ਤੇਰੇ ਦਰ ਉੱਤੇ ਖੜ੍ਹਾ ਵਾਰ-ਵਾਰ ਇਹੀ ਸੋਚਾਂ,
ਕਰਾਂ ਤੇ ਕਰਾਂ ਕਿਹੜੀ ਮੰਗ ਦਾਤਿਆ।
ਕਿੰਝ ਦੇਵੇਂ ਪੱਥਰਾਂ ਵਿੱਚ ਵੀ ਖਾਣ ਲਈ ਖਾਣਾ,
ਕੋਈ ਸਮਝ ਨਾ ਸਿਕਆ ਇਹ ਢੰਗ ਦਾਤਿਆ।
ਇਹ ਕਾਇਨਾਤ ਵੀ ਤੇਰੀ,
ਜੀਵ ਜੰਤੂ ਵੀ ਤੇਰੇ,
ਤੇਰੇ ਸ਼ਾਹੂਕਾਰ,
ਤੇ ਤੇਰੇ ਹੀ ਮਸਤ ਮਲੰਗ ਦਾਤਿਆ।
ਕੋਈ, ਕੋਈ ਸ਼ੈਅ ਮੰਗੇ,
ਤੇ ਕੋਈ ਕੁੱਝ ਕਰਨ ਨੂੰ ਕਹੇ।
ਤੂੰ ਕਰੇਂ ਬੱਸ ਉਹੀ,
ਜੋ ਤੈਨੂੰ ਪਸੰਦ ਦਾਤਿਆ।
ਤੇਰੇ ਅਨਮੋਲ ਭੰਡਾਰ,
ਸੂਰਜ, ਅਕਾਕਸ਼, ਹਵਾ, ਪਾਣੀ ਆਦਿ
ਇੱਕੋ ਜਿਹੇ ਸਾਰਿਆਂ ਲਈ ,
ਤੂੰ ਕੀਤੀ ਨਹੀਂ ਕਿਸੇ ਨਾਲ,
ਕਾਣੀ ਵੰਡ ਦਾਤਿਆ।
ਕਰੇ ਨਵੇਂ ਠੱਟੇ ਵਾਲਾ ਸੋਨੀ ,
ਹੱਥ ਜੋੜ ਇਹੀ ਅਰਜ਼ਾਂ,
ਬੇਸ਼ੱਕ ਥੌੜ੍ਹੀ ਦੇਈਂ,
ਇੱਜਤ ਮਾਣ ਦੇਈਂ,
ਤੇ ਰਹੀਂ ਮੇਰੇ ਅੰਗ ਸੰਗ ਦਾਤਿਆ।
ਤੇਰੇ ਦਰ ਉੱਤੇ ਖੜ੍ਹਾ ਵਾਰ-ਵਾਰ ਇਹੀ ਸੋਚਾਂ,
ਕਰਾਂ ਤੇ ਕਰਾਂ ਕਿਹੜੀ ਮੰਗ ਦਾਤਿਆ।