮ ਨੂੰ ਕਈ ਕੁਝ ਪੁੱਛਿਆ ਪਰ ਮੇਰਾ ਮਨ ਕਥਾ ਵਾਲੀ ਇਕੋ ਲਾਈਨ ‘ਤੇ ਅਟਕਿਆ ਹੋਇਆ ਸੀ ਕਿ ਕਿਸੇ ਨੂੰ ਵਕਤ ਤੋਂ ਪਹਿਲਾਂ ਅਤੇ ਕਿਸਮਤ ਤੋਂ ਜਿਆਦਾ ਨਹੀ ਮਿਲਦਾ। ਜਦੋਂ ਮੰਮੀ ਜੀ ਸੈਮ ਦੀਆਂ ਗੱਲਾਂ ਤੋਂ ਸੰਤੁਸ਼ਟ ਹੋ ਗਏ ਤਾਂ ਉਨ੍ਹਾਂ ਨੇ ਸੈਮ ਨੂੰ ਮੇਰੀ ਸਾਰੀ ਕਹਾਣੀ ਦੱਸੀ। ਸੈਮ ਨੇ ਮੇਰੇ ਬੀਤੇ ਹਾਲਾਤਾਂ ਤੇ ਅਫ਼ਸੋਸ ਕੀਤਾ। ਪਰ ਉਹ ਹਰ ਹਾਲਤ ਵਿਚ ਮੈਨੂੰ ਅਪਨਾਉਣ ਨੂੰ ਤਿਆਰ ਸੀ। ਅਸੀਂ ਉਸਦੇ ਘਰ ਗਏ। ਘਰ ਵੀਹ ਕੁ ਸਾਲ ਪੁਰਾਣਾ ਸੀ। ਉਸ ਵਿਚ ਦੋ ਬੇਸਮੰਟਾਂ ਸਨ। ਸੈਮ ਦੇ ਬੈਂਕ ਵਿਚ 70,000 ਡਾਲਰ ਵੀ ਸੀ। ਉਸ ਨੇ ਆਪਣੀ ਲਾਈਫ਼ ਇੰਸ਼ਿਓਰੰਸ ਵੀ ਕਰਵਾਈ ਹੋਈ ਸੀ ਜਿਸ ਵਿਚ ਤੀਹ ਹਜ਼ਾਰ ਡਾਲਰ ਤੋਂ ਵੱਧ ਜਮਾਂ ਸਨ। ਉਹ ਗੋਰਿਆਂ ਦੀਆਂ ਕੰਪਨੀਆਂ ਤੋਂ ਠੇਕੇ ਲੈ ਰਿਹਾ ਸੀ ਅਤੇ ਚੰਗੇ ਪੈਸੇ ਬਣਾ ਰਿਹਾ ਸੀ।

“ਅੰਟੀ ਜੀ, ਮੈਂ ਸੋਨੀਆਂ ਨੂੰ ਅਤੇ ਆਪਣੀ ਬੇਟੀ ਨੈਂਸੀ ਨੂੰ ਖੁਸ਼ ਰੱਖਣ ਵਿਚ ਕੋਈ ਕਮੀ ਨਹੀ ਰਹਿਣ ਦਿਆਂਗਾ। ਮੈਨੂੰ ਹੁਣ ਆਪਣੇ-ਪਰਾਏ ਦੀ ਸਮਝ ਆ ਗਈ ਹੈ। ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰਾਂਗਾ। ਮੇਰੇ ਸਿਰ ਤੇ ਕੋਈ ਕਰਜ਼ਾ ਨਹੀ ਹੈ ਨਾ ਹੀ ਮੈਨੂੰ ਕੋਈ ਐਬ ਹੈ।”, ਸੈਮ ਨੇ ਮੰਮੀ ਜੀ ਨੂੰ ਭਰੋਸਾ ਦਿਵਾਇਆ। ਸੈਮ ਦੇ ਚਿਹਰੇ ਤੋਂ ਸਚਾਈ ਝਲਕ ਰਹੀ ਸੀ। ਮੰਮੀ ਜੀ ਸੈਮ ਤੋਂ ਪੂਰੀ ਤਰਾਂ ਸੰਤੁਸ਼ਤ ਹੋ ਗਏ।

“ਠੀਕ ਹੈ ਪੁੱਤਰ ਜੀ। ਅਸੀ ਹੁਣ ਚੱਲਦੇ ਹਾਂ। ਤੁਸੀਂ ਇਕੱਠੇ ਹੋਣ ਦੀਆਂ ਤਿਆਰੀਆਂ ਕਰੋ। ਅਸੀਂ ਵਕੀਲ ਨਾਲ ਗੱਲ ਕਰਕੇ ਤੁਹਾਡੇ ਕਾਨੂੰਨੀ ਤੌਰ ‘ਤੇ ਇਕੱਠੇ ਹੋਣ ਦੀ ਕਾਰਵਾਈ ਕਰਦੇ ਹਾਂ।”, ਮੰਮੀ ਜੀ ਨੇ ਕਿਹਾ। ਸੈਮ ਨੇ ਬੜੇ ਅਦਬ ਨਾਲ ਮੰਮੀ ਜੀ ਨੂੰ ਮੱਥਾ ਟੇਕਿਆ। ਮੰਮੀ ਜੀ ਉਸਨੂੰ ਪਿਆਰ ਭਰਿਆ ਅਸ਼ੀਰਵਾਦ ਦਿੱਤਾ। ਘਰ ਆ ਕੇ ਮਂੈ ਨੈਂਸੀ ਨੂੰ ਲੈ ਕੇ ਆਪਣੇ ਕਮਰੇ ਵਿਚ ਚਲੀ ਗਈ। ਮੈਂ ਉਸਨੂੰ ਬੜੇ ਪਿਆਰ ਨਾਲ ਗਲਵਕੜੀ ਪਾ ਕੇ ਚੁੰਮਿਆ।

ਤੇਰੀ ਰਹਿਮਤ

ਬਲਜੀਤ ਦੇ ਡੈਡੀ ਜੀ ਨੇ ਇਕ ਵਕੀਲ ਨਾਲ ਗੱਲ ਕਰਕੇ ਉਸ ਨਾਲ ਮਿਲਣ ਲਈ ਸਮਾਂ ਲੈ ਲਿਆ। ਵਕੀਲ ਨੇ ਸਾਨੂੰ ਅਤੇ ਸੈਮ ਨੂੰ ਆਪਣਾ ਇਕ-ਇਕ ਗਵਾਹ ਲੈ ਕੇ ਆਉਣ ਨੂੰ ਕਿਹਾ। ਅਸੀਂ ਦਿੱਤੇ ਹੋਏ ਸਮੇਂ ‘ਤੇ ਵਕੀਲ ਕੋਲ ਗਏ। ਸਾਡਾ ਇਕੱਠੇ ਹੋਣ ਦਾ ਕੇਸ ਵਕੀਲ ਨੇ ਕੋਰਟ ਵਿਚ ਲਗਾਉਣ ਲਈ ਤਿਆਰ ਕਰ ਲਿਆ। ਸਾਨੂੰ ਵਕੀਲ ਨੇ ਦੱਸਿਆ ਕਿ ਅਸੀਂ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਕੌਮਨ-ਲਾਅ ਪਾਰਟਨਰਜ਼ ਦੇ ਤੌਰ ਤੇ ਰਹਿ ਸਕਦੇ ਸੀ। ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਕੇ ਅਸੀਂ ਸਾਰਾ ਪਰਿਵਾਰ ਅਤੇ ਸੈਮ ਨਾਲ ਉਸਦਾ ਦੋਸਤ ਗੁਰਦੁਆਰਾ ਸਾਹਿਬ ਗਏ। ਬਲਜੀਤ ਦੇ ਡੈਡੀ ਜੀ ਨੇ ਗੁਰਦੁਆਰੇ ਦੇ ਭਾਈ ਨੂੰ ਸਾਰੀ ਗੱਲ ਸਮਝਾ ਕੇ ਸਾਡੇ ਦੁਬਾਰਾ  ਇਕੱਠੇ ਹੋਣ ਲਈ ਅਤੇ ਸੁਖੀ ਪਰਿਵਾਰਕ ਜਿੰਦਗੀ ਲਈ ਅਰਦਾਸ ਕਰਵਾਈ। ਗੁਰਦੁਆਰੇ ਤੋਂ ਅਸ਼ੀਰਵਾਦ ਲੈ ਕੇ ਅਸੀਂ ਪਹਿਲਾਂ ਬਲਜੀਤ ਹੁਰਾਂ ਦੇ ਘਰ ਪਹੁੰਚੇ। ਮੰਮੀ ਜੀ ਨੇ ਕੁਝ ਸ਼ਗਨ ਕਰ ਕੇ ਮੈਨੂੰ ਰਸਮੀ ਤੌਰ ਤੇ ਵਿਦਾ ਕੀਤਾ। ਫ਼ਿਰ ਅਸੀਂ ਸਾਰੇ ਸੈਮ ਦੇ ਘਰ ਆਏ। ਬਲਜੀਤ ਦੇ ਡੈਡੀ ਨੇ ਖਾਣੇ ਦਾ ਆਰਡਰ ਪਹਿਲਾਂ ਹੀ ਇਕ ਰੈਸਟੋਰੰਟ ਤੋਂ ਕੀਤਾ ਹੋਇਆ ਸੀ। ਸਾਰਿਆਂ ਨੇ ਖਾਣਾ ਖਾਧਾ। ਨੈਂਸੀ ਮੇਰੇ ਵੱਲ ਹੈਰਾਨੀ ਨਾਲ ਵੇਖ ਰਹੀ ਸੀ ਪਰ ਬਿਲਕੁਲ ਚੁੱਪ ਸੀ। ਡਿਨਰ ਬਾਅਦ ਬਾਕੀ ਸਾਰੇ ਸਾਨੂੰ ਇਕ ਨਵੀ ਜ਼ਿੰਦਗੀ ਲਈ ਅਸ਼ੀਰਵਾਦ ਦੇ ਕੇ ਚਲੇ ਗਏ। ਸੈਮ ਨੈਂਸੀ ਦੇ ਨਾਲ ਬਹੁਤ ਦੇਰ ਤਕ ਖੇਡਦਾ ਰਿਹਾ। ਫ਼ਿਰ ਸੈਮ ਵਾਸ਼ਰੂਮ ਚਲਾ ਗਿਆ।
“ਇਹ ਅੰਕਲ ਕੌਨ ਆਂ?”, ਨੈਂਸੀ ਨੇ ਹੋਲੀ ਜਿਹੇ ਮੇਰੇ ਕੰਨ ਵਿਚ ਪੁੱਛਿਆ।
“ਨੈਂਸੀ, ਇਹ ਅੰਕਲ ਨਹੀਂ, ਤੇਰੇ ਅਸਲੀ ਡੈਡੀ ਆ।”, ਮੈ ਨੈਂਸੀ ਨੂੰ ਸਮਝਾਇਆ। ਨੈਂਸੀ ਕੁਝ ਨਾ ਬੋਲੀ, ਬੱਸ ਕੁਝ ਸੋਚਣ ਲੱਗ ਪਈ। ਫ਼ਿਰ ਉਹ ਚੁੱਪਚਾਪ ਮੇਰੇ ਨਾਲ ਲੇਟ ਗਈ। ਨੈਂਸੀ ਥੋੜੀ ਦੇਰ ਵਿਚ ਪੋਲੇ-ਪੋਲੇ ਘੁਰਾੜੇ ਮਾਰਣ ਲੱਗ ਪਈ। ਸੈਮ ਆਇਆ ਅਤੇ ਨੈਂਸੀ ਦੇ ਦੂਜੇ ਪਾਸੇ ਲੇਟ ਗਿਆ। ਉਹ ਨੈਂਸੀ ਵੱਲ ਬੜੇ ਪਿਆਰ ਨਾਲ ਵੇਖਣ ਲੱਗਾ। ਫ਼ਿਰ ਉਸਨੇ ਆਪਣੀਆਂ ਅੱਖਾਂ ਬੰਦ ਕਰਕੇ ਆਪਣਾ ਚਿਹਰਾ ਉੱਪਰ ਵਲ ਕੀਤਾ, ਅੱਖਾਂ ਖੋਲ੍ਹੀਆਂ ਅਤੇ ਨੈਂਸੀ ਦਾ ਮੱਥਾ ਚੁੰਮਿਆ।
ਕਾਸ਼ ਕਿਤੇ ਸੈਮ ਨੂੰ ਸ਼ੁਰੂ ਵਿਚ ਹੀ ਐਨੀ ਸਮਝ ਹੁੰਦੀ। ਮੇਰੀ ਜ਼ਿਦਗੀ ਐਨੀ ਲੀਰੋ-ਲੀਰ ਨਾ ਹੁੰਦੀ। ਮੈਂ ਲਗਾਤਾਰ ਸੈਮ ਵੱਲ ਵੇਖ ਰਹੀ ਸੀ। ਨੈਂਸੀ ਦਾ ਮੱਥਾ ਚੁੰਮਣ ਬਾਅਦ ਸੈਮ ਨੇ ਮੇਰੇ ਵਾਲਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਮੈਂ ਸੁੱਖ ਦਾ ਸਾਹ ਲੈਂਦਿਆਂ ਆਪਣੀਆਂ ਅੱਖਾਂ ਚੈਨ ਨਾਲ ਬੰਦ ਕਰ ਲਈਆਂ। ਮੈਨੂੰ ਲੱਗਿਆ ਕਿ ਜਿਵੇਂ ਕਿਸੇ ਦਿਸ਼ਾ ਰਹਿਤ ਕਿਸ਼ਤੀ ਨੂੰ ਕਿਨਾਰਾ ਮਿਲ ਗਿਆ ਹੋਵੇ। ਭਾਵੇਂ ਮੇਰੀਆਂ ਬੰਦ ਅੱਖਾਂ ਮੂਹਰੇ ਹਨੇਰਾ ਸੀ,  ਮੇਰੀ ਜ਼ਿੰਦਗੀ ਨੂੰ ਖੁਸ਼ੀ ਦੀ ਇਕ ਨਵੀ ਸਵੇਰ ਨਜ਼ਰ ਆ ਰਹੀ ਸੀ। ਅਚਾਨਕ ਮੈਨੂੰ ਪੰਡਤ ਦੀ ਭਵਿੱਖਵਾਣੀ ਯਾਦ ਆਈ ਕਿ ਮੇਰੀ ਜਿੰਦਗੀ ਵਿਚ ਵਿਆਹੁਤਾ ਜ਼ਿੰਦਗੀ ਦਾ ਸੁੱਖ ਨਹੀ ਸੀ। ਪਰ ਮੈਂ ਐਸੀਆਂ ਸਾਰੀ ਸੋਚਾਂ ਛੱਡ ਕੇ ਆਪਣੇ ਅੱਜ ਵਿਚ ਜਿਉਣ ਦੀ ਕੋਸ਼ਿਸ਼ ਕੀਤੀ।

ਤਿੰਨ ਤੋਂ ਚਾਰ
ਨੈਂਸੀ, ਸੈਮ ਅਤੇ ਮੈਂ ਬੜੀ ਖੁਸ਼ਹਾਲ ਜਿੰਦਗੀ ਬਿਤਾਉਣ ਲੱਗੇ। ਸੈਮ ਨੈਂਸੀ ਨੂੰ ਐਨਾ ਪਿਆਰ ਕਰਦਾ ਸੀ ਕਿ ਕਈ ਵਾਰ ਮੇਰੀਆਂ ਅੱਖਾਂ ਭਰ ਆਉਂਦੀਆਂ ਸਨ। ਮਂੈ ਅਕਸਰ ਪਰਮਾਤਮਾ ਅੱਗੇ ਅਰਦਾਸ ਕਰਦੀ ਕਿ ਕਿਤੇ ਇਨ੍ਹਾਂ ਦੋਨਾਂ ਵਿਚੋਂ ਕਿਸੇ ਨੂੰ ਮੇਰੀ ਨਜਰ ਹੀ ਨਾ ਲੱਗ ਜਾਵੇ। ਸੈਮ ਨੇ ਸਾਨੂੰ ਐਨਾ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਮੇਰੇ ਸਾਰੇ ਪਿਛਲੇ ਦੁੱਖ ਭੁਲਾ ਦਿੱਤੇ। ਸੈਮ ਸਾਨੂੰ ਵੱਧ ਤੋਂ ਵੱਧ ਸਮਾਂ ਦੇਣ ਲੱਗਾ। ਸਾਡੇ ਵਿਆਹ ਦੇ ਦੋ ਮਹੀਨੇ ਬਾਅਦ ਗਰਮੀਆਂ ਦੀ ਰੁੱਤ ਸ਼ੁਰੂ ਹੋ ਗਈ। ਸੈਮ ਆਪਣੇ ਕੰਮ ਦੇ ਸੀਜ਼ਨ ਦੇ ਬਾਵਜੂਦ ਵੀ ਕੁਝ ਦਿਨਾਂ ਦੀਆਂ ਛੁੱਟੀਆਂ ਲੈ ਕੇ ਸਾਨੂੰ ਹਵਾਈ ਜਹਾਜ਼ ਰਾਹੀਂ ਟੋਰੰਟੋ ਘੁੰਮਾਉਣ ਲੈ ਕੇ ਗਿਆ। ਅਸੀਂ ‘ਸੀ ਐੱਨ ਟਾਵਰ’ ਵੇਖਣ ਗਏ। ਉਸਦੀ ਉਚਾਈ ਅਤੇ ਖੂਬਸੂਰਤੀ ਵੇਖ ਕੇ ਮੈਂ ਹੈਰਾਨ ਰਹਿ ਗਈ। ਅਸੀਂ ਉਸ ਦੇ ਉੱਪਰ ਇਕ ਲਿਫ਼ਟ ਰਾਹੀਂ ਗਏ। ਮੈਂ ਅਤੇ ਨੈਂਸੀ ਨੇ ਉੱਥੋਂ ਸ਼ੀਸ਼ੇ ਦੇ ਫ਼ਰਸ਼ ਵਿਚੋਂ ਦੀ ਹੇਠਾਂ ਨਿੱਕੇ-ਨਿੱਕੇ ਖਿਡੌਣਿਆਂ ਵਰਗੇ ਲੋਕ, ਗੱਡੀਆਂ ਅਤੇ ਇਮਾਰਤਾਂ ਵੇਖੀਆਂ। ਸਾਨੂੰ ਆਪਣੀਆਂ ਅੱਖਾਂ ‘ਤੇ ਯਕੀਨ ਹੀ ਨਹੀ ਸੀ ਆ ਰਿਹਾ।
ਅਗਲੇ ਦਿਨ ਅਸੀਂ ਨਿਆਗਰਾ ਫ਼ਾਲਜ਼ ਵੇਖਣ ਗਏ। ਉਸ ਥਾਂ ਦੀ ਖ਼ੂਬਸੁਰਤੀ ਵੀ ਕਮਾਲ ਸੀ। ਮੈਨੂੰ ਯਾਦ ਆਇਆ ਕਿ ਦੀਦੀ ਨੇ ਦੱਸਿਆ ਸੀ ਇਹ ਪਾਣੀ ਈਰੀ ਝੀਲ ਤੋਂ ਓਨਟੇਰੀਓ ਝੀਲ ਵਿਚ ਜਾਂਦਾ ਹੈ। ਅਸੀਂ ਉੱਥੇ ਇਕ ਛੋਟੇ ਸਮੁੰਦਰੀ ਜਹਾਜ਼ ‘ਤੇ ਰਾਈਡ ਵੀ ਲਈ। ਨੈਂਸੀ ਅਤੇ ਮਂੈ ਉਸ ਦਿਨ ਬੜੇ ਖੁਸ਼ ਸੀ, ਅਤੇ ਸੈਮ ਖੁਸ਼ ਸੀ ਸਾਨੂੰ ਦੋਨਾਂ ਨੂੰ ਖੁਸ਼ ਵੇਖ ਕੇ।

ਅਗਲੇ ਦਿਨ ਅਸੀਂ ਹਵਾਈ ਜਹਾਜ਼ ਰਾਹੀਂ  ਐਡਮੰਟਨ ਆਏ। Aੱਥੇ ਅਸੀਂ ਸਭ ਤੋਂ ਵੱਡੀ ਮਾਲ ਵੇਖੀ ਜਿਥੇ ਵੱਡੀ ਛੱਤ ਹੇਠ ਬੀਚ ਬਣਿਆ ਹੋਇਆ ਹੈ। ਅਸੀਂ ਨਕਲੀ ਸਮੁੰਦਰੀ ਲਹਿਰਾਂ ਦਾ ਵੀ ਆਨੰਦ ਮਾਣਿਆ। ਮੈਂ ਦੱਸ ਨਹੀ ਸਕਦੀ ਕਿ ਮੇਰੀ ਦੁਨੀਆਂ ਕਿੰਨੀ ਸੋਹਣੀ ਹੋ ਗਈ ਸੀ। ਅਸੀਂ ਤਿੰਨੋਂ ਜੋਆਏ-ਰਾਈਡਜ਼ ਦੇ ਬੜੇ ਸ਼ੁਕੀਨ ਸੀ। ਅਸੀਂ ਮਾਲ ਰਾਈਡਜ਼ ‘ਤੇ ਵੀ ਵਿਚ ਬੜਾ ਮਜਾ ਕੀਤਾ। ਨੈਂਸੀ ਸੈਮ ਨਾਲ ਬੇਹੱਦ ਖੁਸ਼ ਸੀ। ਨੈਂਸੀ ਦੀ ਖੁਸ਼ੀ ਵੇਖ ਮੇਰਾ ਮਨ ਬਹੁੱਤ ਖੁਸ਼ ਸੀ। ਅਸੀਂ ਬੜੀ ਖੁਸ਼ੀ-ਖੁਸ਼ੀ ਮਿੱਠੀਆਂ ਯਾਦਾਂ ਲੈ ਕੇ ਘਰ ਵਾਪਸ ਆਏ।
ਅਗਲੇ ਦਿਨ ਸੈਮ ਕੰਮ ‘ਤੇ ਚਲਾ ਗਿਆ। ਮਂੈ ਬਲਜੀਤ ਦੇ ਮੰਮੀ ਜੀ ਨੂੰ ਅਤੇ ਮੀਨੂੰ ਨੂੰ ਆਪਣੇ ਸਫ਼ਰ ਬਾਰੇ ਦੱਸਿਆ। ਉਹ ਸਾਰੇ ਬੜੇ ਖੁਸ਼ ਹੋਏ। ਸੈਮ ਸਾਨੂੰ ਪੂਰਬੀ ਕੈਨੇਡਾ ਦਾ ਸਵਰਗ ਵਿਖਾ ਕੇ ਲਿਆਇਆ ਸੀ।

“ਸੈਮ, ਤੁਹਾਨੂੰ ਇਕ ਖੁਸਖ਼ਬਰੀ ਦੇਣੀ ਹੈ!”, ਇਕ ਦਿਨ ਸ਼ਾਮੀ ਘਰ ਆਏ ਸੈਮ ਨੂੰ ਮੈਂ ਸੰਗਦੀ-ਸੰਗਦੀ ਨੇ ਦੱਸਿਆ।
“ਸੋਨੀਆਂ, ਮੈਨੂੰ ਤੁਸੀਂ ‘ਤੇ ਨੈਂਸੀ ਮਿਲ ਗਏ, ਮੇਰੇ ਲਈ ਇਸ ਤੋਂ ਵੱਡੀ ਹੋਰ ਖੁਸ਼ੀ ਕੀ ਹੋ ਸਕਦੀ ਹੈ ਜੀ?”, ਸੈਮ ਨੇ ਮੇਰੇ ਕੋਲ ਆ ਕੇ ਬੜੇ ਰੁਮਾਂਚਿਤ ਹੁੰਦੇ ਹੋਏ ਨੇ ਕਿਹਾ।
“ਨਹੀ ਸੈਮ, ਮੈਂ ਕਹਿ ਰਹੀ ਸੀ ਕਿ…ਤੁਸੀਂ…ਤੁਸੀਂ…”, ਮੇਰੇ ਕੋਲੋਂ ਗੱਲ ਪੂਰੀ ਨਹੀ ਸੀ ਕਰ ਹੋ ਰਹੀ।
“ਤੁਸੀਂ…ਤੁਸੀਂ…ਕੀ  ਜੀ? ਕੀ ਗਲਤੀ ਹੋ ਗਈ ਜੀ ਮੇਰੇ ਕੋਲੋਂ? ਹੁਣ ਦਸ ਵੀ ਦਿਓ।”, ਸੈਮ ਨੇ ਕਿਹਾ।
“ਗਲਤੀ ਤਾਂ ਤੁਹਾਡੇ ਕੋਲੋਂ ਹੋਈ ਹੈ ਅਤੇ ਤੁਹਾਨੂੰ ਇਸਦੀ ਸਜ਼ਾ ਵੀ ਮਿਲੇਗੀ।”, ਮਂੈ ਆਪਣੇ ਬੋਲਣ ਦਾ ਅੰਦਾਜ ਕਲਾਕਾਰੀ ਰੂਪ ਨਾਲ ਬਦਲ ਲਿਆ ਅਤੇ ਸ਼ਾਹੀ ਅੰਦਾਜ਼ ਨਾਲ ਕਿਹਾ।
“ਕੋਲ ਰਹਿ ਕੇ ਜੋ ਮਰਜੀ ਸਜ਼ਾ ਦੇ ਦਿਆ ਜੇ। ਦੂਰ ਚਲੇ ਗਏ ਤਾਂ ਮੇਰੇ ਕੋਲੋਂ ਹੁਣ ਜੀਅ ਨਹੀ ਹੋਣਾ।”, ਸੈਮ ਨੇ ਗੰਭੀਰ ਹੋ ਕੇ ਕਿਹਾ।
“ਤੁਹਾਨੂੰ ਹੁਣ ਸਾਨੂੰ ਹੋਰ ਜ਼ਿਆਦਾ ਸਮਾਂ ਦੇਣਾ ਪਿਆ ਕਰੇਗਾ।”, ਮੈਂ ਕਿਹਾ।
“ਬਾਦਸ਼ਾਹੋ, ਕੱਲ੍ਹ ਤੋਂ ਕੰਮ ‘ਤੇ ਜਾਣਾ ਬੰਦ। ਤੁਸੀਂ ਹੁਕਮ ਤਾਂ ਕਰੋ।”, ਸੈਮ ਨੇ ਖੁੱਲਦਿਲੀ ਨਾਲ ਕਿਹਾ।
“ਐਨਾ ਜ਼ਿਆਦਾ ਵੀ ਨਹੀ! ਤੁਹਾਨੂੰ ਪਤੈ ਆਪਣੇ ਘਰ…ਆਪਣੇ ਘਰ… ਇਕ ਛੋਟਾ ਜਿਹਾ ਪਿਆਰਾ ਜਿਹਾ ਸੈਮ ਆਉਣ ਵਾਲਾ ਹੈ।”, ਮੈਂ ਅਟਕਦੀ ਹੋਈ ਨੇ ਹੌਲੀ ਜਿਹੇ ਕਹਿ ਹੀ ਦਿੱਤਾ।
“ਓਏ ਤੇਰੇ ਦੀ!!!!!!!!!! ਬੁਰਰਰਰਰਰਾਅਅਅਅਅਅਅ!
ਓ ਬੱਲੇ ਬੱਲੇ ਬੱਲੇ! ਅਸੀਂ ਤਿੰਨ ਤੋਂ ਚਾਰ ਹੋਣ ਵਾਲੇ ਹਾਂ। ਅੱਜ
ਦੀ ਤਾਂ ਕੰਮ ਦੀ ਸਾਰੀ ਥਕਾਵਟ ਦੂਰ ਹੋ ਗਈ”, ਸੈਮ ਨੇ ਠੇਠ
ਪੰਜਾਬੀ ਬੜ੍ਹਕ ਮਾਰੀ ਅਤੇ ਭੰਗੜਾ ਪਾਉਣ ਲੱਗਾ।
“ਚਲੋ ਤਿਆਰ ਹੋ ਜਾਓ, ਅੱਜ ਬਾਹਰ ਖਾਣਾ ਖਾ ਕੇ ਆਉਂਦੇ ਹਾਂ।”, ਕਹਿ ਕੇ ਸੈਮ ਸ਼ਾਵਰ ਲੈਣ ਚਲਾ ਗਿਆ। ਮਂੈ ਨੈਂਸੀ ਨੂੰ ਤਿਆਰ ਕਰਕੇ ਆਪ ਵੀ ਤਿਆਰ ਹੋ ਗਈ। ਅਸੀਂ ਨੈਂਸੀ ਦੇ ਮਨਪਸੰਦ ਹੋਟਲ ਵਿਚ ਖਾਣਾ ਖਾਧਾ। ਸੈਮ ਬਹੁਤ ਖੁਸ਼ ਸੀ। ਸੈਮ ਨੇ ਉਸ ਸ਼ਾਮ ਮੈਨੂੰ ਐਨਾ ਪਿਆਰ ਦਿੱਤਾ ਕਿ ਮੈਂ ਇਕ ਸ਼ਾਮ ਵਿਚ ਹੀ ਕਈ ਜਨਮਾਂ ਦਾ ਸੁੱਖ ਮਾਣ ਲਿਆ।
ਅਗਲੇ ਦਿਨ ਮੈਂ ਇਹ ਖੁਸ਼ਖਬਰੀ ਬਲਜੀਤ ਦੇ ਮੰਮੀ ਅਤੇ ਮੀਨੂੰ ਨੂੰ ਦੱਸੀ। ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਮੀਨੂੰ, ਵਿਸਮਾਦ ਅਤੇ ਮੰਮੀ ਜੀ ਮੇਰੇ ਕੋਲ ਉਸੇ ਸ਼ਾਮ ਆਏ। ਸੈਮ ਕੰਮ ਤੋਂ ਘਰ ਆਇਆ। ਸੈਮ ਉਨ੍ਹਾਂ ਨੂੰ ਆਏ ਵੇਖ ਕੇ ਬੜਾ ਖੁਸ਼ ਹੋਇਆ। ਸੈਮ ਨੇ ਮੰਮੀ ਜੀ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਨੇ ਸੈਮ ਨੂੰ ਅਸੀਸ ਦਿੱਤੀ। ਉਸਨੇ ਮੀਨੂੰ ਅਤੇ ਵਿਸਮਾਦ ਨੂੰ ਪਿਆਰ ਦਿੱਤਾ।
“ਤੁਸੀਂ ਬੈਠੋ, ਮੈਂ ਦੋ ਮਿੰਟ ਵਿਚ ਸ਼ਾਵਰ ਲੈ ਕੇ ਆਇਆ।”, ਸੈਮ ਨੇ ਕਿਹਾ ਅਤੇ ਸ਼ਾਵਰ ਲੈਣ ਚਲਾ ਗਿਆ।
“ਸੈਮ ਦੇ ਚਿਹਰੇ ‘ਤੇ ਹੁਣ ਰੌਣਕ ਆ ਗਈ ਐ। ਉਸਨੂੰ ਤੇਰਾ ਬੜਾ ਆਸਰਾ ਮਿਲਿਐ। ਪਰਮਾਤਮਾ ਤੁਹਾਨੂੰ ਸਦਾ ਹੱਸਦੇ-ਵੱਸਦੇ ਰੱਖੇ।”, ਮੰਮੀ ਜੀ ਨੇ ਕਿਹਾ।
“ਆਸਰਾ ‘ਤੇ ਮੈਨੂੰ ਸੈਮ ਦਾ ਮਿਲਿਆ ਹੈ, ਮੰਮੀ ਜੀ।”, ਮੈਂ ਮਨ ਹੀ ਮਨ ਵਿਚ ਸੋਚਿਆ ਅਤੇ ਮੰਮੀ ਜੀ ਵਲ ਸਿਰਫ਼ ਮੁਸਕਰਾ ਕੇ ਵੇਖਿਆ। ਸੈਮ ਸ਼ਾਵਰ ਲੈ ਕੇ ਆਇਆ। ਅਸੀਂ ਬਹੁਤ ਸੋਹਣੀ ਇਕ ਪਰਿਵਾਰਿਕ ਸ਼ਾਮ ਬਿਤਾਈ। ਸੈਮ ਨੇ ਉਸ ਰਾਤ ਆਉਂਦੇ ਸ਼ਨੀਵਾਰ ਇਕ ਰਾਤ ਵਿਸਲਰ ਹੋਟਲ ਵਿਚ ਰਹਿ ਕੇ ਆਉਣ ਦਾ ਪ੍ਰੋਗਰਾਮ ਬਣਾ ਲਿਆ।
ਸ਼ਨੀਵਾਰ ਨੂੰ ਅਸੀ ਵਿਸਲਰ ਗਏ। ਅਸੀਂ ਦ੍ਰਿਸ਼ਾਂ ਦਾ ਬਹੁਤ
ਆਨੰਦ ਮਾਣਿਆ। ਰਾਤ ਨੂੰ ਹੋਟਲ ਦੀ ਬਾਲਕੋਨੀ ਵਿਚੋਂ ਬੜਾ
ਵਧੀਆ ਵੇਖਣ ਵਾਲਾ ਨਜਾਰਾ ਸੀ। ਨੈਂਸੀ ਸੈਮ ਦੀ ਗੋਦ ਵਿਚ
ਬੈਠੀ ਆਨੰਦ ਮਾਣ ਰਹੀ ਸੀ।
“ਜੀ ਕਰਦਾ ਹੈ ਕਿ ਸਮਾਂ ਇੱਥੇ ਹੀ ਰੁਕ ਜਾਵੇ। ਤੁਹਾਨੂੰ ਸਾਰੀ ਉਮਰ ਦਾ ਪਿਆਰ ਮੈਂ ਅੱਜ ਹੀ ਕਰ ਲਵਾਂ।”, ਸੈਮ ਨੇ ਕਿਹਾ।
“ਇਹ ਜਿੰ.ਦਗੀ ਹੁਣ ਇੰਜ ਹੀ ਬੀਤੇ ਤਾਂ ਕਿੰਨੀਂ ਚੰਗੀ ਗੱਲ ਹੋਵੇ।”, ਮੈਂ ਵੀ ਰੁਮਾਂਚਿਤ ਹੁੰਦੀ ਹੋਈ ਨੇ ਕਿਹਾ।
“ਮੈਨੂੰ ਤਾਂ ਹੁਣ ਕੁਝ ਹੋ ਵੀ ਜਾਵੇ ਤਾਂ ਕੋਈ …”, ਸੈਮ ਨੇ ਕਿਹਾ। ਮੈਂ ਸੈਮ ਦੇ ਅੱਗੇ ਬੋਲਣ ਤੋਂ ਪਹਿਲਾਂ ਉਸਦੇ ਮੂੰਹ ਤੇ ਹੱਥ ਰੱਖ ਦਿੱਤਾ ਅਤੇ ਉਸਨੂੰ ਹੋਰ ਕੁਝ ਅੱਗੇ ਕਹਿਣ ਤੋਂ ਰੋਕ ਦਿੱਤਾ।
“ਸਾਨੂੰ ਸੈਮ ਦੀ ਬਹੁਤ ਲੋੜ ਹੈ। ਅਜੇ ਤਾਂ ਮੇਰੇ ਪੁਰਾਣੇ ਘਾਟੇ ਵੀ ਪੂਰੇ ਨਹੀ ਹੋਏ। ਦੁਬਾਰਾ ਕਦੇ ਇੰਜ ਸੋਚੀਂ ਵੀ ਨਾ।”, ਮੈਂ ਕਿਹਾ ਪਰ ਮੈ ਅੰਦਰੋਂ ਬੁਰੀ ਤਰ੍ਹਾਂ ਡਰ ਗਈ। ਮੈਨੂੰ ਯਾਦ ਆਇਆ ਕਿ ਪੰਡਤ ਨੇ ਮੇਰੇ ਲਈ ਕੀ ਭਵਿੱਖਵਾਣੀ ਕੀਤੀ ਹੋਈ ਸੀ। ਸੈਮ ਫ਼ਿਰ ਕੁਝ ਕਹਿਣ ਲੱਗਾ ਪਰ ਮਂੈ ਚੁੱਪ ਕਰਾ ਦਿੱਤਾ।
“ਬੱਚਿਆਂ ਨੂੰ ਮਾਂ-ਬਾਪ ਦੋਨਾਂ ਦੀ ਹੀ ਲੋੜ ਹੁੰਦੀ ਹੈ ਜਦ ਤਕ ਉਹ ਵਡੇ ਹੋ ਕੇ ਆਪਣੀ ਜਿੰਦਗੀ ਵਿਚ ਸੈੱਟ ਨਾ ਹੋ ਜਾਣ। ਮਿਹਰਬਾਨੀ ਕਰਕੇ ਇਹ ਵਿਸ਼ਾ ਬਦਲੋ। ਜਾਂ ਚੁੱਪਚਾਪ ਸਾਡੇ ਨਾਲ ਆਨੰਦ ਮਾਣੋ”, ਮੈਂ ਕਿਹਾ।

“ਸੋਨੀਆਂ, ਜਦ ਜਵਾਨੀ ਆਉਂਦੀ ਹੈ ਤਾਂ ਸਾਨੂੰ ਨਾ ਤੇ ਇਸਦੀ ਕੋਈ ਕਦਰ ਹੀ ਹੁੰਦੀ ਹੈ ਅਤੇ ਨਾ ਇਸਨੂੰ ਸੰਭਾਲਣ ਦਾ ਹੀ ਕੁੱਝ ਪਤਾ ਹੁੰਦਾ ਹੈ। ਆਪਣੀਆਂ ਬੇਵਕੂਫ਼ੀਆਂ ਨਾਲ ਅਸੀਂ ਆਪਣਾ ਉਹ ਸਭ ਤੋਂ ਖੂਬਸੂਰਤ ਸਮਾਂ ਆਪਣੇ ਹੱਥੀਂ ਬਰਬਾਦ ਕਰ ਲੈਂਦੇ ਹਾਂ। ਜਦ ਤਕ ਸਮਝ ਆਉਣ ਲੱਗਦੀ ਹੈ ਤਾਂ ਜਵਾਨੀ ਅਲਵਿਦਾ ਕਹਿਣਾ ਸ਼ੁਰੂ ਕਰ ਦਿੰਦੀ ਹੈ।”, ਸੈਮ ਨੇ ਕਿਹਾ ਅਤੇ ਮਂੈ ਵੀ ਹਾਂ ਵਿਚ ਹਾਂ ਮਿਲਾਈ।
“ਸਾਨੂੰ ਮਾਂ-ਬਾਪ ਜਾਂ ਕੋਈ ਆਪਣਾ
ਸਮਝਾਉਂਦਾ ਕਿਉਂ ਨਹੀ ਜਦ ਕਿ
ਉਨ੍ਹਾਂ ਨੇ ਇਹ ਸਭ ਕੁਝ ਵੇਖਿਆ ਹੁੰਦਾ
ਹੈ? ਕਿਉਂ ਸਾਡੇ ਸਕੂਲਾਂ ਜਾਂ ਕਾਲਜਾਂ
ਵਿਚ ਐਸੇ ਵਿਸ਼ੇ ਨਹੀ ਪੜ੍ਹਾਏ ਜਾਂਦੇ
ਜਿਸ ਨਾਲ ਪਤੀ-ਪਤਨੀ ਸੁ.ਰੂ ਤੋਂ ਹੀ
ਪਿਆਰ ਨਾਲ ਰਹਿਣਾ ਸਿੱਖ ਜਾਣ? ਹੋਰ ਪੜ੍ਹਾਈਆਂ ਦਾ ਕੀ ਫ਼ਾਇਦਾ ਜੇ ਅਸੀਂ ਪਿਆਰ ਨਾਲ ਰਹਿਣਾ ਹੀ ਨਾ ਸਿੱਖਿਆ?”, ਸੈਮ ਨੇ ਕਿਹਾ ਅਤੇ ਮੈਨੂੰ ਸੈਮ ਦੀ ਇਹ ਗੱਲ ਬੜੀ ਹੀ ਪਸੰਦ ਆਈ।
“ਪਹਿਲਾਂ ਬਚਪਨ ਵਿਚ ਭਰਾ-ਭੈਣ ਆਪਸ ਵਿਚ ਲੜਦੇ ਰਹਿੰਦੇ ਨੇ। ਵਿਆਹ ਬਾਅਦ ਪਤੀ-ਪਤਨੀ ਲਗਭਗ ਸਾਰੀ ਉਮਰ ਹੀ ਲੜਦੇ ਰਹਿੰਦੇ ਹਨ। ਮਂੈ ਆਪਣੇ ਭਾਪੇ ਅਤੇ ਬੀਬੀ ਨੂੰ ਸਾਰੀ ਉਮਰ ਲੜਦਿਆਂ ਹੀ ਵੇਖਿਆ ਹੈ। ਬੀਬੀ ਕਦੇ ਭਾਪੇ ਦੀ ਗੱਲ ਨਹੀ ਸੀ ਸੁਣਦੀ। ਫ਼ਿਰ ਬੀਬੀ ਨੇ ਸਾਡੇ ਵਿਚ ਗਲਤਫ਼ਹਿਮੀਆਂ ਪਾ ਦਿੱਤੀਆਂ। ਪਤਾ ਨਹੀ ਇਹ ਵੱਡੇ ਵੀ ਆਪਣੇ ਬੱਚਿਆਂ ਦੀਆਂ ਮੁਸ਼ਿਕਲਾਂ ਹੱਲ ਕਰਨ ਦੀ ਬਜਾਏ ਉਨ੍ਹਾਂ ਵਿਚ ਝਗੜੇ ਕਿਉਂ ਪੈਦਾ ਕਰਦੇ ਨੇ?”, ਸੈਮ ਨੇ ਬੜੀ ਗਹਿਰਾਈ ਨਾਲ ਵਿਚਾਰਿਆ। ਮਂੈ ਮਹਿਸੂਸ ਕੀਤਾ ਕਿ ਮੇਰੇ ਅਤੇ ਸੈਮ ਦੇ ਵਿਚਾਰ ਬਹੁਤ ਰਲ਼ਣ ਲੱਗ ਪਏ ਸਨ। ਮੈਂ ਸੈਮ ਨੂੰ ਇੰਜ ਸਿਆਣਿਆਂ ਵਾਂਗ ਗੱਲਾਂ ਕਰਦੇ ਵੇਖ ਕੇ ਬੜੀ ਖੁਸ਼ ਸੀ।
“ਸੈਮ, ਅਕਲ ਧੱਕੇ ਖਾਣ ਨਾਲ ਆਉਂਦੀ ਹੈ ਬਦਾਮ ਖਾਣ ਨਾਲ ਨਹੀ।”, ਮਂੈ ਮਾਹੌਲ ਸੀਰੀਅਸ ਤੋਂ ਮਜ਼ਾਕੀਆ ਕੀਤਾ।
“ਹਾਹਾਹਾਹਾਹਾਹਾ। ਮਜਾਕ ਵਧੀਆ ਹੈ, ਪਰ ਇਹ ਗੱਲ ਸੱਚ ਵੀ ਹੈ। ਕੀ ਇਹ ਅਕਲ ਪੜ੍ਹਾਈ ਦੇ ਨਾਲ-ਨਾਲ ਨਹੀ ਦਿੱਤੀ ਜਾ ਸਕਦੀ?”, ਸੈਮ ਨੇ ਕਿਹਾ। ਅਤੇ ਮੈਂ ਉਸ ਨਾਲ ਪੂਰੀ ਸਹਿਮਤੀ ਜਤਾਈ।
ਨੈਂਸੀ ਨੂੰ ਨੀਂਦ ਆਉਦੀ ਵੇਖ ਮੈ ਸੈਮ ਨੂੰ ਅੰਦਰ ਚੱਲਣ ਲਈ ਕਿਹਾ। ਨੈਂਸੀ ਨੂੰ ਵਿਚਕਾਰ ਲੰਮੇ ਪਾ ਕੇ ਅਸੀਂ ਦੋਵੇਂ ਵੀ ਪਲੰਘ ‘ਤੇ ਲੇਟ ਗਏ। ਮਂੈ ਨੈਂਸੀ ਦੇ ਸਿਰ ‘ਤੇ ਹੱਥ ਫ਼ੇਰ ਰਹੀ ਸੀ। ਸੈਮ ਮੇਰੇ ਵਾਲਾਂ ਵਿਚ ਹੱਥ ਫ਼ੇਰ ਰਿਹਾ ਸੀ।

“ਮਂੈ ਅਨਜਾਣਪੁਣੇ ਵਿਚ ਤੇਰੇ ਨਾਲ ਬੜਾ ਗਲਤ ਵਿਹਾਰ ਕੀਤਾ। ਜੇ ਕੱਲ੍ਹ ਨੂੰ ਮੇਰਾ ਜਮਾਈ ਮੇਰੀ ਧੀ ਨਾਲ ਇੰਜ ਕਰੇ, ਇਹ ਸੋਚ ਕੇ ਮੇਰੇ ਤਾਂ ਲੂ-ਕੰਡੇ ਖੜੇ ਹੋ ਜਾਂਦੇ ਨੇ। ਸੋਨੀਆਂ, ਅਸੀਂ ਆਪਣੀ ਨੈਂਸੀ ਵਾਸਤੇ ਇਕ ਚੰਗਾ ਮੁੰਡਾ ਕਿਵੇਂ ਲੱਭਾਂਗੇ ਜੋ ਇਸਨੂੰ ਸਦਾ ਖੁਸ਼ ਰੱਖੇ? ਜੇ ਇਸਨੇ ਲਵ-ਮੈਰਿਜ ਕਰਵਾਈ, ਜ਼ਰੂਰੀ ਤਾਂ ਨਹੀਂ ਕਿ ਇਸਦੀ ਪਸੰਦ ਸਹੀ ਹੀ ਹੋਵੇ! ਮਾਂ-ਬਾਪ ਬਣਨ ਬਾਅਦ ਸਾਡੇ ਅਹਿਸਾਸ ਕਿੰਨੇ ਬਦਲ ਜਾਂਦੇ ਹਨ! ਮੇਰੇ ਖਿਆਲ ਵਿਚ ਆਪਾਂ ਨੈਂਸੀ ਨੂੰ ਕਹਾਂਗੇ ਕਿ ਉਹ ਪਹਿਲਾਂ ਬਹੁਤ ਪੜ੍ਹੇ ਤਾ ਕਿ ਵਿਆਹ ਕਰਵਾਉਣ ਤਕ ਸਮਝਦਾਰ ਹੋ ਜਾਵੇ।”, ਸੈਮ ਨੈਂਸੀ ਬਾਰੇ ਸੋਚਦਾ-ਸੋਚਦਾ ਗੰਭੀਰ ਹੋ ਗਿਆ।
“ਸੈਮ, ਆਪਾਂ ਸਵੇਰੇ-ਸ਼ਾਮ ਪਾਠ ਕਰਿਆ ਕਰੀਏ ਤਾਂ ਕਿ ਆਪਣਾ ਅਤੇ ਆਪਣੇ ਬੱਚਿਆਂ ਦਾ ਭਲਾ ਹੋ ਸਕੇ।”, ਮਂੈ ਸੈਮ ਨੂੰ ਕਿਹਾ।
“ਮੈਂ ਵੀ ਰੋਜ਼ਾਨਾ ਪਾਠ ਸ਼ੁਰੂ ਕਰ ਦੇਣਾ ਹੈ।”, ਸੈਮ ਨੇ ਵਾਅਦਾ ਕੀਤਾ। ਮੈਨੂੰ ਇਸ ਗੱਲ ‘ਤੇ ਹੋਰ ਵੀ ਖੁਸ਼ੀ ਹੋਈ। ਸਾਡੀਆਂ ਦੋ ਰੂਹਾਂ ਇਕ ਜਾਨ ਬਣਦੀਆਂ ਜਾ ਰਹੀਆਂ ਸਨ।

ਆਖ਼ਰੀ ਤਬਾਹੀ
ਅਗਲੀ ਸਵੇਰ ਮੈਂ ਕਈ ਡਰਾਉਣੇ ਸੁਪਨਿਆਂ ਤੋਂ ਡਰ ਕੇ ਜਾਗੀ। ਮੈਂ ਸੁਪਨੇ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਮਂੈ ਕਿਸੇ ਚਰਚ ਵਿਚ ਸੀ। ਪਾਦਰੀ ਬਾਈਬਲ ਪੜ੍ਹ ਕੇ ਸਮਝਾ ਰਿਹਾ ਸੀ ਕਿ ਜੋ ਉਨ੍ਹਾਂ ਦੇ ਪਰਮੇਸ਼ਰ ਦੀ ਸ਼ਰਣ ਆ ਕੇ ਫ਼ਿਰ ਕਿਤੇ ਹੋਰ ਮੱਥੇ ਟੇਕਦਾ ਹੈ ਉਹ ਬਹੁਤ ਦੁੱਖ ਪਾਉਂਦਾ ਹੈ। ਇਕ ਸੁਪਨੇ ਵਿਚ ਮੈਂ ਆਪਣੇ ਮੰਮੀ ਜੀ ਨਾਲ ਪੰਡਤ ਕੋਲ ਬੈਠੀ ਸੀ। ਉਹ ਮੈਨੂੰ ਕਹਿ ਰਿਹਾ ਸੀ ਕਿ ਮੇਰੇ ਕਰਮਾਂ ਵਿਚ ਵਿਆਹ ਦਾ ਸੁੱਖ ਹੀ ਨਹੀ ਸੀ। ਮੈਂ ਪੰਡਤ ਨੂੰ ਕਹਿ ਰਹੀ ਸੀ ਕਿ ਉਸ ਦੀਆਂ ਸਾਰੀਆਂ ਗੱਲਾਂ ਸਹੀ ਨਹੀਂ ਸਨ। ਪਾਦਰੀ ਅਤੇ ਪੰਡਤ ਸੁਪਨੇ ਵਿਚ ਮੇਰੇ ਨਾਲ ਬਹਿਸ ਰਹੇ ਸਨ। ਮੇਰਾ ਦਿਲ ਇੰਜਨ ਵਾਂਗ ਧੜਕ ਰਿਹਾ ਸੀ। ਮੈਂ ਸੈਮ ਨੂੰ ਜਗਾਇਆ। ਮਂੈ ਰਾਤ ਦੇ ਸੁਪਨੇ ਯਾਦ ਕਰ-ਕਰ ਕੇ ਕੰਬ ਰਹੀ ਸੀ। ਅਸੀਂ ਉੱਠ ਕੇ ਤਿਆਰ ਹੋਏ। ਬ੍ਰੇਕਫ਼ਾਸਟ ਕਰਕੇ ਅਸੀ ਸਰੀ ਨੂੰ ਚੱਲ ਪਏ। ਨੈਂਸੀ ਅਤੇ ਸੈਮ ਨੇ ਇਥੇ ਬਹੁਤ ਆਨੰਦ ਮਾਣਿਆ ਸੀ। ਪਰ ਮੈਂ ਡਰ ਨਾਲ ਕੰਬ ਰਹੀ ਸੀ। ਸੈਮ ਕਾਰ ਚਲਾ ਰਿਹਾ ਸੀ ਅਤੇ ਨਾਲੇ ਕਮਲ ਹੀਰ ਦਾ ਮਸ਼ਹੂਰ ਗੀਤ “ਕੁੜੀਏ ਨੀ ਸੱਗੀ ਫ਼ੁੱਲ ਵਾਲੀਏ, ਕੈਂਠੇ ਵਾਲਾ ਪੁੱਛੇ ਤੇਰਾ ਨਾਂ” ਗਾ ਰਿਹਾ ਸੀ। ਮਂੈ ਝੂਠਾ ਜਿਹਾ ਮੁਸਕਰਾ ਕੇ ਆਪਣੇ ਰਾਤ ਵਾਲੇ ਸੁਪਨਿਆਂ ਦੇ ਡਰ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਮੈਂ ਆਪਣੀ ਅਸਲੀਅਤ ਛੁਪਾਉਣ ਵਿਚ ਮਾਹਰ ਨਹੀ ਸੀ। ਜਦ ਸੈਮ ਨੇ ਮੈਨੂੰ ਪਰੇਸ਼ਾਨ ਵੇਖਿਆ ਤਾਂ ਉਹ ਸੜਕ ਤੋਂ ਧਿਆਨ ਹਟਾ ਕੇ ਵਾਰ-ਵਾਰ ਮੇਰੇ ਵਲ ਵੇਖ ਕੇ ਮੇਰੀ ਉਦਾਸੀ ਦਾ ਕਾਰਨ ਪੁਛਣ ਲੱਗਾ। ਮੈਨੂੰ ਖੁਸ਼ ਕਰਨ ਲਈ ਸੈਮ ਸਟਾਈਲ ਮਾਰ-ਮਾਰ ਕੇ ਕਾਰ ਚਲਾਉਣ ਲੱਗ ਪਿਆ। ਮਂੈ ਸੈਮ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਤੋਂ ਰੋਕਿਆ। ਉਸਨੇ ਮੇਰੇ ਤੋਂ ਮੇਰੇ ਉਦਾਸ ਹੋਣ ਦਾ ਕਾਰਨ ਜਾਨਣ ਦੀ ਜਿੱਦ ਕੀਤੀ ਅਤੇ ਉਹ ਵਾਰ-ਵਾਰ ਸੜਕ ਤੋਂ ਆਪਣਾ ਧਿਆਨ ਹਟਾ ਰਿਹਾ ਸੀ। ਮੈਂ ਸੈਮ ਨੂੰ ਕਾਰ ਸੜਕ ਦੇ ਇਕ ਪਾਸੇ ਲਗਾਉਣ ਲਈ ਕਿਹਾ।
“ਪਹਿਲਾਂ ਇਹ ਦੱਸ ਕਿ ਤੂੰ ਮੇਰੇ ਤੋਂ ਕੀ ਛੁਪਾ ਰਹੀ ਹੈ? ਤੂੰ ਕਿਉਂ …’, ਸੈਮ ਆਪਣੀ ਗੱਲ ਵੀ ਪੂਰੀ ਨਾ ਕਰ ਸਕਿਆ ਕਿ ਸਭ ਕੁਝ ਹਨੇਰੇ ਵਿਚ ਡੁੱਬ ਗਿਆ। ਸੈਮ ਇਕ ਰੈੱਡ ਲਾਈਟ ਪਾਰ ਕਰ ਗਿਆ ਸੀ ਅਤੇ ਇਕ ਪਿਕ-ਅਪ ਟਰੱਕ ਨੇ ਸਾਡੀ ਕਾਰ ਨੂੰ ਵੱਖੀ ਤੋਂ ਟੱਕਰ ਮਾਰ ਦਿੱਤੀ ਸੀ। ਜਦੋਂ ਮੈਨੂੰ ਹੋਸ਼ ਆਇਆ ਮਂੈ ਇਕ ਹਸਪਤਾਲ ਵਿਚ ਬੈੱਡ ‘ਤੇ ਪਈ ਹੋਈ ਸੀ। ਸੈਮ ਅਤੇ ਨੈਂਸੀ ਦੇ ਇਲਾਵਾ ਸਾਰੇ ਜਾਣੇ ਮੇਰੇ ਬੈੱਡ ਦੇ ਆਲੇ-ਦੁਆਲੇ ਖੜੇ ਸਨ।
“ਸੈਮ ਕਿੱਥੇ ਐ?”, ਮੈਂ ਸਦਮੇ ਵਿਚ ਪੁੱਛਿਆ। ਅਮ੍ਰਿਤ ਦੇ ਮੰਮੀ ਨੇ ਨਿਰਾਸ਼ਾ ਵਿਚ ਸਿਰ ਹਿਲਾਇਆ ਅਤੇ ਆਪਣੀਆਂ ਅੱਖਾਂ ਵਿਚੋਂ ਅੱਥਰੂ ਸੁੱਟਣੇ ਸ਼ੁਰੂ ਕਰ ਦਿੱਤੇ। ਮਂੈ ਆਪਣੇ ਮੰਜੇ ਤੋਂ ਉੱਠੀ। ਮੈਂ ਵੇਖਿਆ ਮੇਰੇ ਨਾਲ ਵਾਲੇ ਮੰਜੇ ‘ਤੇ ਸੈਮ ਬੁਰੀ ਹਾਲਤ ਵਿਚ ਮੁਰਦਾ ਪਿਆ ਸੀ। ਉਸਦਾ ਸਿਰ ਲਗਭਗ ਅੱਧਾ ਕੁ ਫ਼ਿਸਿਆ ਹੋਇਆ ਸੀ ਜਿਸ ਵਿਚੋਂ ਬੁਰੀ ਤਰ੍ਹਾਂ ਖੂਨ ਵਗ ਰਿਹਾ ਸੀ। ਮੇਰੀ ਪਾਗਲਾਂ ਵਾਂਗ ਚੀਕ ਨਿਕਲ ਗਈ। ਫ਼ਿਰ ਮੇਰੀਆਂ ਅੱਖਾਂ ਸੈਮ ਦੇ ਨਾਲ ਦੇ ਮੰਜੇ ਤੇ ਬੁੱਤ ਵਾਂਗ ਪਈ ਹੋਈ ਨੈਂਸੀ ‘ਤੇ ਜਾ ਟਿਕੀਆਂ। ਉਸਦੀ ਬੁਰੀ ਤਰਾਂ ਤਰੇੜੀ ਹੋਈ ਖੋਪੜੀ ਵਿਚੋਂ ਖੂਨ ਰਿਸ ਰਿਹਾ ਸੀ। ਮੇਰੀਆਂ ਚੀਕਾਂ ਬਰਦਾਸ਼ਤ ਦੀ ਹੱਦ ਵੀ ਪਾਰ ਕਰ ਗਈਆਂ।

“ਹੇ ਯੇਸੂ, ਮੇਰੇ ਨਾਲ ਇੰਜ ਨਾ ਕਰ। ਮੇਰੇ ‘ਤੇ ਰਹਿਮ ਕਰ। ਵੇ ਮਰ ਜਾਣਿਆ ਪੰਡਤਾ! ਤੂੰ ਮੇਰੇ ਉਪਾਅ ਚੰਗੀ ਤਰ੍ਹਾਂ ਨਹੀ ਕੀਤੇ। ਤੂੰ ਮੇਰੇ ਨਾਲ ਧੋਖਾ ਕੀਤਾ। ਤੂੰ ਸਾਡੇ ਸਾਰਿਆਂ ਨਾਲ ਧੋਖਾ ਕੀਤਾ ਵੇ। ਹੇ ਵਾਹਿਗੁਰੂ! ਮੈ ਗੁਰਬਾਣੀ ਪੂਰੀ ਨਿਹਚਾ ਨਾਲ ਪੜ੍ਹੀ ਸੀ। ਤੂੰ ਮੇਰੇ ਨਾਲ ਇੰਜ ਕਿਉਂ ਕੀਤਾ? ਤੂੰ ਐਨਾ ਪੱਥਰ ਦਿਲ ਨਹੀ ਹੋ ਸਕਦਾ। ਤੂੰ ਮੈਨੂੰ ਕਿਉਂ ਜਿਉਂਦੀ ਰਹਿਣ ਦਿੱਤਾ?”, ਮਂੈ ਬੁਰੀ ਤਰ੍ਹਾਂ ਜਖ਼ਮੀ ਹੋਏ ਪੰਛੀ ਵਾਂਗ ਫ਼ੜਫ਼ੜ੍ਹਾ ਰਹੀ ਸੀ। ਮੇਰੀਆਂ ਅੱਖਾਂ ਘੁੱਟ ਕੇ ਬੰਦ ਕੀਤੀਆਂ ਹੋਈਆਂ ਸਨ। ਸਾਰਿਆਂ ਨੇ ਮੇਰੀਆਂ ਬਾਹਵਾਂ ਫ਼ੜੀਆਂ ਹੋਈਆਂ ਸਨ ਅਤੇ ਮੈਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਮੇਰਾ ਨਵਾਂ ਰੂਪ
ਅਚਾਨਕ ਮੈਨੂੰ ਨੈਂਸੀ ਦੀਆਂ ਚੀਕਾਂ ਸੁਣੀਆਂ। ਕਿਸੇ ਨੇ ਮੈਨੂੰ ਮੇਰੀਆਂ ਦੋਨਂੋ ਬਾਹਵਾਂ ਤੋਂ ਘੁੱਟ ਕੇ ਫ਼ੜਿਆ ਹੋਇਆ ਸੀ ਅਤੇ ਮੈਨੂੰ ਬੁਰੀ ਤਰ੍ਹਾਂ ਝਿੰਜੋੜ ਰਿਹਾ ਸੀ। ਮੈਂ ਆਪਣੀਆਂ ਅੱਖਾਂ ਖੋਲ੍ਹੀਆਂ। ਮਂੈ ਵਿਸਲਰ ਦੇ ਉਸੇ ਹੋਟਲ ਦੇ ਕਮਰੇ ਵਿਚ ਆਪਣੇ ਪਲੰਘ ‘ਤੇ ਪਈ ਸੀ।

ਮੈਨੂੰ ਯਕੀਨ ਨਹੀ ਸੀ ਆ ਰਿਹਾ ਕਿ ਮੈਂ ਐਨਾ ਭਿਆਨਕ ਸੁਪਨਾ ਵੇਖਿਆ ਸੀ। ਇਸ ਸੁਪਨੇ ਨੇ ਮੈਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ। ਮਂੈ ਪੂਰੀ ਤਰ੍ਹਾਂ ਆਪਣੇ ਹੀ ਪਸੀਨੇ ਨਾਲ ਭਿੱਜ ਗਈ। ਸਵੇਰ ਦੇ ਪੰਜ ਵਜੇ ਦਾ ਟਾਈਮ ਸੀ। ਮਂੈ ਵੇਖਿਆ ਕਿ ਸੈਮ ਅਤੇ ਨੈਂਸੀ ਮੇਰੇ ਸਾਹਮਣੇ ਸਹੀ-ਸਲਾਮਤ ਜਿਉਂਦੇ ਜਾਗਦੇ ਸਨ। ਮਂੈ ਸੈਮ ਦਾ ਚਿਹਰਾ ਆਪਣੇ ਹੱਥਾਂ ਵਿਚ ਲਿਆ। ਮਂੈ ਅਹਿਸਾਸ ਕੀਤਾ ਕਿ ਮੈ ਸੱਚੀਂ ਇਕ ਭੈੜਾ ਸੁਪਨਾ ਹੀ ਵੇਖਿਆ ਸੀ। ਫ਼ਿਰ ਮਂੈ ਨੈਂਸੀ ਦਾ ਚਿਹਰਾ ਆਪਣੇ ਹੱਥਾਂ ਵਿਚ ਲਿਆ ਜੋ ਕਿ ਅਜੇ ਵੀ ਮੇਰੀਆਂ ਲੇਰਾਂ ਤੋਂ ਡਰ ਕੇ ਰੋ ਰਹੀ ਸੀ। ਮਂੈ ਉਸ ਤੋਂ ਵਾਰ-ਵਾਰ ਮਾਫ਼ੀ ਮੰਗੀ ਕਿ ਮਂੈ ਬਹੁਤ ਹੀ ਡਰਾਉਣਾ ਸੁਪਨਾ ਵੇਖਿਆ ਸੀ। ਮਂੈ ਬੜੀ ਮੁਸ਼ਕਿਲ ਨਾਲ ਅਹਿਸਾਸ ਕਰਨ ਦੀ ਕੋਸ਼ਿਸ਼ ਕੀਤੀ ਕਿ ਸਭ ਕੁਝ ਠੀਕ-ਠਾਕ ਸੀ। ਮਂੈ ਸੈਮ ਨੂੰ ਨੈਂਸੀ ਦਾ ਧਿਆਨ ਰੱਖਣ ਨੂੰ ਕਿਹਾ ਅਤੇ ਵਾਸ਼ਰੂਮ ਚਲੀ ਗਈ। ਮੇਰੇ ਕੱਪੜਿਆਂ ਵਿਚੋਂ ਪਸੀਨੇ ਦੀ ਬਦਬੂ ਆ ਰਹੀ ਸੀ। ਮਂੈ ਸ਼ਾਵਰ ਲਿਆ ਅਤੇ ਆਪਣੇ ਕੱਪੜੇ ਬਦਲੇ। ਮੇਰਾ ਦਿਲ ਅਜੇ ਵੀ ਬੁਰੀ ਤਰਾਂ ਧੜਕ ਰਿਹਾ ਸੀ। ਮੈਨੂੰ ਆਪਣੇ ਮੰਮੀ ਦੀ ਇਕ ਗੱਲ ਯਾਦ ਆਈ ਕਿ ਤੜਕ ਸਵੇਰ ਦੇ ਸੁਪਨੇ ਅਕਸਰ ਸੱਚ ਹੁੰਦੇ ਨੇ। ਮਂੈ ਬੁਰੀ ਤਰ੍ਹਾਂ ਸਦਮੇ ਵਿਚ ਸੀ। ਮੈਂ ਆਪਣਾ ਸ਼ਾਵਰ ਖ਼ਤਮ ਕੀਤਾ। ਮਂੈ ਬੁਰੀ ਤਰ੍ਹਾਂ ਕੰਬੀ ਜਾ ਰਹੀ ਸੀ। ਮੈਨੂੰ ਡਰ ਨਾਲ ਪਸੀਨਾ ਆਈ ਜਾ ਰਿਹਾ ਸੀ। ਮਂੈ ਵਾਪਸ ਪਲੰਘ ‘ਤੇ ਆ ਕੇ ਲੰਮੀ ਪੈ ਗਈ। ਸੈਮ ਅਤੇ ਨੈਂਸੀ ਫ਼ਿਰ ਸੌਂ ਗਏ ਪਰ ਮਂੈ ਪਲੰਘ ‘ਤੇ ਪਾਸੇ ਹੀ ਪਲਟਦੀ ਰਹੀ। ਸੈਮ ਸਵੇਰੇ ਦਸ ਕੁ ਵਜੇ ਉੱਠਿਆ ਪਰ ਨੈਂਸੀ ਅਜੇ ਵੀ ਸੌਂ ਰਹੀ ਸੀ। ਸੈਮ ਵਾਸ਼ਰੂਮ ਗਿਆ ਅਤੇ ਸ਼ਾਵਰ ਲੈ ਕੇ ਆਇਆ। ਜਦੋਂ ਉਹ ਬਾਹਰ ਆਇਆ ਮਂੈ ਉਸਨੂੰ ਸਵੇਰ ਦੀ ਪਵਿੱਤਰ ਬਾਣੀ ਜਪੁਜੀ ਸਾਹਿਬ ਪੜ੍ਹਨ ਨੂੰ ਕਿਹਾ। ਉਹ ਮੰਨ ਗਿਆ। ਮੈਂ ਉਸ ਨੂੰ ਆਪਣਾ ਗੁਟਕਾ ਸਾਹਿਬ ਦੇ ਦਿੱਤਾ। ਮੈਨੂੰ ਤਾਂ ਪਾਠ ਜ਼ੁਬਾਨੀ ਯਾਦ ਸੀ। ਅਸੀਂ ਦੋਨਾਂ ਨੇ ਫ਼ਰਸ਼ ਉੱਤੇ ਇਕ ਤੌਲੀਆ ਵਿਛਾ ਲਿਆ। ਅਸੀਂ ਆਪਣੇ ਸਿਰ ਕੱਪੜੇ ਨਾਲ ਢੱਕ ਲਏ ਅਤੇ ਪਾਠ ਕੀਤਾ। ਮਂੈ ਬਾਅਦ ਵਿਚ ਅਰਦਾਸ ਕੀਤੀ। ਮਂੈ ਰੱਬ ਤੋਂ ਆਪਣੀ ਵਿਆਹੁਤਾ ਜਿੰਦਗੀ ਦਾ ਸੁੱਖ ਅਤੇ ਪਰਿਵਾਰ ਦੇ ਸਾਰੇ ਜੀਆਂ ਦਾ ਭਲਾ ਮੰਗਿਆ।

ਫ਼ਿਰ ਮਂੈ ਨੈਂਸੀ ਨੂੰ ਜਗਾਇਆ ਅਤੇ ਉਸ ਦੀ ਤਿਆਰ ਹੋਣ ਵਿਚ ਮਦਦ ਕੀਤੀ। ਮੈਂ  ਸਵੇਰ ਦੀ ਪਰੇਸ਼ਾਨੀ ਵਾਸਤੇ ਨੈਂਸੀ ਤੋਂ ਵਾਰ-ਵਾਰ ਮਾਫ਼ੀ ਮੰਗੀ। ਨੈਂਸੀ ਨੇ ਮੁਸਕਰਾ ਕੇ ਮੈਨੂੰ ਸਮਝਾਇਆ ਕਿ ਉਹ ਮੇਰੀ ਮਿਸ਼ਕਲ ਸਮਝ ਗਈ ਸੀ। ਮਂੈ ਸੈਮ ਨੂੰ ਆਪਣਾ ਸਾਰਾ ਸੁਪਨਾ ਸੁਣਾਇਆ। ਸੈਮ ਨੇ ਮੈਨੂੰ ਬੇਫ਼ਿਕਰ ਰਹਿਣ ਲਈ ਕਿਹਾ। ਉਸ ਨੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਬਹੁਤ ਧਿਆਨ ਨਾਲ ਗੱਡੀ ਚਲਾਏਗਾ।  ਉਸ ਨੇ ਮੈਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਮੇਰੀਆਂ ਇਹ ਚਿੰਤਾਵਾਂ ਹਮੇਸ਼ਾ ਆਪਣੇ ਧਿਆਨ ਵਿਚ ਰੱਖੇਗਾ ਅਤੇ ਹਰ ਤਰ੍ਹਾਂ ਦੇ ਜੋ.ਖਮ ਤੋਂ ਬਚੇਗਾ। ਮੈਨੂੰ ਕੁਝ ਚੈਨ ਤਾਂ ਪਈ ਪਰ ਮੈਂ ਮੁਸਕਰਾਉਣ ਦੀ ਹਿੰਮਤ ਨਾ ਕਰ ਸਕੀ। ਅਸੀਂ ਦੁਪਹਿਰੇ ਤਿੰਨ ਕੁ ਵਜੇ ਘਰ ਨੂੰ ਚੱਲ ਪਏ ਅਤੇ ਸਾਢੇ ਸੱਤ ਕੁ ਵਜੇ ਠੀਕ-ਠਾਕ ਘਰ ਪਹੁੰਚ ਗਏ।

ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਸੀ। ਪਰ ਵਿਸਲਰ ਦੇ ਦੌਰੇ ਤੋਂ ਬਾਅਦ ਮੇਰਾ ਹਰ ਪਲ ਇਕ ਯੁੱਗ ਵਾਂਗ ਬੀਤ ਰਿਹਾ ਸੀ। ਮੈਨੂੰ ਹਮੇਸ਼ਾ ਇਹੋ ਧੁੜਕੂ ਲੱਗਿਆ ਰਹਿੰਦਾ ਸੀ ਕਿ ਕਿਸੇ ਵੀ ਪਲ ਕੋਈ ਮਾੜੀ ਖ਼ਬਰ ਆਈ ਕਿ ਆਈ। ਮਂੈ ਹਰ ਵੇਲੇ ਐਨੀ ਡਰੀ ਹੋਈ ਰਹਿੰਦੀ ਕਿ ਕਿਸੇ ਖੁਸ਼ੀ ਦੇ ਮੌਕੇ ‘ਤੇ ਵੀ ਖੁਸ਼ ਹੋਣ ਤੋਂ ਡਰਦੀ ਸੀ।  ਇਕ ਅਨਜਾਣ ਜਿਹੇ ਡਰ ਨੇ ਮੈਨੂੰ ਬੁਰੀ ਤਰ੍ਹਾਂ ਘੇਰ ਰੱਖਿਆ ਸੀ। ਸਮਾਂ ਆਇਆ ਅਤੇ ਮਂੈ ਇਕ ਬੇਟੇ ਨੂੰ ਜਨਮ ਦਿੱਤਾ। ਮਂੈ ਹਰ ਵੇਲੇ ਡਰ ਦੇ ਪਰਛਾਵੇਂ ਹੇਠ ਜੀ ਰਹੀ ਸੀ। ਮਂੈ ਅੰਧਵਿਸ਼ਵਾਸ਼ਾਂ ਵਿਚ ਜਕੜੀ ਹੋਈ ਸੀ। ਮਂੈ ਜਾਣਦੀ ਸੀ ਕਿ ਇਹ ਸਭ ਮੇਰੀ ਸਿਹਤ ਅਤੇ ਮੇਰੀ ਪਰਿਵਾਰਕ ਜਿੰਦਗੀ ਉੱਤੇ ਬੁਰਾ ਅਸਰ ਪਾ ਰਿਹਾ ਸੀ। ਆਪਣੀ ਪੂਰੀ ਵਾਹ ਲਾਉਣ ਦੇ ਬਾਵਜੂਦ ਮਂੈ ਆਪਣੀਆਂ ਇਨ੍ਹਾਂ ਸੋਚਾਂ ਦੇ ਘੇਰੇ ਤੋਂ ਬਾਹਰ ਨਹੀ ਨਿਕਲ ਪਾ ਰਹੀ ਸੀ। ਮੀਨੂੰ ਨੇ ਮੈਨੂੰ ਕਈ ਵਾਰ ਪੁੱਛਿਆ ਕਿ ਮੇਰੀ ਮੁਸਕਾਨ ਕਿੱਥੇ ਗੁਆਚ ਗਈ ਸੀ। ਮੇਰੇ ਕੋਲ ਕੋਈ ਢੁਕਵਾਂ ਜਵਾਬ ਨਹੀ ਸੀ ਹੁੰਦਾ।

ਕਰੀਬ ਡੇਢ ਕੁ ਸਾਲ ਬਾਅਦ ਮੇਰੇ ਡੈਡੀ ਅਤੇ ਸਨੀ ਵੀ ਕੈਨੇਡਾ ਆ ਗਏ। ਮਂੈ ਕਿਸ ਤਰ੍ਹਾਂ ਦੀ ਹੋ ਗਈ ਸੀ ਕਿ ਕੋਈ ਵੀ ਗੱਲ ਜਾਂ ਮਨੁੱਖ ਮੈਨੂੰ ਖੁਸ਼ ਨਹੀ ਸੀ ਕਰ ਪਾਉਂਦਾ। ਮੇਰੇ ਡਾਕਟਰ ਨੇ ਦੱਸਿਆ ਕਿ ਮੈਨੂੰ ਬਹੁਤ ਡਿਪਰੈਸ਼ਨ ਹੋ ਗਿਆ ਸੀ। ਮਂੈ ਇਕ ਨਰਸ ਦੀ ਨੌਕਰੀ ਕਰ ਰਹੀ ਸੀ। ਮਂੈ ਆਪਣੀ ਡਿਊਟੀ ਵਧੀਆ ਕਰਦੀ ਸੀ, ਪਰ ਮੈਂਂ ਠੀਕ ਨਹੀ ਸੀ। ਮਂੈ ਸਵੇਰੇ-ਸ਼ਾਮ ਵੱਧ ਤੋਂ ਵੱਧ ਪਾਠ ਕਰਦੀ ਸੀ। ਮੇਰੇ ਕੋਲ ਸਭ ਕੁਝ ਸੀ ਸਿਵਾਏ ਮਨ ਦੀ ਚੈਨ ਦੇ। ਮਂੈ ਹਮੇਸ਼ਾ ਸੋਚਦੀ ਕਿ ਕਿਤੇ ਕੋਈ ਐਸਾ ਦਿਮਾਗ ਦੀ ਸਫ਼ਾਈ ਦਾ ਸਾਧਨ  ਹੋਵੇ ਜਿਸ ਨਾਲ ਮਂੈ ਆਪਣੀਆਂ ਬੁਰੀਆਂ ਯਾਦਾਂ ਅਤੇ ਅੰਧਵਿਸ਼ਵਾਸ਼ਾਂ ਮਿਟਾ ਦਿਆਂ ਅਤੇ ਮੈਂ ਇਕ ਆਮ ਜਿੰਦਗੀ ਜੀ ਸਕਾਂ। ਜੇ ਮੇਰੀ ਮੰਮੀ ਅਤੇ ਮਂੈ ਪੰਡਤ ਕੋਲ ਨਾ ਗਏ ਹੁੰਦੇ ਤਾਂ ਮੇਰੀ ਜ਼ਿੰਦਗੀ ਕੁਝ ਹੋਰ ਹੀ ਹੋਣੀ ਸੀ। ਜਿੰਨੀ ਮੈ ਅੰਧਵਿਸ਼ਵਾਸ਼ਾਂ ਵਿਚ ਪੈਂਦੀ ਗਈ ਓਨੀ ਹੀ ਮਂੈ ਆਤਮਕ ਤੌਰ ਤੇ ਕਮਜ਼ੋਰ ਹੁੰਦੀ  ਗਈ। ਮੇਰੀ ਹਰ ਅਰਦਾਸ ਬਾਅਦ ਆਖਰੀ ਅਰਦਾਸ ਇਹੋ ਹੁੰਦੀ ਸੀ ਕਿ ਸੈਮ ਤੋਂ ਪਹਿਲਾਂ ਮੈ ਇਸ ਦੁਨੀਆਂ ਤੋਂ ਚਲੀ ਜਾਵਾਂ।

ਸੈਮ ਮੇਰੀ ਪਰੇਸ਼ਾਨੀ ਨਾ ਘਟਦੀ ਵੇਖ ਕੇ ਇਕ ਦਿਨ ਮੈਨੂੰ ਇਕ ਮਨੋਵਿਗਿਆਨੀ ਕੌਂਸਲਰ ਕੋਲ ਲੈ ਕੇ ਗਿਆ। ਇਸ ਤੋਂ ਬਾਅਦ ਸੈਮ ਅਤੇ ਸਾਰੇ ਪਰਿਵਾਰ ਦੇ ਜੀਆਂ ਨੇ ਮਿਲ ਕੇ ਮੈਨੂੰ ਇੰਜ ਮਹਿਸੂਸ ਕਰਵਾਉਣਾ ਸ਼ੁਰੂ ਕਰ ਦਿੱਤਾ ਕਿ ਮਂੈ ਸਾਰਿਆਂ ਲਈ ਪਰਿਵਾਰ ਦਾ ਇਕ ਬਹੁਤ ਅਹਿਮ ਹਿੱਸਾ ਹਾਂ। ਸੈਮ ਨੇ ਕੌਂਸਲਰ ਤੋਂ ਮੇਰਾ ਇਲਾਜ ਕਰਵਾਇਆ। ਮੈਂ ਹੌਲੀ-ਹੌਲੀ ਠੀਕ ਮਹਿਸੂਸ ਕਰਨ ਲੱਗ ਪਈ। ਡਾਕਟਰ ਨੇ ਮੇਰੀ ਡਿਪਰੈਸ਼ਨ ਦੀ ਦਵਾਈ ਲਗਭਗ ਬੰਦ ਕਰ ਦਿੱਤੀ। ਖਾਣ-ਪੀਣ ਦਾ ਪਰਹੇਜ ਰੱਖਣ ਨਾਲ ਮੇਰੀ ਸ਼ੂਗਰ ਵੀ ਕਾਬੂ ਹੇਠ ਰਹਿਣ ਲੱਗ ਪਈ। ਸਾਰੇ ਪਰਿਵਾਰ ਦੇ ਦਿੱਤੇ ਪਿਆਰ ਅਤੇ ਕੌਂਸਲਰ ਦੇ ਇਲਾਜ ਕਰਕੇ ਮੇਰੀ ਮਾਨਸਿਕ ਹਾਲਤ ਵਿਚ ਬਹੁਤ ਸੁਧਾਰ ਆਇਆ। ਮਂੈ ਆਪਣੇ ਕੌਂਸਲਰ ਦੇ ਕਹੇ ਅਨੁਸਾਰ ਸਿਖਰ ਦੀਆਂ ਦਸ ਮੋਟੀਵੇਸ਼ਨਲ ਕਿਤਾਬਾਂ ਪੜ੍ਹੀਆਂ। ਮਂੈ ਅਨੇਕ ਵਿਸ਼ਵ ਪ੍ਰਸਿੱਧ ਬੁਲਾਰਿਆਂ ਦੇ ਉਸਾਰੂ ਸੋਚ ਪੈਦਾ ਕਰਨ ਵਾਲੇ ਭਾਸ਼ਣ ਇੰਟਰਨੈੱਟ ‘ਤੇ ਸੁਣੇ ਅਤੇ ਸੰਤ ਸਿੰਘ ਮਸਕੀਨ ਜੀ ਦੀਆਂ ਕਈ ਸੀਡੀਜ਼ ਸੁਣੀਆਂ। ਮੇਰੇ ਮਨ ਵਿਚ ਟਿਕਾਅ ਦੇ ਨਾਲ-ਨਾਲ ਪੂਰੀ ਲਗਨ ਨਾਲ ਇਕ ਜਬਰਦਸਤ ਅਗਾਂਹ-ਵਧੂ ਸੋਚ ਨੇ ਆਪਣਾ ਘਰ ਬਣਾ ਲਿਆ।

ਹੁਣ ਮਂੈ ਸਮਝ ਲਿਆ ਹੈ ਕਿ ਅਸੀਂ ਚੰਗੇ ਕਰਮ ਕਰੀਏ ਪਰ ਫ਼ਲ ਦੀ ਇੱਛਾ ਨਾ ਕਰੀਏ। ਚੰਗਾ ਸੋਚਣ ਅਤੇ ਚੰਗੇ ਕਰਮ ਕਰਨ ਨਾਲ ਸੱਚਮੁਚ ਰਾਤ ਨੂੰ ਬੜੀ ਚੈਨ ਦੀ ਨੀਂਦ ਆਉਂਦੀ ਹੈ। ਮਂੈ ਤਾਂ ਹੁਣ ਸਭ ਲਈ ਅਰਦਾਸ ਕਰਦੀ ਹਾਂ ਕਿ ਸਾਰਿਆਂ ਦੇ ਘਰ ਹੱਸਦੇ-ਵਸਦੇ ਰਹਿਣ! ਘਰੇਲੂ ਹੀ ਨਹੀ ਬਲਕਿ ਦੁਨੀਆਂ ਭਰ ਵਿਚ ਲੜਾਈਆਂ ਬੰਦ ਹੋ ਜਾਣ!  ਕੌਂਸਲਰ ਦੇ ਕਹੇ ਅਨੁਸਾਰ ਮਂੈ ਕੈਨੇਡਾ ਵਿਚ ਆਪਣਾ ਕੁਝ ਸਮਾਂ ਕੱਢ ਕੇ ਕਈ ਤਰ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਮੁਫ਼ਤ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਮੈਨੂੰ ਇਕ ਹੋਰ ਵੱਖਰਾ ਆਤਮਕ ਸਕੂਨ ਮਿਲਣ ਲੱਗਾ। ਮੇਰੀ ਮੁਲਾਕਾਤ ਕਈ ਹੋਰ ਸਮਾਜ ਸੇਵੀ ਲੋਕਾਂ ਨਾਲ ਹੋਣ ਲੱਗ ਪਈ। ਉਨ੍ਹਾਂ ਥਾਵਾਂ ‘ਤੇ ਮੈਂ ਕਈ ਐਮ.ਪੀ, ਐਮ.ਐਲ਼ਏ ਅਤੇ ਕੌਂਸਲਰਾਂ ਨੂੰ ਵੀ ਮਿਲਦੀ ਸੀ। ਇਹ ਰਾਜਨੇਤਾ ਸੁਰੱਖਿਆ ਗਾਰਡਾਂ ਤੋਂ ਬਿਨਾਂ ਆਮ ਲੋਕਾਂ ਵਾਂਗ ਸਭ ਨੂੰ ਆ ਕੇ ਮਿਲਦੇ ਹਨ। ਕਿੰਨਾ  ਵੱਖਰਾ ਹੈ ਇਹ ਸਭ ਕੁਝ ਸਾਡੇ ਏਸ਼ੀਆਈ ਮੁਲਕਾਂ ਤੋਂ! ਇਨ੍ਹਾਂ ਕੰਮਾਂ ਲਈ ਘਰੋਂ ਬਾਹਰ ਨਿਕਲ ਕੇ ਮੈਨੂੰ ਮਹਿਸੂਸ ਹੋਇਆ ਕਿ ਅੱਜ ਦੀ ਔਰਤ ਹੋਰ ਵੀ ਬਹੁਤ ਕੁਝ ਕਰ ਕੇ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ। ਮੈਨੂੰ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਜਿਹੜੀਆਂ ਔਰਤਾਂ ਆਪਣੀ ਜ਼ਿੰਦਗੀ ਨੂੰ ਘਰ ਤੋਂ ਕੰਮ ਅਤੇ ਕੰਮ ਤੋਂ ਘਰ ਤਕ ਹੀ ਸੀਮਿਤ ਕਰ ਲੈਂਦੀਆਂ ਹਨ, ਉਹ ਆਪਣੀ ਭਰਪੂਰ ਜ਼ਿੰਦਗੀ ਨਹੀਂ ਜੀਉਂਦੀਆਂ। ਵਲੰਟੀਅਰ ਕੰਮ ਕਰਨ ਨਾਲ ਸਾਡੀ ਸੋਚ ਦਾ ਦਾਇਰਾ ਵਿਸ਼ਾਲ ਹੁੰਦਾ ਹੈ। ਘਰ ਬੈਠੇ ਸਿਰਫ਼ ਟੀਵੀ ਪ੍ਰੋਗਰਾਮ ਵੇਖੀ ਜਾਣਾ ਜਾਂ ਟੈਲੀਫ਼ੋਨਾਂ ‘ਤੇ ਬੇਮਤਲਬ ਲੰਬੀਆਂ ਗੱਲਾਂ ਕਰੀ ਜਾਣਾ ਸਾਡੇ ਅਗਾਂਹ ਵਧਣ ਵਿਚ ਬੜੀ ਵੱਡੀ ਰੁਕਾਵਟ ਬਣਦੇ ਹਨ। ਉਸਾਰੂ ਸੌ.ਕ ਪਾਲਣ ਨਾਲ ਸਿਰਫ਼ ਸਾਡਾ ਆਪਣਾ ਭਲਾ ਹੀ ਨਹੀਂ ਹੁੰਦਾ ਬਲਕਿ ਸਾਡੇ ਅੰਦਰ ਛੁਪੇ ਹੋਏ ਕਈ ਗੁਣ ਵੀ ਉੱਭਰ ਕੇ ਬਾਹਰ ਆਉਂਦੇ ਹਨ। ਸਾਡੀਆਂ ਕਈ ਔਰਤਾਂ ਕੈਨੇਡਾ ਵਿਚ ਆ ਕੇ ‘ਮੈਂਬਰ ਆਫ਼ ਪਾਰਲੀਮੰਟ’ ਬਣੀਆਂ ਹਨ। ਕਈ ਰੇਡੀਓ ਹੋਸਟ ਔਰਤਾਂ ਦੇ ਵਿਚਾਰਾਂ ਅਤੇ ਬੋਲਣ ਦੇ ਅੰਦਾਜ਼ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਹੈ।

ਇਤਿਹਾਸ ਗਵਾਹ ਹੈ ਕਿ ਸਿੱਖ ਇਤਿਹਾਸ ਵਿਚ ਮਾਈ ਭਾਗੋ ਨੇ 1705 ਵਿਚ ਜ਼ਾਲਮ ਮੁਗਲਾਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਮਦਰ ਟੈਰੇਸਾ ਅਤੇ ਕਲਪਨਾ ਚਾਵਲਾ ਵਰਗੀਆਂ ਔਰਤਾਂ ਨੇ ਆਪਣੇ ਕੰਮਾਂ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ।
ਸੈਮ ਨੇ ਮੈਨੂੰ ਇਕ ਰਾਣੀ ਵਾਂਗ ਰੱਖਿਆ ਹੋਇਆ ਹੈ। ਉਹ ਸ਼ਾਇਦ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਪਿਆਰ ਕਰਨ ਵਾਲਾ ਪਿਤਾ ਹੈ। ਅਸੀਂ ਦੋਵੇਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਬਹੁਤ ਮਿਹਨਤ ਕਰ ਰਹੇ ਹਾਂ ਅਤੇ ਨਾਲ ਹੀ ਆਪਣਾ ਵੱਧ ਤੋਂ ਵੱਧ ਸਮਾਂ ਉਨ੍ਹਾਂ ਨੂੰ ਦਿੰਦੇ ਹਾਂ। ਅਸੀਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਮਿਲ ਕੇ ਅਤੇ ਬੜੇ ਸੋਚ-ਸਮਝ ਕੇ ਲੈਂਦੇ ਹਾਂ। ਮਂੈ ਸਾਰੇ ਵਹਿਮਾਂ-ਭਰਮਾਂ ਵਿਚੋਂ ਨਿਕਲ ਗਈ ਹਾਂ। ਸੰਤ ਸਿੰਘ ਮਸਕੀਨ ਜੀ ਨੂੰ ਸੁਣਨ ਅਤੇ ਮੇਰੇ ਪੜ੍ਹਨ ਦੇ ਸ਼ੌਕ ਨੇ ਮੈਨੂੰ ਆਪਣਾ ਆਤਮਵਿਸ਼ਵਾਸ਼ ਪ੍ਰਾਪਤ ਕਰਨ ਵਿਚ ਬਹੁਤ ਮਦਦ ਕੀਤੀ ਹੈ। ਮਂੈ ਵੀ ਹੁਣ ਮਨ ਵਿਚ ਧਾਰ ਲਿਆ ਹੈ ਕਿ ਮਂੈ ਦੁਨੀਆਂ ਵਿਚ ਕਾਮਯਾਬ ਲੋਕਾਂ ਬਾਰੇ ਵੱਧ-ਤੋਂ ਵੱਧ ਪੜ੍ਹ ਕੇ ਉਨ੍ਹਾਂ ਦੀ ਕਾਮਯਾਬੀ ਦੇ ਰਾਜ ਜਾਣਾਂਗੀ ਅਤੇ ਉਨ੍ਹਾਂ ਵਾਂਗ ਆਪਣੇ ਬਲਬੂਤੇ ‘ਤੇ ਵਧੀਆ ਕੰਮ ਕਰਕੇ ਆਪਣੀ ਵੀ ਇਕ ਵੱਖਰੀ ਪਹਿਚਾਣ ਬਣਾਵਾਂਗੀ। ਮਂੈ ਆਪਣੀ ਬੇਟੀ ਵਾਸਤੇ ਇਕ ਪ੍ਰੇਰਣਾ ਸਰੋਤ ਬਣਾਗੀ ਤਾਂਕਿ ਉਹ ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਸਾਵੀਂ ਜ਼ਿੰਦਗੀ ਜੀ ਸਕੇ। ਮੈਂ ਇਹ ਵੀ ਚਾਹੁੰਦੀ ਹਾਂ ਕਿ ਉਹ ਸਮਾਜ ਦੇ ਮਸਲੇ ਹਲ ਕਰਨ ਲਈ ਵੀ ਸਮਾਜ ਦੀਆਂ ਕਈ ਤਰ੍ਹਾਂ ਦੀਆਂ ਸੰਸਥਾਵਾਂ ਨਾਲ ਜੁੜ ਕੇ ਕਈ ਨੇਕੀ ਦੇ ਕੰਮ ਕਰੇ।
ਮੈਂ ਆਪਣੇ ਬੇਟੇ ਨੂੰ ਵੀ ਇਸ ਤਰ੍ਹਾਂ ਦੀ ਸਿੱਖਿਆ ਦੇਵਾਂਗੀ ਕਿ ਉਹ ਹਰ ਔਰਤ ਦੀ ਇੱਜਤ ਕਰੇ ਅਤੇ ਬਹੁਤ ਪੜ੍ਹ-ਲਿਖ ਕੇ ਇਕ ਚੰਗਾ ਇਨਸਾਨ ਬਣੇ।
ਫ਼ਿਰ ਐਸਾ ਦਿਨ ਵੀ ਆਵੇਗਾ ਜਦ ਦੁਨੀਆਂ ਮੈਨੂੰ ਵੀ ਇਕ ਹਿੰਮਤੀ ਔਰਤ ਅਤੇ ਚੰਗੀ ਮਾਂ ਦੇ ਰੂਪ ਵਿਚ ਜਾਣੇਗੀ, ਅਤੇ ‘ਆਈ ਕੈਨੇਡਾ ਵਿਆਹੀ’ ਸੋਨੀਆਂ ਇਸ ਸੋਨਰੰਗੇ ਦੇਸ ਦੀ ਸੋਨਪਰੀ ਬਣ ਕੇ ਉਕਾਬ ਵਾਂਗ ਉਡਾਨ ਭਰੇਗੀ! ਆਮੀਨ!